ੴ

ਸਿੱਖਬਾਣੀ · SikhBani

ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥

baran chihan naahee kichh pekhio daas kaa kul na bichaario
Guru Arjan Dev Ji ਗੁਰੂ ਅਰਜਨ ਦੇਵ ਜੀ · Raag Nat Naaraayan · Ang 979 · 7 lines
Translations

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino, Du-Padas.

ਅਪਨਾ ਜਨੁ; ਆਪਹਿ ਆਪਿ ਉਧਾਰਿਓ ॥

apanaa jan; aapeh aap udhaario |

Sant Singh KhalsaHe Himself saves His humble servant.
Manmohan SinghThe Lord of Himself emancipates His serf.
Manmohan Singh (Punjabi)ਸਾਹਿਬ ਖੁਦ ਹੀ ਆਪਣੇ ਨਫਰ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਆਪਨਾ ਦਾਸ ਆਪ ਹੀ ਉਧਾਰਿਆ ਹੈ॥
Prof. Sahib Singhਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ।

ਪਦ ਅਰਥ ਜਨੁ = ਸੇਵਕ, ਭਗਤ, ਦਾਸ। ਆਪਹਿ ਆਪਿ = ਆਪ ਹੀ ਆਪ। ਉਧਾਰਿਓ = (ਵਿਕਾਰਾਂ ਤੋਂ) ਬਚਾਇਆ ਹੈ।

SikhNet (Spanish)Él Mismo salva a Su humilde Sirviente.

ਆਠ ਪਹਰ ਜਨ ਕੈ ਸੰਗਿ ਬਸਿਓ; ਮਨ ਤੇ. ਨਾਹਿ ਬਿਸਾਰਿਓ ॥੧॥ ਰਹਾਉ ॥

aatth pehar jan kai sang basio; man te. naeh bisaario |1| rahaau |

Sant Singh KhalsaTwenty-four hours a day, He dwells with His humble servant; He never forgets him from His Mind. ||1||Pause||
Manmohan SinghThrough the eight watches of the day, the Lord abides with His slave and from His mind He forsakes him not. Pause.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਸੁਆਮੀ ਆਪਣੇ ਦਾਸ ਦੇ ਨਾਲ ਵਸਦਾ ਹੈ ਅਤੇ ਆਪਣੇ ਚਿੱਤ ਤੋਂ ਉਹ ਉਸ ਨੂੰ ਨਹੀਂ ਭੁਲਾਉਂਦਾ। ਠਹਿਰਾਉ।
Fareedkot Teekaਅਠੇ ਪਹਰ ਦਾਸੋਂ ਕੇ ਸੰਗ ਹੀ ਬਸਿਆ ਹੈ, ਦਾਸੋਂ ਕੋ ਮਨ ਤੇ ਬਿਸਾਰਿਆ ਨਹੀਂ ਹੈ॥੧॥ ਰਹਾਉ ॥
Prof. Sahib Singhਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ ॥੧॥ ਰਹਾਉ ॥

ਪਦ ਅਰਥ ਕੈ ਸੰਗਿ = ਦੇ ਨਾਲ। ਤੇ = ਤੋਂ। ਬਿਸਾਰਿਓ = ਭੁਲਾਇਆ ॥੧॥ ਰਹਾਉ ॥

SikhNet (Spanish)Las veinticuatro horas del día, Él habita con él y nunca lo abandona.

ਬਰਨੁ ਚਿਹਨੁ. ਨਾਹੀ ਕਿਛੁ ਪੇਖਿਓ; ਦਾਸ ਕਾ ਕੁਲੁ. ਨ ਬਿਚਾਰਿਓ ॥

baran chihan. naahee kichh pekhio; daas kaa kul. na bichaario |

Sant Singh KhalsaThe Lord does not look at his color or form; He does not consider the ancestry of His slave.
Manmohan SinghHe minds not his colour and form, nor thinks he of the lineage of His attendant.
Manmohan Singh (Punjabi)ਉਹ ਉਸ ਦੇ ਰੰਗ ਅਤੇ ਸਰੂਪ ਦੀ ਪਰਵਾਹ ਨਹੀਂ ਕਰਦਾ, ਨਾਂ ਹੀ ਉਹ ਆਪਣੇ ਸੇਵਕ ਦੀ ਵੰਸ਼ ਦਾ ਖਿਆਲ ਕਰਦਾ ਹੈ।
Fareedkot Teeka(ਬਰਨੁ) ਭੇਖ (ਚਿਹਨੁ) ਨਿਸ਼ਾਨ ਕੁਛ ਭੀ ਨਹੀਂ ਦੇਖਿਆ ਔ ਅਪਨੇ ਦਾਸ ਕਾ ਕੁਲ ਭੀ ਊਚ ਨੀਚ ਨਹੀਂ ਬੀਚਾਰਿਆ॥
Prof. Sahib Singh(ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ।

ਪਦ ਅਰਥ ਬਰਨੁ = ਰੰਗ। ਚਿਹਨੁ = ਨਿਸ਼ਾਨ, ਰੂਪ। ਪੇਖਿਓ = ਵੇਖਿਆ।

SikhNet (Spanish)El Señor no ve hacia la forma, color o casta de Su Esclavo y confiriendo Su Gracia,

ਕਰਿ ਕਿਰਪਾ. ਨਾਮੁ ਹਰਿ ਦੀਓ; ਸਹਜਿ ਸੁਭਾਇ ਸਵਾਰਿਓ ॥੧॥

kar kirapaa. naam har deeo; sehaj subhaae savaario |1|

Sant Singh KhalsaGranting His Grace, the Lord blesses him with His Name, and embellishes him with intuitive ease. ||1||
Manmohan SinghExtending His mercy, God blesses him with His name and embellishes him instructively.
Manmohan Singh (Punjabi)ਆਪਣੀ ਮਿਹਰ ਧਾਰ ਕੇ, ਵਾਹਿਗੁਰੂ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਅਤੇ ਸੁਤੇ ਸਿੱਧ ਹੀ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ।
Fareedkot Teekaਕਿਰਪਾ ਕਰ ਕੇ ਹਰੀ ਨੇ ਅਪਨਾ ਨਾਮ ਦੀਆ ਹੈ, (ਸਹਜਿ ਸੁਭਾਇ) ਸੁਤੇ ਹੀ ਸਵਾਰ ਲੀਆ ਹੈ॥੧॥
Prof. Sahib Singh(ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥

ਪਦ ਅਰਥ ਕਰਿ = ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਵਾਰਿਓ = ਜੀਵਨ ਸੋਹਣਾ ਬਣਾਇਆ ॥੧॥

SikhNet (Spanish)lo bendice con Su Nombre y lo embellece de forma intuitiva.(1)

ਮਹਾ ਬਿਖਮੁ ਅਗਨਿ ਕਾ ਸਾਗਰੁ; ਤਿਸ ਤੇ ਪਾਰਿ ਉਤਾਰਿਓ ॥

mahaa bikham agan kaa saagar; tis te paar utaario |

Sant Singh KhalsaThe ocean of fire is treacherous and difficult, but he is carried across.
Manmohan SinghExceedingly arduous is the ocean of fire and the Lord ferries him across that.
Manmohan Singh (Punjabi)ਪਰਮ ਕਠਨ ਹੈ ਅੱਗ ਦਾ ਸਮੁੰਦਰ, ਪ੍ਰੰਤੂ ਪ੍ਰਭੂ ਉਸ ਨੂੰ ਉਸ ਤੋਂ ਪਾਰ ਕਰ ਦਿੰਦਾ ਹੈ।
Fareedkot Teekaਬੜਾ ਕਠਨ ਜੋ ਅਗਨੀ ਕਾ ਸਮੁੰਦ੍ਰ ਸੰਸਾਰ ਹੈ, ਉਸ ਤੇ ਪਾਰ ਉਤਾਰ ਦੀਆ ਹੈ॥
Prof. Sahib Singhਹੇ ਨਾਨਕ! (ਆਖ ਕਿ ਇਹ ਜਗਤ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ।

ਪਦ ਅਰਥ ਬਿਖਮੁ = ਔਖਾ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸਾਗਰੁ = ਸਮੁੰਦਰ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)El océano de fuego es traicionero y difícil, pero él es llevado a través.

ਪੇਖਿ ਪੇਖਿ ਨਾਨਕ ਬਿਗਸਾਨੋ; ਪੁਨਹ ਪੁਨਹ ਬਲਿਹਾਰਿਓ ॥੨॥੩॥੪॥

pekh pekh naanak bigasaano; punah punah balihaario |2|3|4|

Sant Singh KhalsaSeeing, seeing Him, Nanak blossoms forth, over and over again, a sacrifice to Him. ||2||3||4||
Manmohan SinghSeeing and perceiving Him, Nanak ever remains in bloom and is again and again a sacrifice into Him.
Manmohan Singh (Punjabi)ਉਸ ਨੂੰ ਵੇਖ ਅਤੇ ਤੱਕ ਕੇ ਨਾਨਕ ਸਦਾ ਹੀ ਖਿੜਾਓ ਅੰਦਰ ਰਹਿੰਦਾ ਹੈ ਅਤੇ ਮੁੜ ਮੁੜ ਕੇ, ਉਸ ਉੱਤੋਂ ਘੋਲੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦੇਖ ਦੇਖ ਕੇ ਪ੍ਰਸੰਨ ਹੂਏ ਹੈਂ, ਇਸੀ ਤੇ ਬਾਰੰਬਾਰ ਮੇਂ ਬਲਿਹਾਰ ਜਾਤਾ ਹੂੰ॥੨॥੪॥
Prof. Sahib Singhਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ ॥੨॥੩॥੪॥

ਪਦ ਅਰਥ ਪੇਖਿ = ਵੇਖ ਕੇ। ਬਿਗਸਾਨੋ = ਖ਼ੁਸ਼ ਹੁੰਦਾ ਹੈ। ਪੁਨਹ ਪੁਨਹ = ਮੁੜ ਮੁੜ ॥੨॥੩॥੪॥

SikhNet (Spanish)Viéndolo Nanak florece y una y otra vez Le ofrece su ser.(2-3-4)
Answers quote the Granth verbatim with Ang citations. AI commentary is not Gurbani and not a religious ruling.