ੴ

ਸਿੱਖਬਾਣੀ · SikhBani

Ang 694

Sri Guru Granth Sahib · Raag Dhanaasree · 5 shabads, 35 lines
Translations
Shabad Bhagat Namdev Ji Raag Dhanaasree continued from Ang 693

ਪਿੰਧੀ ਉਭਕਲੇ; ਸੰਸਾਰਾ ॥

pindhee ubhakale; sansaaraa |

Sant Singh KhalsaLike the pots on the Persian wheel, sometimes the world is high, and sometimes it is low.
Manmohan SinghThe mortals of the world are like, sometimes high and sometimes low, pots of the Persian wheel.
Manmohan Singh (Punjabi)ਜਗਤ ਦੇ ਪ੍ਰਾਣੀ ਹਲਟ ਦੀਆਂ ਕਦੇ ਉਚੱੀਆਂ ਅਤੇ ਕਦੇ ਨੀਵੀਂਆਂ ਟਿੱਡਾ ਦੀ ਮਾਨਿੰਦ ਹਨ।
Fareedkot Teekaਜੈਸੇ ਹਰਹਟ ਕੀ ਕਲਾ ਕਰ ਕੇ ਟਿੰਡਾਂ ਊਪਰ ਨੀਚੇ ਕੋ ਚਲੀ ਆਵਤੀ ਹੈਂ॥
Prof. Sahib Singh(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ।

ਪਦ ਅਰਥ ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ।

SikhNet (Spanish)Así como las vasijas en la rueda persa a veces suben y a veces bajan,

ਭ੍ਰਮਿ ਭ੍ਰਮਿ ਆਏ; ਤੁਮ ਚੇ ਦੁਆਰਾ ॥

bhram bhram aae; tum che duaaraa |

Sant Singh KhalsaWandering and roaming around, I have come at last to Your Door.
Manmohan SinghWandering and roaming about, I have come to thy door, O Lord.
Manmohan Singh (Punjabi)ਭਉਂਦਾ ਤੇ ਭਟਕਦਾ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ, ਹੇ ਪ੍ਰਭੂ!
Fareedkot Teekaਤੈਸੇ ਸੰਸਾਰ ਮੇਂ ਅਗ੍ਯਾਨ ਕਲਾ ਸੇ ਭਰਮ ਭਰਮ ਕਰ ਕੇ ਆਪ ਕੇ ਦੁਆਰੇ ਹਮ ਜੀਵ ਆਏ ਹੈਂ॥
Prof. Sahib Singhਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ।

SikhNet (Spanish)viajando y merodeando a través de miles de encarnaciones, ahora he llegado hasta Tu Puerta.

ਤੂ ਕੁਨੁ ਰੇ ॥

too kun re |

Sant Singh Khalsa"Who are you?"
Manmohan SinghThe Lord: "O who art thou?"
Manmohan Singh (Punjabi)ਪ੍ਰਭੂ: "ਓਇ, ਤੂੰ ਕੌਣ ਹੈਂ?"
Fareedkot Teekaਗੁਰੂ ਕਹਤੇ ਹੈਂ: ਤੂੰ ਕੌਣ ਹੈ ਅਰਥਾਤ ਆਪ ਕੋ ਕੌਣ ਮੰਨਿਆ ਹੈ?☬ਨਾਮਦੇਵ ਜੀ ਕਹਤੇ ਹੈਂ:
Prof. Sahib Singhਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?

ਪਦ ਅਰਥ ਰੇ = ਹੇ ਭਾਈ! ਕੁਨੁ = ਕੌਣ?

SikhNet (Spanish)¿Quién eres Tú?;

ਮੈ ਜੀ ॥ ਨਾਮਾ ॥ ਹੋ ਜੀ ॥

mai jee | naamaa | ho jee |

Sant Singh Khalsa"I am Naam Dayv, Sir."
Manmohan SinghNamdev: "Sir! I am Namdev (Nama)". O Lord!
Manmohan Singh (Punjabi)ਨਾਮਦੇਵ: "ਮਹਾਰਾਜ ਮੈਂ ਨਾਮਾਂ ਹਾਂ।" ਹੇ ਮਹਾਰਾਜ!
Fareedkot Teekaਹੇ ਗੁਰੂ ਜੀ! ਮੈਂ॥ ਨਾਮਾ ਪਰਮੇਸ੍ਵਰ ਕਾ ਏਕ ਜੀਵ ਹੂੰ॥☬ਤਬ ਗੁਰੂ ਨੇ ਕਹਾ: ਤੂੰ ਕੀ ਕਹਤਾ ਹੈਂ?☬ਤਬ ਨਾਮਦੇਵ ਜੀ ਨੇ ਕਹਾ: ਹੇ ਗੁਰੋ!
Prof. Sahib Singh(ਤਾਂ) ਮੈਂ ਹੇ ਪ੍ਰਭੂ ਜੀ! ਨਾਮਾ ਹਾਂ। ਹੇ ਪ੍ਰਭੂ ਜੀ!

ਪਦ ਅਰਥ ਜੀ = ਹੇ (ਪ੍ਰਭੂ) ਜੀ!

SikhNet (Spanish)soy Nam Dev, Señor,

ਆਲਾ ਤੇ ਨਿਵਾਰਣਾ. ਜਮ ਕਾਰਣਾ ॥੩॥੪॥

aalaa te nivaaranaa. jam kaaranaa |3|4|

Sant Singh KhalsaO Lord, please save me from Maya, the cause of death. ||3||4||
Manmohan SinghSave me from mammon which is the cause of death.
Manmohan Singh (Punjabi)ਮੈਨੂੰ ਮਾਇਆ ਤੋਂ ਬਚਾ ਲੈ, ਜੋ ਮੌਤ ਦਾ ਕਾਰਣ ਹੈ।
Fareedkot Teekaਦੁਖੋਂ ਕਾ ਘਰ ਜੋ ਸੰਸਾਰ ਜਮ ਕੀ ਪ੍ਰਾਪਤੀ ਕਾ ਕਾਰਣ ਹੈ, ਤਿਸ ਕੋ ਨਿਵਾਰਣਾ ਕਰੋ॥੩॥੪॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ॥੩॥੪॥

ਪਦ ਅਰਥ ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ। ❀ ਨੋਟ: ਲਫ਼ਜ਼ 'ਆਲਾ' ਦਾ ਅਰਥ ਕਈ ਸੱਜਣ 'ਆਇਆ' ਕਰਦੇ ਹਨ। ਇਸ ਲਫ਼ਜ਼ 'ਆਲਾ' ਨੂੰ ਉਹ ਧਾਤੂ 'ਆ' ਦਾ 'ਭੂਤਕਾਲ' ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ 'ਭੂਤਕਾਲ' ਬਣਾਣ ਲਈ ਪਿਛੇਤਰ 'ਲਾ' ਵਰਤੀਦਾ ਹੈ। ਪਰ ਧਾਤੂ 'ਆ' ਤੋਂ ਮਰਾਠੀ ਵਿਚ 'ਆਲਾ' ਭੂਤਕਾਲ ਨਹੀਂ ਬਣਦਾ, 'ਆ' ਅਤੇ 'ਲਾ' ਦੇ ਵਿਚਕਾਰ 'ਇ' ਭੀ ਵਰਤੀ ਜਾਂਦੀ ਹੈ। 'ਆ' ਤੋਂ ਭੂਤਕਾਲ 'ਆਇਲਾ' ਹੈ; ਜਿਵੇਂ: "ਗਰੁੜ ਚੜੇ ਗੋਬਿੰਦੁ ਆਇਲਾ" (ਨਾਮਦੇਵ ਜੀ)। ਲਫ਼ਜ਼ 'ਤੇ' ਦਾ ਉਹ ਸੱਜਣ 'ਅਤੇ' ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। 'ਤੇ' ਦਾ ਅਰਥ ਹੈ 'ਤੋਂ'। 'ਅਤੇ' ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ 'ਤੈ' ਹੈ ॥੩॥੪॥

* ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ। ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।

SikhNet (Spanish)oh Dios, sálvame de las garras de Maya que me aprietan y me llevan a la agonía de la muerte. (3‑4)

Open this shabad (17 lines, Angs 693-694) →

Shabad Bhagat Namdev Ji Raag Dhanaasree

ਪਤਿਤ. ਪਾਵਨ ਮਾਧਉ; ਬਿਰਦੁ ਤੇਰਾ ॥

patit. paavan maadhau; birad teraa |

Sant Singh KhalsaO Lord, You are the Purifier of sinners - this is Your innate nature.
Manmohan SinghO Lord of wealth, purification of sinners is Thy innate nature.
Manmohan Singh (Punjabi)ਹੇ ਮਾਇਆ ਦੇ ਸੁਆਮੀ! ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿੱਤ ਕਰਮ ਹੈ।
Fareedkot Teekaਹੇ ਮਾਧਉ! ਤੇਰਾ ਬਿਰਦ ਪਾਪੀਓਂ ਕੋ ਪਵਿਤ੍ਰ ਕਰਨੇਹਾਰਾ ਹੈ॥
Prof. Sahib Singhਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨ = ਪਵਿਤਰ। ਮਾਧਉ = ਹੇ ਮਾਧੋ! ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।

SikhNet (Spanish)Eres el Purificador de los que cometen errores, oh Dios; tal es Tu Naturaleza Esencial.

ਧੰਨਿ ਤੇ ਵੈ ਮੁਨਿ ਜਨ; ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥

dhan te vai mun jan; jin dhiaaeo har prabh meraa |1|

Sant Singh KhalsaBlessed are those silent sages and humble beings, who meditate on my Lord God. ||1||
Manmohan SinghHail to those silent sages and slaves, who meditate on my Lord God.
Manmohan Singh (Punjabi)ੱਸ਼ਾਬਾਸ਼ ਹੈ ਉਨ੍ਹਾਂ ਖ਼ਾਮੋਸ਼ ਰਿਸ਼ੀਆਂ ਤੇ ਗੋਲਿਆਂ ਦੇ ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
Fareedkot Teeka(ਤੇ) ਸੋ ਮੁਨੀ ਪੁਨਾ (ਵੈ) ਵਹੁ (ਜਨ) ਭਗਤ ਭੀ ਧੰਨ੍ਯਤਾ ਜੋਗ੍ਯ ਹੈਂ, ਜਿਨੋਂ ਨੇ ਹੇ ਮੇਰੇ ਹਰਿ ਪ੍ਰਭੂ! ਤੇਰੇ ਕੋ ਧਿਆਇਆ ਹੈ॥੧॥
Prof. Sahib Singh(ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ॥੧॥

ਪਦ ਅਰਥ ਧੰਨਿ = ਭਾਗਾਂ ਵਾਲੇ। ਤੇ ਵੈ = ਉਹ। ਮੁਨਿ ਜਨ = ਮੁਨੀ ਲੋਕ, ਰਿਸ਼ੀ ਲੋਕ। (ਨੋਟ: ਲਫ਼ਜ਼ 'ਜਨ' ਦਾ ਅਰਥ ਵੱਖਰਾ ਨਹੀਂ ਕਰਨਾ, 'ਜਨ' ਇੱਥੇ 'ਮੁਨੀਆਂ' ਦਾ ਸਮੂਹ ਪਰਗਟ ਕਰਦਾ ਹੈ, ਭਾਵ, ਬੇਅੰਤ ਮੁਨੀ, ਬਹੁਤ ਮੁਨੀ; ਇਸੇ ਤਰ੍ਹਾਂ ਲਫ਼ਜ਼ "ਸੰਤ ਜਨ")। ਮੇਰਾ = ਪਿਆਰਾ ॥੧॥

SikhNet (Spanish)Oh Dios, benditos son los Santos que viven en Ti. (1)

ਮੇਰੈ ਮਾਥੈ ਲਾਗੀ ਲੇ ਧੂਰਿ; ਗੋਬਿੰਦ ਚਰਨਨ ਕੀ ॥

merai maathai laagee le dhoor; gobind charanan kee |

Sant Singh KhalsaI have applied to my forehead the dust of the feet of the Lord of the Universe.
Manmohan SinghTo my forehead is attached the dust of the feet of the Master of the universe.
Manmohan Singh (Punjabi)ਮੇਰੇ ਮੱਥੇ ਨੂੰ ਆਲਮ ਦੇ ਮਾਲਕ ਦੇ ਪੈਰਾਂ ਦੀ ਧੂੜ ਲੱਗੀ ਹੋਈ ਹੈ।
Fareedkot Teekaਹੇ ਗੋਬਿੰਦ! ਤੇਰੇ ਚਰਨ ਕਵਲੋਂ ਕੀ ਧੂੜੀ ਮੇਰੇ ਮਸਤਕ ਪਰ ਲਾਗੀ ਹੈ॥
Prof. Sahib Singh(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);

ਪਦ ਅਰਥ ਮਾਥੈ = ਮੱਥੇ ਉੱਤੇ। ਲਾਗੀਲੇ = ਲੱਗੀ ਹੈ। ਧੂਰਿ = ਧੂੜ।

SikhNet (Spanish)He untado en mi frente el Polvo de Tus Pies;

ਸੁਰਿ ਨਰ ਮੁਨਿ ਜਨ; ਤਿਨਹੂ ਤੇ ਦੂਰਿ ॥੧॥ ਰਹਾਉ ॥

sur nar mun jan; tinahoo te door |1| rahaau |

Sant Singh KhalsaThis is something which is far away from the gods, mortal men and silent sages. ||1||Pause||
Manmohan SinghThe demigods, ordinary men, and the silent saints, from them, this boon is afar. Pause
Manmohan Singh (Punjabi)ਦੇਵਤੇ, ਇਨਸਾਨ ਅਤੇ ਮੋਨੀ ਸੰਤ, ਇਹ ਉਹਨਾਂ ਕੋਲੋਂ ਦੁਰੇਡੇ ਹੈ। ਠਹਿਰਾਉ।
Fareedkot Teekaਜੋ ਆਪ ਕੀ ਚਰਨ ਧੂੜੀ (ਸੁਰਿ) ਦੇਵਤੇ ਮਾਨੁਖ ਮੁਨੀ ਜੋ ਹੈਂ ਤਿਨੋਂ ਤੇ ਭੀ ਦੂਰ ਹੈ, ਭਾਵ ਪ੍ਰਾਪਤਿ ਹੋਣੀ ਦੁਰਲਭ ਹੈ, ਸੋ ਮੇਰੇ ਕੋ ਪ੍ਰਾਪਤਿ ਭਈ ਹੈ॥੧॥ ਰਹਾਉ ॥
Prof. Sahib Singhਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥

ਪਦ ਅਰਥ ਸੁਰਿ ਨਰ = ਦੇਵਤੇ। ਦੂਰਿ = ਪਰੇ (ਭਾਵ, ਉਹਨਾਂ ਦੇ ਭਾਗਾਂ ਵਿਚ ਨਹੀਂ)। ਤੇ = ਤੋਂ ॥੧॥ ਰਹਾਉ ॥

SikhNet (Spanish)ese, que aún los Sabios y adeptos añoran pero no pueden obtener. (1‑Pausa)

ਦੀਨ ਕਾ ਦਇਆਲੁ ਮਾਧੌ; ਗਰਬ ਪਰਹਾਰੀ ॥

deen kaa deaal maadhau; garab parahaaree |

Sant Singh KhalsaO Lord, Merciful to the meek, Destroyer of pride
Manmohan SinghO Lord, compassionate to the poor and the destroyer of pride,
Manmohan Singh (Punjabi)ਹੇ ਗਰੀਬਾਂ ਉਤੇ ਮਿਹਰਬਾਨ! ਅਤੇ ਹੰਕਾਰ ਨਾਸ ਕਰਨ ਵਾਲੇ, ਸੁਆਮੀ!
Fareedkot Teekaਹੇ ਮਾਧੋ! ਤੂੰ ਦੀਨੋਂ ਕਾ ਦਿਆਲ ਹੈਂ ਔਰ ਹੰਕਾਰੀਓਂ ਕਾ ਹੰਕਾਰ ਦੂਰ ਕਰਨੇਹਾਰਾ ਹੈਂ॥
Prof. Sahib Singhਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ।

ਪਦ ਅਰਥ ਗਰਬ = ਅਹੰਕਾਰ। ਪਰਹਾਰੀ = ਦੂਰ ਕਰਨ ਵਾਲਾ।

SikhNet (Spanish)Eres el Señor Benévolo con el pobre, el Destructor del ego.

ਚਰਨ ਸਰਨ ਨਾਮਾ; ਬਲਿ ਤਿਹਾਰੀ ॥੨॥੫॥

charan saran naamaa; bal tihaaree |2|5|

Sant Singh Khalsa- Naam Dayv seeks the Sanctuary of Your feet; he is a sacrifice to You. ||2||5||
Manmohan SinghNama seeks the asylum of Thine feet and is a sacrifice unto Thee.
Manmohan Singh (Punjabi)ਨਾਮਾ ਤੇਰੇ ਪੈਰਾਂ ਦੀ ਪਨਾਹ ਮੰਗਦਾ ਹੈ ਅਤੇ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤੁਮਾਰੇ ਚਰਨ ਸਰਨ ਹੋ ਕਰ ਬਲਿਹਾਰਨੇ ਜਾਤਾ ਹੂੰ॥੨॥੫॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥

ਪਦ ਅਰਥ ਬਲਿ = ਸਦਕੇ ॥੨॥੫॥

* ਸ਼ਬਦ ਦਾ ਭਾਵ: ਪ੍ਰਭੂ ਦੇ ਸਿਮਰਨ ਦੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਜੋ ਸਿਮਰਦੇ ਹਨ ਉਹਨਾਂ ਦੇ ਸਭ ਪਾਪ ਦੂਰ ਹੋ ਜਾਂਦੇ ਹਨ।

SikhNet (Spanish)Y así Nam Dev busca Tu Refugio y se ofrece en sacrificio a Ti. (2‑5)

Open this shabad →

Shabad Bhagat Ravidas Ji Raag Dhanaasree

ਧਨਾਸਰੀ ਭਗਤ ਰਵਿਦਾਸ ਜੀ ਕੀ ॥

dhanaasaree bhagat ravidaas jee kee |

Sant Singh KhalsaDhanaasaree, Devotee Ravi Daas Jee:
Manmohan SinghDhanasri. Reverend Saint Ravi Dass.
Manmohan Singh (Punjabi)ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ।
Prof. Sahib Singhਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Dhanasri del Bhagat Ravi Das yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਮ ਸਰਿ ਦੀਨੁ. ਦਇਆਲੁ, ਨ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ॥

ham sar deen. deaal, na tum sar; ab pateeaar kiaa keejai |

Sant Singh KhalsaThere is none as forlorn as I am, and none as Compassionate as You; what need is there to test us now?
Manmohan SinghThere is none so poor as me and none so compassionate as Thou, O Lord What further test, now, is to do done?
Manmohan Singh (Punjabi)ਮੇਰੇ ਤੁਲ ਕੋਈ ਗਰੀਬ ਨਹੀਂ ਅਤੇ ਤੇਰੇ ਤੁਲ ਕੋਈ ਮਿਹਰਬਾਨ, ਹੁਣ, ਹੋਰ ਅਜ਼ਮਾਇਸ਼ ਕੀ ਕਰਨੀ ਹੈ?
Fareedkot Teekaਹੇ ਵਾਹਿਗੁਰੂ! ਹਮਾਰੇ ਜੈਸਾ ਕੋਈ ਦੀਨ ਨਹੀਂ ਹੈ ਔਰ ਤੁਮਾਰੇ ਜੈਸਾ ਕੋਈ ਦਿਆਲੂ ਨਹੀਂ ਹੈ। ਅਬ ਇਸ ਬਾਤ ਕਾ (ਪਤੀਆਰੁ) ਪਤੀਆਵਾ ਅਰਥਾਤ ਪ੍ਰੀਖ੍ਯਾ ਕਿਆ ਕਰਨੀ ਹੈ, ਭਾਵ ਸੇ ਏਹ ਬਾਤ ਤੋ ਯਥਾਰਥ ਹੀ ਹੈ॥
Prof. Sahib Singh(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।

ਪਦ ਅਰਥ ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ = ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ।

SikhNet (Spanish)No hay nadie más afortunado que yo, ni nadie más benévolo que Tú.

ਬਚਨੀ ਤੋਰ. ਮੋਰ ਮਨੁ ਮਾਨੈ; ਜਨ ਕਉ ਪੂਰਨੁ ਦੀਜੈ ॥੧॥

bachanee tor. mor man maanai; jan kau pooran deejai |1|

Sant Singh KhalsaMay my mind surrender to Your Word; please, bless Your humble servant with this perfection. ||1||
Manmohan SinghBless me, Thy slave, with this perfection, that my soul may obey Thine words.
Manmohan Singh (Punjabi)ਮੈਨੂੰ, ਆਪਣੇ ਗੋਲੇ ਨੂੰ, ਇਹ ਪੂਰਣਤਾ ਪ੍ਰਦਾਨ ਕਰ ਕਿ ਮੇਰੀ ਆਤਮਾਂ ਤੇਰੇ ਬਚਨਾਂ ਨੂੰ ਪ੍ਰਵਾਨ ਕਰੇ।
Fareedkot Teekaਤੇਰੇ ਬੇਦ ਰੂਪੀ ਬਚਨੋਂ ਮੇਂ ਮੇਰਾ ਮਨ (ਮਾਨੈ) ਪਤੀਆ ਜਾਵੈ, ਮੈਂ ਜਨ ਕੋ ਐਸਾ ਨਿਸਚਾ ਵਾ ਪੂਰਨ ਪ੍ਰੇਮ ਵਾ ਮੋਖ ਪਦੁ ਦੀਜੀਏ॥੧॥
Prof. Sahib Singh(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥

ਪਦ ਅਰਥ ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ ॥੧॥

SikhNet (Spanish)No se necesita saber nada más. En Tu Palabra he puesto toda mí confianza; por favor no me dejes. (1)

ਹਉ ਬਲਿ ਬਲਿ ਜਾਉ; ਰਮਈਆ ਕਾਰਨੇ ॥

hau bal bal jaau; rameea kaarane |

Sant Singh KhalsaI am a sacrifice, a sacrifice to the Lord.
Manmohan SinghI am a sacrifice, a sacrifice unto Thee, O my Omnipresent Lord.
Manmohan Singh (Punjabi)ਮੈਂ ਕੁਰਬਾਨ, ਕੁਰਬਾਨ ਹਾਂ ਤੇਰੇ ਉਤੋਂ, ਹੇ ਮੇਰੇ ਸਰਬ-ਵਿਆਪਕ ਸੁਆਮੀ!
Fareedkot Teekaਹੇ ਰਮਈਆ! ਮੈਂ ਤੇਰੀ ਪ੍ਰਾਪਤੀ ਕੇ ਵਾਸਤੇ ਮਨ ਤਨ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;

ਪਦ ਅਰਥ ਰਮਈਆ ਕਾਰਨੇ = ਸੋਹਣੇ ਰਾਮ ਤੋਂ।

SikhNet (Spanish)Oh Dios, me postro reverente a Tus Pies,

ਕਾਰਨ ਕਵਨ; ਅਬੋਲ ॥ ਰਹਾਉ ॥

kaaran kavan; abol | rahaau |

Sant Singh KhalsaO Lord, why are You silent? ||Pause||
Manmohan SinghFor what reason art Thou silent? Pause.
Manmohan Singh (Punjabi)ਕਿਸ ਵਜ੍ਹਾ ਕਰਕੇ ਤੂੰ ਚੁਪ-ਚਾਪ ਹੈਂ? ਠਹਿਰਾਉ।
Fareedkot Teekaਕਿਸ ਕਾਰਨ ਕਰ ਆਪ ਮੇਰੇ ਸੇ (ਅਬੋਲ) ਬੋਲਤੇ ਨਹੀਂ ਹੋ, ਭਾਵ ਸੇ ਕਿ ਆਪ ਮੇਰੇ ਪਰ ਪਰਸੰਨ ਨਹੀਂ ਹੋ? ॥ ਰਹਾਉ ॥
Prof. Sahib Singhਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥

ਪਦ ਅਰਥ ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ ॥ਰਹਾਉ॥

SikhNet (Spanish)pero ¿cómo es que Tú no me hablas? (1‑Pausa)

ਬਹੁਤ ਜਨਮ ਬਿਛੁਰੇ ਥੇ ਮਾਧਉ; ਇਹੁ ਜਨਮੁ ਤੁਮੑਾਰੇ ਲੇਖੇ ॥

bahut janam bichhure the maadhau; ihu janam tumaare lekhe |

Sant Singh KhalsaFor so many incarnations, I have been separated from You, Lord; I dedicate this life to You.
Manmohan SinghFor many births, have I been separated from Thee, O Lord. This life, I now dedicate unto Thee.
Manmohan Singh (Punjabi)ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ।
Fareedkot Teekaਹੇ ਮਾਧੋ! ਹਮ ਵਾਸਨਾ ਕੇ ਅਨਸਾਰ ਹੂਏ ਬਹੁਤ ਜਨਮ ਆਪ ਸੇ ਵਿਜੋਗੀ ਭਏ ਥੇ, ਅਬ ਇਹ ਜਨਮ ਆਪ ਕੇ ਲੇਖੇ ਹੂਆ, ਭਾਵ ਸੇ ਤੇਰੇ ਨਮਿਤ ਲਗਾ ਹੈ॥
Prof. Sahib Singhਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;

ਪਦ ਅਰਥ ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ।

SikhNet (Spanish)Millones de encarnaciones he estado separado de Ti, oh Dios y en esta forma humana, he decidido dedicarme a Ti.

ਕਹਿ ਰਵਿਦਾਸ. ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥੨॥੧॥

keh ravidaas. aas lag jeevau; chir bheo darasan dekhe |2|1|

Sant Singh KhalsaSays Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
Manmohan SinghSays Ravi Dass, pinning my hope in Thee, I live, It is long since I has seen Thy vision.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਤੇਰੇ ਵਿੱਚ ਆਪਣੀ ਉਮੈਦ ਬੰਨ੍ਹ ਕੇ ਮੈਂ ਜੀਉਂਦਾ ਹਾਂ। ਬਹੁਤ ਸਮਾਂ ਬੀਤ ਗਿਆ ਹੈ, ਜਦ ਮੈਂ ਤੇਰਾ ਦੀਦਾਰ ਵੇਖਿਆ ਸੀ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਹਰੀ! ਤੇਰੇ ਦਰਸਨ ਕੀ ਆਸਾ ਮੇਂ ਲਗ ਕਰ ਕੇ ਮੈਂ ਜੀਵਤਾ ਹੂੰ, ਕਿਉਂਕਿ ਆਪ ਕੇ ਦਰਸਨ ਦੇਖੇ ਕੋ ਚਿਰ ਹੋਇ ਗਿਆ ਹੈ॥੨॥੧॥
Prof. Sahib Singhਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥

ਪਦ ਅਰਥ ਕਹਿ = ਕਹੇ, ਆਖਦਾ ਹੈ ॥੨॥੧॥

* ਭਾਵ: ਪ੍ਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ।

SikhNet (Spanish)Dice Ravi Das, vivo poniendo mi Esperanza en Ti, oh Señor, pues hace mucho que tuve el Bendito Darshan de Tu Visión. (2-1)

Open this shabad →

Shabad Bhagat Ravidas Ji Raag Dhanaasree

ਚਿਤ ਸਿਮਰਨੁ ਕਰਉ. ਨੈਨ ਅਵਿਲੋਕਨੋ; ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥

chit simaran krau. nain avilokano; sravan baanee sujas poor raakhau |

Sant Singh KhalsaIn my consciousness, I remember You in meditation; with my eyes, I behold You; I fill my ears with the Word of Your Bani, and Your Sublime Praise.
Manmohan SinghI remember Thee, O Lord, in my heart, with mine eyes I behold Thee and I fill my mind's ears with Thy hymns and sublime praise.
Manmohan Singh (Punjabi)ਆਪਣੇ ਦਿਲ ਵਿੱਚ ਮੈਂ ਤੈਨੂੰ ਯਾਦ ਕਰਦਾ ਹਾਂ, ਹੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਦੇਖਦਾ ਹਾਂ ਅਤੇ ਮੈਂ ਕੰਨਾਂ ਨੂੰ ਤੇਰੇ ਸ਼ਬਦ ਤੇ ਸ੍ਰੇਸ਼ਟ ਕੀਰਤੀ ਨਾਲ ਭਰਦਾ ਹਾਂ।
Fareedkot Teekaਚਿਤ ਮੇਂ ਤੋ ਆਪ ਕਾ ਸਿਮਰਨ ਕਰੂੰ, ਨੇਤਰੋਂ ਕਰ ਕੇ ਤੇਰੇ ਕੋ ਦੇਖੂੰ, ਪੁਨਾ ਤੇਰੇ ਉਤਮ ਜਸ ਕੀ ਬਾਣੀ ਕਰ ਕੇ (ਸ੍ਰਵਣ) ਕਾਨੋਂ ਕੋ ਪੂਰਨ ਕਰ ਰਖੋਂ॥
Prof. Sahib Singh(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਨੈਨ = ਅੱਖਾਂ ਨਾਲ। ਅਵਿਲੋਕਨੋ = ਮੈਂ ਵੇਖਾਂ। ਸ੍ਰਵਨ = ਕੰਨਾਂ ਵਿਚ। ਸੁਜਸੁ = ਸੋਹਣਾ ਜਸ। ਪੂਰਿ ਰਾਖਉ = ਮੈਂ ਭਰ ਰੱਖਾਂ।

SikhNet (Spanish)Mi mente está hecha para alabarte, mis ojos para verte, mis oídos para llenar mi ser con Tu Alabanza.

ਮਨੁ ਸੁ ਮਧੁਕਰੁ ਕਰਉ. ਚਰਨ ਹਿਰਦੇ ਧਰਉ; ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥

man su madhukar krau. charan hirade dhrau; rasan amrit raam naam bhaakhau |1|

Sant Singh KhalsaMy mind is the bumble bee; I enshrine Your feet within my heart, and with my tongue, I chant the Ambrosial Name of the Lord. ||1||
Manmohan SinghI make my mind the honey-bee, I place Thine feet into my heart and with my tongue, I utter Thy Nectar-Name, O Lord.
Manmohan Singh (Punjabi)ਮੈਂ ਆਪਣੇ ਮਨ ਨੂੰ ਭਉਰਾ ਬਣਾਉਂਦਾ ਹਾਂ ਤੇਰੇ ਪੈਰ੍ਹਾਂ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ ਅਤੇ ਆਪਣੀ ਜੀਭ ਨਾਲ ਤੇਰਾ ਅੰਮ੍ਰਿਤ-ਨਾਮ ਉਚਾਰਦਾ ਹਾਂ, ਹੇ ਪ੍ਰਭੂ!
Fareedkot Teekaਅਪਨੇ ਮਨ ਕੋ (ਮਧੁਕਰੁ) ਭੌਰਾ ਰੂਪ ਕਰੌਂ ਔਰ ਆਪ ਕੇ ਚਰਨ ਕਵਲ ਮੇਂ ਰਿਦੇ ਬੀਚ ਧਾਰਨ ਕਰੂੰ, ਪੁਨਾ ਰਸਨਾ ਕਰ ਤੇਰੇ ਰਾਮ ਨਾਮ ਅੰਮ੍ਰਿਤ ਕੋ ਸਦੀਵ ਉਚਾਰਨ ਕਰੂੰ। ਇਹ ਦਾਨ ਮੇਰੇ ਕੋ ਦੀਜੀਏ ਜਿਸ ਕਰ ਸਭ ਅੰਗ ਸਫਲ ਕਰ ਲੇਵੋਂ॥੧॥
Prof. Sahib Singhਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥

ਪਦ ਅਰਥ ਮਧੁਕਰੁ = ਭੌਰਾ। ਕਰਉ = ਮੈਂ ਬਣਾਵਾਂ। ਰਸਨ = ਜੀਭ ਨਾਲ। ਭਾਖਉ = ਮੈਂ ਉਚਾਰਨ ਕਰਾਂ ॥੧॥

SikhNet (Spanish)He hecho de mi mente una abeja negra y he enaltecido Tus Pies en ella y con mi lengua recito Tu Nombre Ambrosial. (1)

ਮੇਰੀ ਪ੍ਰੀਤਿ ਗੋਬਿੰਦ ਸਿਉ; ਜਿਨਿ ਘਟੈ ॥

meree preet gobind siau; jin ghattai |

Sant Singh KhalsaMy love for the Lord of the Universe does not decrease.
Manmohan SinghMay my love for the World-Lord decrease not.
Manmohan Singh (Punjabi)ਰੱਬ ਕਰੇ ਮੇਰਾ ਪਿਆਰ ਸ੍ਰਿਸ਼ਟੀ ਦੇ ਸੁਆਮੀ ਨਾਲੋਂ ਘੱਟ ਨਾਂ ਹੋਵੇ।
Fareedkot Teekaਹੇ ਗੋਬਿੰਦ! ਮੇਰੀ ਪ੍ਰੀਤੀ ਤੇਰੇ ਸਿਉ (ਜਿਨਿ) ਮਤਿ ਘਟੈ ਅਰਥਾਤ ਘਟੈ ਨਹੀਂ॥
Prof. Sahib Singh(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ,

ਪਦ ਅਰਥ ਜਿਨਿ = ਮਤਾਂ। ਜਿਨਿ ਘਟੈ = ਮਤਾਂ ਘਟ ਜਾਏ, ਕਿਤੇ ਘਟ ਨਾਹ ਜਾਏ।

SikhNet (Spanish)¡Que nunca abandone el Amor de mi Señor,

ਮੈ ਤਉ ਮੋਲਿ ਮਹਗੀ ਲਈ; ਜੀਅ ਸਟੈ ॥੧॥ ਰਹਾਉ ॥

mai tau mol mahagee lee; jeea sattai |1| rahaau |

Sant Singh KhalsaI paid for it dearly, in exchange for my soul. ||1||Pause||
Manmohan SinghI have bought it dear in exchange for my soul. Pause.
Manmohan Singh (Punjabi)ਮੈਂ ਇਹ, ਆਪਣੀ ਜਿੰਦੜੀ ਦੇ ਵਟਾਂਦਰੇ ਵਿੱਚ ਮਹਿੰਗੀ ਮੁੱਲ ਲਈ ਹੈ। ਠਹਿਰਾਉ।
Fareedkot Teekaਕਿਉਂਕਿ ਮੈਨੇ ਆਪ ਕੀ ਪ੍ਰੀਤੀ ਮਹਗੀ ਮੋਲ ਲਈ ਹੈ, ਅਪਨੇ ਜੀ ਕੇ (ਸਟੈ) ਬਦਲੈ ਪ੍ਰਾਪਤਿ ਹੋਈ ਹੈ, ਭਾਵ ਸੇ ਤਨ ਮਨ ਧਨ ਸਰਬੰਸ ਦੇਨੇ ਸੇ ਮਿਲੀ ਹੈ॥੧॥ ਰਹਾਉ ॥
Prof. Sahib Singhਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥

ਪਦ ਅਰਥ ਜੀਅ ਸਟੈ = ਜਿੰਦ ਦੇ ਵੱਟੇ ॥੧॥ ਰਹਾਉ ॥

SikhNet (Spanish)pues Lo he obtenido a cambio de mi Alma! (1‑Pausa)

ਸਾਧਸੰਗਤਿ ਬਿਨਾ. ਭਾਉ, ਨਹੀ ਊਪਜੈ; ਭਾਵ ਬਿਨੁ. ਭਗਤਿ ਨਹੀ ਹੋਇ ਤੇਰੀ ॥

saadhasangat binaa. bhaau, nahee aoopajai; bhaav bin. bhagat nahee hoe teree |

Sant Singh KhalsaWithout the Saadh Sangat, the Company of the Holy, love for the Lord does not well up; without this love, Your devotional worship cannot be performed.
Manmohan SinghWithout the society of saints, Lord's love wells up not and, without love, Thy service cannot be performed.
Manmohan Singh (Punjabi)ਸਤਿਸੰਗਤ ਦੇ ਬਾਝੋਂ, ਪ੍ਰਭੂ ਦੀ ਪ੍ਰੀਤ ਉਤਪੰਨ ਨਹੀਂ ਹੁੰਦੀ ਅਤੇ ਪ੍ਰੀਤ ਦੇ ਬਾਝੋਂ ਤੇਰੀ ਸੇਵਾ ਨਹੀਂ ਹੋ ਸਕਦੀ।
Fareedkot Teekaਹੇ ਹਰੀ! ਤੇਰੇ ਸੰਤੋਂ ਕੀ ਸੰਗਤਿ ਬਿਨਾਂ (ਭਾਉ) ਪ੍ਰੇਮ ਨਹੀਂ ਉਪਜਤਾ ਹੈ ਔਰ ਪ੍ਰੇਮ ਤੇ ਬਿਨਾਂ ਤੇਰੀ ਭਗਤੀ ਨਹੀਂ ਹੋਤੀ ਹੈ॥
Prof. Sahib Singh(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ।

ਪਦ ਅਰਥ ਭਾਉ = ਪ੍ਰੇਮ।

SikhNet (Spanish)Si no me asocio a los Santos, el Amor del Señor no se construye en mi mente,

ਕਹੈ ਰਵਿਦਾਸੁ. ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

kahai ravidaas. ik benatee har siau; paij raakhahu raajaa raam meree |2|2|

Sant Singh KhalsaRavi Daas offers this one prayer unto the Lord: please preserve and protect my honor, O Lord, my King. ||2||2||
Manmohan SinghRavi Dass makes one supplication before God: Preserve Thou, my honour, O Sovereign Lord.
Manmohan Singh (Punjabi)ਰਵਿਦਾਸ ਵਾਹਿਗੁਰੂ ਅੱਗੇ ਇੱਕ ਪ੍ਰਾਰਥਨਾ ਕਰਦਾ ਹੈ-ਤੂੰ ਮੇਰੀ ਇਜ਼ਤ-ਆਬਰੂ ਰੱਖ, ਹੇ ਪਾਤਿਸ਼ਾਹ ਪ੍ਰਮੇਸ਼ਰ!
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਰਾਮ ਰਾਜਾ! ਇਕ ਤੇਰੇ ਪਾਸ ਮੇਰੀ ਇਹੀ ਬੇਨਤੀ ਹੈ ਕਿ ਸਦਾ ਹੀ ਮੇਰੀ (ਪੈਜ) ਪ੍ਰਤਗ੍ਯਾ ਰਾਖੋ, ਭਾਵ ਸਤਸੰਗ ਦੇਹੋ॥੨॥੨॥☬ਅਬ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਆਰਤੀ ਕਰਤੇ ਹੈਂ:
Prof. Sahib Singhਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ॥੨॥੨॥

ਪਦ ਅਰਥ ਰਾਜਾ ਰਾਮ = ਹੇ ਰਾਜਨ! ਹੇ ਰਾਮ! ਪੈਰ = ਇੱਜ਼ਤ ॥੨॥੨॥

* ਸ਼ਬਦ ਦਾ ਭਾਵ: ਪ੍ਰਭੂ ਨਾਲ ਪ੍ਰੀਤਿ ਕਿਵੇਂ ਕਾਇਮ ਰਹਿ ਸਕਦੀ ਹੈ?-ਸਿਮਰਨ ਅਤੇ ਸਾਧ ਸੰਗਤਿ ਦਾ ਸਦਕਾ। * ਨੋਟ: ਪਿਛਲੇ ਸ਼ਬਦ ਅਤੇ ਇਸ ਸ਼ਬਦ ਵਿਚ ਰਵਿਦਾਸ ਜੀ ਪਰਮਾਤਮਾ ਵਾਸਤੇ ਲਫ਼ਜ਼ 'ਰਮਈਆ', 'ਮਾਧਉ', 'ਰਾਮ', 'ਗੋਬਿੰਦ', 'ਰਾਜਾ ਰਾਮ' ਵਰਤਦੇ ਹਨ। ਲਫ਼ਜ਼ 'ਮਾਧਉ' ਤੇ 'ਗੋਬਿੰਦ', ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਜੇ ਰਵਿਦਾਸ ਜੀ ਸ੍ਰੀ ਰਾਮ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਕ੍ਰਿਸ਼ਨ ਜੀ ਦੇ ਨਾਮ ਨਾਹ ਵਰਤਦੇ। ਇਹ ਸਾਂਝੇ ਲਫ਼ਜ਼ ਪਰਮਾਤਮਾ ਵਾਸਤੇ ਹੀ ਹੋ ਸਕਦੇ ਹਨ।

SikhNet (Spanish)y sin Amor no puede existir Alabanza, oh Señor, mi Rey, yo Te pido que salves mi honor. (2‑2)

Open this shabad →

Shabad Bhagat Ravidas Ji Raag Dhanaasree

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥

naam tero aaratee majan muraare |

Sant Singh KhalsaYour Name, Lord, is my adoration and cleansing bath.
Manmohan SinghThy Name, O Lord, is my adoration in audience and ablution.
Manmohan Singh (Punjabi)ਤੇਰਾ ਨਾਮ, ਹੇ ਸੁਆਮੀ! ਮੇਰੀ ਸਨਮੁੱਖ ਉਪਾਸ਼ਨਾ ਅਤੇ ਇਨਸਾਨ ਹੈ।
Fareedkot Teekaਹੇ ਮੁਰਾਰੀ! ਤੇਰਾ ਨਾਮ ਹੀ ਮੇਰੇ ਕੋ ਆਰਤੀ ਹੈ ਔਰ ਨਾਮ ਹੀ (ਮਜਨੁ) ਇਸਨਾਨ ਹੈ, ਭਾਵ ਸੇ ਤੇਰੇ ਨਾਮ ਜੈਸਾ ਨਾ ਕੋਈ ਜਪ ਹੈ ਔ ਨਾ ਕੋਈ ਪਵਿਤ੍ਰ ਹੈ॥
Prof. Sahib Singhਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ।

ਪਦ ਅਰਥ ਆਰਤੀ = {Skt. आरति = Waving lights before an image} ਥਾਲ ਵਿਚ ਫੁੱਲ ਰੱਖ ਕੇ ਜਗਦਾ ਦੀਵਾ ਰੱਖ ਕੇ ਚੰਦਨ ਆਦਿਕ ਸੁਗੰਧੀਆਂ ਲੈ ਕੇ ਕਿਸੇ ਮੂਰਤੀ ਅੱਗੇ ਉਹ ਥਾਲ ਹਿਲਾਈ ਜਾਣਾ ਤੇ ਉਸ ਦੀ ਉਸਤਤਿ ਵਿਚ ਭਜਨ ਗਾਉਣੇ = ਇਹ ਉਸ ਮੂਰਤੀ ਦੀ ਆਰਤੀ ਕਹੀ ਜਾਂਦੀ ਹੈ। ਮੁਰਾਰੇ = ਹੇ ਮੁਰਾਰਿ! {ਮੁਰ-ਅਰਿ। ਅਰਿ = ਵੈਰੀ, ਮੁਰ ਦੈਂਤ ਦਾ ਵੈਰੀ। ਕ੍ਰਿਸ਼ਨ ਜੀ ਦਾ ਨਾਮ ਹੈ} ਹੇ ਪਰਮਾਤਮਾ!

SikhNet (Spanish)La Contemplación de Tu Nombre es mi verdadera Alabanza a Ti; es también mi ablución en las aguas santas.

ਹਰਿ ਕੇ ਨਾਮ ਬਿਨੁ; ਝੂਠੇ ਸਗਲ ਪਾਸਾਰੇ ॥੧॥ ਰਹਾਉ ॥

har ke naam bin; jhootthe sagal paasaare |1| rahaau |

Sant Singh KhalsaWithout the Name of the Lord, all ostentatious displays are useless. ||1||Pause||
Manmohan SinghWithout the Lord's Name, all the ostentations are in vain. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ ਸਾਰੇ ਅਡੰਬਰ ਕੂੜੇ ਹਨ। ਠਹਿਰਾਉ।
Fareedkot Teekaਹੇ ਹਰੀ! ਆਪ ਕੇ ਨਾਮ ਸੇ ਬਿਨਾਂ ਔਰ ਕਰਮੋਂ ਕੇ ਪਸਾਰ ਸੰਪੂਰਨ ਝੂਠੇ ਹੈਂ, ਭਾਵ ਸੇ ਨਿਸਫਲ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ॥੧॥ ਰਹਾਉ ॥

ਪਦ ਅਰਥ ਪਾਸਾਰੇ = ਖਿਲਾਰੇ, ਅਡੰਬਰ {ਨੋਟ: ਉਹਨਾਂ ਅਡੰਬਰਾਂ ਦਾ ਜ਼ਿਕਰ ਬਾਕੀ ਦੇ ਸ਼ਬਦ ਵਿਚ ਹੈ: ਚੰਦਨ ਚੜ੍ਹਾਉਣਾ, ਦੀਵਾ, ਮਾਲਾ, ਨੈਵੇਦ ਦਾ ਭੋਗ} ॥੧॥ ਰਹਾਉ ॥

SikhNet (Spanish)Pues sin Tu Nombre todo parece una ilusión, oh Dios. (Pausa)

ਨਾਮੁ ਤੇਰੋ ਆਸਨੋ. ਨਾਮੁ ਤੇਰੋ ਉਰਸਾ; ਨਾਮੁ ਤੇਰਾ ਕੇਸਰੋ. ਲੇ ਛਿਟਕਾਰੇ ॥

naam tero aasano. naam tero urasaa; naam teraa kesaro. le chhittakaare |

Sant Singh KhalsaYour Name is my prayer mat, and Your Name is the stone to grind the sandalwood. Your Name is the saffron which I take and sprinkle in offering to You.
Manmohan SinghThy name is my prayer mat, Thy name, my stone scraper and Thy name the saffron, which I take and sprinkle for Thee.
Manmohan Singh (Punjabi)ਤੇਰਾ ਨਾਮ, ਮੇਰੀ ਉਪਾਸ਼ਨਾ ਵਾਲੀ ਚਿਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਲਈ ਛਿੜਕਾਓ ਕਰਦਾ ਹਾਂ।
Fareedkot Teekaਤੇਰਾ ਨਾਮ ਹੀ ਮੇਰੇ ਕੋ ਆਸਨ ਹੈ ਔਰ ਤੇਰਾ ਨਾਮ ਹੀ (ਉਰਸਾ) ਤਿਲਕ ਰਗੜਨੇ ਵਾਲਾ ਪਥਰ ਹੈ, ਪੁਨਾ ਤੇਰਾ ਨਾਮ ਹੀ ਕੇਸਰ ਹੈ, ਤਿਸ ਕਾ ਉਚਾਰਨਾ ਹੀ ਗੁਰੋਂ ਤੇ ਲੇ ਕਰ ਛਿਣਕਣਾ ਕੀਆ ਹੈ॥
Prof. Sahib Singhਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ।

ਪਦ ਅਰਥ ਆਸਨੋ = ਉੱਨ ਆਦਿਕ ਦਾ ਕੱਪੜਾ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਉਰਸਾ = ਚੰਦਨ ਰਗੜਨ ਵਾਲੀ ਸਿਲ। ਲੇ = ਲੈ ਕੇ। ਛਿਟਕਾਰੇ = ਛਿੜਕਾਈਦਾ ਹੈ।

SikhNet (Spanish)Tu Nombre es mi asiento y es la piedra en la que muelo el azafrán para untarme de Ti.

ਨਾਮੁ ਤੇਰਾ ਅੰਭੁਲਾ. ਨਾਮੁ ਤੇਰੋ ਚੰਦਨੋ; ਘਸਿ ਜਪੇ. ਨਾਮੁ ਲੇ, ਤੁਝਹਿ ਕਉ ਚਾਰੇ ॥੧॥

naam teraa anbhulaa. naam tero chandano; ghas jape. naam le, tujheh kau chaare |1|

Sant Singh KhalsaYour Name is the water, and Your Name is the sandalwood. The chanting of Your Name is the grinding of the sandalwood. I take it and offer all this to You. ||1||
Manmohan SinghThy name is the water and Thy Name and sandal. The repetition of Thy Name is the grating of sandal. Taking the Name I offer it unto Thee.
Manmohan Singh (Punjabi)ਤੇਰਾ ਨਾਮ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਨਣ। ਤੇਰੇ ਨਾਮ ਦਾ ਉਚਾਰਨ ਹੀ ਚੰਨਣ ਦਾ ਰਗੜਨ ਹੈ। ਨਾਮ ਨੂੰ ਲੈ ਕੇ ਮੈਂ ਇਸ ਦੀ ਤੈਨੂੰ ਭੇਟਾ ਚੜ੍ਹਾਉਂਦਾ ਹਾਂ।
Fareedkot Teekaਤੇਰਾ ਨਾਮ ਹੀ (ਅੰਭੁਲਾ) ਪਾਨੀ ਹੈ ਔ ਨਾਮ ਹੀ ਤੇਰਾ ਚੰਦਨ ਹੈ, ਤਿਸ ਕਾ ਜਾਪ ਰੂਪੀ ਘਸਾਵਣਾ ਕਰ ਕੇ ਸੋਈ ਨਾਮ ਤੇਰੇ ਕੋ ਲੇ ਕਰ ਚੜਾਵਣਾ ਕਰਤੇ ਹੈਂ, ਭਾਵ ਸੇ ਤੇਰੇ ਕੋ ਅਰਪਨ ਕਰਤੇ ਹੈਂ॥੧॥
Prof. Sahib Singhਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ॥੧॥

ਪਦ ਅਰਥ ਅੰਭੁਲਾ = {Skt. अंभस् = water} ਪਾਣੀ। ਜਪੇ = ਜਪਿ, ਜਪ ਕੇ। ਤੁਝਹਿ ਕਉ = ਤੈਨੂੰ ਹੀ। ਚਾਰੇ = ਚੜ੍ਹਾਈਦਾ ਹੈ ॥੧॥

SikhNet (Spanish)Tu Nombre es el agua y la fragancia de sándalo que me adorna. (1)

ਨਾਮੁ ਤੇਰਾ ਦੀਵਾ. ਨਾਮੁ ਤੇਰੋ ਬਾਤੀ; ਨਾਮੁ ਤੇਰੋ ਤੇਲੁ. ਲੇ ਮਾਹਿ ਪਸਾਰੇ ॥

naam teraa deevaa. naam tero baatee; naam tero tel. le maeh pasaare |

Sant Singh KhalsaYour Name is the lamp, and Your Name is the wick. Your Name is the oil I pour into it.
Manmohan SinghThy Name is the Lamp and Thy Name the wick Taking the oil of Thy name, I pour it therein.
Manmohan Singh (Punjabi)ਤੇਰਾ ਨਾਮ ਦੀਵਾ ਹੈ ਅਤੇ ਤੇਰਾ ਨਾਮ ਹੀ ਵੱਟੀ। ਤੇਰੇ ਨਾਮ ਦਾ ਤੇਲ ਲੈ ਕੇ, ਮੈਂ ਇਸ ਨੂੰ ਉਸ ਵਿੱਚ ਪਾਉਂਦਾ ਹਾਂ।
Fareedkot Teekaਤੇਰਾ ਨਾਮ ਹੀ ਦੀਪਕ ਔ ਤੇਰਾ ਨਾਮ ਵਾਤੀ ਕਰੀ ਹੈ ਔ ਤੇਰਾ ਨਾਮ ਜੋ (ਲੇ) ਉਚਾਰਨਾ ਹੈ, ਸੋ ਤਿਸ ਮੇਂ ਤੇਲ ਪਸਾਰਿਆ ਅਰਥਾਤ ਪਾਇਆ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ;

ਪਦ ਅਰਥ ਬਾਤੀ = ਵੱਟੀ (ਦੀਵੇ ਦੀ)। ਮਾਹਿ = ਦੀਵੇ ਮਾਹਿ, ਦੀਵੇ ਵਿਚ। ਪਸਾਰੇ = ਪਾਈਦਾ ਹੈ।

SikhNet (Spanish)Tu Nombre es la lámpara y también la mecha; Tu Nombre es el aceite que llena la lámpara del ser.

ਨਾਮ ਤੇਰੇ ਕੀ ਜੋਤਿ ਲਗਾਈ; ਭਇਓ ਉਜਿਆਰੋ ਭਵਨ ਸਗਲਾਰੇ ॥੨॥

naam tere kee jot lagaaee; bheo ujiaaro bhavan sagalaare |2|

Sant Singh KhalsaYour Name is the light applied to this lamp, which enlightens and illuminates the entire world. ||2||
Manmohan SinghThy Name is the light, which I have applied to the lamp and it has enlightened the whole world.
Manmohan Singh (Punjabi)ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ।
Fareedkot Teekaਤੇਰੇ ਨਾਮ ਕੀ (ਜੋਤਿ) ਅਗਨੀ ਲਗਾਈ ਹੈ, ਤਿਸ ਕਰ ਕੇ ਸਰਬ ਲੋਕੋਂ ਮੇਂ ਗ੍ਯਾਨ ਰੂਪੀ (ਉਜਿਆਰੋ) ਪ੍ਰਕਾਸੁ ਭ੍ਯਾ ਹੈ॥੨॥
Prof. Sahib Singhਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ॥੨॥

ਪਦ ਅਰਥ ਉਜਿਆਰੋ = ਚਾਨਣ। ਸਗਲਾਰੇ = ਸਾਰੇ। ਭਵਨ = ਭਵਨਾਂ ਵਿਚ, ਮੰਡਲਾਂ ਵਿਚ ॥੨॥

SikhNet (Spanish)También es la luz que se quema en ella iluminando los tres mundos. (2)

ਨਾਮੁ ਤੇਰੋ ਤਾਗਾ. ਨਾਮੁ ਫੂਲ ਮਾਲਾ; ਭਾਰ ਅਠਾਰਹ ਸਗਲ ਜੂਠਾਰੇ ॥

naam tero taagaa. naam fool maalaa; bhaar atthaarah sagal jootthaare |

Sant Singh KhalsaYour Name is the thread, and Your Name is the garland of flowers. The eighteen loads of vegetation are all too impure to offer to You.
Manmohan SinghThy Name is the thread and Thy Name the garland of flowers All the eighteen loads of vegetation are too impure to be offered to Thee.
Manmohan Singh (Punjabi)ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ। ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ।
Fareedkot Teekaਤੇਰਾ ਨਾਮ ਹੀ ਤਾਗਾ ਔਰ ਨਾਮ ਹੀ ਫੂਲੋਂ ਕੀ ਮਾਲਾ ਕਰੀ ਹੈ, ਨਾਮ ਸੇ ਬਿਨਾਂ ਔਰ ਜਿਤਨੇ ਅਠਾਰਹ ਭਾਰ ਬਨਾਸਪਤੀ ਕੇ ਫੂਲ ਹੈਂ, ਸੋ ਸਭੀ (ਜੂਠਾਰੇ) ਜੂਠੇ ਹੈਂ, ਭਾਵ ਭਵਰਾ ਆਦਿ ਤਿਨ ਕੀ ਵਾਸਨਾ ਲੇ ਜਾਤੇ ਹੈਂ॥
Prof. Sahib Singhਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ।

ਪਦ ਅਰਥ ਤਾਗਾ = (ਮਾਲਾ ਪਰੋਣ ਲਈ) ਧਾਗਾ। ਭਾਰ ਅਠਾਰਹ = ਸਾਰੀ ਬਨਸਪਤੀ, ਜਗਤ ਦੀ ਸਾਰੀ ਬਨਸਪਤੀ ਦੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਰ ਲੈ ਕੇ ਇਕੱਠੇ ਕੀਤਿਆਂ ੧੮ ਭਾਰ ਬਣਦੇ ਹਨ; ਇੱਕ ਭਾਰ ਪੰਜ ਮਣ ਕੱਚੇ ਦਾ ਹੈ, ਇਹ ਪੁਰਾਣਾ ਖ਼ਿਆਲ ਚਲਿਆ ਆ ਰਿਹਾ ਹੈ। ਜੂਠਾਰੇ = ਜੂਠੇ, ਕਿਉਂਕਿ ਭੌਰੇ ਆਦਿਕਾਂ ਨੇ ਸੁੰਘੇ ਹੋਏ ਹਨ।

SikhNet (Spanish)Tu Nombre es el hilo, Tu Nombre son las guirnaldas y toda la vegetación también está contenida en Tu Nombre. Dedico a Ti lo que Tú Mismo has creado.

ਤੇਰੋ ਕੀਆ. ਤੁਝਹਿ ਕਿਆ ਅਰਪਉ; ਨਾਮੁ ਤੇਰਾ. ਤੁਹੀ ਚਵਰ ਢੋਲਾਰੇ ॥੩॥

tero keea. tujheh kiaa arpau; naam teraa. tuhee chavar dtolaare |3|

Sant Singh KhalsaWhy should I offer to You, that which You Yourself created? Your Name is the fan, which I wave over You. ||3||
Manmohan SinghWhy should I offered Thee, What Thou Thyself hast made? Thy Name is the fly-brush, which I wave over Thee.
Manmohan Singh (Punjabi)ਤੇਰੇ ਬਣਾਏ ਹੋਏ ਦੀ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ? ਤੇਰੇ ਨਾਮ ਦਾ ਚਉਰ ਹੀ ਮੈਂ ਤੇਰੇ ਉਤੇ ਕਰਦਾ ਹਾਂ।
Fareedkot Teekaਤੇਰਾ ਹੀ ਕੀਆ ਹੂਆ ਪਦਾਰਥੁ ਤੇਰੇ ਕੋ ਕਿਆ ਅਰਪਨ ਕਰੋਂ ਔਰ ਤੇਰਾ ਨਾਮ ਹੀ ਚੌਰ ਹੈ ਪੁਨਾ ਤੁਹੀਂ ਚਵਰ ਕੇ ਢੁਲਾਵਣੇਹਾਰਾ ਹੈ ਅਰੁ ਤੇਰੇ ਪਰ ਹੀ ਢੁਲਤਾ ਹੈ॥੩॥
Prof. Sahib Singh(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ਭਾਵ ਆਰਤੀ ਆਦਿਕ ਦੇ ਅਡੰਬਰ ਕੂੜੇ ਹਨ। ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ॥੩॥

ਪਦ ਅਰਥ ਅਰਪਉ = ਮੈਂ ਭੇਟਾ ਕਰਾਂ। ਤੁਹੀ = ਤੈਨੂੰ ਹੀ। ਢੋਲਾਰੇ = ਝੁਲਾਈਦਾ ਹੈ ॥੩॥

SikhNet (Spanish)Tu Nombre es también el abanico que muevo sobre Tu Sagrada Cabeza. (3)

ਦਸ ਅਠਾ ਅਠਸਠੇ ਚਾਰੇ ਖਾਣੀ; ਇਹੈ ਵਰਤਣਿ ਹੈ ਸਗਲ ਸੰਸਾਰੇ ॥

das atthaa atthasatthe chaare khaanee; ihai varatan hai sagal sansaare |

Sant Singh KhalsaThe whole world is engrossed in the eighteen Puraanas, the sixty-eight sacred shrines of pilgrimage, and the four sources of creation.
Manmohan SinghThe whole world is engrossed in the eighteen Puranas, sixty-eight shrines and the four sources of creation.
Manmohan Singh (Punjabi)ਸਾਰਾ ਜਗਤ ਅਠਾਰਾਂ ਪੁਰਾਣਾਂ ਤੀਰਥਾਂ ਅਤੇ ਚਾਰਾਂ ਹੀ ਉਤਪਤੀ ਦੇ ਸੋਮਿਆਂ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਅਠਾਰਹਾਂ ਪੁਰਾਣ ਔ ਅਠਾਹਟ ਤੀਰਥ ਚਾਰੋਂ ਖਾਣੀਆਂ ਜੋ ਹੈਂ, ਇਨੋਂ ਮੇਂ ਹੀ ਸਰਬ ਸੰਸਾਰ ਕੀ ਵਰਤਣ ਹੈ; ਵਾ ਸਭ ਸੰਸਾਰ ਮੇਂ ਏਹੁ ਪੂਰਬ ਉਕਤ ਜੋ ਵਰਤਣ ਵਾਲੇਵਾ ਹੈ, ਸੋ ਸਭ ਤੇ ਆਰਤੀ ਦੀ ਸਮਗ੍ਰੀ ਹੈ ॥
Prof. Sahib Singhਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ।

ਪਦ ਅਰਥ ਦਸ ਅਠਾ = ੧੮ ਪੁਰਾਣ। ਅਠਸਠੇ = ੬੮ ਤੀਰਥ। ਵਰਤਣਿ = ਨਿੱਤ ਦੀ ਕਾਰ, ਪਰਚਾ।

SikhNet (Spanish)El mundo está involucrado en los dieciocho Puranas, en los sesenta y ocho lugares sagrados y en las cuatro fuentes de creación.

ਕਹੈ ਰਵਿਦਾਸੁ. ਨਾਮੁ ਤੇਰੋ ਆਰਤੀ; ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥

kahai ravidaas. naam tero aaratee; sat naam hai har bhog tuhaare |4|3|

Sant Singh KhalsaSays Ravi Daas, Your Name is my Aartee, my lamp-lit worship-service. The True Name, Sat Naam, is the food which I offer to You. ||4||3||
Manmohan SinghSays Rav-Dass, Thy name alone is my present worship. The True Name is the food which I offer Thee, O Lord.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ। ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ, ਹੇ ਪ੍ਰਭੂ!
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਹਰੀ! ਤੇਰਾ ਨਾਮ ਹੀ ਆਰਤੀ ਹੈ ਔਰੁ ਸਤਿਨਾਮ ਹੀ ਤੁਮਾਰੇ ਕੋ ਭੋਗ ਲਗਤਾ ਹੈ, ਭਾਵ ਸੇ ਸਤਿਨਾਮ ਕੇ ਜਾਪ ਕੋ ਹੀ ਆਪ ਅੰਗੀਕਾਰ ਕਰਤੇ ਹੋ। ਇਹੀ ਆਪ ਕੀ ਪ੍ਰਸੰਨਤਾ ਕਾ ਕਾਰਨ ਹੈ॥੪॥੩॥☬ਤ੍ਰਿਲੋਚਨ ਭਗਤ ਬਾਣੀਆ ਸੰਤਾਨਹੀਨ ਰਹਾ। ਬ੍ਰਿਧ ਅਵਸਥਾ ਮੇਂ ਸੇਵਕ ਕੀ ਬਾਛਾ ਕਰੀ। ਪਰਮੇਸ੍ਵਰੁ ਸੇਵਕੁ ਹੋ ਕਰ ਆਨ ਰਹਿਆ। ਸੇਵਾ ਕਰ ਭਗਤ ਭਗਤਨੀ ਕੋ ਬਹੁਤ ਪ੍ਰਸੰਨ ਕੀਆ। ਏਕ ਦਿਨ ਪੜੋਸਨ ਪਾਸ ਭਗਤਨੀ ਨੇ ਕਹਾ: ਛਟੀ ਕਾ ਭੂਖਾ ਟਹਲ ਵਾਲਾ ਰਾਖ ਲੀਆ ਹੈ, ਭੋਜਨੁ ਖਾਂਦਾ ਰਜਦਾ ਨਹੀਂ। ਤਬ ਅਪਨੀ ਨਿੰਦਾ ਜਾਨ ਕਰ ਪਰਮੇਸ੍ਵਰ ਅਲੋਪ ਹੋ ਗਇਆ। ਤਬ ਵਿਰਲਾਪ ਕਰਤੀ ਹੂਈ ਭਗਤਨੀ ਪਰਮੇਸ੍ਵਰ ਕੀ ਨਿੰਦਾ ਕਰਨੇ ਲਗੀ ਕੇ ਹਮਾਰਾ ਟਹਲੂਆ ਭੀ ਨ ਰਹਨ ਦੀਆ ਬਚਾ ਪਿਟੇ ਪਰਮੇਸ੍ਵਰ ਨੇ। ਤਬ ਅਕਾਸ ਬਾਣੀ ਹੂਈ ਕਿ ਮੈਂ ਤੁਮਾਰੇ ਘਰ ਮੇਂ ਸੇਵਕੁ ਹੋ ਕਰ ਰਹਿਆ ਥਾ। ਤੁਮਾਰੇ ਪ੍ਰੇਮ ਕਰ ਦੀਏ ਭੋਜਨ ਕੋ ਮੈਂ ਬਸ ਨਹੀਂ ਕਹੀ। ਜੇ ਕਹੋ ਤੌ ਮੈਂ ਹੁਣ ਆ ਜਾਵਾਂ। ਐਸੇ ਸੁਣ ਕੇ ਉਲਟਾ ਪਛੁਤਾਪ ਕੀਆ। ਜਬ ਨਿੰਦਾ ਕਰਤੀ ਥੀ ਤਬ ਕਰਮਗਤੀ ਦੇਖਾਇ ਕਰ ਸਮਝਾਵਤੇ ਹੂਏ ਤ੍ਰਿਲੋਚਨ ਜੀ ਕਹਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ॥੪॥੩॥

ਪਦ ਅਰਥ ਭੋਗ = ਨੈਵੇਦ, ਦੁਧ ਖੀਰ ਆਦਿਕ ਦੀ ਭੇਟਾ ॥੪॥੩॥

* ਨੋਟ: ਜਗਤ ਦੀ ਪੈਦਾਇਸ਼ ਦੇ ਚਾਰ ਵਸੀਲੇ ਮੰਨੇ ਗਏ ਹਨ, ਚਾਰ ਖਾਣਾਂ ਮੰਨੀਆਂ ਗਈਆਂ ਹਨ-ਅੰਡਾ, ਜਿਓਰ, ਸ੍ਵੇਤ, ਉਦਕ। ਅੰਡਜ-ਅੰਡੇ ਤੋਂ ਪੈਦਾ ਹੋਏ ਜੀਵ। ਜੇਰਜ-ਜਿਓਰ ਤੋਂ ਜੰਮੇ ਜੀਵ। ਸੇਤਜ-ਮੁੜ੍ਹਕੇ ਤੋਂ ਪੈਦਾ ਹੋਏ ਜੀਵ। ਉਤਭੁਜ-ਪਾਣੀ ਨਾਲ ਧਰਤੀ ਵਿਚੋਂ ਜੰਮੇ ਹੋਏ। * ਨੋਟ: ਇਸ ਆਰਤੀ ਤੋਂ ਸਾਫ਼ ਪਰਗਟ ਹੈ ਕਿ ਰਵਿਦਾਸ ਜੀ ਇੱਕ ਪਰਮਾਤਮਾ ਦੇ ਉਪਾਸ਼ਕ ਹਨ। ਲਫ਼ਜ਼ 'ਮੁਰਾਰਿ' (ਜੋ ਕ੍ਰਿਸ਼ਨ ਜੀ ਦਾ ਨਾਮ ਹੈ) ਵਰਤਣ ਤੋਂ ਇਹ ਭੀ ਪ੍ਰਤੱਖ ਹੈ ਕਿ ਉਹ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਨਹੀਂ ਹਨ, ਜਿਹਾ ਕਿ ਕਈ ਸੱਜਣ ਉਹਨਾਂ ਦੇ ਲਫ਼ਜ਼ "ਰਾਜਾ ਰਾਮ ਚੰਦ" ਵਰਤਣ ਤੋਂ ਸਮਝ ਬੈਠੇ ਹਨ। ਹਰਿ, ਮੁਰਾਰਿ, ਰਾਮ ਆਦਿਕ ਲਫ਼ਜ਼ ਉਹਨਾਂ ਨੇ ਉਸ ਪਰਮਾਤਮਾ ਵਾਸਤੇ ਵਰਤੇ ਹਨ ਜਿਸ ਬਾਰੇ ਉਹ ਕਹਿੰਦੇ ਹਨ "ਤੇਰੋ ਕੀਆ ਤੁਝਹਿ ਕਿਆ ਅਰਪਉ"।

SikhNet (Spanish)Dice Ravi Das; Tu nombre es mi Arti, mi lámpara encendida de Alabanza en el Servicio, el Nombre Verdadero, Sat Nam, es mi ofrenda de alimento para Ti.. (4‑3)

Open this shabad →

Ang 694 of 1430