ੴ

ਸਿੱਖਬਾਣੀ · SikhBani

Ang 731

Sri Guru Granth Sahib · Raag Soohee · 4 shabads, 34 lines
Translations
Shabad Guru Nanak Dev Ji Raag Soohee continued from Ang 730

ਮੇਰੇ ਲਾਲ ਜੀਉ; ਤੇਰਾ ਅੰਤੁ. ਨ ਜਾਣਾ ॥

mere laal jeeo; teraa ant. na jaanaa |

Sant Singh KhalsaO my Dear Beloved Lord, Your limits are not known.
Manmohan SinghO my venerable beloved, I know not Thy limit.
Manmohan Singh (Punjabi)ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
Fareedkot Teekaਹੇ ਮੇਰੇ ਲਾਲ ਜੀ! ਤੂੰ ਸਰਬ ਕੇ ਅੰਤਰ (ਸਮਾਣਾ) ਵ੍ਯਾਪ੍ਯਾ ਹੂਆ ਹੈਂ॥
Prof. Sahib Singhਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ)।

ਪਦ ਅਰਥ ਲਾਲ = ਹੇ ਲਾਲ! ਨ ਜਾਣਾ = ਮੈਂ ਨਹੀਂ ਜਾਣਦਾ।

SikhNet (Spanish)Oh mi Bienamado, no conozco Tu fin, Tú, Quien prevaleces en la tierra,

ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥

toon jal thal maheeal bharipur leenaa; toon aape sarab samaanaa |1| rahaau |

Sant Singh KhalsaYou pervade the water, the land, and the sky; You Yourself are All-pervading. ||1||Pause||
Manmohan SinghThou art fully contained in water, dry land nether and upper regions. Thou Thyself art pervading everywhere. Pause.
Manmohan Singh (Punjabi)ਤੂੰ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈਂ। ਤੂੰ ਖੁਦ ਹੀ ਹਰ ਥਾਂ ਵਿਆਪਕ ਹੈਂ। ਠਹਿਰਾਉ।
Fareedkot Teekaਮੇਰੇ ਪ੍ਯਾਰੇ ਤੂੰ ਜਲ ਸਥਾਨੋਂ ਮੇਂ ਪ੍ਰਿਥ੍ਵੀ, ਆਕਾਸ ਮੇਂ (ਭਰਿਪੂਰਿ) ਪੂਰਣ ਹੋ ਕੇ ਮਿਲ ਰਹਾ ਹੈਂ, ਤੂੰ ਆਪੇ ਹੀ ਸੂਖਮ ਅਸਥੂਲ ਜੜ ਚੇਤਨ ਸਰਬ ਰੂਪ ਮੇਂ (ਸਮਾਣਾ) ਸਮਾ ਰਹਾ ਹੈਂ॥੧॥ ਰਹਾਉ ॥
Prof. Sahib Singhਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ ॥੧॥ ਰਹਾਉ ॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ = ਭਰਪੂਰ। ਲੀਣਾ = ਵਿਆਪਕ। ਆਪੇ = ਆਪ ਹੀ ॥੧॥ ਰਹਾਉ ॥

SikhNet (Spanish)en las aguas y hasta en las regiones inferiores. (1-Pausa)

ਮਨੁ ਤਾਰਾਜੀ. ਚਿਤੁ ਤੁਲਾ; ਤੇਰੀ ਸੇਵ ਸਰਾਫੁ ਕਮਾਵਾ ॥

man taaraajee. chit tulaa; teree sev saraaf kamaavaa |

Sant Singh KhalsaMind is the scale, consciousness the weights, and the performance of Your service is the appraiser.
Manmohan SinghMy soul is the scale, the consciousness the weights and the performance of Thy service is my jeweler.
Manmohan Singh (Punjabi)ਮੇਰੀ ਆਤਮਾ ਤੱਕੜੀ ਹੈ, ਗਿਆਤ ਵੱਟੇ ਅਤੇ ਤੇਰੀ ਘਾਲ ਕਮਾਉਣੀ ਮੇਰਾ ਜੌਹਰੀ ਹੈ।
Fareedkot Teekaਹੇ ਭਗਵਨ! ਜੋ ਸੁੱਧ ਮਨ ਤਕੜੀ ਹੋਇ, ਚਿਤ ਬੱਟਾ ਹੋਇ ਤੇਰੀ ਸੇਵ ਕਮਾਵਾਂ (ਸਰਾਫੁ) ਇਹੀ ਸਮਝਤਾ ਹੋਯਾ॥
Prof. Sahib Singhਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ,

ਪਦ ਅਰਥ ਤਾਰਾਜੀ = ਤੱਕੜੀ। ਤੇਰੀ ਸੇਵ ਕਮਾਵਾ = ਮੈਂ ਤੇਰੀ ਸੇਵਾ ਕਰਾਂ, ਮੈਂ ਤੇਰਾ ਸਿਮਰਨ ਕਰਾਂ।

SikhNet (Spanish)Tú lo abarcas todo. La mente es la balanza, la Conciencia son las pesas, el Servicio a Ti es el parámetro,

ਘਟ ਹੀ ਭੀਤਰਿ. ਸੋ ਸਹੁ ਤੋਲੀ; ਇਨ ਬਿਧਿ ਚਿਤੁ ਰਹਾਵਾ ॥੨॥

ghatt hee bheetar. so sahu tolee; in bidh chit rahaavaa |2|

Sant Singh KhalsaDeep within my heart, I weigh my Husband Lord; in this way I focus my consciousness. ||2||
Manmohan SinghWithin my mind I weigh the spouse, In this way I fix my attention.
Manmohan Singh (Punjabi)ਆਪਣੇ ਹਿਰਦੇ ਅੰਦਰ ਮੈਂ ਉਸ ਕੰਤ ਨੂੰ ਹਾੜਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣੀ ਬਿਰਤੀ ਨੂੰ ਜੋੜਦੀ ਹਾਂ।
Fareedkot Teekaਇਸ ਪ੍ਰਕਾਰ ਅੰਤਸਕਰਨ ਕੇ ਬੀਚ ਹੀ (ਸਹੁ) ਪਤੀ ਜੋ ਤੇਰਾ ਸੱਤ ਚਿਤ ਆਨੰਦ ਸ੍ਵਰੂਪੁ (ਸੋ) ਤਿਸ ਕੇ ਜੋ ਇਸ ਬਿਧ (ਤੋਲੀ) ਬਿਚਾਰਾ ਤਾਂ ਤੇਰੇ ਮੇਂ ਅਭੇਦ ਹੋਵਾਂ ॥੨॥☬ਜੋ ਅਭੇਦ ਹੋਏ ਹੈਂ ਤਿਨਕਾ ਨਿਸਚਾ ਦਿਖਾਵਤੇ ਹੈਂ:
Prof. Sahib Singh(ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ ॥੨॥

ਪਦ ਅਰਥ ਘਟ = ਹਿਰਦਾ। ਭੀਤਰਿ = ਅੰਦਰ। ਸਹੁ = ਖਸਮ-ਪ੍ਰਭੂ। ਤੋਲੀ = ਮੈਂ ਤੋਲਾਂ, ਪਰਖ ਕਰਾਂ। ਇਨ੍ਹ੍ਹ ਬਿਧਿ = ਇਹਨਾਂ ਤਰੀਕਿਆਂ ਨਾਲ। ਰਹਾਵਾ = ਮੈਂ ਟਿਕਾਵਾਂ ॥੨॥

SikhNet (Spanish)en lo profundo de mi corazón, peso a mi Señor y así enfoco mi Conciencia.(2)

ਆਪੇ ਕੰਡਾ ਤੋਲੁ ਤਰਾਜੀ; ਆਪੇ ਤੋਲਣਹਾਰਾ ॥

aape kanddaa tol taraajee; aape tolanahaaraa |

Sant Singh KhalsaYou Yourself are the balance, the weights and the scale; You Yourself are the weigher.
Manmohan SinghThou Thyself art the tongue of the balance, the weights and the balance. Thou Thyself art the weighman.
Manmohan Singh (Punjabi)ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ।
Fareedkot Teekaਤੂੰ ਆਪੇ (ਕੰਡਾ) ਪ੍ਰੇਮ ਰੂਪ ਹੈਂ (ਤੋਲੁ) ਆਪੇ ਵਿਚਾਰ ਰੂਪ ਵਟਾ ਹੈਂ ਅਰੁ ਤੂੰ ਆਪ ਹੀ ਬੁਧੀ ਰੂਪ ਤਕੜੀ ਹੈਂ, ਤੂੰ ਆਪ ਹੀ (ਤੋਲਣਹਾਰ) ਵਿਚਾਰ ਕਰਨੇ ਵਾਲਾ ਹੈਂ॥
Prof. Sahib Singh(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ।

ਪਦ ਅਰਥ ਕੰਡਾ = ਤੱਕੜੀ ਦੀ ਡੰਡੀ ਦੇ ਅੱਧ ਵਿਚ ਦੀ ਸੂਈ, ਤੱਕੜੀ ਦੀ ਬੋਦੀ।

SikhNet (Spanish)Tú Mismo eres la Balanza, Tú Mismo las Pesas, y Tú Quien toma la medida,

ਆਪੇ ਦੇਖੈ ਆਪੇ ਬੂਝੈ; ਆਪੇ ਹੈ ਵਣਜਾਰਾ ॥੩॥

aape dekhai aape boojhai; aape hai vanajaaraa |3|

Sant Singh KhalsaYou Yourself see, and You Yourself understand; You Yourself are the trader. ||3||
Manmohan SinghThou Thyself beholdest, Thyself Thou understandest and Thou Thyself art the Dealer.
Manmohan Singh (Punjabi)ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ।
Fareedkot Teekaਕਰਮੋਂ ਕੋ ਆਪ ਹੀ ਦੇਖਤਾ ਹੈਂ ਔਰੁ ਤਿਨ ਕੇ ਫਲ੍ਹ ਕੋ ਵੀ ਆਪ ਬੂਝਤਾ ਹੈਂ, ਅਰੁ (ਵਣਜਾਰਾ) ਸਿਖ ਵੀ ਆਪ ਹੀ ਹੈਂ, ਭਾਵ ਯਹ ਜਗ੍ਯਾਸੂ ਔ ਸਾਧਨ ਗੁਰੂ ਸਭ ਤੂੰ ਆਪ ਹੀ ਹੈ॥੩॥
Prof. Sahib Singhਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ ॥੩॥

ਪਦ ਅਰਥ ਦੇਖੈ = ਸੰਭਾਲ ਕਰਦਾ ਹੈ। ਬੂਝੈ = ਸਮਝਦਾ ਹੈ। ਵਣਜਾਰਾ = ਵਣਜ ਕਰਨ ਵਾਲਾ ਜੀਵ-ਵਪਾਰੀ ॥੩॥

SikhNet (Spanish)Tú Mismo ves, Tú Mismo conoces, Tú Mismo eres el Mercader de Tus Virtudes. (3)

ਅੰਧੁਲਾ ਨੀਚ ਜਾਤਿ ਪਰਦੇਸੀ; ਖਿਨੁ ਆਵੈ ਤਿਲੁ ਜਾਵੈ ॥

andhulaa neech jaat paradesee; khin aavai til jaavai |

Sant Singh KhalsaThe blind, low class wandering soul, comes for a moment, and departs in an instant.
Manmohan SinghThe blind of low caste, and the stranger soul comes but for a moment and departs in a trice.
Manmohan Singh (Punjabi)ਅੰਨ੍ਹੀ, ਨੀਵੇਂ ਵਰਨ ਦੀ ਅਤੇ ਬਦੇਸਣ ਜਿੰਦੜੀ ਇਕ ਮੁਹਤ ਭਰ ਲਈ ਆਉਂਦੀ ਹੈ ਅਤੇ ਇਕ ਲੰਮ੍ਹੇ ਵਿੱਚ ਟੁਰ ਜਾਂਦੀ ਹੈ।
Fareedkot Teekaਹੇ ਪਰਮੇਸ੍ਵਰ! ਮੇਰਾ ਮਨ ਛਿਨਮਾਤ੍ਰ ਮੇਂ ਸੰਕਲਪੋਂ ਸੇ ਆਵਤਾ ਹੈ ਤਿਲਮਾਤ੍ਰ ਮੇਂ ਜਾਤਾ ਹੈ, ਅੰਧਾ ਹੈ ਔ ਨੀਚ ਜੋ ਸੰਕਲਪ ਹੈਂ ਤਿਨ ਕੋ ਹੀ (ਜਾਤਿ) ਉਤਪਤ ਕਰਤਾ ਹੈ; ਵਾ ਨੀਚ ਜੋ ਅਨਾਤਮ ਪਾਂਚ ਤਤ ਹੈਂ ਇਨ ਕੀ ਸਤੋ ਅੰਸ ਤੇ ਜਾਤ ਇਸ ਮਨ ਕੀ ਉਤਪਤੀ ਹੈ। ਔ ਆਤਮ ਪਦ ਕੋ ਛੋਡ ਕਰ (ਪਰਦੇਸੀ) ਅਨਾਤਮ ਦੇਸ ਕਾ ਮਾਲਕ ਹੋ ਰਹਾ ਹੈ॥
Prof. Sahib Singhਜੋ (ਮਨ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ

ਪਦ ਅਰਥ ਅੰਧੁਲਾ = ਅੰਨ੍ਹਾ । ਨੀਚ ਜਾਤਿ = ਨੀਵੀਂ ਜਾਤਿ ਵਾਲਾ। ਪਰਦੇਸੀ = ਭਟਕਦਾ ਰਹਿਣ ਵਾਲਾ। ਖਿਨੁ = ਅੱਖ ਦੇ ਝਮਕਣ ਜਿਤਨੇ ਸਮੇ ਵਿਚ। ਤਿਲੁ = ਰਤਾ ਭਰ ਸਮੇ ਵਿਚ।

SikhNet (Spanish)Mi mente está ciega, es de baja ralea y ajena a mí; viene y en un instante se va,

ਤਾ ਕੀ ਸੰਗਤਿ ਨਾਨਕੁ ਰਹਦਾ; ਕਿਉ ਕਰਿ ਮੂੜਾ ਪਾਵੈ ॥੪॥੨॥੯॥

taa kee sangat naanak rahadaa; kiau kar moorraa paavai |4|2|9|

Sant Singh KhalsaIn its company, Nanak dwells; how can the fool attain the Lord? ||4||2||9||
Manmohan SinghIn its companionship Nanak abides. How can he, the fool, attain to Thee, O Lord?
Manmohan Singh (Punjabi)ਉਸ ਦੀ ਸੁਹਬਤ ਅੰਦਰ ਨਾਨਕ ਵਸਦਾ ਹੈ। ਉਹ, ਮੂਰਖ ਕਿਸ ਤਰ੍ਹਾਂ ਤੈਨੂੰ ਪਰਾਪਤ ਕਰ ਸਕਦਾ ਹੈ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਸੰਗਤ ਤੇ ਮੈਂ ਦਾਸ ਰਹਤਾ ਹੂੰ, ਭਾਵ ਐਸੇ ਮਨ ਕੇ ਅਧੀਨ ਚਲਤਾ ਹੂੰ। (ਕਿਉ ਕਰਿ) ਕਿਸ ਤਰਾਂ ਇਸ ਮੂੜ ਮਨ ਕੀ ਸੰਗਤ ਦੂਰ ਹੋਵੈ ਔ ਤੁਝ ਕੋ ਏਹੁ ਦਾਸੁ ਪਾਵੈ॥੪॥੨॥੯॥☬ਮਨ ਪ੍ਰਤੀ ਉਪਦੇਸ:
Prof. Sahib Singhਨਾਨਕ ਦੀ ਸੰਗਤਿ ਸਦਾ ਉਸ ਮਨ ਨਾਲ ਹੈ, ਜਿਸ ਕਰ ਕੇ ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ॥੪॥੨॥੯॥

ਪਦ ਅਰਥ ਤਾ ਕੀ = ਅਜੇਹੇ (ਮਨ) ਦੀ। ਕਿਉ ਕਰਿ = ਕਿਸ ਤਰ੍ਹਾਂ? ਮੂੜਾ = ਮੂਰਖ। ਪਾਵੈ = (ਕਦਰ) ਪਾ ਸਕਦਾ ਹੈ ॥੪॥੨॥੯॥

SikhNet (Spanish)en esa mente Nanak habita; ¿cómo este tonto podrá, obtener a su Señor?(4-2-9)

Open this shabad (11 lines, Angs 730-731) →

Shabad Guru Ramdas Ji Raag Soohee

ਰਾਗੁ ਸੂਹੀ ਮਹਲਾ ੪ ਘਰੁ ੧ ॥

raag soohee mahalaa 4 ghar 1 |

Sant Singh KhalsaRaag Soohee, Fourth Mehl, First House:
Manmohan SinghSuhi Measure 4th Guru.
Manmohan Singh (Punjabi)ਰਾਗ ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਨਿ ਰਾਮ ਨਾਮੁ ਆਰਾਧਿਆ; ਗੁਰ ਸਬਦਿ. ਗੁਰੂ ਗੁਰ ਕੇ ॥

man raam naam aaraadhiaa; gur sabad. guroo gur ke |

Sant Singh KhalsaMy mind worships and adores the Lord's Name, through the Guru, and the Word of the Guru's Shabad.
Manmohan SinghThrough the instruction of the Guru, the Preceptor of the preceptors, my soul ponders on the Lord's Name.
Manmohan Singh (Punjabi)ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ।
Fareedkot Teekaਪੂਜਨੇ ਜੋਗ ਜੋ ਗੁਰੂ ਬਡੇ ਹੈਂ ਤਿਨ ਕੇ ਉਪਦੇਸ਼ ਕਰ ਕੇ ਜਿਨੋਂ ਨੇ ਮਨ ਮੇਂ ਨਾਮ ਅਰਾਧਿਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

ਪਦ ਅਰਥ ਮਨਿ = ਮਨ ਵਿਚ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)Mi mente alaba y adora el Nombre del Señor; a través del Guru y de la Palabra del Shabd,

ਸਭਿ ਇਛਾ ਮਨਿ ਤਨਿ ਪੂਰੀਆ; ਸਭੁ ਚੂਕਾ ਡਰੁ ਜਮ ਕੇ ॥੧॥

sabh ichhaa man tan pooreea; sabh chookaa ddar jam ke |1|

Sant Singh KhalsaAll the desires of my mind and body have been fulfilled; all fear of death has been dispelled. ||1||
Manmohan SinghThe desires of my mind and body are all fulfilled and my dread of death is all dispelled.
Manmohan Singh (Punjabi)ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ।
Fareedkot Teeka(ਤਨਿ) ਸੂਖਮ ਜੋ ਮਨ ਹੈ, ਤਿਨ ਕੀਆਂ ਸਭੁ ਇਛਾ ਪੂਰੀਆਂ ਹੋਈਆਂ ਹੈਂ ਔ ਜਮ ਕੇ ਦੂਤਾਂ ਕਾ ਡਰੁ ਸਭ ਦੂਰ ਹੂਆ ਹੈ, ਭਾਵ ਯਹ ਜਨਮ ਬੀ ਰਹਿਤ ਹੋਏ ਹੈਂ॥੧॥
Prof. Sahib Singhਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ॥੧॥

ਪਦ ਅਰਥ ਸਭਿ = ਸਾਰੀਆਂ। ਤਨਿ = ਤਨ ਵਿਚ। ਸਭੁ = ਸਾਰਾ। ਜਮ ਕੇ = ਜਮ ਦਾ ॥੧॥

SikhNet (Spanish)todos los deseos de mi mente son concedidos y el miedo a la muerte es suprimido. Oh mi mente, alaba al Señor y al Nombre del Señor. (1)

ਮੇਰੇ ਮਨ; ਗੁਣ ਗਾਵਹੁ. ਰਾਮ ਨਾਮ ਹਰਿ ਕੇ ॥

mere man; gun gaavahu. raam naam har ke |

Sant Singh KhalsaO my mind, sing the Glorious Praises of the Lord's Name.
Manmohan SinghO my soul, sing thou the praise of the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ।
Fareedkot Teekaਹੇ ਮੇਰੇ ਮਨ! (ਰਾਮ) ਬਿ੍ਯਾਪਕ ਹਰੀ ਕੇ ਨਾਮ ਜਪੋ ਅਰੁ ਗੁਨ ਗਾਉ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ।

ਪਦ ਅਰਥ ਮਨ = ਹੇ ਮਨ!

SikhNet (Spanish)Oh, mente mía, canta las Gloriosas Alabanzas del Nombre del Señor

ਗੁਰਿ ਤੁਠੈ. ਮਨੁ ਪਰਬੋਧਿਆ; ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥

gur tutthai. man parabodhiaa; har peea ras gattake |1| rahaau |

Sant Singh KhalsaAnd when the Guru is pleased and satisfied, the mind is instructed; it then joyfully drinks in the subtle essence of the Lord. ||1||Pause||
Manmohan SinghThrough Guru's pleasure, the soul is instructed and drinks God's elixir in draughts. Pause.
Manmohan Singh (Punjabi)ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ।
Fareedkot Teekaਜਿਨ ਪਰ ਹਰਿ ਕ੍ਰਿਪਾਲ ਹੂਏ ਹੈਂ ਤਿਨੋਂ ਪਰ ਹੀ ਗੁਰੂ ਪ੍ਰਸੰਨ ਹੂਏ ਹੈਂ। ਜਿਨ ਪਰ ਗੁਰੂ ਪ੍ਰਸੰਨ ਹੂਏ ਹੈਂ ਤਿਨੋਂ ਨੇ ਹਰਿ ਨਾਮ ਰਸ ਕੋ ਪਾਨ ਕੀਆ ਹੈ। (ਗਟਕੇ) ਗਟਗਟ ਜੈਸੇ ਮਿਠੇ ਦੁਧ ਆਦੀ ਸ੍ਵਾਦ ਸੇ ਪਾਨ ਕਰੇ ਹੈਂ ਔ ਤਿਨ ਕੇ ਮਨ ਕੌ ਉਸੀ ਹਰਿ ਨਾਮ ਨੇ (ਪ੍ਰਬੋਧਿਆ) ਵਿਸੇਸ ਬੋਧ ਯੁਕ੍ਤ ਕੀਆ ਹੈ॥੧॥ ਰਹਾਉ ॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਪਰਬੋਧਿਆ = ਜਾਗ ਪੈਂਦਾ ਹੈ। ਗਟਕੇ = ਗਟਕਿ, ਗਟ ਗਟ ਕਰ ਕੇ, ਸੁਆਦ ਨਾਲ ॥੧॥ ਰਹਾਉ ॥

SikhNet (Spanish)y cuando el Guru esté Complacido y Satisfecho, la mente será instruida, y de manera gozosa podrá beber de la Sutil Esencia del Señor. (1-Pausa)

ਸਤਸੰਗਤਿ ਊਤਮ ਸਤਿਗੁਰ ਕੇਰੀ; ਗੁਨ ਗਾਵੈ ਹਰਿ ਪ੍ਰਭ ਕੇ ॥

satasangat aootam satigur keree; gun gaavai har prabh ke |

Sant Singh KhalsaThe Sat Sangat, the True Congregation of the True Guru, is sublime and exalted. They sing the Glorious Praises of the Lord God.
Manmohan SinghSublime is the True Guru's congregation, which sings the praise of my Lord God.
Manmohan Singh (Punjabi)ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ।
Fareedkot Teekaਸਤਗੁਰਾਂ ਕੀ ਉਤਮ ਸਤਸੰਗ ਮੇਂ ਮਿਲ ਕੇ (ਹਰਿ ਪ੍ਰਭ ਕੇ) ਦੁਖਾਂ ਕੇ ਹਰਨੇਵਾਲਾ ਸਮ੍ਰਥ ਵਾ ਰਖਕ ਵਾਹਗੁਰੂ ਕੇ ਗੁਣ ਗਾਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ।

ਪਦ ਅਰਥ ਕੇਰੀ = ਦੀ। ਗਾਵੈ = ਗਾਉਂਦਾ ਹੈ।

SikhNet (Spanish)La Saad Sangat, la Congregación del Verdadero Guru, es sublime y maravillosa, pues ahí se cantan las Gloriosas Alabanzas del Señor.

ਹਰਿ ਕਿਰਪਾ ਧਾਰਿ. ਮੇਲਹੁ ਸਤਸੰਗਤਿ; ਹਮ ਧੋਵਹ ਪਗ ਜਨ ਕੇ ॥੨॥

har kirapaa dhaar. melahu satasangat; ham dhovah pag jan ke |2|

Sant Singh KhalsaBless me with Your Mercy, Lord, and unite me with the Sat Sangat; I wash the feet of Your humble servants. ||2||
Manmohan SinghExtending Thy mercy, O Lord unite me with the society of saints. I shampoo the feet of Thine slaves.
Manmohan Singh (Punjabi)ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ।
Fareedkot Teekaਇਸੀ ਤੇ ਤੁਮ ਭੀ ਵਾਹਿਗੁਰੂ ਅਗੇ ਇਹੁ ਪ੍ਰਾਰਥਨਾ ਕਰੋ, ਹੇ ਵਾਹਿਗੁਰੂ! ਹਮਾਰੇ ਪਰ ਵੀ ਕ੍ਰਿਪਾ ਕਰ ਕੇ ਸਤਸੰਗ ਮੇਂ ਮੇਲਹੁ ਹਮ ਭੀ ਸੰਤੋਂ ਕੇ ਚਰਨ ਧੋਵੀਏ॥੨॥
Prof. Sahib Singhਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ॥੨॥

ਪਦ ਅਰਥ ਹਰਿ = ਹੇ ਹਰੀ! ਹਮ ਧੋਵਹ = ਅਸੀਂ ਧੋਵੀਏ। ਪਗ = ਪੈਰ ॥੨॥

SikhNet (Spanish)Bendíceme con Tu Misericordia, oh Señor y úneme a la Saad Sangat, ahí podré lavar los Pies de Tus Humildes Sirvientes. (2)

ਰਾਮ ਨਾਮੁ ਸਭੁ ਹੈ ਰਾਮ ਨਾਮਾ; ਰਸੁ ਗੁਰਮਤਿ ਰਸੁ ਰਸਕੇ ॥

raam naam sabh hai raam naamaa; ras guramat ras rasake |

Sant Singh KhalsaThe Lord's Name is all. The Lord's Name is the essence of the Guru's Teachings, the juice, the sweetness of it.
Manmohan SinghThe Lord's Name, The Lord's Name rings all through. By Guru's instruction it sweetness and relish is enjoyed.
Manmohan Singh (Punjabi)ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ।
Fareedkot Teekaਵਹੁ ਸੰਤ ਹਮ ਕੋ ਭੀ ਰਾਮ ਨਾਮ ਕਾ ਉਪਦੇਸੁ ਕਰਨ, ਰਾਮ ਨਾਮ ਹੀ ਸਭ ਕਾ ਕਲ੍ਯਾਨ ਕਰਤਾ ਹੈ। ਇਸੀ ਸੇ ਰਾਮ ਕੇ ਨਾਮ ਮੇਂ ਗੁਰੋਂ ਕੀ ਸਿਖ੍ਯਾ ਸੇ ਪ੍ਰੇਮ ਕਰ ਕੇ ਜਪੀਏ, ਹਮ ਭੀ ਰਸ ਕੇ ਪ੍ਰੇਮੀ ਹੋਵੀਏ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ।

ਪਦ ਅਰਥ ਸਭੁ = ਸਦਾ (ਸੁਖ ਦੇਣ ਵਾਲਾ)। ਰਸਕੇ = ਰਸਕਿ, ਸੁਆਦ ਨਾਲ।

SikhNet (Spanish)El Nombre del Señor es todo, es la Esencia de la Enseñanzas del Guru; el Jugo, la Dulzura de todo.

ਹਰਿ ਅੰਮ੍ਰਿਤੁ, ਹਰਿ ਜਲੁ ਪਾਇਆ; ਸਭ ਲਾਥੀ ਤਿਸ. ਤਿਸ ਕੇ ॥੩॥

har amrit, har jal paaeaa; sabh laathee tis. tis ke |3|

Sant Singh KhalsaI have found the Ambrosial Nectar, the Divine Water of the Lord's Name, and all my thirst for it is quenched. ||3||
Manmohan SinghThe Thirsty man has obtained God's water, the Divine-Nectar and all his thirst is quenched.
Manmohan Singh (Punjabi)ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ।
Fareedkot Teekaਜਿਨੋਂ ਨੇ ਹਰਿ ਨਾਮ ਅੰਮ੍ਰਿਤ ਦੁਖਾਂ ਕੇ ਹਰਨੇ ਵਾਲਾ ਤ੍ਰਿਸਨਾ ਕਰ ਕੇ ਜਲਤੇ ਹੂਇਓਂਨੇਂ ਰਿਦੇ ਮੇਂ ਪਾਯਾ, ਭਾਵ ਧਾਰਿਆ ਹੈ, ਤਿਸ ਕੇ ਰਿਦੇ ਕੀ ਸਭ ਤ੍ਰਿਸਨਾ ਅਗਨੀ (ਲਾਥੀ) ਭਾਵ ਬੁਝ ਗਈ ਹੈ॥੩॥
Prof. Sahib Singhਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ ॥੩॥

ਪਦ ਅਰਥ ਅੰਮ੍ਰਿਤੁ ਜਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਿਸ = ਤ੍ਰਿਖਾ, ਤ੍ਰੇਹ। ਤਿਸ ਕੇ = ਤਿਸ ਦੀ {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ} ॥੩॥

SikhNet (Spanish)He encontrado el Néctar Ambrosial, el Agua Divina del Nombre del Señor y la sed de mis pasiones en calma está. (3)

ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ; ਹਮ ਵੇਚਿਓ ਸਿਰੁ, ਗੁਰ ਕੇ ॥

hamaree jaat paat, gur satigur; ham vechio sir, gur ke |

Sant Singh KhalsaThe Guru, the True Guru, is my social status and honor; I have sold my head to the Guru.
Manmohan SinghThe Great True Guru is my caste and my honour. I have sold off my head to the Guru.
Manmohan Singh (Punjabi)ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ।
Fareedkot Teekaਹਮਾਰੀ ਜਾਤ ਭੀ ਔਰ (ਪਾਤਿ) ਪਤਿ ਭੀ ਬਡੀ ਸਤਿਗੁਰੂ ਹੀ ਹੈ, ਹਮ ਨੇ ਸਿਰ ਸਤਿਗੁਰੋਂ ਪਾਸ ਵੇਚਿਆ ਹੈ॥
Prof. Sahib Singhਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ।

ਪਦ ਅਰਥ ਗੁਰ ਕੇ = ਗੁਰੂ ਦੇ ਅੱਗੇ।

SikhNet (Spanish)El Guru, el Verdadero Guru es mi casta y mi honor; a Él le he entregado mi cabeza.

ਜਨ ਨਾਨਕ. ਨਾਮੁ ਪਰਿਓ ਗੁਰ ਚੇਲਾ; ਗੁਰ ਰਾਖਹੁ ਲਾਜ ਜਨ ਕੇ ॥੪॥੧॥

jan naanak. naam pario gur chelaa; gur raakhahu laaj jan ke |4|1|

Sant Singh KhalsaServant Nanak is called the chaylaa, the disciple of the Guru; O Guru, save the honor of Your servant. ||4||1||
Manmohan SinghSlave Nanak is called the disciple of the Guru, O my Guru, preserve thou the honour of thy slave.
Manmohan Singh (Punjabi)ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ।
Fareedkot Teekaਗੁਰੂ ਜੀ ਕਹਤੇ ਹੈਂ: ਹਮਾਰਾ ਨਾਮ ਗੁਰੋਂ ਕਾ ਚੇਲਾ ਪੜਾ ਹੈ, ਹੇ ਸਤਿਗੁਰੋ! ਜਨ ਕੇ ਸਰਨ ਆਏ ਕੀ ਲਜਾ ਰਾਖਹੁ॥੪॥੧॥☬ਨਾਮ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਗੁਰੂ! ਮੇਰਾ ਨਾਮ 'ਗੁਰੂ ਕਾ ਸਿੱਖ' ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤ ਬਖ਼ਸ਼ੀ ਰੱਖ) ॥੪॥੧॥

ਪਦ ਅਰਥ ਪਰਿਓ = ਪੈ ਗਿਆ ਹੈ। ਗੁਰ ਚੇਲਾ = ਗੁਰੂ ਦਾ ਸਿੱਖ। ਲਾਜ = ਇੱਜ਼ਤ ॥੪॥੧॥

SikhNet (Spanish)Al Sirviente Nanak le llaman chela, el Discípulo del Guru, oh Guru, salva el honor de Tu Sirviente.(4-1)

Open this shabad →

Shabad Guru Ramdas Ji Raag Soohee

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਹਰਿ ਨਾਮੁ ਭਜਿਓ ਪੁਰਖੋਤਮੁ; ਸਭਿ ਬਿਨਸੇ ਦਾਲਦ ਦਲਘਾ ॥

har har naam bhajio purakhotam; sabh binase daalad dalaghaa |

Sant Singh KhalsaI chant and vibrate the Name of the Lord God, the Supreme Being, Har, Har; my poverty and problems have all been eradicated.
Manmohan SinghI utter the Name of Lord God, the supreme Being and my poverty and hosts of sins are all destroyed.
Manmohan Singh (Punjabi)ਮੈਂ ਪਰਮ ਪੁਰਸ਼, ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੀ ਗਰੀਬੀ ਅਤੇ ਪਾਪਾਂ ਦੀਆਂ ਫੌਜਾਂ ਸਮੂਹ ਨਾਸ ਹੋ ਗਈਆਂ ਹਨ।
Fareedkot Teeka(ਪੁਰਖੋਤਮੁ) ਵਾਹਿਗੁਰੂ ਕਾ ਨਾਮ ਜੋ ਹਰਿ ਹਰਿ ਭਜਿਆ ਹੈ, ਇਸ ਤੇ ਦਾਲਿਦ ਔ (ਦਲਘਾ) ਦਲ ਅਘਾ ਸਭ ਪਾਪ ਦੂਰ ਹੂਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ।

ਪਦ ਅਰਥ ਪੁਰਖੋਤਮੁ = ਉੱਤਮ ਪੁਰਖ, ਪ੍ਰਭੂ। ਸਭਿ = ਸਾਰੇ। ਦਾਲਦ = ਦਲਿਦ੍ਰ, ਗਰੀਬੀਆਂ। ਦਲਘਾ = ਦਲ, ਸਮੂਹ।

SikhNet (Spanish)Contemplo el Nombre del Señor, Sublime Espíritu Divino, soy liberado de la pobreza de mi mente,

ਭਉ ਜਨਮ ਮਰਣਾ ਮੇਟਿਓ ਗੁਰਸਬਦੀ; ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥

bhau janam maranaa mettio gurasabadee; har asathir sev sukh samaghaa |1|

Sant Singh KhalsaThe fear of birth and death has been erased, through the Word of the Guru's Shabad; serving the Unmoving, Unchanging Lord, I am absorbed in peace. ||1||
Manmohan SinghThrough the Guru's words, my fear of birth and death is removed Serving the ever stable Lord, I am absorbed in Peace.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੇਰਾ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਦੀਵੀ ਸਥਿਰ ਸੁਆਮੀ ਦੀ ਘਾਲ ਕਮਾ ਕੇ ਮੈਂ ਆਰਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਗੁਰੋਂ ਕੇ ਸਬਦ ਕਰ ਕੇ ਜਨਮ ਮਰਣ ਕਾ ਡਰ ਮੇਟਿਆ ਹੈ, ਪੁਨਾ ਵਾਹਿਗੁਰੂ ਜੋ ਇਸਥਤ ਹੈ ਤਿਸ ਕੋ ਸੇਵ ਕਰ ਕੇ ਸੁਖ ਮੇਂ ਸਮਾਇਆ ਹਾਂ॥੧॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ ॥੧॥

ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸੇਵਿ = ਸਿਮਰ ਕੇ। ਸੁਖਿ = ਸੁਖ ਵਿਚ। ਸਮਘਾ = ਸਮਾ ਗਿਆ ॥੧॥

SikhNet (Spanish)el miedo a la cadena de nacimientos y muertes desaparece con la Palabra del Shabd del Guru. Meditando en el Señor Eterno, me he sumergido en Su Paz. (1)

ਮੇਰੇ ਮਨ; ਭਜੁ ਰਾਮ ਨਾਮ ਅਤਿ ਪਿਰਘਾ ॥

mere man; bhaj raam naam at piraghaa |

Sant Singh KhalsaO my mind, vibrate the Name of the most Beloved, Darling Lord.
Manmohan SinghO my soul, Remember thou the very darling Name of the Lord,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪਰਮ ਪਿਆਰੇ ਨਾਮ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਰਾਮ ਨਾਮ ਜੋ ਅਤੀ ਪ੍ਯਾਰਾ ਹੈ ਤਿਸ ਕੋ ਭਜ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ।

ਪਦ ਅਰਥ ਮਨ = ਹੇ ਮਨ! ਪਿਰਘਾ = ਪਿਆਰਾ।

SikhNet (Spanish)Mi mente contempla el Nombre Amoroso del Señor;

ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ; ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥

mai man tan arap dhario gur aagai; sir vech leeo mul mahaghaa |1| rahaau |

Sant Singh KhalsaI have dedicated my mind and body, and placed them in offering before the Guru; I have sold my head to the Guru, for a very dear price. ||1||Pause||
Manmohan SinghDedicating my soul and body's I have placed them before my Guru. My head, I have sold off at a dear rate. Pause.
Manmohan Singh (Punjabi)ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ ਦੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਮੂਹਰੇ ਰੱਖ ਦਿੱਤਾ ਹੈ। ਆਪਣਾ ਸੀਸ ਮੈਂ ਅਕਰੇ ਨਿਰਖ ਤੇ ਫਰੋਖਤ ਕਰ ਦਿੱਤਾ ਹੈ। ਠਹਿਰਾਉ।
Fareedkot Teekaਮੈਨੇ ਤੋ ਮਨ ਔ ਤਨ ਸਭ ਗੁਰਾਂ ਕੇ ਆਗੇ ਅਰਪਨ ਕਰ ਰਖ੍ਯਾ ਹੈ, ਪੁਨਾ ਸਿਰ ਕੋ ਵੇਚਕੇ, ਭਾਵ ਇਹ ਤੁਛ ਸਿਰ ਦੇ ਕੇ ਜੋ ਮੋਲ ਮੈਂਹਗਾ ਹੈ, ਸੋ ਹਰੀ ਮੈਨੇ ਲੀਆ ਹੈ, ਅਮੋਲਕ ਵਾਹਿਗੁਰੂ ਪਾਇਆ ਹੈ। ਥੋੜੇ ਮੁਲ ਕੀ ਚੀਜ ਕਾ ਬਹੁਤ ਮਿਲੇ ਸੋ ਭੀ ਕਹੀ ਜਾਤੀ ਹੈ ਕਿ ਮਹਿੰਘੇ ਮੁਲ ਵਿਕੀ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ॥੧॥ ਰਹਾਉ ॥

ਪਦ ਅਰਥ ਅਰਪਿ = ਅਰਪ ਕੇ, ਭੇਟਾ ਕਰ ਕੇ। ਮੁਲਿ ਮਹਘਾ = ਮਹਿੰਗੇ ਮੁੱਲ ॥੧॥ ਰਹਾਉ ॥

SikhNet (Spanish)sirvo a mi Guru en cuerpo y Alma y le entrego mi cabeza a Él, que es para mí lo más venerado. (1-Pausa)

ਨਰਪਤਿ ਰਾਜੇ ਰੰਗ ਰਸ ਮਾਣਹਿ; ਬਿਨੁ ਨਾਵੈ. ਪਕੜਿ ਖੜੇ ਸਭਿ ਕਲਘਾ ॥

narapat raaje rang ras maaneh; bin naavai. pakarr kharre sabh kalaghaa |

Sant Singh KhalsaThe kings and the rulers of men enjoy pleasures and delights, but without the Name of the Lord, death seizes and dispatches them all.
Manmohan SinghThe masters of men, the kings enjoy pleasures and relishes, but without the Name, death seizes and despatches them all.
Manmohan Singh (Punjabi)ਮਨੁੱਖਾਂ ਦੇ ਮਾਲਕ, ਬਾਦਸ਼ਾਹ ਖੁੱਸ਼ੀਆਂ ਅਤੇ ਸੁਆਦ ਭੋਗਦੇ ਹਨ ਪ੍ਰੰਤੂ ਨਾਮ ਦੇ ਬਗੈਰ, ਮੌਤ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੀ ਹੈ।
Fareedkot Teeka(ਨਰਪਤਿ) ਮਾਨੁਖਾਂ ਕੇ ਮਾਲਕ ਰਾਜੇ ਬਨਕੇ ਰਸਾਂ ਕੇ ਆਨੰਦੋਂ ਭੋਗਤੇ ਹੈਂ, ਬਿਨਾਂ ਨਾਮ ਤੇ ਪਕੜਕੇ (ਖੜੇ) ਲੇ ਗ੍ਯਾ ਹੈ ਕਾਲ ਜੋ ਜੀਵ ਕੇ ਘਾਤ ਕਰਨੇ ਵਾਲਾ ਹੈ॥
Prof. Sahib Singhਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ।

ਪਦ ਅਰਥ ਨਰਪਤਿ = ਰਾਜੇ। ਮਾਣਹਿ = ਮਾਣਦੇ ਹਨ। ਪਕੜਿ = ਫੜ ਕੇ। ਸਭਿ = ਸਾਰੇ। ਕਲਘਾ = ਕਾਲ, ਮੌਤ, ਆਤਮਕ ਮੌਤ।

SikhNet (Spanish)Los reyes viven de festejo en festejo, pero sin el Nombre del Señor, Yama los destruye con sus garras.

ਧਰਮ ਰਾਇ ਸਿਰਿ ਡੰਡੁ ਲਗਾਨਾ; ਫਿਰਿ ਪਛੁਤਾਨੇ ਹਥ ਫਲਘਾ ॥੨॥

dharam raae sir ddandd lagaanaa; fir pachhutaane hath falaghaa |2|

Sant Singh KhalsaThe Righteous Judge of Dharma strikes them over the heads with his staff, and when the fruits of their actions come into their hands, then they regret and repent. ||2||
Manmohan SinghThe rod of the Righteous Judge falls on their head and when they obtain the guilt of their actions, then do they regret.
Manmohan Singh (Punjabi)ਧਰਮ ਰਾਜੇ ਦਾ ਡੰਡਾ ਉਨ੍ਹਾਂ ਦੇ ਸਿਰ ਉਤੇ ਵਜਦਾ ਹੈ ਅਤੇ ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ, ਜਦ ਉਹ ਪਸਚਾਤਾਪ ਕਰਦੇ ਹਨ।
Fareedkot Teekaਸਿਰ ਪਰ ਜਬ ਧਰਮ ਰਾਇ ਨੇ ਡੰਡਾ ਲਾਯਾ ਫੇਰ ਪਛਤਾਏ (ਹਥ ਫਲਘਾ) ਜਬ ਪਾਪੋਂ ਕਾ ਫਲ੍ਹ ਹਾਥ ਆਇਆ॥੨॥
Prof. Sahib Singhਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ ॥੨॥

ਪਦ ਅਰਥ ਸਿਰਿ = ਸਿਰ ਉਤੇ। ਹਥ = ਹੱਥਾਂ ਵਿਚ {ਬਹੁ-ਵਚਨ}। ਫਲਘਾ = ਫਲ, ਕਰਮਾਂ ਦਾ ਫਲ ॥੨॥

SikhNet (Spanish)El Juez de la Ley les golpea la cabeza y ellos se arrepienten y se lamentan.

ਹਰਿ ਰਾਖੁ. ਰਾਖੁ. ਜਨ ਕਿਰਮ ਤੁਮਾਰੇ ਸਰਣਾਗਤਿ; ਪੁਰਖ ਪ੍ਰਤਿਪਲਘਾ ॥

har raakh. raakh. jan kiram tumaare saranaagat; purakh pratipalaghaa |

Sant Singh KhalsaSave me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher.
Manmohan SinghSave, save me O God, I am a worm slave of Thine, I have sought Thy protection, O my Nourisher Lord.
Manmohan Singh (Punjabi)ਮੇਰੀ ਰਖਿਆ, ਰੱਖਿਆ ਕਰ, ਹੇ ਵਾਹਿਗੁਰੂ! ਮੈਂ ਤੇਰਾ ਕੀਟ ਗੋਲਾ ਹਾਂ। ਮੈਂ ਤੇਰੀ ਪਨਾਹ ਲਈ ਹੈ; ਹੇ ਮੇਰੇ ਪ੍ਰਤਿਪਾਲਣਹਾਰ ਪ੍ਰਭੂ!
Fareedkot Teekaਤਾਂ ਤੇ ਐਸੇ ਪ੍ਰਾਰਥਨਾ ਕਰੀਏ, ਹੇ ਵਾਹਿਗੁਰੂ! ਰੱਖ ਲੈ ਹਮ ਛੋਟੇ ਦਾਸ ਹੈਂ, ਹੇ ਪ੍ਰਤਿਪਾਲਾ ਕੇ ਕਰਨੇ ਵਾਲੇ ਪੁਰਖ! ਤੇਰੀ ਸਰਣ ਕੋ ਪ੍ਰਾਪਤਿ ਹੂਏ ਹੈਂ ਹਮ ਕੋ ਪਾਪੋਂ ਸੇ ਰੱਖ ਲੈ॥
Prof. Sahib Singhਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀਂ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀਂ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ।

ਪਦ ਅਰਥ ਕਿਰਮ = ਕੀੜੇ, ਨਿਮਾਣੇ ਜੀਵ। ਸਰਣਾਗਤਿ = ਸਰਨ ਆਏ ਹਾਂ। ਪੁਰਖ = ਹੇ ਸਰਬ-ਵਿਆਪਕ! ਪ੍ਰਤਿਪਲਘਾ = ਹੇ ਪ੍ਰਤਿਪਾਲ! ਹੇ ਪਾਲਣਹਾਰ!

SikhNet (Spanish)Sálvanos, oh Dios, sálvanos; somos Tus humildes Esclavos y buscamos protección en Tu Santuario.

ਦਰਸਨੁ ਸੰਤ ਦੇਹੁ ਸੁਖੁ ਪਾਵੈ; ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥

darasan sant dehu sukh paavai; prabh loch poor jan tumaghaa |3|

Sant Singh KhalsaPlease bless me with the Blessed Vision of the Saint's Darshan, that I may find peace. O God, please fulfill the desires of Your humble servant. ||3||
Manmohan SinghBless me with the sight of Thine saint, that I may obtain peace. Fulfil my desire, O Lord as I am slave of thine.
Manmohan Singh (Punjabi)ਮੈਨੂੰ ਆਪਣੇ ਸਾਧੂ ਦਾ ਦੀਦਾਰ ਬਖਸ਼, ਤਾਂ ਜੋ ਮੈਨੂੰ ਸ਼ਾਂਤੀ ਪਰਾਪਤ ਹੋਵੇ। ਮੇਰੀ ਸੱਧਰ ਪੂਰੀ ਕਰ। ਹੇ ਸਾਹਿਬ! ਕਿਉਂ ਜੋ ਮੈਂ ਤੇਰਾ ਗੋਲਾ ਹਾਂ।
Fareedkot Teekaਸੰਤੋਂ ਕਾ ਦਰਸਨ ਦੇਹੁ ਸੁਖ ਪਾਵੀਏ, ਹੇ ਪ੍ਰਭੂ! ਹਮ ਤੁਮਾਰੇ ਦਾਸ ਹਾਂ ਹਮਾਰੀ ਏਹ ਚਾਹ ਪੂਰੀ ਕਰ॥੩॥
Prof. Sahib Singhਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ ॥੩॥

ਪਦ ਅਰਥ ਲੋਚ = ਤਾਂਘ। ਪੂਰਿ = ਪੂਰੀ ਕਰ। ਤੁਮਘਾ = ਤੇਰਾ ॥੩॥

SikhNet (Spanish)Oh Sostenedor, bendíceme con la Visión del Santo para que logre la Paz; cólmame, oh Señor, pues pertenezco a Ti. (3)

ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ; ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥

tum samarath purakh vadde prabh suaamee; mo kau keejai daan har nimaghaa |

Sant Singh KhalsaYou are the All-powerful, Great, Primal God, my Lord and Master. O Lord, please bless me with the gift of humility.
Manmohan SinghThou art Omnipotent and Great God, the Lord Master. O Lord, bless me Thou with the gift of humility.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਤੇ ਵਿਸ਼ਾਲ ਵਾਹਿਗੁਰੂ, ਪਾਰਬ੍ਰਹਮ ਪਰਮੇਸ਼ਵਰ ਹੈਂ। ਹੇ ਠਾਕੁਰ! ਤੂੰ ਮੈਨੂੰ ਨਿਮ੍ਰਿਤਾ ਦੀ ਦਾਤ ਬਖਸ਼।
Fareedkot Teekaਹੇ ਸ੍ਵਾਮੀ ਮਾਲਕ ਪ੍ਰਭੂ! ਤੁਮ ਬਡੇ ਸਮਰੱਥ ਪੁਰਖ ਹੋ ਮੇਰੇ ਕੋ ਦਾਨ ਦੇਵੋ, ਹਰਿ ਨਾਮ (ਨਿਮਘਾ) ਨਿਮਖ ਮਾਤ੍ਰ ਵਾ ਨਿਮਖ ੨ ਮੇਂ ਜਪਾਂ ਏਹੁ ਦਾਨ ਮਾਂਗਤਾ ਹੂੰ॥
Prof. Sahib Singhਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ।

ਪਦ ਅਰਥ ਪ੍ਰਭ = ਹੇ ਪ੍ਰਭੂ! ਕਉ = ਨੂੰ। ਮੋ ਕਉ = ਮੈਨੂੰ। ਨਿਮਘਾ = ਨਿਮਖ ਭਰ, ਛਿਨ ਭਰ ਲਈ {निमेष = ਅੱਖ ਝਮਕਣ ਜਿਤਨਾ ਸਮਾ}।

SikhNet (Spanish)Eres nuestro Señor Sublime, eres el Espíritu Divino; con humildad pedimos Tu Bendición.

ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ; ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥

jan naanak naam milai sukh paavai; ham naam vittahu sad ghumaghaa |4|2|

Sant Singh KhalsaServant Nanak has found the Naam, the Name of the Lord, and is at peace; I am forever a sacrifice to the Naam. ||4||2||
Manmohan SinghProcuring the Name, serf Nanak obtains peace, I ma ever a sacrifice into Thine Name, O Lord.
Manmohan Singh (Punjabi)ਨਾਮ ਨੂੰ ਹਾਸਲ ਕਰਕੇ ਨਫਰ ਨਾਨਕ ਆਰਾਮ ਪਾਉਂਦਾ ਹੈ। ਮੈਂ ਹਮੇਸ਼ਾਂ ਤੇਰੇ ਨਾਮ ਉਤੋਂ ਘੋਲੀ ਜਾਂਦਾ ਹਾਂ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਦਾਸ ਕੋ ਨਾਮ ਮਿਲੈ ਤੌ ਸੁਖ ਪਾਵੈਂ, ਮੈਂ ਨਾਮ ਊਪਰੋਂ ਸਦਾ (ਘੁਮਘਾ), ਭਾਵ ਬਾਰੰਬਾਰ ਵਾਰਨੇ ਜਾਤਾ ਹੂੰ॥੪॥੨॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ ॥੪॥੨॥

ਪਦ ਅਰਥ ਵਿਟਹੁ = ਤੋਂ। ਘੁਮਘਾ = ਕੁਰਬਾਨ ॥੪॥੨॥

SikhNet (Spanish)Bendícenos con Tu Nombre para que obtengamos la Paz. Oh Señor, ofrezco mi ser en sacrificio a Tu Nombre. (4-2)

Open this shabad →

Shabad Guru Ramdas Ji Raag Soohee continues on Ang 732

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਨਾਮਾ ਹਰਿ ਰੰਙੁ ਹੈ; ਹਰਿ ਰੰਙੁ ਮਜੀਠੈ ਰੰਙੁ ॥

har naamaa har rang hai; har rang majeetthai rang |

Sant Singh KhalsaThe Lord's Name is the Love of the Lord. The Lord's Love is the permanent color.
Manmohan SinghGod's Name is the love of God, God's love is of fast colour, like madder.
Manmohan Singh (Punjabi)ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ।
Fareedkot Teekaਹਰੇਕ ਰੰਗਾਂ ਵਿਚੋਂ ਹਰਿ ਹਰਿ ਨਾਮ ਕਾ ਮਜੀਠਾ ਰੰਗ ਜੋ ਸਚਾ ਆਨੰਦ ਹੈ ਤਿਸ ਮੇਂ ਅਪਣੇ ਆਪ ਕੋ ਤਿਸ ਨੇ ਰੰਗਿਆ ਹੈ॥
Prof. Sahib Singhਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ।

ਪਦ ਅਰਥ ਰੰਙੁ = ਰੰਗ, ਪਿਆਰ। ਮਜੀਠੈ ਰੰਙੁ = ਮਜੀਠ ਦਾ ਰੰਗ, ਪੱਕਾ ਰੰਗ।

SikhNet (Spanish)El Nombre del Señor se encuentra en el Amor del Señor; el Amor del Señor, como el carmesí, es de color profundo.

ਗੁਰਿ ਤੁਠੈ. ਹਰਿ ਰੰਗੁ ਚਾੜਿਆ; ਫਿਰਿ ਬਹੁੜਿ. ਨ ਹੋਵੀ ਭੰਙੁ ॥੧॥

gur tutthai. har rang chaarriaa; fir bahurr. na hovee bhang |1|

Sant Singh KhalsaWhen the Guru is totally satisfied and pleased, He colors us with the Lord's Love; this color shall never fade away. ||1||
Manmohan SinghBeing pleased the Guru imbues with the Lord's dye and it never fades again.
Manmohan Singh (Punjabi)ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ।
Fareedkot Teekaਜਿਨੋਂ ਪਰ ਗੁਰੋਂ ਨੇ ਪ੍ਰਸੰਨ ਹੋਇਕੇ ਭਗਤੀ ਕਾ ਰੰਗ ਚੜਾਇਆ ਹੈ (ਫਿਰਿ) ਜਨਮ ਮਰਨ ਵਿਚ ਬਹੁੜ ਨਹੀਂ ਫਿਰਤੇ, ਪੁਨਾ ਇਸ ਲੋਕ ਮੇਂ ਤਿਨ ਕੇ ਕਿਸੀ ਕਾਰਜ ਮੇਂ (ਭੰਙੁ) ਬਿਘਨ ਨਹੀਂ ਪੜਤਾ॥੧॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥

ਪਦ ਅਰਥ ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਬਹੁੜਿ = ਮੁੜ। ਹੋਵੀ = ਹੁੰਦਾ। ਭੰਙੁ = ਭੰਗ, ਤੋਟ, ਨਾਸ ॥੧॥

SikhNet (Spanish)Si el Guru por su Misericordia nos tiñe con el Color del Señor, ese Color no se desvanece nunca. (1)

Open this shabad (11 lines, Angs 731-732) →

Ang 731 of 1430