ੴ

ਸਿੱਖਬਾਣੀ · SikhBani

ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥

sachaa amar chalaaeon kar sach furamaan
Guru Amardas Ji ਗੁਰੂ ਅਮਰਦਾਸ ਜੀ · Raag Soohee · Ang 789 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਚਾ ਅਮਰੁ ਚਲਾਇਓਨੁ; ਕਰਿ ਸਚੁ ਫੁਰਮਾਣੁ ॥

sachaa amar chalaaeon; kar sach furamaan |

Sant Singh KhalsaTrue is the Command He sends forth, and True are the Orders He issues.
Manmohan SinghTrue is the command, that the Lord sends forth and true the order that He issues.
Manmohan Singh (Punjabi)ਸੱਚਾ ਹੈ ਹੁਕਮ, ਜੋ ਸੁਆਮੀ ਭੇਜਦਾ ਹੈ ਅਤੇ ਸੱਚੀ ਹੇ ਆਗਿਆ ਜੋ ਉਹ ਕਰਦਾ ਹੈ।
Fareedkot Teekaਪਰਮੇਸਰ ਨੇ ਬੇਦ ਰੂਪ ਸਚਾ ਪਰਵਾਨਾ ਕਰ ਕੇ ਸਚਾ ਹੁਕਮੁ ਚਲਾਯਾ ਹੈ॥
Prof. Sahib Singhਨਾਮ ਸਿਮਰਨ ਦਾ ਨੇਮ ਬਣਾ ਕੇ ਪ੍ਰਭੂ ਨੇ ਇਹ ਅਟੱਲ ਹੁਕਮ ਚਲਾ ਦਿੱਤਾ ਹੈ।

ਪਦ ਅਰਥ ਸਚੁ ਫੁਰਮਾਣੁ = ਨਾਮ ਸਿਮਰਨ-ਰੂਪ ਹੁਕਮ। ਸਚਾ = ਅਟੱਲ।

SikhNet (Spanish)Verdad es el Comando del Señor; Verdad es Su Voluntad.

ਸਦਾ ਨਿਹਚਲੁ ਰਵਿ ਰਹਿਆ; ਸੋ ਪੁਰਖੁ ਸੁਜਾਣੁ ॥

sadaa nihachal rav rahiaa; so purakh sujaan |

Sant Singh KhalsaForever unmoving and unchanging, permeating and pervading everywhere, He is the All-knowing Primal Lord.
Manmohan SinghHe, the ever Immovable and Wise Lord is pervading everywhere.
Manmohan Singh (Punjabi)ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਸਦਾ ਹੀ ਸੋ ਪੁਰਖ ਨਿਸਚਲ ਚਤੁਰ ਰਵਿ ਰਹਿਆ ਹੈ॥
Prof. Sahib Singhਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ (ਹਰੇਕ ਦੀ ਭਲਾਈ ਨੂੰ) ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ ਤੇ ਹਰ ਥਾਂ ਮੌਜੂਦ ਹੈ।

ਪਦ ਅਰਥ ਸੁਜਾਣੁ = ਸਿਆਣਾ।

SikhNet (Spanish)Eterno es Él, el Uno Verdadero, la Presencia Sabia que lo compenetra todo.

ਗੁਰ ਪਰਸਾਦੀ ਸੇਵੀਐ; ਸਚੁ ਸਬਦਿ ਨੀਸਾਣੁ ॥

gur parasaadee seveeai; sach sabad neesaan |

Sant Singh KhalsaBy Guru's Grace, serve Him, through the True Insignia of the Shabad.
Manmohan SinghBy Guru's grace, serve thou the resplendent True Lord.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ, ਤੂੰ ਨੂਰਾਨੀ ਸੱਚੇ ਸੁਆਮੀ ਦੀ ਚਾਕਰੀ ਕਮਾ।
Fareedkot Teekaਸਚਾ ਬ੍ਰਹਮ ਜੋ ਪ੍ਰਗਟ ਹੈ, ਸੋ ਗੁਰੋਂ ਕੀ ਕ੍ਰਿਪਾ ਕਰ ਕੇ ਸੇਵੀਤਾ ਹੈ॥
Prof. Sahib Singhਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ।

ਪਦ ਅਰਥ ਨੀਸਾਣੁ = ਨਿਸ਼ਾਨਾ, ਜੀਵਨ ਦਾ ਆਦਰਸ਼।

SikhNet (Spanish)Lo servimos por la Gracia del Guru y ungimos en nuestro ser el Bálsamo de la Palabra Verdadera.

ਪੂਰਾ ਥਾਟੁ ਬਣਾਇਆ; ਰੰਗੁ ਗੁਰਮਤਿ ਮਾਣੁ ॥

pooraa thaatt banaaeaa; rang guramat maan |

Sant Singh KhalsaThat which He makes is perfect; through the Guru's Teachings, enjoy His Love.
Manmohan SinghThrough Guru's instruction enjoy thou the love of Him who has made the perfect make.
Manmohan Singh (Punjabi)ਗੁਰਾਂ ਦੀ ਸਿੱਖਿਆ ਰਾਹੀਂ ਤੂੰ ਉਸ ਦੀ ਪ੍ਰੀਤ ਦਾ ਰਸ ਲੈ ਜਿਸ ਨੇ ਪੂਰਨ ਬਨਾਵਟ ਬਣਾਈ ਹੈ।
Fareedkot Teekaਜਗਤ ਰੂਪ (ਥਾਟੁ) ਬਨਾਉ ਜਿਸ ਨੇ ਪੂਰਾ ਬਨਾਇਆ ਹੈ, ਤਿਸ ਕਾ ਆਨੰਦ ਗੁਰਮਤ ਲੈਕਰਿ (ਮਾਣੁ) ਭੋਗੁ॥
Prof. Sahib Singhਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਜਿਸ ਵਿਚ ਕੋਈ ਊਣਤਾ ਨਹੀਂ); (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ।

ਪਦ ਅਰਥ ਥਾਟੁ = ਬਣਤਰ, ਸਿਮਰਨ-ਰੂਪ ਬਣਤਰ।

SikhNet (Spanish)Lo que Dios establece es Perfecto de todas formas; a través de la Instrucción del Guru, uno goza del Amor del Señor.

ਅਗਮ ਅਗੋਚਰੁ ਅਲਖੁ ਹੈ; ਗੁਰਮੁਖਿ ਹਰਿ ਜਾਣੁ ॥੧੧॥

agam agochar alakh hai; guramukh har jaan |11|

Sant Singh KhalsaHe is inaccessible, unfathomable and unseen; as Gurmukh, know the Lord. ||11||
Manmohan SinghThe Lord is Inaccessible, Incomprehensible and invisible. Realise thou Him, through the Guru's grace.
Manmohan Singh (Punjabi)ਪ੍ਰਭੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਦ੍ਰਿਸ਼ਟ ਹੈ। ਗੁਰਾਂ ਦੀ ਮਿਹਰ ਰਾਹੀਂ, ਤੂੰ ਉਸ ਨੂੰ ਅਨੁਭਵ ਕਰ।
Fareedkot Teeka(ਅਗੋਚਰੁ) ਇੰਦ੍ਰ੍ਯੋਂ ਕੇ ਅਵਿਸੇ ਅਰੁ (ਅਲਖੁ) ਮਨ ਸੇ ਲਖਿਆ ਨਹੀਂ ਜਾਤਾ ਜਿਸ ਕਾ ਪ੍ਰਵਾਨਾ, (ਅਗਮ) ਬਾਣੀ ਤੇ ਪਰੇ ਹੈ, ਐਸੇ ਹਰੀ ਕੋ ਗੁਰੋਂ ਦ੍ਵਾਰੇ ਜਾਨੁ॥੧੧॥
Prof. Sahib Singhਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ ॥੧੧॥
SikhNet (Spanish)El Señor es Insondable, Incomprensible e Infinito y es conocido sólo a través del Guru. 11
Answers quote the Granth verbatim with Ang citations. AI commentary is not Gurbani and not a religious ruling.