ੴ

ਸਿੱਖਬਾਣੀ · SikhBani

ਨਮਸਕਾਰ ਤਾ ਕਉ ਲਖ ਬਾਰ ॥

namasakaar taa kau lakh baar
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1142, 1143 · 19 lines
Translations

ਭੈਰਉ ਮਹਲਾ ੫ ॥

bhairau mahalaa 5 | Ang 1142

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਮਸਕਾਰ ਤਾ ਕਉ; ਲਖ ਬਾਰ ॥

namasakaar taa kau; lakh baar | Ang 1142

Sant Singh KhalsaI bow in humble worship, tens of thousands of times.
Manmohan SinghLakhs of times, make I obeisance unto Him.
Manmohan Singh (Punjabi)ਲੱਖੂਖਾਂ ਵਾਰੀ ਮੈਂ ਊਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਵਾਹਿਗੁਰੂ ਕੋ ਲਾਖੋਂ ਬਾਰ ਨਮਸਕਾਰ ਕਰਨੀ ਯੋਗ ਹੈ॥
Prof. Sahib Singhਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਿਵਾਣਾ ਚਾਹੀਦਾ ਹੈ,

ਪਦ ਅਰਥ ਤਾ ਕਉ = ਉਸ (ਪਰਮਾਤਮਾ) ਨੂੰ। ਬਾਰ = ਵਾਰੀ।

SikhNet (Spanish)He dado mi homenaje un millón veces a mi Dios.

ਇਹੁ ਮਨੁ ਦੀਜੈ; ਤਾ ਕਉ ਵਾਰਿ ॥

eihu man deejai; taa kau vaar | Ang 1142

Sant Singh KhalsaI offer this mind as a sacrifice.
Manmohan SinghMy this soul, I make a sacrifice unto Him.
Manmohan Singh (Punjabi)ਆਪਣੀ ਇਹ ਆਤਮਾਂ ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
Fareedkot Teekaਪੁਨਹ ਇਹ ਮਨ ਤਿਸ ਕੇ ਊਪਰ ਸੇ ਵਾਰਨੇ ਕਰ ਦੀਜੀਏ॥
Prof. Sahib Singhਆਪਣਾ ਇਹ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਵਾਰਿ ਦੀਜੈ = ਸਦਕੇ ਕਰ ਦੇਈਏ।

SikhNet (Spanish)Oh, mi mente está para siempre dedicada a mi Señor.

ਸਿਮਰਨਿ ਤਾ ਕੈ; ਮਿਟਹਿ ਸੰਤਾਪ ॥

simaran taa kai; mitteh santaap | Ang 1142

Sant Singh KhalsaMeditating in remembrance on Him, sufferings are erased.
Manmohan SinghBy His meditations suffering is effaced.
Manmohan Singh (Punjabi)ਊਸ ਦੀ ਬੰਦਗੀ ਦੁਆਰਾ ਦੁਖ ਕੱਟੇ ਜਾਂਦੇ ਹਨ।
Fareedkot Teekaਤਿਸ ਕੇ ਸਿਮਰਨੇ ਸੇ ਅਨੇਕ ਸੰਤਾਪ ਮਿਟ ਜਾਤੇ ਹੈਂ॥
Prof. Sahib Singhਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ (ਸਾਰੇ) ਦੁੱਖ-ਕਲੇਸ਼ ਮਿਟ ਜਾਂਦੇ ਹਨ,

ਪਦ ਅਰਥ ਤਾ ਕੈ ਸਿਮਰਨਿ = ਉਸ (ਪ੍ਰਭੂ) ਦੇ ਸਿਮਰਨ ਦੀ ਬਰਕਤਿ ਨਾਲ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੰਤਾਪ = ਦੁੱਖ-ਕਲੇਸ਼।

SikhNet (Spanish)Contemplándolo todos nuestros sufrimientos son erradicados,

ਹੋਇ ਅਨੰਦੁ; ਨ ਵਿਆਪਹਿ ਤਾਪ ॥੧॥

hoe anand; na viaapeh taap |1| Ang 1142

Sant Singh KhalsaBliss wells up, and no disease is contracted. ||1||
Manmohan SinghBliss wells up and pain afflicts not.
Manmohan Singh (Punjabi)ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪੀੜ ਦੁਖ ਨਹੀਂ ਦਿੰਦੀ।
Fareedkot Teekaਜੋ ਪੁਰਸ ਸਿਮਰਨ ਕਰਤਾ ਹੈ ਤਿਸ ਕੋ ਸਦੀਵ ਅਨੰਦ ਹੋਤਾ ਹੈ॥੧॥
Prof. Sahib Singh(ਮਨ ਵਿਚ) ਖ਼ੁਸ਼ੀ ਪੈਦਾ ਹੁੰਦੀ ਹੈ, ਕੋਈ ਭੀ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥

ਪਦ ਅਰਥ ਨ ਵਿਆਪਹਿ = ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥

SikhNet (Spanish)viviendo así en el Éxtasis, sin que el dolor se nos pueda acercar. (1)

ਐਸੋ ਹੀਰਾ ਨਿਰਮਲ ਨਾਮ ॥

aiso heeraa niramal naam | Ang 1142

Sant Singh KhalsaSuch is the diamond, the Immaculate Naam, the Name of the Lord.
Manmohan SinghSuch is the jewel of the immaculate Name.
Manmohan Singh (Punjabi)ਇਹੋ ਜਿਹਾ ਹੈ ਜਵੇਹਰ ਪਵਿੱਤਰ ਨਾਮ ਦਾ।
Fareedkot Teekaਨਿਰਮਲ ਪਰਮੇਸਰ ਕਾ ਨਾਮ ਐਸਾ ਹੀਰਾ ਹੈ॥
Prof. Sahib Singh(ਜੀਵਾਂ ਦੇ ਹਿਰਦੇ) ਪਵਿੱਤਰ ਕਰਨ ਵਾਲਾ ਹਰਿ-ਨਾਮ ਅਜਿਹਾ ਕੀਮਤੀ ਪਦਾਰਥ ਹੈ,

ਪਦ ਅਰਥ ਹੀਰਾ = ਕੀਮਤੀ ਪਦਾਰਥ। ਨਿਰਮਲ = ਪਵਿੱਤਰ (ਕਰਨ ਵਾਲਾ)।

SikhNet (Spanish)Sí, tal es el Nombre Inmaculado, la Joya, mi Dios,

ਜਾਸੁ ਜਪਤ; ਪੂਰਨ ਸਭਿ ਕਾਮ ॥੧॥ ਰਹਾਉ ॥

jaas japat; pooran sabh kaam |1| rahaau | Ang 1142

Sant Singh KhalsaChanting it, all works are perfectly completed. ||1||Pause||
Manmohan SinghBy uttering which all the tasks are accomplished. Pause.
Manmohan Singh (Punjabi)ਜਿਸ ਦਾ ਉਚਾਰਨ ਕਰਨ ਦੁਆਰਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਠਹਿਰਾਓ।
Fareedkot Teekaਜਿਸ ਕੇ ਜਪਣੇ ਮਾਤ੍ਰ ਸਰਬ ਕਾਮਨਾ ਪੂਰਨ ਹੋ ਜਾਤੀਆਂ ਹੈਂ॥੧॥ ਰਹਾਉ ॥
Prof. Sahib Singhਕਿ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਾਸੁ ਜਪਤ = ਜਿਸ ਨੂੰ ਜਪਦਿਆਂ। ਸਭਿ = ਸਾਰੇ। ਕਾਮ = ਕੰਮ ॥੧॥ ਰਹਾਉ ॥

SikhNet (Spanish)Contemplándolo vivo en el Contentamiento. (1-Pausa)

ਜਾ ਕੀ ਦ੍ਰਿਸਟਿ; ਦੁਖ ਡੇਰਾ ਢਹੈ ॥

jaa kee drisatt; dukh dderaa dtahai | Ang 1142

Sant Singh KhalsaBeholding Him, the house of pain is demolished.
Manmohan SinghSeeing whom the abode of suffering is demolished,
Manmohan Singh (Punjabi)ਜਿਸ ਨੂੰ ਵੇਖਣ ਦੁਆਰਾ ਕਸ਼ਟ ਦਾ ਅੱਡਾ ਡਿੱਗ ਜਾਂਦਾ ਹੈ,
Fareedkot Teekaਜਿਸ ਵਹਿਗੁਰੂ ਕੀ ਕ੍ਰਿਪਾ ਦ੍ਰਿਸ੍ਟੀ ਕਰ ਦੁਖੋਂ ਕਾ (ਡੇਰਾ) ਅਗ੍ਯਾਨ ਦੂਰ ਹੋ ਜਾਵੇ ਹੈ॥
Prof. Sahib Singhਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ (ਮਨੁੱਖ ਦੇ ਅੰਦਰੋਂ) ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ,

ਪਦ ਅਰਥ ਜਾ ਕੀ ਦ੍ਰਿਸਟਿ = ਜਿਸ ਦੀ (ਮਿਹਰ ਦੀ) ਨਿਗਾਹ ਨਾਲ। ਢਹੈ = ਢਹਿ ਜਾਂਦਾ ਹੈ {ਇਕ-ਵਚਨ}।

SikhNet (Spanish)Teniendo Su Visión el recinto del dolor es demolido

ਅੰਮ੍ਰਿਤ ਨਾਮੁ; ਸੀਤਲੁ ਮਨਿ ਗਹੈ ॥

amrit naam; seetal man gahai | Ang 1142

Sant Singh KhalsaThe mind seizes the cooling, soothing, Ambrosial Nectar of the Naam.
Manmohan Singhand the man's mind seizes upon the cool Nectar-Name.
Manmohan Singh (Punjabi)ਅਤੇ ਮਨੁਸ਼ ਦਾ ਮਨੂਆ ਠੰਢੇ ਠਾਰ ਸੁਧਾਰਸ-ਨਾਮ ਨੂੰ ਪਕੜ ਲੈਂਦਾ ਹੈ।
Fareedkot Teekaਪੁਨਹ ਜਿਸ ਕਾ ਅੰਮ੍ਰਿਤ ਰੂਪ ਨਾਮ ਪ੍ਰਾਪਤਿ ਹੋਣ ਕਰ ਮਨੁ ਸਾਂਤੀ ਕੋ ਪਕੜਤਾ ਹੈ॥
Prof. Sahib Singh(ਜਿਹੜਾ ਮਨੁੱਖ ਉਸ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਦਾ ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੀਤਲੁ = ਠੰਢਾ, ਸ਼ਾਂਤੀ ਦੇਣ ਵਾਲਾ। ਮਨਿ = ਮਨ ਵਿਚ। ਗਹੈ = ਫੜ ਰੱਖਦਾ ਹੈ।

SikhNet (Spanish)y la mente de uno se aferra al bienestar dado por el Néctar del Nombre,

ਅਨਿਕ ਭਗਤ; ਜਾ ਕੇ ਚਰਨ ਪੂਜਾਰੀ ॥

anik bhagat; jaa ke charan poojaaree | Ang 1142

Sant Singh KhalsaMillions of devotees worship His Feet.
Manmohan SinghHe is such, whose feet the myriads of devotees worship.
Manmohan Singh (Punjabi)ਉਹ ਇਹੋ ਜਿਹਾ ਹੈ ਕ੍ਰੋੜਾਂ ਹੀ ਸ਼ਰਧਾਲੂ ਜਿਸ ਦੇ ਪੈਰਾਂ ਨੂੰ ਪੂਜਦੇ ਹਨ।
Fareedkot Teekaਅਨੇਕ ਭਗਤ ਜਿਸ ਕੇ ਚਰਨੋਂ ਕੇ ਪੂਜਾਰੀ ਬਨੇ ਹੂਏ ਹੈਂ॥
Prof. Sahib Singhਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ,

ਪਦ ਅਰਥ ਪੂਜਾਰੀ = ਪੂਜਾ ਕਰਨ ਵਾਲੇ।

SikhNet (Spanish)al Cual están dedicados millones y millones de Devotos.

ਸਗਲ ਮਨੋਰਥ ਪੂਰਨਹਾਰੀ ॥੨॥

sagal manorath pooranahaaree |2| Ang 1142

Sant Singh KhalsaHe is the Fulfiller of all the mind's desires. ||2||
Manmohan SinghHe is the fulfiller of all the mind's desires.
Manmohan Singh (Punjabi)ਉਹ ਸਮੂਹ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਔਰ ਸਗਲ ਮਨੋਰਥ ਪੂਰਨ ਕਰਨੇ ਵਾਲੀ ਜਿਸ ਕੀ ਭਗਤੀ ਹੈ॥੨॥
Prof. Sahib Singhਉਹ ਪ੍ਰਭੂ (ਆਪਣੇ ਭਗਤਾਂ ਦੇ) ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ॥੨॥

ਪਦ ਅਰਥ ਮਨੋਰਥ = ਮੰਗਾਂ, ਲੋੜਾਂ। ਪੂਰਨਹਾਰੀ = ਪੂਰੀਆਂ ਕਰਨ ਵਾਲਾ ॥੨॥

SikhNet (Spanish)Él es Quien nos da la Satisfacción a todos nosotros, nuestro Único Dios. (2)

ਖਿਨ ਮਹਿ; ਊਣੇ. ਸੁਭਰ ਭਰਿਆ ॥

khin meh; aoone. subhar bhariaa | Ang 1142

Sant Singh KhalsaIn an instant, He fills the empty to over-flowing.
Manmohan SinghIn an instant, the Lord fills to the brim, the empty ones.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਖਾਲੀਆਂ ਨੂੰ ਕੰਢਿਆਂ ਤਾਂਈ ਭਰ ਦਿੰਦਾ ਹੈ।
Fareedkot Teekaਜਿਸ ਪਰ ਪ੍ਰਮੇਸਰ ਨੇ ਊਣਿਓਂ, ਭਾਵ ਗੁਨਹੀਨੋ ਕੋ ਖਿਨ ਵਿਖੇ ਲਬਾਲਬ ਕਰ ਭਰਾ ਹੈ॥
Prof. Sahib Singh(ਉਸ ਪਰਮਾਤਮਾ ਦਾ ਨਾਮ) ਖ਼ਾਲੀ (ਹਿਰਦਿਆਂ) ਨੂੰ ਇਕ ਖਿਨ ਵਿਚ (ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ,

ਪਦ ਅਰਥ ਊਣੇ = ਖ਼ਾਲੀ। ਸੁਭਰ = ਨਕਾ-ਨਕ।

SikhNet (Spanish)En un instante Él colma hasta que nuestro ser vacío se derrama,

ਖਿਨ ਮਹਿ; ਸੂਕੇ ਕੀਨੇ ਹਰਿਆ ॥

khin meh; sooke keene hariaa | Ang 1142

Sant Singh KhalsaIn an instant, He transforms the dry into green.
Manmohan SinghIn an instant, the day, He makes green.
Manmohan Singh (Punjabi)ਇੱਕ ਮੁਹਤ ਵਿੱਚ, ਉਹ ਸੁੱਕਿਆ ਨੂੰ ਸਰਸਬਜ ਕਰ ਦਿੰਦਾ ਹੈ।
Fareedkot Teekaਪੁਨ: ਖਿਨ ਵਿਖੇ (ਸੂਕੇ) ਗੁਣ ਰਹਿਤ ਹਿਸਦੇ ਕੋ (ਹਰਿਆ) ਗੁਣ ਸਹਿਤ ਕਰਿਆ ਹੈ॥
Prof. Sahib Singh(ਆਤਮਕ ਜੀਵਨ ਵਲੋਂ) ਸੁੱਕੇ ਹੋਇਆਂ ਨੂੰ ਇਕ ਖਿਨ ਵਿਚ ਹਰੇ ਕਰ ਦੇਂਦਾ ਹੈ।
SikhNet (Spanish)así en un instante hace que la madera seca florezca.

ਖਿਨ ਮਹਿ; ਨਿਥਾਵੇ ਕਉ ਦੀਨੋ ਥਾਨੁ ॥

khin meh; nithaave kau deeno thaan | Ang 1142

Sant Singh KhalsaIn an instant, He gives the homeless a home.
Manmohan SinghIn an instant, the Lord gives place to the placeless.
Manmohan Singh (Punjabi)ਇੱਕ ਮੁਹਤ ਵਿੱਚ ਸੁਆਮੀ ਟਿਕਾਣੇ ਰਹਿਤ ਨੂੰ ਟਿਕਾਣਾ ਦੇ ਦਿੰਦਾ ਹੈ।
Fareedkot Teekaਜਿਸ ਨੇ ਖਿਨ ਵਿਖੇ ਨਿਥਾਵੇਂ ਕੋ ਸਥਾਨ ਦੀਆ ਹੈ, ਭਾਵ ਸ੍ਵਰੂਪ ਗ੍ਯਾਨ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਕਿਤੇ ਆਸਰਾ ਨਹੀਂ ਮਿਲਦਾ, ਪਰਮਾਤਮਾ ਉਸ ਨੂੰ ਇਕ ਖਿਨ ਵਿਚ ਸਹਾਰਾ ਦੇ ਦੇਂਦਾ ਹੈ,
SikhNet (Spanish)En un instante da lugar a quien no lo tiene,

ਖਿਨ ਮਹਿ; ਨਿਮਾਣੇ ਕਉ ਦੀਨੋ ਮਾਨੁ ॥੩॥

khin meh; nimaane kau deeno maan |3| Ang 1142

Sant Singh KhalsaIn an instant, He bestows honor on the dishonored. ||3||
Manmohan SinghIn an instant, He gives honour to dishonored.
Manmohan Singh (Punjabi)ਇੱਕ ਮੁਹਤ ਵਿੱਚ ਉਹ ਬੇਇਜਤੇ ਨੂੰ ਇਜਤ ਬਖਸ਼ ਦਿੰਦਾ ਹੈ।
Fareedkot Teekaਖਿਨ ਵਿਖੇ ਮਾਨ ਹੀਨ ਪੁਰਸ ਕੋ ਆਦਰ ਦੀਆ ਹੈ॥੩॥
Prof. Sahib Singhਜਿਸ ਨੂੰ ਕਿਤੇ ਕੋਈ ਆਦਰ-ਸਤਕਾਰ ਨਹੀਂ ਦੇਂਦਾ, ਉਹ ਪਰਮਾਤਮਾ ਉਸ ਨੂੰ ਇਕ ਖਿਨ ਵਿਚ ਮਾਣ-ਆਦਰ ਬਖ਼ਸ਼ ਦੇਂਦਾ ਹੈ ॥੩॥
SikhNet (Spanish)sí, en un parpadeo Él confiere Honor al deshonrado. (3)

ਸਭ ਮਹਿ. ਏਕੁ ਰਹਿਆ ਭਰਪੂਰਾ ॥

sabh meh. ek rahiaa bharapooraa | Ang 1143

Sant Singh KhalsaThe One Lord is totally pervading and permeating all.
Manmohan SinghThe one Lord is fully contained amongst all.
Manmohan Singh (Punjabi)ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
Fareedkot Teekaਐਸਾ ਜੋ ਸਰਬ ਕਲਾ ਸਮਰਥ ਸਚਾ ਵਾਹਿਗੁਰੂ ਹੈ ਸਰਬ ਕੇ ਬੀਚ ਵਹੀ ਏਕ ਭਰਪੂਰ ਹੋ ਰਹਾ ਹੈ॥
Prof. Sahib Singhਸਭ ਜੀਵਾਂ ਵਿਚ ਉਹ ਪਰਮਾਤਮਾ ਹੀ ਪੂਰਨ ਤੌਰ ਤੇ ਵੱਸ ਰਿਹਾ ਹੈ।

ਪਦ ਅਰਥ ਰਹਿਆ ਭਰਪੂਰਾ = ਪੂਰਨ ਤੌਰ ਤੇ ਵੱਸ ਰਿਹਾ ਹੈ।

SikhNet (Spanish)El Señor está en todo,

ਸੋ ਜਾਪੈ; ਜਿਸੁ ਸਤਿਗੁਰੁ ਪੂਰਾ ॥

so jaapai; jis satigur pooraa | Ang 1143

Sant Singh KhalsaHe alone meditates on the Lord, whose True Guru is Perfect.
Manmohan SinghHe alone contemplates Him perfect is whose Guru.
Manmohan Singh (Punjabi)ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ।
Fareedkot Teekaਤਿਸ ਪਰਮੇਸ੍ਵਰ ਕੋ ਸੋਈ ਜਪਤਾ ਹੈ ਜਿਸ ਕੋ ਪੂਰਾ ਸਤਿਗੁਰੂ ਪ੍ਰਾਪਤਿ ਹੋਤਾ ਹੈ॥
Prof. Sahib Singh(ਪਰ ਉਸ ਦਾ ਨਾਮ) ਉਹ ਮਨੁੱਖ (ਹੀ) ਜਪਦਾ ਹੈ, ਜਿਸ ਨੂੰ ਪੂਰਾ ਗੁਰੂ (ਪ੍ਰੇਰਨਾ ਕਰਦਾ ਹੈ)।

ਪਦ ਅਰਥ ਜਾਪੈ = ਜਪਦਾ ਹੈ।

SikhNet (Spanish)pero sólo el que cuenta con un Guru Perfecto llega a conocer esto.

ਹਰਿ ਕੀਰਤਨੁ ਤਾ ਕੋ ਆਧਾਰੁ ॥

har keeratan taa ko aadhaar | Ang 1143

Sant Singh KhalsaSuch a person has the Kirtan of the Lord's Praises for his Support.
Manmohan SinghGod's praise is the support of him,
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ,
Fareedkot Teekaਹਰੀ ਕੇ ਕੀਰਤਨ ਕਾ ਤਿਸ ਪੁਰਸ ਕੋ ਅਧਾਰੁ ਹੋਤਾ ਹੈ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਆਸਰਾ ਬਣ ਜਾਂਦੀ ਹੈ,

ਪਦ ਅਰਥ ਤਾ ਕੋ = ਉਸ ਦੇ ਹਿਰਦੇ ਵਿਚ। ਆਧਾਰੁ = ਆਸਰਾ।

SikhNet (Spanish)La Alabanza del Señor entonces se vuelve el Único Soporte

ਕਹੁ ਨਾਨਕ. ਜਿਸੁ ਆਪਿ ਦਇਆਰੁ ॥੪॥੧੩॥੨੬॥

kahu naanak. jis aap deaar |4|13|26| Ang 1143

Sant Singh KhalsaSays Nanak, the Lord Himself is merciful to him. ||4||13||26||
Manmohan Singhon whom, the Lord Himself is merciful; says Nanak,
Manmohan Singh (Punjabi)ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਪਰਮੇਸ੍ਵਰ ਦਿਆਲ ਹੋਤਾ ਹੈ॥੪॥੧੩॥੨੬॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੪॥੧੩॥੨੬॥

ਪਦ ਅਰਥ ਦਇਆਰੁ = ਦਇਆਵਾਨ ॥੪॥੧੩॥੨੬॥

SikhNet (Spanish)de aquél sobre quien está la Gracia de Dios. (4-13-26)
Answers quote the Granth verbatim with Ang citations. AI commentary is not Gurbani and not a religious ruling.