ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.
ਮੋਹਿ ਦੁਹਾਗਨਿ. ਆਪਿ ਸੀਗਾਰੀ ॥
mohi duhaagan. aap seegaaree |
Sant Singh KhalsaI was discarded and abandoned, but He has embellished me.
Manmohan SinghMe, the discarded one, the Lord, Himself has embellished.
Manmohan Singh (Punjabi)ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ।
Fareedkot Teekaਮੈਨੂੰ (ਦੁਹਾਗਨਿ) ਛੁਟੜ ਨੂੰ ਆਪ (ਸੀਗਾਰੀ) ਸੁਭ ਗੁਣ ਦੀਏ ਹੈਂ॥
Prof. Sahib Singhਹੇ ਸਹੇਲੀਓ! (ਮੈਂ) ਮੰਦੇ ਭਾਗਾਂ ਵਾਲੀ (ਸਾਂ) ਮੈਨੂੰ (ਖਸਮ-ਪ੍ਰਭੂ ਨੇ) ਆਪ (ਆਤਮਕ ਜੀਵਨ ਦੇ ਗਹਿਣਿਆਂ ਨਾਲ) ਸਜਾ ਲਿਆ,ਪਦ ਅਰਥ ਮੋਹਿ = ਮੈਨੂੰ। ਦੋਹਾਗਨਿ = {दुर्भागिनी} ਮੰਦੇ ਭਾਗਾਂ ਵਾਲੀ ਨੂੰ। ਸੀਗਾਰੀ = ਸਿੰਗਾਰ ਲਿਆ, ਸਜਾ ਲਿਆ।
SikhNet (Spanish)Habiendo vivido segregado, el Mismo Señor me ha embellecido,
ਰੂਪ ਰੰਗ ਦੇ. ਨਾਮਿ ਸਵਾਰੀ ॥
roop rang de. naam savaaree |
Sant Singh KhalsaHe has blessed me with beauty and His Love; through His Name, I am exalted.
Manmohan SinghBlessing me with beauty, His love and His Name, the Lord has regenerated me.
Manmohan Singh (Punjabi)ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ।
Fareedkot Teekaਰੂਪ ਭਾਵ ਮਨ ਕੀ ਸਫਾਈ ਔਰ (ਰੰਗ) ਪ੍ਰੇਮ ਦੇ ਕਰ ਪਰਮੇਸ੍ਵਰ ਨਾਮੀ ਨੇ ਮੁਝ ਕੋ ਸਵਾਰ ਦੀਆ ਹੈ॥
Prof. Sahib Singh(ਮੈਨੂੰ ਸੋਹਣਾ ਆਤਮਕ) ਰੂਪ ਦੇ ਕੇ (ਸੋਹਣਾ) ਪ੍ਰੇਮ ਬਖ਼ਸ਼ ਕੇ (ਆਪਣੇ) ਨਾਮ ਵਿਚ (ਜੋੜ ਕੇ ਉਸ ਨੇ ਮੈਨੂੰ) ਸੋਹਣੇ ਆਤਮਕ ਜੀਵਨ ਵਾਲੀ ਬਣਾ ਲਿਆ।ਪਦ ਅਰਥ ਦੇ = ਦੇ ਕੇ। ਨਾਮਿ = ਨਾਮ ਵਿਚ (ਜੋੜ ਕੇ)। ਸਵਾਰੀ = ਸੋਹਣੀ ਬਣਾ ਲਿਆ।
SikhNet (Spanish)y otorgando Su Bendición con Su Nombre me llenó de Belleza.
ਮਿਟਿਓ ਦੁਖੁ ਅਰੁ ਸਗਲ ਸੰਤਾਪ ॥
mittio dukh ar sagal santaap |
Sant Singh KhalsaAll my pains and sorrows have been eradicated.
Manmohan SinghMy pain and sorrow have all ended.
Manmohan Singh (Punjabi)ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ।
Fareedkot Teekaਵਿਛੋੜੇ ਕਾ ਦੁਖ ਔਰ ਦੁਖ ਜਨ ਸੰਤਾਪ ਮੇਰਾ ਸਭ ਮਿਟ ਜਾਤਾ ਭ੍ਯਾ॥
Prof. Sahib Singhਹੇ ਸਹੇਲੀਓ! (ਮੇਰੇ ਅੰਦਰੋਂ) ਦੁੱਖ ਮਿਟ ਗਿਆ ਹੈ ਸਾਰੇ ਕਲੇਸ਼ ਮਿਟ ਗਏ ਹਨ।ਪਦ ਅਰਥ ਅਰੁ = ਅਤੇ {ਅਰਿ = ਵੈਰੀ} ਸੰਤਾਪ = ਕਲੇਸ਼।
SikhNet (Spanish)Ahora ya no tengo dolor ni sufrimiento,
ਗੁਰ ਹੋਏ; ਮੇਰੇ ਮਾਈ ਬਾਪ ॥੧॥
gur hoe; mere maaee baap |1|
Sant Singh KhalsaThe Guru has become my Mother and Father. ||1||
Manmohan SinghThe Guru has become my Mother and Father.
Manmohan Singh (Punjabi)ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ।
Fareedkot Teekaਕਿਉਂਕਿ ਗੁਰੂ ਮੇਰੇ ਮਾਤਾ ਪਿਤਾ ਵਤ ਸਹਾਇਤਾ ਕਰਨ ਵਾਲੇ ਹੋਏ ਹੈਂ॥੧॥
Prof. Sahib Singh(ਇਹ ਸਾਰੀ ਮਿਹਰ ਗੁਰੂ ਨੇ ਕਰਾਈ ਹੈ, ਗੁਰੂ ਨੇ ਹੀ ਕੰਤ-ਪ੍ਰਭੂ ਨਾਲ ਮਿਲਾਇਆ ਹੈ) ਸਤਿਗੁਰੂ ਹੀ (ਮੇਰੇ ਵਾਸਤੇ) ਮੇਰੀ ਮਾਂ ਮੇਰਾ ਪਿਉ ਬਣਿਆ ਹੈ ॥੧॥ਪਦ ਅਰਥ ਮਾਈ = ਮਾਂ ॥੧॥
SikhNet (Spanish)pues el Guru se ha vuelto mi Padre y Madre. (1)
ਸਖੀ ਸਹੇਰੀ; ਮੇਰੈ ਗ੍ਰਸਤਿ ਅਨੰਦ ॥
sakhee saheree; merai grasat anand |
Sant Singh KhalsaO my friends and companions, my household is in bliss.
Manmohan SinghO my friends and mates, my household is in bliss now.
Manmohan Singh (Punjabi)ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ।
Fareedkot Teeka(ਸਖੀ ਸਹੇਰੀ) ਹੇ ਪ੍ਯਾਰੀ ਸਖੀ! ਅਰਥਾਤ ਹੇ ਮੇਰੇ ਭਾਈ! ਮੈਨੂੰ (ਗ੍ਰਸਤਿ) ਪਤੀ ਕੇ ਮਿਲਾਪ ਕਾ ਅਨੰਦੁ ਹੈ॥
Prof. Sahib Singhਹੇ ਮੇਰੀ ਸਖੀਓ! ਹੇ ਮੇਰੀ ਸਹੇਲੀਓ! ਮੇਰੇ (ਹਿਰਦੇ-) ਘਰ ਵਿਚ ਆਤਮਕ ਆਨੰਦ ਬਣ ਗਿਆ ਹੈ,ਪਦ ਅਰਥ ਸਖੀ = ਹੇ ਸਖੀਓ! ਸਹੇਰੀ = ਹੇ ਸਹੇਲੀਹੋ! ਮੇਰੈ ਗ੍ਰਸਤਿ = ਮੇਰੇ (ਹਿਰਦੇ-) ਘਰ ਵਿਚ।
SikhNet (Spanish)Oh compañeros, en mi hogar ahora hay un inmenso Éxtasis,
ਕਰਿ ਕਿਰਪਾ; ਭੇਟੇ ਮੋਹਿ ਕੰਤ ॥੧॥ ਰਹਾਉ ॥
kar kirapaa; bhette mohi kant |1| rahaau |
Sant Singh KhalsaGranting His Grace, my Husband Lord has met me. ||1||Pause||
Manmohan SinghShowering His benediction, my Spouse has met me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ।
Fareedkot Teekaਕਿਉਂਕਿ ਕ੍ਰਿਪਾ ਕਰ ਕੇ ਮੇਰੇ ਕੰਤ ਮੈਨੂੰ (ਭੇਟੇ) ਮਿਲੇ ਹੈਂ॥੧॥ ਰਹਾਉ ॥
Prof. Sahib Singh(ਕਿਉਂਕਿ) ਮੇਰੇ ਖਸਮ (-ਪ੍ਰਭੂ) ਜੀ ਮਿਹਰ ਕਰ ਕੇ ਮੈਨੂੰ ਮਿਲ ਪਏ ਹਨ ॥੧॥ ਰਹਾਉ ॥ਪਦ ਅਰਥ ਕਰਿ = ਕਰ ਕੇ। ਭੇਟੇ = ਮਿਲ ਪਏ ਹਨ। ਮੋਹਿ = ਮੈਨੂੰ। ਕੰਤ = ਖਸਮ (-ਪ੍ਰਭੂ) ਜੀ ॥੧॥ ਰਹਾਉ ॥
SikhNet (Spanish)pues el Señor, en Su Compasión me ha encontrado y me ha vuelto Suyo Propio. (1-Pausa)
ਤਪਤਿ ਬੁਝੀ; ਪੂਰਨ ਸਭ ਆਸਾ ॥
tapat bujhee; pooran sabh aasaa |
Sant Singh KhalsaThe fire of desire has been extinguished, and all my desires have been fulfilled.
Manmohan SinghMy fire is quenched and all my desires are fulfilled.
Manmohan Singh (Punjabi)ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਬ੍ਰਿਹੇ ਤਪਤ ਬੁਝ ਗਈ ਔ ਮਨ ਕੀ ਆਸਾ ਪੂਰਨ ਭਈ ਹੈ॥
Prof. Sahib Singhਹੇ ਸਹੇਲੀਓ! (ਹੁਣ ਮੇਰੇ ਅੰਦਰੋਂ ਤ੍ਰਿਸ਼ਨਾ-ਅੱਗ ਦੀ) ਸੜਨ ਬੁੱਝ ਗਈ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ,ਪਦ ਅਰਥ ਤਪਤਿ = (ਤ੍ਰਿਸ਼ਨਾ-ਅੱਗ ਦੀ) ਸੜਨ।
SikhNet (Spanish)Mi fuego interno ha sido sofocado y vivo ahora en Plenitud,
ਮਿਟੇ ਅੰਧੇਰ; ਭਏ ਪਰਗਾਸਾ ॥
mitte andher; bhe paragaasaa |
Sant Singh KhalsaThe darkness has been dispelled, and the Divine Light blazes forth.
Manmohan SinghThe darkness is dispelled and the Divine Light is illumined for me.
Manmohan Singh (Punjabi)ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ ਪਰਕਾਸ਼ ਮੇਰੇ ਲਈ ਰੌਸ਼ਨ ਹੋ ਗਿਆ ਹੈ।
Fareedkot Teekaਅਗ੍ਯਾਨ ਅੰਧੇਰ ਮਿਟ ਗ੍ਯਾ ਹੈ ਔਰ ਗ੍ਯਾਨ ਕਾ ਪ੍ਰਕਾਸ ਹੂਆ ਹੈ॥
Prof. Sahib Singh(ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ) ਹਨੇਰੇ ਮਿਟ ਗਏ ਹਨ, (ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ ਹੈ।ਪਦ ਅਰਥ ਪਰਗਾਸਾ = ਚਾਨਣ।
SikhNet (Spanish)la oscuridad fue eliminada, pues vivo en la Iluminación.
ਅਨਹਦ ਸਬਦ ਅਚਰਜ ਬਿਸਮਾਦ ॥
anahad sabad acharaj bisamaad |
Sant Singh KhalsaThe Unstruck Sound-current of the Shabad, the Word of God, is wondrous and amazing!
Manmohan SinghWondrous is the spiritual bliss of the celestial strain.
Manmohan Singh (Punjabi)ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ।
Fareedkot Teekaਏਕ ਰਸ ਜੋ ਬ੍ਰਹਮ ਹੈ, ਸੋ ਅਸਚਰਜ ਤੇ ਅਸਚਰਜ ਹੈ॥
Prof. Sahib Singh(ਹੁਣ ਇਉਂ ਹੋ ਗਿਆ ਹੈ ਜਿਵੇਂ) ਇਕ-ਰਸ ਸਾਰੇ ਸਾਜ਼ਾਂ ਦਾ ਰਾਗ (ਮੇਰੇ ਅੰਦਰ ਹੋ ਰਿਹਾ ਹੈ) (ਮੇਰੇ ਅੰਦਰ) ਅਚਰਜ ਤੇ ਹੈਰਾਨ ਕਰਨ ਵਾਲੀ (ਉੱਚੀ ਆਤਮਕ ਅਵਸਥਾ ਬਣ ਗਈ ਹੈ)।ਪਦ ਅਰਥ ਅਨਹਦ ਸ਼ਬਦ = ਇਕ-ਰਸ ਸਾਰੇ ਸਾਜ਼ਾਂ ਦਾ ਰਾਗ। ਬਿਸਮਾਦ = ਹੈਰਾਨ ਕਰ ਦੇਣ ਵਾਲੀ ਅਵਸਥਾ।
SikhNet (Spanish)Estoy impactado por Su Maravilla, en mi interior resuena la Música Celestial de la Palabra del Shabd,
ਗੁਰੁ ਪੂਰਾ; ਪੂਰਾ ਪਰਸਾਦ ॥੨॥
gur pooraa; pooraa parasaad |2|
Sant Singh KhalsaPerfect is the Grace of the Perfect Guru. ||2||
Manmohan SinghPerfect is the grace of the Perfect Guru.
Manmohan Singh (Punjabi)ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ।
Fareedkot Teekaਤੇ ਪੁਨਃ (ਗੁਰੁ) ਬਡਾ ਹੈ ਔਰ ਪੂਰਾ ਹੈ ਔਰ ਪੂਰਾ ਹੀ ਤਿਸ ਕਾ (ਪਰਸਾਦ) ਅਨੁਗ੍ਰਹ ਹੈ॥੨॥
Prof. Sahib Singh(ਹੇ ਸਹੇਲੀਓ! ਇਹ ਸਭ ਕੁਝ) ਪੂਰਾ ਗੁਰੂ ਹੀ (ਕਰਨ ਵਾਲਾ ਹੈ, ਇਹ) ਪੂਰੇ (ਗੁਰੂ ਦੀ ਹੀ) ਮਿਹਰ ਹੋਈ ਹੈ ॥੨॥ਪਦ ਅਰਥ ਪਰਸਾਦ = ਕਿਰਪਾ ॥੨॥
SikhNet (Spanish)pues Perfecto es mi Guru y Perfecta es Su Gracia. (2)
ਜਾ ਕਉ ਪ੍ਰਗਟ ਭਏ ਗੋਪਾਲ ॥
jaa kau pragatt bhe gopaal |
Sant Singh KhalsaThat person, unto whom the Lord reveals Himself
Manmohan SinghHe, unto whom my Master becomes manifest;
Manmohan Singh (Punjabi)ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ,
Fareedkot Teekaਜਿਸ ਪੁਰਸ ਕੇ ਗੋਪਾਲ ਸਾਖ੍ਯਾਤਕਾਰ ਭਏ ਹੈਂ॥
Prof. Sahib Singhਹੇ ਸਹੇਲੀਓ! ਜਿਸ (ਸੁਭਾਗੀ) ਦੇ ਅੰਦਰ ਗੋਪਾਲ-ਪ੍ਰਭੂ ਪਰਗਟ ਹੋ ਜਾਂਦਾ ਹੈ,ਪਦ ਅਰਥ ਜਾ ਕਉ = ਜਿਸ ਨੂੰ, ਜਿਸ ਦੇ ਹਿਰਦੇ ਵਿਚ।
SikhNet (Spanish)A aquél a quien mi Señor, mi Dios se Le vuelve Manifiesto,
ਤਾ ਕੈ ਦਰਸਨਿ; ਸਦਾ ਨਿਹਾਲ ॥
taa kai darasan; sadaa nihaal |
Sant Singh Khalsaby the Blessed Vision of his Darshan, I am forever enraptured.
Manmohan Singhby His sight one is ever in bliss.
Manmohan Singh (Punjabi)ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ।
Fareedkot Teekaਤਿਸ ਕੇ ਦਰਸਨ ਕਰ ਕੇ ਔਰ ਜੀਵ ਸਦੀਵ ਨਿਹਾਲ ਹੋਤੇ ਹੈਂ ਅਰਥਾਤ ਦੁਖ ਰਹਿਤ ਹੋਤੇ ਹੈਂ॥
Prof. Sahib Singhਉਸ ਦੇ ਦਰਸਨ ਦੀ ਬਰਕਤਿ ਨਾਲ ਸਦਾ ਨਿਹਾਲ ਹੋ ਜਾਈਦਾ ਹੈ।ਪਦ ਅਰਥ ਤਾ ਕੈ ਦਰਸਨਿ = ਉਸ ਦੇ ਦਰਸਨ ਨਾਲ। ਨਿਹਾਲ = ਪ੍ਰਸੰਨ।
SikhNet (Spanish)al tener Su Visión, ese ser es para siempre bendecido.
ਸਰਬ ਗੁਣਾ; ਤਾ ਕੈ ਬਹੁਤੁ ਨਿਧਾਨ ॥
sarab gunaa; taa kai bahut nidhaan |
Sant Singh KhalsaHe obtains all virtues and so many treasures.
Manmohan SinghHe obtains all virtues and many treasures,
Manmohan Singh (Punjabi)ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ।
Fareedkot Teekaਸਮੂਹ ਗੁਣਾਂ ਕੇ ਖਜਾਨੇ ਤਾ ਕੇ ਘਰ ਮੇਂ ਬਹੁਤ ਹੈਂ॥
Prof. Sahib Singhਹੇ ਸਹੇਲੀਓ! ਉਸ ਦੇ ਹਿਰਦੇ ਵਿਚ ਸਾਰੇ (ਆਤਮਕ) ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰ (ਮਾਨੋ) ਭਾਰਾ ਖ਼ਜ਼ਾਨਾ ਇਕੱਠਾ ਹੋ ਜਾਂਦਾ ਹੈ,ਪਦ ਅਰਥ ਤਾ ਕੈ = ਉਸ ਦੇ ਅੰਦਰ। ਨਿਧਾਨ = ਖ਼ਜ਼ਾਨਾ।
SikhNet (Spanish)Es bendecido con cada Mérito. Él es el Tesoro de Virtud.
ਜਾ ਕਉ; ਸਤਿਗੁਰਿ ਦੀਓ ਨਾਮੁ ॥੩॥
jaa kau; satigur deeo naam |3|
Sant Singh KhalsaThe True Guru blesses him with the Naam, the Name of the Lord. ||3||
Manmohan Singhwhom the True Guru blesses with the Lord's Name.
Manmohan Singh (Punjabi)ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ।
Fareedkot Teekaਜਿਸ ਕੋ ਸਤਿਗੁਰੋਂ ਨੇ ਨਾਮ ਦਾਨ ਦੀਆ ਹੈ॥੩॥
Prof. Sahib Singhਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਦੇ ਦਿੱਤਾ ॥੩॥ਪਦ ਅਰਥ ਸਤਿਗੁਰਿ = ਗੁਰੂ ਨੇ ॥੩॥
SikhNet (Spanish)Si, el que es bendecido con el Naam, el Nombre del Señor por el Guru. (3)
ਜਾ ਕਉ ਭੇਟਿਓ; ਠਾਕੁਰੁ ਅਪਨਾ ॥
jaa kau bhettio; tthaakur apanaa |
Sant Singh KhalsaThat person who meets with his Lord and Master
Manmohan SinghHe, who is met with by his Lord;
Manmohan Singh (Punjabi)ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ,
Fareedkot Teekaਜਿਸ ਕੋ ਅਪਨਾ ਸ੍ਵਾਮੀ ਪਰਮੇਸ੍ਵਰ (ਭੇਟਿਓ) ਮਿਲਿਆ ਹੈ॥
Prof. Sahib Singhਹੇ ਸਹੇਲੀਓ! ਜਿਸ ਮਨੁੱਖ ਨੂੰ ਆਪਣਾ ਮਾਲਕ-ਪ੍ਰਭੂ ਮਿਲ ਪੈਂਦਾ ਹੈ,ਪਦ ਅਰਥ ਭੇਟਿਓ = ਮਿਲ ਪਿਆ।
SikhNet (Spanish)Aquél a quien Dios, el Señor encuentra, entra en el Estado de Meditación
ਮਨੁ ਤਨੁ ਸੀਤਲੁ; ਹਰਿ ਹਰਿ ਜਪਨਾ ॥
man tan seetal; har har japanaa |
Sant Singh Khalsahis mind and body are cooled and soothed, chanting the Name of the Lord, Har, Har.
Manmohan Singhhis mind and body are cooled and he contemplates his Lord Master.
Manmohan Singh (Punjabi)ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ।
Fareedkot Teekaਤਿਸ ਕਾ ਤਨੁ ਮਨੁ ਸੀਤਲੁ ਹੂਆ ਹੈ ਔਰ ਵਹੁ ਮੁਖ ਸੇ ਹਰਿ ਹਰਿ ਨਾਮ ਕੋ ਜਪਨਾ ਕਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ।ਪਦ ਅਰਥ ਸੀਤਲੁ = ਸ਼ਾਂਤ। ਜਪਨਾ = ਜਪਦਿਆਂ।
SikhNet (Spanish)y su cuerpo y mente son refrescados,
ਕਹੁ ਨਾਨਕ; ਜੋ ਜਨ ਪ੍ਰਭ ਭਾਏ ॥
kahu naanak; jo jan prabh bhaae |
Sant Singh KhalsaSays Nanak, such a humble being is pleasing to God;
Manmohan SinghSays Nanak, the persons, who are pleasing to their Lord;
Manmohan Singh (Punjabi)ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਜਨ) ਦਾਸ ਪ੍ਰਭੂ ਕੋ ਭਾਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ,ਪਦ ਅਰਥ ਭਾਏ = ਪਿਆਰੇ ਲੱਗੇ।
SikhNet (Spanish)pero al Polvo de Sus Pies, extraordinario es quien llega.
ਤਾ ਕੀ ਰੇਨੁ; ਬਿਰਲਾ ਕੋ ਪਾਏ ॥੪॥੧੪॥੨੭॥
taa kee ren; biralaa ko paae |4|14|27|
Sant Singh Khalsaonly a rare few are blessed with the dust of his feet. ||4||14||27||
Manmohan Singhsome rare one is blessed with the dust of their feet.
Manmohan Singh (Punjabi)ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ।
Fareedkot Teekaਤਿਨ ਪੁਰਸੋਂ ਕੀ (ਰੇਨੁ) ਚਰਨ ਧੂਰੀ ਕੋਈ ਵਿਰਲਾ ਹੀ ਪਾਵਤਾ ਹੈ, ਭਾਵ ਦੁਰਲਭ ਹੈ॥੪॥੧੪॥੨੭॥
Prof. Sahib Singhਕੋਈ ਵਿਰਲਾ (ਵਡਭਾਗੀ) ਮਨੁੱਖ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਦਾ ਹੈ ॥੪॥੧੪॥੨੭॥ਪਦ ਅਰਥ ਤਾ ਕੀ = ਉਹਨਾਂ ਦੀ। ਰੇਨੁ = ਚਰਨ-ਧੂੜ। ਬਿਰਲਾ ਕੋ = ਕੋਈ ਵਿਰਲਾ ਮਨੁੱਖ ॥੪॥੧੪॥੨੭॥
SikhNet (Spanish)Dice Nanak, sólo aquél que complace a su Dios. (4-14-27)