ਆਸਾ ਮਹਲਾ ੫ ॥
aasaa mahalaa 5 | Ang 375
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜੈਸੇ ਕਿਰਸਾਣੁ. ਬੋਵੈ ਕਿਰਸਾਨੀ ॥
jaise kirasaan. bovai kirasaanee | Ang 375
Sant Singh KhalsaJust like the farmer, He plants His crop,
Manmohan SinghO man, just as a husbandman (land-tiller) shown his crop and cuts down,
Manmohan Singh (Punjabi)ਹੇ ਜੀਵ! ਜਿਸ ਤਰ੍ਹਾਂ ਜਿਮੀਦਾਰ ਆਪਣੀ ਫਸਲ ਨੂੰ ਬੀਜ ਕੇ,
Fareedkot Teekaਹੇ ਪ੍ਰਾਣੀ! ਕ੍ਰਿਸਾਨ ਖੇਤੀ ਕਰਨੇ ਵਾਲਾ ਅਪਨੀ ਖੇਤੀ ਕੋ ਬੀਜਤਾ ਹੈ॥
Prof. Sahib Singhਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ,ਪਦ ਅਰਥ ਕਿਰਸਾਣੁ = ਕਿਸਾਨ। ਕਿਰਸਾਨੀ = ਖੇਤੀ, ਪੈਲੀ।
SikhNet (Spanish)Así como la paisana siembra su tierra,
ਕਾਚੀ ਪਾਕੀ ਬਾਢਿ ਪਰਾਨੀ ॥੧॥
kaachee paakee baadt paraanee |1| Ang 375
Sant Singh Khalsaand, whether it is ripe or unripe, He cuts it down. ||1||
Manmohan Singhwhether unripe or ripe.
Manmohan Singh (Punjabi)ਕੱਚੀ ਜਾਂ ਪੱਕੀ ਨੂੰ ਕੱਟ ਸੁਟਦਾ ਹੈ।
Fareedkot Teekaਜੈਸੇ ਕ੍ਰਿਸਾਨ ਅਪਨੀ ਖੇਤੀ ਕੋ ਕੱਚੀ ਪੱਕੀ ਜਬ ਚਾਹੇ ਤਬ ਕਾਟ ਲੇਤਾ ਹੈ, ਤੈਸੇ ਹੀ ਯਹ ਪੰਚ ਤਤ੍ਵ ਨਿਰਮਤ ਨਾਮ ਰੂਪ ਸੰਸਾਰ ਈਸ੍ਵਰ ਕੀ ਖੇਤੀ ਹੈ, ਬਾਲਕ, ਜੁਬਾ, ਬ੍ਰਿਧ, ਜਬ ਚਾਹੇ ਤਬ ਪ੍ਰਾਣੋਂ ਕਾ ਬਿਯੋਗ ਕਰ ਦੇਤਾ ਹੈ॥੧॥
Prof. Sahib Singh(ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ॥੧॥ਪਦ ਅਰਥ ਕਾਚੀ = ਕੱਚੀ। ਪਾਕੀ = ਪੱਕੀ। ਬਾਢਿ = ਬਾਢੈ, ਵੱਢ ਲੈਂਦਾ ਹੈ। ਪਰਾਨੀ = ਹੇ ਪ੍ਰਾਣੀ! ॥੧॥
SikhNet (Spanish)y luego recolecta la cosecha ya sea madura o inmadura. (1)
ਜੋ ਜਨਮੈ; ਸੋ ਜਾਨਹੁ ਮੂਆ ॥
jo janamai; so jaanahu mooaa | Ang 375
Sant Singh KhalsaJust so, you must know this well, that whoever is born, shall die.
Manmohan Singhso take it for granted, that he, who is born, shall die.
Manmohan Singh (Punjabi)ਇਸੇ ਤਰ੍ਹਾਂ ਸਮਝ ਲੈ ਕਿ ਜੋ ਜੰਮਿਆ ਹੈ। ਉਸ ਨੇ ਮਰ ਜਾਣਾ ਹੈ।
Fareedkot Teekaਜੋ ਜਨਮਾ ਹੈ ਉਹ ਮੂਆ ਹੀ ਜਾਨ ਲੇਵੋ, ਭਾਵ ਅਵਸ੍ਯਮੇਵ ਮਰੇਗਾ॥
Prof. Sahib Singh(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ।ਪਦ ਅਰਥ ਜਾਨਹੁ = ਯਕੀਨ ਜਾਣੋ।
SikhNet (Spanish)Así el nacimiento termina con la muerte,
ਗੋਵਿੰਦ ਭਗਤੁ; ਅਸਥਿਰੁ ਹੈ ਥੀਆ ॥੧॥ ਰਹਾਉ ॥
govind bhagat; asathir hai theea |1| rahaau | Ang 375
Sant Singh KhalsaOnly the devotee of the Lord of the Universe becomes stable and permanent. ||1||Pause||
Manmohan SinghOnly the saint of the World-Lord becomes eternally stable. Pause.
Manmohan Singh (Punjabi)ਕੇਵਲ ਸ੍ਰਿਸ਼ਟੀ ਦੇ ਸੁਆਮੀ ਦਾ ਸਾਧੂ ਹੀ ਹਮੇਸ਼ਾਂ ਲਈ ਅਹਿਲ ਹੁੰਦਾ ਹੈ। ਠਹਿਰਾਉ।
Fareedkot Teekaਹੇ ਭਾਈ! ਜੋ ਗੋਬਿੰਦ ਕਾ ਭਗਤ ਹੈ, ਸੋ (ਅਸਥਿਰੁ) ਅਚਲ, ਭਾਵ ਜਨਮ ਮਰਨ ਰਹਤ ਹੂਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਅਸਥਿਰੁ = (ਮੌਤ ਦੇ ਸਹਮ ਵਲੋਂ) ਅਡੋਲ-ਚਿੱਤ। ਥੀਆ = ਹੋ ਗਿਆ ਹੈ ॥੧॥ ਰਹਾਉ ॥
SikhNet (Spanish)y solamente el Devoto del Señor vivirá para la eternidad. (1‑Pausa)
ਦਿਨ ਤੇ; ਸਰਪਰ ਪਉਸੀ ਰਾਤਿ ॥
din te; sarapar pausee raat | Ang 375
Sant Singh KhalsaThe day shall certainly be followed by the night.
Manmohan SinghThe day shall, assuredly, be followed by night.
Manmohan Singh (Punjabi)ਦਿਹੁੰ ਦੇ ਮਗਰੋਂ ਰੈਣ, ਨਿਸਚਿਤ ਹੀ ਆਵੇਗੀ।
Fareedkot Teekaਜੈਸੇ ਦਿਨ ਹੂਆ ਹੈ, ਤੋ (ਸਰਪਰ) ਅਵਸ੍ਯ ਰਾਤਿ ਪੜੇ ਹੀ ਗੀ॥
Prof. Sahib Singh(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ,ਪਦ ਅਰਥ ਤੇ = ਤੋਂ। ਸਰਪਰ = ਜ਼ਰੂਰ। ਪਉਸੀ = ਪਏਗੀ। ਰੈਣਿ = ਰਾਤ।
SikhNet (Spanish)Sin duda, el día se torna en noche,
ਰੈਣਿ ਗਈ; ਫਿਰਿ ਹੋਇ ਪਰਭਾਤਿ ॥੨॥
rain gee; fir hoe parabhaat |2| Ang 375
Sant Singh KhalsaAnd when the night passes, the morning shall again dawn. ||2||
Manmohan SinghWhen the night passes, the morn shall dawn, again.
Manmohan Singh (Punjabi)ਜਦ ਰਾਤ ਬੀਤ ਜਾਂਦੀ ਹੈ, ਮੁੜ ਕੇ ਸਵੇਰਾ ਹੋ ਜਾਂਦਾ ਹੈ।
Fareedkot Teekaਔਰ ਜਬ ਰਾਤ ਪੜੀ ਤੋ ਅਵਸ੍ਯਮੇਵ ਸਵੇਰਾ ਹੋਗਾ। ਇਸੀ ਪ੍ਰਕਾਰ ਗੋਬਿੰਦ ਭਗਤ ਬਿਨਾਂ ਜੋ ਜਨਮੇਗਾ ਮਰੇਗਾ, ਮਰੇਗਾ ਫਿਰ ਜਨਮੇਗਾ॥੨॥
Prof. Sahib Singhਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ॥੨॥ਪਦ ਅਰਥ ਪਰਭਾਤਿ = ਸਵੇਰ ॥੨॥
SikhNet (Spanish)y la noche estalla en el amanecer. (2)
ਮਾਇਆ ਮੋਹਿ; ਸੋਇ ਰਹੇ ਅਭਾਗੇ ॥
maaeaa mohi; soe rahe abhaage | Ang 375
Sant Singh KhalsaIn the love of Maya, the unfortunate ones remain in sleep.
Manmohan SinghIn the love of mammon, the ill-fated keep on sleeping.
Manmohan Singh (Punjabi)ਧਨ-ਦੋਲਤ ਦੀ ਲਗਨ ਅੰਦਰ, ਨਿਕਰਮਣ ਸੌਂ ਰਹੇ ਹਨ।
Fareedkot Teekaਮਾਇਆ ਮੇਂ ਮੋਹਿਤ ਹੂਏ ਹੂਏ ਅਭਾਗੇ ਜੀਵ ਮੋਹ ਨਿੰਦ੍ਰਾ ਮੇਂ ਸੋਇ ਰਹੇ ਹੈਂ॥
Prof. Sahib Singh(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ।ਪਦ ਅਰਥ ਮੋਹਿ = ਮੋਹ ਵਿਚ। ਅਭਾਗੇ = ਬਦ-ਨਸੀਬ ਬੰਦੇ।
SikhNet (Spanish)Seducido por Maya, los seres que arrastran un destino mal afortunado no despiertan de su sueño,
ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥੩॥
gur prasaad; ko viralaa jaage |3| Ang 375
Sant Singh KhalsaBy Guru's Grace, a rare few remain awake and aware. ||3||
Manmohan SinghBy Guru's grace, a few remain wakeful.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵੇਂ ਟੱਲੇ ਹੀ ਜਾਗਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਕੋ ਬਿਰਲਾ ਇਸ ਨਿੰਦ੍ਰਾ ਸੇ ਜਾਗਤਾ ਹੈ॥੩॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ॥੩॥ਪਦ ਅਰਥ ਕੋ = ਕੋਈ ॥੩॥
SikhNet (Spanish)y extraordinario es aquél que, por la Gracia del Guru, está despierto. (3)
ਕਹੁ ਨਾਨਕ; ਗੁਣ ਗਾਈਅਹਿ ਨੀਤ ॥
kahu naanak; gun gaaeeeh neet | Ang 376
Sant Singh KhalsaSays Nanak, sing continually the Glorious Praises of the Lord.
Manmohan SinghSays Nanak, ever, sing God's praises.
Manmohan Singh (Punjabi)ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਆਕਲ ਪੁਰਖ ਕੇ ਗੁਣ ਨਿਤ ਹੀ ਗਾਈਐ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ,ਪਦ ਅਰਥ ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਨੀਤ = ਸਦਾ।
SikhNet (Spanish)Dice Nanak, si cantamos siempre la Alabanza del Señor,
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
mukh aoojal hoe niramal cheet |4|19| Ang 376
Sant Singh KhalsaYour face shall be radiant, and your consciousness shall be immaculately pure. ||4||19||
Manmohan SinghSo shall thy face be bright and thy heart pure.
Manmohan Singh (Punjabi)ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।
Fareedkot Teekaਤਬ ਲੋਕ ਪ੍ਰਲੋਕ ਮੇਂ ਮੁਖ ਉਜਲਾ ਹੋਤਾ ਹੈ ਔਰ ਚਿਤ ਸੁਧ ਹੋਤਾ ਹੈ॥੪॥੧੯॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥ਪਦ ਅਰਥ ਚੀਤ = ਚਿੱਤ, ਮਨ। ਨਿਰਮਲ = ਪਵਿਤ੍ਰ ॥੪॥੧੯॥
SikhNet (Spanish)nuestra Conciencia despierta y radiante es nuestro semblante. (4‑19)