ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਧਰਤਿ ਆਕਾਸੁ ਪਾਤਾਲੁ ਹੈ; ਚੰਦੁ ਸੂਰੁ ਬਿਨਾਸੀ ॥
dharat aakaas paataal hai; chand soor binaasee |
Sant Singh KhalsaThe earth, the Akaashic ethers of the sky, the nether regions of the underworld, the moon and the sun shall pass away.
Manmohan SinghThe earth, the sky, the under-world, the moon and the sun shall pass away.
Manmohan Singh (Punjabi)ਜ਼ਮੀਨ, ਅਸਮਾਨ, ਪਾਤਾਲ, ਚੰਦਰਮਾ ਅਤੇ ਸੂਰਜ ਨਾਸ ਹੋ ਜਾਣਗੇ।
Fareedkot Teekaਧਰਤੀ, ਅਕਾਸ, ਪਤਾਲ ਔ ਚੰਦ, ਸੂਰਜ ਏਹ ਸਭ ਨਾਸ ਰੂਪ ਹੈਂ॥
Prof. Sahib Singhਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ।ਪਦ ਅਰਥ ਬਿਨਾਸੀ = ਨਾਸਵੰਤ।
SikhNet (Spanish)La tierra y el cielo se irán, también los mundos inferiores, el sol y la luna,
ਬਾਦਿਸਾਹ ਸਾਹ ਉਮਰਾਵ ਖਾਨ; ਢਾਹਿ ਡੇਰੇ ਜਾਸੀ ॥
baadisaah saah umaraav khaan; dtaeh ddere jaasee |
Sant Singh KhalsaEmperors, bankers, rulers and leaders shall depart, and their homes shall be demolished.
Manmohan SinghThe Kings, bankers, rulers and chiefs shall depart and their abodes shall be demolished.
Manmohan Singh (Punjabi)ਪਾਤਿਸ਼ਾਹ ਸ਼ਾਹੂਕਾਰ, ਨਵਾਬ ਅਤੇ ਸਰਦਾਰ ਟੁਰ ਵੰਝਣਗੇ ਅਤੇ ਉਨ੍ਹਾਂ ਦੇ ਨਿਵਾਸ ਅਸਥਾਨ ਢਹਿ ਢੇਰੀ ਹੋ ਜਾਣਗੇ।
Fareedkot Teekaਬਾਦਸਾਹ ਔ ਸਾਹੂਕਾਰ ਪੁਨਃ ਉਮਰਾਉ ਅਰਥਾਤ ਸੂਬੇ ਤਥਾ ਪਠਾਨੋਂ ਮੇਂ ਖਾਨ ਕਹਾਵਤੇ ਹੈਂ, ਇਹੁ ਸਭੀ ਡੇਰੇ ਢਾਹਿ ਜਾਵੈਂਗੇ॥
Prof. Sahib Singhਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ।ਪਦ ਅਰਥ ਉਮਰਾਵ = ਅਮੀਰ ਬੰਦੇ। ਖਾਨ = ਖ਼ਾਨ, ਜਾਇਦਾਦਾਂ ਦੇ ਮਾਲਕ। ਢਾਹਿ = ਢਾਹ ਕੇ, ਛੱਡ ਕੇ।
SikhNet (Spanish)los reyes, sus enviados y sus consejeros, todo esto será demolido.
ਰੰਗ ਤੁੰਗ ਗਰੀਬ ਮਸਤ; ਸਭੁ ਲੋਕੁ ਸਿਧਾਸੀ ॥
rang tung gareeb masat; sabh lok sidhaasee |
Sant Singh KhalsaThe poor and the rich, the humble and the intoxicated, all these people shall pass away.
Manmohan SinghThe poor, the rich, the humble and the inebriated. All these persons shall go away.
Manmohan Singh (Punjabi)ਕੰਗਾਲ, ਅਮੀਰ, ਠਸਕੀਨ ਅਤੇ ਮਤਵਾਲੇ। ਇਹ ਸਾਰੇ ਪੁਰਸ਼ ਟੁਰ ਵੰਝਣਗੇ।
Fareedkot Teekaਰੰਗ ਸ੍ਵੇਤ, ਪੀਤਾਦੀ (ਤੁਰੰਗ) ਊਚੇ ਵਾ ਘੋੜੇ ਔ ਤਥਾ ਗਰੀਬ ਪੁਨਃ ਮਸਤ ਅਰਥਾਤ ਹੰਕਾਰੀ ਸਭ ਲੋਕ (ਸਿਧਾਸੀ) ਚਲੇ ਜਾਵੇਂਗੇ॥
Prof. Sahib Singhਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ।ਪਦ ਅਰਥ ਰੰਗ = ਰੰਕ, ਕੰਗਾਲ। ਤੁੰਗ = ਉੱਚੇ, ਧਨਾਢ। ਮਸਤ = ਅਹੰਕਾਰੀ, ਮਾਇਆ = ਮੱਤੇ। ਸਿਧਾਸੀ = ਸੰਸਾਰ ਤੋਂ ਚਲੇ ਜਾਣਗੇ।
SikhNet (Spanish)El pobre, el rico, el mendigo y los ególatras se irán,
ਕਾਜੀ ਸੇਖ ਮਸਾਇਕਾ; ਸਭੇ ਉਠਿ ਜਾਸੀ ॥
kaajee sekh masaaeikaa; sabhe utth jaasee |
Sant Singh KhalsaThe Qazis, Shaykhs and preachers shall all arise and depart.
Manmohan SinghThe Muslim judge, the preacher and the penitent shall all arise and depart.
Manmohan Singh (Punjabi)ਕਾਜ਼ੀ, ਪ੍ਰਚਾਰਕ ਅਤੇ ਤਪੱਸਵੀ ਸਾਰੇ ਖੜੇ ਹੋ ਤੁਰ ਜਾਣਗੇ।
Fareedkot Teekaਕਾਜੀ, (ਸੇਖ) ਜਾਤ ਵਾ ਤਿਆਗੀ, (ਮਸਾਇਕਾ) ਮਿਹਨਤੀ ਜੋ ਹੈਂ ਜਪ ਤਪ ਕਰਨੇ ਵਾਲੇ; ਵਾ (ਮਸਾਇਕਾ) ਮਹੰਤ, ਭਾਵ ਮਹਾਤਮਾ ਸਭਨਾਂ ਉਠ ਜਾਣਾ ਹੈ॥
Prof. Sahib Singhਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ।ਪਦ ਅਰਥ ਮਸਾਇਕਾ = ਸ਼ੇਖ਼ ਅਖਵਾਣ ਵਾਲੇ।
SikhNet (Spanish)los Quazis y los Sheiks también dejarán sus lugares vacantes,
ਪੀਰ ਪੈਕਾਬਰ ਅਉਲੀਏ; ਕੋ ਥਿਰੁ. ਨ ਰਹਾਸੀ ॥
peer paikaabar aaulee; ko thir. na rahaasee |
Sant Singh KhalsaThe spiritual teachers, prophets and disciples - none of these shall remain permanently.
Manmohan SinghThe spiritual leaders, prophets and apostles, none of these shall remain stable.
Manmohan Singh (Punjabi)ਰੂਹਾਨੀ ਰਹਿਬਰ, ਪੈਗੰਬਰ ਅਤੇ ਸਾਈਂ ਦੇ ਸਜਣ, ਕੋਈ ਭੀ ਅਸਥਿਰ ਨਹੀਂ ਰਹੇਗਾ।
Fareedkot Teekaਪੀਰ, ਪੈਕੰਬਰ, ਔਲੀਆਂ, ਉਨ ਮੇਂ ਸੇ ਭੀ ਕੋਈ ਥਿਰ ਨ ਰਹੇਗਾ॥
Prof. Sahib Singhਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ।ਪਦ ਅਰਥ ਅਉਲੀਏ = ਵਲੀ ਲੋਕ, ਧਾਰਮਿਕ ਆਗੂ।
SikhNet (Spanish)los Pirs, los Profetas y los videntes también.
ਰੋਜਾ ਬਾਗ ਨਿਵਾਜ ਕਤੇਬ; ਵਿਣੁ ਬੁਝੇ. ਸਭ ਜਾਸੀ ॥
rojaa baag nivaaj kateb; vin bujhe. sabh jaasee |
Sant Singh KhalsaFasts, calls to prayer and sacred scriptures - without understanding, all these shall vanish.
Manmohan SinghThe fasting, the call to prayer, the prayer and the Muslim, Christian and Jews religious books; they all shall vanish without knowing the Lord.
Manmohan Singh (Punjabi)ਵਰਤ, ਨਿਮਾਜ਼ ਦਾ ਸੱਦਾ, ਨਮਾਜ਼ ਅਤੇ ਮੁਸਲਮਾਨੀ ਈਸਾਈ ਤੇ ਮੂਸਾਈ ਮਜ਼ਹਬੀ ਗ਼ੰਥ; ਵਾਹਿਗੁਰੂ ਨੂੰ ਜਾਣਨ ਦੇ ਬਗ਼ੈਰ ਸਾਰੇ ਅਲੋਪ ਹੋ ਜਾਣਗੇ।
Fareedkot Teekaਰੋਜਾ ਬਾਂਗ ਤਥਾ ਨਿਵਾਜ ਔ ਕਤੇਬ ਪਰਮੇਸਰ ਕੀ (ਬੁਝੇ) ਗ੍ਯਾਤ ਬਿਨਾਂ ਸਭ ਸ੍ਰਿਸ੍ਟੀ ਚਲੀ ਜਾਵੇਗੀ, ਅਰਥਾਤ ਪਰਮੇਸਰ ਕੇ ਜਾਣੇ ਸੇ ਬਿਨਾਂ ਨਾਸਵੰਤ ਔਰ ਨਿਸਫਲ ਹੈ॥
Prof. Sahib Singhਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।
SikhNet (Spanish)El ayuno, las llamadas a la oración, los Nimaz y los textos occidentales,
ਲਖ ਚਉਰਾਸੀਹ ਮੇਦਨੀ; ਸਭ ਆਵੈ ਜਾਸੀ ॥
lakh chauraaseeh medanee; sabh aavai jaasee |
Sant Singh KhalsaThe 8.4 million species of beings of the earth shall all continue coming and going in reincarnation.
Manmohan SinghAll the eighty four lakhs of existences of the earth, shall continue coming and going.
Manmohan Singh (Punjabi)ਧਰਤੀ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਆਉਂਦੀਆਂ ਅਤੇ ਜਾਂਦੀਆਂ ਰਹਿਣਗੀਆਂ।
Fareedkot Teekaਜੋ ਚੋਰਾਸੀ ਲਖ ਜੂਨ (ਮੇਦਨੀ) ਪ੍ਰਿਥਵੀ, ਭਾਵ ਸ੍ਰਿਸਟੀ ਹੈ ਸਭੀ ਆਵਨੇ ਜਾਨੇ ਵਾਲੀ ਹੈ॥
Prof. Sahib Singhਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ।ਪਦ ਅਰਥ ਮੇਦਨੀ = ਧਰਤੀ।
SikhNet (Spanish)oh nada de esto permanecerá. Así ochenta y cuatro millones de especies de la Tierra que existen,
ਨਿਹਚਲੁ ਸਚੁ ਖੁਦਾਇ ਏਕੁ; ਖੁਦਾਇ ਬੰਦਾ, ਅਬਿਨਾਸੀ ॥੧੭॥
nihachal sach khudaae ek; khudaae bandaa, abinaasee |17|
Sant Singh KhalsaThe One True Lord God is eternal and unchanging. The Lord's slave is also eternal. ||17||
Manmohan SinghImmovable is the One True Lord. The Lord's slave too is eternal.
Manmohan Singh (Punjabi)ਅਹਿੱਲ ਹੈ ਇਕ ਸੱਚਾ ਸੁਆਮੀ, ਸੁਆਮੀ ਦਾ ਗੋਲਾ ਭੀ ਸਦੀਵੀ ਸਥਿਰ ਹੈ।
Fareedkot Teekaਸਚਾ ਏਕ ਖੁਦਾ ਹੀ ਨਿਸਚਲ ਹੈ ਔ ਖੁਦਾਇ ਕਾ ਜੋ (ਬੰਦਾ) ਦਾਸ ਹੈ, ਸੋ ਭੀ ਖੁਦਾਇ ਮੇਂ ਅਭੇਦ ਹੋਣੇ ਕਰਿ ਅਬਨਾਸੀ ਹੈ॥੧੭॥
Prof. Sahib Singhਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥ਪਦ ਅਰਥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ ॥੧੭॥
SikhNet (Spanish)se irán a la nada. Eterno sólo es Dios y también el Ser de Dios. (17)