ਰਾਗੁ ਕਲਿਆਨ ਮਹਲਾ ੪ ॥
raag kaliaan mahalaa 4 |
Sant Singh KhalsaRaag Kalyaan, Fourth Mehl:
Manmohan SinghRag Kalyan 4th Guru.
Manmohan Singh (Punjabi)ਰਾਗੁ ਕਲਿਆਨ। ਚੌਥੀ ਪਾਤਿਸ਼ਾਹੀ।
Prof. Sahib Singhਰਾਗ ਕਲਿਆਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Kalyaan, Mejl Guru Ram Das, Cuarto Canal Divino.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and Immortal His from. He is fearless, sans enmity, beyond birth and self-illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ ਰਹਿਤ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, Verdad es Su Nombre, Creativa Su Personalidad, Sin Miedo, Sin Enojo, Imagen de lo Inmortal, Más allá del Nacimiento, Auto Existente, por la Gracia del Guru es obtenido.
ਰਾਮਾ. ਰਮ ਰਾਮੈ; ਅੰਤੁ. ਨ ਪਾਇਆ ॥
raamaa. ram raamai; ant. na paaeaa |
Sant Singh KhalsaThe Lord, the Beauteous Lord - no one has found His limits.
Manmohan SinghOf the Beauteous and All-pervading Lord, no one has found the limit.
Manmohan Singh (Punjabi)ਸੁੰਦਰ ਅਤੇ ਸਰਬ-ਵਿਆਪਕ ਸੁਆਮੀ ਦੇ ਓੜਕ ਦਾ ਕਿਸੇ ਨੂੰ ਭੀ ਪਤਾ ਨਹੀਂ ਲੱਗਾ।
Fareedkot Teekaਹੇ ਰਾਮ (ਰਾਮ) ਸੁੰਦ੍ਰ! ਜੋ ਤੇਰੇ ਮੇਂ ਰਮੇ ਹੈਂ ਅਰਥਾਤ ਭਜਨ ਮੇਂ ਤਤਪਰ ਹੂਏ ਹੈਂ, ਤਿਨੋਂ ਨੇ ਤੇਰਾ ਅੰਤ ਨਹੀਂ ਪਾਯਾ, ਭਾਵ ਤੂੰ ਬ੍ਯੰਤੁ ਹੈਂ॥
Prof. Sahib Singhਸਰਬ-ਵਿਆਪਕ ਪਰਮਾਤਮਾ (ਦੇ ਗੁਣਾਂ) ਦਾ ਅੰਤ (ਕਿਸੇ ਜੀਵ ਪਾਸੋ) ਨਹੀਂ ਪਾਇਆ ਜਾ ਸਕਦਾ।ਪਦ ਅਰਥ ਰਮ = ਸਰਬ-ਵਿਆਪਕ। ਰਾਮੈ ਅੰਤੁ = ਪਰਮਾਤਮਾ (ਦੀ ਹਸਤੀ) ਦਾ ਅੰਤ।
SikhNet (Spanish)Nadie ha logrado encontrar los Límites del Señor, del Bello Señor.
ਹਮ ਬਾਰਿਕ ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ. ਪਿਤਾ ਮੇਰਾ ਮਾਇਆ ॥੧॥ ਰਹਾਉ ॥
ham baarik pratipaare tumare; too badd purakh. pitaa meraa maaeaa |1| rahaau |
Sant Singh KhalsaI am a child - You cherish and sustain me. You are the Great Primal Being, my Mother and Father. ||1||Pause||
Manmohan SinghO Great God, Thou are my Father and Mother. I am a child of Thine and by Thee am I sustained. Pause.
Manmohan Singh (Punjabi)ਹੇ ਵਿਸ਼ਾਲ ਵਾਹਿਗੁਰੂ! ਤੂੰ ਮੇਰਾ ਬਾਬਲ ਅਤੇ ਅੰਮੜੀ ਹੈਂ। ਮੈਂ ਤੇਰਾ ਬੱਚਾ ਹਾਂ ਅਤੇ ਤੂੰ ਹੀ ਮੇਰੀ ਪਾਲਣਾ ਪੋਸਣਾ ਕਰਦਾ ਹੈਂ। ਠਹਿਰਾਓ।
Fareedkot Teekaਹਮ ਬਾਲਿਕ ਜੀਵ ਤੁਮਾਰੇ ਪ੍ਰਤਿਪਾਲਾ ਕੀਏ ਹੂਏ ਹੈਂ, ਤੂੰ ਪੁਰਖ ਸਭ ਸੇ ਵੱਡਾ ਔਰ ਮੇਰਾ ਪਿਤਾ ਔਰ ਮਾਤਾ ਵਤ ਰਖਕ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਤੂੰ ਸਾਡਾ ਪਿਤਾ ਹੈਂ, ਤੂੰ ਹੀ ਸਾਡੀ ਮਾਂ ਹੈਂ ॥੧॥ ਰਹਾਉ ॥ਪਦ ਅਰਥ ਹਮ = ਅਸੀਂ ਜੀਵ। ਪ੍ਰਤਿਪਾਰੇ = ਪਾਲੇ ਹੋਏ। ਬਡ = ਵੱਡਾ। ਮਾਇਆ = ਮਾਂ ॥੧॥ ਰਹਾਉ ॥
SikhNet (Spanish)Soy un niño y Tú me sostienes y muestras Tu Afecto, pues eres mi Madre, mi Padre y el Gran Ser Primordial. (1-Pausa)
ਹਰਿ ਕੇ ਨਾਮ ਅਸੰਖ ਅਗਮ ਹਹਿ; ਅਗਮ ਅਗਮ ਹਰਿ ਰਾਇਆ ॥
har ke naam asankh agam heh; agam agam har raaeaa |
Sant Singh KhalsaThe Names of the Lord are Countless and Unfathomable. My Sovereign Lord is Unfathomable and Incomprehensible.
Manmohan SinghInnumerable and Inscrutable are the Names of God, my God, the King, is Unapproachable and Unfathomable.
Manmohan Singh (Punjabi)ਅਣਗਿਣਤ ਹਨ ਅਤੇ ਅਜੋਖੇ ਹਨ, ਵਾਹਿਗੁਰੂ ਦੇ ਨਾਮ, ਮੇਰਾ ਵਾਹਿਗੁਰੂ, ਪਾਤਿਸ਼ਾਹ, ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
Fareedkot Teekaਹੇ ਹਰੀ! ਆਪ ਕੇ ਨਾਮ (ਅਸੰਖ) ਅਗਿਣਤ ਹੈਂ। ਹੇ ਹਰੀ ਰਾਇਆ! ਤੂੰ ਤੀਨ ਕਾਲ ਮੇਂ ਅਗੰਮ ਹੈਂ, ਭਾਵ ਤੇਰੀ ਮਿਤ ਕੋ ਕੋਈ ਪਾਇ ਨਹੀਂ ਸਕਤਾ ਹੈ॥
Prof. Sahib Singhਪ੍ਰਭੂ-ਪਾਤਿਸ਼ਾਹ ਦੇ ਨਾਮ ਅਣਗਿਣਤ ਹਨ (ਪ੍ਰਭੂ ਦੇ ਨਾਮਾਂ ਦੀ ਗਿਣਤੀ ਤਕ) ਪਹੁੰਚ ਨਹੀਂ ਹੋ ਸਕਦੀ, ਕਦੇ ਭੀ ਪਹੁੰਚ ਨਹੀਂ ਹੋ ਸਕਦੀ।ਪਦ ਅਰਥ ਅਸੰਖ = (ਸੰਖਿਆ = ਗਿਣਤੀ) ਅਣਗਿਣਤ। ਅਗਮ = ਅਪਹੁੰਚ। ਹਹਿ = ਹਨ (ਬਹੁ-ਵਚਨ)। ਰਾਇਆ = ਰਾਜਾ, ਪਾਤਿਸ਼ਾਹ।
SikhNet (Spanish)Los Nombres del Señor son Incontables e Insondables. Mi Señor Soberano es Insondable e Incomprensible.
ਗੁਣੀ ਗਿਆਨੀ ਸੁਰਤਿ ਬਹੁ ਕੀਨੀ; ਇਕੁ ਤਿਲੁ. ਨਹੀ ਕੀਮਤਿ ਪਾਇਆ ॥੧॥
gunee giaanee surat bahu keenee; ik til. nahee keemat paaeaa |1|
Sant Singh KhalsaThe virtuous and the spiritual teachers have given it great thought, but they have not found even an iota of His Value. ||1||
Manmohan SinghThe men of virtue and gnosis have given great thought to Thee, but they have found not even an iota of Thy worth, O Lord.
Manmohan Singh (Punjabi)ਨੇਕ ਅਤੇ ਗਿਆਨਵਾਨ ਬੰਦਿਆਂ ਨੇ ਤੇਰੇ ਬਾਰੇ ਬਹੁਤਾ ਹੀ ਸੋਚਿਆ ਵੀਚਾਰਿਆ ਹੈ, ਪ੍ਰੰਤੂ ਤੇਰੇ ਮੁੱਲ ਦਾ ਉਹਨਾਂ ਨੂੰ ਇੱਕ ਭੋਰਾ ਭਰ ਭੀ ਪਤਾ ਨਹੀਂ ਲੱਗ ਸਕਿਆ।
Fareedkot Teekaਗੁਣੀ ਗਿਆਨੀ ਜਨੋਂ ਨੇ ਬਹੁਤ ਹੀ (ਸੁਰਤਿ) ਸਮਝ ਕਰੀ, ਪਰੰਤੂ ਤਿਨੋਂ ਨੇ ਤੇਰੀ ਕੀਮਤਿ ਕੋ ਤਿਲ ਮਾਤ੍ਰ ਨਹੀਂ ਪਾਯਾ॥੧॥
Prof. Sahib Singhਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ-ਵਿਚਾਰ ਕਰਦੇ ਆਏ ਹਨ, ਪਰ ਕੋਈ ਭੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਭੀ ਮੁੱਲ ਨਹੀਂ ਪਾ ਸਕਿਆ ॥੧॥ਪਦ ਅਰਥ ਸੁਰਤਿ = ਸੋਚ, ਵਿਚਾਰ। ਬਹੁ = ਬਹੁਤ। ਪਾਯਾ = ਪਾਈ, ਪਾ ਕੇ ॥੧॥
SikhNet (Spanish)Los virtuosos y los maestros espirituales han pensado y pensado, pero no han encontrado la forma de poder Evaluarlo. (1)
ਗੋਬਿਦ ਗੁਣ ਗੋਬਿਦ ਸਦ ਗਾਵਹਿ; ਗੁਣ ਗੋਬਿਦ ਅੰਤੁ. ਨ ਪਾਇਆ ॥
gobid gun gobid sad gaaveh; gun gobid ant. na paaeaa |
Sant Singh KhalsaThey sing the Glorious Praises of the Lord, the Lord of the Universe forever. They sing the Glorious Praises of the Lord of the Universe, but they do not find His limits.
Manmohan SinghThey ever sing the praises of God, the Lord of the world, but of the Lord's praises, they found not the limit.
Manmohan Singh (Punjabi)ਉਹ ਸਦੀਵ ਦੀ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ, ਪ੍ਰੰਤੂ ਸੁਆਮੀ ਦੀਆਂ ਸਿਫਤਾਂ ਦੇ ਓੜਕ ਦਾ ਉਨ੍ਹਾਂ ਨੂੰ ਪਤਾ ਨਹੀਂ ਲਗ ਸਕਿਆ।
Fareedkot Teekaਹੇ ਗੋਬਿੰਦ ਜੀ! (ਗੋ) ਬੇਦਾਂ ਦ੍ਵਾਰੇ (ਬਿਦ) ਜਾਣਨੇ ਜੋਗ, ਤੇਰੇ ਗੁਣੋਂ ਕੋ ਸਦੀਵ ਗਾਵਤੇ ਹੈਂ, ਪਰੰਤੂ ਹੇ ਗੋਬਿੰਦ! ਤੇਰੇ ਗੁਣੋਂ ਕਾ ਕਿਸੀ ਨੇ ਅੰਤੁ ਨਹੀਂ ਪਾਯਾ ॥੨॥
Prof. Sahib Singh(ਅਨੇਕਾਂ ਹੀ ਜੀਵ) ਪਰਮਾਤਮਾ ਦੇ ਗੁਣ ਸਦਾ ਗਾਂਦੇ ਹਨ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਭੀ ਨਹੀਂ ਲੱਭਾ।ਪਦ ਅਰਥ ਸਦ = ਸਦਾ। ਗਾਵਹਿ = ਗਾਂਦੇ ਹਨ (ਬਹੁ-ਵਚਨ)। ਗੁਣ ਗੋਬਿਦ ਅੰਤੁ = ਗੋਬਿੰਦ ਦੇ ਗੁਣਾਂ ਦਾ ਅੰਤ।
SikhNet (Spanish)Ellos cantan por siempre las Alabanzas Gloriosas del Señor, del Señor del Universo; ellos cantan las Gloriosas Alabanzas del Señor del Universo, pero no logran encontrar Sus Límites.
ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ; ਬਹੁ ਜਪੀਐ ਥਾਹ. ਨ ਪਾਇਆ ॥੨॥
too amit atol aparanpar suaamee; bahu japeeai thaah. na paaeaa |2|
Sant Singh KhalsaYou are Immeasurable, Unweighable, and Infinite, O Lord and Master; no matter how much one may meditate on You, Your Depth cannot be fathomed. ||2||
Manmohan SinghImmeasurable, Unweighable and Illimitable are Thou, O Lord. Howsoever much man may meditate on Thee, he can fathom not Thy depth.
Manmohan Singh (Punjabi)ਅਮਾਪ, ਅਜੋਖ ਅਤੇ ਹੱਦ ਬੰਨਾ-ਰਹਿਤ ਹੈਂ ਤੂੰ, ਹੇ ਸਾਹਿਬ! ਜਿੰਨਾ ਭੀ ਜਿਆਦਾ ਬੰਦਾ ਭਜਨ ਪਿਆ ਕਰੇ, ਉਸ ਨੂੰ ਤੇਰੀ ਡੂੰਘਾਈ ਦਾ ਪਤਾ ਨਹੀਂ ਲੱਗਦਾ।
Fareedkot Teekaਹੇ ਸ੍ਵਾਮੀ! ਤੂੰ (ਅਮਿਤਿ) ਅਪ੍ਰਮਾਣ ਹੈਂ, ਤੋਲ ਮੇਂ ਨਹੀਂ ਆਵਤਾ ਔਰ ਬ੍ਰਹਮਾਦਿਕੋਂ ਕਾ ਭੀ ਪਰਾ ਹੈਂ, ਬਹੁਤੇ ਜਪੀਓਂ ਨੇ ਭੀ ਤੇਰਾ ਥਾਹ ਨਹੀਂ ਪਾਯਾ॥੨॥
Prof. Sahib Singhਹੇ ਪ੍ਰਭੂ! ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਮਾਲਕ-ਪ੍ਰਭੂ! ਤੂੰ ਪਰੇ ਤੋਂ ਪਰੇ ਹੈਂ। ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ, (ਪਰ ਤੂੰ ਇਕ ਐਸਾ ਸਮੁੰਦਰ ਹੈਂ ਕਿ ਉਸ ਦੀ) ਡੂੰਘਾਈ ਨਹੀਂ ਲੱਭੀ ਜਾ ਸਕਦੀ ॥੨॥ਪਦ ਅਰਥ ਅਮਿਤਿ = (ਮਿਤਿ = ਮਰਯਾਦਾ, ਹੱਦ-ਬੰਦੀ) ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲਾਇਆ ਜਾ ਸਕੇ। ਅਪਰੰਪਰ = ਪਰੇ ਤੋਂ ਪਰੇ। ਬਹੁ ਜਪੀਐ = (ਤੇਰਾ ਨਾਮ) ਬਹੁਤ ਜਪਿਆ ਜਾਂਦਾ ਹੈ। ਥਾਹ = ਡੂੰਘਾਈ ॥੨॥
SikhNet (Spanish)Eres Inconmensurable, Inapreciable e Infinito, oh mi Señor y Maestro, no importa cuánto uno medite en Ti, Tu Profundidad no puede ser sondeada. (2)
ਉਸਤਤਿ ਕਰਹਿ ਤੁਮਰੀ ਜਨ ਮਾਧੌ; ਗੁਨ ਗਾਵਹਿ ਹਰਿ ਰਾਇਆ ॥
ausatat kareh tumaree jan maadhau; gun gaaveh har raaeaa |
Sant Singh KhalsaLord, Your humble servants praise You, singing Your Glorious Praises, O Sovereign Lord.
Manmohan SinghO the Spouse of mammon, the saints praise Thee and sing Thine virtues, O God, the King.
Manmohan Singh (Punjabi)ਹੇ ਮਾਇਆ ਦੇ ਪਤੀ! ਸਾਧੂ ਤੇਰੀ ਪ੍ਰਸੰਸਾ ਕਰਦੇ ਹਨ ਅਤੇ ਤੇਰੀਆਂ ਨੇਕੀਆਂ ਗਾਉਂਦੇ ਹਨ, ਹੇ ਵਾਹਿਗੁਰੂ, ਪਾਤਿਸ਼ਾਹ!
Fareedkot Teekaਹੇ ਮਾਧਵ! ਸੰਤ ਜਨ ਮਨ ਕਰ ਕੇ ਆਪ ਕੀ ਉਸਤਤਿ ਕਰਤੇ ਹੈਂ। ਹੇ ਹਰਿ ਰਾਇਆ! ਬਾਣੀ ਕਰ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਹੇ ਪ੍ਰਭੂ-ਪਾਤਿਸ਼ਾਹ! ਤੇਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇਰੇ ਗੁਣ ਗਾਂਦੇ ਰਹਿੰਦੇ ਹਨ।ਪਦ ਅਰਥ ਉਸਤਤਿ = ਵਡਿਆਈ, ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ (ਬਹੁ-ਵਚਨ)। ਮਾਧੌ = (ਮਾਧਵ। ਮਾਇਆ ਦਾ ਧਵ। ਧਵ = ਪਤੀ) ਹੇ ਮਾਇਆ ਦੇ ਪਤੀ ਪ੍ਰਭੂ! ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!
SikhNet (Spanish)Señor, Tus humildes Sirvientes te alaban cantando Tu Gloriosa Alabanza.
ਤੁਮੑ ਜਲ ਨਿਧਿ. ਹਮ ਮੀਨੇ ਤੁਮਰੇ; ਤੇਰਾ ਅੰਤੁ. ਨ ਕਤਹੂ ਪਾਇਆ ॥੩॥
tuma jal nidh. ham meene tumare; teraa ant. na katahoo paaeaa |3|
Sant Singh KhalsaYou are the ocean of water, and I am Your fish. No one has ever found Your limits. ||3||
Manmohan SinghThou are an ocean of water and I am a fish of Thine. No one has ever found thy end.
Manmohan Singh (Punjabi)ਤੂੰ ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ। ਤੇਰੇ ਅਖੀਰ ਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ।
Fareedkot Teekaਤੁਮ ਜਲ ਕੇ ਸਮੁੰਦਰ ਹੋ ਹਮ ਆਪ ਕੇ ਮੀਨ ਹੈਂ, ਤੇਰਾ ਅੰਤ ਕਹੀਂ ਪਾਇਆ ਨਹੀਂ ਜਾਤਾ॥੩॥
Prof. Sahib Singhਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ (ਮੱਛੀ ਨਦੀ ਵਿਚ ਤਾਰੀਆਂ ਤਾਂ ਲਾਂਦੀ ਹੈ, ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ)। ਹੇ ਪ੍ਰਭੂ! ਕਿਤੇ ਭੀ ਕੋਈ ਜੀਵ ਤੇਰੀ ਹਸਤੀ ਦਾ ਅੰਤ ਨਹੀਂ ਪਾ ਸਕਿਆ ॥੩॥ਪਦ ਅਰਥ ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ। ਕਤਹੂ = ਕਿਤੇ ਭੀ ॥੩॥
SikhNet (Spanish)Oh Señor Soberano, Eres el Océano de Agua y yo soy Tu pez. Nadie puede encontrar Tus Límites. (3)
ਜਨ ਕਉ ਕ੍ਰਿਪਾ ਕਰਹੁ ਮਧਸੂਦਨ; ਹਰਿ ਦੇਵਹੁ ਨਾਮੁ ਜਪਾਇਆ ॥
jan kau kripaa karahu madhasoodan; har devahu naam japaaeaa |
Sant Singh KhalsaPlease be Kind to Your humble servant, Lord; please bless me with the meditation of Your Name.
Manmohan SinghShow Thou mercy unto me, Thy Slave, O God, the Lover of Name-Nectar and bless Thou me with meditation of Thy Name.
Manmohan Singh (Punjabi)ਤੂੰ, ਮੈਂ, ਆਪਣੇ ਗੋਲੇ ਉਤੇ ਮਿਹਰ ਧਾਰ, ਹੇ ਹਰੀ! ਨਾਮ ਅੰਮ੍ਰਿਤ ਦੇ ਪ੍ਰੀਤਮ ਅਤੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ।
Fareedkot Teekaਹੇ ਮਧਸੂਦਨ! ਮੁਝ ਦਾਸ ਕੋ ਕਿਰਪਾ ਦ੍ਰਿਸ਼ਟੀ ਕਰੋ, ਹੇ ਹਰੀ! ਮੇਰੇ ਕੋ ਸਰਬ ਓਰ ਤੇ ਅਪਣਾ ਨਾਮ ਜਪਾਇ ਦੀਜੀਏ॥
Prof. Sahib Singhਹੇ ਦੈਂਤ-ਦਮਨ ਪ੍ਰਭੂ! (ਆਪਣੇ) ਸੇਵਕ (ਨਾਨਕ) ਉੱਤੇ ਮਿਹਰ ਕਰ। ਹੇ ਹਰੀ! (ਮੈਨੂੰ ਆਪਣਾ) ਨਾਮ ਦੇਹ (ਮੈਂ ਨਿਤ) ਜਪਦਾ ਰਹਾਂ।ਪਦ ਅਰਥ ਕਉ = ਨੂੰ, ਉੱਤੇ। ਮਧ ਸੂਦਨ = ('ਮਧੁ' ਰਾਖਸ਼ ਨੂੰ ਮਾਰਨ ਵਾਲਾ) ਹੇ ਪਰਮਾਤਮਾ! ਜਪਾਇਆ = ਜਪਣ ਲਈ।
SikhNet (Spanish)Por favor, muestra Tu Bondad a Tu humilde Sirviente, oh Señor, por favor bendíceme con la Meditación de Tu Nombre.
ਮੈ ਮੂਰਖ ਅੰਧੁਲੇ. ਨਾਮੁ ਟੇਕ ਹੈ; ਜਨ ਨਾਨਕ. ਗੁਰਮੁਖਿ ਪਾਇਆ ॥੪॥੧॥
mai moorakh andhule. naam ttek hai; jan naanak. guramukh paaeaa |4|1|
Sant Singh KhalsaI am a blind fool; Your Name is my only Support. Servant Nanak, as Gurmukh, has found it. ||4||1||
Manmohan SinghFor me, the blind fool, the Name is the only support. Through the Guru's grace, slave Nanak is blessed with the Lord's Name.
Manmohan Singh (Punjabi)ਮੈਂ, ਅੰਨ੍ਹੇ ਮੂੜ੍ਹ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ। ਗੁਰਾਂ ਦੀ ਦਇਆ ਰਾਹੀਂ, ਗੋਲੇ ਨਾਨਕ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੋ ਗਿਆ ਹੈ।
Fareedkot Teekaਮੁਝ ਮੂਰਖ ਜਨ ਅੰਧਲੇ ਕੋ ਤੇਰੇ ਨਾਮ ਕੀ ਓਟ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮੁ ਗੁਰੋਂ ਦ੍ਵਾਰੇ ਪਾਯਾ ਹੈ॥੪॥੧॥
Prof. Sahib Singhਮੈਂ ਮੂਰਖ ਵਾਸਤੇ ਮੈਂ ਅੰਨ੍ਹੇ ਵਾਸਤੇ (ਤੇਰਾ) ਨਾਮ ਸਹਾਰਾ ਹੈ। ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ (ਪਰਮਾਤਮਾ ਦਾ ਨਾਮ) ਪ੍ਰਾਪਤ ਹੁੰਦਾ ਹੈ ॥੪॥੧॥ਪਦ ਅਰਥ ਅੰਧੁਲੇ = ਅੰਨ੍ਹੇ ਵਾਸਤੇ। ਟੇਕ = ਸਹਾਰਾ। ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ ॥੪॥੧॥
SikhNet (Spanish)Soy un tonto ciego, pero Tu Nombre es mi Único Soporte y el Sirviente Nanak, como Gurmukj, Lo ha encontrado. (4-1)