ੴ

ਸਿੱਖਬਾਣੀ · SikhBani

Ang 656

Sri Guru Granth Sahib · Raag Sorath · 6 shabads, 58 lines
Translations
Shabad Bhagat Kabir Ji Raag Sorath continued from Ang 655

ਇਕ ਬਸਤੁ ਅਗੋਚਰ ਲਹੀਐ ॥

eik basat agochar laheeai |

Sant Singh Khalsato find the incomprehensible thing.
Manmohan Singhthe one incomprehensible thing.
Manmohan Singh (Punjabi)ਇਕ ਅਗਾਧ ਸ਼ੈ ਲੱਭਣ ਲਈ।
Fareedkot Teekaਤਿਸ ਸੇ ਇੰਦ੍ਰੀਓਂ ਕੇ ਅਵਿਸੇ ਬ੍ਰਹਮ ਵਸਤੂ ਕੋ ਲਖੀਤਾ ਹੈ॥
Prof. Sahib Singh(ਤਾਂਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ)।

ਪਦ ਅਰਥ ਅਗੋਚਰ = ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ-ਗੋ-ਚਰ}। ਲਹੀਐ = ਲੱਭ ਪਏ।

SikhNet (Spanish)para encontrar lo que no ve,

ਬਸਤੁ ਅਗੋਚਰ ਪਾਈ ॥

basat agochar paaee |

Sant Singh KhalsaI have found this incomprehensible thing;
Manmohan SinghI have found the incomprehensible thing,
Manmohan Singh (Punjabi)ਮੈਂ ਅਗਾਧ ਚੀਜ਼ ਨੂੰ ਲੱਭ ਲਿਆ ਹੈ,
Fareedkot Teekaਜਿਨੋਂ ਨੇ ਵਹੁ ਅਗੋਚਰ ਬ੍ਰਹਮ ਵਸਤੂ ਪਾਈ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ,

ਪਦ ਅਰਥ ਪਾਈ = (ਜਿਸ ਨੇ) ਲੱਭ ਲਈ।

SikhNet (Spanish)ahora he comprendido lo Incomprensible

ਘਟਿ ਦੀਪਕੁ ਰਹਿਆ ਸਮਾਈ ॥੨॥

ghatt deepak rahiaa samaaee |2|

Sant Singh Khalsamy mind is illuminated and enlightened. ||2||
Manmohan Singhas within my mind the lamp go gnosis is aflame.
Manmohan Singh (Punjabi)ਕਿਉਂਕਿ ਮੇਰੇ ਹਿਰਦੇ ਅੰਦਰ ਬ੍ਰਹਮ-ਗਿਆਨ ਦਾ ਦੀਵਾ ਜਗਮਗਾ ਰਿਹਾ ਹੈ।
Fareedkot Teekaਤਬ ਤਿਨੋਂ ਕੇ ਅੰਤਸਕਰਨ ਮੇਂ ਵੁਹ ਗਿਆਨ ਦੀਪਕ ਭੀ ਸਮਾਇ ਗਿਆ, ਭਾਵ ਲੈ ਹੋ ਗਿਆ ਹੈ॥੨॥
Prof. Sahib Singhਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ ॥੨॥

SikhNet (Spanish)y mi mente se ha Iluminado. (2)

ਕਹਿ ਕਬੀਰ. ਅਬ ਜਾਨਿਆ ॥

keh kabeer. ab jaaniaa |

Sant Singh KhalsaSays Kabeer, now I know Him;
Manmohan SinghSays Kabir, now I know the Lord;
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਹੁਣ ਸੁਆਮੀ ਨੂੰ ਜਾਣਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅਬ ਮੈਨੇ ਹਰੀ ਕੋ ਜਾਨ ਲੀਆ ਹੈ॥
Prof. Sahib Singhਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ।

ਪਦ ਅਰਥ ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ 'ਅਗੋਚਰ ਬਸਤੁ' ਲੱਭ ਪਈ ਹੈ)। ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ।

SikhNet (Spanish)Dice Kabir, ahora Lo conozco a Él

ਜਬ ਜਾਨਿਆ ਤਉ ਮਨੁ ਮਾਨਿਆ ॥

jab jaaniaa tau man maaniaa |

Sant Singh Khalsasince I know Him, my mind is pleased and appeased.
Manmohan Singhwhen I know Him, then is my mind pleased.
Manmohan Singh (Punjabi)ਜਦ ਮੈਂ ਉਸ ਨੂੰ ਜਾਣ ਲੈਂਦਾ ਹਾਂ, ਤਾਂ ਮੇਰਾ ਚਿੱਤ ਖੁਸ਼ ਹੋ ਜਾਂਦਾ ਹਾਂ।
Fareedkot Teekaਜਬ ਜਾਨਿਆ ਹੈ ਤਬੀ ਮਨੁ ਪਤੀਆਇਆ ਹੈ॥
Prof. Sahib Singhਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ।

ਪਦ ਅਰਥ ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ।

SikhNet (Spanish)y mi mente está complacida, mi mente

ਮਨ ਮਾਨੇ; ਲੋਗੁ. ਨ ਪਤੀਜੈ ॥

man maane; log. na pateejai |

Sant Singh KhalsaMy mind is pleased and appeased, and yet, people do not believe it.
Manmohan SinghMy mind is pleased, but people believe it not;
Manmohan Singh (Punjabi)ਮੇਰਾ ਚਿੱਤ ਖੁਸ਼ ਹੋ ਗਿਆ ਹੈ, ਪ੍ਰੰਤੂ ਲੋਕ ਇਸ ਤੇ ਇਤਬਾਰ ਨਹੀਂ ਕਰਦੇ।
Fareedkot Teekaਤਿਸ ਮਨ ਮਾਨੇ ਸੇ ਸੰਸਾਰੀ ਲੋਕ ਪਤੀਆਵਤੇ ਨਹੀਂ ਹੈਂ॥
Prof. Sahib Singh(ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ;
SikhNet (Spanish)está complacida y aún así la gente no lo cree,

ਨ ਪਤੀਜੈ; ਤਉ ਕਿਆ ਕੀਜੈ ॥੩॥੭॥

n pateejai; tau kiaa keejai |3|7|

Sant Singh KhalsaThey do not believe it, so what can I do? ||3||7||
Manmohan SinghIf they believe not what can I then do?
Manmohan Singh (Punjabi)ਜੇਕਰ ਉਹ ਇਤਬਰ ਨਹੀਂ ਕਰਦੇ ਤਾਂ ਮੈਂ ਕੀ ਕਰ ਸਕਦਾ ਹਾਂ?
Fareedkot Teekaਜੇ ਲੋਕ ਨ ਪਤੀਆਵੈ ਤਉ ਕਿਆ ਕਰਨਾ ਹੈ, ਭਾਵ ਤਿਨ ਸੇ ਕੁਛ ਪ੍ਰਜੋਜਨ ਨਹੀਂ ਹੈ॥੩॥੭॥☬ਪੂਰਬਲੇ ਸਬਦ ਕੀ ਪ੍ਰੌਢਤਾ ਔਰ ਚੁੰਚ ਗਿਆਨੀ ਕੋ ਉਪਦੇਸ ਕਰਤੇ ਹੈਂ:
Prof. Sahib Singh(ਦੂਜੇ ਪਾਸੇ) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ॥੩॥੭॥

ਪਦ ਅਰਥ ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ ॥੩॥੭॥

* ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।

SikhNet (Spanish)pero ¿qué puedo hacer? (3‑7)

Open this shabad (14 lines, Angs 655-656) →

Shabad Bhagat Kabir Ji Raag Sorath

ਹ੍ਰਿਦੈ ਕਪਟੁ; ਮੁਖ ਗਿਆਨੀ ॥

hridai kapatt; mukh giaanee |

Sant Singh KhalsaIn his heart there is deception, and yet in his mouth are words of wisdom.
Manmohan SinghIn thy mind is deception and in thy mouth, the divine gospel.
Manmohan Singh (Punjabi)ਤੇਰੇ ਮਨ ਵਿੱਚ ਛਲ-ਫਰੇਬ ਹੈ ਅਤੇ ਤੇਰੇ ਮੂੰਹ ਵਿੱਚ ਬ੍ਰਹਮ-ਉਪਦੇਸ਼ ਹੈ।
Fareedkot Teekaਤੇਰੇ ਹਿਰਦੇ ਮੇਂ ਤੋ ਕਪਟੁ ਹੈ ਔ ਮੁਖ ਸੇ ਗਿਆਨੀ ਹੋ ਕਰ ਗਿਆਨ ਕਥਨ ਕਰਤਾ ਹੈਂ॥
Prof. Sahib Singhਹੇ ਪਖੰਡੀ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ।

ਪਦ ਅਰਥ ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਵਾਲਾ।

SikhNet (Spanish)Si en mí vive el engaño y pretendo ser sabio por fuera

ਝੂਠੇ. ਕਹਾ ਬਿਲੋਵਸਿ ਪਾਨੀ ॥੧॥

jhootthe. kahaa bilovas paanee |1|

Sant Singh KhalsaYou are false - why are you churning water? ||1||
Manmohan SinghO false man, why churnest thou water?
Manmohan Singh (Punjabi)ਹੇ ਕੂੜੇ ਬੰਦੇ! ਤੂੰ ਕਿਉਂ ਪਾਣੀ ਰਿੜਕਦਾ ਹੈਂ?
Fareedkot Teekaਹੇ ਝੂਠੇ! ਇਹ ਕਿਉਂ ਵਿਅਰਥ ਪਾਨੀ ਰਿੜਕ ਰਹਾ ਹੈਂ, ਭਾਵ ਇਸ ਸੇ ਤੁਝ ਕੋ ਕੁਛ ਲਾਭ ਨਹੀਂ ਹੋਇਗਾ॥੧॥
Prof. Sahib Singhਹੇ ਝੂਠੇ ਮਨੁੱਖ! ਤੈਨੂੰ ਇਸ ਪਾਣੀ ਰਿੜਕਣ ਤੋਂ ਕੋਈ ਲਾਭ ਨਹੀਂ ਹੋ ਸਕਦਾ ॥੧॥

ਪਦ ਅਰਥ ਕਹਾ = ਕੀਹ ਲਾਭ ਹੈ? ਬਿਲੋਵਸਿ = ਤੂੰ ਰਿੜਕਦਾ ਹੈਂ ॥੧॥

SikhNet (Spanish)es como batir agua y obtener pura espuma. (1)

ਕਾਂਇਆ ਮਾਂਜਸਿ ਕਉਨ ਗੁਨਾਂ ॥

kaaneaa maanjas kaun gunaan |

Sant Singh KhalsaWhy do you bother to wash your body?
Manmohan SinghOf what avail is it to wash the body,
Manmohan Singh (Punjabi)ਸਰੀਰ ਨੂੰ ਧੋਣ ਦਾ ਕੀ ਲਾਭ ਹੈ?
Fareedkot Teekaਹੇ ਭਾਈ! ਤੁਝ ਕੋ ਸਰੀਰ ਕੇ ਮਾਂਜਣੇ ਸੇ ਕਿਆ ਲਾਭ ਹੋਇਗਾ॥
Prof. Sahib Singh(ਹੇ ਝੂਠੇ!) ਤੈਨੂੰ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)

ਪਦ ਅਰਥ ਕਾਂਇਆ = ਸਰੀਰ। ਮਾਂਜਸਿ = ਤੂੰ ਮਾਂਜਦਾ ਹੈਂ। ਕਉਨ ਗੁਨਾਂ = ਇਸ ਦਾ ਕੀਹ ਲਾਭ?

SikhNet (Spanish)¿De qué sirve la purificación del cuerpo

ਜਉ ਘਟ ਭੀਤਰਿ; ਹੈ ਮਲਨਾਂ ॥੧॥ ਰਹਾਉ ॥

jau ghatt bheetar; hai malanaan |1| rahaau |

Sant Singh KhalsaYour heart is still full of filth. ||1||Pause||
Manmohan Singhwhen there is filth in the mind? Pause.
Manmohan Singh (Punjabi)ਜਦ ਕਿ ਹਿਰਦੇ ਅੰਦਰ ਮੈਲ ਹੈ। ਠਹਿਰਾਉ।
Fareedkot Teekaਜੇਕਰ ਅੰਤਰ ਸੇ ਅੰਤਸਕਰਨ ਮਲਨ ਹੈ॥੧॥ ਰਹਾਉ ॥
Prof. Sahib Singhਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ॥੧॥ ਰਹਾਉ ॥

ਪਦ ਅਰਥ ਜਉ = ਜੇ। ਘਟ = ਹਿਰਦਾ। ਮਲਨਾਂ = ਮੈਲ, ਵਿਕਾਰ, ਖੋਟ ॥੧॥ ਰਹਾਉ ॥

SikhNet (Spanish)cuando en el interior está la carroña acumulada de épocas enteras? (1‑Pausa)

ਲਉਕੀ; ਅਠਸਠਿ ਤੀਰਥ ਨੑਾਈ ॥

laukee; atthasatth teerath naaee |

Sant Singh KhalsaThe gourd may be washed at the sixty-eight sacred shrines,
Manmohan SinghThe gourd may bathe at the sixty-eight shrines,
Manmohan Singh (Punjabi)ਤੂੰਬੀ ਅਠਾਹਟ ਪਰਮ ਅਸਥਾਨਾ ਤੇ ਨ੍ਹਾ ਲਵੇ,
Fareedkot Teekaਜੈਸੇ ਤੂੰ ਬੀ ਅਠਾਹਠ ਤੀਰਥੋਂ ਮੇਂ ਭੀ ਨਲਾਈ ਜਾਵੇ॥
Prof. Sahib Singh(ਵੇਖ!) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ,

ਪਦ ਅਰਥ ਲਉਕੀ = ਤੂੰਬੀ। ਅਠਸਠਿ = ਅਠਾਹਠ।

SikhNet (Spanish)El cascarón de la calabaza se podrá lavar en aguas santas,

ਕਉਰਾਪਨੁ; ਤਊ ਨ ਜਾਈ ॥੨॥

kauraapan; taoo na jaaee |2|

Sant Singh Khalsabut even then, its bitterness is not removed. ||2||
Manmohan Singheven then its bitterness it not removed.
Manmohan Singh (Punjabi)ਤਾਂ ਭੀ ਇਸ ਦੀ ਕੁੜੱਤਣ ਦੂਰ ਨਹੀਂ ਹੁੰਦੀ।
Fareedkot Teekaਪਰੰਤੂ ਤਿਸ ਕੀ ਕਉੜਤਣ ਤਾਂ ਵੀ ਨਹੀਂ ਜਾਤੀ ਹੈ, ਤੈਸੇ ਪਖੰਡ ਕਰਮੋਂ ਸੇ ਅੰਤਰ ਕੀ ਕਪਟ ਆਦੀ ਮੈਲ ਜਾਤੀ ਨਹੀਂ ਹੈ॥੨॥
Prof. Sahib Singhਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ ॥੨॥

ਪਦ ਅਰਥ ਤਊ = ਤਾਂ ਭੀ ॥੨॥

SikhNet (Spanish)pero su sabor amargo permanecerá. (2)

ਕਹਿ ਕਬੀਰ. ਬੀਚਾਰੀ ॥

keh kabeer. beechaaree |

Sant Singh KhalsaSays Kabeer after deep contemplation,
Manmohan SinghSays Kabir after careful deliberation,
Manmohan Singh (Punjabi)ਡੂੰਘੀ ਸੋਚ ਵੀਚਾਰ ਮਗਰੋਂ ਕਬੀਰ ਜੀ ਆਖਦੇ ਹਨ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਕੇਵਲ ਵੀਚਾਰਵਾਨ ਹੋਨੇ ਸੇ॥
Prof. Sahib Singh(ਇਸ ਅੰਦਰਲੀ ਮੈਲ ਨੂੰ ਦੂਰ ਕਰਨ ਲਈ) ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-

ਪਦ ਅਰਥ ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ ਕੇ।

SikhNet (Spanish)Dice Kabir, después de meditar, oh Señor,

ਭਵ ਸਾਗਰੁ ਤਾਰਿ ਮੁਰਾਰੀ ॥੩॥੮॥

bhav saagar taar muraaree |3|8|

Sant Singh Khalsaplease help me cross over the terrifying world-ocean, O Lord, O Destroyer of ego. ||3||8||
Manmohan Singhcause me to cross the terrible world ocean, O Lord, the Enemy of ego.
Manmohan Singh (Punjabi)ਮੈਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਹੰਕਾਰ ਦੇ ਵੈਰੀ ਪ੍ਰਭੂ!
Fareedkot Teekaਮੁਰਾਰੀ ਸੰਸਾਰ ਸਮੁੰਦ੍ਰ ਸੇ ਤਾਰ ਲੇਤਾ ਹੈ॥੩॥੮॥☬ਮਨ ਕੇ ਪ੍ਰਥਾਇ ਉਪਦੇਸ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੩॥੮॥

ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ! ॥੩॥੮॥

* ਸ਼ਬਦ ਦਾ ਭਾਵ: ਮਨ ਦੀ ਮੈਲ ਤੀਰਥ-ਇਸ਼ਨਾਨ ਜਾਂ ਗਿਆਨ-ਚਰਚਾ ਨਾਲ ਦੂਰ ਨਹੀਂ ਹੁੰਦੀ। ਇਸ ਦਾ ਇਲਾਜ ਇੱਕੋ ਹੀ ਹੈ-ਪ੍ਰਭੂ ਦੇ ਦਰ ਤੇ ਢਹਿ ਪੈਣਾ।੮।

SikhNet (Spanish)¡hazme nadar a través de las existencias materiales! (3‑8)

Open this shabad →

Shabad Bhagat Kabir Ji Raag Sorath

ਸੋਰਠਿ ॥

soratth |

Sant Singh KhalsaSorat'h:
Manmohan SinghSorath.
Manmohan Singh (Punjabi)ਸੋਰਠ।
Prof. Sahib Singhਰਾਗ ਸੋਰਠਿ।
SikhNet (Spanish)Sorath

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬਹੁ ਪਰਪੰਚ ਕਰਿ; ਪਰ ਧਨੁ ਲਿਆਵੈ ॥

bahu parapanch kar; par dhan liaavai |

Sant Singh KhalsaPracticing great hypocrisy, he acquires the wealth of others.
Manmohan SinghPractising great deceit, the man acquires other's wealth.
Manmohan Singh (Punjabi)ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।
Fareedkot Teekaਹੇ ਮਨ! ਬਹੁਤ ਹੀ (ਪਰਪੰਚੁ) ਛਲ ਬਲ ਕਰ ਕੇ ਪਰਾਏ ਧਨ ਕੋਲਿ ਆਵਤਾ ਹੈਂ॥
Prof. Sahib Singhਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,

ਪਦ ਅਰਥ ਬਹੁ ਪਰਪੰਚ = ਕਈ ਠੱਗੀਆਂ। ਕਰਿ = ਕਰ ਕੇ। ਪਰ = ਪਰਾਇਆ।

SikhNet (Spanish)Engañando a los demás uno obtiene sus riquezas

ਸੁਤ ਦਾਰਾ ਪਹਿ; ਆਨਿ ਲੁਟਾਵੈ ॥੧॥

sut daaraa peh; aan luttaavai |1|

Sant Singh KhalsaReturning home, he squanders it on his wife and children. ||1||
Manmohan SinghComing home, he squanders it on his sons and wife.
Manmohan Singh (Punjabi)ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।
Fareedkot Teekaਪੁਨਾ ਵੁਹ ਧਨ ਅਪਨੇ ਪੁਤ੍ਰ ਇਸਤ੍ਰੀ ਪਾਸ ਆਕਰ ਲੁਟਾਵਤਾ ਹੈਂ॥੧॥
Prof. Sahib Singhਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥

ਪਦ ਅਰਥ ਸੁਤ = ਪੁੱਤਰ। ਦਾਰ = ਵਹੁਟੀ। ਪਹਿ = ਕੋਲ। ਆਨਿ = ਲਿਆ ਕੇ। ਲੁਟਾਵੈ = ਹਵਾਲੇ ਕਰ ਦੇਂਦਾ ਹੈਂ ॥੧॥

SikhNet (Spanish)y las gasta en su esposa y en sus hijos. (1)

ਮਨ ਮੇਰੇ ਭੂਲੇ; ਕਪਟੁ. ਨ ਕੀਜੈ ॥

man mere bhoole; kapatt. na keejai |

Sant Singh KhalsaO my mind, do not practice deception, even inadvertently.
Manmohan SinghO my mind, practise not guile even by mistake,
Manmohan Singh (Punjabi)ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।
Fareedkot Teekaਹੇ ਮੇਰੇ ਮਨ ਭੂਲੇ ਹੂਏ! ਕਪਟ ਕੋ ਨਾ ਕਰ॥
Prof. Sahib Singhਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।

ਪਦ ਅਰਥ ਕਪਟੁ = ਧੋਖਾ, ਠੱਗੀ।

SikhNet (Spanish)Oh mi mente desviada, no practiques el engaño, pues al final

ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

ant niberaa; tere jeea peh leejai |1| rahaau |

Sant Singh KhalsaIn the end, your own soul shall have to answer for its account. ||1||Pause||
Manmohan Singhin the end, it is thy own soul that shall have to render an account. Pause.
Manmohan Singh (Punjabi)ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।
Fareedkot Teekaਕਿਉਂਕਿ ਅੰਤਿ ਕੋ ਤੇਰੇ ਕਰਮੋਂ ਕਾ ਹਿਸਾਬ ਤੇਰੇ ਜੀਵ ਪਾਸੋਂ ਹੀ ਲੀਆ ਜਾਵੇਗਾ॥੧॥ ਰਹਾਉ ॥
Prof. Sahib Singhਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥

ਪਦ ਅਰਥ ਅੰਤਿ = ਆਖ਼ਰ ਨੂੰ। ਨਿਬੇਰਾ = ਫ਼ੈਸਲਾ, ਲੇਖਾ, ਹਿਸਾਬ। ਤੇਰੇ ਜੀਅ ਪਹਿ = ਤੇਰੀ ਜਿੰਦ ਪਾਸੋਂ ॥੧॥ ਰਹਾਉ ॥

SikhNet (Spanish)es el Alma la que tiene que responder por tus acciones. (1‑Pausa)

ਛਿਨੁ ਛਿਨੁ ਤਨੁ ਛੀਜੈ; ਜਰਾ ਜਨਾਵੈ ॥

chhin chhin tan chheejai; jaraa janaavai |

Sant Singh KhalsaMoment by moment, the body is wearing away, and old age is asserting itself.
Manmohan SinghEvery moment the body is wearing off and the old age is having the upper hand.
Manmohan Singh (Punjabi)ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।
Fareedkot Teekaਹੇ ਭਾਈ! ਇਹੁ ਤੇਰਾ ਸਰੀਰ ਖਿਨ ਖਿਨ ਮੇਂ ਘਟਤਾ ਹੂਆ ਬੁਢੇਪਾ ਹੋਣੇ ਕੋ ਜਨਾਵਤਾ ਹੈ॥
Prof. Sahib Singh(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।

ਪਦ ਅਰਥ ਛਿਨੁ ਛਿਨੁ = ਪਲ ਪਲ ਵਿਚ। ਛੀਜੈ = ਕਮਜ਼ੋਰ ਹੋ ਰਿਹਾ ਹੈ। ਜਰਾ = ਬੁਢੇਪਾ। ਜਣਾਵੈ = ਆਪਣਾ ਆਪ ਵਿਖਾ ਰਿਹਾ ਹੈ।

SikhNet (Spanish)El cuerpo se desgasta a cada momento y al final la edad te gana,

ਤਬ ਤੇਰੀ ਓਕ; ਕੋਈ ਪਾਨੀਓ. ਨ ਪਾਵੈ ॥੨॥

tab teree ok; koee paaneeo. na paavai |2|

Sant Singh KhalsaAnd then, when you are old, no one shall pour water into your cup. ||2||
Manmohan SinghThen no one shall pour water into the cup of thy hands.
Manmohan Singh (Punjabi)ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।
Fareedkot Teekaਜਬ ਤੂੰ ਬੁਢਾ ਹੋਵੇਗਾ ਤਬ ਦਿਨ ਸਨਬੰਧੀਓਂ ਮੇਂ ਸੇ ਕੋਈ ਤੇਰੇ ਬੁਕ ਮੇਂ ਪਾਨੀ ਭੀ ਨਹੀਂ ਪਾਵੇਗਾ, ਭਾਵ ਤੁਝ ਕੋ ਪਾਨੀ ਭੀ ਦੇਵੈ ਨਹੀਂ॥੨॥
Prof. Sahib Singh(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥

ਪਦ ਅਰਥ ਓਕ = ਬੁੱਕ। ਪਾਨੀਓ = ਪਾਣੀ ਭੀ ॥੨॥

SikhNet (Spanish)y entonces nadie te ofrece siquiera un poco de agua. (2)

ਕਹਤੁ ਕਬੀਰੁ; ਕੋਈ ਨਹੀ ਤੇਰਾ ॥

kehat kabeer; koee nahee teraa |

Sant Singh KhalsaSays Kabeer, no one belongs to you.
Manmohan SinghSays Kabir, no one belongs to thee.
Manmohan Singh (Punjabi)ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਇਸ ਸੰਸਾਰ ਮੇਂ ਤੇਰਾ ਕੋਈ ਸਹਾਈ ਨਹੀਂ ਹੈ॥
Prof. Sahib Singh(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।
SikhNet (Spanish)Dice Kabir, escucha, oh hombre, nadie te pertenece; entonces

ਹਿਰਦੈ ਰਾਮੁ, ਕੀ ਨ ਜਪਹਿ ਸਵੇਰਾ ॥੩॥੯॥

hiradai raam, kee na japeh saveraa |3|9|

Sant Singh KhalsaWhy not chant the Lord's Name in your heart, when you are still young? ||3||9||
Manmohan SinghWhy thou utterest not the Lord's Name in thy mind betimes?
Manmohan Singh (Punjabi)ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?
Fareedkot Teekaਤਾਂ ਤੇ ਅਪਨੇ ਹਿਰਦੇ ਮੇਂ ਸੀਘਰ ਵਾ ਸਵਖਤਾ ਹੀ ਰਾਮ ਨਾਮ ਕਾ ਸਿਮਰਨ ਕਰ॥੩॥੯॥☬ਪ੍ਰਸ਼ਨ: ਆਪ ਕੋ ਕਿਸ ਪ੍ਰਕਾਰ ਸੁਖ ਹੂਆ ਹੈ?☬ਉਤਰੁ:
Prof. Sahib Singh(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥

ਪਦ ਅਰਥ ਹਿਰਦੈ = ਹਿਰਦੇ ਵਿਚ। ਕੀ ਨ = ਕਿਉਂ ਨਹੀਂ? ਸਵੇਰਾ = ਵੇਲੇ ਸਿਰ ॥੩॥੯॥

* ਸ਼ਬਦ ਦਾ ਭਾਵ: ਵਿਹਾਰ-ਕਾਰ ਵਿਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿਕ ਲਈ ਮਨੁੱਖ ਠੱਗੀ-ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣਾ ਤਾਂ ਕਿਤੇ ਰਿਹਾ, ਬੁਢੇਪਾ ਆਇਆਂ ਹੀ ਉਹ ਖ਼ੁਸ਼ ਹੋ ਕੇ ਪਾਣੀ ਦਾ ਘੁੱਟ ਭੀ ਨਹੀਂ ਦੇਂਦੇ।੯।

SikhNet (Spanish)¿por qué no vives en Dios desde una edad temprana en la vida? (3‑9)

Open this shabad →

Shabad Bhagat Kabir Ji Raag Sorath

ਸੰਤਹੁ; ਮਨ ਪਵਨੈ ਸੁਖੁ ਬਨਿਆ ॥

santahu; man pavanai sukh baniaa |

Sant Singh KhalsaO Saints, my windy mind has now become peaceful and still.
Manmohan SinghO saints, my wind like mind has now acquired rest.
Manmohan Singh (Punjabi)ਹੇ ਸਾਧੂਓ! ਮੇਰੇ ਹਵਾ ਵਰਗੇ ਮਨੂਏ ਨੂੰ ਹੁਣ ਆਰਾਮ ਆ ਗਿਆ ਹੈ।
Fareedkot Teekaਹੇ ਸੰਤ ਜਨੋ! ਜਬ ਹਮ ਨੇ ਮਨ ਕੋ ਰੋਕ ਕਰ (ਪਵਨੈ) ਸ੍ਵਾਸੋਂ ਸਾਥ ਨਾਮ ਕਾ ਸਿਮਰਨ ਕੀਆ ਤਬ ਮੁਝ ਕੋ ਸੁਖ ਬਨਾ ਹੈ॥
Prof. Sahib Singhਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ,

ਪਦ ਅਰਥ ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ

SikhNet (Spanish)Oh Santos, mi mente cambiante está en Paz

ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥

kichh jog paraapat ganiaa | rahaau |

Sant Singh KhalsaIt seems that I have learned something of the science of Yoga. ||Pause||
Manmohan SinghI reckon that I have learnt the science of union with God. to some extent. Pause.
Manmohan Singh (Punjabi)ਮੈਂ ਅੰਦਾਜਾ ਲਾਉਂਦਾ ਹਾਂ ਕਿ ਮੈਂ ਕਿਸੇ ਹੱਦ ਤੱਕ ਵਾਹਿਗੁਰੂ ਦੇ ਮਿਲਾਪ ਦੀ ਵਿਦਿਆ ਜਾਣ ਲਈ ਹੈ। ਠਹਿਰਾਉ।
Fareedkot Teekaਤਬ ਹੀ ਹਮ ਨੇ ਨਿਤ੍ਯ ਪ੍ਰਾਪਤੀ ਰੂਪ ਵਾਹਗੁਰੂ ਸੇ ਕੁਛਕੁ (ਜੋਗੁ) ਜੁੜਨਾ ਗਿਣਿਆ ਹੈ॥ ਰਹਾਉ ॥
Prof. Sahib Singh(ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਰਹਾਉ॥

ਪਦ ਅਰਥ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ {ਨੋਟ: ਕਈ ਸੱਜਣਾਂ ਨੇ ਇਸ ਦਾ ਅਰਥ ਕੀਤਾ ਹੈ: "ਜੋਗ ਦੀ ਪ੍ਰਾਪਤੀ ਹੋ ਗਈ ਹੈ।" ਪਰ ਲਫ਼ਜ਼ 'ਜੋਗੁ' ਦੇ ਅੰਤ ਵਿਚ (ੁ) ਹੈ, ਇਸ ਦਾ ਅਰਥ "ਜੋਗ ਦੀ" ਨਹੀਂ ਹੋ ਸਕਦਾ। ਜਿਵੇਂ 'ਗੁਰ ਪਰਸਾਦੁ ਕਰੈ', ਇੱਥੇ ਲਫ਼ਜ਼ 'ਗੁਰੁ' ਦਾ ਅਰਥ 'ਗੁਰ ਦਾ' ਨਹੀਂ ਹੋ ਸਕਦਾ; ਹਾਂ, 'ਗੁਰ ਪ੍ਰਸਾਦਿ' ਵਿਚ ਲਫ਼ਜ਼ 'ਗੁਰ' ਦਾ ਅਰਥ 'ਗੁਰ ਦੀ' ਹੋਵੇਗਾ}। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ {❀ ਨੋਟ: ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ 'ਜੋਗ' ਨੂੰ ਹਰ ਥਾਂ 'ਜੋਗ-ਸਾਧਨ' ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਭਗਤ ਕਬੀਰ ਜੀ ਆਦਿਕ ਨਿਰੇ ਬੰਦਗੀ ਵਾਲੇ ਮਹਾਂਪੁਰਖ ਨਹੀਂ ਸਨ, ਉਹ ਉੱਚੇ ਦਰਜੇ ਦੇ ਕਵੀ ਭੀ ਸਨ। ਇਹਨਾਂ ਦੀ 'ਰੱਬੀ ਕਵਿਤਾ' ਸਹੀ ਤਰੀਕੇ ਨਾਲ ਸਮਝਣ ਲਈ ਇਹਨਾਂ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖ ਕੇ ਸਮਝਣ ਦੀ ਲੋੜ ਹੈ} ॥ਰਹਾਉ॥

SikhNet (Spanish)ahora que he obtenido la Verdadera Yoga. (Pausa)

ਗੁਰਿ. ਦਿਖਲਾਈ ਮੋਰੀ ॥

gur. dikhalaaee moree |

Sant Singh KhalsaThe Guru has shown me the hole,
Manmohan SinghThe Guru has shown me the hole,
Manmohan Singh (Punjabi)ਗੁਰਾਂ ਨੇ ਮੈਨੂੰ ਉਹ ਗਲੀ ਵਿਖਾਲ ਦਿੱਤੀ ਹੈ,
Fareedkot Teekaਸਤਿਗੁਰੋਂ ਨੇ ਮੁਝ ਕੋ ਇੰਦ੍ਰੀਓਂ ਰੂਪੀ ਮੋਰੀ ਦਿਖਲਾਈ ਹੈ॥
Prof. Sahib Singh(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ,

ਪਦ ਅਰਥ ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ।

SikhNet (Spanish)El Guru me ha mostrado el agujero

ਜਿਤੁ ਮਿਰਗ ਪੜਤ ਹੈ ਚੋਰੀ ॥

jit mirag parrat hai choree |

Sant Singh Khalsathrough which the deer carefully enters.
Manmohan Singhthrough which the deer stealthily enters.
Manmohan Singh (Punjabi)ਜਿਸ ਦੇ ਰਾਹੀਂ (ਵਿਕਾਰ ਰੂਪੀ) ਹਰਨ ਚੋਰੀਓਂ ਅੰਦਰ ਵੜਦੇ ਹਨ।
Fareedkot Teekaਜਿਸ ਮੋਰੀਓਂ ਕੇ ਰਸਤੇ ਤਿਨ ਇੰਦ੍ਰੀਓਂ ਕੇ ਵਿਸੇ ਰੂਪ ਮ੍ਰਿਗ ਚੋਰੀ ਪੜਤੇ ਸੁਭ ਗੁਨੋਂ ਰੂਪੀ ਖੇਤੀ ਕੋ ਖਾਇ ਜਾਤੇ ਹੈਂ॥
Prof. Sahib Singhਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ।

ਪਦ ਅਰਥ ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ-ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ।

SikhNet (Spanish)a través del cual el venado del deseo se come repetidamente las uvas de la Virtud.

ਮੂੰਦਿ ਲੀਏ ਦਰਵਾਜੇ ॥

moond lee daravaaje |

Sant Singh KhalsaI have now closed off the doors,
Manmohan SinghI have closed the doors.
Manmohan Singh (Punjabi)ਮੈਂ ਬੂਹੇ ਬੰਦ ਕਰ ਲਏ ਹਨ।
Fareedkot Teekaਜਬ ਹਮ ਨੇ ਇੰਦ੍ਰੈ ਰੂਪ ਦਰਵਾਜੇ ਬੰਦ ਕਰ ਲੀਏ॥
Prof. Sahib Singh(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,

ਪਦ ਅਰਥ ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ।

SikhNet (Spanish)Ahora he cerrado las nueve puertas

ਬਾਜੀਅਲੇ ਅਨਹਦ ਬਾਜੇ ॥੧॥

baajeeale anahad baaje |1|

Sant Singh Khalsaand the unstruck celestial sound current resounds. ||1||
Manmohan SinghThe celestial music rings within me.
Manmohan Singh (Punjabi)ਮੇਰੇ ਅੰਦਰ ਸੁੱਤੇ ਸਿੱਧ ਕੀਰਤਨ ਹੁੰਦਾ ਹੈ।
Fareedkot Teekaਤਬ ਅਨਾਹਦ ਸਬਦੋਂ ਕੇ ਵਾ ਏਕ ਨਾਮ ਕੇ ਵਾਜੇ ਬਜਤੇ ਭਏ॥੧॥
Prof. Sahib Singhਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥

ਪਦ ਅਰਥ ਅਨਹਦ = ਇੱਕ-ਰਸ। ਬਾਜੀਅਲੇ = ਵੱਜਣ ਲੱਗ ਪਏ ਹਨ। {❀ ਨੋਟ: ਗੁਰੂ ਦੇ ਹਿਦਾਇਤ ਕਰਨ ਤੋਂ ਪਹਿਲਾਂ, ਇੱਕ ਤਾਂ ਗਿਆਨ-ਇੰਦ੍ਰੇ ਖੁਲ੍ਹੇ ਰਹਿੰਦੇ ਸਨ ਤੇ ਕਾਮਾਦਿਕ ਇਹਨਾਂ ਦੀ ਰਾਹੀਂ ਅੰਦਰ ਲੰਘ ਆਉਂਦੇ ਸਨ; ਦੂਜੇ ਅੰਦਰ ਮਨ ਵੀ ਬਾਹਰਲੀਆਂ ਉਕਸਾਹਟਾਂ ਲਈ ਤਿਆਰ ਰਹਿੰਦਾ ਸੀ। ਹੁਣ, ਗੁਰੂ ਦੀ ਸਹਾਇਤਾ ਨਾਲ ਗਿਆਨ-ਇੰਦ੍ਰੇ ਪਰਾਇਆ ਰੂਪ ਨਿੰਦਿਆ ਆਦਿਕ ਨੂੰ ਸ੍ਵੀਕਾਰ ਕਰਨ ਵਲੋਂ ਰੋਕ ਲਏ ਗਏ ਹਨ; ਦੂਜੇ, ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ ਵਾਜੇ ਇਤਨੇ ਜ਼ੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਾਮਾਦਿਕਾਂ ਦਾ ਖੜਾਕ ਸੁਣਾਈ ਹੀ ਨਹੀਂ ਦੇਂਦਾ} ॥੧॥

SikhNet (Spanish)y en la Décima resuena la Melodía de Éxtasis. (1)

ਕੁੰਭ ਕਮਲੁ ਜਲਿ ਭਰਿਆ ॥

kunbh kamal jal bhariaa |

Sant Singh KhalsaThe pitcher of my heart-lotus is filled with water;
Manmohan SinghThe pitcher of my heart-lotus is filled with the water of vice.
Manmohan Singh (Punjabi)ਮੇਰੇ ਦਿਲ-ਕੰਵਲ ਦਾ ਘੜਾ ਪਾਪ ਦੇ ਪਾਣੀ ਨਾਲ ਭਰਪੂਰ ਹੋਇਆ ਹੈ।
Fareedkot Teekaਹਿਰਦੇ ਕਮਲ ਰੂਪੀ ਜੋ ਘਟ ਵਿਸੇ ਵਾਸਨਾ ਰੂਪੀ ਜਲ ਸਾਥ ਭਰਾ ਹੂਆ ਥਾ॥
Prof. Sahib Singh(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,

ਪਦ ਅਰਥ ਕੁੰਭ = ਹਿਰਦਾ-ਰੂਪ ਘੜਾ। ਜਲਿ = ਵਿਕਾਰ-ਰੂਪ ਪਾਣੀ ਨਾਲ।

SikhNet (Spanish)El cántaro del loto de mi mente que estaba lleno de las aguas del vicio,

ਜਲੁ ਮੇਟਿਆ ਊਭਾ ਕਰਿਆ ॥

jal mettiaa aoobhaa kariaa |

Sant Singh KhalsaI have spilled out the water, and set it upright.
Manmohan SinghI have spilled the water and turned it upright.
Manmohan Singh (Punjabi)ਮੈਂ ਪਾਣੀ ਡੋਲ੍ਹ ਦਿੱਤਾ ਹੈ ਅਤੇ ਇਸ ਨੂੰ ਸਿੱਧ ਕਰ ਦਿੱਤਾ ਹੈ।
Fareedkot Teekaਸੋ ਤਿਸ ਵਿਚੋਂ ਵਾਸਨਾ ਜਲ ਦੂਰ ਕਰ ਕੇ ਪਰਮੇਸ੍ਵਰ ਕੇ ਸਨਮੁਖ (ਊਭਾ) ਖੜਾ ਕੀਆ ਹੈ॥
Prof. Sahib Singh(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।

ਪਦ ਅਰਥ ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ।

SikhNet (Spanish)lo he vaciado y lo he puesto nuevamente para recibir el Néctar del Señor.

ਕਹੁ ਕਬੀਰ. ਜਨ ਜਾਨਿਆ ॥

kahu kabeer. jan jaaniaa |

Sant Singh KhalsaSays Kabeer, the Lord's humble servant, this I know.
Manmohan SinghSays Kabir, I, the Lord's slave, have known this.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਨੇ ਇਸ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਜਨ ਨੇ ਜਬ ਵਾਹਗੁਰੂ ਕੋ (ਜਾਨਿਆ) ਜਾਨਾ ਹੈ॥
Prof. Sahib Singhਕਬੀਰ ਆਖਦਾ ਹੈ- (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,

ਪਦ ਅਰਥ ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ।

SikhNet (Spanish)Dice Kabir, he conocido el Misterio del Señor

ਜਉ ਜਾਨਿਆ. ਤਉ ਮਨੁ ਮਾਨਿਆ ॥੨॥੧੦॥

jau jaaniaa. tau man maaniaa |2|10|

Sant Singh KhalsaNow that I know this, my mind is pleased and appeased. ||2||10||
Manmohan SinghNow when I have knows this, then is my mind propitiated.
Manmohan Singh (Punjabi)ਹੁਣ ਜਦ ਮੈਂ ਇਸ ਨੂੰ ਜਾਣ ਲਿਆ ਹੈ, ਤਦ ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ।
Fareedkot Teekaਜਬ ਜਾਨਾ ਹੈ ਤੌ ਮੇਰਾ ਮਨ ਸਰੂਪ ਮੇਂ ਪਤੀਆਯਾ ਹੈ॥੨॥੧੦॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

ਪਦ ਅਰਥ ਮਾਨਿਆ = ਪਤੀਜ ਗਿਆ ਹੈ ॥੨॥੧੦॥

* ਸ਼ਬਦ ਦਾ ਭਾਵ: ਜਦੋਂ ਗੁਰੂ ਮਨੁੱਖ ਨੂੰ ਸਮਝਾ ਦੇਂਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ, ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਉ ਕਰ ਲੈਂਦਾ ਹੈ, ਤਾਂ ਮਨ ਚੰਚਲਤਾ ਵਲੋਂ ਹਟ ਕੇ ਆਤਮਕ ਸੁਖ ਵਿਚ ਟਿਕ ਜਾਂਦਾ ਹੈ।੧੦।

SikhNet (Spanish)y ahora mi mente está complacida. (2‑10)

Open this shabad →

Shabad Bhagat Kabir Ji Raag Sorath

ਰਾਗੁ ਸੋਰਠਿ ॥

raag soratth |

Sant Singh KhalsaRaag Sorat'h:
Manmohan SinghSorath Measure.
Manmohan Singh (Punjabi)ਰਾਗੁ ਸੋਰਠਿ।
SikhNet (Spanish)Sorath

ਭੂਖੇ. ਭਗਤਿ ਨ ਕੀਜੈ ॥

bhookhe. bhagat na keejai |

Sant Singh KhalsaI am so hungry, I cannot perform devotional worship service.
Manmohan SinghI, a hungry man, can perform Thy service not.
Manmohan Singh (Punjabi)ਮੈਂ ਭੁੱਖਾ ਇਨਸਾਨ ਤੇਰੀ ਘਾਲ ਕਮਾ ਨਹੀਂ ਸਕਦਾ।
Fareedkot Teeka(ਭੂ) ਪ੍ਰਿਥਵੀ ਔ (ਖੇ) ਅਕਾਸ ਉਪਲੱਖਤ ਜੋ ਪਾਂਚ ਤੱਤੋਂ ਕਰ ਰਚਤ ਸਰੀਰ ਹੈ, ਇਸ ਮੇਂ ਤੇਰੀ ਭਗਤੀ ਨਹੀਂ ਕਰੀ ਜਾਤੀ ਹੈ॥
Prof. Sahib Singhਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ।

ਪਦ ਅਰਥ ਭੂਖ = ਰੋਜ਼ੀ ਮਾਇਆ ਆਦਿਕ ਦੀ ਤਾਂਘ। ਭੂਖਾ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ। ਭੂਖੇ = ਰੋਜ਼ੀ ਮਾਇਆ ਆਦਿਕ ਦੀ ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਕੀਜੈ = ਨਹੀਂ ਕੀਤੀ ਜਾ ਸਕਦੀ।

SikhNet (Spanish)Oh Dios, no te puedo alabar con el estómago vacío;

ਯਹ ਮਾਲਾ ਅਪਨੀ ਲੀਜੈ ॥

yeh maalaa apanee leejai |

Sant Singh KhalsaHere, Lord, take back Your mala.
Manmohan SinghTake back this rosary of Thine, O Lord.
Manmohan Singh (Punjabi)ਇਹ ਆਪਣੀ ਸਿਮਰਨੀ ਵਾਪਸ ਲੈ ਲੈ, ਹੇ ਸੁਆਮੀ!
Fareedkot Teekaਜਬ ਇਹ (ਮਾ) ਮਾਯਾ ਜੋ ਮੇਰੇ ਸਾਥ ਅਪਨੇ (ਲਾ) ਲਗਾਈ ਹੈ, ਤਿਸ ਅਪਨੀ ਮਾਯਾ ਕੋ ਆਪ ਖੈਂਚ ਲੀਜੀਏਗਾ, ਭਾਵ ਤਬ ਮੇਰੇ ਸੇ ਆਪ ਕੀ ਭਗਤੀ ਹੋਗੀ॥
Prof. Sahib Singhਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ)

ਪਦ ਅਰਥ ਯਹ = ਇਹ। ਲੀਜੈ = ਕਿਰਪਾ ਕਰ ਕੇ ਲੈ ਲਉ। ਯਹ.........ਲੀਜੈ = ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ।

SikhNet (Spanish)aquí te entrego de regreso mi rosario.

ਹਉ ਮਾਂਗਉ; ਸੰਤਨ ਰੇਨਾ ॥

hau maangau; santan renaa |

Sant Singh KhalsaI beg for the dust of the feet of the Saints.
Manmohan SinghI ask for the dust of saints feet;
Manmohan Singh (Punjabi)ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ।
Fareedkot Teekaਪੁਨਾ ਮੈਂ ਸੰਤੋਂ ਕੀ ਚਰਨ ਧੂੜੀ ਮਾਂਗਤਾ ਹੂੰ॥
Prof. Sahib Singhਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,
SikhNet (Spanish)No busco nada más que el Polvo de los Santos,

ਮੈ. ਨਾਹੀ ਕਿਸੀ ਕਾ ਦੇਨਾ ॥੧॥

mai. naahee kisee kaa denaa |1|

Sant Singh KhalsaI do not owe anyone anything. ||1||
Manmohan SinghI owe not any one, anything.
Manmohan Singh (Punjabi)ਮੈਂ ਕਿਸੇ ਦਾ ਕੁਝ ਦੇਣਾ ਨਹੀਂ।
Fareedkot Teekaਇਹ ਤੀਨ ਰਿਣ ਜੋ ਦੇਵਤਾ, ਪਿਤਰ, ਰਿਖੀਓਂ ਕੇ ਹੈਂ, ਇਨਮੈਂ ਸੇ ਮੈਨੇ ਕਿਸੀ ਕਾ ਕੁਛ ਰਿਣ ਨਹੀਂ ਦੇਣਾ ਹੈ। ਭਾਵ ਸੇ ਪੁਤ੍ਰ ਉਤਪਤੀ ਕਰਨਾ ਔਰ ਜੱਗ ਕਰਨਾ ਪੁਨਾ ਵਿਦ੍ਯਾ ਪੜ੍ਹਨੀ ਇਹ ਤੀਨੋਂ ਰਿਣ ਸਕਾਮ ਕਰਮੀਓਂ ਪਰ ਹੈਂ, ਪ੍ਰਮੇਸ੍ਵਰ ਕੇ ਪ੍ਰਾਯਣ ਹੋਨੇ ਵਾਲਿਓਂ ਪਰ ਨਹੀਂ ਹੋਤਾ ਹੈ॥੧॥
Prof. Sahib Singhਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ ॥੧॥
SikhNet (Spanish)pero no siento que por eso tengo algún mérito especial. (1)

ਮਾਧੋ; ਕੈਸੀ ਬਨੈ ਤੁਮ ਸੰਗੇ ॥

maadho; kaisee banai tum sange |

Sant Singh KhalsaO Lord, how can I be with You?
Manmohan SinghO Lord of wealth, how can I pull on with Thee?
Manmohan Singh (Punjabi)ਹੇ ਮਾਇਆ ਦੇ ਸੁਆਮੀ! ਮੇਰੀ ਤੇਰੇ ਨਾਲ ਕਿਸ ਤਰ੍ਹਾਂ ਨਿਭ ਸਕਦੀ ਹੈ?
Fareedkot Teekaਹੇ ਮਾਧੋ! ਤੁਮਾਰੇ (ਸੰਗੇ) ਸਾਥ ਵਾ ਸੰਕੋਚ ਕਰਨੇ ਸੇ ਬਿਨਾ ਮਾਂਗੋ ਕੈਸੀ ਪਰੀਤੀ ਬਨੈ॥
Prof. Sahib Singhਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;
SikhNet (Spanish)Oh Señor, ¿cómo puedo llegar hasta Ti?, pues si no Te me das

ਆਪਿ ਨ ਦੇਹੁ; ਤ ਲੇਵਉ ਮੰਗੇ ॥ ਰਹਾਉ ॥

aap na dehu; ta levau mange | rahaau |

Sant Singh KhalsaIf You do not give me Yourself, then I shall beg until I get You. ||Pause||
Manmohan SinghIf Thou givest me not Thyself, then shall I acquire is by begging of thee. Pause.
Manmohan Singh (Punjabi)ਜੇਕਰ ਤੂੰ ਆਪਣੇ ਆਪ ਮੈਨੂੰ ਨਹੀਂ ਦਿੰਦਾ, ਤਦ ਤੇਰੇ ਅੱਗੇ ਬੇਨਤੀ ਕਰਕੇ ਹਾਸਲ ਕਰ ਲਵਾਂਞਾ। ਠਹਿਰਾਉ।
Fareedkot Teekaਕਿਉਂਕਿ ਜੋ ਤੁਮ ਅਪਨੇ ਆਪ ਸੁਭ ਗੁਣ ਨਾ ਦੇਵੋਂਗੇ ਤਬ ਮੈਂ ਤੁਮ ਸੇ ਮਾਂਗ ਕਰ ਕੇ ਹੀ ਲੇ ਲੇਵੋਂਗਾ॥ ਰਹਾਉ ॥☬ਤਬ ਅਕਾਸ ਬਾਨੀ ਭਈ ਕਿਆ ਮਾਂਗਤਾ ਹੈਂ? ਤਿਸ ਪ੍ਰਥਾਇ ਕਹਤੇ ਹੈਂ:
Prof. Sahib Singhਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਉ॥
SikhNet (Spanish)Tú a mí, voy a elevar mi demanda hasta Ti. (Pausa)

ਦੁਇ ਸੇਰ ਮਾਂਗਉ ਚੂਨਾ ॥

due ser maangau choonaa |

Sant Singh KhalsaI ask for two kilos of flour,
Manmohan SinghI ask for two seers of flour,
Manmohan Singh (Punjabi)ਮੈਂ ਮੰਗਦਾ ਹਾਂ ਦੋ ਸੇਰ ਆਟਾ ਤੇ,
Fareedkot Teekaਹੇ ਰਾਮ! ਤੇਰੇ ਨਾਮ ਕੇ ਜੋ ਦੋ ਰਕਾਰ ਮਕਾਰ ਅਖਰ ਸੇ ਰਵਤ ਪਾਪੋਂ ਕੇ ਚੂਰਨ ਕਰਤਾ ਹੈ, ਸੋ ਮੈਂ ਮਾਂਗਤਾ ਹੂੰ, ਵਾ ਦ੍ਵੈਤ ਕਾ ਸਿਰ ਚੂਰਨ ਕਰਨਾ ਆਪ ਸੇ ਮਾਂਗਤਾ ਹੂੰ॥
Prof. Sahib Singhਮੈਨੂੰ ਦੋ ਸੇਰ ਆਟੇ ਦੀ ਲੋੜ ਹੈ,

ਪਦ ਅਰਥ ਚੂਨਾ = ਆਟਾ।

SikhNet (Spanish)No necesito más que un kilo de harina,

ਪਾਉ ਘੀਉ ਸੰਗਿ ਲੂਨਾ ॥

paau gheeo sang loonaa |

Sant Singh Khalsaand half a pound of ghee, and salt.
Manmohan Singhwith a quarter seer of clarified butter and slat.
Manmohan Singh (Punjabi)ਇੱਕ ਪਾ ਘਿਉ ਸਮੇਤ ਲੂਣ।
Fareedkot Teekaਪੁਨ: ਤੇਰੇ (ਪਾਉ) ਚਰਨੋਂ ਕਾ ਪ੍ਰੇਮ ਜੋ (ਘੀਉ) ਅਤੀ ਸਨਿਗਧ ਹੈ ਐਸੇ ਸੰਤੋਂ ਕਾ ਸੰਗ (ਲੂਨਾ) ਲੈਣਾ ਮਾਂਗਤਾ ਹੂੰ॥
Prof. Sahib Singhਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ,
SikhNet (Spanish)un cuarto de kilo de mantequilla, una pizca de sal

ਅਧ ਸੇਰੁ ਮਾਂਗਉ ਦਾਲੇ ॥

adh ser maangau daale |

Sant Singh KhalsaI ask for a pound of beans,
Manmohan SinghI beg for half a seer of pulse,
Manmohan Singh (Punjabi)ਮੈਂ ਅੱਧ ਸੇਰ ਦਾਲ ਦੀ ਯਾਚਨਾ ਕਰਦਾ ਹਾਂ,
Fareedkot Teekaਆਧ ਵਿਆਧ ਉਪਾਧ ਜੋ (ਸੇਰੁ) ਸਿਰੋਮਣੀ ਤਾਪ ਹੈਂ, ਤਿਨ ਕਾ (ਦਾਲੇ) ਦਲਣਾ ਮਾਂਗਤਾ ਹੂੰ॥
Prof. Sahib Singhਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-
SikhNet (Spanish)y medio kilo de lentejas

ਮੋ ਕਉ ਦੋਨਉ ਵਖਤ ਜਿਵਾਲੇ ॥੨॥

mo kau donau vakhat jivaale |2|

Sant Singh Khalsawhich I shall eat twice a day. ||2||
Manmohan Singhwhich shall feet me two times a day.
Manmohan Singh (Punjabi)ਅਤੇ ਇਸ ਨੂੰ ਮੈਂ ਦੋਨਾਂ ਵੇਲਿਆਂ ਵਿੱਚ ਖਾ ਲਵਾਂਗਾ।
Fareedkot Teekaਜਨਮ ਮਰਨ ਰੂਪੀ ਵਖਤ ਪੜੇ ਹੂਏ ਅਰਥਾਤ ਕਸ਼੍ਟ ਹੈਂ, ਤਿਨ ਸੇ ਮੁਝ ਕੋ ਜਿਵਾਇ ਲੇ ਅਰਥਾਤ ਰਾਖ ਲੇਹੁ॥੨॥
Prof. Sahib Singhਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥

ਪਦ ਅਰਥ ਜਿਵਾਲੇ = ਜੀਊਂਦਿਆਂ ਰੱਖੇ ॥੨॥

SikhNet (Spanish)para que pueda comer dos veces al día. (2)

ਖਾਟ ਮਾਂਗਉ ਚਉਪਾਈ ॥

khaatt maangau chaupaaee |

Sant Singh KhalsaI ask for a cot, with four legs,
Manmohan SinghI ask for a cot, with four legs as also,
Manmohan Singh (Punjabi)ਮੈਂ ਮੰਗਦਾ ਹਾਂ ਚਾਰ ਪੈਰਾਂ ਵਾਲਾ ਮੰਜਾ,
Fareedkot Teekaਪੁਨਾਂ ਖਟ ਸ਼ਾਸਤ੍ਰੋਂ ਕਾ ਔ ਚਾਰ ਵੇਦੋਂ ਕੇ ਸਿਧਾਂਤ ਕਾ ਪਾਵਣਾ ਮਾਂਗਤਾ ਹੂੰ॥
Prof. Sahib Singhਸਾਬਤ ਮੰਜੀ ਮੰਗਦਾ ਹਾਂ,

ਪਦ ਅਰਥ ਖਾਟ = ਮੰਜੀ। ਚਉਪਾਈ = ਚਾਰ ਪਾਵਿਆਂ ਵਾਲੀ, ਸਾਬਤ।

SikhNet (Spanish)Apenas necesito un aposento para reposar,

ਸਿਰਹਾਨਾ ਅਵਰ ਤੁਲਾਈ ॥

sirahaanaa avar tulaaee |

Sant Singh Khalsaand a pillow and mattress.
Manmohan Singha pillow and a mattress.
Manmohan Singh (Punjabi)ਇੱਕ ਸਿਰਾਣਾ ਅਤੇ ਇੱਕ ਤਲਾਈ।
Fareedkot Teekaਪੁਨਾ ਸਭ ਕਾ ਸਿਰ ਜੋ ਹੰਕਾਰ ਹੈ ਤਿਸ ਕੋ ਮਾਰਨਾ ਮਾਂਗ ਕਰ ਔਰ ਸਭ ਮੇਂ ਦ੍ਰਿਸ੍ਟੀ ਕੀ ਤੁਲਤਾ ਆਵਣੀ ਮਾਂਗਤਾ ਹੂੰ॥
Prof. Sahib Singhਸਿਰਾਣਾ ਤੇ ਤੁਲਾਈ ਭੀ।
SikhNet (Spanish)una almohada, y una cobija para cubrir mi cuerpo,

ਊਪਰ ਕਉ ਮਾਂਗਉ ਖੀਂਧਾ ॥

aoopar kau maangau kheendhaa |

Sant Singh KhalsaI ask for a quilt to cover myself.
Manmohan SinghI beg for a quilt to cover me.
Manmohan Singh (Punjabi)ਮੈਂ ਆਪਣੇ ਉਪਰ ਲਈ ਇੱਕ ਰਜਾਈ ਮੰਗਦਾ ਹਾਂ।
Fareedkot Teekaਸਰਬ ਗੁਣੋਂ ਕੇ ਊਪਰ ਜੋ ਖਿਮਾ ਵਾ ਧੀਰਜ ਹੈ, ਸੋ ਮੈਂ ਤੁਝ ਸੇ ਮਾਂਗਤਾ ਹੂੰ॥
Prof. Sahib Singhਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-

ਪਦ ਅਰਥ ਖੀਂਧਾ = ਰਜ਼ਾਈ।

SikhNet (Spanish)y entonado en Ti,

ਤੇਰੀ ਭਗਤਿ ਕਰੈ; ਜਨੁ ਥੀਂਧਾ ॥੩॥

teree bhagat karai; jan thaneedhaa |3|

Sant Singh KhalsaYour humble servant shall perform Your devotional worship service with love. ||3||
Manmohan SinghThen, Thy slave shall perform thy devotional service with love.
Manmohan Singh (Punjabi)ਤਦ ਤੇਰਾ ਇਹ ਗੋਲਾ ਪਿਆਰ ਨਾਲ ਪ੍ਰੇਮ-ਮਈ ਸੇਵਾ ਕਰੇਗਾ।
Fareedkot Teekaਇਸ ਪ੍ਰਕਾਰ (ਥੀਧਾ) ਸਨਿਗਧ ਹੂਆ ਤੇਰੀ ਭਗਤੀ ਕਰੂੰ॥੩॥
Prof. Sahib Singhਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥

ਪਦ ਅਰਥ ਥੀਧਾ = ਥਿੰਧਾ, ਪ੍ਰੇਮ ਵਿਚ ਰਸ ਕੇ ॥੩॥

SikhNet (Spanish)no alabo a nadie más que a Ti. (3)

ਮੈ. ਨਾਹੀ ਕੀਤਾ ਲਬੋ ॥

mai. naahee keetaa labo |

Sant Singh KhalsaI have no greed;
Manmohan SinghI have harboured no avarice.
Manmohan Singh (Punjabi)ਮੈਂ ਕੋਈ ਲਾਲਚ ਨਹੀਂ ਕੀਤਾ।
Fareedkot Teekaਪੁਨਾ ਲਬ ਸੇ ਨਹੀਂ ਮਾਂਗਤਾ ਹੂੰ ਅਰਥਾਤ ਲੋਭੁ ਮੈਨੂੰ ਨ ਦੀਜੀਏ। ਵਾ ਮੈਨੇ ਲਬ ਨਹੀਂ ਕੀਆ ਹੈ, ਭਾਵ ਪੂਰਬਕਤ ਗੁਨ ਜਗ੍ਯਾਸੂ ਕੋ ਜਰੂਰ ਚਾਹੀਏ॥
Prof. Sahib Singhਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ,

ਪਦ ਅਰਥ ਲਬੋ = ਲਾਲਚ।

SikhNet (Spanish)No, no, no he mostrado envidia,

ਇਕੁ ਨਾਉ ਤੇਰਾ; ਮੈ ਫਬੋ ॥

eik naau teraa; mai fabo |

Sant Singh KhalsaYour Name is the only ornament I wish for.
Manmohan SinghThy Name alone becomes me.
Manmohan Singh (Punjabi)ਕੇਵਲ ਤੇਰਾ ਨਾਮ ਹੀ ਮੈਨੂੰ ਸਜਦਾ ਹੈ।
Fareedkot Teekaਇਨ ਗੁਨੋਂ ਸਹਤ ਏਕ ਤੇਰਾ ਨਾਮ ਹੀ ਮੁਝ ਕੋ (ਫਬੋ) ਸੋਭਾਵਾਨ ਹੋਵੈ॥
Prof. Sahib Singhਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ।

ਪਦ ਅਰਥ ਮੈ ਫਬੋ = ਮੈਨੂੰ ਪਸੰਦ ਹੈ।

SikhNet (Spanish)pues sólo Tu Nombre, oh Dios, es querido para mí.

ਕਹਿ ਕਬੀਰ. ਮਨੁ ਮਾਨਿਆ ॥

keh kabeer. man maaniaa |

Sant Singh KhalsaSays Kabeer, my mind is pleased and appeased;
Manmohan SinghSays Kabir, my mind is Thus pleased;
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਮੇਰਾ ਮਨ ਇਨ ਗੁਨੋਂ ਮੇਂ ਮਾਨਿਆ ਹੈ॥
Prof. Sahib Singhਕਬੀਰ ਆਖਦਾ ਹੈ- ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ,
SikhNet (Spanish)Dice Kabir, mi mente está complacida con mi Señor Dios

ਮਨੁ ਮਾਨਿਆ. ਤਉ ਹਰਿ ਜਾਨਿਆ ॥੪॥੧੧॥

man maaniaa. tau har jaaniaa |4|11|

Sant Singh Khalsanow that my mind is pleased and appeased, I have come to know the Lord. ||4||11||
Manmohan Singhwhen my soul is pleased, then recognize, I, I the Lord.
Manmohan Singh (Punjabi)ਜਦ ਮੇਰੀ ਆਤਮਾਂ ਇਸ ਤਰ੍ਹਾਂ ਪ੍ਰਸੰਨ ਹੋ ਜਾਂਦੀ ਹੈ, ਤਦ ਹੀ ਮੈਂ ਪ੍ਰਭੂ ਨੂੰ ਪਛਾਣਦਾ ਹਾਂ।
Fareedkot Teekaਤਿਸ ਮਾਨਣੇ ਸੇ ਹੀ ਮੈਨੇ ਹੇ ਹਰੀ! ਤੁਝ ਕੋ ਜਾਨਾ ਹੈ॥੪॥੧੧॥☬ਵਾ ਪ੍ਰਤੱਖ ਦਾਲ ਸੀਧਾ ਆਦੀ ਮਾਂਗਣੇ ਕਾ ਅਰਥ ਕਰ ਲੈਣਾ॥☬ਅਪਨੀ ਲਾਭ ਦਸਾ ਉਚਾਰਨ ਕਰਤੇ ਹੈਂ:
Prof. Sahib Singhਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥

ਪਦ ਅਰਥ ਜਾਨਿਆ = ਸਾਂਝ ਪਾ ਲਈ ਹੈ ॥੪॥੧੧॥

* ਸ਼ਬਦ ਦਾ ਭਾਵ: ਜਦ ਤਕ ਮਨੁੱਖ ਦਾ ਮਨ ਤ੍ਰਿਸ਼ਨਾ ਦੇ ਅਧੀਨ ਹੈ, ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਤ੍ਰਿਸ਼ਨਾ ਤੇ ਭਗਤੀ ਦਾ ਕਦੇ ਜੋੜ ਨਹੀਂ ਹੋ ਸਕਦਾ। * ਨੋਟ: ਕੀ ਭਗਤ ਕਬੀਰ ਜੀ ਮਾਲਾ ਨਾਲ ਭਗਤੀ ਕਰਿਆ ਕਰਦੇ ਸਨ? ਬਿਲਾਵਲ ਰਾਗ ਦੇ ਇਕ ਸ਼ਬਦ ਵਿਚ ਭੀ ਕਬੀਰ ਜੀ ਦੀ ਮਾਲਾ ਦਾ ਜ਼ਿਕਰ ਆਉਂਦਾ ਹੈ ਜਦੋਂ ਉਹਨਾਂ ਦੀ ਮਾਂ ਗਿਲਾ ਕਰਦੀ ਹੈ ਕਿ: "ਹਮਾਰੈ ਕੁਲ ਕਉਨੈ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥ਰਹਾਉ॥" ਪਰ ਮਾਲਾ ਬਾਰੇ ਕਬੀਰ ਜੀ ਦੇ ਆਪਣੇ ਖ਼ਿਆਲ ਤਾਂ ਇਉਂ ਹਨ: (੧) "ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ ॥" (ਸਲੋਕ)। (੨) "ਮਾਥੇ ਤਿਲਕੁ ਹਥ ਮਾਲਾ ਬਾਨਾ ॥ ਲੋਗਨ ਰਾਮ ਖਿਲਉਨਾ ਜਾਨਾ ॥" (ਭੈਰਉ)। ਇਹਨਾਂ ਪ੍ਰਮਾਣਾਂ ਤੋਂ ਇਉਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਮਾਲਾ ਨੂੰ ਦਿਖਲਾਵਾ ਸਮਝਦੇ ਸਨ। ਜੀਭ ਉੱਤੇ ਹਰ ਵੇਲੇ ਰਾਮ ਦਾ ਨਾਮ ਟਿਕਿਆ ਰਹਿਣਾ-ਇਹ ਉਹਨਾਂ ਦੀ ਮਾਲਾ ਸੀ। ਪਰ, ਉੱਪਰਲੇ ਸ਼ਬਦ ਵਿਚ ਉਹ ਆਪ ਪ੍ਰਭੂ ਨੂੰ ਆਖਦੇ ਹਨ ਕਿ ਆਪਣੀ ਮਾਲਾ ਲੈ ਲਉ, ਤੇ ਬਿਲਾਵਲ ਰਾਗ ਵਾਲੇ ਸ਼ਬਦ ਵਿਚ ਉਹਨਾਂ ਦੀ ਮਾਂ ਸ਼ਿਕਾਇਤ ਕਰਦੀ ਹੈ ਕਿ "ਜਬ ਕੀ ਮਾਲਾ ਲਈ ਨਿਪੂਤੇ"। ਸੁਆਦਲੀ ਗੱਲ ਇਹ ਹੈ ਕਿ ਦੋਹੀਂ ਥਾਈਂ ਗਿਲਾ ਕਰਨ ਦੇ ਸੰਬੰਧ ਵਿਚ ਹੀ 'ਮਾਲਾ' ਦਾ ਜ਼ਿਕਰ ਆਇਆ ਹੈ। ਕਦੇ ਪ੍ਰਭੂ-ਪਿਆਰ ਵਿਚ ਆ ਕੇ ਭਗਤ ਜੀ ਨੇ ਕਿਤੇ 'ਮਾਲਾ' ਦੀ ਗੱਲ ਨਹੀਂ ਕੀਤੀ। ਇਉਂ ਜਾਪਦਾ ਹੈ ਕਿ ਇਹਨੀਂ ਦੋਹੀਂ ਥਾਈਂ ਲਫ਼ਜ਼ 'ਮਾਲਾ' ਦੀ ਰਾਹੀਂ ਕਿਸੇ ਐਸੇ ਕੰਮ ਦਾ ਜ਼ਿਕ

SikhNet (Spanish)y de esa forma he conocido a mi Señor. (4‑11)

Open this shabad →

Shabad Bhagat Namdev Ji Raag Sorath continues on Ang 657

ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥

raag soratth baanee bhagat naamade jee kee ghar 2 |

Sant Singh KhalsaRaag Sorat'h, The Word Of Devotee Naam Dayv Jee, Second House:
Manmohan SinghSorath Measure. Hymns of Sire Saint Namdev ji.
Manmohan Singh (Punjabi)ਰਾਗੁ ਸੋਰਠਿ। ਬਾਣੀ ਮਹਾਰਾਜ ਸੰਤ ਨਾਮ ਦੇਵ ਜੀ।
Prof. Sahib Singhਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Sorath, la Palabra del Bhagat Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਊਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਬ ਦੇਖਾ; ਤਬ ਗਾਵਾ ॥

jab dekhaa; tab gaavaa |

Sant Singh KhalsaWhen I see Him, I sing His Praises.
Manmohan SinghWhen I see my Lord, then sing I His praise.
Manmohan Singh (Punjabi)ਜਦ ਮੈਂ ਸੁਆਮੀ ਨੂੰ ਵੇਖਦਾ ਹਾਂ, ਤਦ ਮੈਂ ਉਸ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਤਿਸ ਉਪਦੇਸ ਸੇ ਜਬ ਮੈਨੇ ਪਰਮੇਸ਼੍ਵਰ ਕੇ ਜਸ ਕੋ ਗਾਇਨ ਕੀਆ ਤਬ ਤਿਸ ਕੇ ਸਰੂਪ ਕੋ ਮੈਨੇ ਦੇਖਾ॥
Prof. Sahib Singh(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,

ਪਦ ਅਰਥ ਦੇਖਾ = ਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾ = ਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ।

SikhNet (Spanish)Cuando veo a mi Señor, canto Su Alabanza;

ਤਉ ਜਨ ਧੀਰਜੁ ਪਾਵਾ ॥੧॥

tau jan dheeraj paavaa |1|

Sant Singh KhalsaThen I, his humble servant, become patient. ||1||
Manmohan SinghIt is then, that I, His slave, obtain forbearance.
Manmohan Singh (Punjabi)ਤਾਂ ਹੀ ਮੈਂ ਉਸ ਦਾ ਗੋਲਾ, ਸਬਰ ਸਿਦਕ ਨੂੰ ਪਾਉਂਦਾ ਹਾਂ।
Fareedkot Teekaਤਿਸੀ ਤੇ ਮੇਂ ਜਨ ਨੇ ਧੀਰਜ ਪਾਇਆ ਹੈ॥੧॥
Prof. Sahib Singhਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥

ਪਦ ਅਰਥ ਤਉ = ਤਦੋਂ। ਜਨ = ਹੇ ਭਾਈ! ਪਾਵਾ = ਮੈਂ ਹਾਸਲ ਕਰਦਾ ਹਾਂ। ਧੀਰਜੁ = ਸ਼ਾਂਤੀ, ਅਡੋਲਤਾ, ਟਿਕਾਉ ॥੧॥

SikhNet (Spanish)entonces, yo, Su Esclavo, me pongo contento. (1)

Open this shabad (17 lines, Angs 656-657) →

Ang 656 of 1430