ਸੋਰਠਿ ॥
soratth |
Sant Singh KhalsaSorat'h:
Manmohan SinghSorath.
Manmohan Singh (Punjabi)ਸੋਰਠ।
Prof. Sahib Singhਰਾਗ ਸੋਰਠਿ।
SikhNet (Spanish)Sorath
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਬਹੁ ਪਰਪੰਚ ਕਰਿ; ਪਰ ਧਨੁ ਲਿਆਵੈ ॥
bahu parapanch kar; par dhan liaavai |
Sant Singh KhalsaPracticing great hypocrisy, he acquires the wealth of others.
Manmohan SinghPractising great deceit, the man acquires other's wealth.
Manmohan Singh (Punjabi)ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।
Fareedkot Teekaਹੇ ਮਨ! ਬਹੁਤ ਹੀ (ਪਰਪੰਚੁ) ਛਲ ਬਲ ਕਰ ਕੇ ਪਰਾਏ ਧਨ ਕੋਲਿ ਆਵਤਾ ਹੈਂ॥
Prof. Sahib Singhਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,ਪਦ ਅਰਥ ਬਹੁ ਪਰਪੰਚ = ਕਈ ਠੱਗੀਆਂ। ਕਰਿ = ਕਰ ਕੇ। ਪਰ = ਪਰਾਇਆ।
SikhNet (Spanish)Engañando a los demás uno obtiene sus riquezas
ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥
sut daaraa peh; aan luttaavai |1|
Sant Singh KhalsaReturning home, he squanders it on his wife and children. ||1||
Manmohan SinghComing home, he squanders it on his sons and wife.
Manmohan Singh (Punjabi)ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।
Fareedkot Teekaਪੁਨਾ ਵੁਹ ਧਨ ਅਪਨੇ ਪੁਤ੍ਰ ਇਸਤ੍ਰੀ ਪਾਸ ਆਕਰ ਲੁਟਾਵਤਾ ਹੈਂ॥੧॥
Prof. Sahib Singhਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥ਪਦ ਅਰਥ ਸੁਤ = ਪੁੱਤਰ। ਦਾਰ = ਵਹੁਟੀ। ਪਹਿ = ਕੋਲ। ਆਨਿ = ਲਿਆ ਕੇ। ਲੁਟਾਵੈ = ਹਵਾਲੇ ਕਰ ਦੇਂਦਾ ਹੈਂ ॥੧॥
SikhNet (Spanish)y las gasta en su esposa y en sus hijos. (1)
ਮਨ ਮੇਰੇ ਭੂਲੇ; ਕਪਟੁ. ਨ ਕੀਜੈ ॥
man mere bhoole; kapatt. na keejai |
Sant Singh KhalsaO my mind, do not practice deception, even inadvertently.
Manmohan SinghO my mind, practise not guile even by mistake,
Manmohan Singh (Punjabi)ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।
Fareedkot Teekaਹੇ ਮੇਰੇ ਮਨ ਭੂਲੇ ਹੂਏ! ਕਪਟ ਕੋ ਨਾ ਕਰ॥
Prof. Sahib Singhਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।ਪਦ ਅਰਥ ਕਪਟੁ = ਧੋਖਾ, ਠੱਗੀ।
SikhNet (Spanish)Oh mi mente desviada, no practiques el engaño, pues al final
ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ant niberaa; tere jeea peh leejai |1| rahaau |
Sant Singh KhalsaIn the end, your own soul shall have to answer for its account. ||1||Pause||
Manmohan Singhin the end, it is thy own soul that shall have to render an account. Pause.
Manmohan Singh (Punjabi)ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।
Fareedkot Teekaਕਿਉਂਕਿ ਅੰਤਿ ਕੋ ਤੇਰੇ ਕਰਮੋਂ ਕਾ ਹਿਸਾਬ ਤੇਰੇ ਜੀਵ ਪਾਸੋਂ ਹੀ ਲੀਆ ਜਾਵੇਗਾ॥੧॥ ਰਹਾਉ ॥
Prof. Sahib Singhਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥ਪਦ ਅਰਥ ਅੰਤਿ = ਆਖ਼ਰ ਨੂੰ। ਨਿਬੇਰਾ = ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ = ਤੇਰੀ ਜਿੰਦ ਪਾਸੋਂ ॥੧॥ ਰਹਾਉ ॥
SikhNet (Spanish)es el Alma la que tiene que responder por tus acciones. (1‑Pausa)
ਛਿਨੁ ਛਿਨੁ ਤਨੁ ਛੀਜੈ; ਜਰਾ ਜਨਾਵੈ ॥
chhin chhin tan chheejai; jaraa janaavai |
Sant Singh KhalsaMoment by moment, the body is wearing away, and old age is asserting itself.
Manmohan SinghEvery moment the body is wearing off and the old age is having the upper hand.
Manmohan Singh (Punjabi)ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।
Fareedkot Teekaਹੇ ਭਾਈ! ਇਹੁ ਤੇਰਾ ਸਰੀਰ ਖਿਨ ਖਿਨ ਮੇਂ ਘਟਤਾ ਹੂਆ ਬੁਢੇਪਾ ਹੋਣੇ ਕੋ ਜਨਾਵਤਾ ਹੈ॥
Prof. Sahib Singh(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।ਪਦ ਅਰਥ ਛਿਨੁ ਛਿਨੁ = ਪਲ ਪਲ ਵਿਚ। ਛੀਜੈ = ਕਮਜ਼ੋਰ ਹੋ ਰਿਹਾ ਹੈ। ਜਰਾ = ਬੁਢੇਪਾ। ਜਣਾਵੈ = ਆਪਣਾ ਆਪ ਵਿਖਾ ਰਿਹਾ ਹੈ।
SikhNet (Spanish)El cuerpo se desgasta a cada momento y al final la edad te gana,
ਤਬ ਤੇਰੀ ਓਕ; ਕੋਈ ਪਾਨੀਓ. ਨ ਪਾਵੈ ॥੨॥
tab teree ok; koee paaneeo. na paavai |2|
Sant Singh KhalsaAnd then, when you are old, no one shall pour water into your cup. ||2||
Manmohan SinghThen no one shall pour water into the cup of thy hands.
Manmohan Singh (Punjabi)ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।
Fareedkot Teekaਜਬ ਤੂੰ ਬੁਢਾ ਹੋਵੇਗਾ ਤਬ ਦਿਨ ਸਨਬੰਧੀਓਂ ਮੇਂ ਸੇ ਕੋਈ ਤੇਰੇ ਬੁਕ ਮੇਂ ਪਾਨੀ ਭੀ ਨਹੀਂ ਪਾਵੇਗਾ, ਭਾਵ ਤੁਝ ਕੋ ਪਾਨੀ ਭੀ ਦੇਵੈ ਨਹੀਂ॥੨॥
Prof. Sahib Singh(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥ਪਦ ਅਰਥ ਓਕ = ਬੁੱਕ। ਪਾਨੀਓ = ਪਾਣੀ ਭੀ ॥੨॥
SikhNet (Spanish)y entonces nadie te ofrece siquiera un poco de agua. (2)
ਕਹਤੁ ਕਬੀਰੁ; ਕੋਈ ਨਹੀ ਤੇਰਾ ॥
kehat kabeer; koee nahee teraa |
Sant Singh KhalsaSays Kabeer, no one belongs to you.
Manmohan SinghSays Kabir, no one belongs to thee.
Manmohan Singh (Punjabi)ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਇਸ ਸੰਸਾਰ ਮੇਂ ਤੇਰਾ ਕੋਈ ਸਹਾਈ ਨਹੀਂ ਹੈ॥
Prof. Sahib Singh(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।
SikhNet (Spanish)Dice Kabir, escucha, oh hombre, nadie te pertenece; entonces
ਹਿਰਦੈ ਰਾਮੁ, ਕੀ ਨ ਜਪਹਿ ਸਵੇਰਾ ॥੩॥੯॥
hiradai raam, kee na japeh saveraa |3|9|
Sant Singh KhalsaWhy not chant the Lord's Name in your heart, when you are still young? ||3||9||
Manmohan SinghWhy thou utterest not the Lord's Name in thy mind betimes?
Manmohan Singh (Punjabi)ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?
Fareedkot Teekaਤਾਂ ਤੇ ਅਪਨੇ ਹਿਰਦੇ ਮੇਂ ਸੀਘਰ ਵਾ ਸਵਖਤਾ ਹੀ ਰਾਮ ਨਾਮ ਕਾ ਸਿਮਰਨ ਕਰ॥੩॥੯॥☬ਪ੍ਰਸ਼ਨ: ਆਪ ਕੋ ਕਿਸ ਪ੍ਰਕਾਰ ਸੁਖ ਹੂਆ ਹੈ?☬ਉਤਰੁ:
Prof. Sahib Singh(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥ਪਦ ਅਰਥ ਹਿਰਦੈ = ਹਿਰਦੇ ਵਿਚ। ਕੀ ਨ = ਕਿਉਂ ਨਹੀਂ? ਸਵੇਰਾ = ਵੇਲੇ ਸਿਰ ॥੩॥੯॥
* ਸ਼ਬਦ ਦਾ ਭਾਵ: ਵਿਹਾਰ-ਕਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ-ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।੯।
SikhNet (Spanish)¿por qué no vives en Dios desde una edad temprana en la vida? (3‑9)