ੴ

ਸਿੱਖਬਾਣੀ · SikhBani

Ang 1143

Sri Guru Granth Sahib · Raag Bhairao · 4 shabads, 55 lines
Translations
Shabad Guru Arjan Dev Ji Raag Bhairao continued from Ang 1142

ਸਭ ਮਹਿ. ਏਕੁ ਰਹਿਆ ਭਰਪੂਰਾ ॥

sabh meh. ek rahiaa bharapooraa |

Sant Singh KhalsaThe One Lord is totally pervading and permeating all.
Manmohan SinghThe one Lord is fully contained amongst all.
Manmohan Singh (Punjabi)ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਐਸਾ ਜੋ ਸਰਬ ਕਲਾ ਸਮਰਥ ਸਚਾ ਵਾਹਿਗੁਰੂ ਹੈ ਸਰਬ ਕੇ ਬੀਚ ਵਹੀ ਏਕ ਭਰਪੂਰ ਹੋ ਰਹਾ ਹੈ॥
Prof. Sahib Singhਸਭ ਜੀਵਾਂ ਵਿਚ ਉਹ ਪਰਮਾਤਮਾ ਹੀ ਪੂਰਨ ਤੌਰ ਤੇ ਵੱਸ ਰਿਹਾ ਹੈ।

ਪਦ ਅਰਥ ਰਹਿਆ ਭਰਪੂਰਾ = ਪੂਰਨ ਤੌਰ ਤੇ ਵੱਸ ਰਿਹਾ ਹੈ।

SikhNet (Spanish)El Señor está en todo,

ਸੋ ਜਾਪੈ; ਜਿਸੁ ਸਤਿਗੁਰੁ ਪੂਰਾ ॥

so jaapai; jis satigur pooraa |

Sant Singh KhalsaHe alone meditates on the Lord, whose True Guru is Perfect.
Manmohan SinghHe alone contemplates Him perfect is whose Guru.
Manmohan Singh (Punjabi)ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ।
Fareedkot Teekaਤਿਸ ਪਰਮੇਸ੍ਵਰ ਕੋ ਸੋਈ ਜਪਤਾ ਹੈ ਜਿਸ ਕੋ ਪੂਰਾ ਸਤਿਗੁਰੂ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਉਸ ਦਾ ਨਾਮ) ਉਹ ਮਨੁੱਖ (ਹੀ) ਜਪਦਾ ਹੈ, ਜਿਸ ਨੂੰ ਪੂਰਾ ਗੁਰੂ (ਪ੍ਰੇਰਨਾ ਕਰਦਾ ਹੈ)।

ਪਦ ਅਰਥ ਜਾਪੈ = ਜਪਦਾ ਹੈ।

SikhNet (Spanish)pero sólo el que cuenta con un Guru Perfecto llega a conocer esto.

ਹਰਿ ਕੀਰਤਨੁ ਤਾ ਕੋ ਆਧਾਰੁ ॥

har keeratan taa ko aadhaar |

Sant Singh KhalsaSuch a person has the Kirtan of the Lord's Praises for his Support.
Manmohan SinghGod's praise is the support of him,
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ,
Fareedkot Teekaਹਰੀ ਕੇ ਕੀਰਤਨ ਕਾ ਤਿਸ ਪੁਰਸ ਕੋ ਅਧਾਰੁ ਹੋਤਾ ਹੈ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਆਸਰਾ ਬਣ ਜਾਂਦੀ ਹੈ,

ਪਦ ਅਰਥ ਤਾ ਕੋ = ਉਸ ਦੇ ਹਿਰਦੇ ਵਿਚ। ਆਧਾਰੁ = ਆਸਰਾ।

SikhNet (Spanish)La Alabanza del Señor entonces se vuelve el Único Soporte

ਕਹੁ ਨਾਨਕ. ਜਿਸੁ ਆਪਿ ਦਇਆਰੁ ॥੪॥੧੩॥੨੬॥

kahu naanak. jis aap deaar |4|13|26|

Sant Singh KhalsaSays Nanak, the Lord Himself is merciful to him. ||4||13||26||
Manmohan Singhon whom, the Lord Himself is merciful; says Nanak,
Manmohan Singh (Punjabi)ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਪਰਮੇਸ੍ਵਰ ਦਿਆਲ ਹੋਤਾ ਹੈ॥੪॥੧੩॥੨੬॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੪॥੧੩॥੨੬॥

ਪਦ ਅਰਥ ਦਇਆਰੁ = ਦਇਆਵਾਨ ॥੪॥੧੩॥੨੬॥

SikhNet (Spanish)de aquél sobre quien está la Gracia de Dios. (4-13-26)

Open this shabad (19 lines, Angs 1142-1143) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.

ਮੋਹਿ ਦੁਹਾਗਨਿ. ਆਪਿ ਸੀਗਾਰੀ ॥

mohi duhaagan. aap seegaaree |

Sant Singh KhalsaI was discarded and abandoned, but He has embellished me.
Manmohan SinghMe, the discarded one, the Lord, Himself has embellished.
Manmohan Singh (Punjabi)ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ।
Fareedkot Teekaਮੈਨੂੰ (ਦੁਹਾਗਨਿ) ਛੁਟੜ ਨੂੰ ਆਪ (ਸੀਗਾਰੀ) ਸੁਭ ਗੁਣ ਦੀਏ ਹੈਂ॥
Prof. Sahib Singhਹੇ ਸਹੇਲੀਓ! (ਮੈਂ) ਮੰਦੇ ਭਾਗਾਂ ਵਾਲੀ (ਸਾਂ) ਮੈਨੂੰ (ਖਸਮ-ਪ੍ਰਭੂ ਨੇ) ਆਪ (ਆਤਮਕ ਜੀਵਨ ਦੇ ਗਹਿਣਿਆਂ ਨਾਲ) ਸਜਾ ਲਿਆ,

ਪਦ ਅਰਥ ਮੋਹਿ = ਮੈਨੂੰ। ਦੋਹਾਗਨਿ = {दुर्भागिनी} ਮੰਦੇ ਭਾਗਾਂ ਵਾਲੀ ਨੂੰ। ਸੀਗਾਰੀ = ਸਿੰਗਾਰ ਲਿਆ, ਸਜਾ ਲਿਆ।

SikhNet (Spanish)Habiendo vivido segregado, el Mismo Señor me ha embellecido,

ਰੂਪ ਰੰਗ ਦੇ. ਨਾਮਿ ਸਵਾਰੀ ॥

roop rang de. naam savaaree |

Sant Singh KhalsaHe has blessed me with beauty and His Love; through His Name, I am exalted.
Manmohan SinghBlessing me with beauty, His love and His Name, the Lord has regenerated me.
Manmohan Singh (Punjabi)ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ।
Fareedkot Teekaਰੂਪ ਭਾਵ ਮਨ ਕੀ ਸਫਾਈ ਔਰ (ਰੰਗ) ਪ੍ਰੇਮ ਦੇ ਕਰ ਪਰਮੇਸ੍ਵਰ ਨਾਮੀ ਨੇ ਮੁਝ ਕੋ ਸਵਾਰ ਦੀਆ ਹੈ॥
Prof. Sahib Singh(ਮੈਨੂੰ ਸੋਹਣਾ ਆਤਮਕ) ਰੂਪ ਦੇ ਕੇ (ਸੋਹਣਾ) ਪ੍ਰੇਮ ਬਖ਼ਸ਼ ਕੇ (ਆਪਣੇ) ਨਾਮ ਵਿਚ (ਜੋੜ ਕੇ ਉਸ ਨੇ ਮੈਨੂੰ) ਸੋਹਣੇ ਆਤਮਕ ਜੀਵਨ ਵਾਲੀ ਬਣਾ ਲਿਆ।

ਪਦ ਅਰਥ ਦੇ = ਦੇ ਕੇ। ਨਾਮਿ = ਨਾਮ ਵਿਚ (ਜੋੜ ਕੇ)। ਸਵਾਰੀ = ਸੋਹਣੀ ਬਣਾ ਲਿਆ।

SikhNet (Spanish)y otorgando Su Bendición con Su Nombre me llenó de Belleza.

ਮਿਟਿਓ ਦੁਖੁ ਅਰੁ ਸਗਲ ਸੰਤਾਪ ॥

mittio dukh ar sagal santaap |

Sant Singh KhalsaAll my pains and sorrows have been eradicated.
Manmohan SinghMy pain and sorrow have all ended.
Manmohan Singh (Punjabi)ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ।
Fareedkot Teekaਵਿਛੋੜੇ ਕਾ ਦੁਖ ਔਰ ਦੁਖ ਜਨ ਸੰਤਾਪ ਮੇਰਾ ਸਭ ਮਿਟ ਜਾਤਾ ਭ੍ਯਾ॥
Prof. Sahib Singhਹੇ ਸਹੇਲੀਓ! (ਮੇਰੇ ਅੰਦਰੋਂ) ਦੁੱਖ ਮਿਟ ਗਿਆ ਹੈ ਸਾਰੇ ਕਲੇਸ਼ ਮਿਟ ਗਏ ਹਨ।

ਪਦ ਅਰਥ ਅਰੁ = ਅਤੇ {ਅਰਿ = ਵੈਰੀ} ਸੰਤਾਪ = ਕਲੇਸ਼।

SikhNet (Spanish)Ahora ya no tengo dolor ni sufrimiento,

ਗੁਰ ਹੋਏ; ਮੇਰੇ ਮਾਈ ਬਾਪ ॥੧॥

gur hoe; mere maaee baap |1|

Sant Singh KhalsaThe Guru has become my Mother and Father. ||1||
Manmohan SinghThe Guru has become my Mother and Father.
Manmohan Singh (Punjabi)ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ।
Fareedkot Teekaਕਿਉਂਕਿ ਗੁਰੂ ਮੇਰੇ ਮਾਤਾ ਪਿਤਾ ਵਤ ਸਹਾਇਤਾ ਕਰਨ ਵਾਲੇ ਹੋਏ ਹੈਂ॥੧॥
Prof. Sahib Singh(ਇਹ ਸਾਰੀ ਮਿਹਰ ਗੁਰੂ ਨੇ ਕਰਾਈ ਹੈ, ਗੁਰੂ ਨੇ ਹੀ ਕੰਤ-ਪ੍ਰਭੂ ਨਾਲ ਮਿਲਾਇਆ ਹੈ) ਸਤਿਗੁਰੂ ਹੀ (ਮੇਰੇ ਵਾਸਤੇ) ਮੇਰੀ ਮਾਂ ਮੇਰਾ ਪਿਉ ਬਣਿਆ ਹੈ ॥੧॥

ਪਦ ਅਰਥ ਮਾਈ = ਮਾਂ ॥੧॥

SikhNet (Spanish)pues el Guru se ha vuelto mi Padre y Madre. (1)

ਸਖੀ ਸਹੇਰੀ; ਮੇਰੈ ਗ੍ਰਸਤਿ ਅਨੰਦ ॥

sakhee saheree; merai grasat anand |

Sant Singh KhalsaO my friends and companions, my household is in bliss.
Manmohan SinghO my friends and mates, my household is in bliss now.
Manmohan Singh (Punjabi)ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ।
Fareedkot Teeka(ਸਖੀ ਸਹੇਰੀ) ਹੇ ਪ੍ਯਾਰੀ ਸਖੀ! ਅਰਥਾਤ ਹੇ ਮੇਰੇ ਭਾਈ! ਮੈਨੂੰ (ਗ੍ਰਸਤਿ) ਪਤੀ ਕੇ ਮਿਲਾਪ ਕਾ ਅਨੰਦੁ ਹੈ॥
Prof. Sahib Singhਹੇ ਮੇਰੀ ਸਖੀਓ! ਹੇ ਮੇਰੀ ਸਹੇਲੀਓ! ਮੇਰੇ (ਹਿਰਦੇ-) ਘਰ ਵਿਚ ਆਤਮਕ ਆਨੰਦ ਬਣ ਗਿਆ ਹੈ,

ਪਦ ਅਰਥ ਸਖੀ = ਹੇ ਸਖੀਓ! ਸਹੇਰੀ = ਹੇ ਸਹੇਲੀਹੋ! ਮੇਰੈ ਗ੍ਰਸਤਿ = ਮੇਰੇ (ਹਿਰਦੇ-) ਘਰ ਵਿਚ।

SikhNet (Spanish)Oh compañeros, en mi hogar ahora hay un inmenso Éxtasis,

ਕਰਿ ਕਿਰਪਾ; ਭੇਟੇ ਮੋਹਿ ਕੰਤ ॥੧॥ ਰਹਾਉ ॥

kar kirapaa; bhette mohi kant |1| rahaau |

Sant Singh KhalsaGranting His Grace, my Husband Lord has met me. ||1||Pause||
Manmohan SinghShowering His benediction, my Spouse has met me. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ।
Fareedkot Teekaਕਿਉਂਕਿ ਕ੍ਰਿਪਾ ਕਰ ਕੇ ਮੇਰੇ ਕੰਤ ਮੈਨੂੰ (ਭੇਟੇ) ਮਿਲੇ ਹੈਂ॥੧॥ ਰਹਾਉ ॥
Prof. Sahib Singh(ਕਿਉਂਕਿ) ਮੇਰੇ ਖਸਮ (-ਪ੍ਰਭੂ) ਜੀ ਮਿਹਰ ਕਰ ਕੇ ਮੈਨੂੰ ਮਿਲ ਪਏ ਹਨ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਭੇਟੇ = ਮਿਲ ਪਏ ਹਨ। ਮੋਹਿ = ਮੈਨੂੰ। ਕੰਤ = ਖਸਮ (-ਪ੍ਰਭੂ) ਜੀ ॥੧॥ ਰਹਾਉ ॥

SikhNet (Spanish)pues el Señor, en Su Compasión me ha encontrado y me ha vuelto Suyo Propio. (1-Pausa)

ਤਪਤਿ ਬੁਝੀ; ਪੂਰਨ ਸਭ ਆਸਾ ॥

tapat bujhee; pooran sabh aasaa |

Sant Singh KhalsaThe fire of desire has been extinguished, and all my desires have been fulfilled.
Manmohan SinghMy fire is quenched and all my desires are fulfilled.
Manmohan Singh (Punjabi)ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਬ੍ਰਿਹੇ ਤਪਤ ਬੁਝ ਗਈ ਔ ਮਨ ਕੀ ਆਸਾ ਪੂਰਨ ਭਈ ਹੈ॥
Prof. Sahib Singhਹੇ ਸਹੇਲੀਓ! (ਹੁਣ ਮੇਰੇ ਅੰਦਰੋਂ ਤ੍ਰਿਸ਼ਨਾ-ਅੱਗ ਦੀ) ਸੜਨ ਬੁੱਝ ਗਈ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ,

ਪਦ ਅਰਥ ਤਪਤਿ = (ਤ੍ਰਿਸ਼ਨਾ-ਅੱਗ ਦੀ) ਸੜਨ।

SikhNet (Spanish)Mi fuego interno ha sido sofocado y vivo ahora en Plenitud,

ਮਿਟੇ ਅੰਧੇਰ; ਭਏ ਪਰਗਾਸਾ ॥

mitte andher; bhe paragaasaa |

Sant Singh KhalsaThe darkness has been dispelled, and the Divine Light blazes forth.
Manmohan SinghThe darkness is dispelled and the Divine Light is illumined for me.
Manmohan Singh (Punjabi)ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ ਪਰਕਾਸ਼ ਮੇਰੇ ਲਈ ਰੌਸ਼ਨ ਹੋ ਗਿਆ ਹੈ।
Fareedkot Teekaਅਗ੍ਯਾਨ ਅੰਧੇਰ ਮਿਟ ਗ੍ਯਾ ਹੈ ਔਰ ਗ੍ਯਾਨ ਕਾ ਪ੍ਰਕਾਸ ਹੂਆ ਹੈ॥
Prof. Sahib Singh(ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ) ਹਨੇਰੇ ਮਿਟ ਗਏ ਹਨ, (ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ ਹੈ।

ਪਦ ਅਰਥ ਪਰਗਾਸਾ = ਚਾਨਣ।

SikhNet (Spanish)la oscuridad fue eliminada, pues vivo en la Iluminación.

ਅਨਹਦ ਸਬਦ ਅਚਰਜ ਬਿਸਮਾਦ ॥

anahad sabad acharaj bisamaad |

Sant Singh KhalsaThe Unstruck Sound-current of the Shabad, the Word of God, is wondrous and amazing!
Manmohan SinghWondrous is the spiritual bliss of the celestial strain.
Manmohan Singh (Punjabi)ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ।
Fareedkot Teekaਏਕ ਰਸ ਜੋ ਬ੍ਰਹਮ ਹੈ, ਸੋ ਅਸਚਰਜ ਤੇ ਅਸਚਰਜ ਹੈ॥
Prof. Sahib Singh(ਹੁਣ ਇਉਂ ਹੋ ਗਿਆ ਹੈ ਜਿਵੇਂ) ਇਕ-ਰਸ ਸਾਰੇ ਸਾਜ਼ਾਂ ਦਾ ਰਾਗ (ਮੇਰੇ ਅੰਦਰ ਹੋ ਰਿਹਾ ਹੈ) (ਮੇਰੇ ਅੰਦਰ) ਅਚਰਜ ਤੇ ਹੈਰਾਨ ਕਰਨ ਵਾਲੀ (ਉੱਚੀ ਆਤਮਕ ਅਵਸਥਾ ਬਣ ਗਈ ਹੈ)।

ਪਦ ਅਰਥ ਅਨਹਦ ਸ਼ਬਦ = ਇਕ-ਰਸ ਸਾਰੇ ਸਾਜ਼ਾਂ ਦਾ ਰਾਗ। ਬਿਸਮਾਦ = ਹੈਰਾਨ ਕਰ ਦੇਣ ਵਾਲੀ ਅਵਸਥਾ।

SikhNet (Spanish)Estoy impactado por Su Maravilla, en mi interior resuena la Música Celestial de la Palabra del Shabd,

ਗੁਰੁ ਪੂਰਾ; ਪੂਰਾ ਪਰਸਾਦ ॥੨॥

gur pooraa; pooraa parasaad |2|

Sant Singh KhalsaPerfect is the Grace of the Perfect Guru. ||2||
Manmohan SinghPerfect is the grace of the Perfect Guru.
Manmohan Singh (Punjabi)ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ।
Fareedkot Teekaਤੇ ਪੁਨਃ (ਗੁਰੁ) ਬਡਾ ਹੈ ਔਰ ਪੂਰਾ ਹੈ ਔਰ ਪੂਰਾ ਹੀ ਤਿਸ ਕਾ (ਪਰਸਾਦ) ਅਨੁਗ੍ਰਹ ਹੈ॥੨॥
Prof. Sahib Singh(ਹੇ ਸਹੇਲੀਓ! ਇਹ ਸਭ ਕੁਝ) ਪੂਰਾ ਗੁਰੂ ਹੀ (ਕਰਨ ਵਾਲਾ ਹੈ, ਇਹ) ਪੂਰੇ (ਗੁਰੂ ਦੀ ਹੀ) ਮਿਹਰ ਹੋਈ ਹੈ ॥੨॥

ਪਦ ਅਰਥ ਪਰਸਾਦ = ਕਿਰਪਾ ॥੨॥

SikhNet (Spanish)pues Perfecto es mi Guru y Perfecta es Su Gracia. (2)

ਜਾ ਕਉ ਪ੍ਰਗਟ ਭਏ ਗੋਪਾਲ ॥

jaa kau pragatt bhe gopaal |

Sant Singh KhalsaThat person, unto whom the Lord reveals Himself
Manmohan SinghHe, unto whom my Master becomes manifest;
Manmohan Singh (Punjabi)ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ,
Fareedkot Teekaਜਿਸ ਪੁਰਸ ਕੇ ਗੋਪਾਲ ਸਾਖ੍ਯਾਤਕਾਰ ਭਏ ਹੈਂ॥
Prof. Sahib Singhਹੇ ਸਹੇਲੀਓ! ਜਿਸ (ਸੁਭਾਗੀ) ਦੇ ਅੰਦਰ ਗੋਪਾਲ-ਪ੍ਰਭੂ ਪਰਗਟ ਹੋ ਜਾਂਦਾ ਹੈ,

ਪਦ ਅਰਥ ਜਾ ਕਉ = ਜਿਸ ਨੂੰ, ਜਿਸ ਦੇ ਹਿਰਦੇ ਵਿਚ।

SikhNet (Spanish)A aquél a quien mi Señor, mi Dios se Le vuelve Manifiesto,

ਤਾ ਕੈ ਦਰਸਨਿ; ਸਦਾ ਨਿਹਾਲ ॥

taa kai darasan; sadaa nihaal |

Sant Singh Khalsaby the Blessed Vision of his Darshan, I am forever enraptured.
Manmohan Singhby His sight one is ever in bliss.
Manmohan Singh (Punjabi)ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ।
Fareedkot Teekaਤਿਸ ਕੇ ਦਰਸਨ ਕਰ ਕੇ ਔਰ ਜੀਵ ਸਦੀਵ ਨਿਹਾਲ ਹੋਤੇ ਹੈਂ ਅਰਥਾਤ ਦੁਖ ਰਹਿਤ ਹੋਤੇ ਹੈਂ॥
Prof. Sahib Singhਉਸ ਦੇ ਦਰਸਨ ਦੀ ਬਰਕਤਿ ਨਾਲ ਸਦਾ ਨਿਹਾਲ ਹੋ ਜਾਈਦਾ ਹੈ।

ਪਦ ਅਰਥ ਤਾ ਕੈ ਦਰਸਨਿ = ਉਸ ਦੇ ਦਰਸਨ ਨਾਲ। ਨਿਹਾਲ = ਪ੍ਰਸੰਨ।

SikhNet (Spanish)al tener Su Visión, ese ser es para siempre bendecido.

ਸਰਬ ਗੁਣਾ; ਤਾ ਕੈ ਬਹੁਤੁ ਨਿਧਾਨ ॥

sarab gunaa; taa kai bahut nidhaan |

Sant Singh KhalsaHe obtains all virtues and so many treasures.
Manmohan SinghHe obtains all virtues and many treasures,
Manmohan Singh (Punjabi)ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ।
Fareedkot Teekaਸਮੂਹ ਗੁਣਾਂ ਕੇ ਖਜਾਨੇ ਤਾ ਕੇ ਘਰ ਮੇਂ ਬਹੁਤ ਹੈਂ॥
Prof. Sahib Singhਹੇ ਸਹੇਲੀਓ! ਉਸ ਦੇ ਹਿਰਦੇ ਵਿਚ ਸਾਰੇ (ਆਤਮਕ) ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰ (ਮਾਨੋ) ਭਾਰਾ ਖ਼ਜ਼ਾਨਾ ਇਕੱਠਾ ਹੋ ਜਾਂਦਾ ਹੈ,

ਪਦ ਅਰਥ ਤਾ ਕੈ = ਉਸ ਦੇ ਅੰਦਰ। ਨਿਧਾਨ = ਖ਼ਜ਼ਾਨਾ।

SikhNet (Spanish)Es bendecido con cada Mérito. Él es el Tesoro de Virtud.

ਜਾ ਕਉ; ਸਤਿਗੁਰਿ ਦੀਓ ਨਾਮੁ ॥੩॥

jaa kau; satigur deeo naam |3|

Sant Singh KhalsaThe True Guru blesses him with the Naam, the Name of the Lord. ||3||
Manmohan Singhwhom the True Guru blesses with the Lord's Name.
Manmohan Singh (Punjabi)ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ।
Fareedkot Teekaਜਿਸ ਕੋ ਸਤਿਗੁਰੋਂ ਨੇ ਨਾਮ ਦਾਨ ਦੀਆ ਹੈ॥੩॥
Prof. Sahib Singhਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਦੇ ਦਿੱਤਾ ॥੩॥

ਪਦ ਅਰਥ ਸਤਿਗੁਰਿ = ਗੁਰੂ ਨੇ ॥੩॥

SikhNet (Spanish)Si, el que es bendecido con el Naam, el Nombre del Señor por el Guru. (3)

ਜਾ ਕਉ ਭੇਟਿਓ; ਠਾਕੁਰੁ ਅਪਨਾ ॥

jaa kau bhettio; tthaakur apanaa |

Sant Singh KhalsaThat person who meets with his Lord and Master
Manmohan SinghHe, who is met with by his Lord;
Manmohan Singh (Punjabi)ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ,
Fareedkot Teekaਜਿਸ ਕੋ ਅਪਨਾ ਸ੍ਵਾਮੀ ਪਰਮੇਸ੍ਵਰ (ਭੇਟਿਓ) ਮਿਲਿਆ ਹੈ॥
Prof. Sahib Singhਹੇ ਸਹੇਲੀਓ! ਜਿਸ ਮਨੁੱਖ ਨੂੰ ਆਪਣਾ ਮਾਲਕ-ਪ੍ਰਭੂ ਮਿਲ ਪੈਂਦਾ ਹੈ,

ਪਦ ਅਰਥ ਭੇਟਿਓ = ਮਿਲ ਪਿਆ।

SikhNet (Spanish)Aquél a quien Dios, el Señor encuentra, entra en el Estado de Meditación

ਮਨੁ ਤਨੁ ਸੀਤਲੁ; ਹਰਿ ਹਰਿ ਜਪਨਾ ॥

man tan seetal; har har japanaa |

Sant Singh Khalsahis mind and body are cooled and soothed, chanting the Name of the Lord, Har, Har.
Manmohan Singhhis mind and body are cooled and he contemplates his Lord Master.
Manmohan Singh (Punjabi)ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ।
Fareedkot Teekaਤਿਸ ਕਾ ਤਨੁ ਮਨੁ ਸੀਤਲੁ ਹੂਆ ਹੈ ਔਰ ਵਹੁ ਮੁਖ ਸੇ ਹਰਿ ਹਰਿ ਨਾਮ ਕੋ ਜਪਨਾ ਕਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਸੀਤਲੁ = ਸ਼ਾਂਤ। ਜਪਨਾ = ਜਪਦਿਆਂ।

SikhNet (Spanish)y su cuerpo y mente son refrescados,

ਕਹੁ ਨਾਨਕ; ਜੋ ਜਨ ਪ੍ਰਭ ਭਾਏ ॥

kahu naanak; jo jan prabh bhaae |

Sant Singh KhalsaSays Nanak, such a humble being is pleasing to God;
Manmohan SinghSays Nanak, the persons, who are pleasing to their Lord;
Manmohan Singh (Punjabi)ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਜਨ) ਦਾਸ ਪ੍ਰਭੂ ਕੋ ਭਾਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ,

ਪਦ ਅਰਥ ਭਾਏ = ਪਿਆਰੇ ਲੱਗੇ।

SikhNet (Spanish)pero al Polvo de Sus Pies, extraordinario es quien llega.

ਤਾ ਕੀ ਰੇਨੁ; ਬਿਰਲਾ ਕੋ ਪਾਏ ॥੪॥੧੪॥੨੭॥

taa kee ren; biralaa ko paae |4|14|27|

Sant Singh Khalsaonly a rare few are blessed with the dust of his feet. ||4||14||27||
Manmohan Singhsome rare one is blessed with the dust of their feet.
Manmohan Singh (Punjabi)ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ।
Fareedkot Teekaਤਿਨ ਪੁਰਸੋਂ ਕੀ (ਰੇਨੁ) ਚਰਨ ਧੂਰੀ ਕੋਈ ਵਿਰਲਾ ਹੀ ਪਾਵਤਾ ਹੈ, ਭਾਵ ਦੁਰਲਭ ਹੈ॥੪॥੧੪॥੨੭॥
Prof. Sahib Singhਕੋਈ ਵਿਰਲਾ (ਵਡਭਾਗੀ) ਮਨੁੱਖ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਦਾ ਹੈ ॥੪॥੧੪॥੨੭॥

ਪਦ ਅਰਥ ਤਾ ਕੀ = ਉਹਨਾਂ ਦੀ। ਰੇਨੁ = ਚਰਨ-ਧੂੜ। ਬਿਰਲਾ ਕੋ = ਕੋਈ ਵਿਰਲਾ ਮਨੁੱਖ ॥੪॥੧੪॥੨੭॥

SikhNet (Spanish)Dice Nanak, sólo aquél que complace a su Dios. (4-14-27)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo Guru Aryan, Quinto Canal Divino.

ਚਿਤਵਤ ਪਾਪ; ਨ ਆਲਕੁ ਆਵੈ ॥

chitavat paap; na aalak aavai |

Sant Singh KhalsaThe mortal does not hesitate to think about sin.
Manmohan SinghThe mortal tarries not in thinking of sin.
Manmohan Singh (Punjabi)ਗੁਨਾਹ ਨੂੰ ਸੋਚਣ ਵਿੱਚ ਇਨਸਾਨ ਸੁਸਤੀ ਨਹੀਂ ਕਰਦਾ।
Fareedkot Teekaਜੀਵ ਪਾਪ ਕਰਮ ਚਿਤਵਤੇ ਕੌ ਆਲਸੁ ਨਹੀਂ ਆਵਤਾ॥
Prof. Sahib Singh(ਕੁਰਾਹੇ ਪਿਆ ਹੋਇਆ ਮਨੁੱਖ) ਪਾਪ ਸੋਚਦਿਆਂ (ਰਤਾ ਭੀ) ਢਿੱਲ ਨਹੀਂ ਕਰਦਾ,

ਪਦ ਅਰਥ ਚਿਤਵਤ = ਚਿਤਵਦਿਆਂ, ਸੋਚਦਿਆਂ। ਆਲਕੁ = ਆਲਸ।

SikhNet (Spanish)Uno no tarda en entrar en pensamientos malvados, sin vergüenza alguna va a prostíbulos.

ਬੇਸੁਆ ਭਜਤ; ਕਿਛੁ. ਨਹ ਸਰਮਾਵੈ ॥

besuaa bhajat; kichh. neh saramaavai |

Sant Singh KhalsaHe is not ashamed to spend time with prostitutes.
Manmohan SinghCohabiting with a prostitute, he is not a bit ashamed.
Manmohan Singh (Punjabi)ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ।
Fareedkot Teekaਪੁਨਹ ਬੇਸ੍ਵਾ ਕੋ ਸੇਵਨ ਕਰਤਾ ਭੋਗਤਾ ਹੂਆ ਭੀ ਕਛੁ ਸਰਮ ਨਹੀਂ ਕਰਤਾ ਹੈ॥
Prof. Sahib Singhਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ।

ਪਦ ਅਰਥ ਭਜਤ = ਭੋਗਦਿਆਂ।

SikhNet (Spanish)Trabaja todo el día para ganarse el pan,

ਸਾਰੋ ਦਿਨਸੁ ਮਜੂਰੀ ਕਰੈ ॥

saaro dinas majooree karai |

Sant Singh KhalsaHe works all day long,
Manmohan SinghHe toils and labours the whole day long,
Manmohan Singh (Punjabi)ਉਹ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ।
Fareedkot Teekaਸਾਰਾ ਦਿਨ ਸਨਬੰਧੀਆਂ ਕੇ ਵਾਸਤੇ ਮਜਦੂਰੀ ਕਰਤਾ ਹੈ॥
Prof. Sahib Singh(ਮਾਇਆ ਦੀ ਖ਼ਾਤਰ) ਸਾਰਾ ਹੀ ਦਿਨ ਮਜੂਰੀ ਕਰ ਸਕਦਾ ਹੈ,
SikhNet (Spanish)pero cuando se trata de meditar

ਹਰਿ ਸਿਮਰਨ ਕੀ ਵੇਲਾ; ਬਜਰ ਸਿਰਿ ਪਰੈ ॥੧॥

har simaran kee velaa; bajar sir parai |1|

Sant Singh Khalsabut when it is time to remember the Lord, then a heavy stone falls on his head. ||1||
Manmohan SinghBut when it is the time to remember God, then, a heavy stone falls on his head.
Manmohan Singh (Punjabi)ਪ੍ਰੰਤੂ ਜਦ ਵਾਹਿਗੁਰੂ ਦੇ ਭਜਨ ਦਾ ਸਮਾਂ ਆਉਂਦਾ ਹੈ, ਤਾਂ ਉਸ ਦੇ ਸਿਰ ਤੇ ਭਾਰੀ ਪੱਥਰ ਆ ਡਿੱਗਦਾ ਹੈ।
Fareedkot Teekaਪਰੰਤੂ ਹਰੀ ਕੇ ਸਿਮਰਨ ਵੇਲੇ ਸਿਰ ਪੁਰ ਨਿੰਦ੍ਰਾ ਰੂਪ ਵਾ ਪਾਪ ਰੂਪ ਮਾਨੋ ਬਜਰ ਪੜਤਾ ਹੈ, ਭਾਵ ਦੁਖੀ ਹੋਤਾ ਹੈ॥੧॥
Prof. Sahib Singhਪਰ ਜਦੋਂ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ (ਤਦੋਂ ਇਉਂ ਹੁੰਦਾ ਹੈ ਜਿਵੇਂ ਇਸ ਦੇ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ॥੧॥

ਪਦ ਅਰਥ ਬਜਰ = ਬਿਜਲੀ। ਸਿਰਿ = ਸਿਰ ਉਤੇ ॥੧॥

SikhNet (Spanish)un poco en Dios se pierde entre las ramas. (1)

ਮਾਇਆ ਲਗਿ; ਭੂਲੋ ਸੰਸਾਰੁ ॥

maaeaa lag; bhoolo sansaar |

Sant Singh KhalsaAttached to Maya, the world is deluded and confused.
Manmohan SinghAttached to worldly valuables, the world is gone astray.
Manmohan Singh (Punjabi)ਸੰਸਾਰੀ ਪਦਾਰਥਾਂ ਨਾਲ ਜੁੜ ਕੇ ਦੁਨੀਆਂ ਕੁਰਾਹੇ ਪਈ ਹੋਈ ਹੈ।
Fareedkot Teekaਸੰਸਾਰ ਮਾਇਆ ਮੇਂ ਲਗ ਕਰ ਕੇ ਸ੍ਵਰੂਪ ਸੇ ਭੂਲ ਰਹਾ ਹੈ॥
Prof. Sahib Singhਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਲਗਿ = ਲੱਗ ਕੇ, ਪੈ ਕੇ। ਭੂਲੋ = ਕੁਰਾਹੇ ਪਿਆ ਹੋਇਆ ਹੈ।

SikhNet (Spanish)Apegado a Maya el mundo entero se ha extraviado del Sendero.

ਆਪਿ ਭੁਲਾਇਆ ਭੁਲਾਵਣਹਾਰੈ; ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥

aap bhulaaeaa bhulaavanahaarai; raach rahiaa birathaa biauhaar |1| rahaau |

Sant Singh KhalsaThe Deluder Himself has deluded the mortal, and now he is engrossed in worthless worldly affairs. ||1||Pause||
Manmohan SinghThe strayer, of Himself, has strayed him, and he is engrossed in the worthless worldly affairs. Pause.
Manmohan Singh (Punjabi)ਗੁਮਰਾਹ ਕਰਨ ਵਾਲੇ ਨੇ ਆਪੇ ਹੀ ਉਸ ਨੂੰ ਗੁਮਰਾਹ ਕੀਤਾ ਹੈ ਅਤੇ ਉਹ ਨਿਕੰਮੇ ਸੰਸਾਰੀ ਕੰਾਂ ਵਿੱਚ ਖਚਤ ਹੋ ਰਿਹਾ ਹੈ। ਠਹਿਰਾਓ।
Fareedkot Teekaਜਿਸ ਕੋ ਭੁਲਾਵਨਹਾਰ ਪਰਮੇਸ੍ਵਰ ਨੇ ਆਪ ਭੁਲਾਇਆ ਵਹੁ ਪੁਰਸੁ ਬ੍ਯਰਥ ਧੰਧਿਓਂ ਮੇਂ ਰਚਿ ਰਹਾ ਹੈ॥੧॥ ਰਹਾਉ ॥
Prof. Sahib Singh(ਪਰ ਜਗਤ ਦੇ ਭੀ ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਭੁਲਾਵਣਹਾਰੈ = ਕੁਰਾਹੇ ਪਾਣ ਦੀ ਸਮਰਥਾ ਵਾਲੇ ਹਰੀ ਨੇ। ਰਾਚਿ ਰਹਿਆ = ਮਗਨ ਹੋ ਰਿਹਾ ਹੈ। ਬਿਉਹਾਰ = ਵਿਹਾਰਾਂ ਵਿਚ ॥੧॥ ਰਹਾਉ ॥

SikhNet (Spanish)Es el Mismo Dios Quien lo ha desviado, aunque él piense que es el esplendor del mundo. (1-Pausa)

ਪੇਖਤ; ਮਾਇਆ ਰੰਗ, ਬਿਹਾਇ ॥

pekhat; maaeaa rang, bihaae |

Sant Singh KhalsaGazing on Maya's illusion, its pleasures pass away.
Manmohan SinghWhile man sees, the worldly revelments pass away,
Manmohan Singh (Punjabi)ਬੰਦੇ ਨੇ ਦੇਖਦਿਆਂ ਹੀ ਸੰਸਾਰੀ ਰੰਗਰਲੀਆਂ ਬੀਤ ਜਾਂਦੀਆਂ ਹਨ।
Fareedkot Teekaਪ੍ਰਾਣੀ ਦੇਖਤਾ ਹੈ ਕਿ ਮਾਯਾ ਕਾ ਅਨੰਦ (ਬਿਹਾਇ) ਤ੍ਯਾਗ ਜਾਣੇ ਵਾਲਾ ਹੈ॥
Prof. Sahib Singhਮਾਇਆ ਦੇ ਚੋਜ-ਤਮਾਸ਼ੇ ਵੇਖਦਿਆਂ ਹੀ (ਕੁਰਾਹੇ ਪਏ ਮਨੁੱਖ ਦੀ ਉਮਰ) ਬੀਤ ਜਾਂਦੀ ਹੈ,

ਪਦ ਅਰਥ ਮਾਇਆ ਰੰਗ = ਮਾਇਆ ਦੇ ਚੋਜ-ਤਮਾਸ਼ੇ। ਬਿਹਾਇ = (ਉਮਰ) ਬੀਤਦੀ ਹੈ।

SikhNet (Spanish)Divirtiéndose en la Maya,

ਗੜਬੜ ਕਰੈ; ਕਉਡੀ ਰੰਗੁ ਲਾਇ ॥

garrabarr karai; kauddee rang laae |

Sant Singh KhalsaHe loves the shell, and ruins his life.
Manmohan SinghHe loves the shell and disfigures his life.
Manmohan Singh (Punjabi)ਕੌਡੀ ਨਾਲ ਪਿਆਰ ਪਾ ਉਹ ਆਪਣੇ ਜੀਵਨ ਨੂੰ ਕਰੂਪ ਕਰ ਲੈਂਦਾ ਹੈ।
Fareedkot Teekaਪਰੰਤੂ ਫਿਰ ਭੀ ਮਾਯਾ ਵਿਖੇ ਪ੍ਰੇਮ ਕੋ ਲਗਾਇ ਕਰ ਅਨੇਕ ਪ੍ਰਕਾਰ ਕੇ ਰੌਲੇ ਝਗੜੇ ਕਰਤਾ ਹੈ॥
Prof. Sahib Singhਤੁੱਛ ਜਿਹੀ ਮਾਇਆ ਵਿਚ ਪਿਆਰ ਪਾ ਕੇ (ਰੋਜ਼ਾਨਾ ਕਾਰ-ਵਿਹਾਰ ਵਿਚ ਭੀ) ਹੇਰਾ-ਵੇਰੀ ਕਰਦਾ ਰਹਿੰਦਾ ਹੈ।

ਪਦ ਅਰਥ ਗੜਬੜ = (ਹਿਸਾਬ ਵਿਚ) ਹੇਰਾ ਫੇਰੀ। ਰੰਗੁ = ਪਿਆਰ। ਕਉਡੀ = ਤੁੱਛ ਮਾਇਆ ਵਿਚ। ਲਾਇ = ਲਾ ਕੇ।

SikhNet (Spanish)él pasa su vida y le fascina la trivialidad con su mente totalmente confundida.

ਅੰਧ ਬਿਉਹਾਰ; ਬੰਧ ਮਨੁ ਧਾਵੈ ॥

andh biauhaar; bandh man dhaavai |

Sant Singh KhalsaBound to blind worldly affairs, his mind wavers and wanders.
Manmohan SinghBound to blind worldly pursuits His mind wanders.
Manmohan Singh (Punjabi)ਅੰਨ੍ਹੇ ਸੰਸਾਰੀ ਵਿਚਾਰਾਂ ਨਾਲ ਬੱਝਿਆ ਹੋਇਆ ਊਸ ਦਾ ਰੁਨੂਆ ਭਟਕਦਾ ਫਿਰਦਾ ਹੈ।
Fareedkot Teekaਅੰਧੇ ਜੀਵ ਕਾ ਮਨ ਬੰਧਨ ਰੂਪ ਬਿਹਾਰੋਂ ਮੇਂ ਧਾਵਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਕਰ ਦੇਣ ਵਾਲੇ ਕਾਰ-ਵਿਹਾਰ ਦੇ ਬੰਧਨਾਂ ਵਲ (ਕੁਰਾਹੇ ਪਏ ਮਨੁੱਖ ਦਾ) ਮਨ ਦੌੜਦਾ ਰਹਿੰਦਾ ਹੈ,

ਪਦ ਅਰਥ ਅੰਧ ਬਿਉਹਾਰ = (ਮਾਇਆ ਦੇ ਮੋਹ ਵਿਚ) ਅੰਨ੍ਹੇ ਕਰ ਦੇਣ ਵਾਲੇ ਕਾਰ-ਵਿਹਾਰ। ਬੰਧ = ਬੰਧਨ। ਧਾਵੈ = ਦੌੜਦਾ ਹੈ।

SikhNet (Spanish)Su mente vaga, apegada a deseos ciegos,

ਕਰਣੈਹਾਰੁ; ਨ ਜੀਅ ਮਹਿ ਆਵੈ ॥੨॥

karanaihaar; na jeea meh aavai |2|

Sant Singh KhalsaThe Creator Lord does not come into his mind. ||2||
Manmohan SinghThe Creator-Lord enters not his mind.
Manmohan Singh (Punjabi)ਸਿਰਜਣਹਾਰ ਸੁਆਮੀ ਉਸ ਦੇ ਮਨ ਅੰਦਰ ਪਰਵੇਸ਼ ਨਹੀਂ ਕਰਦਾ।
Fareedkot Teekaਕਰਣੇਹਾਰ ਪਰਮੇਸ੍ਵਰ ਮਨ ਵਿਖੇ ਨਹੀਂ ਆਵਤਾ ਹੈ॥੨॥
Prof. Sahib Singhਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿਚ ਨਹੀਂ ਯਾਦ ਆਉਂਦਾ ॥੨॥

ਪਦ ਅਰਥ ਜੀਅ ਮਹਿ = ਹਿਰਦੇ ਵਿਚ ॥੨॥

SikhNet (Spanish)sin buscar para nada al Señor Creador. (2)

ਕਰਤ ਕਰਤ ਇਵ ਹੀ ਦੁਖੁ ਪਾਇਆ ॥

karat karat iv hee dukh paaeaa |

Sant Singh KhalsaWorking and working like this, he only obtains pain,
Manmohan SinghToiling and moiling this-wise, he suffers pain.
Manmohan Singh (Punjabi)ਇਸ ਤਰ੍ਹਾ ਮਿਹਨਤ ਮੁਸ਼ੱਕਤ ਕਰਦਾ ਹੋਇਆ, ਉਹ ਕਸ਼ਟ ਉਠਾਉਂਦਾ ਹੈ।
Fareedkot Teekaਜੀਵ ਨੇ ਇਸੀ ਪ੍ਰਕਾਰ ਧੰਧੋਂ ਕੋ ਕਰਤੇ ਕਰਤੇ ਸੰਸਾਰ ਮੇਂ ਦੁਖ ਹੀ ਪਾਯਾ ਹੈ॥
Prof. Sahib Singh(ਕੁਰਾਹੇ ਪਿਆ ਮਨੁੱਖ) ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦੁੱਖ ਭੋਗਦਾ ਹੈ,

ਪਦ ਅਰਥ ਕਰਤ ਕਰਤ = ਕਰਦਿਆਂ ਕਰਦਿਆਂ। ਇਵ ਹੀ = ਇਸੇ ਤਰ੍ਹਾਂ।

SikhNet (Spanish)De esta forma sufre inmenso dolor,

ਪੂਰਨ ਹੋਤ ਨ; ਕਾਰਜ ਮਾਇਆ ॥

pooran hot na; kaaraj maaeaa |

Sant Singh Khalsaand his affairs of Maya are never completed.
Manmohan SinghThe worldly affairs are never completed.
Manmohan Singh (Punjabi)ਸੰਸਾਰੀ ਕੰਮ ਕਦੇ ਭੀ ਪੂਰੇ ਨਹੀਂ ਹੁੰਦੇ।
Fareedkot Teekaਪਰੰਤੂ ਮਾਯਾ ਕੇ ਕਾਰਜ ਪੂਰੇ ਨਹੀਂ ਹੋਤੇ॥
Prof. Sahib Singhਮਾਇਆ ਵਾਲੇ (ਇਸ ਦੇ) ਕੰਮ ਕਦੇ ਮੁੱਕਦੇ ਹੀ ਨਹੀਂ।

ਪਦ ਅਰਥ ਕਾਰਜ = ਕੰਮ {ਬਹੁ-ਵਚਨ}।

SikhNet (Spanish)pues las tareas nacidas de la ilusión nunca terminan.

ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥

kaam krodh lobh man leenaa |

Sant Singh KhalsaHis mind is saturated with sexual desire, anger and greed.
Manmohan SinghIn lust, wrath and avarice, man's mind is absorbed.
Manmohan Singh (Punjabi)ਵਿਸ਼ੇ ਭੋਗ, ਗੁੱਸੇ ਤੇ ਲਾਲਚ ਵਿੱਚ ਬੰਦੇ ਦਾ ਚਿੱਤ ਸਮਾਇਆ ਹੋਇਆ ਹੈ।
Fareedkot Teekaਕਾਮ, ਕ੍ਰੋਧ, ਲੋਭਾਦਿਕ ਮੇਂ ਮਨ ਲੀਨ ਹੋਤਾ ਭ੍ਯਾ॥
Prof. Sahib Singhਕਾਮ-ਵਾਸਨਾ ਵਿਚ, ਕ੍ਰੋਧ ਵਿਚ, ਲੋਭ ਵਿਚ (ਇਸ ਦਾ) ਮਨ ਡੁੱਬਾ ਰਹਿੰਦਾ ਹੈ;

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ।

SikhNet (Spanish)Su mente se conserva permanentemente en la lujuria y en el enojo y se retuerce en el dolor,

ਤੜਫਿ ਮੂਆ; ਜਿਉ ਜਲ ਬਿਨੁ ਮੀਨਾ ॥੩॥

tarraf mooaa; jiau jal bin meenaa |3|

Sant Singh KhalsaWiggling like a fish out of water, he dies. ||3||
Manmohan SinghHe dies wriggling like a fish out of water.
Manmohan Singh (Punjabi)ਉਹ ਪਾਣੀ ਤੋਂ ਬਾਹਰ ਮੱਛੀ ਦੀ ਤਰ੍ਹਾਂ ਤਲਮਲਾ ਕੇ ਮਰ ਜਾਂਦਾ ਹੈ।
Fareedkot Teekaਇਨ ਬਿਸ੍ਯੋਂ ਕੇ ਬ੍ਯੋਗ ਮੇਂ ਤੜਫ ਤੜਫ ਕਰ ਮਰ ਜਾਤਾ ਭ੍ਯਾ, ਜਿਸ ਪ੍ਰਕਾਰ ਜਲ ਸੇ ਬਿਨਾਂ ਮਛੀ ਮਰ ਜਾਤੀ ਹੈ॥੩॥
Prof. Sahib Singhਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ, ਤਿਵੇਂ ਨਾਮ ਤੋਂ ਬਿਨਾ ਵਿਕਾਰਾਂ ਵਿਚ ਲੁਛ ਲੁਛ ਕੇ ਇਹ ਆਤਮਕ ਮੌਤ ਸਹੇੜ ਲੈਂਦਾ ਹੈ ॥੩॥

ਪਦ ਅਰਥ ਤੜਫਿ ਮੂਆ = ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਜਾਂਦਾ ਹੈ। ਮੀਨਾ = ਮੱਛੀ ॥੩॥

SikhNet (Spanish)así como el pez fuera del agua. (3)

ਜਿਸ ਕੇ ਰਾਖੇ; ਹੋਏ ਹਰਿ ਆਪਿ ॥

jis ke raakhe; hoe har aap |

Sant Singh KhalsaOne who has the Lord Himself as his Protector,
Manmohan SinghOne who considers Lord as Protector,
Manmohan Singh (Punjabi)ਜਿਸ ਦਾ ਰਖਵਾਲਾ ਸਾਈਂ ਖੁਦ ਹੋ ਜਾਂਦਾ ਹੈ,
Fareedkot Teekaਜਿਸ ਪੁਰਸ ਕੇ ਹਰੀ ਆਪ ਰਖਕ ਹੋਏ ਹੈਂ॥
Prof. Sahib Singhਪਰ, ਪ੍ਰਭੂ ਜੀ ਆਪ ਜਿਸ ਮਨੁੱਖ ਦੇ ਰਖਵਾਲੇ ਬਣ ਗਏ,
SikhNet (Spanish)Aquél que se ampara en el Señor, el Dios,

ਹਰਿ ਹਰਿ ਨਾਮੁ; ਸਦਾ ਜਪੁ ਜਾਪਿ ॥

har har naam; sadaa jap jaap |

Sant Singh Khalsachants and meditates forever on the Name of the Lord, Har, Har.
Manmohan Singhremembers and contemplates the Lord master's Name.
Manmohan Singh (Punjabi)ਉਹ ਹਮੇਸ਼ਾਂ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਅਤੇ ਚਿੰਤਨ ਕਰਦਾ ਹੈ।
Fareedkot Teekaਵਹ ਪੁਰਸ ਹਰਿ ਹਰਿ ਨਾਮ ਜਾਪ ਕੋ ਮੁਖ ਸੇ ਸਦੀਵ ਜਪਤਾ ਹੈ॥
Prof. Sahib Singhਉਹ ਮਨੁੱਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ।

ਪਦ ਅਰਥ ਜਾਪਿ = ਜਾਪੇ, ਜਪਦਾ ਹੈ।

SikhNet (Spanish)contempla siempre el Naam, el Nombre del Señor.

ਸਾਧਸੰਗਿ; ਹਰਿ ਕੇ ਗੁਣ ਗਾਇਆ ॥

saadhasang; har ke gun gaaeaa |

Sant Singh KhalsaIn the Saadh Sangat, the Company of the Holy, he chants the Glorious Praises of the Lord.
Manmohan SinghOne sings the Lords 'praise in the society of the saints,
Manmohan Singh (Punjabi)ਸਤਿਸੰਗਤ ਅੰਦਰ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜਿਸ ਨੇ ਸੰਤੋਂ ਕੇ ਸੰਗੁ ਕਰ ਹਰੀ ਕੇ ਗੁਣੋਂ ਕੋ ਗਾਇਆ ਹੈ॥
Prof. Sahib Singhਉਹ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ।

SikhNet (Spanish)Canta las Alabanzas del Señor en la Saad Sangat, la Compañía de los Santos, y así,

ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥

naanak satigur pooraa paaeaa |4|15|28|

Sant Singh KhalsaO Nanak, he has found the Perfect True Guru. ||4||15||28||
Manmohan Singhwhosoever meets with the Perfect True Guru; O Nanak.
Manmohan Singh (Punjabi)ਨਾਨਕ ਜੋ ਕੋਈ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਨੇ ਪੂਰਾ ਸਤਿਗੁਰੂ ਪਾਇਆ ਹੈ॥੪॥੧੫॥੨੮॥☬ਉਪਦੇਸ਼:
Prof. Sahib Singhਹੇ ਨਾਨਕ! ਜਿਸ ਨੂੰ (ਪ੍ਰਭੂ ਦੀ ਕਿਰਪਾ ਨਾਲ) ਪੂਰਾ ਗੁਰੂ ਮਿਲ ਪੈਂਦਾ ਹੈ ॥੪॥੧੫॥੨੮॥

ਪਦ ਅਰਥ ਨਾਨਕ = ਹੇ ਨਾਨਕ! ॥੪॥੧੫॥੨੮॥

SikhNet (Spanish)dice Nanak, es bendecido con el Perfecto Guru. (4-15-28)

Open this shabad →

Shabad Guru Arjan Dev Ji Raag Bhairao continues on Ang 1144

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.

ਅਪਣੀ ਦਇਆ ਕਰੇ; ਸੋ ਪਾਏ ॥

apanee deaa kare; so paae |

Sant Singh KhalsaHe alone obtains it, unto whom the Lord shows Mercy.
Manmohan SinghHe alone, unto whom the Lord shows mercy,
Manmohan Singh (Punjabi)ਕੇਵਲ ਉਹ ਹੀ ਜਿਸ ਤੇ ਸੁਆਮੀ ਮਿਹਰ ਧਾਰਦਾ ਹੈ,
Fareedkot Teekaਜਿਸ ਨੂੰ ਪਰਮੇਸਰ ਆਪਣੀ ਕ੍ਰਿਪਾ ਕਰਤਾ ਹੈ, ਸੋ ਗੁਰੂ ਕੋ ਪਾਵਤਾ ਹੈ॥
Prof. Sahib Singh(ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਉਹ ਮਨੁੱਖ (ਹਰਿ-ਨਾਮ ਦਾ ਸਿਮਰਨ) ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਕਰੇ = (ਪਰਮਾਤਮਾ) ਕਰਦਾ ਹੈ। ਸੋ ਪਾਏ = ਉਹ (ਮਨੁੱਖ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ।

SikhNet (Spanish)Aquél sobre quien se posa la Gracia de Dios,

ਹਰਿ ਕਾ ਨਾਮੁ; ਮੰਨਿ ਵਸਾਏ ॥

har kaa naam; man vasaae |

Sant Singh KhalsaHe enshrines the Name of the Lord in his mind.
Manmohan Singhobtained the Lord's Name and enshrines it within his mind.
Manmohan Singh (Punjabi)ਸੁਆਮੀ ਦੇ ਨਾਮ ਨੂੰ ਪਾਉਂਦਾ ਹੈ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
Fareedkot Teekaਅਰੁ ਗੁਰੋਂ ਦੁਆਰਾ ਹਰੀ ਕਾ ਨਾਮ ਮਨ ਮੇਂ ਵਸਾਵਤਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ,

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)logra el Naam, el Nombre del Señor y Lo enaltece en la mente.

ਸਾਚ ਸਬਦੁ; ਹਿਰਦੇ ਮਨ ਮਾਹਿ ॥

saach sabad; hirade man maeh |

Sant Singh KhalsaWith the True Word of the Shabad in his heart and mind,
Manmohan SinghHe, who enshrines the True Name within,
Manmohan Singh (Punjabi)ਜੋ ਸੱਚੇ ਨਾਮ ਨੂੰ ਆਪਣੇ ਰਿਦੇ ਅਤੇ ਦਿਲ ਅੰਦਰ ਵਸਾਉਂਦਾ ਹੈ,
Fareedkot Teekaਗੁਰੋਂ ਕਾ ਸਚਾ ਉਪਦੇਸੁ ਚੰਦ੍ਰਮਾਵਤ ਪ੍ਰਕਾਸਕ ਮਨ ਕੇ ਹਿਰਦੇ ਵੀਚ ਧਾਰਨ ਕਰਕੇ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾਈ ਰੱਖਦਾ ਹੈ,

ਪਦ ਅਰਥ ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Cuando uno eleva la Palabra Verdadera del Shabd en el corazón,

ਜਨਮ ਜਨਮ ਕੇ ਕਿਲਵਿਖ ਜਾਹਿ ॥੧॥

janam janam ke kilavikh jaeh |1|

Sant Singh Khalsathe sins of countless incarnations vanish. ||1||
Manmohan Singhhis mind and heart his sins of many births are washed off.
Manmohan Singh (Punjabi)ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
Fareedkot Teekaਜਨਮ ਜਨਮ ਕੇ ਪਾਪ ਦੂਰ ਹੋ ਜਾਤੇ ਹੈਂ॥੧॥
Prof. Sahib Singh(ਜਿਸ ਦੀ ਬਰਕਤਿ ਨਾਲ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਕਿਲਵਿਖ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ {ਬਹੁ-ਵਚਨ} ॥੧॥

SikhNet (Spanish)millones de sus faltas son lavadas. (1)

ਰਾਮ ਨਾਮੁ; ਜੀਅ ਕੋ ਆਧਾਰੁ ॥

raam naam; jeea ko aadhaar |

Sant Singh KhalsaThe Lord's Name is the Support of the soul.
Manmohan SinghThe Lord's Name is the soul's mainstay.
Manmohan Singh (Punjabi)ਪ੍ਰਭੂ ਦਾ ਨਾਮ ਜਿੰਦੜੀ ਦਾ ਆਸਰਾ ਹੈ।
Fareedkot Teekaਰਾਮ ਨਾਮੁ ਹੀ ਜੀਵ ਕਾ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੀ) ਜਿੰਦ ਦਾ ਆਸਰਾ ਹੈ।

ਪਦ ਅਰਥ ਜੀਅ ਕੋ = ਜਿੰਦ ਦਾ। ਆਧਾਰੁ = ਆਸਰਾ।

SikhNet (Spanish)El Naam, el Nombre del Señor es el Mástil de nuestra Alma.

ਗੁਰ ਪਰਸਾਦਿ ਜਪਹੁ ਨਿਤ ਭਾਈ; ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥

gur parasaad japahu nit bhaaee; taar le saagar sansaar |1| rahaau |

Sant Singh KhalsaBy Guru's Grace, chant the Name continually, O Siblings of Destiny; It shall carry you across the world-ocean. ||1||Pause||
Manmohan SinghBy the Guru's grace, even utter thou the Name, O brother and it shall ferry thee across the world ocean. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਸਦਾ ਹੀ ਨਾਮ ਦਾ ਉਚਾਰਨ ਕਰ, ਹੇ ਵੀਰਾ! ਅਤੇ ਇਹ ਤੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇਵੇਗਾ। ਠਹਿਰਾਓ।
Fareedkot Teekaਹੇ ਭਾਈ! ਗੁਰੋਂ ਕੀ ਪ੍ਰਸੰਨਤਾ ਦੁਆਰਾ ਨਿਤਾਪ੍ਰਤਿ ਜਪਣਾ ਕਰੋ, ਤੁਮ ਕੋ ਸੰਸਾਰ ਸਮੁੰਦ੍ਰ ਸੇ ਤਾਰ ਲੇਵੇਗਾ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਸਦਾ ਜਪਿਆ ਕਰੋ, (ਪ੍ਰਭੂ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਭਾਈ = ਹੇ ਭਾਈ! ਸਾਗਰ = ਸਮੁੰਦਰ ॥੧॥ ਰਹਾਉ ॥

SikhNet (Spanish)Oh Amigos, Contémplenlo, por la Gracia de Dios, para que sean llevados a través. (1-Pausa)

ਜਿਨ ਕਉ ਲਿਖਿਆ; ਹਰਿ ਏਹੁ ਨਿਧਾਨੁ ॥

jin kau likhiaa; har ehu nidhaan |

Sant Singh KhalsaThose who have this treasure of the Lord's Name written in their destiny,
Manmohan SinghThey, in whose destiny this treasure of God's Name is writ,
Manmohan Singh (Punjabi)ਜਿਨ੍ਹਾਂ ਦੀ ਪ੍ਰਾਲਭਧ ਵਿੱਚ ਇਹ ਵਾਹਿਗੁਰੂ ਦੇ ਨਾਮ ਦਾ ਖਜਾਨਾ ਲਿਖਿਆ ਹੋਇਆ ਹੈ,
Fareedkot Teekaਜਿਨ ਕੋ ਹਰੀ ਨਾਮ ਕਾ ਖਜਾਨਾ ਪ੍ਰਗਟੁ ਹੋਣਾ ਲਿਖਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ-ਖ਼ਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ,

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)Los que llevan inscrito en su Destino

ਸੇ ਜਨ; ਦਰਗਹ ਪਾਵਹਿ ਮਾਨੁ ॥

se jan; daragah paaveh maan |

Sant Singh Khalsathose humble beings are honored in the Court of the Lord.
Manmohan Singhthose persons obtain honour in the Lord's court.
Manmohan Singh (Punjabi)ਉਹ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਇੱਜਤ ਆਬਰੂ ਪਾਉਂਦੇ ਹਨ।
Fareedkot Teekaਵਹੁ ਪੁਰਸ ਪਰਮੇਸ੍ਵਰ ਕੇ ਦਰਬਾਰ ਸਤਸੰਗ ਮੇਂ (ਮਾਨੁ) ਆਦਰੁ ਪਾਵਤੇ ਹੈਂ॥
Prof. Sahib Singhਉਹ ਮਨੁੱਖ (ਨਾਮ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।

ਪਦ ਅਰਥ ਸੇ ਜਨ = ਉਹ ਬੰਦੇ {ਬਹੁ-ਵਚਨ}। ਮਾਨੁ = ਆਦਰ।

SikhNet (Spanish)este Tesoro de Éxtasis que es el Nombre, obtienen Honor en la Corte del Señor.

ਸੂਖ ਸਹਜ ਆਨੰਦ ਗੁਣ ਗਾਉ ॥

sookh sehaj aanand gun gaau |

Sant Singh KhalsaSinging His Glorious Praises with peace, poise and bliss,
Manmohan SinghSinging the Lord's praise with peace, poise and pleasure,
Manmohan Singh (Punjabi)ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ,
Fareedkot Teekaਸੁਖ ਰੂਪ ਔ (ਸਹਜ) ਸਾਂਤ ਰੂਪ ਪੁਨਃ ਅਨੰਦ ਪਰਮਾਤਮਾ ਕੇ ਗੁਣੋਂ ਕਾ ਗਾਵਣਾ ਕਰੋ॥
Prof. Sahib Singhਪਰਮਾਤਮਾ ਦੇ ਗੁਣ ਗਾਇਆ ਕਰੋ,

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Recita entonces la Alabanza del Señor, estando en Paz,

ਆਗੈ ਮਿਲੈ ਨਿਥਾਵੇ ਥਾਉ ॥੨॥

aagai milai nithaave thaau |2|

Sant Singh Khalsaeven the homeless obtain a home hereafter. ||2||
Manmohan Singheven the shelterless obtain shelter, hereafter.
Manmohan Singh (Punjabi)ਬੇ-ਟਿਕਾਣਿਆਂ ਨੂੰ ਭੀ ਅੱਗੇ ਟਿਕਾਣਾ ਮਿਲ ਜਾਂਦਾ ਹੈ।
Fareedkot Teekaਆਗੇ ਪ੍ਰਲੋਕ ਮੇਂ ਨਿਥਾਵੇ ਜੀਵ ਕੋ ਸੁਭ ਅਸਥਾਨ ਮਿਲਤਾ ਹੈ॥੨॥
Prof. Sahib Singh(ਗੁਣ ਗਾਵਣ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ (ਪ੍ਰਾਪਤ ਹੁੰਦੇ ਹਨ), (ਜਿਸ ਮਨੁੱਖ ਨੂੰ ਜਗਤ ਵਿਚ) ਕੋਈ ਜੀਵ ਭੀ ਸਹਾਰਾ ਨਹੀਂ ਦੇਂਦਾ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੨॥

ਪਦ ਅਰਥ ਆਗੈ = ਪਰਮਾਤਮਾ ਦੀ ਹਜ਼ੂਰੀ ਵਿਚ ॥੨॥

SikhNet (Spanish)Equilibrio y Éxtasis, para que aún sin un lugar, lo obtengas en el más allá. (2)

ਜੁਗਹ ਜੁਗੰਤਰਿ; ਇਹੁ ਤਤੁ ਸਾਰੁ ॥

jugah jugantar; ihu tat saar |

Sant Singh KhalsaThroughout the ages, this has been the essence of reality.
Manmohan SinghThe hearty contemplation and meditation of the Lord,
Manmohan Singh (Punjabi)ਸੁਆਮੀ ਦਾ ਦਿਲੀ ਚਿੰਤਨ ਅਤੇ ਆਰਾਧਨ ਹੀ ਕੇਵਲ,
Fareedkot Teekaਜੁਗੋਂ ਜੁਗੋਂ ਕੇ ਬੀਚ ਏਹ ਸਾਰ ਕਾ ਭੀ ਸਾਰ ਹੈ॥
Prof. Sahib Singh(ਜੁਗ ਕੋਈ ਭੀ ਹੋਵੇ) ਹਰੇਕ ਜੁਗ ਵਿਚ (ਨਾਮ-ਸਿਮਰਨ ਹੀ ਜੀਵਨ-ਜੁਗਤਿ ਦਾ) ਤੱਤ ਹੈ ਨਿਚੋੜ ਹੈ।

ਪਦ ਅਰਥ ਜੁਗਹ ਜੁਗੰਤਰਿ = ਜੁਗਹ ਜੁਗ ਅੰਤਰਿ, ਹਰੇਕ ਜੁਗ ਵਿਚ। ਤਤੁ = ਅਸਲੀਅਤ। ਸਾਰੁ = ਤੱਤ, ਅਸਲੀਅਤ, ਨਿਚੋੜ।

SikhNet (Spanish)La Contemplación de Dios es la única acción verdadera,

ਹਰਿ ਸਿਮਰਣੁ ਸਾਚਾ ਬੀਚਾਰੁ ॥

har simaran saachaa beechaar |

Sant Singh KhalsaMeditate in remembrance on the Lord, and contemplate the Truth.
Manmohan Singhalone is the sublime Reality of all the ages.
Manmohan Singh (Punjabi)ਸਾਰਿਆਂ ਯੁਗਾਂ ਦੀ ਸਰੇਸ਼ਟ ਅਸਲੀਅਤ ਹੈ।
Fareedkot Teekaਕ੍ਯਾ ਹਰੀ ਕਾ ਸਿਮਰਨ ਕਰਨਾ ਔਰ ਸਾਚਾ ਬੀਚਾਰੁ ਕਰਨਾ॥
Prof. Sahib Singhਪਰਮਾਤਮਾ ਦਾ ਸਿਮਰਨ ਹੀ (ਆਤਮਕ ਜੀਵਨ ਜੀਊਣ ਦੀ) ਸਹੀ ਵਿਚਾਰ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Ésta en verdad es la Quintaesencia de la Sabiduría, a través de las épocas.

Open this shabad (19 lines, Angs 1143-1144) →

Ang 1143 of 1430