ੴ

ਸਿੱਖਬਾਣੀ · SikhBani

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

maaeaa hoee naaganee jagat rahee lapattaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ ॥

maaeaa hoee naaganee; jagat rahee lapattaae |

Sant Singh KhalsaMaya is a serpent, clinging to the world.
Manmohan SinghMammon is a she-serpent, which is clinging to the world.
Manmohan Singh (Punjabi)ਮਾਇਆ ਇਕ ਸਰਪਣੀ ਹੈ, ਜਿਸ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।
Fareedkot Teekaਮਾਇਆ ਸਰਪਨੀ ਰੂਪ ਹੋ ਰਹੀ ਹੈ ਔਰ ਸੰਸਾਰ ਕੋ ਆਇ ਕਰ ਲਪਟ ਰਹੀ ਹੈ॥
Prof. Sahib Singhਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,

ਪਦ ਅਰਥ ਨਾਗਨੀ = ਸੱਪਣੀ। ਰਹੀ ਲਪਟਾਇ = ਚੰਬੜ ਰਹੀ ਹੈ।

SikhNet (Spanish)Maya es una serpiente hembra; encierra al mundo entero;

ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ॥

eis kee sevaa jo kare; tis hee kau fir khaae |

Sant Singh KhalsaWhoever serves her, she ultimately devours.
Manmohan SinghHe, who performs her service him she ultimately devours.
Manmohan Singh (Punjabi)ਜਿਹੜਾ ਇਸ ਦੀ ਟਹਿਲ ਕਰਦਾ ਹੈ, ਆਖਰਕਾਰ ਇਹ ਉਸ ਨੂੰ ਹੀ ਖਾ ਜਾਂਦੀ ਹੈ।
Fareedkot Teekaਜੋ ਇਸ ਮਾਇਆ ਸਰਪਨੀ ਕੀ ਸੇਵਾ ਕਰਤਾ ਹੈ, ਭਾਵ ਪ੍ਰੀਤ ਵਾ ਸੰਗ੍ਰਹ ਕਰਤਾ ਹੈ, ਤਿਸੀ ਪੁਰਖ ਕੋ ਇਹ (ਖਾਇ) ਖਾਵਤੀ, ਭਾਵ ਦੁਖ ਦੇਤੀ ਹੈ॥
Prof. Sahib Singhਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ।
SikhNet (Spanish)a aquél que la sirve, ella se lo devora.

ਗੁਰਮੁਖਿ ਕੋਈ ਗਾਰੜੂ; ਤਿਨਿ ਮਲਿ ਦਲਿ ਲਾਈ ਪਾਇ ॥

guramukh koee gaararroo; tin mal dal laaee paae |

Sant Singh KhalsaThe Gurmukh is a snake-charmer; he has trampled her and thrown her down, and crushed her underfoot.
Manmohan SinghSome rare Guru-ward is a snake-charmer and he has trampled and crushed her and thrown her under his feet.
Manmohan Singh (Punjabi)ਕੋਈ ਵਿਰਲਾ ਹੀ ਗੁਰੂ-ਪਿਆਰਾ ਸੱਪਾਂ ਦਾ ਮੰਤ੍ਰੀ ਹੈ ਜਿਸ ਨੇ ਇਸ ਨੂੰ ਲਤਾੜ ਅਤੇ ਕੁਚਲ ਕੇ, ਆਪਣੇ ਪੈਰਾਂ ਹੇਠ ਸੁੱਟ ਲਿਆ ਹੈ।
Fareedkot Teekaਸੰਸਾਰ ਮੇਂ ਕੋਈ ਬਿਰਲਾ ਗੁਰਮੁਖ ਮੰਤ੍ਰੀ ਹੈ। ਜਿਸ ਨੇ ਦਲ ਮਲ ਕਰ ਪੈਰੋਂ ਮੇਂ ਲਾਈ, ਭਾਵ ਅਧੀਨ ਕਰੀ ਹੈ॥
Prof. Sahib Singhਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।

ਪਦ ਅਰਥ ਗਾਰੜੂ = ਗਾਰੁੜ-ਮੰਤ੍ਰ ਜਾਣਨ ਵਾਲਾ; ਸੱਪ ਦਾ ਜ਼ਹਰ ਹਟਾਣ ਵਾਲਾ ਮੰਤਰ ਜਾਣਨ ਵਾਲਾ। ਮਲਿ = ਮਲ ਕੇ। ਦਲਿ = ਦਲ ਕੇ। ਮਲਿ ਦਲਿ = ਚੰਗੀ ਤਰ੍ਹਾਂ ਮਲ ਕੇ। ਤਿਨਿ = ਤਿਸ ਨੇ, ਉਸ ਨੇ।

SikhNet (Spanish)Excepcional es el encantador de serpientes, despierto en Dios, que la atrapa abajo de sus pies.

ਨਾਨਕ. ਸੇਈ ਉਬਰੇ; ਜਿ ਸਚਿ ਰਹੇ ਲਿਵ ਲਾਇ ॥੨॥

naanak. seee ubare; ji sach rahe liv laae |2|

Sant Singh KhalsaO Nanak, they alone are saved, who remain lovingly absorbed in the True Lord. ||2||
Manmohan SinghNanak, they alone are saved who remain absorbed in the True Lord's love.
Manmohan Singh (Punjabi)ਨਾਨਕ, ਕੇਵਲ ਉਹੀ ਬਚਦੇ ਹਨ, ਜੋ ਸੱਚੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਮਾਯਾ ਤੇ ਵਹੁ ਪੁਰਸ਼ (ਉਬਰੇ) ਬਚੇ ਹੈਂ, ਜੋ ਸਚੇ ਪਰਮੇਸਰ ਮੇਂ ਬਿਰਤੀ ਲਗਾਇ ਰਹੇ ਹੈਂ॥੨॥
Prof. Sahib Singhਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ॥੨॥
SikhNet (Spanish)Dice Nanak, sólo es salvado aquél que está entonado en la Verdad del Señor. (2)
Answers quote the Granth verbatim with Ang citations. AI commentary is not Gurbani and not a religious ruling.