ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ॥
chet basant bhalaa; bhavar suhaavarre | Ang 1107
Sant Singh KhalsaIn the month of Chayt, the lovely spring has come, and the bumble bees hum with joy.
Manmohan SinghThe month of Chet, stunning is the spring and beautiful the bumble-bee.
Manmohan Singh (Punjabi)ਚੇਤ ਵਿੱਚ ਮਨ ਭਾਉਂਦੀ ਹੈ ਬਹਾਰ ਦੀ ਰੁੱਤ ਅਤੇ ਸੁਹਣਾ ਸੁਨੱਖਾ ਹੈ ਭੌਰਾ।
Fareedkot Teekaਪ੍ਰੇਮ ਰੂਪ ਚੇਤ ਕਾ ਮਹੀਨਾਂ (ਭਲਾ) ਉਤਮ ਚੜਾ ਹੈ ਔਰ ਮਨੁਖ ਦੇਹ ਰੂਪੀ ਬਸੰਤ ਰੁਤ ਤਿਸ ਮੇਂ ਜਗ੍ਯਾਸੂ ਜਨ ਭਵਰ ਸੋਭਨੀਕ ਅਰਥਾਤ ਅਨੰਦ ਹੋ ਰਹੇ ਹੈਂ, ਭਾਵ ਸੁਭ ਗੁਣੋਂ ਰੂਪੀ ਸੁਗੰਧੀ ਲੇਤੇ ਹੈਂ॥
Prof. Sahib Singhਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।ਪਦ ਅਰਥ ਸੁਹਾਵੜੇ = ਸੁਹਾਵਣੇ, ਸੋਹਣੇ।
SikhNet (Spanish)En el mes de Chayat, la preciosa primavera ha llegado y la abeja negra revolotea con dicha.
ਬਨ ਫੂਲੇ ਮੰਝ ਬਾਰਿ; ਮੈ ਪਿਰੁ. ਘਰਿ ਬਾਹੁੜੈ ॥
ban foole manjh baar; mai pir. ghar baahurrai | Ang 1108
Sant Singh KhalsaThe forest is blossoming in front of my door; if only my Beloved would return to my home!
Manmohan SinghThe forests are flowering in front of my door. May my Love return home.
Manmohan Singh (Punjabi)ਮੇਰੇ ਬੂਹੇ ਦੇ ਮੂਹਰੇ ਜੰਗਲ ਪ੍ਰਫੁਲੱਤ ਹੋ ਰਹੇ ਹਨ। ਰੱਬ ਕਰੇ ਮੇਰਾ ਪ੍ਰੀਤਮ ਮੇਰੇ ਧਾਮ ਵਿੱਚ ਆ ਜਾਵੇ।
Fareedkot Teekaਬਨ ਪ੍ਰਫੁਲਤ ਹੋ ਰਹੇ ਹੈਂ ਅਰੁ (ਮੰਝ) ਬੀਚ (ਬਾਰਿ) ਜਲ ਹੈ। ਸੋ ਐਸੇ ਸਮ੍ਯ ਮੇਂ ਹੇ (ਪਿਰੁ) ਪਤੀ! ਮੇਰੇ ਘਰਿ ਬਾਹੁੜੈ, ਭਾਵ ਰਿਦੇ ਮੇਂ ਪ੍ਰਾਪਤਿ ਹੋਵਹੁ। ਭਾਵ ਯਹ ਕਿ ਚੇਤ੍ਰ ਕੇ ਮਹੀਨੇ ਬਰਖਾ ਕੇ ਸਬਬ ਬਨਾਸਪਤੀ ਪ੍ਰਫੁਲਤ ਹੋਤੀ ਹੈ ਔਰ ਬ੍ਰਿਹਨੀ ਇਸਤ੍ਰੀ ਤਿਸ ਸਮ੍ਯ ਅਪਨੇ ਪਤੀ ਕੀ ਉਤਕੰਠਾ ਅਰਥਾਤ ਉਡੀਕ ਕਰਤੀ ਹੈ ਕਿ ਮੇਰੇ ਕੋ ਪਤੀ ਪ੍ਰਾਪਤਿ ਹੋਵੇ। ਕਿਉਂਕਿ ਜਿਸ ਇਸਤ੍ਰੀ ਕਾ ਪਤੀ ਘਰ ਨਹੀਂ ਹੋਤਾ ਵਹੁ ਦੁਖੀ ਹੋਤੀ ਹੈ। ਤੈਸੇ ਹੀ ਸੰਤ ਜਨ ਬਨ ਸੁਭ ਗੁਣ ਰੂਪ ਫੂਲੋਂ ਕਰ ਪ੍ਰਫੁਲਤ ਹੋ ਰਹੇ ਹੈਂ ਔਰ ਤਿਨ ਕੇ ਬੀਚ ਕਥਾ ਕੀਰਤਨ ਰੂਪੀ ਜਲ ਹੈ। ਤਿਸ ਸਮਾਜ ਕੇ ਹੋਤੇ ਭੀ ਹੇ ਪਤੀ! ਮੇਰੇ ਕੋ ਤੇਰੀ ਪ੍ਰਾਪਤੀ ਨਹੀਂ ਹੈ ਤਾਂ ਤੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੇਰੇ ਕੋ ਪ੍ਰਾਪਤਿ ਹੋਵਹੁ॥☬ਅਬ ਪਤੀ ਕੀ ਅਪ੍ਰਾਪਤੀ ਕਾ ਦੁਖ ਕਹਤੇ ਹੈਂ:
Prof. Sahib Singh(ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।ਪਦ ਅਰਥ ਬਨ = ਜੰਗਲ, ਬਨਸਪਤੀ, ਰੁੱਖ-ਬਿਰਖ, ਬੇਲ-ਬੂਟੇ। ਮੰਝ = ਵਿਚ। ਬਾਰਿ = ਜੂਹ, ਖੁਲ੍ਹੀ ਜ਼ਮੀਨ। ਮੈ ਪਿਰੁ = ਮੇਰਾ ਪਤੀ-ਪ੍ਰਭੂ। ਬਾਹੁੜੈ = ਆ ਜਾਏ।
SikhNet (Spanish)Los bosques están floreciendo y tengo una gran añoranza por mi Amor.
ਪਿਰੁ ਘਰਿ. ਨਹੀ ਆਵੈ. ਧਨ ਕਿਉ ਸੁਖੁ ਪਾਵੈ; ਬਿਰਹਿ ਬਿਰੋਧ ਤਨੁ ਛੀਜੈ ॥
pir ghar. nahee aavai. dhan kiau sukh paavai; bireh birodh tan chheejai | Ang 1108
Sant Singh KhalsaIf her Husband Lord does not return home, how can the soul-bride find peace? Her body is wasting away with the sorrow of separation.
Manmohan SinghHow can the bride obtain peace, when her spouse comes not home? With the distress of separation her body is wasting away.
Manmohan Singh (Punjabi)ਪਤਨੀ ਨੂੰ ਆਰਾਮ ਕਿਸ ਤਰ੍ਹਾਂ ਆ ਸਕਦਾ ਹੈ, ਜਦ ਕਿ ਉਸ ਦਾ ਪਤੀ ਉਸ ਦੇ ਘਰ ਵਿੱਚ ਨਹੀਂ ਆਉਂਦਾ? ਵਿਛੋੜੇ ਦੀ ਖਿੱਚਾ-ਖਿੱਚੀ ਨਾਲ ਉਸ ਦੀ ਦੇਹ ਨਾਸ ਹੋ ਰਹੀ ਹੈ।
Fareedkot Teekaਹੇ ਪਤੀ! ਜਬ ਤਕ ਤੂੰ ਮੇਰੇ ਰਿਦੇ ਘਰ ਮੇਂ ਨਹੀਂ ਆਵਤਾ ਤਬ ਤਕ ਮੈਂ (ਧਨ) ਇਸਤ੍ਰੀ ਕੈਸੇ ਸੁਖ ਕੋ ਪ੍ਰਾਪਤ ਹੋਵੋਂ? ਕਿਉਂਕਿ ਬਿਰਹੇ ਬਰੋਧੀ ਕਰਕੇ; ਵਾ ਬਿਰਹੇ ਪਾਵਣੇਹਾਰੇ ਕਾਮਾਦਿਕ ਬਰੋਧੀਓਂ ਕਰ ਮੇਰਾ ਸਰੀਰ ਛੀਜ ਜਾਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ।ਪਦ ਅਰਥ ਧਨ = ਇਸਤ੍ਰੀ। ਬਿਰਹਿ = ਵਿਛੋੜੇ ਵਿਚ। ਛੀਜੈ = ਛਿੱਜਦਾ ਹੈ, ਟੁੱਟਦਾ ਹੈ, ਦੁਖੀ ਹੁੰਦਾ ਹੈ।
SikhNet (Spanish)Si el Señor no llega al hogar de la esposa, oh, ¿cómo podrá ella encontrar la Paz? La separación desgarra su corazón y se la acaba.
ਕੋਕਿਲ ਅੰਬਿ ਸੁਹਾਵੀ ਬੋਲੈ; ਕਿਉ ਦੁਖੁ ਅੰਕਿ ਸਹੀਜੈ ॥
kokil anb suhaavee bolai; kiau dukh ank saheejai | Ang 1108
Sant Singh KhalsaThe beautiful song-bird sings, perched on the mango tree; but how can I endure the pain in the depths of my being?
Manmohan SinghThe beauteous cuckoo sings on the mango-tree How can I bear the pain of my mind?
Manmohan Singh (Punjabi)ਸੁੰਦਰ ਕੋਇਲ ਅੰਬ ਦੇ ਬ੍ਰਿਛ ਤੇ ਗਾਉਂਦੀ ਹੈ ਅਤੇ ਆਪਣੇ ਮਨ ਦੇ ਦੁੱਖੜੇ ਨੂੰ ਮੈਂ ਕਿਸ ਤਰ੍ਹਾਂ ਸਹਾਰ ਸਕਦੀ ਹਾਂ?
Fareedkot Teekaਅੰਬ ਰੂਪ ਸੰਤ ਤਿਨ ਕੀ ਬਾਣੀ ਰੂਪ ਕੋਕਿਲ, ਹੇ ਹਰੀ! ਤੇਰੇ ਜਸ ਕੋ ਬੋਲਤੀ ਸੋਭ ਰਹੀ ਹੈ। ਹੇ ਪਤੀ! ਤੇਰਾ ਵਿਯੋਗ ਰੂਪੀ ਦੁਖ ਮੇਰੇ (ਅੰਕਿ) ਰਿਦੇ ਮੇਂ ਕੈਸਾ ਸਹਾਰਾ ਜਾਵੇ, ਭਾਵ ਸਹਾਰਾ ਨਹੀਂ ਜਾਤਾ॥
Prof. Sahib Singh(ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।ਪਦ ਅਰਥ ਅੰਬਿ = ਅੰਬ (ਦੇ ਰੁੱਖ) ਉਤੇ। ਅੰਕਿ = ਹਿਰਦੇ ਵਿਚ।
SikhNet (Spanish)El bello Koel canta en el árbol de mango, oh ¿cuánto tiempo podrán mis coyunturas aguantar el dolor?
ਭਵਰੁ ਭਵੰਤਾ ਫੂਲੀ ਡਾਲੀ; ਕਿਉ ਜੀਵਾ ਮਰੁ ਮਾਏ ॥
bhavar bhavantaa foolee ddaalee; kiau jeevaa mar maae | Ang 1108
Sant Singh KhalsaThe bumble bee is buzzing around the flowering branches; but how can I survive? I am dying, O my mother!
Manmohan SinghThe black-bee is flitting on the blossoming bough. How can I survive? I am dying, O mother.
Manmohan Singh (Punjabi)ਭੌਰਾ ਪ੍ਰਫੁਲਤ ਹੋਈ ਹੋਈ ਟਹਿਣੀ ਤੇ ਚੱਕਰ ਕੱਟ ਰਿਹਾ ਹੈ। ਮੈਂ ਕਿਸ ਤਰ੍ਹਾਂਜੀਉ ਸਕਦੀ ਹਾਂ? ਮੈਂ ਮਰਦੀ ਜਾਂਦੀ ਹਾਂ, ਹੇ ਮਾਤਾ!
Fareedkot Teekaਫੂਲੀ ਹੋਈ ਡਾਲੀ ਕਰਣਾ ਮੁਦਿਤਾ ਆਦਿਕੋਂ ਪਰ ਜਗ੍ਯਾਸੂ ਰੂਪ ਭਵਰਾ ਗੁੰਜਾਰ ਕਰ ਰਹਾ ਹੈ ਅਰਥਾਤ ਰਸ ਕੋ ਪੀ ਰਹਾ ਹੈ; ਵਾ ਡਾਲੀਆਂ ਬੇਦ ਸਾਖਾ ਸੰਤਹੁ ਕੇ ਜੋ ਗੁਣ ਬੇਦ ਨੇ ਕਥਨ ਕੀਏ ਹੈਂ, ਸੋ ਫੁਲ ਹੈਂ, ਤਿਨੋਂ ਪਰ (ਭਵੰਤਾ) ਫਿਰਤਾ ਹੈ। ਸੋ ਐਸੇ ਸਮੇਂ ਹੇ (ਮਾਏ) ਮਾਯਾ ਪਤੀ! ਮੇਰਾ ਜੀਵਨਾਂ ਕੈਸੇ ਹੋਵੈ, ਮੈਂ ਮਰ ਰਹੀ ਹੂੰ॥☬ਜੇ ਕਹੇਂ ਤੇਰੇ ਕੋ ਕੈਸੇ ਸੁਖ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ।ਪਦ ਅਰਥ ਮਰੁ = ਮੌਤ, ਆਤਮਕ ਮੌਤ। ਮਾਏ = ਹੇ ਮਾਂ!
SikhNet (Spanish)La abeja negra circula el árbol en flor, ¿cómo sobrevivir, pues me estoy muriendo, oh madre?
ਨਾਨਕ. ਚੇਤਿ ਸਹਜਿ ਸੁਖੁ ਪਾਵੈ; ਜੇ ਹਰਿ ਵਰੁ. ਘਰਿ ਧਨ ਪਾਏ ॥੫॥
naanak. chet sehaj sukh paavai; je har var. ghar dhan paae |5| Ang 1108
Sant Singh KhalsaO Nanak, in Chayt, peace is easily obtained, if the soul-bride obtains the Lord as her Husband, within the home of her own heart. ||5||
Manmohan SinghNanak, in Chet peace is easily obtained, if the wife obtains God as her Spouse in her home.
Manmohan Singh (Punjabi)ਨਾਨਕ ਚੇਤ ਅੰਦਰ ਆਰਾਮ ਸੌਖੇ ਹੀ ਪ੍ਰਾਪਤ ਹੋ ਜਾਂਦਾ ਹੈ ਜੇਕਰ ਵਹੁਟੀ ਆਪਣੇ ਗ੍ਰਹਿ ਅੰਦਰ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਨੁਖ ਦੇਹ ਰੂਪ ਬਸੰਤ ਮੇਂ ਪ੍ਰੇਮ ਰੂਪੀ ਚੇਤ ਕਾ ਮਹੀਨਾ, ਤਿਸ ਵਿਖੇ ਹੇ ਹਰੀ (ਵਰੁ) ਪਤੀ! ਜੇਕਰ ਜਗ੍ਯਾਸੂ ਰੂਪ ਇਸਤ੍ਰੀ ਤੇਰੇ ਕੋ ਪਾਇ ਕਰ (ਸਹਜਿ) ਅਚੁਤ ਸੁਖ ਕੋ ਪਾਇ ਲੇਵੈ॥੫॥
Prof. Sahib Singhਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ ॥੫॥ਪਦ ਅਰਥ ਵਰੁ = ਖਸਮ, ਪਤੀ। ਘਰਿ = ਹਿਰਦੇ-ਘਰ ਵਿਚ। ਧਨ = ਜੀਵ-ਇਸਤ੍ਰੀ। ਪਾਏ = ਲੱਭ ਲਏ ॥੫॥
* ਭਾਵ: ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਫੁੱਲ ਖਿੜੇ ਹੁੰਦੇ ਹਨ, ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ। ਪਰ ਪਤੀ ਤੋਂ ਵਿਛੁੜੀ ਨਾਰ ਨੂੰ ਇਹ ਸਭ ਕੁਝ ਚੋਭਵਾਂ ਲੱਗਦਾ ਹੈ। ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ-ਕੌਲ-ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ, ਉਸ ਦਾ ਇਹ ਜੀਊਣ ਅਸਲ ਵਿਚ ਆਤਮਕ ਮੌਤ ਹੈ। ਆਤਮਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿਚ ਆ ਵੱਸੇ।
SikhNet (Spanish)Dice Nanak, en el mes de Chayat la esposa encuentra la Paz del Equilibrio, si ella encuentra al Señor en el hogar de su propio corazón. (5)