ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਆਪਨ ਤਨੁ ਨਹੀ; ਜਾ ਕੋ ਗਰਬਾ ॥
aapan tan nahee; jaa ko garabaa |
Sant Singh KhalsaThe body which you are so proud of, does not belong to you.
Manmohan SinghO man! thine is not the body on which thou takes pride.
Manmohan Singh (Punjabi)ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।
Fareedkot Teekaਜਿਸ ਸਰੀਰ ਕਾ ਗਰਬ ਕਰਤਾ ਹੈ, ਸੋ ਅਪਨਾ ਨਹੀਂ॥
Prof. Sahib Singh(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ।ਪਦ ਅਰਥ ਤਨੁ = ਸਰੀਰ। ਜਾ ਕੋ = ਜਿਸ ਦਾ। ਗਰਬਾ = ਅਹੰਕਾਰ।
SikhNet (Spanish)El cuerpo, del cual estamos orgullosos, no es nuestro,
ਰਾਜ ਮਿਲਖ ਨਹੀ ਆਪਨ ਦਰਬਾ ॥੧॥
raaj milakh nahee aapan darabaa |1|
Sant Singh KhalsaPower, property and wealth are not yours. ||1||
Manmohan SinghEmpire property, and wealth are not thine.
Manmohan Singh (Punjabi)ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।
Fareedkot Teekaਰਾਜ ਔਰ (ਮਿਲਖ) ਜਾਗੀਰ ਪੁਨਾ ਧਨ ਭੀ ਅਪਨਾ ਨਹੀਂ॥੧॥
Prof. Sahib Singhਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ॥੧॥ਪਦ ਅਰਥ ਮਿਲਖ = ਜ਼ਮੀਨ। ਦਰਬਾ = {द्रव्य} ਧਨ ॥੧॥
SikhNet (Spanish)ni tierras, ni propiedades, ni el dinero que llamamos propio. (1)
ਆਪਨ ਨਹੀ; ਕਾ ਕਉ ਲਪਟਾਇਓ ॥
aapan nahee; kaa kau lapattaaeo |
Sant Singh KhalsaThey are not yours, so why do you cling to them?
Manmohan SinghThey are not thine, why clingest thou to them then?
Manmohan Singh (Punjabi)ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?
Fareedkot Teekaਹੇ ਭਾਈ! ਅਪਨਾ ਤੋ ਕੁਛ ਨਹੀਂ ਫਿਰ ਕਿਸ ਵਾਸਤੇ ਤੈਨੇ ਮਨੁ ਲੰਪਟ ਕੀਤਾ ਹੈ॥
Prof. Sahib Singh(ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ।ਪਦ ਅਰਥ ਕਾ ਕਉ = ਕਿਸ ਨੂੰ? ਲਪਟਾਇਓ = ਚੰਬੜਿਆ ਹੋਇਆ, ਮੋਹ ਕਰ ਰਿਹਾ।
SikhNet (Spanish)Si todo esto no es nuestro, ¿por qué nos aferramos a ello?
ਆਪਨ ਨਾਮੁ; ਸਤਿਗੁਰ ਤੇ ਪਾਇਓ ॥੧॥ ਰਹਾਉ ॥
aapan naam; satigur te paaeo |1| rahaau |
Sant Singh KhalsaOnly the Naam, the Name of the Lord, is yours; it is received from the True Guru. ||1||Pause||
Manmohan SinghThe Name alone is thine and this thou shalt receive from the True Guru. Pause.
Manmohan Singh (Punjabi)ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।
Fareedkot Teekaਅਪਨਾ ਤੋ ਨਾਮ ਹੈ ਪਰੰਤੂ ਜਿਸ ਨੇ ਪਾਯਾ ਹੈ ਸਤਿਗੁਰੋਂ ਸੇ ਪਾਇਆ ਹੈ॥੧॥ ਰਹਾਉ ॥
Prof. Sahib Singh(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ॥੧॥ ਰਹਾਉ ॥ਪਦ ਅਰਥ ਤੇ = ਤੋਂ ॥੧॥ ਰਹਾਉ ॥
SikhNet (Spanish)El Nombre del Señor es nuestro, Mismo que recibimos a través del Guru. (1-Pausa)
ਸੁਤ ਬਨਿਤਾ; ਆਪਨ ਨਹੀ ਭਾਈ ॥
sut banitaa; aapan nahee bhaaee |
Sant Singh KhalsaChildren, spouse and siblings are not yours.
Manmohan SinghThe sons, wife and brothers are not thine.
Manmohan Singh (Punjabi)ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।
Fareedkot Teekaਪੁਤ੍ਰ ਇਸਤ੍ਰੀ ਭਾਈ ਅਪਨਾ ਨਹੀਂ॥
Prof. Sahib Singhਪੁੱਤਰ, ਇਸਤ੍ਰੀ, ਭਰਾ, (ਇਹਨਾਂ ਵਿਚੋਂ ਕੋਈ ਆਪਣਾ ਨਹੀਂ)ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ।
SikhNet (Spanish)Pero no nuestros hijos, esposa o hermanos,
ਇਸਟ ਮੀਤ; ਆਪ ਬਾਪੁ ਨ ਮਾਈ ॥੨॥
eisatt meet; aap baap na maaee |2|
Sant Singh KhalsaDear friends, mother and father are not yours. ||2||
Manmohan SinghThine are not the dear friends, father and mother,
Manmohan Singh (Punjabi)ਪਿਆਰੇ ਦੋਸਤ ਪਿਤਾ ਅਤੇ ਮਾਤਾ ਤੇਰੇ ਆਪਣੇ ਨਹੀਂ!
Fareedkot Teeka(ਇਸਟ) ਪਿਆਰੇ ਮਿਤ੍ਰ ਪਿਤਾ ਮਾਤਾ ਭੀ ਅਪਨੇ ਨਹੀਂ॥੨॥
Prof. Sahib Singhਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ॥੨॥ਪਦ ਅਰਥ ਇਸਟ = ਪਿਆਰੇ। ਆਪ = ਆਪਣਾ। ਮਾਈ = ਮਾਂ ॥੨॥
SikhNet (Spanish)ni tampoco nuestro padre, madre, amigos u otros objetos de amor.(2)
ਸੁਇਨਾ ਰੂਪਾ; ਫੁਨਿ ਨਹੀ ਦਾਮ ॥
sueinaa roopaa; fun nahee daam |
Sant Singh KhalsaGold, silver and money are not yours.
Manmohan SinghGold, Silver and rupees are not thine.
Manmohan Singh (Punjabi)ਸੋਨਾ ਚਾਂਦੀ ਅਤੇ ਰੁਪਏ ਤੇਰੇ ਨਹੀਂ।
Fareedkot Teekaਸੁਇਨਾ ਰੁਪਾ ਪੁਨਾ ਦਾਮ ਭੀ ਨਹੀਂ॥
Prof. Sahib Singh(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ।ਪਦ ਅਰਥ ਰੂਪਾ = ਚਾਂਦੀ। ਫੁਨਿ = ਭੀ। ਦਾਮ = ਦੌਲਤ।
SikhNet (Spanish)Ni tampoco el oro, la plata y otras riquezas,
ਹੈਵਰ ਗੈਵਰ; ਆਪਨ ਨਹੀ ਕਾਮ ॥੩॥
haivar gaivar; aapan nahee kaam |3|
Sant Singh KhalsaFine horses and magnificent elephants are of no use to you. ||3||
Manmohan SinghThe fine horses and beauteous elephants are not of any avail to thee.
Manmohan Singh (Punjabi)ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।
Fareedkot Teeka(ਹੈ) ਘੋੜੇ (ਵਰ) ਸ੍ਰੇਸਟ ਤਥਾ (ਗੈਵਰ) ਸ੍ਰੇਸਟ ਹਾਥੀ ਅਪਨੇ ਕਾਮ ਨਹੀਂ॥੩॥
Prof. Sahib Singhਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ॥੩॥ਪਦ ਅਰਥ ਹੈਵਰ = {हय-वर, ਹਯ ਵਰ} ਵਧੀਆ ਘੋੜੇ। ਗੈਵਰ = {गज-वर} ਵਧੀਆ ਹਾਥੀ ॥੩॥
SikhNet (Spanish)ni tampoco bellos caballos, ni elefantes nos sirven. (3)
ਕਹੁ ਨਾਨਕ; ਜੋ ਗੁਰਿ ਬਖਸਿ ਮਿਲਾਇਆ ॥
kahu naanak; jo gur bakhas milaaeaa |
Sant Singh KhalsaSays Nanak, those whom the Guru forgives, meet with the Lord.
Manmohan SinghSays Nanak whom the Guru pardons, him, he unites with the Lord.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਜਿਸ ਨੂੰ ਗੁਰੂ ਜੀ ਮਾਫ ਕਰ ਦਿੰਦੇ ਹਨ, ਉਸ ਨੂੰ ਉਹ ਸਾਈਂ ਨਾਲ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਨੇ ਬਖਸ਼ ਕਰ ਹਰੀ ਕੋ ਮਿਲਾ ਦੀਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ,ਪਦ ਅਰਥ ਜੋ = ਜਿਸ ਨੂੰ। ਗੁਰਿ = ਗੁਰੂ ਨੇ। ਬਖਸਿ = ਬਖ਼ਸ਼ਸ਼ ਕਰ ਕੇ।
SikhNet (Spanish)Oh, dice Nanak, a quien el Guru bendice con su Gracia,
ਤਿਸ ਕਾ ਸਭੁ ਕਿਛੁ; ਜਿਸ ਕਾ ਹਰਿ ਰਾਇਆ ॥੪॥੩੭॥੧੦੬॥
tis kaa sabh kichh; jis kaa har raaeaa |4|37|106|
Sant Singh KhalsaEverything belongs to those who have the Lord as their King. ||4||37||106||
Manmohan SinghEverything belongs to him whose Lord is God, the King.
Manmohan Singh (Punjabi)ਹਰ ਵਸਤ ਉਸ ਦੀ ਮਲਕੀਅਤ ਹੈ ਜਿਸ ਦਾ ਸੁਆਮੀ ਵਾਹਿਗੁਰੂ ਪਾਤਸ਼ਾਹ ਹੈ।
Fareedkot Teekaਔਰ ਜਿਸ ਕਾ ਨਿਹਚਾ ਹਰੀ ਰਾਜਾ ਮੇਂ ਹੂਆ ਹੈ ਤਿਸ ਪੁਰਸ਼ ਕਾ ਸਭ ਕਿਛੁ ਸਫਲ ਹੈ, ਵਾ ਪਰਮੇਸਰ ਰੂਪੁ ਹੋਣੇ ਕਰ ਸਭੁ ਕੁਛ ਓਸਦਾ ਹੈ॥੪॥੩੭॥੧੦੬॥
Prof. Sahib Singhਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ॥੪॥੩੭॥੧੦੬॥ਪਦ ਅਰਥ ਤਿਸ ਕਾ, ਜਿਸ ਕਾ = {ਲਫ਼ਜ਼ 'ਤਿਸੁ' 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ} ॥੪॥
SikhNet (Spanish)a él le pertenece todo, porque él pertenece al Señor, el Rey de reyes. (4-37-106)