ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਨਉ ਨਿਧਿ ਤੇਰੈ. ਸਗਲ ਨਿਧਾਨ ॥
nau nidh terai. sagal nidhaan |
Sant Singh KhalsaThe nine treasures are Yours - all treasures are Yours.
Manmohan SinghThou hast nine valuable riches and miracles and all the treasures.
Manmohan Singh (Punjabi)ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।
Fareedkot Teekaਨਉ ਨਿਧਿ ਆਦਿਕ ਸਭ ਪਦਾਰਥ ਤੇਰੇ ਖਜਾਨੇ ਮੇਂ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ।ਪਦ ਅਰਥ ਤੇਰੈ = ਤੇਰੇ ਘਰ ਵਿਚ (ਹੇ ਪ੍ਰਭੂ!)। ਸਗਲ = ਸਾਰੇ। ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ।
SikhNet (Spanish)Los Nueve Tesoros son Tuyos, oh Dios; no, ¡todos los tesoros son Tuyos!
ਇਛਾ ਪੂਰਕੁ; ਰਖੈ ਨਿਦਾਨ ॥੧॥
eichhaa poorak; rakhai nidaan |1|
Sant Singh KhalsaThe Fulfiller of desires saves mortals in the end. ||1||
Manmohan SinghGod, the Fulfiller of desires, saves the mortal in the end.
Manmohan Singh (Punjabi)ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।
Fareedkot Teekaਫੇਰ ਤੂੰ ਕੈਸਾ ਹੈਂ? ਜੋ ਤੇਰੇ ਸੇ ਇਛਾ ਕਰਤਾ ਹੈ ਤਿਸ ਕੋ ਪੂਰਨ ਕਰ ਦੇਤਾ ਹੈ ਔਰ (ਨਿਦਾਨ) ਅੰਤ ਕੋ ਰਖ੍ਯਾ ਹੈ॥੧॥
Prof. Sahib Singhਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ॥੧॥ਪਦ ਅਰਥ ਇਛਾ ਪੂਰਕੁ = ਇੱਛਾ ਪੂਰੀ ਕਰਨ ਵਾਲਾ। ਰਖੈ = ਰਾਖੀ ਕਰਦਾ ਹੈ। ਨਿਦਾਨ = ਅੰਤ ਨੂੰ (ਜਦੋਂ ਹੋਰ ਆਸਰੇ ਛੱਡ ਕੇ ਜੀਵ ਉਸ ਦੀ ਸਰਨ ਪੈਂਦਾ ਹੈ) ॥੧॥
SikhNet (Spanish)Eres el Hacedor de todo y Aquél que nos preserva al final. (1)
ਤੂੰ ਮੇਰੋ ਪਿਆਰੋ; ਤਾ ਕੈਸੀ ਭੂਖਾ ॥
toon mero piaaro; taa kaisee bhookhaa |
Sant Singh KhalsaYou are my Beloved, so what hunger can I have?
Manmohan SinghWhen Thou art my Beloved, what sort of hunger have I, then?
Manmohan Singh (Punjabi)ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?
Fareedkot Teekaਹੇ ਅਕਾਲ ਪੁਰਖ! ਜਬ ਤੂੰ ਮੇਰਾ ਪ੍ਯਾਰਾ ਹੈਂ ਤਬ ਮੁਝੇ ਫਿਰ (ਭੂਖਾ) ਇੱਛਾ ਕਿਸ ਬਾਤ ਕੀ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ।ਪਦ ਅਰਥ ਭੂਖਾ = ਭੁੱਖ, ਤ੍ਰਿਸ਼ਨਾ।
SikhNet (Spanish)Si tuviera Tu Amor, no tendría más hambre,
ਤੂੰ ਮਨਿ ਵਸਿਆ; ਲਗੈ ਨ ਦੂਖਾ ॥੧॥ ਰਹਾਉ ॥
toon man vasiaa; lagai na dookhaa |1| rahaau |
Sant Singh KhalsaWhen You dwell within my mind, pain does not touch me. ||1||Pause||
Manmohan Singhwhen Thou abidest within my mind, pain touches me not. Pause.
Manmohan Singh (Punjabi)ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।
Fareedkot Teekaਜਬ ਤੂੰ ਮੇਰੇ ਮਨ ਮੇਂ ਬਸਿਆ ਹੈ ਤਬ ਮੁਝੇ ਕਿਸੀ ਪ੍ਰਕਾਰ ਕਾ ਦੁਖੁ ਨਹੀਂ ਲਗਤਾ ਹੈ॥੧॥ ਰਹਾਉ ॥
Prof. Sahib Singhਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਮਨਿ = ਮਨ ਵਿਚ ॥੧॥ ਰਹਾਉ ॥
SikhNet (Spanish)porque cuando compenetras mi mente, se acaba mi dolor. (1‑Pausa)
ਜੋ ਤੂੰ ਕਰਹਿ; ਸੋਈ ਪਰਵਾਣੁ ॥
jo toon kareh; soee paravaan |
Sant Singh KhalsaWhatever You do, is acceptable to me.
Manmohan SinghWhatever thou doest, that is acceptable to me.
Manmohan Singh (Punjabi)ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।
Fareedkot Teekaਜੋ ਤੂੰ ਕਰਤਾ ਹੈਂ ਸੋਈ ਪਰਮਾਣ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ।ਪਦ ਅਰਥ ਪਰਵਾਣੁ = ਕਬੂਲ।
SikhNet (Spanish)Lo que sea que hagas, lo acepto,
ਸਾਚੇ ਸਾਹਿਬ; ਤੇਰਾ ਸਚੁ ਫੁਰਮਾਣੁ ॥੨॥
saache saahib; teraa sach furamaan |2|
Sant Singh KhalsaO True Lord and Master, True is Your Order. ||2||
Manmohan SinghTrue is Thy order, O True Lord.
Manmohan Singh (Punjabi)ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!
Fareedkot Teekaਹੇ ਸਚੇ ਸਾਹਿਬ! ਤੇਰਾ (ਫੁਰਮਾਣੁ) ਹੁਕਮੁ ਸਚਾ ਹੈ॥੨॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ॥੨॥ਪਦ ਅਰਥ ਸਾਚੇ ਸਾਹਿਬ = ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਸਚੁ = ਸਦਾ ਕਾਇਮ ਰਹਿਣ ਵਾਲਾ। ਫੁਰਮਾਣੁ = ਹੁਕਮ ॥੨॥
SikhNet (Spanish)porque siempre acertado es Tu Comando. (2)
ਜਾ ਤੁਧੁ ਭਾਵੈ; ਤਾ ਹਰਿ ਗੁਣ ਗਾਉ ॥
jaa tudh bhaavai; taa har gun gaau |
Sant Singh KhalsaWhen it is pleasing to Your Will, I sing the Glorious Praises of the Lord.
Manmohan SinghWhen it pleases Thee, then do I sing Thine praises.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
Fareedkot Teekaਜੇ ਕਰ ਤੁਝ ਕੋ ਭਾਵੈ ਅਰਥਾਤ ਜੇ ਤੂੰ ਕ੍ਰਿਪਾ ਕਰੈ, ਤੋ ਹੇ ਹਰਿ! ਤੇਰੇ ਗੁਨੋਂ ਕੋ ਗਾਇਨ ਕਰ ਸਕਤਾ ਹੂੰ॥
Prof. Sahib Singhਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ।ਪਦ ਅਰਥ ਤੁਧੁ = ਤੈਨੂੰ। ਗਾਉ = ਗਾਉਂ, ਮੈਂ ਗਾਂਦਾ ਹਾਂ।
SikhNet (Spanish)Cuando Tú lo deseas, canto Tu Alabanza, oh Señor,
ਤੇਰੈ ਘਰਿ; ਸਦਾ ਸਦਾ ਹੈ ਨਿਆਉ ॥੩॥
terai ghar; sadaa sadaa hai niaau |3|
Sant Singh KhalsaWithin Your Home, there is justice, forever and ever. ||3||
Manmohan SinghIn Thine home, for ever and aye there is justice.
Manmohan Singh (Punjabi)ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।
Fareedkot Teekaਹੇ ਸ੍ਵਾਮੀ! ਤੇਰੇ ਘਰ (ਸਦਾ) ਨਿਤ੍ਯ ਨਿਰੰਤ੍ਰ ਨ੍ਯਾਉ ਹੈ॥੩॥
Prof. Sahib Singhਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ॥੩॥ਪਦ ਅਰਥ ਘਰਿ = ਘਰ ਵਿਚ। ਨਿਆਉ = ਇਨਸਾਫ਼ ॥੩॥
SikhNet (Spanish)pues en Tu Hogar existe una Eterna y Perfecta Justicia. (3)
ਸਾਚੇ ਸਾਹਿਬ; ਅਲਖ ਅਭੇਵ ॥
saache saahib; alakh abhev |
Sant Singh KhalsaO True Lord and Master, You are unknowable and mysterious.
Manmohan SinghMy True Master, Thou art understandable and inscrutable.
Manmohan Singh (Punjabi)ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।
Fareedkot Teekaਹੇ ਸਚੇ ਸਾਹਿਬ! ਹੇ ਅਲਖ ਅਭੇਉ! ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।
SikhNet (Spanish)Oh mi Maestro Verdadero, eres Inefable e Insondable,
ਨਾਨਕ; ਲਾਇਆ ਲਾਗਾ ਸੇਵ ॥੪॥੨੦॥
naanak; laaeaa laagaa sev |4|20|
Sant Singh KhalsaNanak is committed to Your service. ||4||20||
Manmohan SinghYoked by Thee, Nanak is yoked to Thine service, O Lord.
Manmohan Singh (Punjabi)ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਲਗਾਇਆ ਹੂਆ ਤੇਰੀ ਸੇਵਾ ਮੇਂ ਲਗਾ ਹੂੰ ॥੪॥੨੦॥☬ਜੇ ਕੋਈ ਪੂਛੇ ਸੋ ਸਚਾ ਸਾਹਿਬ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ॥੪॥੨੦॥
SikhNet (Spanish)y así como lo has deseado, así Nanak está apegado a Tu Servicio. (4‑20)