ੴ

ਸਿੱਖਬਾਣੀ · SikhBani

ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥

hau maagau tujhai deaal kar daasaa goliaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 518 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ ਮਾਗਉ ਤੁਝੈ ਦਇਆਲ; ਕਰਿ ਦਾਸਾ ਗੋਲਿਆ ॥

hau maagau tujhai deaal; kar daasaa goliaa |

Sant Singh KhalsaI beg of You, O Merciful Lord: please, make me the slave of Your slaves.
Manmohan SinghMy Merciful Master, I beg of Thee to make me a slave of Thine attendants.
Manmohan Singh (Punjabi)ਮੇਰੇ ਮਿਹਰਬਾਨ ਮਾਲਕ, ! ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਹਾਂ ਕਿ ਮੈਨੂੰ ਆਪਣੇ ਸੇਵਕਾਂ ਦਾ ਗੁਲਾਮ ਬਣਾ ਦੇ।
Fareedkot Teekaਹੇ ਦ੍ਯਾਲ! ਮੈਂ ਤੇਰੇ ਸੇ ਯਹੀ ਮਾਂਗਤਾ ਹੂੰ ਕਿ ਅਪਨੇ ਦਾਸੋਂ ਕਾ ਮੈਨੂੰ ਗੋਲਾ, ਭਾਵ ਦਾਸੁ ਕਰੁ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ;
SikhNet (Spanish)Yo, esclavo de Tus Esclavos, Te busco, oh Uno Compasivo.

ਨਉ ਨਿਧਿ ਪਾਈ ਰਾਜੁ; ਜੀਵਾ ਬੋਲਿਆ ॥

nau nidh paaee raaj; jeevaa boliaa |

Sant Singh KhalsaI obtain the nine treasures and royalty; chanting Your Name, I live.
Manmohan SinghBy uttering Thy Name I sustain life, obtain nine treasures and sovereignty.
Manmohan Singh (Punjabi)ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਜੀਊਦਾਂ ਹਾਂ ਅਤੇ ਨੌਂ ਖਜਾਨੇ ਤੇ ਪਾਤਿਸ਼ਾਹੀ ਪ੍ਰਾਪਤ ਕਰਦਾ ਹਾਂ।
Fareedkot Teekaਮੈਂ ਯਹੀ ਨਉਨਿਧੀਆਂ ਔਰ ਰਾਜ ਪਾਵੋਂ, ਜੋ ਤੇਰੇ ਨਾਮ ਕੋ ਉਚਾਰਨ ਕਰਤਾ ਹੂਆ (ਜੀਵਾ) ਜੀਵਤਾ ਰਹੂੰ॥
Prof. Sahib Singhਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ,

ਪਦ ਅਰਥ ਨਿਧਿ = ਖ਼ਜ਼ਾਨਾ। ਬੋਲਿਆ = (ਤੇਰਾ ਨਾਮ) ਉਚਾਰਿਆਂ।

SikhNet (Spanish)Vivo recitando Tu Alabanza y así soy bendecido con los nueve Tesoros y con el dominio sobre la tierra.

ਅੰਮ੍ਰਿਤ ਨਾਮੁ ਨਿਧਾਨੁ; ਦਾਸਾ ਘਰਿ ਘਣਾ ॥

amrit naam nidhaan; daasaa ghar ghanaa |

Sant Singh KhalsaThe great ambrosial treasure, the Nectar of the Naam, is in the home of the Lord's slaves.
Manmohan SinghIn the home of God's serfs, is the big treasure of the ambrosial Name.
Manmohan Singh (Punjabi)ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ।
Fareedkot Teekaਨਾਮ ਅੰਮ੍ਰਿਤ ਕਾ ਖਜਾਨਾ ਦਾਸੋਂ ਕੇ ਅੰਤਸਕਰਨ ਮੇਂ ਬਹੁਤ ਹੈ॥
Prof. Sahib Singhਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ;

ਪਦ ਅਰਥ ਘਣਾ = ਬਹੁਤ।

SikhNet (Spanish)El Tesoro del Néctar de Tu Nombre se desborda para todos Tus sirvientes.A través de ellos soy bendecido y escucho la Alabanza del Señor.

ਤਿਨ ਕੈ ਸੰਗਿ ਨਿਹਾਲੁ; ਸ੍ਰਵਣੀ ਜਸੁ ਸੁਣਾ ॥

tin kai sang nihaal; sravanee jas sunaa |

Sant Singh KhalsaIn their company, I am in ecstasy, listening to Your Praises with my ears.
Manmohan SinghBy hearing Thine praise with my ears, in their association, I am mightily pleased.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ, ਆਪਣੇ ਕੰਨਾਂ ਨਾਲ ਤੇਰੀ ਕੀਰਤੀ ਸੁਣ ਕੇ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teeka(ਤਿਨ) ਤੇਰੇ ਦਾਸੋਂ ਕੇ ਸਤਸੰਗ ਮੇਂ ਸ੍ਰਵਨੋਂ ਸੇ ਆਪ ਕਾ ਜਸ ਸ੍ਰਵਣ ਕਰੂੰ, ਤਉ ਨਿਹਾਲ ਹੋਵੇਂਗਾ॥
Prof. Sahib Singhਜਦੋਂ ਮੈਂ ਉਹਨਾਂ ਦੀ ਸੰਗਤ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ।

ਪਦ ਅਰਥ ਸ੍ਰਵਣੀ = ਕੰਨਾਂ ਨਾਲ।

SikhNet (Spanish)Les sirvo y muevo el abanico sobre sus cabezas para purificar mi cuerpo.

ਕਮਾਵਾ ਤਿਨ ਕੀ ਕਾਰ; ਸਰੀਰੁ ਪਵਿਤੁ ਹੋਇ ॥

kamaavaa tin kee kaar; sareer pavit hoe |

Sant Singh KhalsaServing them, my body is purified.
Manmohan SinghBy performing their service, my body is purified.
Manmohan Singh (Punjabi)ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੇਰੀ ਦੇਹ ਪਾਵਨ ਹੋ ਗਈ ਹੈ।
Fareedkot Teekaਔਰ ਮੈਂ ਤਿਨ ਸੰਤੋਂ ਕੀ (ਕਾਰ) ਟਹਲ ਕਰੋਂ, ਜਿਸ ਕਰ ਮੇਰਾ ਸਰੀਰ ਪਵਿਤ੍ਰ ਹੋ ਜਾਇ॥
Prof. Sahib Singh(ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ,
SikhNet (Spanish)Les traigo agua, les muelo el maíz y me siento feliz lavándoles Sus Pies.

ਪਖਾ ਪਾਣੀ ਪੀਸਿ; ਬਿਗਸਾ ਪੈਰ ਧੋਇ ॥

pakhaa paanee pees; bigasaa pair dhoe |

Sant Singh KhalsaI wave the fans over them, and carry water for them; I grind the corn for them, and washing their feet, I am over-joyed.
Manmohan SinghI cool them with a fan, carry water for them, grind their corn and am over-joyed by washing their feet.
Manmohan Singh (Punjabi)ਮੈਂ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ, ਉਨ੍ਹਾਂ ਲਈ ਜਲ ਢੋਂਦਾ ਹਾਂ, ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਤੇ ਉਨ੍ਹਾ ਦੇ ਚਰਨ ਧੋ ਕੇ ਪਰਮ ਪ੍ਰਸੰਨ ਹੁੰਦਾ ਹਾਂ।
Fareedkot Teekaਤਿਨ ਸੰਤੋਂ ਕੋ ਪਖਾ ਕਰਕੇ, ਜਲ ਛਕਾਇਕੇ, ਤਿਨਾਂ ਕਾ ਅੰਨ ਪੀਸ ਕਰਕੇ, ਤਿਨ ਕੇ ਚਰਨੋਂ ਕੋ ਧੋ ਕਰ ਕੇ (ਬਿਗਸਾ) ਪ੍ਰਸੰਨ ਹੋਊਂ॥
Prof. Sahib Singh(ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ।

ਪਦ ਅਰਥ ਪੀਸਿ = (ਚੱਕੀ) ਪੀਹ ਕੇ। ਬਿਗਸਾ = ਮੈਂ ਖ਼ੁਸ਼ ਹੁੰਦਾ ਹਾਂ।

SikhNet (Spanish)Uno no puede hacer nada por sí mismo; sólo por la Gracia del Señor uno es salvado.

ਆਪਹੁ ਕਛੂ ਨ ਹੋਇ; ਪ੍ਰਭ ਨਦਰਿ ਨਿਹਾਲੀਐ ॥

aapahu kachhoo na hoe; prabh nadar nihaaleeai |

Sant Singh KhalsaBy myself, I can do nothing; O God, bless me with Your Glance of Grace.
Manmohan SinghBy myself I can do nothing. My Master look thou towards me with Thy merciful glance.
Manmohan Singh (Punjabi)ਆਪਣੇ ਆਪ ਨੂੰ ਮੈਂ ਕੁਛ ਭੀ ਨਹੀਂ ਕਰ ਸਕਦਾ। ਮੇਰੇ ਮਾਲਕ ਤੂੰ ਮੇਰੇ ਵੱਲ ਆਪਣੀ ਮਿਹਰ ਦੀ ਨਜਰ ਨਾਲ ਵੇਖ।
Fareedkot Teekaਹੇ ਪ੍ਰਭੂ! ਮੇਰੇ ਸੇ ਆਪ ਕੁਛੁ ਭੀ ਨਹੀਂ ਹੋ ਸਕਤਾ। ਆਪ ਮੇਰੇ ਪਰ ਕ੍ਰਿਪਾ ਦ੍ਰਿਸ੍ਟੀ ਕਰ ਕੇ ਨਿਹਾਲ ਅਰਥਾਤ ਦੁਖੋਂ ਸੇ ਰਹਿਤ ਕਰੀਏ॥
Prof. Sahib Singhਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ,

ਪਦ ਅਰਥ ਆਪਹੁ = ਮੇਰੇ ਆਪਣੇ ਪਾਸੋਂ। ਨਿਹਾਲੀਐ = ਤੱਕ, ਵੇਖ।

SikhNet (Spanish)Bendíceme, pues estoy sin mérito, oh Señor.

ਮੋਹਿ ਨਿਰਗੁਣ ਦਿਚੈ ਥਾਉ; ਸੰਤ ਧਰਮ ਸਾਲੀਐ ॥੩॥

mohi niragun dichai thaau; sant dharam saaleeai |3|

Sant Singh KhalsaI am worthless - please, bless me with a seat in the place of worship of the Saints. ||3||
Manmohan SinghBless me, a sinner with a seat in the saints place of piety, O Lord.
Manmohan Singh (Punjabi)ਮੈਂ ਪਾਪੀ, ਨੂੰ ਸਾਧੂਆਂ ਦੇ ਪਵਿੱਤਰ, ਅਸਥਾਨ (ਧਰਮਸ਼ਾਲਾ) ਵਿੱਚ ਟਿਕਾਣ ਦੀ ਦਾਤ ਦੇ, ਹੇ ਸੁਆਮੀ!
Fareedkot Teekaਜਿਸ ਧਰਮਸਾਲਾ ਮੇਂ ਸੰਤ ਰਹਤੇ ਹੋਂ, ਮੈਂ ਨਿਰਗੁਣ ਕੋ ਉਹਾ ਅਸਥਾਨ ਦੀਜੀਏ। ਵਾ ਸੋ ਨਿਰਗੁਣ ਅਸਥਾਨ ਮੇਰੇ ਕੋ ਦੀਜੀਏ॥੩॥
Prof. Sahib Singhਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤ ਵਿਚ ਥਾਂ ਦੇਹ ॥੩॥

ਪਦ ਅਰਥ ਮੋਹਿ = ਮੈਨੂੰ। ਧਰਮਸਾਲੀਐ = ਧਰਮ = ਅਸਥਾਨ ਵਿਚ, ਸਤ ਸੰਗ ਵਿਚ ॥੩॥

SikhNet (Spanish)Bendíceme con un lugar en el Recinto de Tus Santos. (3)
Answers quote the Granth verbatim with Ang citations. AI commentary is not Gurbani and not a religious ruling.