ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰ ਸਿਉ. ਚਿਤੁ ਨ ਲਾਇਓ; ਨਾਮੁ. ਨ ਵਸਿਓ ਮਨਿ ਆਇ ॥
satigur siau. chit na laaeo; naam. na vasio man aae |
Sant Singh KhalsaOne who has not focused his consciousness on the True Guru, and into whose mind the Naam does not come
Manmohan SinghHe, who has not fixed his attention on the True Guru, and in whose mind the Name abides not,
Manmohan Singh (Punjabi)ਜਿਸ ਨੇ ਆਪਣੀ ਬਿਰਤੀ ਸੱਚੇ ਗੁਰਾਂ ਦੇ ਨਾਲ ਨਹੀਂ ਜੋੜੀ ਅਤੇ ਜਿਸ ਦੇ ਚਿੱਤ ਅੰਦਰ ਨਾਮ ਨੇ ਆ ਕੇ ਨਿਵਾਸ ਨਹੀਂ ਕੀਤਾ,
Fareedkot Teekaਜਿਸ ਜੀਵ ਨੇ ਸਤਿਗੁਰੋਂ ਸੇ ਚਿਤ ਕੋ ਨਹੀਂ ਲਗਾਇਆ ਹੈ ਔਰ ਨਾਮ ਮਨ ਮੇਂ ਆਇ ਕਰ ਨ ਬਸਾ, ਭਾਵ ਪ੍ਰਾਪਤ ਨਹੀਂ ਭ੍ਯਾ ਹੈ॥
Prof. Sahib Singhਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,ਪਦ ਅਰਥ ਮਨਿ = ਮਨ ਵਿਚ।
SikhNet (Spanish)Aquél que no está entonado con el Verdadero Guru y no eleva al Señor en su mente, maldita es su vida, pues de nada le sirve vivir.
ਧ੍ਰਿਗੁ ਇਵੇਹਾ ਜੀਵਿਆ; ਕਿਆ ਜੁਗ ਮਹਿ ਪਾਇਆ ਆਇ ॥
dhrig ivehaa jeeviaa; kiaa jug meh paaeaa aae |
Sant Singh Khalsacursed is such a life. What has he gained by coming into the world?
Manmohan Singhaccursed is such a life of his. What has he gained by coming into this world.
Manmohan Singh (Punjabi)ਲਾਨ੍ਹਤ ਹੈ ਉਸ ਦੇ ਐਹੋ ਜੇਹੇ ਜੀਵਨ ਨੂੰ। ਇਸ ਸੰਸਾਰ ਵਿੱਚ ਆ ਕੇ ਉਸ ਨੇ ਕੀ ਲਾਭ ਉਠਾਇਆ ਹੈ?
Fareedkot Teekaਤਿਸ ਕਾ ਐਸਾ ਜੀਵਿਆ ਧਿਕਾਰ ਹੈ, ਇਸ ਜੁਗ ਮੇਂ ਆਇ ਕਰ ਤਿਸ ਨੇ ਕਿਆ ਪਾਇਆ ਹੈ ਅਰਥਾਤ ਕੁਛ ਨਹੀਂ ਪਾਯਾ ਹੈ॥☬ਜੇ ਕਹੇ ਮਾਇਆ ਤਾਂ ਪਾਈ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜੁਗ = ਜਨਮ, ਮਨੁੱਖਾ ਜਨਮ।
ਮਾਇਆ ਖੋਟੀ ਰਾਸਿ ਹੈ; ਏਕ ਚਸੇ ਮਹਿ ਪਾਜੁ ਲਹਿ ਜਾਇ ॥
maaeaa khottee raas hai; ek chase meh paaj leh jaae |
Sant Singh KhalsaMaya is false capital; in an instant, its false covering falls off.
Manmohan SinghMammon is the false capital and in an instant its gilding falls off.
Manmohan Singh (Punjabi)ਧਨ-ਦੌਲਤ ਇਕ ਜਾਹਲੀ ਪੂੰਜੀ ਹੈ। ਇਕ ਮੁਹਤ ਵਿੱਚ ਇਸ ਦਾ ਮੁਲੰਮਾ ਉਤਰ ਜਾਂਦਾ ਹੈ।
Fareedkot Teekaਮਾਇਆ ਕੀ (ਰਾਸਿ) ਪੂੰਜੀ ਬਹੁਤ ਖੋਟੀ ਹੈ। ਇਕ ਚਸਾ ਮਾਤ੍ਰ ਮੇਂ ਇਸ ਕਾ (ਪਾਜੁ) ਗੰਢ ਉਤਰ ਜਾਤਾ ਹੈ, ਭਾਵ ਇਹ ਕਿ ਅਨਸਿਥਰ ਹੈ॥
Prof. Sahib Singhਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,ਪਦ ਅਰਥ ਰਾਸਿ = ਪੂੰਜੀ। ਚਸਾ = ਪਹਰ ਦਾ ਵੀਹਵਾਂ ਹਿੱਸਾ। ਪਾਜੁ = ਵਿਖਾਵਾ।
SikhNet (Spanish)Maya es el capital falso; en un instante su verdadera naturaleza es expuesta.
ਹਥਹੁ ਛੁੜਕੀ ਤਨੁ ਸਿਆਹੁ ਹੋਇ; ਬਦਨੁ ਜਾਇ ਕੁਮਲਾਇ ॥
hathahu chhurrakee tan siaahu hoe; badan jaae kumalaae |
Sant Singh KhalsaWhen it slips from his hand, his body turns black, and his face withers away.
Manmohan SinghWhen it slips from man's hand, his body goes black and his face withers away.
Manmohan Singh (Punjabi)ਜਦੋਂ ਇਹ ਬੰਦੇ ਦੇ ਹੱਥੋਂ ਨਿਕਲ ਜਾਂਦੀ ਹੈ, ਉਸ ਦਾ ਸਰੀਰ ਕਾਲਾ ਹੋ ਜਾਂਦਾ ਹੈ ਤੇ ਚਿਹਰਾ ਮੁਰਝਾ ਜਾਂਦਾ ਹੈ।
Fareedkot Teekaਜਿਸ ਕੇ ਹਾਥ ਸੇ ਛੁਟ ਜਾਤੀ ਹੈ ਤਿਸ ਕਾ ਸਰੀਰ ਚਿੰਤਾ ਕਰ ਕੇ ਕਾਲਾ ਹੋ ਜਾਤਾ ਹੈ ਅਰ ਮੁਖ ਕੁਮਲਾਇ ਜਾਤਾ ਹੈ॥
Prof. Sahib Singhਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।ਪਦ ਅਰਥ ਹਥਹੁ ਛੁੜਕੀ = ਹਥੋਂ ਗੁਆਚੀ ਹੋਈ, ਜੇ ਗੁਆਚ ਜਾਏ। ਨੋਟ: 'ਹਥਹੁ ਛੁੜਕੀ' ਵਿਚ 'ਮਾਇਆ ਖੋਟੀ ਰਾਸਿ' ਦਾ ਜ਼ਿਕਰ ਹੈ। ਸੋ, 'ਜੇ ਮਰ ਜਾਏ' ਅਰਥ ਗ਼ਲਤ ਹੈ)। ਬਦਨੁ = (ਸੰ: ਵਦਨ) ਮੂੰਹ।
SikhNet (Spanish)Cuando uno pierde su vida, el cuerpo se oscurece y parece una flor marchita.
ਜਿਨ ਸਤਿਗੁਰ ਸਿਉ ਚਿਤੁ ਲਾਇਆ; ਤਿਨੑ ਸੁਖੁ ਵਸਿਆ ਮਨਿ ਆਇ ॥
jin satigur siau chit laaeaa; tina sukh vasiaa man aae |
Sant Singh KhalsaThose who focus their consciousness on the True Guru - peace comes to abide in their minds.
Manmohan SinghThey, whose attention is fixed on the True Guru, peace comes and abodes within their mind.
Manmohan Singh (Punjabi)ਜਿਨ੍ਹਾਂ ਨੇ ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜੀ ਹੈ, ਆਰਾਮ ਆਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਜਿਨੋਂ ਨੇ ਸਤਗੁਰੋਂ ਸੇ ਚਿਤ ਲਗਾਇਆ ਹੈ, ਤਿਨ ਕੇ ਮਨ ਮੇਂ ਸੁਖ ਆਇ ਬਸਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;
SikhNet (Spanish)La mente de aquéllos que están entonados en el Verdadero Guru, habita en Paz.
ਹਰਿ ਨਾਮੁ ਧਿਆਵਹਿ ਰੰਗ ਸਿਉ; ਹਰਿ ਨਾਮਿ ਰਹੇ ਲਿਵ ਲਾਇ ॥
har naam dhiaaveh rang siau; har naam rahe liv laae |
Sant Singh KhalsaThey meditate on the Name of the Lord with love; they are lovingly attuned to the Name of the Lord.
Manmohan SinghGod's Name they remember with cheer and in the love of God's Name they are absorbed.
Manmohan Singh (Punjabi)ਵਾਹਿਗੁਰੂ ਦਾ ਨਾਮ ਉਹ ਪਿਆਰ ਨਾਲ ਸਿਮਰਦੇ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਵਿੱਚ ਹੀ ਉਹ ਲੀਨ ਰਹਿੰਦੇ ਹਨ।
Fareedkot Teekaਵਹੁ ਗੁਰਮੁਖ (ਰੰਗ) ਪ੍ਰੇਮ ਸੇ ਹਰਿ ਕਾ ਨਾਮ ਧਿਆਉਤੇ ਹੈਂ ਔਰ ਹਰਿ ਨਾਮ ਮੇਂ (ਲਿਵ) ਬ੍ਰਿਤੀ ਲਗਾਇ ਰਹਤੇ ਹੈਂ॥
Prof. Sahib Singhਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।ਪਦ ਅਰਥ ਰੰਗ = ਪਿਆਰ।
SikhNet (Spanish)Ellos habitan en el Nombre del Señor y están entonados sólo en el Nombre del Señor.
ਨਾਨਕ. ਸਤਿਗੁਰ ਸੋ ਧਨੁ ਸਉਪਿਆ; ਜਿ ਜੀਅ ਮਹਿ ਰਹਿਆ ਸਮਾਇ ॥
naanak. satigur so dhan saupiaa; ji jeea meh rahiaa samaae |
Sant Singh KhalsaO Nanak, the True Guru has bestowed upon them the wealth, which remains contained within their hearts.
Manmohan SinghNanak, the True Guru has conferred on them the wealth, which remains contained in their heart.
Manmohan Singh (Punjabi)ਨਾਨਕ, ਸੱਚੇ ਗੁਰਾਂ ਨੇ ਉਨ੍ਹਾਂ ਨੂੰ ਉਹ ਦੌਲਤ ਬਖਸ਼ੀ ਹੈ, ਜੋ ਉਨ੍ਹਾਂ ਦੇ ਦਿਲ ਵਿੱਚ ਵਸੀ ਰਹਿੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਗੁਰੋਂ ਨੇ ਸੋ ਹਰਿ ਨਾਮ ਧਨ ਦੀਆ ਹੈ, ਜੋ (ਜੀਅ) ਅੰਤਸਕਰਣ ਮੇਂ ਸਮਾਇ ਰਹਾ ਹੈ॥
Prof. Sahib Singhਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;ਪਦ ਅਰਥ ਸਤਿਗੁਰ ਸਉਪਿਆ = ਗੁਰੂ ਨੂੰ ਸੌਂਪਿਆ (ਵੇਖੋ, ਸੰਪ੍ਰਦਾਨ ਕਾਰਕ, 'ਗੁਰਬਾਣੀ ਵਿਆਕਰਣ' ਪੰਨਾ ੭੭ ਤੇ ੩੯੫)। ਜੀਅ ਮਹਿ = ਜਿੰਦ ਵਿਚ।
SikhNet (Spanish)Dice Nanak, el Verdadero Guru nos bendice con tales Riquezas, que son engarzadas en nuestra misma Alma.
ਰੰਗੁ ਤਿਸੈ ਕਉ ਅਗਲਾ; ਵੰਨੀ ਚੜੈ ਚੜਾਇ ॥੧॥
rang tisai kau agalaa; vanee charrai charraae |1|
Sant Singh KhalsaThey are imbued with supreme love; its color increases day by day. ||1||
Manmohan SinghThey are blessed with the supreme love of the Lord whose tint increases day by day.
Manmohan Singh (Punjabi)ਉਨ੍ਹਾਂ ਨੂੰ ਪ੍ਰਭੂ ਦੀ ਪਰਮ ਪ੍ਰੀਤ ਦੀ ਦਾਤ ਪ੍ਰਾਪਤ ਹੋਈ ਹੈ, ਜਿਸ ਦੀ ਰੰਗਤ ਰੋਜ਼-ਬਰੋਜ਼ ਵਧੇਰੇ ਹੁੰਦੀ ਜਾਂਦੀ ਹੈ।
Fareedkot Teekaਤਿਸ ਗੁਰਮੁਖੋਂ ਕੋ ਹਰਿ ਨਾਮ ਰੰਗ (ਅਗਲਾ) ਬਹੁਤ ਪ੍ਰਾਪਤ ਹੋਤਾ ਹੈ ਅਰ (ਵੰਨੀ), ਭਾਵ ਭੂਮਕਾ ਰੂਪ ਰੰਗ ਕਾ ਜਿਸ ਕੋ ਚਢਾਉ ਚਢਤਾ ਹੈ ਅਰਥਾਤ ਵਹੁ ਸਪਤਮ ਭੂਮਕਾ ਤਕ ਪ੍ਰਾਪਤ ਹੋਤਾ ਹੈ॥੧॥
Prof. Sahib Singh(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥ਪਦ ਅਰਥ ਅਗਲਾ = ਬਹੁਤਾ। ਵੰਨੀ = ਰੰਗ ॥੧॥
SikhNet (Spanish)Entonces somos envueltos por un maravilloso Éxtasis, fundidos en el Amor del Señor y teñidos con Su Color. (1)