ੴ

ਸਿੱਖਬਾਣੀ · SikhBani

Ang 518

Sri Guru Granth Sahib · Raag Gujri · 11 shabads, 52 lines
Translations
Shabad Guru Arjan Dev Ji Raag Gujri continued from Ang 517

ਜਿਸੁ ਸਿਮਰਤ ਸੁਖੁ ਹੋਇ; ਸਗਲੇ ਦੂਖ ਜਾਹਿ ॥੨॥

jis simarat sukh hoe; sagale dookh jaeh |2|

Sant Singh KhalsaRemembering Him in meditation, happiness comes, and all sorrows and pains simply vanish. ||2||
Manmohan Singhby remembering whom, peace is obtained and all the troubles vanish.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਮਿਲਦਾ ਹੈ ਤੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕੇ ਸਿਮਰਨੇ ਸੇ ਸੁਖ ਹੋਤਾ ਹੈ ਔਰ ਸਭ ਦੁਖ ਦੂਰ ਹੋ ਜਾਤੇ ਹੈਂ॥੨॥☬ਪਰਮੇਸ਼੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
SikhNet (Spanish)Recordándolo en tu meditación, la Felicidad llega y toda aflicción desaparece. (2)

Open this shabad (8 lines, Angs 517-518) →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਅਕੁਲ ਨਿਰੰਜਨ ਪੁਰਖੁ; ਅਗਮੁ ਅਪਾਰੀਐ ॥

akul niranjan purakh; agam apaareeai |

Sant Singh KhalsaHe is without relatives, immaculate, all-powerful, unapproachable and infinite.
Manmohan SinghUnlineal, Immaculate, Omnipotent, Unapproachable and Infinite is the Lord.
Manmohan Singh (Punjabi)ਵੰਸ-ਰਹਿਤ, ਪਵਿੱਤ੍ਰ, ਸਰਬ-ਸ਼ਕਤੀਵਾਨ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ ਸੁਆਮੀ।
Fareedkot Teekaਹੇ ਕੁਲ ਸੇ ਰਹਿਤ ਮਾਇਆ ਸੇ ਰਹਿਤ ਪੂਰਨ ਪੁਰਖ! ਤੂੰ ਅਗਮ ਅਪਾਰ ਹੈਂ॥
Prof. Sahib Singhਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ,

ਪਦ ਅਰਥ ਅਕੁਲ = ਅ-ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ-ਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਪੁਰਖੁ = ਜੋ ਸਭ ਵਿਚ ਮੌਜੂਦ ਹੈ। ਅਗਮੁ = ਜਿਸ ਤਕ ਪਹੁੰਚ ਨਾ ਹੋ ਸਕੇ, ਅਪਹੁੰਚ। ਅਪਾਰੀਐ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।

SikhNet (Spanish)Eres Tú el Infinito Espíritu Divino, Insondable, Desapegado y sin parientes.

ਸਚੋ ਸਚਾ ਸਚੁ; ਸਚੁ ਨਿਹਾਰੀਐ ॥

sacho sachaa sach; sach nihaareeai |

Sant Singh KhalsaTruly, the True Lord is seen to be the Truest of the True.
Manmohan SinghVerily, the True Lord is seen to be the Truest of the True.
Manmohan Singh (Punjabi)ਹਕੀਕਤ ਵਿੱਚ, ਸੱਚਾ ਸਾਹਿਬ, ਸੱਚਿਆਂ ਵਿਚੋਂ ਪਰਮ ਸੱਚਾ ਵੇਖਿਆ ਜਾਂਦਾ ਹੈ।
Fareedkot Teeka(ਸਚੋ ਸਚਾ ਸਚੁ) ਤੀਨੋਂ ਕਾਲ ਮੇਂ ਤੂੰ (ਸਚੁ) ਨਿਸਚੈ ਕਰ ਕੇ ਸਚ ਰੂਪ ਦਿਖਾਈ ਪੜਤਾ ਹੈਂ॥
Prof. Sahib Singhਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ,

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਨਿਹਾਰੀਐ = ਵੇਖਦਾ ਹੈ।

SikhNet (Spanish)Eres Verdad y así eres visto; de lo que Has establecido, nada es falso.

ਕੂੜੁ. ਨ ਜਾਪੈ ਕਿਛੁ; ਤੇਰੀ ਧਾਰੀਐ ॥

koorr. na jaapai kichh; teree dhaareeai |

Sant Singh KhalsaNothing established by You appears to be false.
Manmohan SinghNothing, installed by thee, appears to be false.
Manmohan Singh (Punjabi)ਤੇਰੀ ਅਸਥਾਪਨ ਕੀਤੀ ਹੋਈ ਕੋਈ ਸ਼ੈ ਭੀ ਝੂਠੀ ਨਹੀਂ ਲਗਦੀ।
Fareedkot Teekaਤੇਰੀ ਧਾਰਨ ਕਰੀ ਹੂਈ ਜੋ ਸ੍ਰਿਸ਼ਟੀ ਵਾ ਨੇਤ ਹੈ, ਸੋ ਭੀ ਕਿਛ ਝੂਠ ਨਹੀਂ ਜਾਨੀਤੀ ਹੈ॥
Prof. Sahib Singhਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ।

ਪਦ ਅਰਥ ਨ ਜਾਪੈ = ਨਹੀਂ ਜਾਪਦੀ, ਮਲੂਮ ਨਹੀਂ ਹੁੰਦੀ। ਧਾਰੀਐ = ਬਣਾਈ ਹੋਈ ਹੈ।

SikhNet (Spanish)Sustentas todo lo que has creado;

ਸਭਸੈ ਦੇ ਦਾਤਾਰੁ; ਜੇਤ ਉਪਾਰੀਐ ॥

sabhasai de daataar; jet upaareeai |

Sant Singh KhalsaThe Great Giver gives sustenance to all those He has created.
Manmohan SinghThe Giver gives sustenance to all, whom, He has created.
Manmohan Singh (Punjabi)ਦਾਤਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਜਿਨ੍ਹਾਂ ਨੂੰ ਉਸ ਨੇ ਪੈਦਾ ਕੀਤਾ ਹੈ।
Fareedkot Teekaਜਿਤਨੇ ਤੈਨੇ ਉਤਪੰਨ ਕੀਏ ਹੈਂ: ਹੇ ਦਾਤਾਰ! ਤੂੰ ਸਭ ਕੋ ਦੇ ਰਹਾ ਹੈਂ॥
Prof. Sahib Singh(ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ;

ਪਦ ਅਰਥ ਦੇ = ਦੇਂਦਾ ਹੈ। ਜੇਤ = ਜਿਤਨੀ (ਸ੍ਰਿਸ਼ਟੀ)।

SikhNet (Spanish)Mantienes unido todo a Tu Hilván.

ਇਕਤੁ ਸੂਤਿ. ਪਰੋਇ; ਜੋਤਿ ਸੰਜਾਰੀਐ ॥

eikat soot. paroe; jot sanjaareeai |

Sant Singh KhalsaHe has strung all on only one thread; He has infused His Light in them.
Manmohan SinghString all only on one thread, He has infused His light amongst them.
Manmohan Singh (Punjabi)ਸਾਰਿਆਂ ਨੂੰ ਇਕ ਹੀ ਧਾਗੇ ਅੰਦਰ ਪਰੋ ਕੇ, ਉਸ ਨੇ ਉਨ੍ਹਾਂ ਅੰਦਰ ਆਪਣਾ ਪ੍ਰਕਾਸ਼ ਵਸਾਇਆ ਹੈ।
Fareedkot Teekaਏਕ ਪ੍ਰਾਣ ਸੂਤ ਮੇਂ ਪਰੋਇ ਕਰ ਕੇ ਅਪਨੀ ਸਤਾ ਸਭ ਮੇਂ (ਸੰਜਾਰੀਐ) ਪ੍ਰਵੇਸ ਕਰੀ ਹੈ॥
Prof. Sahib Singhਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ;

ਪਦ ਅਰਥ ਇਕਤੁ ਸੂਤਿ = ਇਕੋ ਧਾਗੇ ਵਿਚ। ਸੰਜਾਰੀਐ = ਮਿਲਾ ਦਿਤੀ ਹੈ।

SikhNet (Spanish)Tu Luz prevalece en todo; a través de Tu Voluntad somos colocados en el mar de la existencia,

ਹੁਕਮੇ ਭਵਜਲ ਮੰਝਿ; ਹੁਕਮੇ ਤਾਰੀਐ ॥

hukame bhavajal manjh; hukame taareeai |

Sant Singh KhalsaBy His Will, some drown in the terrifying world-ocean, and by His Will, some are carried across.
Manmohan SinghBy His will, some down in the terrible ocean, and by His will some ferry across.
Manmohan Singh (Punjabi)ਉਸ ਦੀ ਰਜ਼ਾ ਦੁਆਰਾ ਕਈ ਭਿਆਨਕ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਉਸ ਦੀ ਰਜ਼ਾ ਦੁਆਰਾ ਕਈ ਪਾਰ ਉੱਤਰ ਜਾਂਦੇ ਹਨ।
Fareedkot Teekaਤੇਰੇ ਹੁਕਮ ਕਰ ਹੀ ਸੰਸਾਰ ਸਮੁੰਦਰ ਮੇਂ ਗੋਤੇ ਖਾਤਾ ਹੈ ਔਰ ਆਪਨੇ ਹੁਕਮ ਕਰ ਕੇ ਹੀ (ਤਾਰੀਐ) ਤਾਰ ਲੇਤਾ ਹੈਂ॥
Prof. Sahib Singhਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ।
SikhNet (Spanish)es por Tu Voluntad que lo cruzamos.

ਪ੍ਰਭ ਜੀਉ ਤੁਧੁ ਧਿਆਏ ਸੋਇ; ਜਿਸੁ ਭਾਗੁ ਮਥਾਰੀਐ ॥

prabh jeeo tudh dhiaae soe; jis bhaag mathaareeai |

Sant Singh KhalsaO Dear Lord, he alone meditates on You, upon whose forehead such blessed destiny is inscribed.
Manmohan SinghO Sire Master, he alone meditates on thee, on whose forehead good fortune is recorded.
Manmohan Singh (Punjabi)ਹੇ ਮਹਾਰਾਜ ਮਾਲਕ! ਕੇਵਲ ਓਹੀ ਤੇਰਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਹੇ ਸ੍ਵਾਮੀ ਜੀ! ਤੇਰੇ ਕੋ ਸੋ ਧਿਆਉਤਾ ਹੈ ਜਿਸ ਕੇ ਮਸਤਕ ਮੇਂ ਉਤਮ ਲੇਖ ਹੈ॥
Prof. Sahib Singhਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ;

ਪਦ ਅਰਥ ਮਥਾਰੀਐ = ਮੱਥੇ ਤੇ।

SikhNet (Spanish)Oh Señor, sólo aquél que lo tiene así escrito en su Destino Te contempla.

ਤੇਰੀ ਗਤਿ ਮਿਤਿ ਲਖੀ. ਨ ਜਾਇ; ਹਉ ਤੁਧੁ ਬਲਿਹਾਰੀਐ ॥੧॥

teree gat mit lakhee. na jaae; hau tudh balihaareeai |1|

Sant Singh KhalsaYour condition and state cannot be known; I am a sacrifice to You. ||1||
Manmohan SinghThine condition and extent cannot be known, I am a sacrifice unto Thee.
Manmohan Singh (Punjabi)ਤੇਰੀ ਅਵਸਥਾ ਅਤੇ ਵਿਸਥਾਰ ਜਾਣੇ ਨਹੀਂ ਜਾ ਸਕਦੇ। ਮੈਂ ਤੇਰੇ ਉਤੋਂ ਕੁਰਬਾਨ ਵੰਞਦਾ ਹਾਂ।
Fareedkot Teekaਤੇਰੀ ਗਤੀ ਔ ਮਰਜਾਦਾ ਸਮਝੀ ਨਹੀਂ ਜਾਤੀ, ਤਾਂ ਤੇ ਮੈਂ ਤੇਰੇ ਪਰ ਬਲਿਹਾਰ ਜਾਤਾ ਹੂੰ॥੧॥
Prof. Sahib Singhਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ ॥੧॥

ਪਦ ਅਰਥ ਗਤਿ = ਹਾਲਤ। ਮਿਤਿ = ਮਿਣਤੀ, ਅੰਦਾਜ਼ਾ ॥੧॥

SikhNet (Spanish)Tu Estado nadie lo conoce; oh, yo ofrezco mi ser en sacrificio a Ti. (1)

Open this shabad →

Shabad Guru Arjan Dev Ji Raag Gujri

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾ ਤੂੰ ਤੁਸਹਿ ਮਿਹਰਵਾਨ; ਅਚਿੰਤੁ ਵਸਹਿ ਮਨ ਮਾਹਿ ॥

jaa toon tuseh miharavaan; achint vaseh man maeh |

Sant Singh KhalsaWhen You are pleased, O Merciful Lord, you automatically come to dwell within my mind.
Manmohan SinghWhen Thou art pleased, O Kind Lord, Thou unexpectedly dwellest in my mind.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਜਾਂਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਤੂੰ ਬੇਖਬਰ ਹੀ ਮੇਰੇ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਹਿ ਤੋ ਅਕਸ ਮਾਤ੍ਰ ਤੇ ਤੂੰ ਮਨ ਮੇਂ ਆਇ ਕਰ ਬਸਤਾ ਹੈਂ॥
Prof. Sahib Singhਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,

ਪਦ ਅਰਥ ਤੁਸਹਿ = ਤੱ੍ਰੁਠਦਾ ਹੈਂ। ਅਚਿੰਤੁ = ਅਚਨਚੇਤ ਹੀ, ਸੋਚ ਤੇ ਜਤਨ ਤੋਂ ਬਿਨਾ ਹੀ। ਵਸਹਿ = ਤੂੰ ਆ ਵੱਸਦਾ ਹੈਂ।

SikhNet (Spanish)Por Tu Misericordia, oh Señor, Vienes espontáneamente a mí;

ਜਾ ਤੂੰ ਤੁਸਹਿ ਮਿਹਰਵਾਨ; ਨਉ ਨਿਧਿ ਘਰ ਮਹਿ ਪਾਹਿ ॥

jaa toon tuseh miharavaan; nau nidh ghar meh paeh |

Sant Singh KhalsaWhen You are pleased, O Merciful Lord, I find the nine treasures within the home of my own self.
Manmohan SinghWhen Thou art pleased, O Kind Lord, I obtain the nine treasures in my own home.
Manmohan Singh (Punjabi)ਜਦ ਤੂੰ ਪ੍ਰਸੰਨ ਥੀਂ ਵੰਞਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਮੈਂ ਆਪਣੇ ਨਿੱਜ ਦੇ ਗ੍ਰਿਹ ਅੰਦਰ ਹੀ ਨੌਂ ਖਜਾਨੇ ਪਾ ਲੈਦਾ ਹਾਂ।
Fareedkot Teekaਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਹਿ ਤੌ ਜੀਵ ਨਉਨਿਧੀਆਂ ਘਰ ਹੀ ਮੇਂ ਪਾਵਤਾ ਹੈ॥
Prof. Sahib Singhਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;

ਪਦ ਅਰਥ ਨਿਧਿ = ਖ਼ਜ਼ਾਨੇ।

SikhNet (Spanish)por Tu Misericordia, oh Señor, encuentro los Nueve Tesoros de Tu Nombre en mi hogar.

ਜਾ ਤੂੰ ਤੁਸਹਿ ਮਿਹਰਵਾਨ; ਤਾ ਗੁਰ ਕਾ ਮੰਤ੍ਰੁ ਕਮਾਹਿ ॥

jaa toon tuseh miharavaan; taa gur kaa mantru kamaeh |

Sant Singh KhalsaWhen You are pleased, O Merciful Lord, I act according to the Guru's Instructions.
Manmohan SinghWhen Thou art pleased, O Kind Lord, then I act according to the Guru's instruction.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਵੰਞਦਾ ਹੈਂ, ਹੇ ਦਿਆਲੂ ਸੁਆਮੀ! ਤਦ ਮੈਂ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹਾਂ।
Fareedkot Teekaਹੇ ਮਿਹਰਵਾਨ! ਜੌ ਤੂੰ ਜੀਵੋਂ ਪਰ ਪ੍ਰਸੰਨ ਹੋਤਾ ਹੈਂ ਤੌ ਵਹੁ ਗੁਰੋਂ ਕਾ ਮੰਤ੍ਰ ਕਮਾਵਤੇ ਹੈਂ॥
Prof. Sahib Singhਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,

ਪਦ ਅਰਥ ਮੰਤ੍ਰੁ = ਉਪਦੇਸ਼।

SikhNet (Spanish)Por Tu Misericordia, oh Señor, practico la Palabra del Guru; por Tu Misericordia,

ਜਾ ਤੂੰ ਤੁਸਹਿ ਮਿਹਰਵਾਨ; ਤਾ ਨਾਨਕ ਸਚਿ ਸਮਾਹਿ ॥੧॥

jaa toon tuseh miharavaan; taa naanak sach samaeh |1|

Sant Singh KhalsaWhen You are pleased, O Merciful Lord, then Nanak is absorbed in the True One. ||1||
Manmohan SinghWhen Thou art pleased, O Merciful Master, then Nanak is observed in the True one.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਜਾਂਦਾ ਹੈ, ਹੇ ਮਾਇਆਵਾਨ ਮਾਲਕ! ਤਦ ਨਾਨਕ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਤਾ ਹੈਂ ਤੌ ਸਚਾ ਅਨੰਦ ਹੋਤਾ ਹੈ॥੧॥
Prof. Sahib Singhਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਸਚਿ = ਸੱਚ ਵਿਚ ॥੧॥

SikhNet (Spanish)oh Señor, Nanak se inmerge en Tu Verdad. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਕਿਤੀ ਬੈਹਨੑਿ ਬੈਹਣੇ; ਮੁਚੁ. ਵਜਾਇਨਿ ਵਜ ॥

kitee baihana baihane; much. vajaaein vaj |

Sant Singh KhalsaMany sit on thrones, to the sounds of musical instruments.
Manmohan SinghMany sit on thrones and have the play of good many musical instruments.
Manmohan Singh (Punjabi)ਬਹੁਤੇ ਰਾਜ-ਸਿੰਘਾਸਣਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਲਈ ਘਣੇਰੇ ਸੰਗੀਤਕ ਸਾਜ਼ ਵੱਜਦੇ ਹਨ।
Fareedkot Teekaਕਿਤਨੇ (ਬੈਹਨ੍ਹ੍ਹਿ) ਸਿੰਘਾਸਨੋਂ ਪਰ (ਬੈਹਣੇ) ਬੈਠਣੇ ਵਾਲੇ (ਮੁਚੁ) ਬਹੁਤ ਬਾਜੇ ਬਜਾਇ ਕਰ ਚਲੇ ਗਏ ਹੈਂ॥
Prof. Sahib Singh(ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ,

ਪਦ ਅਰਥ ਕਿਤੀ = ਕਈ ਜੀਵ। ਬੈਹਨ੍ਹ੍ਹਿ = ਬੈਠਦੇ ਹਨ। ਬੈਹਣ = ਬੈਠਣ ਦੀ ਥਾਂ। ਬੈਹਣੇ = ਥਾਂ ਤੇ। ਮੁਚੁ = ਬਹੁਤ। ਵਜ = ਵਾਜੇ।

SikhNet (Spanish)Algunos son los que se sientan en los tronos y las trompetas cantan su alabanza, pero sin el Verdadero Nombre,

ਨਾਨਕ. ਸਚੇ ਨਾਮ ਵਿਣੁ; ਕਿਸੈ ਨ ਰਹੀਆ ਲਜ ॥੨॥

naanak. sache naam vin; kisai na raheea laj |2|

Sant Singh KhalsaO Nanak, without the True Name, no one's honor is safe. ||2||
Manmohan SinghNanak, without the True Name, no body's honour has been safe.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਾਝੋਂ ਕਿਸੇ ਦੀ ਭੀ ਇੱਜ਼ਤ ਆਬਰੂ ਨਹੀਂ ਬਚੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਕੇ ਸਿਮਰਨ ਬਿਨਾਂ ਕਿਸੀ ਕੀ ਲਜਾ ਨਹੀਂ ਰਹੀ ਹੈ॥੨॥☬ਮਹਾਂ ਬਿਸਨ ਕੇ ਸਨਮੁਖ ਉਸਤਤਿ ਕਰਤੇ ਹੈਂ:
Prof. Sahib Singhਹੇ ਨਾਨਕ! ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ ॥੨॥

ਪਦ ਅਰਥ ਲਜ = ਇੱਜ਼ਤ ॥੨॥

SikhNet (Spanish)oh Dice Nanak, nadie obtiene Honor ante Dios. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੁਧੁ ਧਿਆਇਨੑਿ ਬੇਦ; ਕਤੇਬਾ ਸਣੁ ਖੜੇ ॥

tudh dhiaaeina bed; katebaa san kharre |

Sant Singh KhalsaThe followers of the Vedas, the Bible and the Koran, standing at Your Door, meditate on You.
Manmohan SinghStanding with Vedas and semitic scriptures at Thy door, the mortals contemplate on Thee.
Manmohan Singh (Punjabi)ਵੇਦਾਂ ਅਤੇ ਸੈਮਿਟਿਕ ਧਾਰਮਕ ਪੁਸਤਕਾਂ ਸਮੇਤ ਤੇਰੇ ਦਰ ਤੇ ਖਲੋਤੇ ਹੋਏ ਪ੍ਰਾਣੀ ਤੇਰਾ ਆਰਾਧਨ ਕਰਦੇ ਹਨ।
Fareedkot Teekaਹੇ ਸ੍ਵਾਮੀ! ਤੁਝ ਕੋ ਸਭ ਬੇਦ ਕਤੇਬੋਂ ਸਹਿਤ ਖੜੇ ਧਿਆਉਤੇ ਹੈਂ॥
Prof. Sahib Singhਹੇ ਪ੍ਰਭੂ! (ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ,

ਪਦ ਅਰਥ ਕਤੇਬਾ = ਤੌਰੇਤ, ਜ਼ਬੂਰ, ਅੰਜੀਲ, ਕੁਰਾਨ। ਸਣੁ = ਸਮੇਤ।

SikhNet (Spanish)Los seguidores de los Vedas y la Biblia, parados a Tu Puerta Te contemplan, oh Señor.

ਗਣਤੀ. ਗਣੀ ਨ ਜਾਇ; ਤੇਰੈ ਦਰਿ ਪੜੇ ॥

ganatee. ganee na jaae; terai dar parre |

Sant Singh KhalsaUncounted are those who fall at Your Door.
Manmohan SinghCounting of those is not possible who lie prostrate at Thine door.
Manmohan Singh (Punjabi)ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਤੇਰੇ ਬੂਹੇ ਤੇ ਲੰਮੇ ਪਏ ਹਨ।
Fareedkot Teekaਜੋ ਤੇਰੇ ਦ੍ਵਾਰੇ ਪਰ ਪੜੇ ਰਹਿਤੇ ਹੈਂ, ਤਿਨ ਕੀ ਗਿਨਤੀ ਗਿਨੀ ਨਹੀਂ ਜਾਤੀ॥
Prof. Sahib Singhਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ,
SikhNet (Spanish)No se podrían contar los que están bajo Tu Portón.

ਬ੍ਰਹਮੇ ਤੁਧੁ ਧਿਆਇਨੑਿ; ਇੰਦ੍ਰ ਇੰਦ੍ਰਾਸਣਾ ॥

brahame tudh dhiaaeina; indr indraasanaa |

Sant Singh KhalsaBrahma meditates on You, as does Indra on his throne.
Manmohan SinghThe god of creation deliberates over Thee, as does the god of rain on his throne.
Manmohan Singh (Punjabi)ਉਤਪਤੀ ਦਾ ਦੇਵ ਤੇਰਾ ਆਰਾਧਨ ਕਰਦਾ ਹੈ, ਏਸੇ ਤਰ੍ਹਾਂ ਹੀ ਆਰਾਧਦਾ ਹੈ, ਆਪਣੇ ਤਖਤ ਉਤੇ ਬੈਠਾ, ਮੀਂਹਦਾ ਦੇਵਤਾ।
Fareedkot Teekaਬ੍ਰਹਮੇ ਭੀ ਤੈਨੂੰ ਧ੍ਯਾਉਤੇ ਹੈਂ ਔਰ ਇੰਦ੍ਰਾਸਨੋ ਪਰ ਸਿਥਤ ਇੰਦ੍ਰ ਭੀ ਧ੍ਯਾਉਤੇ ਹੈਂ॥
Prof. Sahib Singhਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ!

ਪਦ ਅਰਥ ਇੰਦ੍ਰਾਸਣਾ = ਇੰਦ੍ਰ ਦੇ ਆਸਣ ਵਾਲੇ। ਸੰਕਰ = ਸ਼ਿਵ।

SikhNet (Spanish)Brahma habita en Ti, así como Indra en su trono, los dioses Shiva y Vishnú recitan Tu Alabanza,

ਸੰਕਰ ਬਿਸਨ ਅਵਤਾਰ; ਹਰਿ ਜਸੁ ਮੁਖਿ ਭਣਾ ॥

sankar bisan avataar; har jas mukh bhanaa |

Sant Singh KhalsaShiva and Vishnu, and their incarnations, chant the Lord's Praise with their mouths,
Manmohan SinghThe god of death, god of nutrition and incarnations utter God's praise with their mouth.
Manmohan Singh (Punjabi)ਮੌਤ ਦਾ ਦੇਵਤਾ, ਪਾਲਣ-ਪੋਸਣ ਦਾ ਦੇਵਤਾ ਅਤੇ ਅਵਤਾਰ ਆਪਣੇ ਮੂੰਹ ਨਾਲ ਤੇਰੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਸੰਕਰ ਜੀ ਔਰ ਬਿਸਨ ਕੇ ਜਿਤਨੇ ਔਤਾਰ ਹੈਂ, ਹੇ ਹਰਿ! ਸਭ ਤੇਰਾ ਜਸੁ ਮੁਖ ਸੇ ਉਚਾਰਨ ਕਰਤੇ ਹੈਂ॥
Prof. Sahib Singhਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ,

ਪਦ ਅਰਥ ਮੁਖਿ = ਮੂੰਹ ਨਾਲ। ਭਣਾ = ਉਚਾਰਦੇ ਹਨ।

SikhNet (Spanish)así como los religiosos, los profetas, los jeques y los videntes. Porque el Señor está entretejido en la textura de cada corazón como la

ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥

peer pikaabar sekh masaaeik aaulee |

Sant Singh Khalsaas do the Pirs, the spiritual teachers, the prophets and the Shaykhs, the silent sages and the seers.
Manmohan SinghThe spiritual guides, prophets, religious instructors, seers and men of miracles, meditate on Thee.
Manmohan Singh (Punjabi)ਰੂਹਾਨੀ ਰਹਿਬਰ, ਨਬੀ ਰਸੂਲ, ਧਾਰਮਕ ਉਪਦੇਸ਼ਕ, ਸਮੂਹ ਸ਼ੇਖ ਅਤੇ ਕਰਾਮਾਤੀ ਬੰਦੇ, ਤੇਰਾ ਸਿਮਰਨ ਕਰਦੇ ਹਨ।
Fareedkot Teekaਜਿਤਨੇ ਪੀਰ ਹੈਂ, (ਪਿਕਾਂਬਰ) ਮੁਸਲਮਾਨ ਮਤ ਕੇ ਅਚਾਰਜ ਹੈਂ, ਭਾਵ ਸੁਨੇਹਾ ਪਹੁਚਾਉਨੇ ਵਾਲੇ (ਸੇਖ) ਤ੍ਯਾਗੀ (ਮਸਾਇਕ) ਜਪ ਤਪ ਕੀ ਮਿਹਨਤ ਕਰਨੇ ਹਾਰੇ ਔਰ (ਅਉਲੀਏ) ਕਰਾਮਾਤੀ ਸਿਧ ਲੋਕ ਸਭ ਤੇਰੇ ਕੋ ਧ੍ਯਾਉਤੇ ਹੈਂ॥
Prof. Sahib Singhਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ),

ਪਦ ਅਰਥ ਪਿਕਾਬਰ = ਪੈਗ਼ੰਬਰ। ਮਸਾਇਕ = ਕਈ ਸ਼ੇਖ਼। ਅਉਲੀਏ = ਵਲੀ।

SikhNet (Spanish)trama y la urdimbre.

ਓਤਿ ਪੋਤਿ ਨਿਰੰਕਾਰ; ਘਟਿ ਘਟਿ ਮਉਲੀਏ ॥

ot pot nirankaar; ghatt ghatt maulee |

Sant Singh KhalsaThrough and through, the Formless Lord is woven into each and every heart.
Manmohan SinghLike wrap and woof, the Formless Lord is woven into all the hearts.
Manmohan Singh (Punjabi)ਤਾਣੇ ਤੇ ਪੇਟੇ ਦੀ ਮਾਨੰਦ ਸਰੂਪ-ਰਹਿਤ ਸੁਆਮੀ ਸਾਰਿਆਂ ਦਿਲਾਂ ਅੰਦਰ ਉਣਿਆ ਹੋਇਆ ਹੈ।
Fareedkot Teekaਹੇ ਨਿਰੰਕਾਰ! ਤਾਨੇ ਪੇਟੇ ਵਤ ਘਟ ਘਟ ਮੇਂ ਤੂੰ (ਮਉਲੀਏ) ਮਿਲ ਰਹਾ ਹੈ॥
Prof. Sahib Singhਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ।

ਪਦ ਅਰਥ ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਤਾਣਾ ਤੇ ਪੇਟਾ ਆਪੋ ਵਿਚ ਮਿਲੇ ਹੋਏ ਹਨ। ਮਉਲੀਏ = ਮੌਲ ਰਿਹਾ ਹੈ, ਪ੍ਰਫੁਲਤ ਹੈ।

SikhNet (Spanish)Y siempre está floreciendo.

ਕੂੜਹੁ ਕਰੇ ਵਿਣਾਸੁ; ਧਰਮੇ ਤਗੀਐ ॥

koorrahu kare vinaas; dharame tageeai |

Sant Singh KhalsaOne is destroyed through falsehood; through righteousness, one prospers.
Manmohan SinghThrough falsehood, the man is destroyed and through righteousness, he prospers.
Manmohan Singh (Punjabi)ਝੂਠ ਦੇ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ ਅਤੇ ਰਾਸਤੀ (ਸੱਚਾਈ) ਦੇ ਰਸਤੇ ਉਹ ਵੱਧਦਾ ਫੁੱਲਦਾ ਹੈ।
Fareedkot Teeka(ਕੂੜਹੁ) ਝੂਠ ਕਰ ਕੇ ਨਾਸ ਕਰਤਾ ਹੈ, ਧਰਮ ਕਰ ਕੇ (ਤਗੀਐ) ਇਸਥਿਤ ਹੋਈਤਾ ਹੈ॥
Prof. Sahib Singhਝੂਠ ਦੇ ਕਾਰਨ ਜੀਵ (ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਤੇ ਧਰਮ ਦੀ ਰਾਹੀਂ (ਜੀਵਾਂ ਦੀ) ਤੋੜ ਨਿਭ ਜਾਂਦੀ ਹੈ।

ਪਦ ਅਰਥ ਤਗੀਐ = ਤੋੜ ਨਿਭੀਦਾ ਹੈ।

SikhNet (Spanish)Nuestra destrucción viene de la falsedad, y de la Rectitud viene la Vida Eterna.

ਜਿਤੁ ਜਿਤੁ ਲਾਇਹਿ ਆਪਿ; ਤਿਤੁ ਤਿਤੁ ਲਗੀਐ ॥੨॥

jit jit laaeihi aap; tith tit lageeai |2|

Sant Singh KhalsaWhatever the Lord links him to, to that he is linked. ||2||
Manmohan SinghWhithersoever the Lord Himself yokes the man, thither is he yoked.
Manmohan Singh (Punjabi)ਜਿਥੇ ਕਿਤੇ ਭੀ ਸਾਹਿਬ ਖੁਦ ਬੰਦੇ ਨੂੰ ਜੋੜਦਾ ਹੈ, ਉਧਰ ਹੀ ਜੁੜ ਜਾਂਦਾ ਹੈ।
Fareedkot Teekaਜਿਸ ਜਿਸ ਕਰਮ ਮੇਂ ਤੂੰ ਆਪ ਲਗਾਉਤਾ ਹੈਂ ਤਿਸ ਤਿਸ ਮੇਂ ਲਗੀਤਾ ਹੈ॥੨॥
Prof. Sahib Singhਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ ॥੨॥
SikhNet (Spanish)Pero lo que sea que el Señor dispone para nosotros, eso es lo que vivimos. (2)

Open this shabad →

Shabad Guru Arjan Dev Ji Raag Gujri

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਚੰਗਿਆਈਂ ਆਲਕੁ ਕਰੇ; ਬੁਰਿਆਈਂ ਹੋਇ ਸੇਰੁ ॥

changiaaenee aalak kare; buriaaenee hoe ser |

Sant Singh KhalsaHe is reluctant to do good, but eager to practice evil.
Manmohan SinghThe man is indolent to do good, but he is a tiger to do evil.
Manmohan Singh (Punjabi)ਆਦਮੀ ਨੇਕੀ ਕਰਨ ਨੂੰ ਸੁਸਤ ਹੈ, ਪ੍ਰੰਤੂ ਬਦੀ ਕਰਨ ਲਈ ਉਹ ਸ਼ੇਰ ਹੈ।
Fareedkot Teekaਹੇ ਜੀਵ! ਭਲਾ ਕਾਮ ਕਰਨੇ ਮੇਂ ਆਲਸੁ ਕਰਤਾ ਹੈਂ, ਬੁਰੇ ਕਾਮੋਂ ਮੇਂ ਸ਼ੇਰ, ਭਾਵ ਬਹਾਦਰ ਬਨ ਬੈਠਤਾ ਹੈਂ; ਵਾ ਭਲੇ ਕਾਮ ਮੇਂ ਆਪ ਨੋ (ਆਲਕੁ) ਰਤੀ ਮਾਤ੍ਰ ਕਰ ਲੇਤਾ ਹੈਂ, ਭਾਵ ਨ੍ਰਿਬਲ ਬਨ ਬੈਠਤਾ ਹੈਂ ਅਰੁ ਬੁਰਿਆਈ ਕਰਨ ਨੂੰ ਸੇਰ ਭਰ ਹੋ ਬੈਠਤਾ ਹੈਂ, ਭਾਵ ਬਲੀ ਹੋ ਜਾਤਾ ਹੈਂ॥
Prof. Sahib Singh(ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ;

ਪਦ ਅਰਥ ਆਲਕੁ = ਆਲਸ। ਸੇਰੁ = ਭਾਵ, ਦਲੇਰ।

SikhNet (Spanish)El hombre evita lo Bueno, y está siempre listo para practicar la maldad.

ਨਾਨਕ. ਅਜੁ ਕਲਿ ਆਵਸੀ; ਗਾਫਲ ਫਾਹੀ ਪੇਰੁ ॥੧॥

naanak. aj kal aavasee; gaafal faahee per |1|

Sant Singh KhalsaO Nanak, today or tomorrow, the feet of the careless fool shall fall into the trap. ||1||
Manmohan SinghNanak, today or tomorrow, the feet of the heedless person shall fall into a trap.
Manmohan Singh (Punjabi)ਨਾਨਕ ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰਾਂ ਵਿੱਚ ਬੇੜੀ ਪੈ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਗਾਫਲ) ਬੇਸੁਧ! ਤੂੰ ਯਹ ਨਹੀਂ ਜਾਨਤਾ ਕਿ ਆਜ ਕਲ ਮੇਂ ਹੀ ਕਰਮੋਂ ਕੀ (ਪੇਰੁ) ਪ੍ਰੇਰੀ ਹੂਈ ਕਾਲ ਕੀ ਫਾਸੀ ਆਵੇਗੀ॥੧॥
Prof. Sahib Singhਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ) ॥੧॥

ਪਦ ਅਰਥ ਅਜੁ ਕਲਿ = ਛੇਤੀ ਹੀ। ਆਵਸੀ = ਆ ਜਾਇਗਾ। ਗਾਫਲ ਪੇਰੁ = ਗ਼ਾਫ਼ਲ ਮਨੁੱਖ ਦਾ ਪੈਰ। ਫਾਹੀ = ਮੌਤ ਦੀ ਫਾਹੀ ਵਿਚ ॥੧॥

SikhNet (Spanish)Despierta, oh ignorante, porque hoy o mañana serás alcanzado por la muerte. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਕਿਤੀਆ ਕੁਢੰਗ; ਗੁਝਾ ਥੀਐ ਨ ਹਿਤੁ ॥

kiteea kudtang; gujhaa theeai na hit |

Sant Singh KhalsaNo matter how evil my ways are, still, Your Love for me is not concealed.
Manmohan SinghHowever evil are my ways, but Thy love, O Lord, for me is not hidden.
Manmohan Singh (Punjabi)ਕਿੰਨੇ ਹੀ ਮੰਦੇ ਹਨ, ਮੇਰੇ ਚਾਲੇ, ਪਰ ਤੇਰਾ ਪ੍ਰੇਮ, ਹੇ ਸੁਆਮੀ! ਮੇਰੇ ਲਈ ਲੁੱਕਿਆ ਛਿਪਿਆ ਨਹੀਂ।
Fareedkot Teekaਹਮ ਜੀਵ ਕਿਤਨੀਆਂ, ਭਾਵ ਬਹੁਤੀਆਂ ਬਾਤਾਂ ਹਿਤ ਕਰ ਕੇ ਕੁਢੰਗੀਆਂ, ਭਾਵ ਅਯੋਗ ਕਰਤੇ ਹੈਂ। ਸੋ ਕਰਮੋਂ ਕਾ ਸਮਦਾਇ ਤੇਰੇ ਸੇ ਲੁਕਿਆ ਨਹੀਂ ਰਹਿੰਦਾ ਵਾ ਜਗਤ ਮੇਂ ਗੁਪਤ ਰਹਣੇ ਵਾਲਾ ਨਹੀਂ ਹੈ॥
Prof. Sahib Singh(ਹੇ ਪ੍ਰਭੂ!) ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ।

ਪਦ ਅਰਥ ਕਿਤੀਆ = ਕਈ, ਕਿਤਨੇ ਹੀ। ਕੁਢੰਗ = ਭੈੜੇ ਢੰਗ, ਖੋਟੇ ਕਰਮ। ਗੁਝਾ = ਲੁਕਿਆ ਛਿਪਿਆ।

SikhNet (Spanish)Malas pueden ser nuestras formas de expresión, pero Tu Amor no se puede esconder.

ਨਾਨਕ. ਤੈ ਸਹਿ ਢਕਿਆ; ਮਨ ਮਹਿ ਸਚਾ ਮਿਤੁ ॥੨॥

naanak. tai seh dtakiaa; man meh sachaa mit |2|

Sant Singh KhalsaNanak: You, O Lord, conceal my short-comings and dwell within my mind; You are my true friend. ||2||
Manmohan SinghThou O Lord, the true Friend who abides in my mind, hast screened Nanak's short comings.
Manmohan Singh (Punjabi)ਤੂੰ, ਹੇ ਸੱਚੇ ਮਿੱਤ੍ਰ ਸੁਆਮੀ! ਜੋ ਮੇਰੇ ਚਿੱਤ ਵਿੱਚ ਵੱਸਦਾ ਹੈਂ, ਨਾਨਕ ਦੀਆਂ ਕਮਜ਼ੋਰੀਆਂ ਨੂੰ ਕੱਜ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ ਤੂੰ ਜੋ ਸਚਾ ਮਿਤ੍ਰ ਹੈਂ, ਤੈਨੇ ਕ੍ਰਿਪਾ ਕਰ ਕੇ ਮਨ ਮੇਂ ਤਿਨ ਮੇਰੇ ਦੋਸੋਂ ਕੋ (ਢਕਿਆ) ਛਪਾਇ ਰਖਾ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਮੇਰੇ ਮਨ ਵਿਚ ਸੱਚਾ ਮਿੱਤਰ ਹੈ ਜੋ ਮੇਰੇ ਖੋਟੇ ਕਰਮਾਂ ਤੇ ਪਰਦਾ ਪਾ ਰੱਖਦਾ ਹੈ (ਭਾਵ, ਨਸ਼ਰ ਨਹੀਂ ਹੋਣ ਦੇਂਦਾ) ॥੨॥

ਪਦ ਅਰਥ ਤੈ ਸਹਿ = ਤੂੰ ਖਸਮ ਨੇ। ਸਹਿ = ਸ਼ਹੁ ਨੇ ॥੨॥

SikhNet (Spanish)Dice Nanak, eres nuestro Maestro, nuestro Verdadero Amigo, Quien habita en nosotros. Cubre nuestra vergüenza, oh Dios. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ ਮਾਗਉ ਤੁਝੈ ਦਇਆਲ; ਕਰਿ ਦਾਸਾ ਗੋਲਿਆ ॥

hau maagau tujhai deaal; kar daasaa goliaa |

Sant Singh KhalsaI beg of You, O Merciful Lord: please, make me the slave of Your slaves.
Manmohan SinghMy Merciful Master, I beg of Thee to make me a slave of Thine attendants.
Manmohan Singh (Punjabi)ਮੇਰੇ ਮਿਹਰਬਾਨ ਮਾਲਕ, ! ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਹਾਂ ਕਿ ਮੈਨੂੰ ਆਪਣੇ ਸੇਵਕਾਂ ਦਾ ਗੁਲਾਮ ਬਣਾ ਦੇ।
Fareedkot Teekaਹੇ ਦ੍ਯਾਲ! ਮੈਂ ਤੇਰੇ ਸੇ ਯਹੀ ਮਾਂਗਤਾ ਹੂੰ ਕਿ ਅਪਨੇ ਦਾਸੋਂ ਕਾ ਮੈਨੂੰ ਗੋਲਾ, ਭਾਵ ਦਾਸੁ ਕਰੁ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
SikhNet (Spanish)Yo, esclavo de Tus Esclavos, Te busco, oh Uno Compasivo.

ਨਉ ਨਿਧਿ ਪਾਈ ਰਾਜੁ; ਜੀਵਾ ਬੋਲਿਆ ॥

nau nidh paaee raaj; jeevaa boliaa |

Sant Singh KhalsaI obtain the nine treasures and royalty; chanting Your Name, I live.
Manmohan SinghBy uttering Thy Name I sustain life, obtain nine treasures and sovereignty.
Manmohan Singh (Punjabi)ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਜੀਊਦਾਂ ਹਾਂ ਅਤੇ ਨੌਂ ਖਜਾਨੇ ਤੇ ਪਾਤਿਸ਼ਾਹੀ ਪ੍ਰਾਪਤ ਕਰਦਾ ਹਾਂ।
Fareedkot Teekaਮੈਂ ਯਹੀ ਨਉਨਿਧੀਆਂ ਔਰ ਰਾਜ ਪਾਵੋਂ, ਜੋ ਤੇਰੇ ਨਾਮ ਕੋ ਉਚਾਰਨ ਕਰਤਾ ਹੂਆ (ਜੀਵਾ) ਜੀਵਤਾ ਰਹੂੰ॥
Prof. Sahib Singhਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,

ਪਦ ਅਰਥ ਨਿਧਿ = ਖ਼ਜ਼ਾਨਾ। ਬੋਲਿਆ = (ਤੇਰਾ ਨਾਮ) ਉਚਾਰਿਆਂ।

SikhNet (Spanish)Vivo recitando Tu Alabanza y así soy bendecido con los nueve Tesoros y con el dominio sobre la tierra.

ਅੰਮ੍ਰਿਤ ਨਾਮੁ ਨਿਧਾਨੁ; ਦਾਸਾ ਘਰਿ ਘਣਾ ॥

amrit naam nidhaan; daasaa ghar ghanaa |

Sant Singh KhalsaThe great ambrosial treasure, the Nectar of the Naam, is in the home of the Lord's slaves.
Manmohan SinghIn the home of God's serfs, is the big treasure of the ambrosial Name.
Manmohan Singh (Punjabi)ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ।
Fareedkot Teekaਨਾਮ ਅੰਮ੍ਰਿਤ ਕਾ ਖਜਾਨਾ ਦਾਸੋਂ ਕੇ ਅੰਤਸਕਰਨ ਮੇਂ ਬਹੁਤ ਹੈ॥
Prof. Sahib Singhਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;

ਪਦ ਅਰਥ ਘਣਾ = ਬਹੁਤ।

SikhNet (Spanish)El Tesoro del Néctar de Tu Nombre se desborda para todos Tus sirvientes.A través de ellos soy bendecido y escucho la Alabanza del Señor.

ਤਿਨ ਕੈ ਸੰਗਿ ਨਿਹਾਲੁ; ਸ੍ਰਵਣੀ ਜਸੁ ਸੁਣਾ ॥

tin kai sang nihaal; sravanee jas sunaa |

Sant Singh KhalsaIn their company, I am in ecstasy, listening to Your Praises with my ears.
Manmohan SinghBy hearing Thine praise with my ears, in their association, I am mightily pleased.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ, ਆਪਣੇ ਕੰਨਾਂ ਨਾਲ ਤੇਰੀ ਕੀਰਤੀ ਸੁਣ ਕੇ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teeka(ਤਿਨ) ਤੇਰੇ ਦਾਸੋਂ ਕੇ ਸਤਸੰਗ ਮੇਂ ਸ੍ਰਵਨੋਂ ਸੇ ਆਪ ਕਾ ਜਸ ਸ੍ਰਵਣ ਕਰੂੰ, ਤਉ ਨਿਹਾਲ ਹੋਵੇਂਗਾ॥
Prof. Sahib Singhਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।

ਪਦ ਅਰਥ ਸ੍ਰਵਣੀ = ਕੰਨਾਂ ਨਾਲ।

SikhNet (Spanish)Les sirvo y muevo el abanico sobre sus cabezas para purificar mi cuerpo.

ਕਮਾਵਾ ਤਿਨ ਕੀ ਕਾਰ; ਸਰੀਰੁ ਪਵਿਤੁ ਹੋਇ ॥

kamaavaa tin kee kaar; sareer pavit hoe |

Sant Singh KhalsaServing them, my body is purified.
Manmohan SinghBy performing their service, my body is purified.
Manmohan Singh (Punjabi)ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੇਰੀ ਦੇਹ ਪਾਵਨ ਹੋ ਗਈ ਹੈ।
Fareedkot Teekaਔਰ ਮੈਂ ਤਿਨ ਸੰਤੋਂ ਕੀ (ਕਾਰ) ਟਹਲ ਕਰੋਂ, ਜਿਸ ਕਰ ਮੇਰਾ ਸਰੀਰ ਪਵਿਤ੍ਰ ਹੋ ਜਾਇ॥
Prof. Sahib Singh(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
SikhNet (Spanish)Les traigo agua, les muelo el maíz y me siento feliz lavándoles Sus Pies.

ਪਖਾ ਪਾਣੀ ਪੀਸਿ; ਬਿਗਸਾ ਪੈਰ ਧੋਇ ॥

pakhaa paanee pees; bigasaa pair dhoe |

Sant Singh KhalsaI wave the fans over them, and carry water for them; I grind the corn for them, and washing their feet, I am over-joyed.
Manmohan SinghI cool them with a fan, carry water for them, grind their corn and am over-joyed by washing their feet.
Manmohan Singh (Punjabi)ਮੈਂ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ, ਉਨ੍ਹਾਂ ਲਈ ਜਲ ਢੋਂਦਾ ਹਾਂ, ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਤੇ ਉਨ੍ਹਾ ਦੇ ਚਰਨ ਧੋ ਕੇ ਪਰਮ ਪ੍ਰਸੰਨ ਹੁੰਦਾ ਹਾਂ।
Fareedkot Teekaਤਿਨ ਸੰਤੋਂ ਕੋ ਪਖਾ ਕਰਕੇ, ਜਲ ਛਕਾਇਕੇ, ਤਿਨਾਂ ਕਾ ਅੰਨ ਪੀਸ ਕਰਕੇ, ਤਿਨ ਕੇ ਚਰਨੋਂ ਕੋ ਧੋ ਕਰ ਕੇ (ਬਿਗਸਾ) ਪ੍ਰਸੰਨ ਹੋਊਂ॥
Prof. Sahib Singh(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।

ਪਦ ਅਰਥ ਪੀਸਿ = (ਚੱਕੀ) ਪੀਹ ਕੇ। ਬਿਗਸਾ = ਮੈਂ ਖ਼ੁਸ਼ ਹੁੰਦਾ ਹਾਂ।

SikhNet (Spanish)Uno no puede hacer nada por sí mismo; sólo por la Gracia del Señor uno es salvado.

ਆਪਹੁ ਕਛੂ ਨ ਹੋਇ; ਪ੍ਰਭ ਨਦਰਿ ਨਿਹਾਲੀਐ ॥

aapahu kachhoo na hoe; prabh nadar nihaaleeai |

Sant Singh KhalsaBy myself, I can do nothing; O God, bless me with Your Glance of Grace.
Manmohan SinghBy myself I can do nothing. My Master look thou towards me with Thy merciful glance.
Manmohan Singh (Punjabi)ਆਪਣੇ ਆਪ ਨੂੰ ਮੈਂ ਕੁਛ ਭੀ ਨਹੀਂ ਕਰ ਸਕਦਾ। ਮੇਰੇ ਮਾਲਕ ਤੂੰ ਮੇਰੇ ਵੱਲ ਆਪਣੀ ਮਿਹਰ ਦੀ ਨਜਰ ਨਾਲ ਵੇਖ।
Fareedkot Teekaਹੇ ਪ੍ਰਭੂ! ਮੇਰੇ ਸੇ ਆਪ ਕੁਛੁ ਭੀ ਨਹੀਂ ਹੋ ਸਕਤਾ। ਆਪ ਮੇਰੇ ਪਰ ਕ੍ਰਿਪਾ ਦ੍ਰਿਸ੍ਟੀ ਕਰ ਕੇ ਨਿਹਾਲ ਅਰਥਾਤ ਦੁਖੋਂ ਸੇ ਰਹਿਤ ਕਰੀਏ॥
Prof. Sahib Singhਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,

ਪਦ ਅਰਥ ਆਪਹੁ = ਮੇਰੇ ਆਪਣੇ ਪਾਸੋਂ। ਨਿਹਾਲੀਐ = ਤੱਕ, ਵੇਖ।

SikhNet (Spanish)Bendíceme, pues estoy sin mérito, oh Señor.

ਮੋਹਿ ਨਿਰਗੁਣ ਦਿਚੈ ਥਾਉ; ਸੰਤ ਧਰਮ ਸਾਲੀਐ ॥੩॥

mohi niragun dichai thaau; sant dharam saaleeai |3|

Sant Singh KhalsaI am worthless - please, bless me with a seat in the place of worship of the Saints. ||3||
Manmohan SinghBless me, a sinner with a seat in the saints place of piety, O Lord.
Manmohan Singh (Punjabi)ਮੈਂ ਪਾਪੀ, ਨੂੰ ਸਾਧੂਆਂ ਦੇ ਪਵਿੱਤਰ, ਅਸਥਾਨ (ਧਰਮਸ਼ਾਲਾ) ਵਿੱਚ ਟਿਕਾਣ ਦੀ ਦਾਤ ਦੇ, ਹੇ ਸੁਆਮੀ!
Fareedkot Teekaਜਿਸ ਧਰਮਸਾਲਾ ਮੇਂ ਸੰਤ ਰਹਤੇ ਹੋਂ, ਮੈਂ ਨਿਰਗੁਣ ਕੋ ਉਹਾ ਅਸਥਾਨ ਦੀਜੀਏ। ਵਾ ਸੋ ਨਿਰਗੁਣ ਅਸਥਾਨ ਮੇਰੇ ਕੋ ਦੀਜੀਏ॥੩॥
Prof. Sahib Singhਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥

ਪਦ ਅਰਥ ਮੋਹਿ = ਮੈਨੂੰ। ਧਰਮਸਾਲੀਐ = ਧਰਮ = ਅਸਥਾਨ ਵਿਚ, ਸਤ ਸੰਗ ਵਿਚ ॥੩॥

SikhNet (Spanish)Bendíceme con un lugar en el Recinto de Tus Santos. (3)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸਾਜਨ ਤੇਰੇ ਚਰਨ ਕੀ; ਹੋਇ ਰਹਾ ਸਦ ਧੂਰਿ ॥

saajan tere charan kee; hoe rahaa sad dhoor |

Sant Singh KhalsaO Friend, I pray that I may remain forever the dust of Your Feet.
Manmohan SinghMy friend, may I ever be the dust of Thine Feet.
Manmohan Singh (Punjabi)ਮੇਰੇ ਮਿੱਤ੍ਰ, ਮੈਂ ਹਮੇਸ਼ਾਂ ਹੀ ਤੇਰੇ ਪੈਰਾਂ ਦੀ ਧੂੜ ਬਣਿਆ ਰਹਾਂ।
Fareedkot Teekaਹੇ ਪ੍ਯਾਰੇ! ਮੈਂ ਤੇਰੇ ਚਰਨੋਂ ਕੀ ਨਿਤ੍ਯ ਧੂਰਿ ਬਨਾ ਰਹੂੰ॥
Prof. Sahib Singhਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ,

ਪਦ ਅਰਥ ਧੂਰਿ = ਧੂੜ, ਖ਼ਾਕ।

SikhNet (Spanish)Oh Amigo, añoro volverme el Polvo de Tus Pies.

ਨਾਨਕ ਸਰਣਿ ਤੁਹਾਰੀਆ; ਪੇਖਉ ਸਦਾ ਹਜੂਰਿ ॥੧॥

naanak saran tuhaareea; pekhau sadaa hajoor |1|

Sant Singh KhalsaNanak has entered Your Sanctuary, and beholds You ever-present. ||1||
Manmohan SinghNanak has entered Thine sanctuary and sees Thee ever face to face.
Manmohan Singh (Punjabi)ਨਾਨਕ ਨੇ ਤੇਰੀ ਸ਼ਰਨ ਸੰਭਾਲੀ ਹੈ ਅਤੇ ਉਹ ਸਦੀਵ ਹੀ ਤੈਨੂੰ ਹਾਜ਼ਰ ਨਾਜ਼ਰ ਵੇਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ ਸਰਣ ਕੋ ਪ੍ਰਾਪਤਿ ਹੂਆ ਰਹੂੰ ਅਰ ਆਪ ਕੋ ਸਰਬ ਸਥਾਨੋਂ ਮੇਂ ਪ੍ਰਤਖ੍ਯ ਦੇਖਤਾ ਰਹੂੰ॥੧॥☬ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਅਰਦਾਸਦਾ ਹੈ ਕਿ ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ॥੧॥

ਪਦ ਅਰਥ ਪੇਖਉ = ਵੇਖਾਂ। ਹਜੂਰਿ = ਅੰਗ ਸੰਗ, ਆਪਣੇ ਨਾਲ ॥੧॥

SikhNet (Spanish)Dice Nanak, oh Señor, busco Tu Refugio y veo por siempre Tu Presencia. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਪਤਿਤ ਪੁਨੀਤ ਅਸੰਖ ਹੋਹਿ; ਹਰਿ ਚਰਣੀ ਮਨੁ ਲਾਗ ॥

patit puneet asankh hohi; har charanee man laag |

Sant Singh KhalsaCountless sinners become pure, by fixing their minds on the Feet of the Lord.
Manmohan SinghCountless sinners become pure, by fixing their mind on God's Feet (Name).
Manmohan Singh (Punjabi)ਆਪਣੇ ਚਿੱਤ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਨ ਦੁਆਰਾ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਹਰਿ ਕੇ ਚਰਨੋਂ ਮੇਂ ਮਨ ਲਗਾਉਨੇ ਕਰ ਅਗਿਨਤ ਪਤਿਤ ਪਵਿਤ੍ਰ ਹੋ ਜਾਤੇ ਹੈਂ॥
Prof. Sahib Singh(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ (ਜੀਵ)।

SikhNet (Spanish)Millones de seres malvados se purifican a los Pies del Señor. El mérito del peregrinaje a todos los lugares santos se encuentra tan sólo

ਅਠਸਠਿ ਤੀਰਥ ਨਾਮੁ ਪ੍ਰਭ; ਜਿਸੁ ਨਾਨਕ ਮਸਤਕਿ ਭਾਗ ॥੨॥

atthasatth teerath naam prabh; jis naanak masatak bhaag |2|

Sant Singh KhalsaThe Name of God is the sixty-eight holy places of pilgrimage, O Nanak, for one who has such destiny written upon his forehead. ||2||
Manmohan SinghHe, on whose forehead such a destiny is recorded, O Nanak, obtains the Lord's Name for the sixty eight holy places.
Manmohan Singh (Punjabi)ਜਿਸ ਦੇ ਮੱਥੇ ਉਤੇ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਨਾਨਕ! ਉਹ ਸੁਆਮੀ ਦੇ ਨਾਮ ਨੂੰ ਹੀ ਅਠਾਹਟ ਧਰਮ ਅਸਥਾਨਾਂ ਵੱਜੋਂ ਪਾ (ਸਮਝ) ਲੈਂਦਾ ਹੈ।
Fareedkot Teekaਜਿਸ ਕੇ ਮਸਤਕ ਮੇਂ ਬਡੇ ਭਾਗ ਹੋਤੇ ਹੈਂ, ਤਿਸ ਕੋ ਅਠਸਠ ਤੀਰਥ ਰੂਪ ਪ੍ਰਭੂ ਕਾ ਨਾਮ ਪ੍ਰਾਪਤਿ ਹੋਤਾ ਹੈ॥੨॥
Prof. Sahib Singhਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਉਸ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ॥੨॥

ਪਦ ਅਰਥ ਅਠਸਠਿ = ਅਠਾਹਠ। ਮਸਤਕਿ = ਮੱਥੇ ਤੇ ॥੨॥

SikhNet (Spanish)en el Nombre del Señor, pero únicamente Lo obtiene aquél que lo tiene así asignado en su Destino. (2)

Open this shabad →

Shabad Guru Arjan Dev Ji Raag Gujri continues on Ang 519

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਿਤ ਜਪੀਐ ਸਾਸਿ ਗਿਰਾਸਿ; ਨਾਉ ਪਰਵਦਿਗਾਰ ਦਾ ॥

nit japeeai saas giraas; naau paravadigaar daa |

Sant Singh KhalsaWith every breath and morsel of food, chant the Name of the Lord, the Cherisher.
Manmohan SinghWith every breath and morsel of thine, ever remember thou the Name of thy Cherisher Lord.
Manmohan Singh (Punjabi)ਆਪਣੇ ਹਰ ਸੁਆਸ ਅਤੇ ਬੁਰਕੀ ਨਾਲ, ਤੂੰ ਹਮੇਸ਼ਾਂ ਆਪਣੇ ਪਾਲਣਹਾਰ ਪ੍ਰਮੇਸ਼ਰ ਦੇ ਨਾਮ ਨੂੰ ਯਾਦ ਕਰ।
Fareedkot Teekaਐਸੇ (ਪਰਵਦਿਗਾਰ) ਪਾਲਣੇ ਵਾਲੇ ਅਕਾਲ ਪੁਰਖ ਕਾ ਸ੍ਵਾਸ ਆਉਂਦੇ ਜਾਂਦੇ ਨਿਤ੍ਯ ਨਾਮ ਜਪੀਏ॥
Prof. Sahib Singhਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ,

ਪਦ ਅਰਥ ਸਾਸਿ = ਸਾਹ ਨਾਲ। ਗਿਰਾਸਿ = ਗਿਰਾਹੀ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰ = ਪਾਲਣ ਵਾਲਾ।

SikhNet (Spanish)Con cada respiración y con cada bocado canta el Nombre del Señor,

ਜਿਸ ਨੋ ਕਰੇ ਰਹੰਮ; ਤਿਸੁ. ਨ ਵਿਸਾਰਦਾ ॥

jis no kare raham; tis. na visaaradaa |

Sant Singh KhalsaThe Lord does not forget one upon whom He has bestowed His Grace.
Manmohan SinghThe Lord forgets not him, on whom He showers His benediction.
Manmohan Singh (Punjabi)ਪ੍ਰਭੂ, ਉਸ ਨੂੰ ਨਹੀਂ ਭੁਲਾਉਂਦਾ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
Fareedkot Teekaਕੈਸਾ ਹੈ ਅਕਾਲ ਪੁਰਖ? ਜਿਸ ਪਰ ਕ੍ਰਿਪਾ ਕਰਤਾ ਹੈ, ਉਸ ਕੋ ਚਿਤ ਸੇ ਭੂਲਾਵਤਾ ਨਹੀਂ॥
Prof. Sahib Singhਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ,

ਪਦ ਅਰਥ ਰਹੰਮ = ਰਹਿਮ, ਤਰਸ।

SikhNet (Spanish)Él es quien te sostiene siempre.

ਆਪਿ ਉਪਾਵਣਹਾਰ. ਆਪੇ ਹੀ ਮਾਰਦਾ ॥

aap upaavanahaar. aape hee maaradaa |

Sant Singh KhalsaHe Himself is the Creator, and He Himself destroys.
Manmohan SinghHimself He is the Creator, and He Himself destroys.
Manmohan Singh (Punjabi)ਖੁਦ ਹੀ ਉਹ ਸਿਰਜਣਹਾਰ ਹੈ ਅਤੇ ਖੁਦ ਹੀ ਉਹ ਵਿਣਾਸ ਕਰਤਾ।
Fareedkot Teekaਆਪ ਹੀ ਉਤਪੰਨ ਕਰਨੇ ਹਾਰਾ ਹੈ, ਆਪ ਹੀ ਮਾਰਤਾ, ਭਾਵ ਪ੍ਰਲ੍ਯ ਕਰਤਾ ਹੈ॥
Prof. Sahib Singhਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ,
SikhNet (Spanish)Aquél sobre quien reside Su Gracia, nunca es abandonado por Dios,

Open this shabad (9 lines, Angs 518-519) →

Ang 518 of 1430