ੴ

ਸਿੱਖਬਾਣੀ · SikhBani

Ang 1190

Sri Guru Granth Sahib · Raag Basant · 4 shabads, 52 lines
Translations
Shabad Guru Nanak Dev Ji Raag Basant continued from Ang 1189

ਗੁਰਸਬਦੁ ਬੀਚਾਰਹਿ; ਆਪੁ ਜਾਇ ॥

gurasabad beechaareh; aap jaae |

Sant Singh KhalsaContemplate the Word of the Guru's Shabad, and be rid of your ego.
Manmohan SinghReflecting on the Guru's word, thy ego shall be stilled,
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੇਰੀ ਹੰਗਤਾ ਨਵਿਰਤ ਹੋ ਜਾਏਗੀ,
Fareedkot Teekaਜੇ ਆਪਾ ਭਾਉ ਕੋ ਗਵਾਇ ਕਰ ਗੁਰ ਸਬਦ ਕੋ ਵੀਚਾਰੇ॥
Prof. Sahib Singhਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Si meditas en la Palabra del Shabd del Guru, haciendo a un lado tu ego,

ਸਾਚ ਜੋਗੁ; ਮਨਿ ਵਸੈ ਆਇ ॥੮॥

saach jog; man vasai aae |8|

Sant Singh KhalsaTrue Yoga shall come to dwell in your mind. ||8||
Manmohan Singhand the 'True Yog shall come and abide within thy mind.
Manmohan Singh (Punjabi)ਅਤੇ ਸੱਚਾ ਯੋਗੁ ਆ ਕੇ ਤੇਰੇ ਮਨ ਵਿੱਚ ਟਿਕ ਜਾਵੇਗਾ।
Fareedkot Teekaਤਬ ਸਚ ਜੋਗ ਸਚ ਮੇਂ ਜੁੜਨੇ ਕਾ ਪ੍ਰਕਾਰੁ ਤੇਰੇ ਮਨ ਮੇਂ ਆਇ ਵਸੈ॥੮॥
Prof. Sahib Singh(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ॥੮॥

ਪਦ ਅਰਥ ਸਾਚ ਜੋਗੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਮਿਲਾਪ ॥੮॥

SikhNet (Spanish)entonces el Misterio de la Verdadera Yoga se mostrará ante ti. (8)

ਜਿਨਿ. ਜੀਉ ਪਿੰਡੁ ਦਿਤਾ; ਤਿਸੁ ਚੇਤਹਿ ਨਾਹਿ ॥

jin. jeeo pindd ditaa; tis cheteh naeh |

Sant Singh KhalsaHe blessed you with body and soul, but you do not even think of Him.
Manmohan SinghThou remember not Him, who has blessed thee with soul and body.
Manmohan Singh (Punjabi)ਤੂੰ ਉਸ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਤੈਨੂੰ ਆਤਮਾ ਅਤੇ ਦੇਹਿ ਬਖਸ਼ੇ ਹਨ।
Fareedkot Teekaਜਿਸ ਪਰਮੇਸ੍ਵਰ ਨੇ ਜੀਉ ਔਰ ਸਰੀਰੁ ਦੀਆ ਹੈ ਤਿਸ ਕੋ ਚੇਤਤਾ ਨਹੀਂ॥
Prof. Sahib Singhਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)¿Por qué hacerlo a un lado, a Él, Quien te ha bendecido con un cuerpo humano y un Alma?

ਮੜੀ ਮਸਾਣੀ; ਮੂੜੇ ਜੋਗੁ ਨਾਹਿ ॥੯॥

marree masaanee; moorre jog naeh |9|

Sant Singh KhalsaYou fool! Visiting graves and cremation grounds is not Yoga. ||9||
Manmohan SinghO unwise man, abiding at graveyards and cremation grounds union with God is obtained not.
Manmohan Singh (Punjabi)ਹੇ ਪਗਲੇ ਪ੍ਰਾਣੀ! ਕਬਰਸਤਾਨਾਂ ਅਤੇ ਸ਼ਮਸ਼ਾਨ ਭੂਮੀਆਂ ਤੇ ਵਸਣ ਦੁਆਰਾ ਵਾਹਿਗੁਰੂ ਨਾਲ ਮਿਲਾਪ ਪਰਾਪਤ ਨਹੀਂ ਹੁੰਦਾ।
Fareedkot Teekaਹੇ ਮੂਰਖ! ਮੜੀ ਮਸਾਣੀਓਂ ਮੇਂ ਬਾਸੁ ਕਰਨੇ ਸੇ ਜੋਗੁ ਪਰਾਪਤਿ ਨਹੀਂ ਹੋਤਾ॥੯॥
Prof. Sahib Singh(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ॥੯॥

ਪਦ ਅਰਥ ਮੂੜੇ = ਹੇ ਮੂਰਖ! ॥੯॥

SikhNet (Spanish)Oh tonto, la Yoga no es practicada en los crematorios, ni en las tumbas. (9)

ਗੁਣ ਨਾਨਕੁ ਬੋਲੈ; ਭਲੀ ਬਾਣਿ ॥

gun naanak bolai; bhalee baan |

Sant Singh KhalsaNanak chants the sublime, glorious Bani of the Word.
Manmohan SinghNanak utters the meritorious and sublime Gurbani.
Manmohan Singh (Punjabi)ਨਾਨਕ ਗੁਣਾਂ ਵਾਲੀ ਅਤੇ ਸਰੇਸ਼ਟ ਗੁਰਬਾਨੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣ ਉਚਾਰਨ ਰੂਪ ਬਾਣੀ ਭਲੀ ਹੈ॥
Prof. Sahib Singhਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ।

ਪਦ ਅਰਥ ਗੁਣ ਬਾਣਿ = ਗੁਣਾਂ ਵਾਲੀ ਬਾਣੀ, ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ। ਭਲੀ = ਚੰਗੀ, ਸੋਹਣੀ।

SikhNet (Spanish)Nanak pronuncia Su Discurso íntegro para tu Bien,

ਤੁਮ ਹੋਹੁ ਸੁਜਾਖੇ; ਲੇਹੁ ਪਛਾਣਿ ॥੧੦॥੫॥

tum hohu sujaakhe; lehu pachhaan |10|5|

Sant Singh KhalsaUnderstand it, and appreciate it. ||10||5||
Manmohan SinghSee thou with thine eyes and realise its worth.
Manmohan Singh (Punjabi)ਤੂੰ ਆਪਣੀਆਂ ਅੱਖਾਂ ਨਾਲ ਵੇਖ ਅਤੇ ਇਸ ਦੀ ਕਦਰ ਨੂੰ ਅਨੁਭਵ ਕਰ।
Fareedkot Teekaਤੁਮ ਸੁਜਾਖੇ ਹੋਇ ਕਰ, ਭਾਵ ਸੇ ਗ੍ਯਾਨ ਵੈਰਾਗ ਨੇਤ੍ਰੋਂ ਸਹਿਤ ਹੋਇਕੇ ਅਪਨੇ ਸ੍ਵਰੂਪ ਕੋ ਪਛਾਣ ਲੇਵਹੁ॥੧੦॥੫॥
Prof. Sahib Singh(ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ) ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ॥੧੦॥੫॥

ਪਦ ਅਰਥ ਸੁਜਾਖਾ = ਵੇਖ ਸਕਣ ਵਾਲੀਆਂ ਅੱਖਾਂ ਵਾਲਾ ॥੧੦॥੫॥

SikhNet (Spanish)abre entonces el ojo de tu mente y conoce tu ser. (10-5)

Open this shabad (23 lines, Angs 1189-1190) →

Shabad Guru Nanak Dev Ji Raag Basant

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.

ਦੁਬਿਧਾ ਦੁਰਮਤਿ; ਅਧੁਲੀ ਕਾਰ ॥

dubidhaa duramat; adhulee kaar |

Sant Singh KhalsaIn duality and evil-mindedness, the mortal acts blindly.
Manmohan SinghThrough duality and evil-intellect the mortal does blind deeds.
Manmohan Singh (Punjabi)ਦਵੈਤ-ਭਾਵ ਅਤੇ ਮੰਦੀ ਅਕਲ ਦੇ ਰਾਹੀਂ, ਪ੍ਰਾਣੀ ਅੰਨ੍ਹੇ ਕੰਮ ਕਰਦਾ ਹੈ।
Fareedkot Teekaਦੁਬਿਧਾ ਕਰ ਕੇ ਮਨਮੁਖੋਂ ਕੀ ਖੋਟੀ ਮਤ ਹੋ ਰਹੀ ਹੈ। ਇਸ ਵਾਸਤੇ ਤਿਨ ਕੀ ਕਾਰ ਭੀ ਅੰਧੁਲੀ ਹੈ, ਭਾਵ ਸੇ ਵੀਚਾਰ ਤੇ ਹੀਨ ਹੈਂ॥
Prof. Sahib Singhਭੈੜੀ ਮੱਤ ਦੇ ਪਿੱਛੇ ਲੱਗ ਕੇ ਮਨੁੱਖ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਹੀ ਕਾਰ ਕਰਦਾ ਹੈ।

ਪਦ ਅਰਥ ਦੁਬਿਧਾ = ਦੁ-ਕਿਸਮਾ-ਪਨ, ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਅਧੁਲੀ = ਅੰਧੁਲੀ, ਅੰਨ੍ਹੀ।

SikhNet (Spanish)Ciegas son nuestras acciones si uno está afligido por el vicio y el doble pensamiento,

ਮਨਮੁਖਿ ਭਰਮੈ; ਮਝਿ ਗੁਬਾਰ ॥੧॥

manamukh bharamai; majh gubaar |1|

Sant Singh KhalsaThe self-willed manmukh wanders, lost in the darkness. ||1||
Manmohan SinghThe egocentric wanders in darkness.
Manmohan Singh (Punjabi)ਮਨਮਤੀਆ ਅਨ੍ਹੇਰੇ ਅੰਦਰ ਭਟਕਦਾ ਹੈ।
Fareedkot Teekaਸੋ ਮਨਮੁਖ (ਗੁਬਾਰ) ਸਘਨ ਅੰਧੇਰੇ ਮੇਂ ਅਰਥਾਤ ਅਗ੍ਯਾਨ ਮੇਂ ਭਰਮਤੇ ਹੈਂ॥੧॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ। ਮਝਿ = ਵਿਚ। ਗੁਬਾਰ = ਹਨੇਰਾ, ਅਗਿਆਨਤਾ ਦਾ ਹਨੇਰਾ ॥੧॥

SikhNet (Spanish)sí, de ésta forma los soberbios Manmukjs son desviados del Sendero y caminan en la oscuridad. (1)

ਮਨੁ ਅੰਧੁਲਾ; ਅੰਧੁਲੀ ਮਤਿ ਲਾਗੈ ॥

man andhulaa; andhulee mat laagai |

Sant Singh KhalsaThe blind man follows blind advice.
Manmohan SinghThe blind man follows the blind counsel.
Manmohan Singh (Punjabi)ਅੰਨ੍ਹਾਂ ਮਨੁਖ ਅੰਨ੍ਹੀ ਸਲਾਹ ਮਗਰ ਟੁਰਦਾ ਹੈ।
Fareedkot Teekaਜਿਨ ਕਾ ਮਨੁ ਅੰਧਲਾ ਹੈ ਵਹੀ ਅੰਧੁਲੀ (ਮਤਿ) ਸਿਖ੍ਯਾ ਮੇਂ ਲਾਗੇ ਹੈਂ॥
Prof. Sahib Singhਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮੱਤ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ)।

ਪਦ ਅਰਥ ਅੰਧੁਲੀ ਮਤਿ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਮੱਤ।

SikhNet (Spanish)Si la mente está ciega, entonces se tambalea como los ciegos.

ਗੁਰ ਕਰਣੀ ਬਿਨੁ; ਭਰਮੁ. ਨ ਭਾਗੈ ॥੧॥ ਰਹਾਉ ॥

gur karanee bin; bharam. na bhaagai |1| rahaau |

Sant Singh KhalsaUnless one takes the Guru's Way, his doubt is not dispelled. ||1||Pause||
Manmohan SinghWithout going the Guru's way, one's doubt is dispelled not. Pause.
Manmohan Singh (Punjabi)ਗੁਰਾਂ ਦੇ ਮਾਰਗ ਉਪਰ ਟੁਰਣ ਦੇ ਬਗੈਰ, ਬੰਦੇ ਦਾ ਸੰਦੇਹ ਦੂਰ ਨਹੀਂ। ਠਹਿਰਾਉ।
Fareedkot Teekaਵਿਚਾਰ ਰੂਪੀ (ਗੁਰ) ਬਡੀ ਕਰਨੀ ਸੇ ਬਿਨਾਂ ਭਰਮ ਨਿਬ੍ਰਿਤ ਨਹੀਂ ਹੋਤਾ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧॥ ਰਹਾਉ ॥

ਪਦ ਅਰਥ ਭਰਮੁ = ਭਟਕਣਾ ॥੧॥ ਰਹਾਉ ॥

SikhNet (Spanish)Sin ir por donde instruye el Guru uno no se libera de su duda. (1-Pausa)

ਮਨਮੁਖਿ ਅੰਧੁਲੇ; ਗੁਰਮਤਿ. ਨ ਭਾਈ ॥

manamukh andhule; guramat. na bhaaee |

Sant Singh KhalsaThe manmukh is blind; he does not like the Guru's Teachings.
Manmohan SinghThe wayward person is blind and likes not the Guru's instruction.
Manmohan Singh (Punjabi)ਆਪ ਹੁਦਰਾ ਪੁਰਸ਼ ਅੰਨ੍ਹਾਂ ਹੈ, ਅਤੇ ਗੁਰਾਂ ਦੇ ਉਪਦੇਸ਼ ਨੂੰ ਪਸੰਦ ਨਹੀਂ ਕਰਦਾ।
Fareedkot Teekaਮਨਮੁਖ (ਅੰਧੁਲੇ) ਅਗ੍ਯਾਨੀਓਂ ਕੋ ਗੁਰੋਂ ਕੀ ਮਤਿ ਨਹੀਂ ਭਾਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮੱਤ ਪਸੰਦ ਨਹੀਂ ਆਉਂਦੀ।

ਪਦ ਅਰਥ ਨ ਭਾਈ = ਪਸੰਦ ਨਹੀਂ ਆਉਂਦੀ।

SikhNet (Spanish)El soberbio Manmukj está ciego, así no ama la Palabra del Shabd del Guru y se comporta como animal,

ਪਸੂ ਭਏ; ਅਭਿਮਾਨੁ. ਨ ਜਾਈ ॥੨॥

pasoo bhe; abhimaan. na jaaee |2|

Sant Singh KhalsaHe has become a beast; he cannot get rid of his egotistical pride. ||2||
Manmohan SinghHe has become a beast and is rid not of his self-conceit.
Manmohan Singh (Punjabi)ਉਹ ਡੰਗਰ ਬਣ ਗਿਆ ਹੈ ਅਤੇ ਸਵੈ-ਹੰਗਤਾ ਤੋਂ ਉਸ ਦੀ ਖਲਾਸੀ ਨਹੀਂ ਹੁੰਦੀ।
Fareedkot Teekaਪਸੂ ਵਤ ਹੋ ਰਹੇ ਹੈਂ ਔਰ ਤਿਨ ਕਾ ਅਭਿਮਾਨ ਦੂਰ ਨਹੀਂ ਹੋਤਾ॥੨॥
Prof. Sahib Singh(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ॥੨॥
SikhNet (Spanish)sin liberarse de su ego negativo. (2)

ਲਖ ਚਉਰਾਸੀਹ ਜੰਤ ਉਪਾਏ ॥

lakh chauraaseeh jant upaae |

Sant Singh KhalsaGod created 8.4 million species of beings.
Manmohan SinghGod has created eighty four Lakh species of beings.
Manmohan Singh (Punjabi)ਹਰੀ ਨੇ ਚੁਰਾਸੀ ਲੱਖ ਕਿਸਮਾਂ ਦੇ ਜੀਵ ਰਚੇ ਹਨ।
Fareedkot Teekaਚੌਰਾਸੀ ਲਖ ਜੋ ਜੀਵ ਜੰਤ ਉਪਾਏ ਹੂਏ ਹੈਂ॥
Prof. Sahib Singhਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,
SikhNet (Spanish)Dios ha creado 8.4 millones de especies

ਮੇਰੇ ਠਾਕੁਰ ਭਾਣੇ; ਸਿਰਜਿ ਸਮਾਏ ॥੩॥

mere tthaakur bhaane; siraj samaae |3|

Sant Singh KhalsaMy Lord and Master, by the Pleasure of His Will, creates and destroys them. ||3||
Manmohan SinghIn His will my Lord creates and destroys them.
Manmohan Singh (Punjabi)ਆਪਣੀ ਰਜ਼ਾ ਅੰਦਰ, ਮੇਰਾ ਮਾਲਕ ਉਹਨਾਂ ਨੂੰ ਰਚਦਾ ਅਤੇ ਨਸ਼ਟ ਕਰ ਦਿੰਦਾ ਹੈ।
Fareedkot Teekaਸੋ ਮੇਰੇ ਠਾਕੁਰ ਨੇ ਆਪਣੈ ਭਾਣੇ ਵਿਚ ਉਤਪਤਿ ਕਰ ਕੇ ਲ੍ਯ ਕੀਏ ਹੈਂ॥੩॥
Prof. Sahib Singhਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ॥੩॥

ਪਦ ਅਰਥ ਸਿਰਜਿ = ਪੈਦਾ ਕਰ ਕੇ। ਸਮਾਏ = ਲੀਨ ਕਰ ਲੈਂਦਾ ਹੈ ॥੩॥

SikhNet (Spanish)y cuando tal es Su Voluntad las inmerge en Su Ser. (3)

ਸਗਲੀ ਭੂਲੈ; ਨਹੀ ਸਬਦੁ ਅਚਾਰੁ ॥

sagalee bhoolai; nahee sabad achaar |

Sant Singh KhalsaAll are deluded and confused, without the Word of the Shabad and good conduct.
Manmohan SinghEveryone, who owns not the Name and good conduct goes astray.
Manmohan Singh (Punjabi)ਹਰ ਕੋਈ, ਜੋ ਨਾਮ ਅਤੇ ਨੇਕ ਆਚਰਣ ਨੂੰ ਨਹੀਂ ਅਪਣਾਉਂਦਾ ਕੁਰਾਹੇ ਪੈ ਜਾਂਦਾ ਹੈ।
Fareedkot Teekaਜਿਨ ਕੋ ਗੁਰ ਸਬਦ ਕਾ (ਅਚਾਰੁ) ਕਰਤਬ ਨਹੀਂ ਹੈ, ਸੋ ਭੂਲਤੇ ਹੈਂ॥
Prof. Sahib Singhਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ।

ਪਦ ਅਰਥ ਅਚਾਰੁ = ਆਚਾਰ, ਚੰਗਾ ਜੀਵਨ।

SikhNet (Spanish)Si el mundo no desarrolla la Cultura de la Palabra del Shabd,

ਸੋ ਸਮਝੈ; ਜਿਸੁ ਗੁਰੁ ਕਰਤਾਰੁ ॥੪॥

so samajhai; jis gur karataar |4|

Sant Singh KhalsaHe alone is instructed in this, who is blessed by the Guru, the Creator. ||4||
Manmohan SinghHe alone is instructed, whom the Guru-God blesses.
Manmohan Singh (Punjabi)ਕੇਵਲ ਉਹ ਹੀ ਸਿਖ-ਮਤ ਲੈਂਦਾ ਹੈ, ਜਿਸ ਤੇ ਗੁਰੂ ਪ੍ਰਮੇਸ਼ਰ ਮਿਹਰ ਧਾਰਦੇ ਹਨ।
Fareedkot Teekaਜਿਸ ਕੋ ਗੁਰੂਦ੍ਵਾਰਾ ਮਿਲਤਾ ਹੈ, ਸੋ ਸਮਝਤਾ ਹੈ॥੪॥
Prof. Sahib Singhਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ॥੪॥
SikhNet (Spanish)se desvía del Sendero, pero sólo lo entiende aquél que es bendecido por el Dios Guru. (4)

ਗੁਰ ਕੇ ਚਾਕਰ; ਠਾਕੁਰ ਭਾਣੇ ॥

gur ke chaakar; tthaakur bhaane |

Sant Singh KhalsaThe Guru's servants are pleasing to our Lord and Master.
Manmohan SinghThe Guru's servants are pleasing to the Lord.
Manmohan Singh (Punjabi)ਗੁਰਾਂ ਦੇ ਸੇਵਕ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਜੋ ਗੁਰੋਂ ਕੇ ਚਾਕਰ ਹੈਂ, ਸੋ ਠਾਕੁਰ ਕੋ (ਭਾਣੇ) ਭਾਏ ਹੈਂ॥
Prof. Sahib Singhਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।
SikhNet (Spanish)Los Sirvientes del Guru están complaciendo al Señor,

ਬਖਸਿ ਲੀਏ; ਨਾਹੀ ਜਮ ਕਾਣੇ ॥੫॥

bakhas lee; naahee jam kaane |5|

Sant Singh KhalsaThe Lord forgives them, and they no longer fear the Messenger of Death. ||5||
Manmohan SinghThem the Lord forgives and for them the fear of Death's courier is no more.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਅਤੇ ਉਨ੍ਹਾਂ ਨਹੀਂ ਮੌਤ ਦੇ ਦੂਤਾਂ ਦਾ ਡਰ ਨਹੀਂ ਰਹਿੰਦਾ।
Fareedkot Teekaਪਰਮੇਸ੍ਵਰ ਨੇ ਵਹੁ ਬਖਸ ਲੀਏ ਹੈਂ, ਇਸ ਵਾਸਤੇ ਤਿਨ ਕੋ ਜਮ ਕੀ ਕਾਣ ਨਹੀਂ ਹੋਤੀ ॥੫॥
Prof. Sahib Singhਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ॥੫॥

ਪਦ ਅਰਥ ਕਾਣੇ = ਮੁਥਾਜੀ ॥੫॥

SikhNet (Spanish)Él los perdona y el miedo a la muerte desaparece. (5)

ਜਿਨ ਕੈ ਹਿਰਦੈ; ਏਕੋ ਭਾਇਆ ॥

jin kai hiradai; eko bhaaeaa |

Sant Singh KhalsaThose who love the One Lord with all their heart
Manmohan SinghThey who heartily love the One Lord;
Manmohan Singh (Punjabi)ਜੋ ਇਕ ਪ੍ਰਭੂ ਨੂੰ ਦਿਲੋਂ ਪਿਆਰ ਕਰਦੇ ਹਨ;
Fareedkot Teekaਜਿਨ ਕੇ ਹਿਰਦੇ ਮੇਂ ਏਕੋ ਪਰਮੇਸ੍ਵਰ ਭਾਇਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,

ਪਦ ਅਰਥ ਭਾਇਆ = ਚੰਗਾ ਲੱਗਾ।

SikhNet (Spanish)Los que aman a su Único Señor, el Dios,

ਆਪੇ ਮੇਲੇ; ਭਰਮੁ ਚੁਕਾਇਆ ॥੬॥

aape mele; bharam chukaaeaa |6|

Sant Singh Khalsa- He dispels their doubts and unites them with Himself. ||6||
Manmohan Singhdispelling their doubt, the Lord unites them with Himself.
Manmohan Singh (Punjabi)ਉਨ੍ਹਾਂ ਦਾ ਸੰਦੇਹ ਨਵਿਰਤ ਕਰ, ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਪਰਮੇਸ੍ਵਰ ਨੇ ਆਪੇ ਗੁਰੋਂ ਕੋ ਮੇਲ ਕਰ ਕੇ ਤਿਨ ਕਾ ਭ੍ਰਮੁ ਚੁਕਾਇ ਦੀਆ ਹੈ॥੬॥
Prof. Sahib Singhਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੬॥
SikhNet (Spanish)a ellos el Señor Mismo los une en Su Ser, liberándolos de su duda. (6)

ਬੇਮੁਹਤਾਜੁ ਬੇਅੰਤੁ ਅਪਾਰਾ ॥

bemuhataaj beant apaaraa |

Sant Singh KhalsaGod is Independent, Endless and Infinite.
Manmohan SinghFear-free, Limitless and Infinite is the Lord.
Manmohan Singh (Punjabi)ਭੈ-ਰਹਿਤ, ਬੇ-ਹਦ ਅਤੇ ਅਨੰਤ ਹੈ ਸੁਆਮੀ।
Fareedkot Teekaਵਾਹਿਗੁਰੂ ਬੇਮੁਹਤਾਜੁ ਹੈ ਪੁਨਹ ਬੇਅੰਤੁ ਹੈ ਔ ਅਪਾਰੁ ਹੈ॥
Prof. Sahib Singhਪ੍ਰਭੂ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
SikhNet (Spanish)Autosuficiente, Infinito y Sin Fronteras es el Señor y Él,

ਸਚਿ ਪਤੀਜੈ; ਕਰਣੈਹਾਰਾ ॥੭॥

sach pateejai; karanaihaaraa |7|

Sant Singh KhalsaThe Creator Lord is pleased with Truth. ||7||
Manmohan SinghHe, the Creator is pleased with truth.
Manmohan Singh (Punjabi)ਉਹ ਸਿਰਜਣਹਾਰ ਸੱਚ ਨਾਲ ਪ੍ਰਸੰਨ ਹੁੰਦਾ ਹੈ।
Fareedkot Teekaਸਚੁ ਧਾਰਨ ਕਰਨੇ ਸੇ ਵਹੁ ਕਰਨੇਹਾਰ ਵਾਹਿਗੁਰੂ ਪਤੀਆਵਤਾ ਹੈ॥੭॥
Prof. Sahib Singhਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ ॥੭॥

ਪਦ ਅਰਥ ਸਚਿ = ਸੱਚ ਦੀ ਰਾਹੀਂ, ਸਿਮਰਨ ਦੀ ਰਾਹੀਂ। ਪਤੀਜੈ = ਪ੍ਰਸੰਨ ਹੁੰਦਾ ਹੈ ॥੭॥

SikhNet (Spanish)el Señor Dios, está complacido sólo con la Verdad. (7)

ਨਾਨਕ. ਭੂਲੇ; ਗੁਰੁ ਸਮਝਾਵੈ ॥

naanak. bhoole; gur samajhaavai |

Sant Singh KhalsaO Nanak, the Guru instructs the mistaken soul.
Manmohan SinghO Nanak, the Guru instructs the erring one,
Manmohan Singh (Punjabi)ਹੇ ਨਾਨਕ! ਭੁਲੇ ਹੋਏ ਨੂੰ ਗੁਰੂ ਜੀ ਸਿਖ-ਮਤ ਦਿੰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਭੂਲੇ ਹੂਏ ਜੀਵ ਕੋ ਗੁਰੂ ਸਮਝਾਵਤੇ ਹੈਂ॥
Prof. Sahib Singhਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ) ਸਮਝਾ ਸਕਦਾ ਹੈ।
SikhNet (Spanish)Si alguien anda perdido, el Señor lo instruye, le revela la Presencia de Dios,

ਏਕੁ ਦਿਖਾਵੈ; ਸਾਚਿ ਟਿਕਾਵੈ ॥੮॥੬॥

ek dikhaavai; saach ttikaavai |8|6|

Sant Singh KhalsaHe implants the Truth within him, and shows him the One Lord. ||8||6||
Manmohan Singhand enshrining truth within him, shows him the Unique Lord.
Manmohan Singh (Punjabi)ਅਤੇ ਉਸ ਦੇ ਅੰਦਰ ਸੱਚ ਅਸਥਾਪਨ ਕਰ, ਉਸ ਨੂੰ ਅਦੁੱਤੀ ਸਾਹਿਬ ਵਿਖਾਲ ਦਿੰਦੇ ਹਨ।
Fareedkot Teekaਤਿਸ ਕੇ ਹਿਰਦੇ ਮੇਂ ਸਾਚ ਕੋ ਇਸਥਿਤ ਕਰ ਕੇ ਇਕ ਵਾਹਿਗੁਰੂ ਕੋ ਦਿਖਾਇ ਦੇਤੇ ਹੈਂ॥੮॥੬॥
Prof. Sahib Singhਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ॥੮॥੬॥

ਪਦ ਅਰਥ ਏਕੁ = ਇੱਕ ਪਰਮਾਤਮਾ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੮॥੬॥

SikhNet (Spanish)y así empieza a habitar en la Verdad de Dios. (8-6)

Open this shabad →

Shabad Guru Nanak Dev Ji Raag Basant

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤੁ ਪਹਿਲੀ ਪਾਤਿਸ਼ਾਹੀ।
SikhNet (Spanish)Basant Mejl Guru Nanak, Primer Canal Divino.

ਆਪੇ ਭਵਰਾ ਫੂਲ ਬੇਲਿ ॥

aape bhavaraa fool bel |

Sant Singh KhalsaHe Himself is the bumble bee, the fruit and the vine.
Manmohan SinghLord Himself is the bumblebee, the flower and the creeper,
Manmohan Singh (Punjabi)ਪ੍ਰਭੂ ਆਪ ਭਉਰ, ਫੁਲ ਅਤੇ ਵੇਲ ਹੈ,
Fareedkot Teeka(ਭਵਰਾ) ਜਗ੍ਯਾਸੂ ਭੀ ਆਪ ਹੈ, ਸੁਭ ਗੁਣਾਂ ਰੂਪੀ ਫੂਲ ਔਰ ਸਤਿਸੰਗ ਰੂਪੀ ਬੇਲਿ ਭੀ ਆਪ ਹੈ॥
Prof. Sahib Singh(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪਰਮਾਤਮਾ ਆਪ ਹੀ (ਸੁਗੰਧੀ ਲੈਣ ਵਾਲਾ) ਭੌਰਾ ਹੈ, ਆਪ ਹੀ ਵੇਲ ਹੈ ਤੇ ਆਪ ਹੀ ਵੇਲਾਂ ਉਤੇ ਉੱਗੇ ਹੋਏ ਫੁੱਲ ਹੈ।

ਪਦ ਅਰਥ ਆਪੇ = (ਪ੍ਰਭੂ) ਆਪ ਹੀ।

SikhNet (Spanish)El Señor Mismo es la enredadera, la flor y la abeja negra

ਆਪੇ ਸੰਗਤਿ ਮੀਤ ਮੇਲਿ ॥੧॥

aape sangat meet mel |1|

Sant Singh KhalsaHe Himself unites us with the Sangat - the Congregation, and the Guru, our Best Friend. ||1||
Manmohan Singhand He Himself unites man with society of the Guru, the friend.
Manmohan Singh (Punjabi)ਅਤੇ ਆਪ ਹੀ ਉਹ ਇਨਸਾਨ ਨੂੰ ਗੁਰੂ, ਮਿੱਤਰ, ਦੀ ਸੰਗਤ ਨਾਲ ਮਿਲਾਉਂਦਾ ਹੈ।
Fareedkot Teekaਆਪੇ ਤਿਨ ਸੰਤ ਮਿਤ੍ਰੋਂ ਕੀ ਸੰਗਤ ਵਿਖੇ ਮੇਲਤਾ ਹੈ॥੧॥
Prof. Sahib Singhਆਪ ਹੀ ਸੰਗਤ ਹੈ ਆਪ ਹੀ ਸੰਗਤ ਵਿਚ ਸਤ ਸੰਗੀ ਮਿਤ੍ਰਾਂ ਨੂੰ ਇਕੱਠਾ ਕਰਦਾ ਹੈ ॥੧॥

ਪਦ ਅਰਥ ਮੇਲਿ = ਮੇਲ ਵਿਚ ॥੧॥

SikhNet (Spanish)y Él Mismo nos guía hasta los Santos, sí, el Guru, nuestro Amigo. (1)

ਐਸੀ ਭਵਰਾ ਬਾਸੁ ਲੇ ॥

aisee bhavaraa baas le |

Sant Singh KhalsaO bumble bee, suck in that fragrance,
Manmohan SinghO bumble-bee, suck thou such fragrance,
Manmohan Singh (Punjabi)ਹੇ ਭਉਰੇ! ਤੂੰ ਐਹੋ ਜੇਹੀ ਖੁਸ਼ਬੂ ਲੈ,
Fareedkot Teekaਹੇ ਜਗ੍ਯਾਸੂ ਰੂਪ ਭ੍ਰਮਰ! ਪਰਮੇਸ੍ਵਰ ਕੇ ਜਸ ਰੂਪੀ ਐਸੀ ਸੁਗੰਧੀ ਲੇਹੁ॥
Prof. Sahib Singh(ਗੁਰਮੁਖਿ) ਭੌਰਾ ਇਸ ਤਰ੍ਹਾਂ (ਪ੍ਰਭੂ ਦੇ ਨਾਮ ਦੀ) ਸੁਗੰਧੀ ਲੈਂਦਾ ਹੈ,

ਪਦ ਅਰਥ ਐਸੀ = ਇਉਂ, ਇਸ ਤਰੀਕੇ ਨਾਲ। ਬਾਸੁ = ਸੁਗੰਧੀ। ਲੇ = ਲੈਂਦਾ ਹੈ।

SikhNet (Spanish)Los seres concientes de Dios, como la abeja negra, chupan la fragancia de todas partes,

ਤਰਵਰ ਫੂਲੇ; ਬਨ ਹਰੇ ॥੧॥ ਰਹਾਉ ॥

taravar foole; ban hare |1| rahaau |

Sant Singh Khalsawhich causes the trees to flower, and the woods to grow lush foliage. ||1||Pause||
Manmohan Singhby which the trees may flower and the woods may reverdure. Pause.
Manmohan Singh (Punjabi)ਜਿਸ ਦੁਆਰਾ ਬਿਰਛ ਪ੍ਰਫੁਲਤ ਹੋ ਜਾਣ ਅਤੇ ਜੰਗਲ ਹਰੇ ਭਰੇ। ਠਹਿਰਾਉ।
Fareedkot Teekaਜਿਸ ਵਾਸਨਾ ਕੋ ਲੇ ਕਰ (ਤਰਵਰ) ਅਤਸੈ ਕਰ ਕੇ ਸ੍ਰੇਸ੍ਟ ਸੰਤ ਜਨ ਸੁਭ ਗੁਣੋਂ ਕਰ ਪ੍ਰਫੁਲਤਾ ਹੋ ਰਹੇ ਹੈਂ ਔ ਜਿਸ ਕੇ ਨਾਮ ਰੂਪੀ (ਬਨ) ਜਲ ਕਰ ਕੇ (ਹਰੇ) ਅਨੰਦ ਹੋ ਰਹੇ ਹੈਂ॥੧॥ ਰਹਾਉ ॥
Prof. Sahib Singhਕਿ ਉਸ ਨੂੰ ਜੰਗਲ ਦੇ ਸਾਰੇ ਰੁੱਖ ਹਰੇ ਤੇ ਫੁੱਲਾਂ ਨਾਲ ਲੱਦੇ ਹੋਏ ਦਿੱਸਦੇ ਹਨ (ਗੁਰਮੁਖਿ ਨੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਪ੍ਰਭੂ ਦੀ ਹੀ ਜੋਤਿ ਰੁਮਕਦੀ ਦਿੱਸਦੀ ਹੈ) ॥੧॥ ਰਹਾਉ ॥

ਪਦ ਅਰਥ ਤਰਵਰ = ਰੁੱਖ ॥੧॥ ਰਹਾਉ ॥

SikhNet (Spanish)pues para Él todos los bosques son propicios, todas las enredaderas están en flor. (1-Pausa)

ਆਪੇ ਕਵਲਾ ਕੰਤੁ ਆਪਿ ॥

aape kavalaa kant aap |

Sant Singh KhalsaHe Himself is Lakshmi, and He Himself is her husband.
Manmohan SinghThe Lord Himself is the Lakhshmi and Himself her Spouse.
Manmohan Singh (Punjabi)ਸੁਆਮੀ ਖੁਦ ਲਕਸ਼ਮੀ ਹੈ ਅਤੇ ਖੁਦ ਹੀ ਉਸ ਦਾ ਪਤੀ।
Fareedkot Teekaਆਪੇ (ਕਵਲਾ) ਲਛਮੀ ਰੂਪ ਹੈ ਅਰ ਤਿਸ ਕਾ ਕੰਤ ਵਿਸਨੂੰ ਭੀ ਆਪ ਹੀ ਹੈ॥
Prof. Sahib Singh(ਗੁਰਮੁਖਿ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਲੱਛਮੀ (ਮਾਇਆ) ਹੈ ਤੇ ਆਪ ਹੀ ਲੱਛਮੀ ਦਾ ਪਤੀ ਹੈ,

ਪਦ ਅਰਥ ਕਵਲਾ = ਲੱਛਮੀ। ਕੰਤੁ = (ਲੱਛਮੀ ਦਾ) ਖਸਮ।

SikhNet (Spanish)El Señor Mismo es Maya, Él Mismo es el Esposo,

ਆਪੇ ਰਾਵੇ ਸਬਦਿ ਥਾਪਿ ॥੨॥

aape raave sabad thaap |2|

Sant Singh KhalsaHe established the world by Word of His Shabad, and He Himself ravishes it. ||2||
Manmohan SinghInstalling the world, He Himself enjoys it.
Manmohan Singh (Punjabi)ਸੰਸਾਰ ਨੂੰ ਅਸਥਾਪਨ ਕਰ, ਉਹ ਆਪ ਹੀ ਇਸ ਨੂੰ ਮਾਣਦਾ ਹੈ।
Fareedkot Teekaਆਪੇ (ਸਬਦਿ) ਸੰਸਾਰ ਕੋ (ਥਾਪਿ) ਇਸਥਿਤ ਕਰ ਕੇ ਤਿਸ ਕੇ ਭੋਗ ਕੋ (ਰਾਵੇ) ਭੋਗਤਾ ਹੈ॥੨॥
Prof. Sahib Singhਪ੍ਰਭੂ ਆਪ ਆਪਣੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਕੇ ਆਪ ਹੀ (ਦੁਨੀਆ ਦੇ ਪਦਾਰਥਾਂ ਨੂੰ) ਮਾਣ ਰਿਹਾ ਹੈ ॥੨॥

ਪਦ ਅਰਥ ਸਬਦਿ = (ਆਪਣੇ) ਹੁਕਮ ਨਾਲ। ਥਾਪਿ = ਪੈਦਾ ਕਰ ਕੇ ॥੨॥

SikhNet (Spanish)sí, Él lo establece todo a través de Su Voluntad y Él Mismo lo disfruta. (2)

ਆਪੇ ਬਛਰੂ ਗਊ ਖੀਰੁ ॥

aape bachharoo gaoo kheer |

Sant Singh KhalsaHe Himself is the calf, the cow and the milk.
Manmohan SinghGod Himself is the calf, cow and the milk.
Manmohan Singh (Punjabi)ਵਾਹਿਗੁਰੂ ਆਪ ਹੀ ਵੱਛਾ, ਗਾਂ ਅਤੇ ਦੁੱਧ ਹੈ।
Fareedkot Teekaਪਰਮੇਸ੍ਵਰ ਬਛਰੂ, ਭਾਵ ਜਗ੍ਯਾਸੂ ਹੈ ਔਰ ਗਊ, ਭਾਵ ਭਗਤੀ ਰੂਪ ਹੈ ਔਰ ਖੀਰੁ, ਭਾਵ ਪ੍ਰੋਖ ਗ੍ਯਾਨ ਰੂਪ ਆਪ ਹੀ ਹੈ; ਵਾ ਬਛਰੂ ਅਰਜਨ, ਗਊ ਉਪਨਿਖਦ, ਦੂਧ ਗੀਤਾ ਹੈ; ਵਾ ਸਿਖ ਰੂਪੀ ਬਛਰਾ ਔਰ ਭਗਵਤ ਗਊ ਔਰ ਉਪਦੇਸੁ ਦੂਧੁ ਹੈ॥
Prof. Sahib Singhਪ੍ਰਭੂ ਆਪ ਹੀ ਵੱਛਾ ਹੈ ਆਪ ਹੀ (ਗਾਂ ਦਾ) ਦੁੱਧ ਹੈ,

ਪਦ ਅਰਥ ਬਛਰੂ = ਵੱਛਾ। ਖੀਰੁ = ਦੁੱਧ।

SikhNet (Spanish)Él Mismo es el Señor, la vaca, el que ordeña la leche,

ਆਪੇ ਮੰਦਰੁ ਥੰਮੑੁ ਸਰੀਰੁ ॥੩॥

aape mandar thamau sareer |3|

Sant Singh KhalsaHe Himself is the Support of the body-mansion. ||3||
Manmohan SinghHe Himself is the support of the body mansion.
Manmohan Singh (Punjabi)ਉਹ ਖੁਦ ਹੀ ਦੇਹਿ ਦੇ ਮਹਿਲ ਦਾ ਆਸਰਾ ਹੈ।
Fareedkot Teeka(ਮੰਦਰੁ) ਸਰੀਰ ਭੀ ਆਪ ਹੈ ਔਰ ਸਰੀਰ ਕੇ ਥੰਭਾ ਪ੍ਰਾਣ ਭੀ ਆਪ ਹੈ॥੩॥
Prof. Sahib Singhਪ੍ਰਭੂ ਆਪ ਹੀ ਮੰਦਰ ਹੈ ਆਪ ਹੀ (ਮੰਦਰ ਦਾ) ਥੰਮ੍ਹ ਹੈ, (ਆਪ ਹੀ ਜਿੰਦ ਹੈ ਤੇ) ਆਪ ਹੀ ਸਰੀਰ ॥੩॥
SikhNet (Spanish)Él Mismo es el Templo interior y sus partes y el cuerpo. (3)

ਆਪੇ ਕਰਣੀ ਕਰਣਹਾਰੁ ॥

aape karanee karanahaar |

Sant Singh KhalsaHe Himself is the Deed, and He Himself is the Doer.
Manmohan SinghHe Himself is the Deed and the Doer,
Manmohan Singh (Punjabi)ਉਹ ਆਪ ਹੀ ਕੰਮ ਅਤੇ ਕਰਨ ਵਾਲਾ ਹੈ,
Fareedkot Teeka(ਆਪੇ ਕਰਣੀ) ਭਗਤੀ ਤਿਸ ਕੇ ਕਰਣਹਾਰੇ ਭੀ ਆਪ ਹੈਂ॥
Prof. Sahib Singhਪ੍ਰਭੂ ਆਪ ਹੀ ਕਰਨ-ਜੋਗ ਕੰਮ ਹੈ, ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਸਮਰੱਥ (ਗੁਰੂ ਹੈ),

ਪਦ ਅਰਥ ਕਰਣਹਾਰੁ = ਸਭ ਕੁਝ ਕਰਨ ਦੇ ਸਮਰੱਥ।

SikhNet (Spanish)Él Mismo es el hacedor y la acción, Él Mismo es el Hombre Dios.

ਆਪੇ ਗੁਰਮੁਖਿ; ਕਰਿ ਬੀਚਾਰੁ ॥੪॥

aape guramukh; kar beechaar |4|

Sant Singh KhalsaAs Gurmukh, He contemplates Himself. ||4||
Manmohan Singhand Himself booming the Guru-ward reflects upon Himself.
Manmohan Singh (Punjabi)ਅਤੇ ਆਪ ਹੀ ਗੁਰੂ-ਅਨੁਸਾਰੀ ਹੋ, ਆਪਣੇ ਆਪ ਦਾ ਸਿਮਰਨ ਕਰਦਾ ਹੈ।
Fareedkot Teekaਪੁਨਹ ਆਪੇ ਹੀ ਗੁਰਮੁਖ ਹੋ ਕਰ ਤਿਸ ਕਾ ਬੀਚਾਰੁ ਕਰਤਾ ਹੈ। ਵਹੁ ਗੁਰਮੁਖ ਐਸੇ ਹਰੀ ਦਾ ਜਸੁ ਕਥਨ ਕਰਤੇ ਹੈਂ॥੪॥
Prof. Sahib Singhਤੇ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੪॥

SikhNet (Spanish)Él Mismo a través de él, medita en Él Mismo. (4)

ਤੂ ਕਰਿ ਕਰਿ ਦੇਖਹਿ; ਕਰਣਹਾਰੁ ॥

too kar kar dekheh; karanahaar |

Sant Singh KhalsaYou create the creation, and gaze upon it, O Creator Lord.
Manmohan SinghCreating the world, Thou behold it, O my Creator-Lord.
Manmohan Singh (Punjabi)ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਵੇਖਦਾ ਹੈ, ਹੈ ਮੇਰੇ ਸਿਰਜਣਹਾਰ-ਸੁਆਮੀ!
Fareedkot Teekaਹੇ ਕਰਣਹਾਰੁ ਪਰਮੇਸ੍ਵਰ! ਤੂੰ ਜੀਵੋਂ ਕੋ (ਕਰਿ ਕਰਿ) ਉਤਪਤਿ ਕਰ ਕੇ ਦੇਖ ਰਹਾ ਹੈਂ ਅਰਥਾਤ ਪਾਲਣਾ ਕਰ ਰਹਾ ਹੈਂ॥
Prof. Sahib Singh(ਗੁਰਮੁਖਿ ਪ੍ਰਭੂ-ਦਰ ਤੇ ਇਉਂ ਅਰਦਾਸ ਕਰਦਾ ਹੈ-) ਹੇ ਪ੍ਰਭੂ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਤੂੰ ਜੀਵ ਪੈਦਾ ਕਰ ਕੇ ਆਪ ਹੀ ਸਭ ਦੀ ਸੰਭਾਲ ਕਰਦਾ ਹੈਂ

ਪਦ ਅਰਥ ਦੇਖਹਿ = ਵੇਖਦਾ ਹੈਂ, ਸੰਭਾਲ ਕਰਦਾ ਹੈਂ।

SikhNet (Spanish)Oh Dios, Tú observas todo lo que haces

ਜੋਤਿ ਜੀਅ ਅਸੰਖ; ਦੇਇ ਅਧਾਰੁ ॥੫॥

jot jeea asankh; dee adhaar |5|

Sant Singh KhalsaYou give Your Support to the uncounted beings and creatures. ||5||
Manmohan SinghThou give support to the light of the numberless beings.
Manmohan Singh (Punjabi)ਤੂੰ ਅਣਗਿਣਤ ਜੀਵਾਂ ਦੇ ਪਰਕਾਸ਼ ਨੂੰ ਆਸਰਾ ਦਿੰਦਾ ਹੈ।
Fareedkot Teekaਪੁਨਹ ਅਗਿਣਤ, ਭਾਵ ਸਰਬ ਜੀਵੋਂ ਕੋ, ਹੇ ਜੋਤੀ! ਤੂੰ ਅਧਾਰੁ ਦੇਤਾ ਹੈਂ॥੫॥
Prof. Sahib Singhਬੇਅੰਤ ਜੀਵਾਂ ਨੂੰ ਆਪਣੀ ਜੋਤਿ ਦਾ ਸਹਾਰਾ ਦੇ ਕੇ (ਉਨ੍ਹਾਂ ਦਾ ਆਸਰਾ ਬਣਦਾ ਹੈਂ) ॥੫॥

ਪਦ ਅਰਥ ਦੇਇ = ਦੇ ਕੇ। ਅਧਾਰੁ = ਆਸਰਾ ॥੫॥

SikhNet (Spanish)y mantienes la Luz de un infinito número de seres. (5)

ਤੂ ਸਰੁ ਸਾਗਰੁ; ਗੁਣ ਗਹੀਰੁ ॥

too sar saagar; gun gaheer |

Sant Singh KhalsaYou are the Profound, Unfathomable Ocean of Virtue.
Manmohan SinghThou, O Lord, are like the ocean of unfathomable virtues.
Manmohan Singh (Punjabi)ਤੂੰ, ਹੇ ਸੁਆਮੀ! ਅਥਾਹ ਨੇਕੀਆਂ ਦੇ ਸਮੁੰਦਰ ਵਰਗਾ ਹੈ।
Fareedkot Teekaਤੂੰ (ਸਰੁ) ਸਮੁੰਦਰ ਕੇ ਸਦ੍ਰਸ ਹੈਂ ਔਰ ਗੁਣੋਂ ਕਾ (ਗਹੀਰੁ) ਗ੍ਰਹਣ ਕਰਣੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਗੁਣਾਂ ਦਾ ਸਰੋਵਰ ਹੈਂ, ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈਂ।

ਪਦ ਅਰਥ ਗੁਣ ਗਹੀਰੁ = ਗੁਣਾਂ ਦਾ ਡੂੰਘਾ (ਸਮੁੰਦਰ)।

SikhNet (Spanish)Eres el Mar de Insondables Virtudes,

ਤੂ ਅਕੁਲ ਨਿਰੰਜਨੁ; ਪਰਮ ਹੀਰੁ ॥੬॥

too akul niranjan; param heer |6|

Sant Singh KhalsaYou are the Unknowable, the Immaculate, the most Sublime Jewel. ||6||
Manmohan SinghThou are the Unknowable and Immaculate most sublime jewel.
Manmohan Singh (Punjabi)ਤੂੰ ਅਗਾਧ ਅਤੇ ਪਾਵਨ ਪਵਿੱਤਰ ਮਹਾਨ ਸਰੇਸ਼ਟ ਜਵੇਹਰ ਹੈ।
Fareedkot Teekaਕੁਲ ਜਾਤੀ ਤੇ ਰਹਿਤ ਹੈਂ; ਵਾ ਅਕੁਲ ਕਾ ਆਕੁਲ ਪਦ ਹੈ ਕ੍ਯਾ ਤੂੰ ਪੂਰਨ ਨਿਰੰਜਨ ਹੈਂ, (ਪਰਮ ਹੀਰੁ) ਵੱਡਾ ਸੁਧੁ ਹੈਂ॥੬॥
Prof. Sahib Singhਤੇਰੀ ਕੋਈ ਖ਼ਾਸ ਕੁਲ ਨਹੀਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਤੂੰ ਸਭ ਤੋਂ ਸ੍ਰੇਸ਼ਟ ਹੀਰਾ ਹੈਂ ॥੬॥

ਪਦ ਅਰਥ ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਹੀਰੁ = ਹੀਰਾ ॥੬॥

SikhNet (Spanish)sí, eres el Diamante Sublime, Inmaculado y sin Casta. (6)

ਤੂ ਆਪੇ ਕਰਤਾ; ਕਰਣ ਜੋਗੁ ॥

too aape karataa; karan jog |

Sant Singh KhalsaYou Yourself are the Creator, with the Potency to create.
Manmohan SinghThou Thyself are the Creator, potent to do anything,
Manmohan Singh (Punjabi)ਤੂੰ ਆਪ ਹੀ ਸਾਰਾ ਕੁਛ ਕਰਨ ਲਾਇਕ ਕਰਤਾਰ,
Fareedkot Teekaਤੂੰ ਆਪੇ ਕਰਤਾ ਬ੍ਰਹਮਾਦਿਕੋਂ ਕੋ ਕਰਣੇ ਜੋਗੁ ਹੈਂ॥
Prof. Sahib Singh(ਗੁਰਮੁਖਿ ਸਦਾ ਇਉਂ ਅਰਦਾਸ ਕਰਦਾ ਹੈ-) ਹੇ ਰਾਜਨ! ਤੂੰ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਤੇ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈਂ।

ਪਦ ਅਰਥ ਕਰਨਜੋਗੁ = ਸਭ ਕੁਝ ਕਰ ਸਕਣ ਵਾਲਾ।

SikhNet (Spanish)Eres el Creador y la Causa, el Rey Autosuficiente,

ਨਿਹਕੇਵਲੁ ਰਾਜਨ; ਸੁਖੀ ਲੋਗੁ ॥੭॥

nihakeval raajan; sukhee log |7|

Sant Singh KhalsaYou are the Independent Ruler, whose people are at peace. ||7||
Manmohan Singhand the independent King whose subjects are in peace.
Manmohan Singh (Punjabi)ਅਤੇ ਸੁੰਤਤਰ ਪਾਤਿਸ਼ਾਹ ਹੈ, ਜਿਸ ਦੀ ਪਰਜਾ ਆਰਾਮ ਅੰਦਰ ਹੈ।
Fareedkot Teeka(ਨਿਹਕੇਵਲੁ) ਸੁਧੁ ਹੈਂ, ਸਭ ਕਾ ਰਾਜਾ ਹੈਂ ਔਰ ਲੋਕੋਂ ਮੇਂ ਸੁਖੀ ਹੈਂ॥੭॥
Prof. Sahib Singhਹੇ ਰਾਜਨ! ਤੂੰ ਪਵਿਤ੍ਰ-ਸਰੂਪ ਹੈਂ, ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ ਆਤਮਕ ਆਨੰਦ ਮਾਣਦਾ ਹੈ ॥੭॥

ਪਦ ਅਰਥ ਨਿਹਕੇਵਲੁ = ਵਾਸਨਾ-ਰਹਿਤ। ਰਾਜਨ = ਹੇ ਰਾਜਨ! ॥੭॥

SikhNet (Spanish)Cuyos Súbditos viven en Éxtasis. (7)

ਨਾਨਕ ਧ੍ਰਾਪੇ; ਹਰਿ ਨਾਮ ਸੁਆਦਿ ॥

naanak dhraape; har naam suaad |

Sant Singh KhalsaNanak is satisfied with the subtle taste of the Lord's Name.
Manmohan SinghNanak is satiated with the relish of the Lord's Name.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦੇ ਸਵਾਦ ਨਾਲ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰੀ ਨਾਮ ਕਾ ਸ੍ਵਾਦੁ ਆਯਾ ਹੈ ਓਹੁ (ਧ੍ਰਾਪੇ) ਤ੍ਰਿਪਤੇ ਹੈਂ॥
Prof. Sahib Singhਹੇ ਨਾਨਕ! ਜੇਹੜਾ ਭੀ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੁੰਦਾ ਹੈ ਉਹ ਮਾਇਆ ਵਲੋਂ ਰੱਜ ਜਾਂਦਾ ਹੈ,

ਪਦ ਅਰਥ ਧ੍ਰਾਪੇ = ਰੱਜ ਜਾਂਦਾ ਹੈ। ਸੁਆਦਿ = ਸੁਆਦ ਵਿਚ।

SikhNet (Spanish)Nanak está complacido con el sabor del Naam, el Nombre del Señor,

ਬਿਨੁ ਹਰਿ ਗੁਰ ਪ੍ਰੀਤਮ; ਜਨਮੁ ਬਾਦਿ ॥੮॥੭॥

bin har gur preetam; janam baad |8|7|

Sant Singh KhalsaWithout the Beloved Lord and Master, life is meaningless. ||8||7||
Manmohan SinghVain is one's life without the beloved Guru-God.
Manmohan Singh (Punjabi)ਵਿਅਰਥ ਹੈ, ਇਨਸਾਨ ਦਾ ਜੀਵਨ, ਪਿਆਰੇ ਗੁਰੂ-ਪ੍ਰਮੇਸ਼ਰ ਦੇ ਬਗੈਰ।
Fareedkot Teekaਹਰੀ ਗੁਰ ਪ੍ਰੀਤਮ ਕੀ ਪ੍ਰਾਪਤੀ ਸੇ ਬਿਨਾਂ ਜਨਮੁ ਬ੍ਯਰਥ ਹੈ॥੮॥੭॥☬ਸ੍ਰੀ ਗੁਰੂ ਜੀ ਜਬ ਮਕੇ ਮੇਂ ਗਏ ਤਬ ਮੁਸਲਮਾਨੀ ਕਾ ਬਹੁਤ ਬਲੁ ਦੇਖ ਕੇ ਮਕੇਸਵਰ ਮਹਾਂਦੇਵ ਦੀ ਤਰਫ ਮੁਖ ਰਖ ਕਰ ਪਰਮੇਸ੍ਵਰ ਕੇ ਆਗੇ ਪ੍ਰਾਰਥਨਾ ਕਰੀ:
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਬਿਨਾ ਪ੍ਰੀਤਮ ਗੁਰੂ ਦੀ ਸਰਨ ਤੋਂ ਬਿਨਾ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੮॥੭॥

ਪਦ ਅਰਥ ਬਾਦਿ = ਵਿਅਰਥ ॥੮॥੭॥

SikhNet (Spanish)pues vana es la venida al mundo si uno no esta bendecido por el Guru. (8-7)

Open this shabad →

Shabad Guru Nanak Dev Ji Raag Basant continues on Ang 1191

ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ॥

basant hinddol mahalaa 1 ghar 2 |

Sant Singh KhalsaBasant Hindol, First Mehl, Second House:
Manmohan SinghBasant Hindol. 1st Guru.
Manmohan Singh (Punjabi)ਬਸੰਤ ਹਿੰਡੋਲ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ/ਹਿੰਡੋਲੁ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Basant Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਨਉ ਸਤ ਚਉਦਹ ਤੀਨਿ ਚਾਰਿ; ਕਰਿ ਮਹਲਤਿ, ਚਾਰਿ ਬਹਾਲੀ ॥

nau sat chaudah teen chaar; kar mahalat, chaar bahaalee |

Sant Singh KhalsaThe nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.
Manmohan SinghEstablishing the nine regions, seven continents, fourteen worlds three qualities, four ages and the four sources of creation, the Lord has seated them all in His mansion.
Manmohan Singh (Punjabi)ਨੌ ਖੰਡਾ, ਸਪਤ ਦੀਪਾਂ, ਚੋਹਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ।
Fareedkot Teekaਨੌ ਖੰਡ, ਸਾਤ ਦੀਪ, ਚੌਦਾਂ ਭਵਨ, ਤੀਨ ਗੁਣ, ਚਾਰ ਜੁਗ, ਏਹੀ (ਮਹਲਤਿ) ਮੰਦ੍ਰੋਂ ਕਾ ਸਮੂਹ ਬਣ ਕੇ ਬੀਚ ਮੇਂ (ਚਾਰਿ) ਦਾਸੀ ਰੂਪ ਸ੍ਰਿਸ੍ਟੀ ਤੈਨੇ ਬੈਠਾਈ ਹੈ; ਵਾ (ਚਾਰਿ) ਚਾਰੋਂ ਤਰਫ ਬੈਠਾਲੀ ਇਸਥਿਤ ਕਰ ਦਿਤੀ ਹੈ॥
Prof. Sahib Singh(ਜਦੋਂ ਇਥੇ ਹਿੰਦੂ-ਰਾਜ ਸੀ ਤਾਂ ਲੋਕ ਹੇਂਦਕੇ ਲਫ਼ਜ਼ ਹੀ ਵਰਤਦੇ ਸਨ ਤੇ ਆਖਿਆ ਕਰਦੇ ਸਨ ਕਿ) ਹੇ ਪ੍ਰਭੂ! ਨੌ ਖੰਡ, ਸੱਤ ਦੀਪ, ਚੌਦਾਂ ਭਵਨ, ਤਿੰਨ ਲੋਕ ਤੇ ਚਾਰ ਜੁਗ ਬਣਾ ਕੇ ਤੂੰ ਚਾਰ ਖਾਣੀਆਂ ਦੀ ਰਾਹੀਂ ਇਸ (ਸ਼੍ਰਿਸ਼ਟੀ-) ਹਵੇਲੀ ਨੂੰ ਵਸਾ ਦਿੱਤਾ,

ਪਦ ਅਰਥ ਨਉ = ਨੌ ਖੰਡ। ਸਤ = ਸੱਤ ਦੀਪ। ਚਉਦਹ = ਚੌਦਾਂ ਭਵਨ। ਤੀਨਿ = ਤਿੰਨ ਲੋਕ (ਸੁਰਗ, ਮਾਤ, ਪਾਤਾਲ)। ਚਾਰਿ = ਚਾਰ ਜੁੱਗ। ਕਰਿ = ਬਣਾ ਕੇ, ਪੈਦਾ ਕਰ ਕੇ। ਮਹਲਤਿ = ਹਵੇਲੀ ਸ੍ਰਿਸ਼ਟੀ। ਚਾਰਿ = ਚਾਰ ਖਾਣੀਆਂ ਦੀ ਰਾਹੀਂ। ਬਹਾਲੀ = ਵਸਾ ਦਿੱਤੀ।

SikhNet (Spanish)Las nueve divisiones del mundo, las siete islas, las catorce regiones del Universo, los tres mundos, las cuatro épocas, todas éstas habitan en Tu Mansión, oh Señor,

ਚਾਰੇ ਦੀਵੇ. ਚਹੁ ਹਥਿ ਦੀਏ; ਏਕਾ ਏਕਾ ਵਾਰੀ ॥੧॥

chaare deeve. chahu hath dee; ekaa ekaa vaaree |1|

Sant Singh KhalsaHe placed the four lamps, one by one, into the hands of the four ages. ||1||
Manmohan SinghHe put the four lamps one by one into the hands of the four ages.
Manmohan Singh (Punjabi)ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ।
Fareedkot Teekaਚਾਰੇ ਵੇਦ ਰੂਪ ਦੀਵੇ ਚਾਰੋਂ ਜੁਗੋਂ ਕੇ ਹਾਥ ਮੇਂ ਦੀਏ ਹੈਂ। ਇਕ ਇਕ ਦੀਵਾ ਅਪਨੀ ਅਪਨੀ ਵਾਰੀ ਪ੍ਰਕਾਸਤਾ ਹੈ॥੧॥
Prof. Sahib Singhਤੂੰ (ਚਾਰ ਵੇਦ-ਰੂਪ) ਚਾਰ ਦੀਵੇ ਚੌਹਾਂ ਜੁਗਾਂ ਦੇ ਹੱਥ ਵਿਚ ਆਪੋ ਆਪਣੀ ਵਾਰੀ ਫੜਾ ਦਿੱਤੇ ॥੧॥

ਪਦ ਅਰਥ ਚਾਰੇ ਦੀਵੇ = ਚਾਰ ਹੀ ਦੀਵੇ (ਵੇਦ ਚਾਰ)। ਚਹੁ ਹਥਿ = ਚਾਰ ਹੀ ਜੁਗਾਂ ਦੇ ਹੱਥ ਵਿਚ। ਏਕਾ ਏਕਾ ਵਾਰੀ = ਆਪੋ ਆਪਣੀ ਵਾਰੀ ॥੧॥

SikhNet (Spanish)y Tú bendices las cuatro épocas con los cuatro Vedas cada una en su momento. (1)

ਮਿਹਰਵਾਨ ਮਧੁਸੂਦਨ ਮਾਧੌ; ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥

miharavaan madhusoodan maadhau; aisee sakat tumaaree |1| rahaau |

Sant Singh KhalsaO Merciful Lord, Destroyer of demons, Lord of Lakshmi, such is Your Power - Your Shakti. ||1||Pause||
Manmohan SinghO my merciful Master, the slayer of Madh demon and the Lord of Lakhshmi, such is Thine power. Pause.
Manmohan Singh (Punjabi)ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ। ਠਹਿਰਾਉ।
Fareedkot Teekaਹੇ (ਮਿਹਰਵਾਨ)! ਹੇ ਮਧੁ ਸੂਦਨ ਮਾਧੋ! ਤੁਮਰੀ ਐਸੀ ਸਕਤੀ ਹੈ॥੧॥ ਰਹਾਉ ॥ ਜੇ ਕਹੈ ਕੈਸੀ ਹੈ? ਸੋ ਕਹਤੇ ਹੈਂ:
Prof. Sahib Singhਹੇ ਸਭ ਜੀਵਾਂ ਤੇ ਮੇਹਰ ਕਰਨ ਵਾਲੇ! ਹੇ ਦੁਸ਼ਟਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਖਸਮ ਪ੍ਰਭੂ! ਤੇਰੀ ਇਹੋ ਜਿਹੀ ਤਾਕਤ ਹੈ (ਕਿ ਜਿਥੇ ਪਹਿਲਾਂ ਹਿੰਦੂ-ਧਰਮ ਦਾ ਰਾਜ ਸੀ ਤੇ ਸਭ ਲੋਕ ਆਪਣੀ ਘਰੋਗੀ ਬੋਲੀ ਵਿਚ ਹੇਂਦਕੇ ਲਫ਼ਜ਼ ਵਰਤਦੇ ਸਨ, ਉਥੇ ਹੁਣ ਤੂੰ ਮੁਸਲਮਾਨੀ ਰਾਜ ਕਰ ਦਿੱਤਾ ਹੈ, ਨਾਲ ਹੀ ਲੋਕਾਂ ਦੀ ਬੋਲੀ ਭੀ ਬਦਲ ਗਈ ਹੈ) ॥੧॥ ਰਹਾਉ ॥

ਪਦ ਅਰਥ ਮਿਹਰਵਾਨ = ਹੇ ਮਿਹਰਵਾਨ ਪ੍ਰਭੂ! ਮਧੁਸੂਦਨ = ਹੇ ਮਧੁ-ਦੈਂਤ ਨੂੰ ਮਾਰਨ ਵਾਲੇ! ਮਾਧੌ = ਹੇ ਮਾਇਆ ਦੇ ਪਤੀ! {ਮਾ = ਮਾਇਆ। ਧਵ = ਖਸਮ}। ਸਕਤਿ = ਤਾਕਤ, ਸਮਰੱਥਾ ॥੧॥ ਰਹਾਉ ॥

SikhNet (Spanish)Oh Señor Dador, oh Maestro de Maya, Destructor de los seres malvados, tal es Tu Poder. (1-Pausa)

ਘਰਿ ਘਰਿ ਲਸਕਰੁ ਪਾਵਕੁ ਤੇਰਾ; ਧਰਮੁ ਕਰੇ ਸਿਕਦਾਰੀ ॥

ghar ghar lasakar paavak teraa; dharam kare sikadaaree |

Sant Singh KhalsaYour army is the fire in the home of each and every heart. And Dharma - righteous living is the ruling chieftain.
Manmohan SinghThe fire in every home is Thy army and righteousness exercises chieftainship.
Manmohan Singh (Punjabi)ਹਰ ਇਕਸ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ।
Fareedkot Teekaਅਗਨੀ ਆਦਿਕ ਜੋ ਤਤ ਹੈਂ ਏਹੁ ਘਰ ਘਰ, ਭਾਵ ਸਰੀਰ ਮੇਂ ਤੇਰਾ ਲਸਕਰੁ ਹੈ; ਵਾ ਜਿਤਨਾ ਘਟ ਘਟ ਲਸਕਰ ਹੈ ਸਭ ਤੇਰਾ (ਪਾਵਕੁ) ਸੇਵਕੁ ਹੈ ਔਰ ਧਰਮ ਰਾਜਾ ਤੇਰੇ ਆਗੇ (ਸਿਕਦਾਰੀ) ਸਰਦਾਰੀ ਕਰਤਾ ਹੈ॥
Prof. Sahib Singhਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਵਿਆਪਕ ਹੈ, ਇਹ ਸਾਰੇ ਜੀਵ ਤੇਰਾ ਲਸ਼ਕਰ ਹਨ, ਤੇ ਇਹਨਾਂ ਜੀਵਾਂ ਉਤੇ (ਤੇਰਾ ਪੈਦਾ ਕੀਤਾ) ਧਰਮਰਾਜ ਸਰਦਾਰੀ ਕਰਦਾ ਹੈ,

ਪਦ ਅਰਥ ਘਰਿ ਘਰਿ = ਹਰੇਕ ਸਰੀਰ ਵਿਚ। ਪਾਵਕੁ = ਅੱਗ, (ਤੇਰੀ) ਜੋਤਿ। ਧਰਮੁ = ਧਰਮਰਾਜ। ਸਿਕਦਾਰੀ = ਸਰਦਾਰੀ।

SikhNet (Spanish)En cada hogar está Tu Fuego, ese en Verdad es Tu Poder, guiado por la Rectitud.

ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥੨॥

dharatee deg milai ik veraa; bhaag teraa bhanddaaree |2|

Sant Singh KhalsaThe earth is Your great cooking pot; Your beings receive their portions only once. Destiny is Your gate-keeper. ||2||
Manmohan SinghThe earth is Thy big cooking-pot and the being receive it but once. Destiny is Thy store-keeper.
Manmohan Singh (Punjabi)ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ। ਪ੍ਰਾਲਬੰਧ ਤੇਰਾ ਮੋਦੀ ਹੈ।
Fareedkot Teekaਧਰਤੀ ਦੇਗ ਹੈ। ਇਕ ਵੇਰੀ ਖਾਣਾ ਮਿਲਤਾ ਹੈ, ਭਾਵ ਪ੍ਰਾਰਬਧ ਕਰਮੁ ਏਕ ਵਾਰ ਹੀ ਲਿਖਾ ਗਿਆ ਹੈ ਕੇ ਇਸ ਜੀਵ ਕੋ ਇਤਨਾ ਮਿਲੇਗਾ, ਤਿਸੁ ਲਿਖੇ ਤੇ ਅਧਿਕ ਨਹੀਂ ਮਿਲਤਾ ਹੈ। ਔਰ ਜੀਵੋਂ ਕਾ ਭਾਗ ਕ੍ਯਾ ਕਰਮੁ ਹੀ ਤੇਰਾ ਭੰਡਾਰੀ ਕੀਆ ਹੂਆ ਹੈ॥੨॥
Prof. Sahib Singh(ਤੂੰ ਇਸ ਲਸ਼ਕਰ ਦੀ ਪਾਲਣਾ ਵਾਸਤੇ) ਧਰਤੀ (-ਰੂਪ) ਦੇਗ ਬਣਾ ਦਿੱਤੀ ਜਿਸ ਵਿਚੋਂ ਇਕੋ ਵਾਰੀ (ਭਾਵ, ਅਖੁੱਟ ਭੰਡਾਰਾ) ਮਿਲਦਾ ਹੈ, ਹਰੇਕ ਜੀਵ ਦਾ ਪ੍ਰਾਰਬਧ ਤੇਰਾ ਭੰਡਾਰਾ ਵਰਤਾ ਰਹੀ ਹੈ ॥੨॥

ਪਦ ਅਰਥ ਇਕ ਵੇਰਾ = ਇਕੋ ਵਾਰੀ। ਭਾਗੁ = ਹਰੇਕ ਜੀਵ ਦੀ ਪ੍ਰਾਰਬਧ। ਭੰਡਾਰੀ = ਭੰਡਾਰਾ ਵੰਡਣ ਵਾਲਾ ॥੨॥

SikhNet (Spanish)La tierra es Tu Tesoro que le da a cada uno lo que busca y cada uno recibe de acuerdo a Su Escrito. (2)

ਨਾ ਸਾਬੂਰੁ ਹੋਵੈ, ਫਿਰਿ ਮੰਗੈ; ਨਾਰਦੁ ਕਰੇ ਖੁਆਰੀ ॥

naa saaboor hovai, fir mangai; naarad kare khuaaree |

Sant Singh KhalsaBut the mortal becomes unsatisfied, and begs for more; his fickle mind brings him disgrace.
Manmohan SinghBecoming non-content, man begs again and the mercurial mind humiliates him.
Manmohan Singh (Punjabi)ਬੇ-ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ।
Fareedkot Teekaਜੋ ਪੁਰਸ (ਨਾ ਸਾਬੂਰੁ) ਸਾਬਰੀ ਸੰਤੋਖ ਸੇ ਰਹਿਤ ਹੋ ਕੇ ਫੇਰ ਮਾਂਗਤਾ ਹੈ ਅਰਥਾਤ ਅਧਿਕ ਚਾਹਤਾ ਹੈ, ਸੋ ਤਿਸ ਕੀ (ਨਾਰਦੁ) ਮਨੁ ਖਵਾਰੀ ਕਰਤਾ ਹੈ॥
Prof. Sahib Singh(ਹੇ ਪ੍ਰਭੂ! ਤੇਰਾ ਇਤਨਾ ਬੇਅੰਤ ਭੰਡਾਰਾ ਹੁੰਦਿਆਂ ਭੀ ਜੀਵ ਦਾ ਮਨ) ਨਾਰਦ (ਜੀਵ ਵਾਸਤੇ) ਖ਼ੁਆਰੀ ਪੈਦਾ ਕਰਦਾ ਹੈ, ਸਿਦਕ-ਹੀਣਾ ਮਨ ਮੁੜ ਮੁੜ (ਪਦਾਰਥ) ਮੰਗਦਾ ਰਹਿੰਦਾ ਹੈ।

ਪਦ ਅਰਥ ਨਾਸਾਬੂਰ = ਨਾ ਸਾਬੂਰ, ਬੇ-ਸਬਰਾ, ਸਿਦਕ-ਹੀਣ। ਫਿਰਿ = ਮੁੜ ਮੁੜ। ਨਾਰਦੁ = ਮਨ।

SikhNet (Spanish)Si uno no está conforme y pide más, entonces la mente mercurial, desperdicia la vida.

Open this shabad (19 lines, Angs 1190-1191) →

Ang 1190 of 1430