ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ॥
basant hinddol mahalaa 1 ghar 2 | Ang 1190
Sant Singh KhalsaBasant Hindol, First Mehl, Second House:
Manmohan SinghBasant Hindol. 1st Guru.
Manmohan Singh (Punjabi)ਬਸੰਤ ਹਿੰਡੋਲ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ/ਹਿੰਡੋਲੁ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Basant Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1190
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਨਉ ਸਤ ਚਉਦਹ ਤੀਨਿ ਚਾਰਿ; ਕਰਿ ਮਹਲਤਿ, ਚਾਰਿ ਬਹਾਲੀ ॥
nau sat chaudah teen chaar; kar mahalat, chaar bahaalee | Ang 1190
Sant Singh KhalsaThe nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.
Manmohan SinghEstablishing the nine regions, seven continents, fourteen worlds three qualities, four ages and the four sources of creation, the Lord has seated them all in His mansion.
Manmohan Singh (Punjabi)ਨੌ ਖੰਡਾ, ਸਪਤ ਦੀਪਾਂ, ਚੋਹਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ।
Fareedkot Teekaਨੌ ਖੰਡ, ਸਾਤ ਦੀਪ, ਚੌਦਾਂ ਭਵਨ, ਤੀਨ ਗੁਣ, ਚਾਰ ਜੁਗ, ਏਹੀ (ਮਹਲਤਿ) ਮੰਦ੍ਰੋਂ ਕਾ ਸਮੂਹ ਬਣ ਕੇ ਬੀਚ ਮੇਂ (ਚਾਰਿ) ਦਾਸੀ ਰੂਪ ਸ੍ਰਿਸ੍ਟੀ ਤੈਨੇ ਬੈਠਾਈ ਹੈ; ਵਾ (ਚਾਰਿ) ਚਾਰੋਂ ਤਰਫ ਬੈਠਾਲੀ ਇਸਥਿਤ ਕਰ ਦਿਤੀ ਹੈ॥
Prof. Sahib Singh(ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ,ਪਦ ਅਰਥ ਨਉ = ਨੌ ਖੰਡ। ਸਤ = ਸੱਤ ਦੀਪ। ਚਉਦਹ = ਚੌਦਾਂ ਭਵਨ। ਤੀਨਿ = ਤਿੰਨ ਲੋਕ (ਸੁਰਗ, ਮਾਤ, ਪਾਤਾਲ)। ਚਾਰਿ = ਚਾਰ ਜੁੱਗ। ਕਰਿ = ਬਣਾ ਕੇ, ਪੈਦਾ ਕਰ ਕੇ। ਮਹਲਤਿ = ਹਵੇਲੀ ਸ੍ਰਿਸ਼ਟੀ। ਚਾਰਿ = ਚਾਰ ਖਾਣੀਆਂ ਦੀ ਰਾਹੀਂ। ਬਹਾਲੀ = ਵਸਾ ਦਿੱਤੀ।
SikhNet (Spanish)Las nueve divisiones del mundo, las siete islas, las catorce regiones del Universo, los tres mundos, las cuatro épocas, todas éstas habitan en Tu Mansión, oh Señor,
ਚਾਰੇ ਦੀਵੇ. ਚਹੁ ਹਥਿ ਦੀਏ; ਏਕਾ ਏਕਾ ਵਾਰੀ ॥੧॥
chaare deeve. chahu hath dee; ekaa ekaa vaaree |1| Ang 1190
Sant Singh KhalsaHe placed the four lamps, one by one, into the hands of the four ages. ||1||
Manmohan SinghHe put the four lamps one by one into the hands of the four ages.
Manmohan Singh (Punjabi)ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ।
Fareedkot Teekaਚਾਰੇ ਵੇਦ ਰੂਪ ਦੀਵੇ ਚਾਰੋਂ ਜੁਗੋਂ ਕੇ ਹਾਥ ਮੇਂ ਦੀਏ ਹੈਂ। ਇਕ ਇਕ ਦੀਵਾ ਅਪਨੀ ਅਪਨੀ ਵਾਰੀ ਪ੍ਰਕਾਸਤਾ ਹੈ॥੧॥
Prof. Sahib Singhਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ ॥੧॥ਪਦ ਅਰਥ ਚਾਰੇ ਦੀਵੇ = ਚਾਰ ਹੀ ਦੀਵੇ (ਵੇਦ ਚਾਰ)। ਚਹੁ ਹਥਿ = ਚਾਰ ਹੀ ਜੁਗਾਂ ਦੇ ਹੱਥ ਵਿਚ। ਏਕਾ ਏਕਾ ਵਾਰੀ = ਆਪੋ ਆਪਣੀ ਵਾਰੀ ॥੧॥
SikhNet (Spanish)y Tú bendices las cuatro épocas con los cuatro Vedas cada una en su momento. (1)
ਮਿਹਰਵਾਨ ਮਧੁਸੂਦਨ ਮਾਧੌ; ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥
miharavaan madhusoodan maadhau; aisee sakat tumaaree |1| rahaau | Ang 1190
Sant Singh KhalsaO Merciful Lord, Destroyer of demons, Lord of Lakshmi, such is Your Power - Your Shakti. ||1||Pause||
Manmohan SinghO my merciful Master, the slayer of Madh demon and the Lord of Lakhshmi, such is Thine power. Pause.
Manmohan Singh (Punjabi)ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ। ਠਹਿਰਾਉ।
Fareedkot Teekaਹੇ (ਮਿਹਰਵਾਨ)! ਹੇ ਮਧੁ ਸੂਦਨ ਮਾਧੋ! ਤੁਮਰੀ ਐਸੀ ਸਕਤੀ ਹੈ॥੧॥ ਰਹਾਉ ॥ ਜੇ ਕਹੈ ਕੈਸੀ ਹੈ? ਸੋ ਕਹਤੇ ਹੈਂ:
Prof. Sahib Singhਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ॥੧॥ ਰਹਾਉ ॥ਪਦ ਅਰਥ ਮਿਹਰਵਾਨ = ਹੇ ਮਿਹਰਵਾਨ ਪ੍ਰਭੂ! ਮਧੁਸੂਦਨ = ਹੇ ਮਧੁ-ਦੈਂਤ ਨੂੰ ਮਾਰਨ ਵਾਲੇ! ਮਾਧੌ = ਹੇ ਮਾਇਆ ਦੇ ਪਤੀ! {ਮਾ = ਮਾਇਆ। ਧਵ = ਖਸਮ}। ਸਕਤਿ = ਤਾਕਤ, ਸਮਰੱਥਾ ॥੧॥ ਰਹਾਉ ॥
SikhNet (Spanish)Oh Señor Dador, oh Maestro de Maya, Destructor de los seres malvados, tal es Tu Poder. (1-Pausa)
ਘਰਿ ਘਰਿ ਲਸਕਰੁ ਪਾਵਕੁ ਤੇਰਾ; ਧਰਮੁ ਕਰੇ ਸਿਕਦਾਰੀ ॥
ghar ghar lasakar paavak teraa; dharam kare sikadaaree | Ang 1190
Sant Singh KhalsaYour army is the fire in the home of each and every heart. And Dharma - righteous living is the ruling chieftain.
Manmohan SinghThe fire in every home is Thy army and righteousness exercises chieftainship.
Manmohan Singh (Punjabi)ਹਰ ਇਕਸ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ।
Fareedkot Teekaਅਗਨੀ ਆਦਿਕ ਜੋ ਤਤ ਹੈਂ ਏਹੁ ਘਰ ਘਰ, ਭਾਵ ਸਰੀਰ ਮੇਂ ਤੇਰਾ ਲਸਕਰੁ ਹੈ; ਵਾ ਜਿਤਨਾ ਘਟ ਘਟ ਲਸਕਰ ਹੈ ਸਭ ਤੇਰਾ (ਪਾਵਕੁ) ਸੇਵਕੁ ਹੈ ਔਰ ਧਰਮ ਰਾਜਾ ਤੇਰੇ ਆਗੇ (ਸਿਕਦਾਰੀ) ਸਰਦਾਰੀ ਕਰਤਾ ਹੈ॥
Prof. Sahib Singhਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ,ਪਦ ਅਰਥ ਘਰਿ ਘਰਿ = ਹਰੇਕ ਸਰੀਰ ਵਿਚ। ਪਾਵਕੁ = ਅੱਗ, (ਤੇਰੀ) ਜੋਤਿ। ਧਰਮੁ = ਧਰਮਰਾਜ। ਸਿਕਦਾਰੀ = ਸਰਦਾਰੀ।
SikhNet (Spanish)En cada hogar está Tu Fuego, ese en Verdad es Tu Poder, guiado por la Rectitud.
ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥੨॥
dharatee deg milai ik veraa; bhaag teraa bhanddaaree |2| Ang 1190
Sant Singh KhalsaThe earth is Your great cooking pot; Your beings receive their portions only once. Destiny is Your gate-keeper. ||2||
Manmohan SinghThe earth is Thy big cooking-pot and the being receive it but once. Destiny is Thy store-keeper.
Manmohan Singh (Punjabi)ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ। ਪ੍ਰਾਲਬੰਧ ਤੇਰਾ ਮੋਦੀ ਹੈ।
Fareedkot Teekaਧਰਤੀ ਦੇਗ ਹੈ। ਇਕ ਵੇਰੀ ਖਾਣਾ ਮਿਲਤਾ ਹੈ, ਭਾਵ ਪ੍ਰਾਰਬਧ ਕਰਮੁ ਏਕ ਵਾਰ ਹੀ ਲਿਖਾ ਗਿਆ ਹੈ ਕੇ ਇਸ ਜੀਵ ਕੋ ਇਤਨਾ ਮਿਲੇਗਾ, ਤਿਸੁ ਲਿਖੇ ਤੇ ਅਧਿਕ ਨਹੀਂ ਮਿਲਤਾ ਹੈ। ਔਰ ਜੀਵੋਂ ਕਾ ਭਾਗ ਕ੍ਯਾ ਕਰਮੁ ਹੀ ਤੇਰਾ ਭੰਡਾਰੀ ਕੀਆ ਹੂਆ ਹੈ॥੨॥
Prof. Sahib Singh(ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ ॥੨॥ਪਦ ਅਰਥ ਇਕ ਵੇਰਾ = ਇਕੋ ਵਾਰੀ। ਭਾਗੁ = ਹਰੇਕ ਜੀਵ ਦੀ ਪ੍ਰਾਰਬਧ। ਭੰਡਾਰੀ = ਭੰਡਾਰਾ ਵੰਡਣ ਵਾਲਾ ॥੨॥
SikhNet (Spanish)La tierra es Tu Tesoro que le da a cada uno lo que busca y cada uno recibe de acuerdo a Su Escrito. (2)
ਨਾ ਸਾਬੂਰੁ ਹੋਵੈ, ਫਿਰਿ ਮੰਗੈ; ਨਾਰਦੁ ਕਰੇ ਖੁਆਰੀ ॥
naa saaboor hovai, fir mangai; naarad kare khuaaree | Ang 1190
Sant Singh KhalsaBut the mortal becomes unsatisfied, and begs for more; his fickle mind brings him disgrace.
Manmohan SinghBecoming non-content, man begs again and the mercurial mind humiliates him.
Manmohan Singh (Punjabi)ਬੇ-ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ।
Fareedkot Teekaਜੋ ਪੁਰਸ (ਨਾ ਸਾਬੂਰੁ) ਸਾਬਰੀ ਸੰਤੋਖ ਸੇ ਰਹਿਤ ਹੋ ਕੇ ਫੇਰ ਮਾਂਗਤਾ ਹੈ ਅਰਥਾਤ ਅਧਿਕ ਚਾਹਤਾ ਹੈ, ਸੋ ਤਿਸ ਕੀ (ਨਾਰਦੁ) ਮਨੁ ਖਵਾਰੀ ਕਰਤਾ ਹੈ॥
Prof. Sahib Singh(ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ।ਪਦ ਅਰਥ ਨਾਸਾਬੂਰ = ਨਾ ਸਾਬੂਰ, ਬੇ-ਸਬਰਾ, ਸਿਦਕ-ਹੀਣ। ਫਿਰਿ = ਮੁੜ ਮੁੜ। ਨਾਰਦੁ = ਮਨ।
SikhNet (Spanish)Si uno no está conforme y pide más, entonces la mente mercurial, desperdicia la vida.
ਲਬੁ ਅਧੇਰਾ ਬੰਦੀਖਾਨਾ; ਅਉਗਣ ਪੈਰਿ ਲੁਹਾਰੀ ॥੩॥
lab adheraa bandeekhaanaa; aaugan pair luhaaree |3| Ang 1191
Sant Singh KhalsaGreed is the dark dungeon, and demerits are the shackles on his feet. ||3||
Manmohan SinghAvarice is the dark dungeon and the demerits are the fetters on the feet.
Manmohan Singh (Punjabi)ਲਾਲਚ ਕਾਲਾ ਬੋਲਾ ਕੈਦਖਾਨਾ ਹੈ ਅਤੇ ਬਦੀਆ ਪੈਰਾਂ ਦੀਆਂ ਬੇੜੀਆਂ ਹਨ।
Fareedkot Teekaਲਬੁ ਰੂਪੀ (ਅਧੇਰਾ) ਅੰਧੇਰ ਵਾਲਾ ਬੰਦੀ ਖਾਨਾ ਹੈ ਜਹਾਂ ਜੀਵੋਂ ਕੋ ਕੁਝ ਦਿਖਾਈ ਨਹੀਂ ਦੇਤਾ ਹੈ ਔਰ ਔਗਣਾਂ ਰੂਪੀ ਜੀਵ ਕੇ ਪੈਰੋਂ ਮੇਂ (ਲੁਹਾਰੀ) ਬੇੜੀ ਪੜੀ ਹੂਈ ਹੈ॥੩॥
Prof. Sahib Singhਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ ॥੩॥ਪਦ ਅਰਥ ਅਧੇਰਾ = ਹਨੇਰਾ। ਬੰਦੀਖਾਨਾ = ਕੈਦ-ਖ਼ਾਨਾ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ ॥੩॥
SikhNet (Spanish)La avaricia es un calabozo muy oscuro y las traiciones a la Conciencia son gruilletes en los pies. (3)
ਪੂੰਜੀ ਮਾਰ ਪਵੈ ਨਿਤ ਮੁਦਗਰ; ਪਾਪੁ ਕਰੇ ਕੋੁਟਵਾਰੀ ॥
poonjee maar pavai nit mudagar; paap kare kuottavaaree | Ang 1191
Sant Singh KhalsaHis wealth constantly batters him, and sin acts as the police officer.
Manmohan SinghWealth ever beats the soul with its mallet and sin does the duty of a police officer.
Manmohan Singh (Punjabi)ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ।
Fareedkot Teekaਜੈਸੀ ਕਰਮ ਰੂਪੀ ਪੂੰਜੀ ਹੈ, ਤਿਸੀ ਅਨੁਸਾਰ ਮੁਦਗੁਰੋਂ ਕੀ ਮਾਰ ਪੜਤੀ ਹੈ ਵਾ ਪੁਜ ਕੇ ਮਾਰ ਪੜਤੀ ਹੈ। ਪਾਪ ਕੋਟਵਾਰੀ ਕਰਤਾ ਹੈ, ਭਾਵ ਪਾਪੋਂ ਕਰ ਜੀਵ ਪਕੜਾ ਜਾਤਾ ਹੈ॥
Prof. Sahib Singh(ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ।ਪਦ ਅਰਥ ਪੂੰਜੀ = (ਲੱਬ = ਗ੍ਰਸੇ ਜੀਵ ਦਾ) ਸਰਮਾਇਆ। ਮੁਦਗਰ ਮਾਰ = ਮੁਦਗਰਾਂ ਦੀ ਮਾਰ, ਮੁਹਲਿਆਂ ਦੀ ਮਾਰ। ਕਟਵਾਰੀ = ਕੋਤਵਾਲੀ {ਨੋਟ: ਅੱਖਰ 'ਕ' ਦੇ ਨਾਲ ਦੋ ਲਗਾਂ ਹਨ: ਲਗਾਂ ਹਨ: (ੋ) ਅਤੇ (ੁ) ਅਸਲ ਅਸਲ ਲਫ਼ਜ਼ 'ਕੋਟਵਾਰੀ' ਹੈ, ਇਥੇ 'ਕੁਟਵਾਰੀ' ਪੜ੍ਹਨਾ ਹੈ}।
SikhNet (Spanish)Las posesiones nos apalean y el error es nuestro ángel guardián,
ਭਾਵੈ ਚੰਗਾ. ਭਾਵੈ ਮੰਦਾ; ਜੈਸੀ ਨਦਰਿ ਤੁਮੑਾਰੀ ॥੪॥
bhaavai changaa. bhaavai mandaa; jaisee nadar tumaaree |4| Ang 1191
Sant Singh KhalsaWhether the mortal is good or bad, he is as You look upon him, O Lord. ||4||
Manmohan SinghWhether good, whether bad; the man is, as Thou look upon him, O Lord.
Manmohan Singh (Punjabi)ਖਾਹ ਭਲਾ, ਖਾਹ ਬੁਰਾ, ਇਨਸਾਨ ਵੈਸਾ ਹੈ, ਜਿਹੋ ਜਿਹੀ ਤੂੰ ਉਸ ਤੇ ਨਿਗਾਹ ਧਾਰਦਾ ਹੈ, ਹੇ ਸੁਆਮੀ!
Fareedkot Teekaਭਾਵੈ ਚੰਗਾ ਭਾਵੈ ਮੰਦਾ, ਜੈਸੀ ਤੁਮਾਰੀ ਨਜਰ ਹੋਤੀ ਹੈ ਵੈਸਾ ਹੀ ਜੀਵੋਂ ਕਾ ਹਾਲ ਹੋਤਾ ਹੈ॥੪॥
Prof. Sahib Singhਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ॥੪॥ਪਦ ਅਰਥ ਭਾਵੈ = ਜੇ ਤੈਨੂੰ ਭਾਵੈ ॥੪॥
SikhNet (Spanish)oh Dios, uno se vuelve bueno o malo así como es Tu Voluntad. (4)
ਆਦਿ ਪੁਰਖ ਕਉ ਅਲਹੁ ਕਹੀਐ; ਸੇਖਾਂ ਆਈ ਵਾਰੀ ॥
aad purakh kau alahu kaheeai; sekhaan aaee vaaree | Ang 1191
Sant Singh KhalsaThe Primal Lord God is called Allah. The Shaykh's turn has now come.
Manmohan SinghThe Primal Lord is called Allah, The Turn the Muslim divines has come.
Manmohan Singh (Punjabi)ਆਦੀ ਪ੍ਰਭੂ ਅੱਲਾ ਆਖਿਆ ਜਾਂਦਾ ਹੈ। ਸ਼ੇਖਾਂ ਦੀ ਵਾਰੀ ਆ ਗਹੀ ਹੈ।
Fareedkot Teekaਹੇ ਆਦਿ ਪੁਰਖ ਪਰਮੇਸਵਰ! ਤੇਰੇ ਕੋ (ਅਲਹੁ) ਅਲਾ ਕਰ ਕੇ ਕਹੀਤਾ ਹੈ। ਕਲਿਜੁਗ ਮੇਂ ਸੇਖਾਂ ਦੀ ਪੁਜਾਵਣੇ ਕੀ ਵਾਰੀ ਆਈ ਹੈ॥
Prof. Sahib Singhਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) 'ਆਦਿ ਪੁਰਖ' ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ।ਪਦ ਅਰਥ ਆਦਿ ਪੁਰਖ ਕਉ = ਉਸ ਨੂੰ ਜਿਸ ਨੂੰ ਪਹਿਲਾਂ ਹਿੰਦੂ-ਧਰਮ ਦੇ ਜ਼ੋਰ ਵੇਲੇ 'ਆਦਿ ਪੁਰਖ' ਆਖਿਆ ਜਾਂਦਾ ਸੀ। ਅਲਹੁ ਕਹੀਐ = ਹੁਣ 'ਅੱਲਾ' ਆਖਿਆ ਜਾ ਰਿਹਾ ਹੈ ਮੁਸਲਮਾਨੀ ਰਾਜ ਵਿਚ। ਸੇਖਾਂ ਵਾਰੀ = ਮੁਸਲਮਾਨਾਂ (ਦੀ ਰਾਜ ਕਰਨ) ਦੀ ਵਾਰੀ (ਆ ਗਈ ਹੈ)।
SikhNet (Spanish)Ahora que los Sheiks, musulmanes divinos, han llegado,
ਦੇਵਲ ਦੇਵਤਿਆ. ਕਰੁ ਲਾਗਾ; ਐਸੀ ਕੀਰਤਿ ਚਾਲੀ ॥੫॥
deval devatiaa. kar laagaa; aisee keerat chaalee |5| Ang 1191
Sant Singh KhalsaThe temples of the gods are subject to taxes; this is what it has come to. ||5||
Manmohan SinghTax is levied on the temples of goods Such a practice has come into vogue.
Manmohan Singh (Punjabi)ਦੇਵਾਂ ਦੇ ਮੰਦਰਾਂ ਨੂੰ ਮਸੂਲ ਲਗਦਾ ਹੈ। ਐਹੋ ਜੇਹਾ ਦਸਤੂਰ ਚਾਲੂ ਹੋ ਗਿਆ ਹੈ।
Fareedkot Teekaਦੇਵਾਲੇ ਔਰ ਦੇਵਤਿਓਂ ਕੋ ਕਰ ਲਾਗਾ ਹੈ, ਐਸੀ ਮੁਸਲਮਾਨੋਂ ਕੀ ਕੀਰਤੀ ਚਾਲੀ ਹੈ॥੫॥
Prof. Sahib Singhਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ॥੫॥ਪਦ ਅਰਥ ਦੇਵਲ = {देव = आलय} ਦੇਵਤਿਆਂ ਦੇ ਮੰਦਰ। ਕਰੁ = ਟੈਕਸ, ਡੰਨ। ਕੀਰਤਿ = ਰਿਵਾਜ ॥੫॥
SikhNet (Spanish)al Señor Primordial se le llama Alah, y a los dioses Hindúes de los Templos se les cobran impuestos, así están las cosas hoy. (5)
ਕੂਜਾ ਬਾਂਗ ਨਿਵਾਜ ਮੁਸਲਾ; ਨੀਲ ਰੂਪ ਬਨਵਾਰੀ ॥
koojaa baang nivaaj musalaa; neel roop banavaaree | Ang 1191
Sant Singh KhalsaThe Muslim devotional pots, calls to prayer, prayers and prayer mats are everywhere; the Lord appears in blue robes.
Manmohan SinghThe ablution-pots, calls to prayer, prayers and prayer-carpets are seen everywhere and the Lord appears in blue form.
Manmohan Singh (Punjabi)ਲੋਟੇ, ਨਮਾਜ਼ ਦੇ ਸੱਦੇ, ਨਮਾਜਾਂ, ਨਮਾਜ਼ ਪੜਨ ਵਾਲੀਆਂ-ਫੂੜ੍ਹੀਆਂ ਹਰ ਥਾਂ ਦਿੱਸਦੀਆਂ ਹਨ ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ।
Fareedkot Teekaਕੂਜਾ ਹਾਥ ਮੇਂ ਲੇ ਕਰ, ਉਜੂ ਸਾਜ ਕਰ, ਮੁਸਲਾ ਬਿਛਾਇ ਕਰ ਬਾਂਗ ਦੇਤੇ ਹੈਂ। ਹੇ ਬਨਵਾਰੀ! ਨੀਲ ਰੂਪ ਕੀ ਪ੍ਰਧਾਨਤਾ ਹੋ ਰਹੀ ਹੈ॥
Prof. Sahib Singhਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ।ਪਦ ਅਰਥ ਕੂਜਾ = ਕੂਜ਼ਾ, ਲੋਟਾ। ਨਿਵਾਜ = ਨਿਮਾਜ਼। ਮੁਸਲਾ = ਮੁਸੱਲਾ। ਨੀਲ ਰੂਪ = ਨੀਲਾ ਰੂਪ, ਨੀਲੇ ਰੰਗ ਦੇ ਕੱਪੜੇ। ਬਨਵਾਰੀ = ਜਗਤ ਦਾ ਮਾਲਕ ਪ੍ਰਭੂ।
SikhNet (Spanish)La jícara de abluciones, la oración, la alfombra de oración, la llamada a orar, tomaron expresión musulmana, aún a Dios lo visten de azul, al estilo musulmán,
ਘਰਿ ਘਰਿ ਮੀਆ. ਸਭਨਾਂ ਜੀਆਂ; ਬੋਲੀ ਅਵਰ ਤੁਮਾਰੀ ॥੬॥
ghar ghar meea. sabhanaan jeean; bolee avar tumaaree |6| Ang 1191
Sant Singh KhalsaIn each and every home, everyone uses Muslim greetings; your speech has changed, O people. ||6||
Manmohan SinghIn every house all the persons say 'Mian', your language has become different, O men.
Manmohan Singh (Punjabi)ਹਰ ਧਾਮ ਅੰਦਰ ਸਾਰੇ ਪੁਰਸ਼ 'ਮੀਂਆ' ਆਖਦੇ ਹਨ, ਤੁਹਾਡੀ ਭਾਸ਼ਾ ਵਖਰੀ ਹੋ ਗਈ ਹੈ, ਹੇ ਇਨਸਾਨ!
Fareedkot Teekaਘਰ ਘਰ ਮੇਂ ਸਭ ਜੀਵੋਂ ਕੇ ਮੁਖ ਸੇ ਮੀਆਂ ਉਚਾਰਨ ਹੋਤਾ ਹੈ, ਤੁਮਾਰੀ ਸ੍ਰਿਸ੍ਟੀ ਕੀ ਬੋਲੀ ਪਹਿਲੇ ਸੇ ਔਰ ਹੀ ਹੋ ਗਈ ਹੈ॥੬॥
Prof. Sahib Singhਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ 'ਪਿਤਾ' ਦੇ ਥਾਂ) ਲਫ਼ਜ਼ 'ਮੀਆਂ' ਪ੍ਰਧਾਨ ਹੈ ॥੬॥ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ। ਮੀਆ = (ਲਫ਼ਜ਼ ਪਿਤਾ ਦੀ ਥਾਂ ਪਿਉ ਵਾਸਤੇ ਲਫ਼ਜ਼) 'ਮੀਆਂ'। ਅਵਰ = ਹੋਰ ਹੀ ॥੬॥
SikhNet (Spanish)La gente ha cambiado la manera de saludar a otros y la forma musulmana es la que prevalece. (6)
ਜੇ ਤੂ ਮੀਰ ਮਹੀਪਤਿ ਸਾਹਿਬੁ; ਕੁਦਰਤਿ ਕਉਣ ਹਮਾਰੀ ॥
je too meer maheepat saahib; kudarat kaun hamaaree | Ang 1191
Sant Singh KhalsaYou, O my Lord and Master, are the King of the earth; what power do I have to challenge You?
Manmohan SinghIf Thou, O Lord, wish to appoint Mir Babar the King of earth; what power have I to challenge it?
Manmohan Singh (Punjabi)ਜੇਕਰ ਤੂੰ ਹੇ ਸੁਆਮੀ! ਮੀਰ ਬਾਬਰ ਨੂੰ ਧਰਤੀ ਦਾ ਰਾਜਾ ਬਦਾਉਣਾ ਚਾਹੁੰਦਾ ਹੈ, ਮੇਰੀ ਕੀ ਸੱਤਿਆ ਹੈ ਕਿ ਮੈਂ ਉਜ਼ਰ ਕਰਾਂ?
Fareedkot Teekaਜੇਕਰ ਤੂੰ (ਮੀਰ) ਪਾਤਸਾਹੁ ਪ੍ਰਿਥੀ ਪਤਿ ਐਸਾ ਕੀਆ ਚਾਹਤਾ ਹੈਂ, ਤੌ ਹੇ ਸਾਹਿਬ ਸ੍ਵਾਂਮੀ! ਹਮਾਰੀ ਕ੍ਯਾ (ਕੁਦਰਤਿ) ਸਕਤੀ ਹੈ, ਜੋ ਹਟਾਇ ਦੇਵੇਂ॥
Prof. Sahib Singhਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)?ਪਦ ਅਰਥ ਮੀਰ = ਪਾਤਿਸ਼ਾਹ। ਮਹੀ ਪਤਿ = ਧਰਤੀ ਦਾ ਖਸਮ {ਮਹੀ = ਧਰਤੀ}। ਕੁਦਰਤਿ = ਤਾਕਤ, ਵਟਕ, ਪੇਸ਼।
SikhNet (Spanish)Oh Rey, Maestro de la Tierra, si Tú puedes hacer esto, ¿qué poder tengo yo para decirte algo?,
ਚਾਰੇ ਕੁੰਟ ਸਲਾਮੁ ਕਰਹਿਗੇ; ਘਰਿ ਘਰਿ ਸਿਫਤਿ ਤੁਮੑਾਰੀ ॥੭॥
chaare kuntt salaam karahige; ghar ghar sifat tumaaree |7| Ang 1191
Sant Singh KhalsaIn the four directions, people bow in humble adoration to You; Your Praises are sung in each and every heart. ||7||
Manmohan SinghIn the four directions the mortals make Thee obeisance and in every house Thine praises are sung, O Lord.
Manmohan Singh (Punjabi)ਚੌਹਾਂ ਹੀ ਪਾਸਿਆਂ ਦੇ ਪ੍ਰਾਣੀ ਤੈਨੂੰ ਪ੍ਰਣਾਮ ਕਰਦੇ ਹਨ ਅਤੇ ਹਰ ਧਾਮ ਅੰਦਰ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ, ਹੇ ਪ੍ਰਭੂ!
Fareedkot Teekaਆਗੇ ਨਮਸਕਾਰ ਕਰਤੇ ਥੇ ਅਬ ਚਾਰੇ ਕੁੰਟਾਂ ਆਪ ਕੋ ਸਲਾਮ ਕਰੇਂਗੇ। ਆਗੇ ਉਸਤਤੀ ਬੋਲੀ ਥੀ ਅਬ ਘਰ ਘਰ ਮੇਂ ਤੁਮਾਰੀ ਸਿਫਤਿ ਕਹੀ ਜਾਵੇਗੀ॥੭॥☬ਤਬ ਅਕਾਸ ਬਾਣੀ ਹੋਈ ਕਿ ਤੁਮ ਕ੍ਯਾ ਚਾਹਤੇ ਹੋ? ਸੋ ਕਹਤੇ ਹੈਂ:
Prof. Sahib Singhਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫ਼ਾਂ ਦੱਸ ਸਕਦੇ ਹਨ ॥੭॥ਪਦ ਅਰਥ ਚਾਰੇ ਕੁੰਟ = ਚਹੁ ਕੂਟਾਂ ਦੇ ਜੀਵ ॥੭॥
SikhNet (Spanish)pues por las cuatro esquinas de la tierra te saludan y en cada hogar cantan Tu Alabanza. (7)
ਤੀਰਥ ਸਿੰਮ੍ਰਿਤਿ ਪੁੰਨ ਦਾਨ; ਕਿਛੁ ਲਾਹਾ ਮਿਲੈ ਦਿਹਾੜੀ ॥
teerath sinmrit pun daan; kichh laahaa milai dihaarree | Ang 1191
Sant Singh KhalsaMaking pilgrimages to sacred shrines, reading the Simritees and giving donations in charity - these do bring any profit.
Manmohan SinghThe profit, which is obtained as wages from pilgrimages to shrines, reading of Simritis, and giving of alms and charities,
Manmohan Singh (Punjabi)ਧਰਮ ਅਸਥਾਨਾਂ ਦੀਆਂ ਯਾਤ੍ਰਾਂ, ਸਿਮ੍ਰਤੀਆਂ ਦੇ ਪੜ੍ਹਨ ਅਤੇ ਖੈਰਾਤਾਂ ਤੇ ਦਾਤਾਂ ਦੇਣ ਤੋਂ ਕੁਝ ਨਫਾ ਜੋ ਮਜ਼ਦੂਰੀ ਵਜੋ ਮਿਲਦਾ ਹੈ,
Fareedkot Teekaਤੀਰਥ ਜਾਤ੍ਰਾ, ਸਿੰਮ੍ਰਤੀਆਂ ਦਾ ਪੜਨਾ, ਪੁੰਨ ਦਾਨ ਕਰਨਾ, ਇਹ ਕਛੁ ਮਜਦੂਰੀ ਕਾ ਕਲਿਜੁਗ ਵਿਖੇ (ਦਿਹਾੜੀ) ਲਾਭ ਮਿਲੇ ਵਾ ਕੁਛ ਦਿਨ ਤੋ ਏਹ ਲਾਭ ਮਿਲੇ। ਭਾਵ ਘੋਰ ਕਲਜੁਗ ਮੇਂ ਤੋ ਇਨ ਸੁਭ ਕਰਮੋਂ ਕਾ ਅਭਾਵ ਹੋ ਜਾਣਾ ਹੈ ਹੁਣੇ ਤਾ ਕੋਈ ਦਿਨ ਨਾ ਹੋਵੇ॥
Prof. Sahib Singh(ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ।ਪਦ ਅਰਥ ਕਿਛੁ ਦਿਹਾੜੀ = ਥੋੜੀ ਕੁ ਮਜ਼ਦੂਰੀ ਵਜੋਂ। ਲਾਹਾ = ਲਾਭ।
SikhNet (Spanish)Lo que uno busca obtener en el peregrinaje, limosnas y lectura de los Smritis, esa Gloria uno la logra,
ਨਾਨਕ ਨਾਮੁ ਮਿਲੈ ਵਡਿਆਈ; ਮੇਕਾ ਘੜੀ ਸਮੑਾਲੀ ॥੮॥੧॥੮॥
naanak naam milai vaddiaaee; mekaa gharree samaalee |8|1|8| Ang 1191
Sant Singh KhalsaO Nanak, glorious greatness is obtained in an instant, remembering the Naam, the Name of the Lord. ||8||1||8||
Manmohan Singhis gained in a moment by remembering the glory-bestowing Name, O Nanak!
Manmohan Singh (Punjabi)ਉਹ ਹੇ ਨਾਨਕ! ਪ੍ਰਭਤਾ-ਪ੍ਰਦਾਨ ਕਰਨ ਵਾਲੇ ਨਾਮ ਦੇ ਇਕ ਮੁਹਤ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਤੇਰਾ ਨਾਮ ਜਪਣੇ ਰੂਪ ਵਡਿਆਈ ਮਿਲੇ ਔਰ ਏਕ ਏਕ ਘੜੀ ਮੇਂ ਤੇਰੇ ਇਕ ਨਾਮ ਕਾ ਸੰਭਾਲਣਾ ਕਰੂੰ। ਤਬ ਤਥਾ ਅਸਤੂ ਸਬਦ ਹੂਆ ਅਰਥਾਤ ਐਸੇ ਹੀ ਹੋਵੇਗਾ। ਤੌ ਸੰਸਾਰ ਮੇਂ ਹਿੰਦੂ ਪਣਾ ਬਣਿਆ ਰਹਾ॥੮॥੧॥੮॥☬ਮਨ ਕੋ ਬਾਲਕ ਕਹਿ ਕਰ ਪਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੧॥੮॥ਪਦ ਅਰਥ ਨਾਮੁ ਮੇਕਾ ਘੜੀ ਸਮ੍ਹ੍ਹਾਲੀ = ਜੇ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਚੇਤੇ ਕਰੇ ॥੮॥੧॥੮॥
* ਨੋਟ: ਇਹ ਅਸ਼ਟਪਦੀ 'ਘਰੁ ੨' ਦੀ ਹੈ। ਪਹਿਲੀਆਂ ੭ ਅਸ਼ਟਪਦੀਆਂ 'ਘਰੁ ੧' ਦੀਆਂ ਹਨ। ਕੁੱਲ ਜੋੜ ੮ ਹੈ। * ਨੋਟ: ਇਹ ਅਸ਼ਟਪਦੀ ਰਾਗ ਬਸੰਤ ਅਤੇ ਰਾਗ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਈ ਜਾਣੀ ਹੈ।
SikhNet (Spanish)oh dice Nanak, si uno habita en el Naam, el Nombre del Señor, aunque sea por un instante. (8-1-8)