ੴ

ਸਿੱਖਬਾਣੀ · SikhBani

ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥

rasanaa ek jas gaae na saakai bahu keejai bahu rasunathe
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1319, 1320 · 11 lines
Translations

ਕਲਿਆਨ ਮਹਲਾ ੪ ॥

kaliaan mahalaa 4 | Ang 1319

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੌਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਮੇਰੇ ਮਨ. ਜਪੁ ਜਪਿ ਜਗੰਨਾਥੇ ॥

mere man. jap jap jaganaathe | Ang 1320

Sant Singh KhalsaO my mind, chant and meditate on the Master of the Universe.
Manmohan SinghO my soul, utter thou the Name of the Lord of the universe.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਜਗਤ ਕੇ ਸ੍ਵਾਮੀ! ਮੇਰੇ ਮਨ ਨੇ ਤੇਰੇ ਜਪ ਕੋ ਜਪਾ ਹੈ॥
Prof. Sahib Singhਹੇ ਮੇਰੇ ਮਨ! ਜਗਤ ਦੇ ਨਾਥ (ਦੇ ਨਾਮ) ਦਾ ਜਾਪ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਜਪੁ ਜਗੰਨਾਥੇ = ਜਗਤ ਦੇ ਨਾਥ (ਦੇ ਨਾਮ) ਦਾ ਜਾਪ। ਜਪਿ = ਜਪਿਆ ਕਰ।

SikhNet (Spanish)Oh, mente mía, canta y medita en el Maestro del Universo.

ਗੁਰ ਉਪਦੇਸਿ ਹਰਿ ਨਾਮੁ ਧਿਆਇਓ; ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥

gur upades har naam dhiaaeo; sabh kilabikh dukh laathe |1| rahaau | Ang 1320

Sant Singh KhalsaThrough the Guru's Teachings, meditate on the Lord's Name, and be rid of all the painful past sins. ||1||Pause||
Manmohan SinghContemplating the God's Name by the Guru's instructions, I am rid of all sins and sorrows. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ, ਮੈਂ ਆਪਣੇ ਸਾਰੇ ਪਾਪਾਂ ਅਤੇ ਦੁਖੜਿਆਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਓ।
Fareedkot Teekaਹੇ ਹਰੀ! ਗੁਰੋਂ ਕੇ ਉਪਦੇਸ਼ ਕਰ ਤੇਰੇ ਨਾਮ ਕੋ ਧਿਆਇਆ ਹੈ, ਸਭ (ਕਿਲਬਿਖ) ਪਾਪ ਅਰ ਦੁਖ ਹਮਾਰੇ (ਲਾਥੇ) ਉੱਤ੍ਰ ਗਏ ਹੈਂ॥੧॥ ਰਹਾਉ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੇ ਉਪਦੇਸ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਿਆ, ਉਸ ਦੇ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਗਏ ॥੧॥ ਰਹਾਉ ॥

ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ। ਸਭਿ = ਸਾਰੇ। ਕਿਲਬਿਖ = ਪਾਪ। ਦੁਖ = (ਸਾਰੇ) ਦੁੱਖ ॥੧॥ ਰਹਾਉ ॥

SikhNet (Spanish)Medita en el Nombre del Señor, mediante la Enseñanza del Guru, libérate de las culpas y consecuencias, de las faltas y errores cometidos en el pasado. (1-Pausa)

ਰਸਨਾ ਏਕ, ਜਸੁ ਗਾਇ ਨ ਸਾਕੈ; ਬਹੁ ਕੀਜੈ, ਬਹੁ ਰਸੁਨਥੇ ॥

rasanaa ek, jas gaae na saakai; bahu keejai, bahu rasunathe | Ang 1320

Sant Singh KhalsaI have only one tongue - I cannot sing His Praises. Please bless me with many, many tongues.
Manmohan SinghMy one tongue is insufficient to sing Thine praises. O my Lord, bless Thou me with many, good many, yea good many tongue.
Manmohan Singh (Punjabi)ਮੇਰੀ ਇੱਕ ਜੀਭ ਤੇਰੀ ਮਹਿਮਾਂ ਗਾਇਨ ਨਹੀਂ ਕਰ ਸਕਦੀ। ਹੇ ਮੇਰੇ ਸਾਈਂ! ਤੂੰ ਬਹੁਤੀਆਂ ਸਾਰੀਆਂ ਜੀਭਾਂ ਪ੍ਰਦਾਨ ਕਰ।
Fareedkot Teekaਮੇਰੀ ਜਿਹਵਾ ਏਕ ਹੈ ਤੇਰੇ ਜਸ ਕੋ ਬਹੁਤ ਕਰ ਕੇ ਗਾਇ ਨਹੀਂ ਸਕਤੀ। ਤਾਂ ਤੇ ਮੇਰੀ ਏਕ ਰਸਨਾ ਸੇ ਬਹੁਤ ਕਰਿ ਦੀਜੀਏ, ਏਹ ਮੇਰੀ ਸਰਧਾ ਹੈ। ਮੈਂ ਬਹੁਤ ਜਸ ਗਾਵਾਂ॥ ਇਸ ਸਬਦ ਮੇਂ 'ਥੇ' ਤੁਕਾਂਤ ਹੈ।
Prof. Sahib Singhਹੇ ਪ੍ਰਭੂ! (ਮਨੁੱਖ ਦੀ) ਇੱਕ ਜੀਭ (ਤੇਰਾ) ਜਸ (ਪੂਰੇ ਤੌਰ ਤੇ) ਗਾ ਨਹੀਂ ਸਕਦੀ, (ਇਸ ਨੂੰ) ਬਹੁਤ ਜੀਭਾਂ ਵਾਲਾ ਬਣਾ ਦੇਹ।

ਪਦ ਅਰਥ ਰਸਨਾ = ਜੀਭ। ਜਸੁ = ਗੁਣ, ਸਿਫ਼ਤ-ਸਾਲਾਹ। ਕੀਜੈ = ਬਣਾ ਦੇਹ। ਬਹੁ ਰਸੁਨਥੇ = ਬਹੁਤੀਆਂ ਰਸਨਾ ਦੇ ਨਾਥ, ਬਹੁਤੀਆਂ ਜੀਭਾਂ ਵਾਲੇ।

SikhNet (Spanish)Tengo sólo una lengua, no podría siquiera comenzar a cantar Su Alabanza; por favor Bendíceme con muchas, muchas lenguas.

ਬਾਰ ਬਾਰ ਖਿਨੁ ਪਲ ਸਭਿ ਗਾਵਹਿ; ਗੁਨ ਕਹਿ. ਨ ਸਕਹਿ. ਪ੍ਰਭ ਤੁਮਨਥੇ ॥੧॥

baar baar khin pal sabh gaaveh; gun keh. na sakeh. prabh tumanathe |1| Ang 1320

Sant Singh KhalsaAgain and again, each and every instant, with all of them, I would sing His Glorious Praises; but even then, I would not be able to sing all of Your Praises, God. ||1||
Manmohan SinghWith all those tongues, every moment and trice, I would sing Thine praises, over the over again, although even, then I would not be able to say all thine praises. O my Lord.
Manmohan Singh (Punjabi)ਉਹਨਾਂ ਸਾਰੀਆਂ ਜੀਭਾਂ ਨਾਲ, ਹਰ ਮੁਹਤ ਅਤੇ ਹਰ ਚਸਾ ਮੁੜ ਮੁੜ ਕੇ, ਮੈਂ ਤੇਰੀਆਂ ਸਿਫਤਾਂ ਗਾਇਨ ਕਰਾਂਗਾ, ਭਾਵੇਂ ਫਿਰ ਭੀ ਮੈਂ ਤੇਰੀਆਂ ਸਾਰੀਆਂ ਸਿਫਤਾਂ ਆਖ ਨਹੀਂ ਸਕਾਂਗਾ, ਹੇ ਸੁਆਮੀ!
Fareedkot Teekaਬਾਰੰਬਾਰ ਖਿਨੋਂ ਅਰ ਪਲੋਂ ਮੇਂ ਤੇਰੇ ਕੋ ਸਭੀ ਗਾਵਤੇ ਹੈਂ, ਹੇ ਪ੍ਰਭੂ! ਤੁਮਾਰੇ ਸਭ ਗੁਨੋਂ ਕੋ ਕਹਿ ਨਹੀਂ ਸਕਤੇ ਹੈਂ॥੧॥
Prof. Sahib Singhਹੇ ਪ੍ਰਭੂ! ਸਾਰੇ ਜੀਵ ਮੁੜ ਮੁੜ ਹਰੇਕ ਪਲ ਤੇਰੇ ਗੁਣ ਗਾਂਦੇ ਹਨ, ਪਰ ਤੇਰੇ (ਸਾਰੇ) ਗੁਣ ਬਿਆਨ ਨਹੀਂ ਕਰ ਸਕਦੇ ॥੧॥

ਪਦ ਅਰਥ ਬਾਰ ਬਾਰ = ਮੁੜ ਮੁੜ। ਸਭਿ = ਸਾਰੇ (ਜੀਵ)। ਗਾਵਹਿ = ਗਾਂਦੇ ਹਨ (ਬਹੁ-ਵਚਨ)। ਪ੍ਰਭ = ਹੇ ਪ੍ਰਭੂ! ਤੁਮਨਥੇ = ਤੇਰੇ ॥੧॥

SikhNet (Spanish)Cantaría, con todas ellas, Tus Gloriosas Alabanzas una y otra vez, en todos y en cada instante; pero aún así no terminaría de cantarlas todas. (1)

ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ; ਹਮ ਲੋਚਹ ਪ੍ਰਭੁ ਦਿਖਨਥੇ ॥

ham bahu preet lagee prabh suaamee; ham lochah prabh dikhanathe | Ang 1320

Sant Singh KhalsaI am so deeply in love with God, my Lord and Master; I long to see God's Vision.
Manmohan SinghO my God, the Lord Master, I am deeply in love with thee and long to see Thy vision.
Manmohan Singh (Punjabi)ਹੇ ਮੇਰੇ ਵਾਹਿਗੁਰੂ ਸੁਆਮੀ ਮਾਲਕ! ਮੇਰਾ ਤੇਰੇ ਨਾਲ ਬਹੁਤ ਹੀ ਡੂੰਘਾ ਪਿਆਰ ਹੈ ਅਤੇ ਤੇਰਾ ਦਰਸ਼ਨ ਦੇਖਣ ਦੀ ਮੈਨੂੰ ਤਾਂਘ ਹੈ।
Fareedkot Teekaਹੇ ਸ੍ਵਾਮੀ ਪ੍ਰਭੂ! ਹਮਾਰੇ ਕੋ ਬਹੁਤ ਹੀ ਪ੍ਰੀਤਿ ਲਾਗੀ ਹੈ। ਹੇ ਪ੍ਰਭੂ! ਤੁਮਰੇ ਦੇਖਨੇ ਕੋ ਹਮ ਚਾਹਿਤੇ ਹੈਂ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਤੇਰੀ ਬਹੁਤ ਪ੍ਰੀਤ ਪੈਦਾ ਹੋ ਚੁਕੀ ਹੈ; ਮੈਂ ਤੈਨੂੰ ਦੇਖਣ ਲਈ ਤਾਂਘ ਕਰ ਰਿਹਾ ਹਾਂ।

ਪਦ ਅਰਥ ਹਮ ਲੋਚਹ = ਅਸੀਂ ਤਾਂਘ ਕਰਦੇ ਹਾਂ। ਦਿਖਨਥੇ = ਵੇਖਣ ਲਈ।

SikhNet (Spanish)Mi Amor para Dios es profundo, oh mi Señor y Maestro, añoro tener Tu Visión.

ਤੁਮ ਬਡ ਦਾਤੇ ਜੀਅ ਜੀਅਨ ਕੇ; ਤੁਮ ਜਾਨਹੁ ਹਮ ਬਿਰਥੇ ॥੨॥

tum badd daate jeea jeean ke; tum jaanahu ham birathe |2| Ang 1320

Sant Singh KhalsaYou are the Great Giver of all beings and creatures; only You know our inner pain. ||2||
Manmohan SinghThou are the great Beneficent Lord of all the creatures and know our troubles.
Manmohan Singh (Punjabi)ਤੂੰ ਸਮੂਹ ਜੀਵ-ਜੰਤੂਆਂ ਦਾ ਵਿਸ਼ਾਲ ਦਾਤਾਰ ਸੁਆਮੀ ਹੈਂ ਅਤੇ ਸਾਡੀਆਂ ਤਕਲੀਫਾਂ ਨੂੰ ਜਾਣਦਾ ਹੈਂ।
Fareedkot Teekaਤੁਮ ਬਡੇ ਹੋ ਔਰ ਜੀਵੋਂ ਕੇ, ਜੀਵ ਕੇ ਵਾ ਸਭ ਜੀਵਾਂ ਕੇ ਦਾਤੇ ਹੋ ਔਰ ਤੁਮ ਹਮਾਰੇ ਮਨ ਕੀ ਬਿਰਥਾ ਕੋ ਜਾਨਤੇ ਹੋ॥੨॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਅਸਾਂ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈਂ ॥੨॥

ਪਦ ਅਰਥ ਜੀਅ ਕੇ ਦਾਤੇ = ਜਿੰਦ ਦੇ ਦਾਤੇ। ਜੀਅਨ ਕੇ ਦਾਤੇ = ਸਾਰੇ ਜੀਵਾਂ ਦੇ ਦਾਤੇ। ਬਿਰਥੇ = (व्यथा) ਦਿਲ ਦੀ ਪੀੜ ॥੨॥

SikhNet (Spanish)Eres el Gran Dador de seres y criaturas, sólo Tú conoces nuestro dolor. (2)

ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ; ਕਹੁ ਤਿਨ ਕਉ, ਕਿਆ ਦਿਨਥੇ ॥

koee maarag panth bataavai prabh kaa; kahu tin kau, kiaa dinathe | Ang 1320

Sant Singh KhalsaIf only someone would show me the Way, the Path of God. Tell me - what could I give him?
Manmohan SinghIf some one shows me the way and path of the Lord, tell me, what should I give unto him?
Manmohan Singh (Punjabi)ਜੇਕਰ ਕੋਈ ਜਣਾ ਮੈਨੂੰ ਸਾਈਂ ਦਾ ਰਾਹ ਅਤੇ ਰਸਤਾ ਦਿਖਾ ਦੇਵੇ, ਦੱਸ! ਮੈਂ ਉਸ ਨੂੰ ਕੀ ਦੇਵਾਂ?
Fareedkot Teekaਕੋਈ ਐਸੇ ਪੂਛੇ ਕਿ ਸੰਸਾਰ ਮਾਰਗ ਮੇਂ ਜੋ ਕੋਈ ਪ੍ਰਭੂ ਕਾ (ਪੰਥੁ) ਰਸਤਾ ਬਤਾ ਦੇਵੇ ਤਉ ਤਿਸ ਕੋ ਕਿਆ (ਦਿਨਥੇ) ਦੇਵੋ? ਸੋ ਕਹਤੇ ਹੈਂ:
Prof. Sahib Singhਜੇ ਕੋਈ (ਸੰਤ ਜਨ ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇਵੇ, ਤਾਂ ਅਜਿਹੇ (ਸੰਤ) ਜਨਾਂ ਨੂੰ ਕੀਹ ਦੇਣਾ ਚਾਹੀਦਾ ਹੈ?

ਪਦ ਅਰਥ ਮਾਰਗੁ = ਰਸਤਾ। ਪੰਥੁ = ਰਸਤਾ। ਤਿਨ ਕਉ = ਉਹਨਾਂ (ਸੰਤ ਜਨਾਂ) ਨੂੰ। ਕਿਆ ਦਿਨਥੇ = ਕੀਹ ਦਿੱਤਾ ਜਾਏ?

SikhNet (Spanish)¿Qué le podría yo ofrecer a cambio a aquél que me mostrara el Camino, el Sendero a Dios?

ਸਭੁ ਤਨੁ ਮਨੁ ਅਰਪਉ. ਅਰਪਿ ਅਰਾਪਉ; ਕੋਈ ਮੇਲੈ ਪ੍ਰਭ ਮਿਲਥੇ ॥੩॥

sabh tan man arpau. arap araapau; koee melai prabh milathe |3| Ang 1320

Sant Singh KhalsaI would surrender, offer and dedicate all my body and mind to him; if only someone would unite me in God's Union! ||3||
Manmohan SinghI would surrender, offer and dedicate all my body and soul unto him. Let some one unite me in my Lord's union.
Manmohan Singh (Punjabi)ਮੈਂ ਆਪਣੀ ਸਮੂਹ ਦੇਹ ਅਤੇ ਜਿੰਦੜੀ ਉਸ ਨੂੰ ਅਰਪਨ, ਭੇਟਾ ਅਤੇ ਸਮਰਪਨ ਕਰ ਦੇਵਾਂਗਾ। ਕੋਈ ਜਣਾ ਮੈਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦੇਵੇ।
Fareedkot Teekaਸਭ ਤਨ ਅਰ ਮਨ ਤਿਸ ਕੋ ਅਰਪ ਦੇਵੋਂ, (ਅਰਪਿ ਅਰਾਪਉ) ਅਰਪਣੇ ਕਾ ਜੋ ਅਭਿਮਾਨ ਹੈ ਤਿਸ ਕੋ ਭੀ ਅਰਪ ਦੇਵੋਂ, ਭਾਵ ਹੰਕਾਰ ਤਿਆਗ ਦੇਵਾਂ। ਜੋ ਕੋਈ ਪ੍ਰਭੂ ਸਾਥ ਮਿਲਾ ਹੂਆ ਹੈ, ਸੋ ਮੈਨੂੰ ਮੇਲੇ॥੩॥
Prof. Sahib Singhਜੇ ਪ੍ਰਭੂ ਨੂੰ ਮਿਲਿਆ ਹੋਇਆ ਕੋਈ ਪਿਆਰਾ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਮੈਂ ਤਾਂ ਆਪਣਾ ਸਾਰਾ ਤਨ ਸਾਰਾ ਮਨ ਸਦਾ ਲਈ ਭੇਟ ਕਰ ਦਿਆਂ ॥੩॥

ਪਦ ਅਰਥ ਅਰਪਉ = ਅਰਪਉਂ, ਮੈਂ ਭੇਟਾ ਕਰ ਦਿਆਂ। ਅਰਪਿ = ਭੇਟਾ ਕਰ ਕੇ। ਅਰਾਪਉ = ਅਰਾਪਉਂ, ਅਰਪਉਂ, ਮੈਂ ਭੇਟ ਕਰ ਦਿਆਂ। ਪ੍ਰਭ ਮਿਲਥੇ = ਪ੍ਰਭੂ ਨੂੰ ਮਿਲਿਆ ਹੋਇਆ ॥੩॥

SikhNet (Spanish)Le ofrecería, le dedicaría y le entregaría mi cuerpo y mi mente; si sólo alguien me uniera a Dios. (3)

ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ; ਹਮ ਤੁਛ ਕਰਿ ਕਰਿ ਬਰਨਥੇ ॥

har ke gun bahut bahut bahu sobhaa; ham tuchh kar kar baranathe | Ang 1320

Sant Singh KhalsaThe Glorious Praises of the Lord are so many and numerous; I can describe only a tiny bit of them.
Manmohan SinghMany, good many are the excellences of the Lord and sublime is His glory. I have been able to describe Lord of slave Nanak.
Manmohan Singh (Punjabi)ਬਹੁਤੀਆਂ, ਖਰੀਆਂ ਹੀ ਬਹੁਤੀਆਂ ਹਨ ਪ੍ਰਭੂ ਦੀਆਂ ਸਿਫ਼ਤਾਂ ਅਤੇ ਘਣੇਰੀ ਹੈ ਉਸ ਦੀ ਵਡਿਆਈ। ਉਨ੍ਹਾਂ ਨੂੰ ਮੈਂ ਕੇਵਲ ਇੱਕ ਭੋਰਾ ਭਰ ਹੀ ਬਿਆਨ ਕਰ ਸਕਿਆ ਹਾਂ।
Fareedkot Teekaਹੇ ਹਰੀ! ਆਪ ਕੇ ਗੁਣ ਤੀਨੋਂ ਕਾਲੋਂ ਮੇਂ ਸਹਿਤ ਸੋਭਾ ਤੇ ਬਹੁਤੇ ਹੈਂ, ਹਮ ਥੋੜੇ ਕਰ ਕੇ ਬਰਨਨ ਕਰਤੇ ਹੈਂ ਯਥਾ ਗਿਰਧਾਰੀ ਗੋਪਾਲ ਆਦਿਕ॥
Prof. Sahib Singhਪਰਮਾਤਮਾ ਦੇ ਗੁਣ ਬਹੁਤ ਹੀ ਬੇਅੰਤ ਹਨ, ਬਹੁਤ ਬੇਅੰਤ ਹਨ, ਅਸੀਂ ਜੀਵ ਬਹੁਤੇ ਹੀ ਥੋੜੇ ਬਿਆਨ ਕਰਦੇ ਹਾਂ (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ)।

ਪਦ ਅਰਥ ਤੁਛ = ਬਹੁਤ ਥੋੜ੍ਹਾ। ਕਰਿ = ਕਰ ਕੇ। ਹਮ ਬਰਨਥੇ = ਅਸੀਂ ਜੀਵ ਬਿਆਨ ਕਰਦੇ ਹਾਂ।

SikhNet (Spanish)Las Alabanzas Gloriosas del Señor son tantas y tan numerosas, pero sólo soy capaz de describir unas cuántas.

ਹਮਰੀ ਮਤਿ ਵਸਗਤਿ ਪ੍ਰਭ ਤੁਮਰੈ; ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥

hamaree mat vasagat prabh tumarai; jan naanak ke prabh samarathe |4|3| Ang 1320

Sant Singh KhalsaMy intellect is under Your control, God; You are the All-powerful Lord God of servant Nanak. ||4||3||
Manmohan SinghMy mind is in Thy hand, O Lord and Thou alone are the All-powerful Lord of slave Nanak.
Manmohan Singh (Punjabi)ਮੇਰਾ ਮਨ ਤੇਰੇ ਇਖਤਿਆਰ ਵਿੱਚ ਹੈ, ਹੇ ਸੁਆਮੀ! ਅਤੇ ਕੇਵਲ ਤੂੰ ਹੀ ਗੋਲੇ ਨਾਨਕ ਦਾ ਸਰਬ-ਸ਼ਕਤੀਮਾਨ ਸੁਆਮੀ ਹੈਂ।
Fareedkot Teekaਹੇ ਪ੍ਰਭੂ! ਹਮਾਰੀ ਬੁਧੀ ਆਪ ਕੇ (ਵਸਗਤਿ) ਅਧੀਨ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਦਾਸ ਕੇ ਸੁਆਮੀ ਤੁਮ ਸਮਰਥ ਹੋ॥੪॥੩॥
Prof. Sahib Singhਹੇ ਦਾਸ ਨਾਨਕ ਦੇ ਸਮਰੱਥ ਪ੍ਰਭੂ! ਅਸਾਂ ਜੀਵਾਂ ਦੀ ਮੱਤ ਤੇਰੇ ਹੀ ਵੱਸ ਵਿਚ ਹੈ (ਜਿਤਨੀ ਮੱਤ ਤੂੰ ਦੇਂਦਾ ਹੈਂ ਉਤਨੀ ਹੀ ਤੇਰੀ ਸੋਭਾ ਅਸੀਂ ਬਿਆਨ ਕਰ ਸਕਦੇ ਹਾਂ) ॥੪॥੩॥

ਪਦ ਅਰਥ ਵਸਗਤਿ = ਵੱਸ ਵਿਚ। ਪ੍ਰਭ = ਹੇ ਪ੍ਰਭੂ! ਸਮਰਥੇ = ਸਭ ਤਾਕਤਾਂ ਦਾ ਮਾਲਕ ॥੪॥੩॥

SikhNet (Spanish)Mi intelecto está bajo Tu Control, oh Dios. Tú eres el Dios Todopoderoso Señor del Sirviente Nanak. (4-3)
Answers quote the Granth verbatim with Ang citations. AI commentary is not Gurbani and not a religious ruling.