ੴ

ਸਿੱਖਬਾਣੀ · SikhBani

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥

saajan tere charan kee hoe rahaa sad dhoor
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 518 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸਾਜਨ ਤੇਰੇ ਚਰਨ ਕੀ; ਹੋਇ ਰਹਾ ਸਦ ਧੂਰਿ ॥

saajan tere charan kee; hoe rahaa sad dhoor |

Sant Singh KhalsaO Friend, I pray that I may remain forever the dust of Your Feet.
Manmohan SinghMy friend, may I ever be the dust of Thine Feet.
Manmohan Singh (Punjabi)ਮੇਰੇ ਮਿੱਤ੍ਰ, ਮੈਂ ਹਮੇਸ਼ਾਂ ਹੀ ਤੇਰੇ ਪੈਰਾਂ ਦੀ ਧੂੜ ਬਣਿਆ ਰਹਾਂ।
Fareedkot Teekaਹੇ ਪ੍ਯਾਰੇ! ਮੈਂ ਤੇਰੇ ਚਰਨੋਂ ਕੀ ਨਿਤ੍ਯ ਧੂਰਿ ਬਨਾ ਰਹੂੰ॥
Prof. Sahib Singhਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,

ਪਦ ਅਰਥ ਧੂਰਿ = ਧੂੜ, ਖ਼ਾਕ।

SikhNet (Spanish)Oh Amigo, añoro volverme el Polvo de Tus Pies.

ਨਾਨਕ ਸਰਣਿ ਤੁਹਾਰੀਆ; ਪੇਖਉ ਸਦਾ ਹਜੂਰਿ ॥੧॥

naanak saran tuhaareea; pekhau sadaa hajoor |1|

Sant Singh KhalsaNanak has entered Your Sanctuary, and beholds You ever-present. ||1||
Manmohan SinghNanak has entered Thine sanctuary and sees Thee ever face to face.
Manmohan Singh (Punjabi)ਨਾਨਕ ਨੇ ਤੇਰੀ ਸ਼ਰਨ ਸੰਭਾਲੀ ਹੈ ਅਤੇ ਉਹ ਸਦੀਵ ਹੀ ਤੈਨੂੰ ਹਾਜ਼ਰ ਨਾਜ਼ਰ ਵੇਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ ਸਰਣ ਕੋ ਪ੍ਰਾਪਤਿ ਹੂਆ ਰਹੂੰ ਅਰ ਆਪ ਕੋ ਸਰਬ ਸਥਾਨੋਂ ਮੇਂ ਪ੍ਰਤਖ੍ਯ ਦੇਖਤਾ ਰਹੂੰ॥੧॥☬ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥

ਪਦ ਅਰਥ ਪੇਖਉ = ਵੇਖਾਂ। ਹਜੂਰਿ = ਅੰਗ ਸੰਗ, ਆਪਣੇ ਨਾਲ ॥੧॥

SikhNet (Spanish)Dice Nanak, oh Señor, busco Tu Refugio y veo por siempre Tu Presencia. (1)
Answers quote the Granth verbatim with Ang citations. AI commentary is not Gurbani and not a religious ruling.