ਧਨਾਸਰੀ ਭਗਤ ਰਵਿਦਾਸ ਜੀ ਕੀ ॥
dhanaasaree bhagat ravidaas jee kee |
Sant Singh KhalsaDhanaasaree, Devotee Ravi Daas Jee:
Manmohan SinghDhanasri. Reverend Saint Ravi Dass.
Manmohan Singh (Punjabi)ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ।
Prof. Sahib Singhਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Dhanasri del Bhagat Ravi Das yi
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਮ ਸਰਿ ਦੀਨੁ. ਦਇਆਲੁ, ਨ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ॥
ham sar deen. deaal, na tum sar; ab pateeaar kiaa keejai |
Sant Singh KhalsaThere is none as forlorn as I am, and none as Compassionate as You; what need is there to test us now?
Manmohan SinghThere is none so poor as me and none so compassionate as Thou, O Lord What further test, now, is to do done?
Manmohan Singh (Punjabi)ਮੇਰੇ ਤੁਲ ਕੋਈ ਗਰੀਬ ਨਹੀਂ ਅਤੇ ਤੇਰੇ ਤੁਲ ਕੋਈ ਮਿਹਰਬਾਨ, ਹੁਣ, ਹੋਰ ਅਜ਼ਮਾਇਸ਼ ਕੀ ਕਰਨੀ ਹੈ?
Fareedkot Teekaਹੇ ਵਾਹਿਗੁਰੂ! ਹਮਾਰੇ ਜੈਸਾ ਕੋਈ ਦੀਨ ਨਹੀਂ ਹੈ ਔਰ ਤੁਮਾਰੇ ਜੈਸਾ ਕੋਈ ਦਿਆਲੂ ਨਹੀਂ ਹੈ। ਅਬ ਇਸ ਬਾਤ ਕਾ (ਪਤੀਆਰੁ) ਪਤੀਆਵਾ ਅਰਥਾਤ ਪ੍ਰੀਖ੍ਯਾ ਕਿਆ ਕਰਨੀ ਹੈ, ਭਾਵ ਸੇ ਏਹ ਬਾਤ ਤੋ ਯਥਾਰਥ ਹੀ ਹੈ॥
Prof. Sahib Singh(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।ਪਦ ਅਰਥ ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ।
SikhNet (Spanish)No hay nadie más afortunado que yo, ni nadie más benévolo que Tú.
ਬਚਨੀ ਤੋਰ. ਮੋਰ ਮਨੁ ਮਾਨੈ; ਜਨ ਕਉ ਪੂਰਨੁ ਦੀਜੈ ॥੧॥
bachanee tor. mor man maanai; jan kau pooran deejai |1|
Sant Singh KhalsaMay my mind surrender to Your Word; please, bless Your humble servant with this perfection. ||1||
Manmohan SinghBless me, Thy slave, with this perfection, that my soul may obey Thine words.
Manmohan Singh (Punjabi)ਮੈਨੂੰ, ਆਪਣੇ ਗੋਲੇ ਨੂੰ, ਇਹ ਪੂਰਣਤਾ ਪ੍ਰਦਾਨ ਕਰ ਕਿ ਮੇਰੀ ਆਤਮਾਂ ਤੇਰੇ ਬਚਨਾਂ ਨੂੰ ਪ੍ਰਵਾਨ ਕਰੇ।
Fareedkot Teekaਤੇਰੇ ਬੇਦ ਰੂਪੀ ਬਚਨੋਂ ਮੇਂ ਮੇਰਾ ਮਨ (ਮਾਨੈ) ਪਤੀਆ ਜਾਵੈ, ਮੈਂ ਜਨ ਕੋ ਐਸਾ ਨਿਸਚਾ ਵਾ ਪੂਰਨ ਪ੍ਰੇਮ ਵਾ ਮੋਖ ਪਦੁ ਦੀਜੀਏ॥੧॥
Prof. Sahib Singh(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥ਪਦ ਅਰਥ ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ ॥੧॥
SikhNet (Spanish)No se necesita saber nada más. En Tu Palabra he puesto toda mí confianza; por favor no me dejes. (1)
ਹਉ ਬਲਿ ਬਲਿ ਜਾਉ; ਰਮਈਆ ਕਾਰਨੇ ॥
hau bal bal jaau; rameea kaarane |
Sant Singh KhalsaI am a sacrifice, a sacrifice to the Lord.
Manmohan SinghI am a sacrifice, a sacrifice unto Thee, O my Omnipresent Lord.
Manmohan Singh (Punjabi)ਮੈਂ ਕੁਰਬਾਨ, ਕੁਰਬਾਨ ਹਾਂ ਤੇਰੇ ਉਤੋਂ, ਹੇ ਮੇਰੇ ਸਰਬ-ਵਿਆਪਕ ਸੁਆਮੀ!
Fareedkot Teekaਹੇ ਰਮਈਆ! ਮੈਂ ਤੇਰੀ ਪ੍ਰਾਪਤੀ ਕੇ ਵਾਸਤੇ ਮਨ ਤਨ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;ਪਦ ਅਰਥ ਰਮਈਆ ਕਾਰਨੇ = ਸੋਹਣੇ ਰਾਮ ਤੋਂ।
SikhNet (Spanish)Oh Dios, me postro reverente a Tus Pies,
ਕਾਰਨ ਕਵਨ; ਅਬੋਲ ॥ ਰਹਾਉ ॥
kaaran kavan; abol | rahaau |
Sant Singh KhalsaO Lord, why are You silent? ||Pause||
Manmohan SinghFor what reason art Thou silent? Pause.
Manmohan Singh (Punjabi)ਕਿਸ ਵਜ੍ਹਾ ਕਰਕੇ ਤੂੰ ਚੁਪ-ਚਾਪ ਹੈਂ? ਠਹਿਰਾਉ।
Fareedkot Teekaਕਿਸ ਕਾਰਨ ਕਰ ਆਪ ਮੇਰੇ ਸੇ (ਅਬੋਲ) ਬੋਲਤੇ ਨਹੀਂ ਹੋ, ਭਾਵ ਸੇ ਕਿ ਆਪ ਮੇਰੇ ਪਰ ਪਰਸੰਨ ਨਹੀਂ ਹੋ? ॥ ਰਹਾਉ ॥
Prof. Sahib Singhਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥ਪਦ ਅਰਥ ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ ॥ਰਹਾਉ॥
SikhNet (Spanish)pero ¿cómo es que Tú no me hablas? (1‑Pausa)
ਬਹੁਤ ਜਨਮ ਬਿਛੁਰੇ ਥੇ ਮਾਧਉ; ਇਹੁ ਜਨਮੁ ਤੁਮੑਾਰੇ ਲੇਖੇ ॥
bahut janam bichhure the maadhau; ihu janam tumaare lekhe |
Sant Singh KhalsaFor so many incarnations, I have been separated from You, Lord; I dedicate this life to You.
Manmohan SinghFor many births, have I been separated from Thee, O Lord. This life, I now dedicate unto Thee.
Manmohan Singh (Punjabi)ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ।
Fareedkot Teekaਹੇ ਮਾਧੋ! ਹਮ ਵਾਸਨਾ ਕੇ ਅਨਸਾਰ ਹੂਏ ਬਹੁਤ ਜਨਮ ਆਪ ਸੇ ਵਿਜੋਗੀ ਭਏ ਥੇ, ਅਬ ਇਹ ਜਨਮ ਆਪ ਕੇ ਲੇਖੇ ਹੂਆ, ਭਾਵ ਸੇ ਤੇਰੇ ਨਮਿਤ ਲਗਾ ਹੈ॥
Prof. Sahib Singhਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;ਪਦ ਅਰਥ ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ।
SikhNet (Spanish)Millones de encarnaciones he estado separado de Ti, oh Dios y en esta forma humana, he decidido dedicarme a Ti.
ਕਹਿ ਰਵਿਦਾਸ. ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥੨॥੧॥
keh ravidaas. aas lag jeevau; chir bheo darasan dekhe |2|1|
Sant Singh KhalsaSays Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
Manmohan SinghSays Ravi Dass, pinning my hope in Thee, I live, It is long since I has seen Thy vision.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਤੇਰੇ ਵਿੱਚ ਆਪਣੀ ਉਮੈਦ ਬੰਨ੍ਹ ਕੇ ਮੈਂ ਜੀਉਂਦਾ ਹਾਂ। ਬਹੁਤ ਸਮਾਂ ਬੀਤ ਗਿਆ ਹੈ, ਜਦ ਮੈਂ ਤੇਰਾ ਦੀਦਾਰ ਵੇਖਿਆ ਸੀ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਹਰੀ! ਤੇਰੇ ਦਰਸਨ ਕੀ ਆਸਾ ਮੇਂ ਲਗ ਕਰ ਕੇ ਮੈਂ ਜੀਵਤਾ ਹੂੰ, ਕਿਉਂਕਿ ਆਪ ਕੇ ਦਰਸਨ ਦੇਖੇ ਕੋ ਚਿਰ ਹੋਇ ਗਿਆ ਹੈ॥੨॥੧॥
Prof. Sahib Singhਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥ਪਦ ਅਰਥ ਕਹਿ = ਕਹੇ, ਆਖਦਾ ਹੈ ॥੨॥੧॥
* ਭਾਵ: ਪ੍ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।
SikhNet (Spanish)Dice Ravi Das, vivo poniendo mi Esperanza en Ti, oh Señor, pues hace mucho que tuve el Bendito Darshan de Tu Visión. (2-1)