ਕਵਨ ਗੁਨੁ; ਜੋ ਤੁਝੁ ਲੈ ਗਾਵਉ ॥
kavan gun; jo tujh lai gaavau |
Sant Singh KhalsaWhat is that virtue, by which I may sing of You?
Manmohan SinghWhat is the virtue, by acquiring. which, I may sing Thine praises?
Manmohan Singh (Punjabi)ਕਿਹੜੀ ਨੇਕੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮੈਂ ਤੇਰਾ ਜੱਸ ਗਾਇਨ ਕਰਾਂ?
Fareedkot Teekaਹੇ ਪਾਰਬ੍ਰਹਮ! ਜੋ ਗੁਨ ਲੈ ਕਰ ਤੇਰੇ ਜਸ ਕੋ ਗਾਵਾਂ ਸੋ ਕਵਨੁ ਹੈ?
Prof. Sahib Singhਹੇ ਪਾਰਬ੍ਰਹਮ ਪ੍ਰਭੂ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤ-ਸਾਲਾਹ ਕਰਾਂ,ਪਦ ਅਰਥ ਤੁਝੁ = ਤੈਨੂੰ। ਤੁਝੁ ਗਾਵਉ = ਮੈਂ ਤੇਰੀ ਸਿਫ਼ਤਿ-ਸਾਲਾਹ ਕਰਾਂ।
SikhNet (Spanish)¿Qué méritos Tuyos, oh Señor, podría yo cantar?
ਕਵਨ ਬੋਲ; ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥
kavan bol; paarabraham reejhaavau |1| rahaau |
Sant Singh KhalsaWhat is that speech, by which I may please the Supreme Lord God? ||1||Pause||
Manmohan SinghWhat speech is that, O Lofty Lord by which I may please Thee? Pause.
Manmohan Singh (Punjabi)ਹੇ ਉਚੇ ਸਾਹਿਬ! ਉਹ ਬਾਣੀ ਕਿਹੜੀ ਹੈ, ਜਿਸ ਨਾਲ ਮੈਂ ਤੈਨੂੰ ਪਰਸੰਨ ਕਰ ਲਵਾਂ? ਠਹਿਰਾਉ।
Fareedkot Teekaਔਰ ਵਹੁ ਬਚਨ ਕੌਨ ਸਾ ਹੈ, ਹੇ ਪਾਰਬ੍ਰਹਮ! ਜਿਸ ਕਰ ਤੇਰੇ ਕੋ (ਰੀਝਾਵਉ) ਪ੍ਰਸਿੰਨ ਕਰਾਂ?
Prof. Sahib Singhਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ॥੧॥ ਰਹਾਉ ॥ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਰੀਝਾਵਉ = ਮੈਂ (ਤੈਨੂੰ) ਪ੍ਰਸੰਨ ਕਰਾਂ ॥੧॥ ਰਹਾਉ ॥
SikhNet (Spanish)¿Cuáles son las palabras que Te complacen? (1-Pausa)
ਕਵਨ ਸੁ ਪੂਜਾ; ਤੇਰੀ ਕਰਉ ॥
kavan su poojaa; teree krau |
Sant Singh KhalsaWhat worship service shall I perform for You?
Manmohan SinghWhat is that worship of Thine that I may perform?
Manmohan Singh (Punjabi)ਉਹ ਕਿਹੜੀ ਉਪਾਸਨਾ ਹੈ ਜਿਹੜੀ ਮੈਂ ਤੇਰੀ ਕਰਾਂ?
Fareedkot Teekaਔਰ ਤੇਰੀ ਕੌਨ ਸੀ ਮੂਰਤੀ ਕੀ ਵਾ ਕਿਸ ਪ੍ਰਕਾਰ ਕੀ ਪੂਜਾ ਕਰਉਂ?
Prof. Sahib Singhਹੇ ਪਾਰਬ੍ਰਹਮ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ)?
SikhNet (Spanish)¿De qué forma Te puedo alabar?
ਕਵਨ ਸੁ ਬਿਧਿ; ਜਿਤੁ ਭਵਜਲ ਤਰਉ ॥੨॥
kavan su bidh; jit bhavajal trau |2|
Sant Singh KhalsaHow can I cross over the terrifying world-ocean? ||2||
Manmohan SinghWhat device is that, by which, I may cross the terrible ocean?
Manmohan Singh (Punjabi)ਉਹ ਕਿਹੜਾ ਢੰਗ ਹੈ, ਜਿਸ ਦੁਆਰਾ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਵਾਂ?
Fareedkot Teekaਪੁਨਾ ਵਹੁ ਬਿਧੀ ਕਵਨ ਹੈ ਜਿਸ ਕਰ ਸੰਸਾਰ ਸਮੁਦ੍ਰ ਸੇ ਤਰ ਜਾਵਾਂ॥੨॥
Prof. Sahib Singhਹੇ ਪ੍ਰਭੂ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ? ॥੨॥ਪਦ ਅਰਥ ਬਿਧਿ = ਤਰੀਕਾ। ਜਿਤੁ = ਜਿਸ ਦੀ ਰਾਹੀਂ। ਤਰਉ = ਤਰਉਂ, ਮੈਂ ਪਾਰ ਲੰਘਾਂ ॥੨॥
SikhNet (Spanish)¿De qué forma podría ser llevado a través del mar de las existencias? (2)
ਕਵਨ ਤਪੁ; ਜਿਤੁ ਤਪੀਆ ਹੋਇ ॥
kavan tap; jit tapeea hoe |
Sant Singh KhalsaWhat is that penance, by which I may become a penitent?
Manmohan SinghWhat is that penance, by which I may become a penitent?
Manmohan Singh (Punjabi)ਉਹ ਕਿਹੜੀ ਤਪੱਸਿਆਂ ਹੈ, ਜਿਸ ਦੁਆਰਾ ਮੈਂ ਤਪੱਸਵੀ ਹੋ ਜਾਵਾਂ?
Fareedkot Teekaਔਰ ਵਹੁ ਕੌਨ ਸਾ ਤਪੁ ਹੈ ਜਿਸ ਕਰ ਤਪੀਆ ਹੋਵਾਂ॥
Prof. Sahib Singhਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ)?
SikhNet (Spanish)¿Cuál es la austeridad que me puede volver austero?
ਕਵਨੁ ਸੁ ਨਾਮੁ; ਹਉਮੈ ਮਲੁ ਖੋਇ ॥੩॥
kavan su naam; haumai mal khoe |3|
Sant Singh KhalsaWhat is that Name, by which the filth of egotism may be washed away? ||3||
Manmohan SinghWhat is that Name by which the filth of pride is washed away?
Manmohan Singh (Punjabi)ਉਹ ਕਿਹੜਾ ਨਾਮ ਹੈ ਜਿਸ ਦੁਆਰਾ ਹੰਗਤਾ ਦੀ ਮਲੀਨਤਾ ਧੋਤੀ ਜਾਂਦੀ ਹੈ?
Fareedkot Teekaਤਥਾ ਵਹੁ ਨਾਮ ਕੌਨ ਸਾ ਹੈ ਜਿਸ ਕਰ ਹੰਕਾਰ ਰੂਪੀ ਮੈਲ ਦੂਰ ਕਰਾਂ॥ ਪਿਛਲੀਆਂ ਸਭ ਤੁਕਾਂ ਵਾ ਪ੍ਰਸ਼ਨਾਂ ਦਾ ਭਾਵ ਏਹ ਹੈ ਕਿ ਹੇ ਪਰਮੇਸਰ ਤੇਰੇ ਗੁਨ ਬੋਲ ਅਸਤੋਤ੍ਰ ਮੇਂ ਭਾਵ ਹੈ, ਰੂਪ ਅਰੁ ਜੋਗ ਪੂਜਾ ਬਿਧੀਆਂ ਤਪ ਨਾਮ ਬਿਅੰਤ ਹੈ, ਤਾਂ ਤੇ ਕਿਸ ਕਰ ਪ੍ਰਸ਼ਨ ਕਰਾਂ ਸਭ ਕਾ ਸਿਧਾਂਤ ਏਹੁ ਹੈ॥੩॥
Prof. Sahib Singhਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ? ॥੩॥ਪਦ ਅਰਥ ਮਲੁ = ਮੈਲ। ਖੋਇ = ਦੂਰ ਕਰੇ ॥੩॥
SikhNet (Spanish)¿Cuál es el Nombre que lava y limpia la impureza de mi ego? (3)
ਗੁਣ ਪੂਜਾ ਗਿਆਨ ਧਿਆਨ; ਨਾਨਕ. ਸਗਲ ਘਾਲ ॥
gun poojaa giaan dhiaan; naanak. sagal ghaal |
Sant Singh KhalsaVirtue, worship, spiritual wisdom, meditation and all service, O Nanak,
Manmohan SinghThe fruit of virtue, adoration Divine comprehension, meditation, and all service is obtained by him,
Manmohan Singh (Punjabi)ਨੇਕੀ ਉਪਾਸ਼ਨਾ ਬ੍ਰਹਮ-ਗਿਆਤ, ਸਿਮਰਨ ਅਤੇ ਸਮੂਹ-ਸੇਵਾ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣ ਪੂਜਾਂ ਤਥਾ ਗਿਆਨ ਔਰ ਧਿਆਨ ਜਾਣੋਂ, ਤਿਸ ਕੀ ਸਭ ਘਾਲ ਘਾਲੀ ਗਈ॥
Prof. Sahib Singhਹੇ ਨਾਨਕ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ),ਪਦ ਅਰਥ ਘਾਲ = ਮਿਹਨਤ।
SikhNet (Spanish)Los méritos de la Virtud, Alabanza, Sabiduría, Meditación y acciones Piadosas, pertenecen a aquél que tiene la Gracia del Señor.
ਜਿਸੁ ਕਰਿ ਕਿਰਪਾ; ਸਤਿਗੁਰੁ ਮਿਲੈ ਦਇਆਲ ॥੪॥
jis kar kirapaa; satigur milai deaal |4|
Sant Singh Khalsaare obtained from the True Guru, when, in His Mercy and Kindness, He meets us. ||4||
Manmohan Singhwhom the kind True Guru kindly meets.
Manmohan Singh (Punjabi)ਜਿਸਨੂੰ ਮਾਇਆਵਾਨ ਸੱਚੇ ਗੁਰੂ ਜੀ ਮਿਹਰਬਾਨੀ ਕਰਕੇ ਮਿਲ ਪੈਂਦੇ ਹਨ।
Fareedkot Teekaਹੇ ਦ੍ਯਾਲ! ਤੇਰੀ ਕ੍ਰਿਪਾ ਕਰ ਕੇ ਜਿਸ ਕੋ ਸਤਿਗੁਰੂ ਮਿਲੈ॥੪॥
Prof. Sahib Singhਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ ॥੪॥ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਕਰਿ = ਕਰ ਕੇ ॥੪॥
SikhNet (Spanish)Él conoce al Guru, al Benévolo y Verdadero Uno.(4)
ਤਿਸ ਹੀ ਗੁਨੁ; ਤਿਨ ਹੀ ਪ੍ਰਭੁ ਜਾਤਾ ॥
tis hee gun; tin hee prabh jaataa |
Sant Singh KhalsaThey alone receive this merit, and they alone know God,
Manmohan SinghHe alone receives merit, and He alone understands the Lord.
Manmohan Singh (Punjabi)ਕੇਵਲ ਓਹੀ ਉਤਕ੍ਰਿਸ਼ਟਤਾ ਪਾਉਂਦਾ ਹੈ, ਅਤੇ ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ,
Fareedkot Teekaਤਿਸਹੀ ਮੇਂ ਸੁਭ ਗੁਨ ਹੈਂ ਹੇ ਪ੍ਰਭੂ! ਤਿਨਹੀ ਤੇਰੇ ਕੋ ਜਾਣਿਆ ਹੈ॥
Prof. Sahib Singhਉਸੇ ਦੀ ਹੀ ਕੀਤੀ ਹੋਈ ਸਿਫ਼ਤ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ,ਪਦ ਅਰਥ ਤਿਸ ਹੀ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਤਿਨ ਹੀ = ਤਿਨਿ ਹੀ {ਲਫ਼ਜ਼ 'ਤਿਨਿ' ਦੀ ਿ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਉਸ ਨੇ ਹੀ।
SikhNet (Spanish)Sólo él recibe el Mérito, sólo a él se le revela el Señor,
ਜਿਸ ਕੀ ਮਾਨਿ ਲੇਇ; ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥
jis kee maan lee; sukhadaataa |1| rahaau doojaa |36|105|
Sant Singh Khalsawho are approved by the Giver of peace. ||1||Second Pause||36||105||
Manmohan SinghWhose devotion, the Giver of peace approves. Pause Second.
Manmohan Singh (Punjabi)ਜਿਸ ਦੀ ਭਗਤੀ ਆਰਾਮ ਬਖਸ਼ਣਹਾਰ ਪ੍ਰਵਾਨ ਕਰ ਲੈਂਦਾ ਹੈ। ਠਹਿਰਾਉ ਦੂਜਾ।
Fareedkot Teekaਹੇ ਸੁਖਦਾਤਾ ਵਾਹਿਗੁਰੂ! ਜਿਸ ਕੀ ਸੇਵਾ, ਭਾਵ ਗੁਨ ਰੂਪ ਧ੍ਯਾਨ ਜੋਗ ਤਪ ਆਦਿ ਕੀਏ ਓਹੀ ਸਫਲੇ ਹੈਂ ਜਿਸ ਕੇ ਤੂੰ ਮਾਨ ਲੇਤਾ ਹੈਂ॥੩੬॥੧੦੫॥
Prof. Sahib Singh(ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ॥੧॥ਰਹਾਉ ਦੂਜਾ॥੩੬॥੧੦੫॥
SikhNet (Spanish)a quien el Dador de Paz, el Dios, aprueba. (1-Segunda pausa-36-105)