ੴ

ਸਿੱਖਬਾਣੀ · SikhBani

Ang 524

Sri Guru Granth Sahib · Raag Gujri · 6 shabads, 42 lines
Translations
Shabad Guru Arjan Dev Ji Raag Gujri continued from Ang 523

ਮਥੇ ਵਾਲਿ ਪਛਾੜਿਅਨੁ; ਜਮ ਮਾਰਗਿ ਮੁਤੇ ॥

mathe vaal pachhaarrian; jam maarag mute |

Sant Singh KhalsaGrabbing them by the hair on their heads, the Lord throws them down, and leaves them on the path of Death.
Manmohan SinghCatching them by the hair of their head, he dashes them to the ground and goads them on to the death's road.
Manmohan Singh (Punjabi)ਸਿਰ ਦੇ ਵਾਲਾਂ ਤੋਂ ਪਕੜ ਕੇ ਉਹ ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਦਾ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਰਸਤੇ ਅੰਦਰ ਧੱਕ ਦਿੰਦਾ ਹੈ।
Fareedkot Teekaਮਥੇ, ਭਾਵ ਸਿਰ ਕੇ ਵਾਲ ਪਕੜ ਕਰ ਕੇ ਗਿਰਾਏ ਹੈਂ ਔਰ ਜਮ ਮਾਰਗ ਮੇਂ (ਮੁਤੇ) ਛੁਟੇ, ਭਾਵ ਪਾਏ ਹੈਂ ਵਾ ਭੇਜੇ ਹੈਂ, ਪੋਠੋਹਾਰੀ ਬੋਲੀ ਹੈ॥
Prof. Sahib Singh(ਨਿੰਦਕਾਂ ਨੂੰ, ਮਾਨੋ,) ਉਸ ਨੇ ਕੇਸਾਂ ਤੋਂ ਫੜ ਕੇ ਭੁੰਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ (ਨਿਖਸਮੇ) ਛੱਡ ਦਿੱਤਾ ਹੈ;

ਪਦ ਅਰਥ ਮਥੇ ਵਾਲਿ = ਮੱਥੇ ਦੇ ਵਾਲਾਂ ਤੋਂ (ਫੜ ਕੇ)। ਪਛਾੜਿਅਨੁ = ਪਛਾੜੇ ਹਨ ਉਸ ਪ੍ਰਭੂ ਨੇ, ਭੁੰਞੇ ਪਟਕਾ ਕੇ ਮਾਰੇ ਹਨ ਉਸ ਨੇ। ਜਮ ਮਾਰਗਿ = ਜਮ ਦੇ ਰਾਹ ਤੇ। ਮੁਤੇ = ਛੱਡ ਦਿੱਤੇ ਹਨ।

SikhNet (Spanish)El Señor Mismo comparte el dolor de su Sirviente y manda al calumniador a la ronda de nacimientos y muertes.

ਦੁਖਿ ਲਗੈ ਬਿਲਲਾਣਿਆ; ਨਰਕਿ ਘੋਰਿ ਸੁਤੇ ॥

dukh lagai bilalaaniaa; narak ghor sute |

Sant Singh KhalsaThey cry out in pain, in the darkest of hells.
Manmohan SinghThe Lord throws them into the dark hell, where they groan in agony.
Manmohan Singh (Punjabi)ਸੁਆਮੀ ਉਨ੍ਹਾਂ ਨੂੰ ਕਾਲੇ ਬੋਲੇ ਦੋਜ਼ਕ ਵਿੱਚ ਸੁੱਟ ਪਾਉਂਦਾ ਹੈ, ਜਿਥੇ ਉਹ ਕਸ਼ਟ ਅੰਦਰ ਰੋਂਦੇ ਪਿਟਦੇ ਹਨ।
Fareedkot Teekaਫੇਰ ਰੌਰਵਾਦਿ ਘੋਰ ਨਰਕ ਮੇਂ (ਸੁਤੇ) ਸੁਟੇ, ਭਾਵ ਪੜੇ ਹੂਏ ਦੁਖ ਲਗੇ ਸੇ ਬਿਲਾਪ ਕਰਤੇ ਹੈਂ।
Prof. Sahib Singhਇਸ ਤਰ੍ਹਾਂ ਦੁੱਖ ਲੱਗਣ ਕਰ ਕੇ ਉਹ ਵਿਲਕਦੇ ਹਨ, ਤੇ ਮਾਨੋ, ਘੋਰ ਨਰਕ ਵਿਚ ਜਾ ਪੈਂਦੇ ਹਨ।

ਪਦ ਅਰਥ ਦੁਖਿ ਲਗੈ = (ਪੂਰਬ ਪੂਰਨ ਕਾਰਦੰਤਕ, Locative Absolute) ਦੁੱਖ ਲੱਗਣ ਕਰ ਕੇ। ਨਰਕਿ ਘੋਰਿ = ਘੋਰ ਨਰਕ ਵਿਚ, ਡਰਾਉਣੇ ਨਰਕ ਵਿਚ। ਸੁਤੇ = ਜਾ ਪਏ।

SikhNet (Spanish)Los pesca de la cabellera y los echa al sendero de la muerte. Y afligidos por sus propias penas sufren en las profundidades de la oscuridad de su conciencia.

ਕੰਠਿ ਲਾਇ ਦਾਸ ਰਖਿਅਨੁ; ਨਾਨਕ. ਹਰਿ ਸਤੇ ॥੨੦॥

kantth laae daas rakhian; naanak. har sate |20|

Sant Singh KhalsaBut hugging His slaves close to His Heart, O Nanak, the True Lord saves them. ||20||
Manmohan SinghBut hugging to His bosom, O Nanak, the True Lord saves His slaves (devotees).
Manmohan Singh (Punjabi)ਪ੍ਰੰਤੂ, ਆਪਣੀ ਛਾਤੀ ਨਾਲ ਲਾ ਕੇ, ਸੱਚਾ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤ੍ਯ ਰੂਪ ਹਰੀ ਸ੍ਵਾਮੀ ਨੇ ਅਪਨੇ ਦਾਸ ਗਲੇ ਸੇ ਲਗਾਇ ਕਰ ਰਖ ਲੀਏ ਹੈਂ॥੨੦॥
Prof. Sahib Singhਪਰ ਹੇ ਨਾਨਕ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਵਿਕਾਰਾਂ ਦੁੱਖਾਂ ਤੋਂ, ਮਾਨੋ) ਗਲ ਲਾ ਕੇ ਬਚਾ ਲਿਆ ਹੈ ॥੨੦॥

ਪਦ ਅਰਥ ਰਖਿਅਨੁ = ਰੱਖ ਲਏ ਉਸ (ਪ੍ਰਭੂ) ਨੇ। ਸਤੇ = ਸਤਿ, ਸੱਚਾ ॥੨੦॥

SikhNet (Spanish)El Verdadero Señor salva a su Sirviente llevándolo hasta Su pecho. (20)

Open this shabad (6 lines, Angs 523-524) →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਰਾਮੁ ਜਪਹੁ ਵਡਭਾਗੀਹੋ; ਜਲਿ ਥਲਿ ਪੂਰਨੁ ਸੋਇ ॥

raam japahu vaddabhaageeho; jal thal pooran soe |

Sant Singh KhalsaMeditate on the Lord, O fortunate ones; He is pervading the waters and the earth.
Manmohan SinghContemplate on the Lord, O ye fortunate ones; as He is fully pervading the ocean and earth.
Manmohan Singh (Punjabi)ਭਜਨ ਕਰੋ ਸੁਆਮੀ ਦਾ, ਹੇ ਤੁਸੀਂ ਕਰਮਾਂ ਵਾਲਿਓ! ਉਹ ਸਮੁੰਦਰ ਅਤੇ ਧਰਤੀ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।
Fareedkot Teekaਹੇ ਬਡਭਾਗੀਓ ਗੁਰਮੁਖੋ! ਰਾਮ ਕਾ ਜਾਪ ਕਰੋ। ਸੋ ਰਾਮ ਕੈਸਾ ਹੈ? ਜਲ ਥਲ ਸਰਬਤ੍ਰ ਮੇਂ ਪੂਰਨ ਹੈ॥
Prof. Sahib Singhਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿਚ, ਧਰਤੀ ਉੱਤੇ (ਹਰ ਥਾਂ) ਮੌਜੂਦ ਹੈ;

ਪਦ ਅਰਥ ਪੂਰਨੁ = ਵਿਆਪਕ।

SikhNet (Spanish)Oh afortunados, contemplen al Señor, Quien prevalece en toda la tierra,

ਨਾਨਕ. ਨਾਮਿ ਧਿਆਇਐ; ਬਿਘਨੁ ਨ ਲਾਗੈ ਕੋਇ ॥੧॥

naanak. naam dhiaaeiai; bighan na laagai koe |1|

Sant Singh KhalsaO Nanak, meditate on the Naam, the Name of the Lord, and no misfortune shall strike you. ||1||
Manmohan SinghNanak, by remembering the Name no misery befalls the man.
Manmohan Singh (Punjabi)ਨਾਨਕ, ਨਾਮ ਦਾ ਆਰਾਧਨ ਕਰਨ ਨਾਲ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਧਿਆਉਨੇ ਕਰ ਕੇ ਕੋਈ ਬਿਘਨ ਨਹੀਂ ਲਗਤਾ ਹੈ॥੧॥
Prof. Sahib Singhਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥

ਪਦ ਅਰਥ ਨਾਮਿ ਧਿਆਇਐ = ਜੇ ਨਾਮ ਸਿਮਰਿਆ ਜਾਏ ॥੧॥

* ਨੋਟ: ਇਸੇ ਵਾਰ ਦੀ ੧੪ਵੀਂ ਪਉੜੀ ਦੇ ਦੂਜੇ ਸਲੋਕ ਅਤੇ ਇਸ ਸਲੋਕ ਵਿਚ ਬਹੁਤ ਹੀ ਥੋੜਾ ਜਿਤਨਾ ਫ਼ਰਕ ਹੈ।

SikhNet (Spanish)pues habitando en el Señor, las penas no los afligirán más. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਕੋਟਿ ਬਿਘਨ ਤਿਸੁ ਲਾਗਤੇ; ਜਿਸ ਨੋ ਵਿਸਰੈ ਨਾਉ ॥

kott bighan tis laagate; jis no visarai naau |

Sant Singh KhalsaMillions of misfortunes block the way of one who forgets the Name of the Lord.
Manmohan SinghMyriads of troubles come in the way of him, who forgets the God's Name.
Manmohan Singh (Punjabi)ਕ੍ਰੋੜਾਂ ਹੀ ਅਟਕਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦਾ ਹੈ।
Fareedkot Teekaਜਿਸ ਕੋ ਨਾਮ ਬਿਸਰਤਾ ਹੈ ਤਿਸ ਮਨਮੁਖ ਕੋ ਕਰੋੜੋਂ ਹੀ ਬਿਘਨ ਲਗਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ;
SikhNet (Spanish)Millones de aflicciones infestan a aquél que abandona el Nombre del Señor,

ਨਾਨਕ. ਅਨਦਿਨੁ ਬਿਲਪਤੇ; ਜਿਉ ਸੁੰਞੈ ਘਰਿ ਕਾਉ ॥੨॥

naanak. anadin bilapate; jiau sunyai ghar kaau |2|

Sant Singh KhalsaO Nanak, like a crow in a deserted house, he cries out, night and day. ||2||
Manmohan SinghNanak, like a crow in a deserted house, he bewails night and day.
Manmohan Singh (Punjabi)ਨਾਨਕ, ਉਜਾੜ ਗi੍ਰਹ ਵਿੱਚ ਕਾ ਦਾਂ ਦੀ ਨਿਆਈ ਉਹ ਰਾਤ ਦਿਨ ਵਿਰਲਾਪ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਖਾਲੀ ਘਰ ਕਾ ਕਊਆ ਜਿਸ ਭਾਂਤ ਕਾਉਂ ਕਾਉਂ ਕਰਤਾ ਰਹਿਤਾ ਹੈ, ਇਸੀ ਭਾਂਤ ਮਨਮੁਖ ਰਾਤਿ ਦਿਨ ਬਿਲਾਪ ਕਰਤੇ ਰਹਤੇ ਹੈਂ॥੨॥
Prof. Sahib Singhਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰ ਵਿਚ ਕਾਂ ਲੌਂਦਾ ਹੈ ॥੨॥

* ਨੋਟ: ਇਸੇ 'ਵਾਰ' ਦੀ ਪਉੜੀ ਨੰ: ੧੫ ਦੇ ਨਾਲ ਪਹਿਲਾ ਸ਼ਲੋਕ ਇਹੀ ਹੈ।

SikhNet (Spanish)y chilla día y noche como un cuervo en una casa desierta. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਿਮਰਿ ਸਿਮਰਿ ਦਾਤਾਰੁ; ਮਨੋਰਥ ਪੂਰਿਆ ॥

simar simar daataar; manorath pooriaa |

Sant Singh KhalsaMeditating, meditating in remembrance of the Great Giver, one's heart's desires are fulfilled.
Manmohan SinghReflecting and pondering over the Bountiful Lord, the heart's desires are fulfilled.
Manmohan Singh (Punjabi)ਦਰਿਆ ਦਿਲ ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਨਾਲ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਦਾਤਾਰ ਪ੍ਰਭੂ ਕੋ ਸਿਮਰ ਸਿਮਰ ਕਰ ਕੇ ਸਭ ਮਨੋਰਥੋਂ ਕੋ ਪੂਰਨ ਕੀਆ ਹੈ॥
Prof. Sahib Singhਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ,
SikhNet (Spanish)Alaba a tu Maravilloso Señor para que seas liberado.

ਇਛ ਪੁੰਨੀ ਮਨਿ ਆਸ; ਗਏ ਵਿਸੂਰਿਆ ॥

eichh punee man aas; ge visooriaa |

Sant Singh KhalsaThe hopes and desires of the mind are realized, and sorrows are forgotten.
Manmohan SinghMy mind's craving and hope are realised and my sorrows are dispelled.
Manmohan Singh (Punjabi)ਮੇਰੇ ਚਿੱਤ ਦੀ ਸੱਧਰ ਤੇ ਉਮੈਦ ਬਰ ਆਈਆਂ ਹਨ ਤੇ ਮੇਰੇ ਗਮ ਦੂਰ ਹੋ ਗਏ ਹਨ।
Fareedkot Teekaਜੋ ਮੇਰੇ ਮਨ ਮੇਂ ਇਛਾ ਆਸ ਹੈਸੀ ਸੋ ਪੂਰਨ ਹੋ ਗਈ ਹੈ ਔਰ (ਵਿਸੂਰਿਆ) ਝੋਰਿਆਂ ਕਾ ਸਮਦਾਉ ਭੀ ਮਿਟ ਗਿਆ॥
Prof. Sahib Singhਮਨ ਵਿਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ।

ਪਦ ਅਰਥ ਪੁੰਨੀ = ਪੂਰੀ ਹੋ ਗਈ। ਮਨਿ = ਮਨ ਵਿਚ। ਵਿਸੂਰਿਆ = ਵਿਸੂਰੇ, ਝੋਰੇ।

SikhNet (Spanish)Tu añoranza será satisfecha y tus penas derrotadas;

ਪਾਇਆ ਨਾਮੁ ਨਿਧਾਨੁ; ਜਿਸ ਨੋ ਭਾਲਦਾ ॥

paaeaa naam nidhaan; jis no bhaaladaa |

Sant Singh KhalsaThe treasure of the Naam, the Name of the Lord, is obtained; I have searched for it for so long.
Manmohan SinghI have obtained the Name treasure, of which I was in search.
Manmohan Singh (Punjabi)ਮੈਂ ਨਾਮ ਦਾ ਖਜਾਨਾ ਪ੍ਰਾਪਤ ਕਰ ਲਿਆ ਹੈ, ਜਿਸ ਨੂੰ ਢੂੰਡਦਾ ਸੀ।
Fareedkot Teekaਜਿਸ ਕੋ ਖੋਜਤਾ ਥਾ ਵਹੁ ਖਜਾਨਾ ਪਾਇ ਲਿਆ ਹੈ॥
Prof. Sahib Singhਜੋ 'ਨਾਮ'-ਖ਼ਜ਼ਾਨੇ ਦੀ ਭਾਲ ਵਿਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ,
SikhNet (Spanish)obtendrás el Tesoro del Nombre del Señor, Al cual buscas por todas partes.

ਜੋਤਿ ਮਿਲੀ ਸੰਗਿ ਜੋਤਿ; ਰਹਿਆ ਘਾਲਦਾ ॥

jot milee sang jot; rahiaa ghaaladaa |

Sant Singh KhalsaMy light is merged into the Light, and my labors are over.
Manmohan SinghMy light is blended with the Supreme Light, and my toil is ended.
Manmohan Singh (Punjabi)ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ (ਪ੍ਰਮਾਤਮਾ) ਨਾਲ ਅਭੇਦ ਹੋ ਗਿਆ ਹੈ ਅਤੇ ਮੇਰੀ ਮਿਹਨਤ ਮੁਸ਼ੱਕਤ ਮੁੱਕ ਗਈ ਹੈ।
Fareedkot Teekaਅਬ (ਜੋਤਿ) ਜੀਵਕਲਾ ਜੋਤ ਮੇਂ ਅਭੇਦ ਹੋ ਗਈ ਹੈ ਔਰ ਜੋ ਘਾਲ, ਭਾਵ ਸਾਧਨਾ ਰੂਪ ਕਮਾਈ ਕਰਤਾ ਥਾ ਤਿਸ ਤੇ ਰਹਿਤ ਹੂਆ ਹੂੰ॥
Prof. Sahib Singhਤੇ ਇਸ ਤਰ੍ਹਾਂ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ,

ਪਦ ਅਰਥ ਰਹਿਆ = ਰਹਿ ਗਿਆ, ਹਟ ਗਿਆ। ਰਹਿਆ ਘਾਲਦਾ = ਮਿਹਨਤ ਦੀ ਲੋੜ ਨਾਹ ਰਹੀ।

SikhNet (Spanish)Tu luz se inmergirá en la Luz Total, y tu ardua labor terminará.

ਸੂਖ ਸਹਜ ਆਨੰਦ; ਵੁਠੇ ਤਿਤੁ ਘਰਿ ॥

sookh sehaj aanand; vutthe tith ghar |

Sant Singh KhalsaI abide in that house of peace, poise and bliss.
Manmohan SinghI abide in the home, wherein reign peace, poise and pleasure.
Manmohan Singh (Punjabi)ਮੈਂ ਉਸ ਧਾਮ ਅੰਦਰ ਵੱਸਦਾ ਹਾਂ ਜਿਸ ਅੰਦਰ ਆਰਾਮ ਅਡੋਲਤਾ ਅਤੇ ਪ੍ਰਸੰਨਤਾ ਪਰਵਿਰਤ ਹੋ ਰਹੀਆਂ ਹਨ।
Fareedkot Teekaਆਚੁਤ ਸੁਖ ਜੋ ਸਰਬ ਅਨੰਦੋਂ ਕਾ ਘਰ ਹੈ ਅਬ ਤਿਸ ਮੇਂ ਬਸੇ ਹੈਂ॥
Prof. Sahib Singhਅਤੇ ਉਹਨ੍ਹਾਂ ਦੇ ਹਿਰਦੇ-ਘਰ ਵਿਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ,

ਪਦ ਅਰਥ ਤਿਤੁ ਘਰਿ = ਉਸ (ਹਿਰਦੇ-ਰੂਪ) ਘਰ ਵਿਚ।

SikhNet (Spanish)Paz, Equilibrio y Éxtasis vienen al hogar de tal persona;

ਆਵਣ ਜਾਣ ਰਹੇ; ਜਨਮੁ ਨ ਤਹਾ ਮਰਿ ॥

aavan jaan rahe; janam na tahaa mar |

Sant Singh KhalsaMy comings and goings have ended - there is no birth or death there.
Manmohan SinghMy comings and goings, have ceased, as there is no birth and death there.
Manmohan Singh (Punjabi)ਮੁੱਕ ਗਏ ਹਨ ਮੇਰੇ ਆਉਣੇ ਅਤੇ ਜਾਣੇ ਕਿਉਂ ਜੋ ਉਥੇ ਪੈਦਾਇਸ਼ ਤੇ ਮੌਤ ਹਨ ਹੀ ਨਹੀਂ।
Fareedkot Teekaਆਵਣ ਜਾਣ ਸੇ ਰਹਿਤ ਹੂਏ ਹੈਂ, ਕਿਉਂਜੋ ਤਿਸ ਆਚੁਤ ਸ੍ਵਰੂਪ ਮੇਂ ਪ੍ਰਾਪਤਿ ਹੋ ਕਰ ਜਨਮਣਾ ਮਰਣਾ ਨਹੀਂ ਹੈ॥
Prof. Sahib Singhਤੇ ਉਨ੍ਹਾਂ ਦੇ ਜਨਮ ਮਰਨ ਮੁੱਕ ਜਾਂਦੇ ਹਨ, ਓਥੇ ਉਨ੍ਹਾਂ ਲਈ ਕੋਈ ਜਨਮ ਤੇ ਮੌਤ ਨਹੀਂ ਹਨ।

ਪਦ ਅਰਥ ਮਰਿ = ਮਰੀ, ਮੌਤ।

SikhNet (Spanish)sus idas y venidas se acaban, sus nacimientos y muertes.

ਸਾਹਿਬੁ ਸੇਵਕੁ ਇਕੁ; ਇਕੁ ਦ੍ਰਿਸਟਾਇਆ ॥

saahib sevak ik; ik drisattaaeaa |

Sant Singh KhalsaThe Master and the servant have become one, with no sense of separation.
Manmohan SinghThe Master and the Serf then become one and seem not separate from each other.
Manmohan Singh (Punjabi)ਮਾਲਕ ਤੇ ਨੌਕਰ ਤਦ ਇਕੋ ਹੀ ਹੋ ਜਾਂਦੇ ਹਨ ਅਤੇ ਇਕ ਦੂਸਰੇ ਨੂੰ ਵੱਖਰਾ ਮਾਲੂਮ ਨਹੀਂ ਹੁੰਦੇ।
Fareedkot Teekaਅਬ ਸਾਹਿਬ ਔਰ ਸੇਵਕ ਏਕ ਹੀ ਏਕ ਦਿਖਲਾਈ ਪੜਤਾ ਹੈ ਅਰਥਾਤ ਦੋਨੋਂ ਅਭਿੰਨ ਹੈਂ॥
Prof. Sahib Singh(ਇਸ ਅਵਸਥਾ ਵਿਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀਂ ਆਉਂਦੇ ਹਨ।

ਪਦ ਅਰਥ ਦ੍ਰਿਸਟਾਇਆ = ਨਜ਼ਰੀਂ ਆਇਆ।

SikhNet (Spanish)Dice Nanak, el Sirviente y el Maestro se vuelven Uno, y no aparecen separados

ਗੁਰ ਪ੍ਰਸਾਦਿ ਨਾਨਕ; ਸਚਿ ਸਮਾਇਆ ॥੨੧॥੧॥੨॥ ਸੁਧੁ

gur prasaad naanak; sach samaaeaa |21|1|2| sudh

Sant Singh KhalsaBy Guru's Grace, Nanak is absorbed in the True Lord. ||21||1||2||Sudh||
Manmohan SinghBy Guru's grace, Nanak is absorbed in the True Lord.
Manmohan Singh (Punjabi)ਗੁਰੂ ਦੀ ਦਇਆ ਦੁਆਰਾ ਨਾਨਕ, ਸੱਚੇ ਸਾਹਿਬ ਵਿੱਚ ਲੀਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕਿਰਪਾ ਕਾ ਇਹ ਫਲ ਹੈ ਕਿ ਮੈਂ ਸਚੇ ਮੇਂ ਅਭੇਦ ਹੋ ਗਇਆ ਹੂੰ॥੨੧॥੧॥੨॥ਸੁਧੁ
Prof. Sahib Singhਹੇ ਨਾਨਕ! (ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੨੧॥੧॥੨॥

ਪਦ ਅਰਥ ਸਚਿ = ਸੱਚੇ ਹਰੀ ਵਿਚ ॥੨੧॥੧॥੨॥

* ਨੋਟ: ਅੰਕ ਨੰ: ੨੧ ਦਾ ਭਾਵ ਇਹ ਹੈ ਕਿ ਇਸ 'ਵਾਰ' ਵਿਚ ੨੧ ਪਉੜੀਆਂ ਹਨ। ਅੰਕ ਨੰ: ੧ ਇਸ ਸਾਰੀ ਸਮੁੱਚੀ 'ਵਾਰ' ਦਾ ਨੰਬਰ ਹੈ। ਅੰਕ ਨੰ: ੨ ਇਸ ਰਾਗ ਦੀਆਂ ਦੋਹਾਂ ਵਾਰਾਂ ਦਾ ਜੋੜ ਦਿੱਤਾ ਗਿਆ ਹੈ। ਪਹਿਲੀ 'ਵਾਰ' ਗੁਰੂ ਅਮਰਦਾਸ ਜੀ ਦੀ ਅਤੇ ਇਹ ਦੂਜੀ ਵਾਰ ਗੁਰੂ ਅਰਜਨ ਸਾਹਿਬ ਦੀ ਹੈ।

SikhNet (Spanish)el uno del otro. Por la Gracia del Guru el buscador se inmerge en la Verdad de Dios. (21‑1‑2-Sud)

Open this shabad →

Shabad Bhagat Kabir Ji Raag Gujri

ਰਾਗੁ ਗੂਜਰੀ ਭਗਤਾ ਕੀ ਬਾਣੀ ॥

raag goojaree bhagataa kee baanee |

Sant Singh KhalsaRaag Goojaree, The Words Of The Devotees:
Manmohan SinghGujri Measure. Hymns of the Saints.
Manmohan Singh (Punjabi)ਰਾਗ ਗੁਜਰੀ। ਭਗਤਾਂ ਦੀ ਬਾਣੀ।
Prof. Sahib Singhਗੂਜਰੀ ਰਾਗ ਵਿੱਚ ਭਗਤਾਂ ਦੀ ਬਾਣੀ।
SikhNet (Spanish)Rag Guyuri, versos de los Bhaktas,

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥

sree kabeer jeeo kaa chaupadaa ghar 2 doojaa |

Sant Singh KhalsaChau-Padhay Of Kabeer Jee, Second House:
Manmohan SinghChaupada of Reverend Sire Kabir.
Manmohan Singh (Punjabi)ਪੂਜਯ ਮਹਾਰਾਜ ਕਬੀਰ ਜੀ ਦਾ ਚਉਪਦਾ।
Fareedkot Teekaਏਕ ਸਾਧੂ ਭੇਖ ਧਾਰੀ ਕਿਸੀ ਗ੍ਰਹਸਤੀ ਕੇ ਘਰ ਮੇਂ ਰਹਤਾ ਥਾ। ਕਬੀਰ ਨੇ ਕਈ ਬਾਰ ਭਜਨ ਕਾ ਉਪਦੇਸ ਕੀਆ ਨਹੀਂ ਮਾਨਾ। ਫਿਰ ਮਰ ਕਰ ਉਸੀ ਗ੍ਰਹਸਤੀ ਕਾ ਬੈਲ ਹੂਆ ਅਰ ਤਿਸ ਕੋ ਮਾਰ ਪੜੇ, ਅੰਨ ਗਾਹਤੇ ਹੂਏ ਚਲੇ ਨਹੀਂ। ਦੇਖ ਕਰ ਉਪਦੇਸ ਰੂਪ ਸਿਖੋਂ ਪ੍ਰਤਿ ਸਬਦਿ ਕਹਤੇ ਭਏ:
Prof. Sahib Singhਭਗਤ ਕਬੀਰ ਜੀ ਦੀ ਘਰ ੨ ਵਿੱਚ ਚਾਰ-ਬੰਦਾਂ ਵਾਲੀ ਬਾਣੀ।

ਪਦ ਅਰਥ ਚਉਪਦਾ = {ਚਉ-ਚਾਰ। ਪਦ-ਬੰਦ} ਚਾਰ ਬੰਦਾਂ ਵਾਲਾ ਸ਼ਬਦ।

SikhNet (Spanish)Chau-Padas de Sri Kabir yi

ਚਾਰਿ ਪਾਵ. ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ ॥

chaar paav. due sing, gung mukh; tab kaise gun geehai |

Sant Singh KhalsaWith four feet, two horns and a mute mouth, how could you sing the Praises of the Lord?
Manmohan SinghWith four feet, two horns and a dumb mouth, how shalt thou, then, sing God's praise?
Manmohan Singh (Punjabi)ਚਾਰ ਪੈਰਾਂ, ਦੋ ਸਿੰਙਾਂ ਅਤੇ ਗੁੰਗੇ ਮੂੰਹ ਨਾਲ, ਤੂੰ ਉਦੋਂ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰਨੂੰਗਾ?
Fareedkot Teekaਚਾਰ ਪੈਰ ਹੋਇਂਗੇ ਦੋਇ ਸਿੰਗ ਹੋਇਂਗੇ ਮੁਖ ਸੇ ਗੁੰਗਾ ਹੋਇਗਾ ਅਰਥਾਤ ਤੇਰੀ ਬੋਲੀ ਕੋਈ ਨ ਸਮਝੈਗਾ, ਤਬ ਕਿਸ ਪ੍ਰਕਾਰ ਹਰਿ ਗੁਨ ਗਾਨ ਕਰੈਗਾ॥
Prof. Sahib Singh(ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ?

ਪਦ ਅਰਥ ਪਾਵ = ਪੈਰ {ਲਫ਼ਜ਼ 'ਪਾਉ' ਤੋਂ ਬਹੁ-ਵਚਨ}। ਦੁਇ = ਦੋ। ਗੁਨ = ਪ੍ਰਭੂ ਦੇ ਗੁਣ। ਗਈ ਹੈ = ਗਾਵੇਂਗਾ।

SikhNet (Spanish)Si te volvieras un cuadrúpedo mudo y con cuernos, ¿cómo entonces podrías cantar la Alabanza del Señor?

ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥੧॥

aootthat baitthat tthegaa parihai; tab kat moodd lukeehai |1|

Sant Singh KhalsaStanding up and sitting down, the stick shall still fall on you, so where will you hide your head? ||1||
Manmohan SinghStanding and sitting the stick shall fall on thee, so where wilt thou, then, hide thy head?
Manmohan Singh (Punjabi)ਉਠਦਿਆਂ ਤੇ ਬਹਿੰਦਿਆਂ ਤੈਨੂੰ ਡੰਡਾ ਪਊਗਾ, ਤਦੋਂ ਤੂੰ ਆਪਣਾ ਸਿਰ ਕਿਥੇ ਛੁਪਾਵਨੂੰਗਾ?
Fareedkot Teekaਜਬ ਊਠਤੇ ਬੈਠਤੇ ਹੂਏ ਸਿਰ ਪਰ ਸੋਟਾ ਪੜੈਗਾ ਤਬ ਕਹਾਂ ਸਿਰ ਛਪਾਵੈਂਗਾ॥੧॥
Prof. Sahib Singhਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ॥੧॥

ਪਦ ਅਰਥ ਠੇਗਾ = ਸੋਟਾ। ਪਰਿ ਹੈ = ਪਏਗਾ। ਕਤ = ਕਿਥੇ? ਮੂਡ = ਸਿਰ। ਲੁਕਈ ਹੈ = ਲੁਕਾਏਂਗਾ ॥੧॥

SikhNet (Spanish)Si de todas formas, estando parado o sentado, te van a pegar, ¿cómo y en dónde vas a esconder tu cabeza? (1)

ਹਰਿ ਬਿਨੁ; ਬੈਲ ਬਿਰਾਨੇ ਹੁਈਹੈ ॥

har bin; bail biraane hueehai |

Sant Singh KhalsaWithout the Lord, you are like a stray ox;
Manmohan SinghWithout God, thou shalt become a borrowed ox.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੂੰ ਮਾਂਗਵਾਂ ਬਲ੍ਹਦ ਹੋ ਜਾਵੇਗਾਂ।
Fareedkot Teekaਹੇ ਭਾਈ! ਹਰਿ ਭਜਨ ਸੇ ਬਿਨਾਂ ਬਿਗਾਨੇ ਬੈਲ ਹੋਵੀਤਾ ਹੈ॥ ਬਿਗਾਨੇ ਬੈਲ ਕਹਨੇ ਕਾ, ਭਾਵ ਇਹ ਕਿ ਬੇਦਰਦ ਹੋ ਕਰ ਕਾਮ ਲਿਆ ਜਾਏਗਾ।
Prof. Sahib Singh(ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ,

ਪਦ ਅਰਥ ਬਿਰਾਨੇ = ਬਿਗਾਨਾ, ਪਰ-ਅਧੀਨ। ਹੁਈ ਹੈ = ਹੋਵੇਂਗਾ।

SikhNet (Spanish)Sin contemplar al Señor uno es como un toro loco con la nariz torcida,

ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥

faatte naakan, ttootte kaadhan; kodau ko bhus kheehai |1| rahaau |

Sant Singh Khalsawith your nose torn, and your shoulders injured, you shall have only the straw of coarse grain to eat. ||1||Pause||
Manmohan SinghWith a torn nose and maimed shoulders, thou shalt eat the straw of coarse grain. Pause.
Manmohan Singh (Punjabi)ਪਾਟੇ ਹੋਏ ਨੱਕ ਅਤੇ ਟੁੱਟੇ ਹੋਏ ਕੰਨਾਂ ਨਾਲ ਤੂੰ ਕੋਧਰੇ ਦਾ ਭੁਹ ਖਾਵੇਗਾਂ। ਠਹਿਰਾਉ।
Fareedkot Teekaਨਾਕ ਪਾੜੇ ਹੂਏ ਕੰਧੇ ਟੂਟੇ ਹੂਏ ਹੋਵੇਂਗੇ ਅਰ ਕੋਦਰੇ ਕਾ ਭੋਹੁ ਖਾਵੇਂਗਾ॥੧॥ ਰਹਾਉ ॥
Prof. Sahib Singh(ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ ॥੧॥ ਰਹਾਉ ॥

ਪਦ ਅਰਥ ਫਾਟੇ = ਪਾਟੇ ਹੋਏ, ਚੀਰੇ ਹੋਏ। ਕਾਧਨ = ਕੰਨ੍ਹ, ਮੋਢੇ। ਭੁਸੁ = ਭੋਹ। ਖਈ ਹੈ = ਖਾਏਂਗਾ ॥੧॥ ਰਹਾਉ ॥

SikhNet (Spanish)con moretones en los hombros y alimentado de paja. (1‑Pausa)

ਸਾਰੋ ਦਿਨੁ ਡੋਲਤ ਬਨ ਮਹੀਆ; ਅਜਹੁ. ਨ ਪੇਟ ਅਘਈਹੈ ॥

saaro din ddolat ban maheea; ajahu. na pett agheehai |

Sant Singh KhalsaAll day long, you shall wander in the forest, and even then, your belly will not be full.
Manmohan SinghAll day thou shalt wander in the forest, even then thy belly shall not be satiated.
Manmohan Singh (Punjabi)ਸਾਰਾ ਦਿਨ ਤੂੰ ਜੰਗਲ ਅੰਦਰ ਭਟਕਦਾ ਫਿਰਨੂੰਗਾ, ਤਾਂ ਭੀ ਤੇਰਾ ਢਿੱਡ ਨਹੀਂ ਭਰਨਾ।
Fareedkot Teekaਸਾਰਾ ਦਿਨ ਬਨ ਮੇਂ ਚਰਤਾ ਫਿਰੇਂਗਾ (ਅਜਹੁ ਨ) ਤਾਂ ਵੀ ਪੇਟ ਨ ਭਰੇਗਾ॥
Prof. Sahib Singhਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ।

ਪਦ ਅਰਥ ਮਹੀਆ = ਵਿਚ। ਅਜਹੁ = ਫਿਰ ਭੀ। ਅਘਈ ਹੈ = ਰੱਜੇਂਗਾ।

SikhNet (Spanish)El día entero vaga en los bosques pero su hambre no se sacia.

ਜਨ ਭਗਤਨ ਕੋ ਕਹੋ ਨ ਮਾਨੋ; ਕੀਓ ਅਪਨੋ ਪਈਹੈ ॥੨॥

jan bhagatan ko kaho na maano; keeo apano peehai |2|

Sant Singh KhalsaYou did not follow the advice of the humble devotees, and so you shall obtain the fruits of your actions. ||2||
Manmohan SinghThou listened not to the advice of the holy men, consequently thou shalt obtain the fruit of thy actions.
Manmohan Singh (Punjabi)ਤੂੰ ਨੇਕ ਬੰਦਿਆਂ ਦੀ ਨਸੀਹਤ ਤੇ ਅਮਲ ਨਹੀਂ ਕੀਤਾ ਤੂੰ ਆਪਣੇ ਕਰਮਾਂ ਦਾ ਫਲ ਪਾਵੇਗਾਂ।
Fareedkot Teekaਜਿਨੋਂ ਨੇ ਭਗਤ ਜਨੋਂ ਕਾ ਬਚਨ ਨਹੀਂ ਮਾਨਾਂ ਸੋ ਇਸੀ ਬੈਲ ਕੀ ਭਾਂਤ ਅਪਨੇ ਕੀਏ ਕਰਮ ਕਾ ਫਲ੍ਹ ਪਾਵੈਂਗੇ॥੨॥
Prof. Sahib Singhਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ ॥੨॥

ਪਦ ਅਰਥ ਕਹੋ = ਆਖਿਆ, ਕਹਿਆ, ਸਿੱਖਿਆ। ਪਈ ਹੈ = ਪਏਂਗਾ ॥੨॥

SikhNet (Spanish)No escucha la instrucción de los Devotos del Señor y recibe el fruto que sembró. (2)

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ; ਅਨਿਕ ਜੋਨਿ ਭਰਮਈਹੈ ॥

dukh sukh karat mahaa bhram booddo; anik jon bharameehai |

Sant Singh KhalsaEnduring pleasure and pain, drowned in the great ocean of doubt, you shall wander in numerous reincarnations.
Manmohan SinghExperiencing weal and woe and drowned in great doubt, thou shalt wander in many existences.
Manmohan Singh (Punjabi)ਖੁਸ਼ੀ ਤੇ ਗਮੀ ਭੋਗਦਾ ਅਤੇ ਭਾਰੇ ਸੰਦੇਹ ਅੰਦਰ ਡੁੱਬਿਆ ਹੋਇਆ ਤੂੰ ਘਣੇਰੀਆ ਜੂਨੀਆਂ ਅੰਦਰ ਭਟਕੇਗਾਂ।
Fareedkot Teekaਸੁਖ ਦੁਖ ਕਾ ਅਨੁਭਵ ਕਰਤਾ ਹੂਆ ਮਹਾਂ ਭ੍ਰਮ ਰੂਪੀ ਨਦੀ ਮੇਂ ਡੂਬਾ ਹੂਆ ਜੀਉ ਅਨੇਕੋਂ ਜੋਨੀਓਂ ਮੇਂ ਭਰਮੇਗਾ ਵਾ ਭ੍ਰਮਤਾ ਹੈ॥
Prof. Sahib Singhਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿਚ ਭਟਕੇਂਗਾ।

ਪਦ ਅਰਥ ਦੁਖ ਸੁਖ ਕਰਤ = ਦੁਖ ਸੁਖ ਕਰਦਿਆਂ, ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ। ਭ੍ਰਮਿ = ਭਰਮ ਵਿਚ। ਭਰਮਈ ਹੈ = ਭਟਕੇਂਗਾ।

SikhNet (Spanish)Y experimentando a veces dolor, a veces placer, cae presa de un gran engaño, y vaga a través de millones de nacimientos.

ਰਤਨ ਜਨਮੁ ਖੋਇਓ. ਪ੍ਰਭੁ ਬਿਸਰਿਓ; ਇਹੁ ਅਉਸਰੁ. ਕਤ ਪਈਹੈ ॥੩॥

ratan janam khoeo. prabh bisario; ihu aausar. kat peehai |3|

Sant Singh KhalsaYou have lost the jewel of human birth by forgetting God; when will you have such an opportunity again? ||3||
Manmohan SinghThou hast lost thy gem - like life by forgetting the Lord. So when shalt thou have such an opportunity, again?
Manmohan Singh (Punjabi)ਸੁਆਮੀ ਨੂੰ ਭੁਲਾ ਕੇ, ਤੈਂ ਆਪਣਾ ਹੀਰੇ ਵਰਗਾ ਜੀਵਨ ਗੁਆ ਲਿਆ ਹੈ। ਤੈਨੂੰ ਐਸਾ ਮੌਕਾ ਮੁੜ ਕਦੇ ਹੱਥ ਲੱਗਨੂੰਗਾ?
Fareedkot Teekaਰਤਨ ਰੂਪ ਪਰਮੇਸ੍ਵਰ ਬਿਸਾਰ ਕਰ ਕੇ ਮਾਨੁਖ ਰੂਪੀ ਰਤਨ ਖੋਇ ਦੀਆ, ਫਿਰ ਹੇ ਮੂਰਖ! ਇਸ (ਔਸਰ) ਸਮਯ ਕੋ ਕਹਾਂ ਪਾਵੇਂਗਾ॥੩॥
Prof. Sahib Singhਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ ॥੩॥

ਪਦ ਅਰਥ ਅਉਸਰੁ = ਮੌਕਾ, ਸਮਾਂ। ਕਤ ਪਈ ਹੈ = ਕਿਥੇ ਮਿਲੇਗਾ? ਫਿਰ ਨਹੀਂ ਮਿਲੇਗਾ ॥੩॥

SikhNet (Spanish)Si uno pierde la oportunidad del nacimiento humano abandonando a su Señor, ¿cuando podrá tenerlo otra vez? (3)

ਭ੍ਰਮਤ ਫਿਰਤ. ਤੇਲਕ ਕੇ ਕਪਿ ਜਿਉ; ਗਤਿ ਬਿਨੁ. ਰੈਨਿ ਬਿਹਈਹੈ ॥

bhramat firat. telak ke kap jiau; gat bin. rain biheehai |

Sant Singh KhalsaYou turn on the wheel of reincarnation, like an ox at the oil-press; the night of your life passes away without salvation.
Manmohan SinghThou revolvest like and oilman's ox and thy life - night shall pass without attaining salvation.
Manmohan Singh (Punjabi)ਤੂੰ ਤੇਲੀ ਦੇ ਬਲ੍ਹਦ ਵਾਂਗੂੰ ਭਾਉਂਦਾ ਫਿਰਦਾ ਹੈਂ। ਤੇਰੀ ਜੀਵਨ ਰਾਤ੍ਰੀ ਮੋਖਸ਼ ਪ੍ਰਾਪਤ ਕਰਨ ਦੇ ਬਾਝੋਂ ਹੀ ਬਤੀਤ ਹੋ ਜਾਣੀ ਹੈ।
Fareedkot Teekaਜੀਉ ਤੇਲੀ ਕੇ (ਕਪਿ) ਬੈਲ ਕੀ ਭਾਂਤ ਭ੍ਰਮਤਾ ਫਿਰਤਾ ਹੈ, ਜੈਸੇ ਬੈਲ ਕੋ ਚਲਣੇ, ਭਾਵ ਮਜਲ ਭਰ ਜਾਣੇ ਤੇ ਬਿਨਾਂ ਰਾਤ ਬੀਤ ਜਾਤੀ ਹੈ ਵਹੁ ਕੋਲੂ ਦਾ ਪੈਂਡਾ ਜਿਉਂ ਕਾ ਤਿਉਂ ਬਨਾ ਰਹਤਾ ਹੈ, ਤੈਸੇ ਜੀਵ ਕੀ ਗ੍ਰਸਥ ਵਿਵਹਾਰੋਂ ਮੇਂ ਭ੍ਰਮਤੇ ਕੀ ਅਵਸਥਾ ਰੂਪ ਰਾਤ ਬੀਤ ਜਾਤੀ ਹੈ, ਪਰੰਤੂ ਚੌਰਾਸੀ (ਗਤਿ) ਮੁਕਤੀ ਨਹੀਂ; ਵਾ (ਤੇਲਕ) ਰਤਕਾ ਕੋ ਇਕਤ੍ਰ ਕਰ ਕੇ ਜੈਸੇ (ਕਪਿ) ਬਾਂਦਰ ਅਗਨ ਜਾਨ ਕਰ ਭ੍ਰਮਤਾ ਫਿਰਤਾ ਹੈ ਔਰ ਅਗਨੀ ਕੀ ਪ੍ਰਾਪਤੀ ਸੇ ਬਿਨਾਂ ਕਪਿ ਕੀ ਰਾਤ ਬੀਤ ਜਾਤੀ ਹੈ, ਤੈਸੇ ਜੀਉ ਵਿਖਿਓਂ ਮੇਂ ਸੁਖ ਬੁਧੀ ਕਰ ਭਰਮਤੇ ਕੀ ਅਵਸਥਾ ਬੀਤ ਜਾਤੀ ਹੈ ਵਿਖਿਓਂ ਮੇਂ ਸੇ ਸੁਖ ਪ੍ਰਾਪਤ ਨਹੀਂ ਹੋਤਾ ਹੈ॥ ਯਦ੍ਯਪੀ ਵਿਖਿਓਂ ਮੇਂ ਸੁਖ ਪ੍ਰਤੀਤ ਹੋਤਾ ਹੈ ਤਦ੍ਯਪੀ ਵਹੁ ਸੁਖ ਬ੍ਰਿਤੀ ਕੀ ਇਕਾਗ੍ਰਤਾ ਕਰ ਆਤਮ ਸੁਖ ਪ੍ਰਾਪਤਿ ਹੈ, ਵਿਖਿਓਂ ਮੇਂ ਸੁਖ ਕੀ ਭ੍ਰਾਂਤੀ ਹੈ॥
Prof. Sahib Singhਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ।

ਪਦ ਅਰਥ ਤੇਲਕ = ਤੇਲੀ। ਕਪਿ = ਬਾਂਦਰ। ਤੇਲਕ ਕੇ ਕਪਿ ਜਿਉ = ਤੇਲਕ ਕੇ (ਬਲਦ ਅਤੇ) ਕਪਿ ਜਿਉਂ, ਤੇਲੀ ਦੇ ਬਲਦ ਵਾਂਗ ਅਤੇ ਬਾਂਦਰ ਵਾਂਗ। ਤੇਲੀ ਦਾ ਬਲਦ ਸਾਰੀ ਰਾਤ ਕੋਹਲੂ ਦੇ ਦੁਆਲੇ ਹੀ ਭੌਂਦਾ ਹੈ, ਤੇ ਉਸ ਦਾ ਪੈਂਡਾ ਮੁੱਕਦਾ ਨਹੀਂ। ਬਾਂਦਰ ਛੋਲਿਆਂ ਦੀ ਭਰੀ ਮੁੱਠ ਦੇ ਲਾਲਚ ਵਿਚ ਪਕੜਿਆ ਜਾ ਕੇ ਸਾਰੀ ਉਮਰ ਦਰ ਦਰ ਤੇ ਨੱਚਦਾ ਹੈ।। ਗਤਿ ਬਿਨੁ = ਖ਼ਲਾਸੀ ਤੋਂ ਬਿਨਾ। ਰੈਨਿ = ਰਾਤ, ਜ਼ਿੰਦਗੀ-ਰੂਪ ਰਾਤ। ਬਿਹਈ ਹੈ = ਵਿਹਾ ਜਾਇਗੀ, ਮੁੱਕ ਜਾਇਗੀ।

SikhNet (Spanish)Él da vueltas en círculo como el buey del molino y pasa la noche de su vida sin obtener la Liberación.

ਕਹਤ ਕਬੀਰ. ਰਾਮ ਨਾਮ ਬਿਨੁ; ਮੂੰਡ ਧੁਨੇ ਪਛੁਤਈਹੈ ॥੪॥੧॥

kehat kabeer. raam naam bin; moondd dhune pachhuteehai |4|1|

Sant Singh KhalsaSays Kabeer, without the Name of the Lord, you shall pound your head, and regret and repent. ||4||1||
Manmohan SinghSays Kabir, sans the Lord's Name, thou shalt smite thy head and repent.
Manmohan Singh (Punjabi)ਕਬੀਰ ਜੀ ਆਖਦੇ ਹਨ, ਪ੍ਰਭੂ ਦੇ ਨਾਮ ਦੇ ਬਗੈਰ ਤੂੰ ਆਪਣਾ ਸਿਰ ਪਟਕਾਵੇਂ ਤੇ ਪਸਚਤਾਪ ਕਰੇਗਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੂਰਖ ਜੀਵ ਰਾਮ ਨਾਮ ਸਿਮਰਨ ਸੇ ਬਿਨਾਂ ਸਿਰ ਧੁਨ ਕਰ ਪਛਤਾਵਨਾ ਕਰੇਗਾ॥੪॥੧॥☬ਕਬੀਰ ਜੀ ਕੀ ਮਾਤਾ ਨੇ ਕਬੀਰ ਜੀ ਸੇ ਕਹਾ, 'ਹੇ ਪੁਤ੍ਰ ਤੈਨੇ ਘਰ ਕਾ ਸਭ ਕਾਮ ਛੋਡ ਦੀਆ ਹੈ ਤੇਰੇ ਬੇਟੇ ਬੇਟੀ ਕੀ ਪਾਲਨਾਂ ਕੈਸੇ ਹੋਵੇਗੀ'? ਤਬ ਜੋ ਕਬੀਰ ਜੀ ਨੇ ਉੱਤਰ ਦੀਆ, ਉਸ ਕੋ ਕਬੀਰ ਜੀ ਗੁਰੂ ਜੀ ਤਟਸਥ ਹੋ ਕਰ ਸਿਖੋਂ ਕੇ ਪ੍ਰਤੀ ਸੁਨਾਉਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ ॥੪॥੧॥

ਪਦ ਅਰਥ ਮੂੰਡ ਧੁਨੇ = ਮੂੰਡ ਧੁਨਿ ਧੁਨਿ, ਸਿਰ ਮਾਰ ਮਾਰ ਕੇ। ਪਛੁਤਈ ਹੈ = ਪਛਤਾਏਂਗਾ ॥੪॥੧॥

* ਸ਼ਬਦ ਦਾ ਭਾਵ: ਮਨੁੱਖਾ ਜਨਮ ਹੀ ਸਿਮਰਨ ਦਾ ਸਮਾ ਹੈ, ਖੁੰਝਿਆਂ ਜਨਮ-ਮਰਨ ਦੇ ਗੇੜ ਵਿਚ ਪੈਣਾ ਪੈਂਦਾ ਹੈ। * ਨੋਟ: ਘਰੁ ੨ ਦੂਜਾ-ਇੱਥੇ ਅੰਕ '੨' ਨੂੰ ਪੜ੍ਹਨਾ ਹੈ 'ਦੂਜਾ'। ਇਸੇ ਤਰ੍ਹਾਂ ਹੋਰ ਭੀ ਜਿਥੇ ਜਿਥੇ ਕਿਤੇ ਲਫ਼ਜ਼ 'ਘਰੁ' ਦੇ ਨਾਲ ਕੋਈ ਹਿੰਦਸਾ ੩, ੪, ੫ ਆਦਿਕ ਆਉਂਦਾ ਹੈ, ਉਸ ਨੂੰ ਤੀਜਾ, ਚੌਥਾ, ਪੰਜਵਾਂ ਪੜ੍ਹਨਾ ਹੈ।

SikhNet (Spanish)Dice Kabir, sin el Nombre del Señor uno se arrepiente y se lamenta al final. (4‑1)

Open this shabad →

Shabad Bhagat Kabir Ji Raag Gujri

ਗੂਜਰੀ ਘਰੁ ੩ ॥

goojaree ghar 3 |

Sant Singh KhalsaGoojaree, Third House:
Manmohan SinghGujri.
Manmohan Singh (Punjabi)ਗੂਜਰੀ।
SikhNet (Spanish)Guyeri, Tercera Casa

ਮੁਸਿ ਮੁਸਿ ਰੋਵੈ; ਕਬੀਰ ਕੀ ਮਾਈ ॥

mus mus rovai; kabeer kee maaee |

Sant Singh KhalsaKabeer's mother sobs, cries and bewails
Manmohan SinghKabir's mother sobs, sobs and wails,
Manmohan Singh (Punjabi)ਕਬੀਰ ਦੀ ਮਾਤਾ ਡੁਸਕ ਡੁਸਕ ਦੇ ਵਿਰਲਾਪ ਕਰਦੀ ਹੈ,
Fareedkot Teekaਮੈਂ ਕਬੀਰ ਕੀ ਮਾਤਾ ਠੁਸਕ ਠੁਸਕ ਕੇ ਰੋਤੀ ਹੈ॥
Prof. Sahib Singhਕਬੀਰ ਦੀ ਮਾਂ (ਕਬੀਰ ਆਖਦਾ ਹੈ ਕਿ ਮੇਰੀ ਮਾਂ) ਡੁਸਕ ਡੁਸਕ ਕੇ ਰੋਂਦੀ ਹੈ,

ਪਦ ਅਰਥ ਮੁਸਿ ਮੁਸਿ = ਡੁਸਕ ਡੁਸਕ ਕੇ। ਮਾਈ = ਮਾਂ।

SikhNet (Spanish)La madre de Kabir se acongoja y sufre diciendo,

ਏ ਬਾਰਿਕ. ਕੈਸੇ ਜੀਵਹਿ; ਰਘੁਰਾਈ ॥੧॥

e baarik. kaise jeeveh; raghuraaee |1|

Sant Singh Khalsa- O Lord, how will my grandchildren live? ||1||
Manmohan SinghO Lord of Raghwa tribe, how shall these children live?
Manmohan Singh (Punjabi)ਹੇ ਰਾਘਵਾ ਵੰਸ ਦੇ ਰਾਜੇ (ਪ੍ਰਭੂ) ਇਹ ਬੱਚੇ ਕਿਸ ਤਰ੍ਹਾਂ ਜੀਊਣਗੇ?
Fareedkot Teekaਕਿ ਏਹ ਬਾਰਕ ਰਘੁਰਾਈ ਕੇ ਆਸਰੇ ਕੈਸੇ ਜੀਵੇਂਗੇ, ਭਾਵ ਕਛੁ ਖਾ ਪੀ ਕੇ ਹੀ ਜੀਵੇਗਾ॥੧॥
Prof. Sahib Singh(ਤੇ ਆਖਦੀ ਹੈ-) ਹੇ ਪਰਮਾਤਮਾ! (ਕਬੀਰ ਦੇ) ਇਹ ਅੰਞਾਣੇ ਬਾਲ ਕਿਵੇਂ ਜੀਊਣਗੇ? ॥੧॥

ਪਦ ਅਰਥ ਬਾਰਿਕ = ਅੰਞਾਣੇ ਬਾਲ। ਰਘੁਰਾਈ = ਹੇ ਪ੍ਰਭੂ! ॥੧॥

SikhNet (Spanish)oh Señor, ¿cómo vivirán mis nietos? (1)

ਤਨਨਾ ਬੁਨਨਾ; ਸਭੁ ਤਜਿਓ ਹੈ ਕਬੀਰ ॥

tananaa bunanaa; sabh tajio hai kabeer |

Sant Singh KhalsaKabeer has given up all his spinning and weaving,
Manmohan SinghKabir has given up all his spinning and weaving,
Manmohan Singh (Punjabi)ਕਬੀਰ ਨੇ ਕੱਤਣਾ ਅਤੇ ਉਣਨਾ ਸਮੂਹ ਛੱਡ ਦਿੱਤਾ ਹੈ,
Fareedkot Teekaਸੋ ਐਸੇ ਕਹਨੇ ਲਗੀ: ਕਬੀਰ ਤੈਨੇ ਤਨਨਾ ਬੁਨਨਾ ਸਭ ਤਿਆਗ ਕਰ ਦੀਆ ਹੈ॥
Prof. Sahib Singh(ਕਿਉਂਕਿ ਮੇਰੇ) ਕਬੀਰ ਨੇ (ਤਾਣਾ) ਤਣਨਾ ਤੇ (ਕੱਪੜਾ) ਉਣਨਾ ਸਭ ਕੁੱਝ ਛੱਡ ਦਿੱਤਾ ਹੈ,

ਪਦ ਅਰਥ ਤਜਿਓ ਹੈ = ਛੱਡ ਦਿੱਤਾ ਹੈ।

SikhNet (Spanish)Pues Kabir ha dejado de hilar y tejer y ahora sólo quiere tejer

ਹਰਿ ਕਾ ਨਾਮੁ; ਲਿਖਿ ਲੀਓ ਸਰੀਰ ॥੧॥ ਰਹਾਉ ॥

har kaa naam; likh leeo sareer |1| rahaau |

Sant Singh Khalsaand written the Name of the Lord on his body. ||1||Pause||
Manmohan Singhand has inscribed God's Name on his body. Pause.
Manmohan Singh (Punjabi)ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜਿਸਮ ਉਤੇ ਉਕਰ ਲਿਆ ਹੈ। ਠਹਿਰਾਉ।
Fareedkot Teekaਕੇਵਲ ਹਰਿ ਕਾ ਨਾਮ ਜਪਨਾ ਯਹ ਸਰੀਰ ਮੇਂ ਲਿਖ ਲੀਆ ਹੈ ਅਰਥਾਤ ਨਾਮ ਹੀ ਜਪਤਾ ਹੈ॥੧॥ ਰਹਾਉ ॥
Prof. Sahib Singhਤੇ ਹਰ ਵੇਲੇ ਹਰੀ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਲਿਖਿ ਲੀਓ ਸਰੀਰ = ਸਰੀਰ ਉੱਤੇ ਲਿਖ ਲਿਆ ਹੈ, ਜੀਭ ਤੇ ਪ੍ਰੋ ਲਿਆ ਹੈ, ਹਰ ਵੇਲੇ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥

SikhNet (Spanish)el Nombre del Señor en su mente. (1-Pausa)

ਜਬ ਲਗੁ; ਤਾਗਾ ਬਾਹਉ ਬੇਹੀ ॥

jab lag; taagaa baahau behee |

Sant Singh KhalsaAs long as I pass the thread through the bobbin,
Manmohan SinghAs long as I pass the thread through the bobbin,
Manmohan Singh (Punjabi)ਜਿੰਨੇ ਚਿਰ ਲਈ ਮੈਂ ਨਲੀ ਵਿੱਚ ਦੀ ਧਾਗਾ ਲੰਘਾਉਂਦਾ ਹਾਂ,
Fareedkot Teekaਤਬ ਮੈਨੇ ਕਹਾ: ਹੇ ਮਾਤਾ! ਜਬ ਤਕ ਨਲੀ ਕਾ ਤਾਗਾ (ਬਾਹਉ) ਚਲਾਉਤਾ ਹੂੰ, (ਬੇਹੀ) ਨਾਲ ਕੇ ਛੇਦ ਮੇਂ ਅਰਥਾਤ ਇਸ ਓਰ ਚਿਤ ਲਗਾਉਤਾ ਹੂੰ॥
Prof. Sahib Singhਜਿਤਨਾ ਚਿਰ ਮੈਂ ਨਾਲ ਦੇ ਛੇਕ ਵਿਚ ਧਾਗਾ ਵਹਾਉਂਦਾ ਹਾਂ;

ਪਦ ਅਰਥ ਬੇਹੀ = {ਸੰ: ਵੇਧ; ਪ੍ਰ: ਬੇਹ} ਛੇਕ, ਨਾਲ ਦਾ ਛੇਕ। ਬਹਾਉ = ਵਹਾਉਂਦਾ ਹਾਂ।

SikhNet (Spanish)Dice Kabir, tanto cuanto paso el hilo con la lanzadera tanto

ਤਬ ਲਗੁ ਬਿਸਰੈ; ਰਾਮੁ ਸਨੇਹੀ ॥੨॥

tab lag bisarai; raam sanehee |2|

Sant Singh KhalsaI forget the Lord, my Beloved. ||2||
Manmohan Singhso long do I forget my Beloved Lord.
Manmohan Singh (Punjabi)ਉਨੇ ਚਿਰ ਲਈ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਭੁੱਲ ਜਾਂਦਾ ਹਾਂ।
Fareedkot Teekaਤਬ ਮੁਝੇ ਰਾਮ ਪ੍ਯਾਰਾ ਭੂਲ ਜਾਤਾ ਹੈ। ਤਉ ਅਧਿਕ ਵਿਵਹਾਰੋਂ ਮੇਂ ਕੈਸੇ ਪ੍ਰਵਿਰਤ ਹੂੰ? ॥੨॥
Prof. Sahib Singhਉਤਨਾ ਚਿਰ ਮੈਨੂੰ ਮੇਰਾ ਪਿਆਰਾ ਪ੍ਰਭੂ ਵਿਸਰ ਜਾਂਦਾ ਹੈ (ਭਾਵ, ਮੈਨੂੰ ਇਤਨਾ ਚਿਰ ਭੀ ਪ੍ਰਭੂ ਵਿਸਾਰਨਾ ਨਹੀਂ ਭਾਉਂਦਾ) ॥੨॥

ਪਦ ਅਰਥ ਸਨੇਹੀ = ਪਿਆਰਾ ॥੨॥

SikhNet (Spanish)cuanto me olvido de mi Bienamado Señor. (2)

ਓਛੀ ਮਤਿ ਮੇਰੀ ਜਾਤਿ ਜੁਲਾਹਾ ॥

ochhee mat meree jaat julaahaa |

Sant Singh KhalsaMy intellect is lowly - I am a weaver by birth,
Manmohan SinghMean is my understanding and I am a weaver by caste.
Manmohan Singh (Punjabi)ਕਮੀਨੀ ਹੈ ਮੇਰੀ ਸਮਝ, ਅਤੇ ਜਾਤੀ ਦਾ ਮੈਂ ਜੁਲਾਹਾ ਹਾਂ।
Fareedkot Teekaਹੇ ਮਾਤਾ! ਮੇਰੀ ਤੁਛ ਬੁਧੀ ਹੈ ਔ ਜੁਲਾਹਾ ਜਾਤੀ ਹੈ॥
Prof. Sahib Singh(ਕੀਹ ਹੋਇਆ ਜੇ ਲੋਕਾਂ ਦੇ ਭਾਣੇ) ਮੇਰੀ ਛੋਟੀ ਜਿਹੀ ਅਕਲ ਹੈ ਤੇ ਮੈਂ ਜਾਤ ਦਾ (ਨੀਵਾਂ ਗ਼ਰੀਬ) ਜੁਲਾਹਾ ਹਾਂ,

ਪਦ ਅਰਥ ਓਛੀ = ਹੋਛੀ, ਹੌਲੀ।

SikhNet (Spanish)Mi casta es la del tejedor,

ਹਰਿ ਕਾ ਨਾਮੁ; ਲਹਿਓ ਮੈ ਲਾਹਾ ॥੩॥

har kaa naam; lahio mai laahaa |3|

Sant Singh Khalsabut I have earned the profit of the Name of the Lord. ||3||
Manmohan SinghI have reaped the profit of the God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਮੈਂ ਖੱਟੀ ਖੱਟੀ ਹੈ।
Fareedkot Teekaਮੈਨੇ ਹਰਿ ਨਾਮ ਕਾ ਲਾਹਾ ਲਿਆ ਹੈ॥੩॥
Prof. Sahib Singhਪਰ ਮੈਂ ਪਰਮਾਤਮਾ ਦਾ ਨਾਮ-ਰੂਪ ਨਫ਼ਾ (ਇਸ ਮਨੁੱਖਾ-ਜਨਮ ਦੇ ਵਪਾਰ ਵਿਚ) ਖੱਟ ਲਿਆ ਹੈ ॥੩॥

ਪਦ ਅਰਥ ਲਾਹਾ = ਲਾਭ ॥੩॥

SikhNet (Spanish)pero he cosechado el Fruto del Nombre del Señor. (3)

ਕਹਤ ਕਬੀਰ; ਸੁਨਹੁ ਮੇਰੀ ਮਾਈ ॥

kehat kabeer; sunahu meree maaee |

Sant Singh KhalsaSays Kabeer, listen, O my mother
Manmohan SinghSays Kabir, "Hear, O my mother,
Manmohan Singh (Punjabi)ਕਬੀਰ ਜੀ ਆਖਦੇ ਹਨ, ਸੁਣ! ਹੇ ਮੇਰੀ ਅੰਮੜੀਏ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਮੇਰੀ ਮਾਤਾ! ਤੂੰ ਸ੍ਰਵਨ ਕਰੁ॥
Prof. Sahib Singhਕਬੀਰ ਆਖਦਾ ਹੈ: ਹੇ ਮੇਰੀ ਮਾਂ! ਸੁਣ,
SikhNet (Spanish)Oh madre, escúchame, mi Refugio

ਹਮਰਾ ਇਨ ਕਾ ਦਾਤਾ; ਏਕੁ ਰਘੁਰਾਈ ॥੪॥੨॥

hamaraa in kaa daataa; ek raghuraaee |4|2|

Sant Singh Khalsa- the Lord alone is the Provider, for me and my children. ||4||2||
Manmohan Singhfor us and of these, the Lord alone is the Provider".
Manmohan Singh (Punjabi)ਸਾਡਾ ਅਤੇ ਇਨ੍ਹਾਂ ਦਾ ਦਾਤਾਰ ਕੇਵਲ ਪ੍ਰਭੂ ਹੀ ਹੈ।
Fareedkot Teekaਹਮਾਰਾ ਔਰ ਇਨ ਬਾਲਕੋਂ ਕਾ ਦਾਤਾ ਏਕੁ ਰਘੁਨਾਥ ਹੀ ਹੈ, ਸੋ ਆਪ ਹੀ ਦੇਇਗਾ, ਇਨ ਕੀ ਚਿੰਤਾ ਮਤ ਕਰੁ॥੪॥੨॥☬ਮਨ ਪ੍ਰਤੀ ਉਪਦੇਸ਼ ਕਹਤੇ ਹੈਂ:
Prof. Sahib Singhਸਾਡਾ ਤੇ ਸਾਡੇ ਇਹਨਾਂ ਬੱਚਿਆਂ ਦਾ ਰਿਜ਼ਕ ਦੇਣ ਵਾਲਾ ਇਕੋ ਹੀ ਪਰਮਾਤਮਾ ਹੈ ॥੪॥੨॥

ਪਦ ਅਰਥ ਰਘੁਰਾਈ = ਪਰਮਾਤਮਾ ॥੪॥੨॥

* ਸ਼ਬਦ ਦਾ ਭਾਵ: ਭਗਤ ਤੇ ਦੁਨੀਆਦਾਰ ਦੀ ਜ਼ਿੰਦਗੀ ਦਾ ਨਿਸ਼ਾਨਾ ਵੱਖ-ਵੱਖ ਹੈ। ਭਗਤ ਦਾ ਅਸਲ ਨਿਸ਼ਾਨਾ ਹੈ ਸਿਮਰਨ; ਕਮਾਂਦਾ ਹੈ ਉਹ ਗੁਜ਼ਰਾਨ ਲਈ। ਦੁਨੀਆਦਾਰ ਦਾ ਨਿਸ਼ਾਨਾ ਹੈ ਹਰ ਵੇਲੇ ਮਾਇਆ ਕਮਾਣੀ ਤੇ ਜੋੜੀ ਜਾਣੀ। * ਨੋਟ: ਕਬੀਰ ਜੀ ਦੀ ਇਸ ਹੱਡ-ਬੀਤੀ ਤੋਂ ਭਾਵ ਇਹ ਨਿਕਲਦਾ ਹੈ ਕਿ 'ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ'। ਦੁਨੀਆਦਾਰ ਇਕ ਤਾਂ ਹਰ ਵੇਲੇ ਮਾਇਆ ਕਮਾਣ ਵਿਚ ਲੱਗੇ ਰਹਿਣਾ ਚਾਹੁੰਦਾ ਹੈ; ਦੂਜੇ, ਕਮਾਈ ਹੋਈ ਨੂੰ ਸਿਰਫ਼ ਆਪਣੇ ਹੀ ਲਈ ਖ਼ਰਚਣਾ ਚਾਹੁੰਦਾ ਹੈ। ਭਗਤ ਆਪਣੀ ਗੁਜ਼ਰਾਨ ਲਈ ਕਮਾਉਂਦਾ ਤਾਂ ਹੈ, ਪਰ ਮਾਇਆ ਜੋੜਨੀ ਹੀ ਉਸ ਦੇ ਜੀਵਨ ਦਾ ਨਿਸ਼ਾਨਾ ਨਹੀਂ ਹੁੰਦਾ, ਉਸ ਦਾ ਅਸਲ ਨਿਸ਼ਾਨਾ ਹੈ 'ਪ੍ਰਭੂ ਦੀ ਯਾਦ' ਫਿਰ, ਉਹ ਆਪਣੀ ਕਮਾਈ ਵਿਚੋਂ ਦੂਜਿਆਂ ਦੀ ਸੇਵਾ ਭੀ ਕਰਦਾ ਹੈ। ਭਗਤ ਦਾ ਇਹ ਰਵੱਈਆ ਉਸ ਦੇ ਮਾਂ ਪਿਉ ਵਹੁਟੀ ਤੇ ਹੋਰ ਸੰਬੰਧੀਆਂ ਨੂੰ ਨਹੀਂ ਭਾਉਂਦਾ। ਇਸ ਕਰ ਕੇ ਖੱਟਦਾ ਕਮਾਉਂਦਾ ਭੀ ਉਹ ਇਹਨਾਂ ਨੂੰ ਵੇਹਲੜ ਜਾਪਦਾ ਹੈ, ਪਰਮਾਤਮਾ ਦੇ ਰਾਹ ਵਲ ਦੀ ਉਸ ਦੀ ਹਰੇਕ ਹਰਕਤ ਉਹਨਾਂ ਨੂੰ ਚੁੱਭਦੀ ਹੈ। ਬਿਲਾਵਲ ਤੇ ਗੋਂਡ ਰਾਗ ਵਿਚ ਭੀ ਕਬੀਰ ਜੀ ਦੇ ਦੋ ਸ਼ਬਦ ਹਨ, ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਦੀ ਵਹੁਟੀ ਭੀ ਇਸ ਗੱਲੇ ਗਿਲੇ ਕਰਦੀ ਸੀ। * ਨੋਟ: ਆਪਣੀ ਮਾਂ ਦੇ ਗਿਲੇ-ਗੁਜ਼ਾਰੀਆਂ ਕਬੀਰ ਜੀ ਨੇ ਇਸ ਸ਼ਬਦ ਵਿਚ ਬਿਆਨ ਕੀਤੇ ਹਨ ਤੇ ਫਿਰ ਉਹਨਾਂ ਦਾ ਉੱਤਰ ਭੀ ਦਿੱਤਾ ਹੈ। ਇਹ ਖ਼ਿਆਲ ਗ਼ਲਤ ਹੈ ਕਿ ਇਸ ਸ਼ਬਦ ਵਿਚ ਕੋਈ ਤੁਕਾਂ ਕਬੀਰ ਜੀ ਦੀ ਮਾਂ ਦ

SikhNet (Spanish)y el de mis niños es nuestro Señor Bondadoso. (4‑2)

Open this shabad →

Ang 524 of 1430