ਵੈਸਾਖੁ ਭਲਾ; ਸਾਖਾ ਵੇਸ ਕਰੇ ॥
vaisaakh bhalaa; saakhaa ves kare |
Sant Singh KhalsaVaisakhi is so pleasant; the branches blossom with new leaves.
Manmohan SinghPleasant is Baisakh, when the tree-bough adorns itself anew.
Manmohan Singh (Punjabi)ਮਨ ਭਾਉਣਾ ਹੈ ਬੈਸਾਖ ਜਦ ਕਿ ਰੁਖ ਦੀ ਟਹਿਣੀ ਨਵੇਂ ਸਿਰਿਓਂ ਸ਼ਸ਼ੋਭਤ ਹੁੰਦੀ ਹੈ।
Fareedkot Teekaਵਾ ਵਾਹਯ ਅਰਥ ਪ੍ਰਸਿਧ ਹੈ:☬ਵੈਸਾਖ ਦੁਆਰਾ ਕਹਤੇ ਹੈਂ: ਵਹੁ ਪੁਰਸ ਭਲਾ (ਸਾਖਾ) ਪਤਿ ਵਾਲਾ ਹੈ, ਜੋ ਬੇਦ ਕੀਆਂ ਸਾਖਾ ਅਰਥਾਤ ਸਾਸਤ੍ਰ ਸਿਮ੍ਰਤੀਆਂ ਹੈਂ ਤਿਨ ਕੇ ਅਨੁਸਾਰ ਜੋ ਵੇਸ ਭੇਖ ਧਾਰਨ ਕਰਤਾ ਹੈ, ਭਾਵ ਸੇ ਸਾਸਤ੍ਰ ਅਨੁਸਾਰ ਕਰਮ ਕਰਤਾ ਹੈ॥
Prof. Sahib Singhਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ।ਪਦ ਅਰਥ ਸਾਖਾ = ਸਾਖਾਂ, ਨਵੀਆਂ-ਫੁੱਟੀਆਂ ਟਾਹਣੀਆਂ, ਲਗਰਾਂ। ਵੇਸ ਕਰੇ = ਸੋਹਣੇ ਕੱਪੜੇ ਪਾਏ ਹੋਏ ਹਨ, ਨਰਮ ਨਰਮ ਕੂਲੇ ਕੂਲੇ ਪੱਤੇ ਨਿਕਲੇ ਹੋਏ ਹਨ।
SikhNet (Spanish)Bendito es el Baisaki cuando las ramas de los árboles están llenas de hojas frescas.
ਧਨ ਦੇਖੈ. ਹਰਿ ਦੁਆਰਿ; ਆਵਹੁ ਦਇਆ ਕਰੇ ॥
dhan dekhai. har duaar; aavahu deaa kare |
Sant Singh KhalsaThe soul-bride yearns to see the Lord at her door. Come, O Lord, and take pity on me!
Manmohan SinghThe bride is anxious to see God at her door, "Come my Love, come. Take thou pity on me".
Manmohan Singh (Punjabi)ਪਤਨੀ ਵਾਹਿਗੁਰੂ ਨੂੰ ਆਪਣੇ ਬੂਹੇ ਤੇ ਵੇਖਣ ਦੀ ਚਾਹਵਾਨ ਹੈ। ਆ ਜਾ ਮੇਰੇ ਜਾਨੀਆ, ਆ ਜਾ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਹੇ ਹਰੀ! ਮੈਂ (ਧਨ) ਇਸਤ੍ਰੀ ਤੇਰੇ ਦੁਆਰੇ ਮੇਂ ਅਰਥਾਤ ਸਤਸੰਗ ਮੇਂ ਇਸਥਿਤ ਹੋਈ ਦੇਖਤੀ ਹੂੰ, ਕਿਰਪਾ ਕਰ ਕੇ ਮੇਰੇ ਘਰ ਰਿਦੇ ਮੇਂ ਆਇ ਕਰ ਪ੍ਰਾਪਤ ਹੋਈਏ॥
Prof. Sahib Singh(ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ-ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ।ਪਦ ਅਰਥ ਧਨ = ਇਸਤ੍ਰੀ। ਦੇਖੈ = ਵੇਖਦੀ ਹੈ, ਉਡੀਕਦੀ ਹੈ। ਦੁਆਰਿ = ਬੂਹੇ ਵਿਚ (ਖਲੋਤੀ)। ਕਰੇ = ਕਰਿ, ਕਰ ਕੇ।
SikhNet (Spanish)La esposa ve y dice, oh Señor, ten Piedad de mí y ven a mi hogar.
ਘਰਿ ਆਉ ਪਿਆਰੇ. ਦੁਤਰ ਤਾਰੇ; ਤੁਧੁ ਬਿਨੁ. ਅਢੁ, ਨ ਮੋਲੋ ॥
ghar aau piaare. dutar taare; tudh bin. adt, na molo |
Sant Singh KhalsaPlease come home, O my Beloved; carry me across the treacherous world-ocean. Without You, I am not worth even a shell.
Manmohan SinghCome home, O my Beloved! Ferry me across the difficult world-ocean. Without Thee I am not worth even a shell.
Manmohan Singh (Punjabi)ਮੇਰੇ ਘਰ ਵਿੱਚ ਆ, ਹੇ ਮੇਰੇ ਜਾਨੀਆਂ! ਮੈਨਨੂੰ ਔਖੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਤੇਰੇ ਬਗੈਰ ਮੇਰਾ ਕਉਡੀ ਭੀ ਮੁੱਲ ਨਹੀਂ।
Fareedkot Teekaਹੇ ਪਿਆਰੇ! ਮੇਰੇ ਰਿਦੇ ਘਰ ਮੇਂ ਆਵਹੁ। ਜੇ ਕਹੈਂ ਆਉਣੇ ਸੇ ਕਿਆ ਹੋਗਾ? ਤਿਸ ਪਰ ਕਹਤੇ ਹੈਂ: ਜਿਨ ਕੇ ਘਰ ਮੇਂ ਤੂੰ ਆਯਾ ਹੈਂ ਸੇ ਸੰਸਾਰ ਰੂਪ (ਦੁਤਰ) ਕਠਨ ਸਮੁੰਦਰ ਸੇ ਤੈਨੇ ਤਾਰੇ ਹੈਂ। ਤੇਰੇ ਬਿਨਾਂ ਮੇਰਾ (ਅਢੁ) ਕੌਡੀ ਭੀ ਮੋਲ ਨਹੀਂ ਹੈ॥
Prof. Sahib Singhਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ।ਪਦ ਅਰਥ ਘਰਿ = ਘਰ ਵਿਚ। ਦੁਤਰ = ਜਿਸ ਵਿਚੋਂ ਤਰ ਕੇ ਲੰਘਣਾ ਔਖਾ ਹੋਵੇ। ਤਾਰੇ = ਤਾਰਿ, ਪਾਰ ਲੰਘਾ। ਅਢੁ = ਅੱਧੀ ਕੌਡੀ। ਮੋਲੋ = ਮੁੱਲ।
SikhNet (Spanish)Ven, oh mi Amado Señor a tu Hogar y déjame cruzar ese terrible mar de las existencias materiales,
ਕੀਮਤਿ ਕਉਣ ਕਰੇ ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ ॥
keemat kaun kare tudh bhaavaan; dekh dikhaavai dtolo |
Sant Singh KhalsaWho can estimate my worth, if I am pleasing to You? I see You, and inspire others to see You, O my Love.
Manmohan SinghWho can appraise my worth, if I please Thee? I see Thee and show Thee to others. O my love.
Manmohan Singh (Punjabi)ਜੇਕਰ ਮੈਂ ਤੈਨੂੰ ਚੰਗੀ ਲੱਗਾਂ ਤਾਂ ਮੇਰਾ ਮੁੱਲ ਕੌਣ ਪਾ ਸਕਦਾ ਹੈ ਮੈਂ ਤੈਨੂੰ ਵੇਖਦੀ ਹਾਂ ਤੇ ਹੋਰਨਾਂ ਨੂੰ ਵਿਖਾਲਦੀ ਹਾਂ, ਹੇ ਮੇਰੇ ਪ੍ਰੀਤਮ!
Fareedkot Teekaਹੇ ਵਾਹਿਗੁਰੂ! ਜੇ ਮੈਂ ਤੇਰੇ ਕੋ ਭਾਇ ਜਾਵੋਂ ਅਰਥਾਤ ਪ੍ਰਾਪਤ ਹੋਇ ਜਾਵੋਂ ਤੋ ਮੇਰੀ ਕੀਮਤ ਕੌਨ ਕਰ ਸਕੇਗਾ। ਜੇ ਕਹੇ ਮੇਰਾ ਪ੍ਰਾਪਤ ਹੋਣਾਂ ਕਿਆ ਹੈ ਮੈਂ ਤੋ ਅੰਤਰ ਹੀ ਹੋਂ? ਤਿਸ ਪਰ ਕਹਤੇ ਹੈਂ: ਹੇ (ਢੋਲੋ) ਪਯਾਰੇ! ਯਦਪਿ ਤੂੰ ਅੰਤਰ ਹੀ ਹੈਂ ਤਦਪ ਤੇਰਾ ਸ੍ਵਰੂਪ ਤੇ ਦੇਖੀਤਾ ਹੈ। ਜੇਕਰ ਤੂੰ ਗਿਆਨ ਦ੍ਰਿਸਟੀ ਕਰ ਦਿਖਾਇ ਦੇਵੇਂ ਤਾਂ ਤੇ ਇਹੀ ਕਿਰਪਾ ਕਰੋ॥
Prof. Sahib Singhਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ?ਪਦ ਅਰਥ ਤੁਧੁ ਭਾਵਾਂ = ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ। ਦੇਖਿ = ਵੇਖ ਕੇ, ਦਰਸਨ ਕਰ ਕੇ। ਦਿਖਾਵੈ = (ਮੈਨੂੰ ਭੀ) ਦਰਸਨ ਕਰਾ ਦੇਵੇ। ਢੋਲੋ = ਢੋਲੇ ਦਾ, ਪਿਆਰੇ ਪਤੀ ਦਾ।
SikhNet (Spanish)sin Ti no valgo ni un centavo. Pero si estás complacido conmigo, me vuelvo inapreciable, sí, deja que alguien vea a ese Señor mío y déjame a mí Verlo.
ਦੂਰਿ. ਨ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ ॥
door. na jaanaa, antar maanaa; har kaa mehal pachhaanaa |
Sant Singh KhalsaI know that You are not far away; I believe that You are deep within me, and I realize Your Presence.
Manmohan SinghO Lord, I know Thee not afar, I believe Thee to be within me and realise I Thine presence.
Manmohan Singh (Punjabi)ਹੇ ਸਾਈਂ! ਮੈਂ ਤੈਨੂੰ ਦੁਰੇਡੇ ਨਹੀਂ ਜਾਣਦਾ, ਮੈਨੂੰ ਯਕੀਨ ਹੈ ਤੂੰ ਮੇਰੇ ਅੰਦਰ ਹੈਂ ਅਤੇ ਮੈਂ ਤੇਰੀ ਹਜੂਰੀ ਨੂੰ ਅਨੁਭਵ ਕਰਦਾ ਹਾਂ।
Fareedkot Teekaਤੇਰੇ ਕੋ ਮੈਂ ਦੂਰ ਨਾ ਜਾਨੋ ਸਰੀਰ ਕੇ ਅੰਤਰ ਹੀ ਮਾਨ ਲੇਵੋਂ। ਹੇ ਹਰੀ! ਤੇਰਾ (ਮਹਲੁ) ਸਰੂਪ ਜੋ ਅੰਤਰ ਬਾਹਰ ਅਕਾਸ ਸਮ ਪੂਰਨ ਹੈ, ਸੋ ਮੈਂ ਯਥਾਰਥ ਪਛਾਨ ਲੇਵੋਂ॥
Prof. Sahib Singhਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।ਪਦ ਅਰਥ ਜਾਨਾ = ਜਾਣਦੀ ਹਾਂ। ਮਾਨਾ = ਮੰਨਦੀ ਹਾਂ। ਮਹਲੁ = ਟਿਕਾਣਾ। ਪਛਾਨਾ = ਪਛਾਣ ਲੈਂਦੀ ਹਾਂ।
SikhNet (Spanish)Sé que no Estás lejos, creo que Estás dentro de mí, y sé también dónde está Tu Recinto.
ਨਾਨਕ. ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ॥੬॥
naanak. vaisaakheen prabh paavai; surat sabad man maanaa |6|
Sant Singh KhalsaO Nanak, finding God in Vaisakhi, the consciousness is filled with the Word of the Shabad, and the mind comes to believe. ||6||
Manmohan SinghNanak, whosoever obtains the Lord in Baisakh, his soul is satiated with Name's meditation.
Manmohan Singh (Punjabi)ਨਾਨਕ, ਜੋ ਕੋਈ ਭੀ ਵੈਸਾਖ ਵਿੱਚ ਸਾਹਿਬ ਨੂੰ ਪਾ ਲੈਂਦਾ ਹੈ, ਉਸ ਦੀ ਆਤਮਾ ਨਾਮ ਦੇ ਸਿਮਰਨ ਨਾਲ ਸੰਤੁਸ਼ਟ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕਾ ਸਬਦ ਗ੍ਯਾਤ ਪੂਰਬਕ ਮਨ ਮੇਂ ਮੰਨਨ ਕੀਆ ਹੈ, (ਵੈ) ਵਹੁ ਹੇ ਸਾਖੀ ਪ੍ਰਭੂ! ਤੇਰੇ ਕੋ ਪਾਵਤੇ ਹੈਂ॥੬॥
Prof. Sahib Singhਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ ॥੬॥ਪਦ ਅਰਥ ਵੈਸਾਖੀਂ = ਵੈਸਾਖ ਵਿਚ। ਸਬਦਿ = ਸ਼ਬਦ ਵਿਚ। ਮਾਨਾ = ਪਤੀਜ ਗਿਆ, ਗਿੱਝ ਗਿਆ ॥੬॥
* ਭਾਵ: ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਉਸ ਨੂੰ ਕੁਦਰਤਿ ਦੀ ਸੁੰਦਰਤਾ ਭੀ ਪਰਮਾਤਮਾ ਦੇ ਚਰਨਾਂ ਵਿਚ ਹੀ ਜੋੜਨ ਲਈ ਸਹਾਇਤਾ ਕਰਦੀ ਹੈ।
SikhNet (Spanish)Dice Nanak, El que logra obtener a su Señor en Baisaki, su mente se entona en la Palabra del Shabd y logra tener Fe. (6)