ੴ

ਸਿੱਖਬਾਣੀ · SikhBani

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

dtaadtee kare pukaar prabhoo sunaaeisee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਢਾਢੀ ਕਰੇ ਪੁਕਾਰ; ਪ੍ਰਭੂ ਸੁਣਾਇਸੀ ॥

dtaadtee kare pukaar; prabhoo sunaaeisee |

Sant Singh KhalsaThe minstrel cries out, and God hears him.
Manmohan SinghThe minstrel utters a cry and the Lord hears.
Manmohan Singh (Punjabi)ਢਾਢੀ ਕੂਕ ਪੁਕਾਰ ਕਰਦਾ ਹੈ ਅਤੇ ਪ੍ਰਭੂ ਸੁਣਦਾ ਹੈ।
Fareedkot Teeka(ਢਾਢੀ) ਜਸ ਕਰਨੇ ਵਾਲਾ ਜਗਿਆਸੂ (ਪੁਕਾਰ) ਬੇਨਤੀ ਕਰ ਪ੍ਰਭੂ ਕੋ ਸੁਨਾਉਤਾ ਹੈ॥
Prof. Sahib Singhਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,

ਪਦ ਅਰਥ ਢਾਢੀ = ਸਿਫ਼ਤ-ਸਾਲਾਹ ਕਰਨ ਵਾਲਾ।

SikhNet (Spanish)El músico canta en la Puerta del Señor y el Señor lo escucha;

ਅੰਦਰਿ ਧੀਰਕ ਹੋਇ; ਪੂਰਾ ਪਾਇਸੀ ॥

andar dheerak hoe; pooraa paaeisee |

Sant Singh KhalsaHe is comforted within his mind, and he obtains the Perfect Lord.
Manmohan SinghWithin his mind is composure and he obtains the Perfect Lord.
Manmohan Singh (Punjabi)ਉਸ ਦੇ ਅੰਤਰ ਆਤਮੇ ਧੀਰਜ ਹੈ ਅਤੇ ਉਹ ਪੂਰਨ ਪ੍ਰਭੂ ਨੂੰ ਪਾ ਲੈਦਾ ਹੈ।
Fareedkot Teekaਜਦ ਪੂਰੇ ਪ੍ਰਭੂ ਕੋ ਪਾਵੈਗਾ ਤਬ ਜਗਿਆਸੂ ਢਾਢੀ ਕੇ (ਅੰਦਰਿ) ਅੰਤਸਕਰਣ ਕੋ (ਧੀਰਕ) ਧੀਰਜ ਹੋਇਗਾ॥
Prof. Sahib Singhਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ।

ਪਦ ਅਰਥ ਧੀਰਕ = ਧੀਰਜ। ਪਾਇਸੀ = ਪਾ ਲਏਗਾ, ਲੱਭ ਲਏਗਾ।

SikhNet (Spanish)su ser interior es confortado y él obtiene al Perfecto Señor.

ਜੋ ਧੁਰਿ ਲਿਖਿਆ ਲੇਖੁ; ਸੇ ਕਰਮ ਕਮਾਇਸੀ ॥

jo dhur likhiaa lekh; se karam kamaaeisee |

Sant Singh KhalsaWhatever destiny is pre-ordained by the Lord, those are the deeds he does.
Manmohan SinghWhatever destiny is writ by the Lord, those deeds he does.
Manmohan Singh (Punjabi)ਜਿਹੜੀ ਭਾਵੀ ਸਾਹਿਬ ਨੇ ਲਿਖੀ ਹੈ, ਓਹੀ ਅਮਲ ਉਹ ਕਮਾਉਂਦਾ ਹੈ।
Fareedkot Teekaਜੋ (ਧੁਰਿ) ਆਦਿ ਸੇ ਮਸਤਕ ਪੁਰ ਲੇਖੁ ਲਿਖਿਆ ਹੈ ਜੀਵ ਸੋ ਕਰਮ ਕਮਾਵਤਾ ਹੈ॥
Prof. Sahib Singhਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ।

ਪਦ ਅਰਥ ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ।

SikhNet (Spanish)Lo que está inscrito por Dios, eso es lo que uno hace. Cuando el Señor es Misericordioso,

ਜਾ ਹੋਵੈ ਖਸਮੁ ਦਇਆਲੁ; ਤਾ ਮਹਲੁ ਘਰੁ ਪਾਇਸੀ ॥

jaa hovai khasam deaal; taa mehal ghar paaeisee |

Sant Singh KhalsaWhen the Lord and Master becomes Merciful, then one obtains the Mansion of the Lord's Presence as his home.
Manmohan SinghWhen the Master becomes merciful them he obtains Master's mansion as his home.
Manmohan Singh (Punjabi)ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਆਪਣੇ ਧਾਮ ਵਜੋਂ ਪਾ ਲੈਂਦਾ ਹੈ।
Fareedkot Teekaਜੋ (ਖਸਮੁ) ਪ੍ਰਭੂ ਦ੍ਯਾਲੂ ਹੋਵੇਗਾ ਤੌ ਪੁਰਸ (ਮਹਲੁ) ਸ੍ਵਰੂਪ ਅਪਨਾ (ਘਰੁ) ਸਰੀਰ ਮੇਂ ਪਾਵੈਗਾ॥
Prof. Sahib Singh(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।
SikhNet (Spanish)uno obtiene la Mansión del Señor como su propio hogar.

ਸੋ ਪ੍ਰਭੁ ਮੇਰਾ ਅਤਿ ਵਡਾ; ਗੁਰਮੁਖਿ ਮੇਲਾਇਸੀ ॥੫॥

so prabh meraa at vaddaa; guramukh melaaeisee |5|

Sant Singh KhalsaThat God of mine is so very great; as Gurmukh, I have met Him. ||5||
Manmohan SinghThat Lord of mine is exceedingly grand and through the Guru is he met.
Manmohan Singh (Punjabi)ਉਹ ਮੈਂਡਾ ਸਾਹਿਬ ਪਰਮ ਵਿਸ਼ਾਲ ਹੈ। ਗੁਰਾਂ ਦੇ ਰਾਹੀਂ ਉਹ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਮੇਰਾ ਪ੍ਰਭੂ ਅਤਿ ਬਡਾ ਹੈ, ਗੁਰਦ੍ਵਾਰੇ ਜਗਿਆਸੂ ਕੋ ਮਿਲਾਇ ਲੇਗਾ॥੫॥
Prof. Sahib Singhਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥
SikhNet (Spanish)Ese Señor mío es Sublime y a través del Guru, Él es obtenido. (5)
Answers quote the Granth verbatim with Ang citations. AI commentary is not Gurbani and not a religious ruling.