ਰਾਗੁ ਸੂਹੀ ਮਹਲਾ ੪ ਘਰੁ ੧ ॥
raag soohee mahalaa 4 ghar 1 |
Sant Singh KhalsaRaag Soohee, Fourth Mehl, First House:
Manmohan SinghSuhi Measure 4th Guru.
Manmohan Singh (Punjabi)ਰਾਗ ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Suji, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮਨਿ ਰਾਮ ਨਾਮੁ ਆਰਾਧਿਆ; ਗੁਰ ਸਬਦਿ. ਗੁਰੂ ਗੁਰ ਕੇ ॥
man raam naam aaraadhiaa; gur sabad. guroo gur ke |
Sant Singh KhalsaMy mind worships and adores the Lord's Name, through the Guru, and the Word of the Guru's Shabad.
Manmohan SinghThrough the instruction of the Guru, the Preceptor of the preceptors, my soul ponders on the Lord's Name.
Manmohan Singh (Punjabi)ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ।
Fareedkot Teekaਪੂਜਨੇ ਜੋਗ ਜੋ ਗੁਰੂ ਬਡੇ ਹੈਂ ਤਿਨ ਕੇ ਉਪਦੇਸ਼ ਕਰ ਕੇ ਜਿਨੋਂ ਨੇ ਮਨ ਮੇਂ ਨਾਮ ਅਰਾਧਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,ਪਦ ਅਰਥ ਮਨਿ = ਮਨ ਵਿਚ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)Mi mente alaba y adora el Nombre del Señor; a través del Guru y de la Palabra del Shabd,
ਸਭਿ ਇਛਾ ਮਨਿ ਤਨਿ ਪੂਰੀਆ; ਸਭੁ ਚੂਕਾ ਡਰੁ ਜਮ ਕੇ ॥੧॥
sabh ichhaa man tan pooreea; sabh chookaa ddar jam ke |1|
Sant Singh KhalsaAll the desires of my mind and body have been fulfilled; all fear of death has been dispelled. ||1||
Manmohan SinghThe desires of my mind and body are all fulfilled and my dread of death is all dispelled.
Manmohan Singh (Punjabi)ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ।
Fareedkot Teeka(ਤਨਿ) ਸੂਖਮ ਜੋ ਮਨ ਹੈ, ਤਿਨ ਕੀਆਂ ਸਭੁ ਇਛਾ ਪੂਰੀਆਂ ਹੋਈਆਂ ਹੈਂ ਔ ਜਮ ਕੇ ਦੂਤਾਂ ਕਾ ਡਰੁ ਸਭ ਦੂਰ ਹੂਆ ਹੈ, ਭਾਵ ਯਹ ਜਨਮ ਬੀ ਰਹਿਤ ਹੋਏ ਹੈਂ॥੧॥
Prof. Sahib Singhਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ॥੧॥ਪਦ ਅਰਥ ਸਭਿ = ਸਾਰੀਆਂ। ਤਨਿ = ਤਨ ਵਿਚ। ਸਭੁ = ਸਾਰਾ। ਜਮ ਕੇ = ਜਮ ਦਾ ॥੧॥
SikhNet (Spanish)todos los deseos de mi mente son concedidos y el miedo a la muerte es suprimido. Oh mi mente, alaba al Señor y al Nombre del Señor. (1)
ਮੇਰੇ ਮਨ; ਗੁਣ ਗਾਵਹੁ. ਰਾਮ ਨਾਮ ਹਰਿ ਕੇ ॥
mere man; gun gaavahu. raam naam har ke |
Sant Singh KhalsaO my mind, sing the Glorious Praises of the Lord's Name.
Manmohan SinghO my soul, sing thou the praise of the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ।
Fareedkot Teekaਹੇ ਮੇਰੇ ਮਨ! (ਰਾਮ) ਬਿ੍ਯਾਪਕ ਹਰੀ ਕੇ ਨਾਮ ਜਪੋ ਅਰੁ ਗੁਨ ਗਾਉ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ।ਪਦ ਅਰਥ ਮਨ = ਹੇ ਮਨ!
SikhNet (Spanish)Oh, mente mía, canta las Gloriosas Alabanzas del Nombre del Señor
ਗੁਰਿ ਤੁਠੈ. ਮਨੁ ਪਰਬੋਧਿਆ; ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥
gur tutthai. man parabodhiaa; har peea ras gattake |1| rahaau |
Sant Singh KhalsaAnd when the Guru is pleased and satisfied, the mind is instructed; it then joyfully drinks in the subtle essence of the Lord. ||1||Pause||
Manmohan SinghThrough Guru's pleasure, the soul is instructed and drinks God's elixir in draughts. Pause.
Manmohan Singh (Punjabi)ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ।
Fareedkot Teekaਜਿਨ ਪਰ ਹਰਿ ਕ੍ਰਿਪਾਲ ਹੂਏ ਹੈਂ ਤਿਨੋਂ ਪਰ ਹੀ ਗੁਰੂ ਪ੍ਰਸੰਨ ਹੂਏ ਹੈਂ। ਜਿਨ ਪਰ ਗੁਰੂ ਪ੍ਰਸੰਨ ਹੂਏ ਹੈਂ ਤਿਨੋਂ ਨੇ ਹਰਿ ਨਾਮ ਰਸ ਕੋ ਪਾਨ ਕੀਆ ਹੈ। (ਗਟਕੇ) ਗਟਗਟ ਜੈਸੇ ਮਿਠੇ ਦੁਧ ਆਦੀ ਸ੍ਵਾਦ ਸੇ ਪਾਨ ਕਰੇ ਹੈਂ ਔ ਤਿਨ ਕੇ ਮਨ ਕੌ ਉਸੀ ਹਰਿ ਨਾਮ ਨੇ (ਪ੍ਰਬੋਧਿਆ) ਵਿਸੇਸ ਬੋਧ ਯੁਕ੍ਤ ਕੀਆ ਹੈ॥੧॥ ਰਹਾਉ ॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਪਰਬੋਧਿਆ = ਜਾਗ ਪੈਂਦਾ ਹੈ। ਗਟਕੇ = ਗਟਕਿ, ਗਟ ਗਟ ਕਰ ਕੇ, ਸੁਆਦ ਨਾਲ ॥੧॥ ਰਹਾਉ ॥
SikhNet (Spanish)y cuando el Guru esté Complacido y Satisfecho, la mente será instruida, y de manera gozosa podrá beber de la Sutil Esencia del Señor. (1-Pausa)
ਸਤਸੰਗਤਿ ਊਤਮ ਸਤਿਗੁਰ ਕੇਰੀ; ਗੁਨ ਗਾਵੈ ਹਰਿ ਪ੍ਰਭ ਕੇ ॥
satasangat aootam satigur keree; gun gaavai har prabh ke |
Sant Singh KhalsaThe Sat Sangat, the True Congregation of the True Guru, is sublime and exalted. They sing the Glorious Praises of the Lord God.
Manmohan SinghSublime is the True Guru's congregation, which sings the praise of my Lord God.
Manmohan Singh (Punjabi)ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ।
Fareedkot Teekaਸਤਗੁਰਾਂ ਕੀ ਉਤਮ ਸਤਸੰਗ ਮੇਂ ਮਿਲ ਕੇ (ਹਰਿ ਪ੍ਰਭ ਕੇ) ਦੁਖਾਂ ਕੇ ਹਰਨੇਵਾਲਾ ਸਮ੍ਰਥ ਵਾ ਰਖਕ ਵਾਹਗੁਰੂ ਕੇ ਗੁਣ ਗਾਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ।ਪਦ ਅਰਥ ਕੇਰੀ = ਦੀ। ਗਾਵੈ = ਗਾਉਂਦਾ ਹੈ।
SikhNet (Spanish)La Saad Sangat, la Congregación del Verdadero Guru, es sublime y maravillosa, pues ahí se cantan las Gloriosas Alabanzas del Señor.
ਹਰਿ ਕਿਰਪਾ ਧਾਰਿ. ਮੇਲਹੁ ਸਤਸੰਗਤਿ; ਹਮ ਧੋਵਹ ਪਗ ਜਨ ਕੇ ॥੨॥
har kirapaa dhaar. melahu satasangat; ham dhovah pag jan ke |2|
Sant Singh KhalsaBless me with Your Mercy, Lord, and unite me with the Sat Sangat; I wash the feet of Your humble servants. ||2||
Manmohan SinghExtending Thy mercy, O Lord unite me with the society of saints. I shampoo the feet of Thine slaves.
Manmohan Singh (Punjabi)ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ।
Fareedkot Teekaਇਸੀ ਤੇ ਤੁਮ ਭੀ ਵਾਹਿਗੁਰੂ ਅਗੇ ਇਹੁ ਪ੍ਰਾਰਥਨਾ ਕਰੋ, ਹੇ ਵਾਹਿਗੁਰੂ! ਹਮਾਰੇ ਪਰ ਵੀ ਕ੍ਰਿਪਾ ਕਰ ਕੇ ਸਤਸੰਗ ਮੇਂ ਮੇਲਹੁ ਹਮ ਭੀ ਸੰਤੋਂ ਕੇ ਚਰਨ ਧੋਵੀਏ॥੨॥
Prof. Sahib Singhਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ॥੨॥ਪਦ ਅਰਥ ਹਰਿ = ਹੇ ਹਰੀ! ਹਮ ਧੋਵਹ = ਅਸੀਂ ਧੋਵੀਏ। ਪਗ = ਪੈਰ ॥੨॥
SikhNet (Spanish)Bendíceme con Tu Misericordia, oh Señor y úneme a la Saad Sangat, ahí podré lavar los Pies de Tus Humildes Sirvientes. (2)
ਰਾਮ ਨਾਮੁ ਸਭੁ ਹੈ ਰਾਮ ਨਾਮਾ; ਰਸੁ ਗੁਰਮਤਿ ਰਸੁ ਰਸਕੇ ॥
raam naam sabh hai raam naamaa; ras guramat ras rasake |
Sant Singh KhalsaThe Lord's Name is all. The Lord's Name is the essence of the Guru's Teachings, the juice, the sweetness of it.
Manmohan SinghThe Lord's Name, The Lord's Name rings all through. By Guru's instruction it sweetness and relish is enjoyed.
Manmohan Singh (Punjabi)ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ।
Fareedkot Teekaਵਹੁ ਸੰਤ ਹਮ ਕੋ ਭੀ ਰਾਮ ਨਾਮ ਕਾ ਉਪਦੇਸੁ ਕਰਨ, ਰਾਮ ਨਾਮ ਹੀ ਸਭ ਕਾ ਕਲ੍ਯਾਨ ਕਰਤਾ ਹੈ। ਇਸੀ ਸੇ ਰਾਮ ਕੇ ਨਾਮ ਮੇਂ ਗੁਰੋਂ ਕੀ ਸਿਖ੍ਯਾ ਸੇ ਪ੍ਰੇਮ ਕਰ ਕੇ ਜਪੀਏ, ਹਮ ਭੀ ਰਸ ਕੇ ਪ੍ਰੇਮੀ ਹੋਵੀਏ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ।ਪਦ ਅਰਥ ਸਭੁ = ਸਦਾ (ਸੁਖ ਦੇਣ ਵਾਲਾ)। ਰਸਕੇ = ਰਸਕਿ, ਸੁਆਦ ਨਾਲ।
SikhNet (Spanish)El Nombre del Señor es todo, es la Esencia de la Enseñanzas del Guru; el Jugo, la Dulzura de todo.
ਹਰਿ ਅੰਮ੍ਰਿਤੁ, ਹਰਿ ਜਲੁ ਪਾਇਆ; ਸਭ ਲਾਥੀ ਤਿਸ. ਤਿਸ ਕੇ ॥੩॥
har amrit, har jal paaeaa; sabh laathee tis. tis ke |3|
Sant Singh KhalsaI have found the Ambrosial Nectar, the Divine Water of the Lord's Name, and all my thirst for it is quenched. ||3||
Manmohan SinghThe Thirsty man has obtained God's water, the Divine-Nectar and all his thirst is quenched.
Manmohan Singh (Punjabi)ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ।
Fareedkot Teekaਜਿਨੋਂ ਨੇ ਹਰਿ ਨਾਮ ਅੰਮ੍ਰਿਤ ਦੁਖਾਂ ਕੇ ਹਰਨੇ ਵਾਲਾ ਤ੍ਰਿਸਨਾ ਕਰ ਕੇ ਜਲਤੇ ਹੂਇਓਂਨੇਂ ਰਿਦੇ ਮੇਂ ਪਾਯਾ, ਭਾਵ ਧਾਰਿਆ ਹੈ, ਤਿਸ ਕੇ ਰਿਦੇ ਕੀ ਸਭ ਤ੍ਰਿਸਨਾ ਅਗਨੀ (ਲਾਥੀ) ਭਾਵ ਬੁਝ ਗਈ ਹੈ॥੩॥
Prof. Sahib Singhਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ ॥੩॥ਪਦ ਅਰਥ ਅੰਮ੍ਰਿਤੁ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਿਸ = ਤ੍ਰਿਖਾ, ਤ੍ਰੇਹ। ਤਿਸ ਕੇ = ਤਿਸ ਦੀ {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ} ॥੩॥
SikhNet (Spanish)He encontrado el Néctar Ambrosial, el Agua Divina del Nombre del Señor y la sed de mis pasiones en calma está. (3)
ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ; ਹਮ ਵੇਚਿਓ ਸਿਰੁ, ਗੁਰ ਕੇ ॥
hamaree jaat paat, gur satigur; ham vechio sir, gur ke |
Sant Singh KhalsaThe Guru, the True Guru, is my social status and honor; I have sold my head to the Guru.
Manmohan SinghThe Great True Guru is my caste and my honour. I have sold off my head to the Guru.
Manmohan Singh (Punjabi)ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ।
Fareedkot Teekaਹਮਾਰੀ ਜਾਤ ਭੀ ਔਰ (ਪਾਤਿ) ਪਤਿ ਭੀ ਬਡੀ ਸਤਿਗੁਰੂ ਹੀ ਹੈ, ਹਮ ਨੇ ਸਿਰ ਸਤਿਗੁਰੋਂ ਪਾਸ ਵੇਚਿਆ ਹੈ॥
Prof. Sahib Singhਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ।ਪਦ ਅਰਥ ਗੁਰ ਕੇ = ਗੁਰੂ ਦੇ ਅੱਗੇ।
SikhNet (Spanish)El Guru, el Verdadero Guru es mi casta y mi honor; a Él le he entregado mi cabeza.
ਜਨ ਨਾਨਕ. ਨਾਮੁ ਪਰਿਓ ਗੁਰ ਚੇਲਾ; ਗੁਰ ਰਾਖਹੁ ਲਾਜ ਜਨ ਕੇ ॥੪॥੧॥
jan naanak. naam pario gur chelaa; gur raakhahu laaj jan ke |4|1|
Sant Singh KhalsaServant Nanak is called the chaylaa, the disciple of the Guru; O Guru, save the honor of Your servant. ||4||1||
Manmohan SinghSlave Nanak is called the disciple of the Guru, O my Guru, preserve thou the honour of thy slave.
Manmohan Singh (Punjabi)ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ।
Fareedkot Teekaਗੁਰੂ ਜੀ ਕਹਤੇ ਹੈਂ: ਹਮਾਰਾ ਨਾਮ ਗੁਰੋਂ ਕਾ ਚੇਲਾ ਪੜਾ ਹੈ, ਹੇ ਸਤਿਗੁਰੋ! ਜਨ ਕੇ ਸਰਨ ਆਏ ਕੀ ਲਜਾ ਰਾਖਹੁ॥੪॥੧॥☬ਨਾਮ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਗੁਰੂ! ਮੇਰਾ ਨਾਮ 'ਗੁਰੂ ਕਾ ਸਿੱਖ' ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤ ਬਖ਼ਸ਼ੀ ਰੱਖ) ॥੪॥੧॥ਪਦ ਅਰਥ ਪਰਿਓ = ਪੈ ਗਿਆ ਹੈ। ਗੁਰ ਚੇਲਾ = ਗੁਰੂ ਦਾ ਸਿੱਖ। ਲਾਜ = ਇੱਜ਼ਤ ॥੪॥੧॥
SikhNet (Spanish)Al Sirviente Nanak le llaman chela, el Discípulo del Guru, oh Guru, salva el honor de Tu Sirviente.(4-1)