ੴ

ਸਿੱਖਬਾਣੀ · SikhBani

ਰਾਗੁ ਸੋਰਠਿ ਵਾਰ ਮਹਲੇ ੪ ਕੀ ॥

raag soratth vaar mahale 4 kee
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 642 · 10 lines
Translations

ਰਾਗੁ ਸੋਰਠਿ ਵਾਰ ਮਹਲੇ ੪ ਕੀ ॥

raag soratth vaar mahale 4 kee |

Sant Singh KhalsaVaar Of Raag Sorat'h, Fourth Mehl:
Manmohan SinghSorath Measure. Eulogy 4th Guru.
Manmohan Singh (Punjabi)ਰਾਗੁ ਸੋਰਠਿ ਜੱਸਮਈ ਕਾਵਯ ਚੌਥੀ ਪਾਤਿਸ਼ਾਹੀ।
Fareedkot Teekaਵਾਰ ਨਾਮ ਜਸ ਕਾ ਹੈ। ਪੌੜੀਓਂ ਕੋ ਭੀ ਵਾਰ ਕਹਤੇ ਹੈਂ। ਸਲੋਕ ਮਿਲਵੇਂ ਹੈਂ।
Prof. Sahib Singhਰਾਗ ਸੋਰਠਿ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'।
SikhNet (Spanish)Var de Rag Sorath, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸੋਰਠਿ ਸਦਾ ਸੁਹਾਵਣੀ; ਜੇ ਸਚਾ ਮਨਿ ਹੋਇ ॥

soratth sadaa suhaavanee; je sachaa man hoe |

Sant Singh KhalsaSorat'h is always beautiful, if it brings the True Lord to dwell in the mind of the soul-bride.
Manmohan SinghEver beautiful is the Sorath measure, if through it the True Lord abides in the bride's mind.
Manmohan Singh (Punjabi)ਸਦੀਵੀ ਸੁੰਦਰ ਹੈ। ਸੋਰਠਿ ਰਾਗਣੀ, ਜੇਕਰ ਇਸ ਦੇ ਰਾਹੀਂ ਸੱਚਾ ਸੁਆਮੀ ਪਤਨੀ ਦੇ ਚਿੱਤ ਵਿੱਚ ਟਿਕ ਜਾਵੇ।
Fareedkot Teekaਹੇ ਭਾਈ! ਸੋਰਠਿ ਬੁਧੀ ਵਾ ਰਾਗਨੀ ਗਾਈ ਤੇਰੀ ਸੋਭਨੀਕ ਤੌ ਹੈ, ਜੇਕਰ ਸੱਚ ਵਿਸ੍ਵ ਗੁਰੂ ਪਰਮੇਸ੍ਵਰ ਤੇਰੇ ਮਨ ਮੇਂ ਹੋਵੈ, ਭਾਵ ਸੇ ਰਾਗ ਮੇਂ ਪਰਮੇਸ੍ਵਰ ਕਾ ਜਸ ਗਾਵੀਏ॥
Prof. Sahib Singhਸੋਰਠਿ ਰਾਗਣੀ ਸਦਾ ਸੋਹਣੀ ਲੱਗੇ ਜੇ (ਇਸ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਵਿਆਂ) ਸਦ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਵੱਸ ਪਏ,

ਪਦ ਅਰਥ ਮਨਿ = ਮਨ ਵਿਚ।

SikhNet (Spanish)Sorath siempre es Bello, trae al Señor Verdadero a habitar en la mente de la novia Alma.

ਦੰਦੀ ਮੈਲੁ ਨ. ਕਤੁ ਮਨਿ; ਜੀਭੈ ਸਚਾ ਸੋਇ ॥

dandee mail na. kat man; jeebhai sachaa soe |

Sant Singh KhalsaHer teeth are clean and her mind is not split by duality; the Name of the True Lord is on her tongue.
Manmohan Singhher teeth are without filth and her mind is split not and on her tongue is His True Name.
Manmohan Singh (Punjabi)ਉਸ ਦੇ ਦੰਦ ਗੰਦਗੀ ਦੇ ਬਿਨਾ ਹਨ ਅਤੇ ਉਸ ਦਾ ਚਿੱਤ ਵੰਡਿਆ ਹੋਇਆ ਨਹੀਂ, ਅਤੇ ਉਸ ਦੀ ਜੀਭ੍ਹ ਉਤੇ ਉਸ (ਪ੍ਰਭੂ-ਪਤੀ) ਦਾ ਸੱਚਾ ਨਾਮ ਹੈ।
Fareedkot Teekaਦੂਸਰੇ ਕੀ ਬਾਤ ਕਾਟਣ ਰੂਪ ਵਾ ਦਾਂਤੋਂ ਸੇ ਮਾਸ ਕਾਟ ਖਾਨ ਰੂਪ ਕਤਰਾ (ਮਨਿ) ਮਾਤ੍ਰ ਮੈਲ ਨਹੀਂ ਹੈ, ਭਾਵ ਸੇ ਵਿੱਤੇ ਆਚਾਰ ਨਹੀਂ ਹੈ। ਥੋੜੀ ਭੀ ਔਰ ਜਿਸ ਕੀ ਰਸਨਾ ਕਰ ਕੇ ਭੀ ਸੋ ਸਚਾ ਪਰਮੇਸ੍ਵਰ ਜਪੀਤਾ ਹੈ॥
Prof. Sahib Singhਨਿੰਦਿਆ ਕਰਨ ਦੀ ਵਾਦੀ ਨਾਹ ਰਹੇ, ਮਨ ਵਿਚ ਕਿਸੇ ਨਾਲ ਵੈਰ-ਵਿਰੋਧ ਨਾਹ ਹੋਵੇ, ਤੇ ਜੀਭ ਉਤੇ ਉਹ ਸੱਚਾ ਮਾਲਕ ਹੋਵੇ।

ਪਦ ਅਰਥ ਦੰਦੀ ਮੈਲੁ = ਦੰਦਾਂ ਵਿਚ ਮੈਲ, ਦੰਦ-ਕਥਾ, ਨਿੰਦਿਆ। ਕਤੁ = ਚੀਰ, ਵਿੱਥ, ਵੈਰ-ਵਿਰੋਧ।

SikhNet (Spanish)Los dientes de ésta brillan sin mancha, su mente no está dividida

ਸਸੁਰੈ ਪੇਈਐ ਭੈ ਵਸੀ; ਸਤਿਗੁਰੁ ਸੇਵਿ ਨਿਸੰਗ ॥

sasurai peeeai bhai vasee; satigur sev nisang |

Sant Singh KhalsaHere and hereafter, she abides in the Fear of God, and serves the True Guru without hesitation.
Manmohan SinghBoth here and here-after she abides in the Lord's fear and serves the True Guru without hesitation.
Manmohan Singh (Punjabi)ਲੋਕ ਤੇ ਪ੍ਰਲੋਕ ਦੋਨਾਂ ਵਿੱਚ ਉਹ ਪ੍ਰਭੂ ਦੇ ਡਰ ਵਿੱਚ ਵੱਸਦੀ ਹੈ ਅਤੇ ਨਿੱਡਰ ਹੋ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ।
Fareedkot Teekaਜੋ ਜੀਵ ਰੂਪ ਇਸਤ੍ਰੀ (ਪੇਈਐ) ਇਸ ਲੋਕ ਮੇਂ ਹੋਤੀ (ਸਸੁਰੈ) ਪ੍ਰਲੋਕ ਕੇ ਭਯ ਸੰਜੁਗਤ ਬਸੀ ਹੈ, ਸੋ ਸਤਿਗੁਰੂ ਕੋ ਸੇਵ ਕਰ ਨ੍ਰਿਸੰਕ ਹੂਈ ਹੈ॥
Prof. Sahib Singh(ਇਸ ਤਰ੍ਹਾਂ ਜੀਵ-ਇਸਤ੍ਰੀ) ਲੋਕ ਪਰਲੋਕ ਵਿਚ (ਪਰਮਾਤਮਾ ਦੇ) ਡਰ ਵਿਚ ਜੀਵਨ ਗੁਜ਼ਾਰਦੀ ਹੈ ਤੇ ਗੁਰੂ ਦੀ ਸੇਵਾ ਕਰ ਕੇ ਨਿਝੱਕ ਹੋ ਜਾਂਦੀ ਹੈ (ਭਾਵ, ਕੋਈ ਸਹਿਮ ਦੱਬਾ ਨਹੀਂ ਪਾਂਦਾ)।

ਪਦ ਅਰਥ ਸਸੁਰੈ = ਸਹੁਰੇ ਘਰ, ਪਰਲੋਕ ਵਿਚ। ਪੇਈਐ = ਪੇਕੇ ਘਰ, ਇਸ ਲੋਕ ਵਿਚ। ਨਿਸੰਗ = ਨਿਝੱਕ।

SikhNet (Spanish)y sus labios sólo recitan el Nombre Verdadero. Ella habita en el Temor del Señor y sirve a su Guru sin restricción.

ਪਰਹਰਿ ਕਪੜੁ. ਜੇ ਪਿਰ ਮਿਲੈ; ਖੁਸੀ ਰਾਵੈ ਪਿਰੁ ਸੰਗਿ ॥

parahar kaparr. je pir milai; khusee raavai pir sang |

Sant Singh KhalsaDiscarding worldly adornments, she meets her Husband Lord, and she celebrates joyfully with Him.
Manmohan SinghForegoing worldly adornments, when she meets her Groom, then makes she merry with her Groom.
Manmohan Singh (Punjabi)ਸੰਸਾਰੀ ਸ਼ਿੰਗਾਰ ਤਿਆਗ ਕੇ ਜਦ ਉਹ ਆਪਣੇ ਪਤੀ ਨੂੰ ਮਿਲ ਪੈਂਦੀ ਹੈ, ਤਾਂ ਆਪਣੇ ਪਤੀ ਨਾਲ ਅਨੰਦ ਮਾਣਦੀ ਹੈ।
Fareedkot Teekaਜੇਕਰ ਜਗ੍ਯਾਸੂ ਰੂਪ ਇਸਤ੍ਰੀ (ਕਪੜੁ) ਕਪਟ ਕੋ ਵਾ ਦੇਹ ਅਭਿਮਾਨ ਕੋ (ਪਰਹਰਿ) ਤਿਆਗ ਕਰ ਪਤੀ ਕੋ ਮਿਲੇ, ਤੌ ਵਹੁ ਪਤੀ ਕੇ ਸੰਗ ਮਿਲ ਕੇ ਖੁਸ਼ੀਓਂ ਕੋ ਭੋਗਤੀ ਹੈ॥
Prof. Sahib Singhਵਿਖਾਵਾ ਛੱਡ ਕੇ ਜੇ ਪਤੀ-ਪ੍ਰਭੂ ਨੂੰ ਮਿਲ ਪਏ ਤਾਂ ਪਤੀ ਭੀ ਤ੍ਰੁੱਠ ਕੇ ਇਸ ਨੂੰ ਆਪਣੇ ਨਾਲ ਮਿਲਾਂਦਾ ਹੈ;

ਪਦ ਅਰਥ ਪਰਹਰਿ = ਛੱਡ ਕੇ। ਕਪੜੁ = ਵਿਖਾਵਾ। ਪਿਰ ਮਿਲੈ = ਪਤੀ ਨੂੰ ਮਿਲੇ। ਪਿਰੁ ਰਾਵੈ = ਪਤੀ ਮਾਣਦਾ ਹੈ। ਖੁਸੀ ਸੰਗਿ ਪ੍ਰਸੰਨਤਾ ਨਾਲ, ਤ੍ਰੁੱਠ ਕੇ।

SikhNet (Spanish)Aun si tiene que prescindir de sus adornos para recibir a su Señor,

ਸਦਾ ਸੀਗਾਰੀ. ਨਾਉ ਮਨਿ; ਕਦੇ. ਨ ਮੈਲੁ ਪਤੰਗੁ ॥

sadaa seegaaree. naau man; kade. na mail patang |

Sant Singh KhalsaShe is adorned forever with the Name in her mind, and she does not have even an iota of filth.
Manmohan SinghWith the Name in her mind she ever remains decorated and never has she even an iota of filth.
Manmohan Singh (Punjabi)ਆਪਣੇ ਹਿਰਦੇ ਅੰਦਰ ਨਾਮ ਨਾਲ ਉਹ ਹਮੇਸ਼ਾਂ ਸਜੀ-ਧਜੀ ਰਹਿੰਦੀ ਹੈ ਅਤੇ ਉਸ ਵਿੱਚ ਕਦਾਚਿੱਤ ਭੋਰਾ ਭਰ ਭੀ ਗੰਦ ਨਹੀਂ ਹੁੰਦਾ।
Fareedkot Teekaਵਹੁ ਸੁਭ ਗੁਣੋਂ ਕਰ ਕੇ ਸਦਾ ਸੀਂਗਾਰੀ ਹੂਈ ਹੈ ਔਰ ਨਾਮ ਕੋ ਮਨਨ ਕੀਆ ਹੈ ਔਰ ਕਰਮਾ ਰੂਪ ਮੈਲ ਤਿਸ ਕੋ ਕਦੀ ਭੀ (ਪਤੰਗੁ) ਥੋੜੇ ਮਾਤ੍ਰ ਨਹੀਂ ਲਾਗਤੀ, ਵਾ ਵਹੁ (ਪਤੰਗੁ) ਸੂਰਜ ਸਮ ਨਿਰਲੇਪ ਰਹਿਤੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦਾ ਨਾਮ ਟਿਕ ਜਾਏ ਉਹ (ਇਸ ਨਾਮ-ਸਿੰਗਾਰ ਨਾਲ) ਸਦਾ ਸਜੀ ਰਹਿੰਦੀ ਹੈ ਤੇ ਕਦੇ (ਵਿਕਾਰਾਂ ਦੀ ਉਸ ਨੂੰ) ਰਤਾ ਭਰ ਭੀ ਮੈਲ ਨਹੀਂ ਲੱਗਦੀ।

ਪਦ ਅਰਥ ਪਤੰਗੁ = ਰਤਾ ਭਰ ਭੀ।

SikhNet (Spanish)lo hace con Dicha. Entonces es adornada en verdad con el Bendito Nombre del Señor engarzado en su mente y la maldad no la toca.

ਦੇਵਰ ਜੇਠ ਮੁਏ ਦੁਖਿ; ਸਸੂ ਕਾ ਡਰੁ. ਕਿਸੁ ॥

devar jetth mue dukh; sasoo kaa ddar. kis |

Sant Singh KhalsaHer husband's younger and elder brothers, the corrupt desires, have died, suffering in pain; and now, who fears Maya, the mother-in-law?
Manmohan SinghHer husband's younger and elder brother's(vices) have miserably perished. Who fears the mother-in-law (mammon) now?
Manmohan Singh (Punjabi)ਉਸ ਦੇ ਖਾਵੰਦ ਦੇ ਛੋਟੇ ਤੇ ਵੱਡੇ ਭਰਾ ਦੁੱਖੀ ਹੋ ਮਰ ਮੁੱਕ ਗਏ ਹਨ। ਹੁਣ ਸੱਸ (ਮਾਇਆ) ਤੋਂ ਕੌਣ ਡਰਦਾ ਹੈ।
Fareedkot Teeka(ਦੇਵਰ ਜੇਠ) ਸਭ ਲੋਭ ਬਿਕਾਰ ਦੁਖ ਪਾਇਕਰ ਮਰ ਗਏ ਹੈਂ, ਫਿਰ ਅਵਿਦਿਆ ਰੂਪ ਸਾਸ ਕਾ ਡਰ ਕਿਸ ਕੋ ਹੋਵੈ, ਭਾਵ ਸੇ ਤਿਸ ਕਾ ਡਰ ਨਹੀਂ ਰਹਿਤਾ॥
Prof. Sahib Singhਉਸ ਜੀਵ-ਇਸਤ੍ਰੀ ਦੇ ਕਾਮਾਦਿਕ ਵਿਕਾਰ ਮੁੱਕ ਜਾਂਦੇ ਹਨ, ਮਾਇਆ ਦਾ ਭੀ ਕੋਈ ਦਬਾਅ ਉਸ ਉਤੇ ਨਹੀਂ ਰਹਿ ਜਾਂਦਾ।

ਪਦ ਅਰਥ ਸਸੂ = ਮਾਇਆ। ਦੇਵਰ ਜੇਠ = (ਸੱਸ) ਮਾਇਆ ਦੇ ਪੁਤ੍ਰ, ਕਾਮਾਦਿਕ ਵਿਕਾਰ।

SikhNet (Spanish)Ya no tiene que soportar la tiranía de su suegra Maya, ni la de sus cuñados, los deseos.

ਜੇ ਪਿਰ ਭਾਵੈ ਨਾਨਕਾ; ਕਰਮ ਮਣੀ ਸਭੁ ਸਚੁ ॥੧॥

je pir bhaavai naanakaa; karam manee sabh sach |1|

Sant Singh KhalsaIf she becomes pleasing to her Husband Lord, O Nanak, she bears the jewel of good karma upon her forehead, and everything is Truth to her. ||1||
Manmohan SinghIf she becomes pleasing to her spouse, she is embellished with jewel-like destiny and abiding Truth, O Nanak.
Manmohan Singh (Punjabi)ਜੇਕਰ ਉਹ ਆਪਣੇ ਪਿਆਰੇ ਪਤੀ ਦੇ ਮਨ ਪੁੜ ਜਾਵੇ ਤਦ ਉਹ ਜਵੇਹਰ ਵਰਗੀ ਪ੍ਰਾਲਭਧ, ਅਤੇ ਸਮੂਹ ਸੱਚ ਨਾਲ ਸਸ਼ੋਭਤ ਹੋ ਜਾਂਦੀ ਹੈ, ਹੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ (ਪਿਰ) ਵਾਹਿਗੁਰੂ ਕੌ ਭਾਵੈ ਔ ਸੁਭ ਕਰਮੋਂ ਕੀ (ਮਣੀ) ਰਤੀ ਮਸਤਕ ਮੇਂ ਹੋਵੈ, ਤੌ ਸਭ ਪ੍ਰਪੰਚ ਸਚ ਰੂਪ ਹੀ ਨਜਰ ਆਵਤਾ ਹੈ॥੧॥☬ਸ੍ਰੀ ਗੁਰੂ ਚੌਥੀ ਪਾਤਸ਼ਹੀ ਪਹਿਲੇ ਸਲੋਕ ਕੀ ਪੁਸ੍ਟੀ ਕਰਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ-ਪਤੀ ਨੂੰ ਮਨ ਵਿਚ ਵਸਾ ਕੇ) ਜੇ ਜੀਵ-ਇਸਤ੍ਰੀ ਪਤੀ-ਪ੍ਰਭੂ ਨੂੰ ਚੰਗੀ ਲੱਗੇ ਤਾਂ ਉਸ ਦੇ ਮੱਥੇ ਤੇ ਭਾਗਾਂ ਦਾ ਟਿੱਕਾ (ਸਮਝੋ) ਉਸ ਨੂੰ ਹਰ ਥਾਂ ਸੱਚਾ ਪ੍ਰਭੂ ਹੀ (ਦਿੱਸਦਾ ਹੈ) ॥੧॥

ਪਦ ਅਰਥ ਪਿਰ ਭਾਵੈ = ਪਤੀ ਨੂੰ ਚੰਗੀ ਲੱਗੇ। ਕਰਮ ਮਣੀ = ਭਾਗਾਂ ਦੀ ਮਣੀ ॥੧॥

SikhNet (Spanish)Si ella complace al Señor, oh dice Nanak, es bendecida con la Joya de su Perfecto Karma y todo lo que hace es bueno y santo. (1)
Answers quote the Granth verbatim with Ang citations. AI commentary is not Gurbani and not a religious ruling.