ੴ

ਸਿੱਖਬਾਣੀ · SikhBani

ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥

gur ke charan aoopar mere maathe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 187 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਗੁਰ ਕੇ ਚਰਣ; ਊਪਰਿ ਮੇਰੇ ਮਾਥੇ ॥

gur ke charan; aoopar mere maathe |

Sant Singh KhalsaI place the Guru's Feet on my forehead,
Manmohan SinghThe Guru's feet are on my forehead.
Manmohan Singh (Punjabi)ਗੁਰਾਂ ਦੇ ਪੈਰ ਮੇਰੇ ਮੱਥੇ ਉਤੇ ਹਨ।
Fareedkot Teekaਯਾਂ ਤੇ ਗੁਰੋਂ ਕੇ ਚਰਣ ਮੇਰੇ ਮਾਥੇ ਕੇ ਊਪਰ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਚਰਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ,
SikhNet (Spanish)Los Pies del Guru están en mi frente,

ਤਾ ਤੇ ਦੁਖ ਮੇਰੇ; ਸਗਲੇ ਲਾਥੇ ॥੧॥

taa te dukh mere; sagale laathe |1|

Sant Singh Khalsaand all my pains are gone. ||1||
Manmohan SinghWherefore all my distresses have departed.
Manmohan Singh (Punjabi)ਇਸ ਕਰਕੇ ਮੇਰੀਆਂ ਸਾਰੀਆ ਤਕਲੀਫ਼ਾਂ ਦੂਰ ਹੋ ਗਈਆਂ ਹਨ।
Fareedkot Teekaਤਿਸ ਕਰ ਕੇ ਮੇਰੇ ਸਭ ਦੁਖ ਲਹ ਗਏ ਹੈਂ॥੧॥
Prof. Sahib Singhਉਹਨਾਂ ਦੀ ਬਰਕਤਿ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੧॥

ਪਦ ਅਰਥ ਤਾ ਤੇ = ਉਹਨਾਂ (ਚਰਨਾਂ ਦੀ) ਬਰਕਤਿ ਨਾਲ। ਸਗਲੇ = ਸਾਰੇ ॥੧॥

SikhNet (Spanish)y de esta forma todas mis aflicciones se han ido. (1)

ਸਤਿਗੁਰ ਅਪੁਨੇ ਕਉ; ਕੁਰਬਾਨੀ ॥

satigur apune kau; kurabaanee |

Sant Singh KhalsaI am a sacrifice to my True Guru.
Manmohan SinghUnto my True Guru I am a sacrifice.
Manmohan Singh (Punjabi)ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਅਪਨੇ ਸਤਿਗੁਰੋਂ ਕੇ ਊਪਰ ਸੇ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਕਉ = ਨੂੰ, ਤੋਂ। ਕੁਰਬਾਨੀ = ਸਦਕੇ।

SikhNet (Spanish)Ofrezco mi ser en sacrificio al Verdadero Guru,

ਆਤਮ ਚੀਨਿ; ਪਰਮ ਰੰਗ ਮਾਨੀ ॥੧॥ ਰਹਾਉ ॥

aatam cheen; param rang maanee |1| rahaau |

Sant Singh KhalsaI have come to understand my soul, and I enjoy supreme bliss. ||1||Pause||
Manmohan Singh(Through whom) I have understood myself and enjoy the Supreme bliss. Pause.
Manmohan Singh (Punjabi)(ਜਿਨ੍ਹਾਂ ਦੇ ਰਾਹੀਂ) ਮੈਂ ਆਪਣੇ ਆਪ ਨੂੰ ਸਮਝ ਲਿਆ ਹੈ, ਅਤੇ ਮਹਾਨ ਪਰਸੰਨਤਾ ਨੂੰ ਭੋਗਦਾ ਹਾਂ। ਠਹਿਰਾਉ।
Fareedkot Teekaਜਿਨ ਕੀ ਕਿਰਪਾ ਸੇ ਆਤਮਾ ਕੋ ਜਾਨ ਕਰ ਪਰਮ ਅਨੰਦ ਮਾਨੀਤਾ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ ॥੧॥ ਰਹਾਉ ॥

ਪਦ ਅਰਥ ਆਤਮੁ = ਆਪਣੇ ਆਪ ਨੂੰ, ਆਤਮਕ ਜੀਵਨ ਨੂੰ। ਚੀਨਿ = ਪਰਖ ਕੇ। ਪਰਮ = ਸਭ ਤੋਂ ਉੱਚਾ। ਮਾਨੀ = ਮੈਂ ਮਾਣਦਾ ਹਾਂ ॥੧॥ ਰਹਾਉ ॥

SikhNet (Spanish)a través del Cual examino mi ser, y me regocijo en Éxtasis.(1-Pausa)

ਚਰਣ ਰੇਣੁ; ਗੁਰ ਕੀ ਮੁਖਿ ਲਾਗੀ ॥

charan ren; gur kee mukh laagee |

Sant Singh KhalsaI have applied the dust of the Guru's Feet to my face,
Manmohan SinghThe dust of Guru's feet has daubed my face,
Manmohan Singh (Punjabi)ਗੁਰਾਂ ਦੇ ਚਰਨਾ ਦੀ ਖ਼ਾਕ ਮੇਰੇ ਚਿਹਰੇ ਨੂੰ ਲਗ ਗਈ ਹੈ,
Fareedkot Teekaਮੇਰੇ ਮੁਖ ਪਰ ਗੁਰੋਂ ਕੀ ਚਰਨ ਧੂੜ ਲਾਗੀ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ,

ਪਦ ਅਰਥ ਰੇਣੁ = ਧੂੜਿ। ਮੁਖਿ = ਮੂੰਹ ਉਤੇ, ਮੱਥੇ ਉਤੇ।

SikhNet (Spanish)Me froto el Polvo de los Pies del Guru en mi frente,

ਅਹੰਬੁਧਿ; ਤਿਨਿ ਸਗਲ ਤਿਆਗੀ ॥੨॥

ahanbudh; tin sagal tiaagee |2|

Sant Singh Khalsawhich has removed all my arrogant intellect. ||2||
Manmohan Singhand that has wholly removed my haughty intellect.
Manmohan Singh (Punjabi)ਅਤੇ ਉਸ ਨੇ ਮੇਰੀ ਹੰਕਾਰੀ ਮਤ ਸਮੂਹ ਨਵਿਰਤ ਕਰ ਦਿਤੀ ਹੈ।
Fareedkot Teekaਤਿਸ ਕਰ ਮੈਨੇ ਅਹੰਬੁਧਿ ਸੰਪੂਰਨ ਤਿਆਗ ਦਈ ਹੈ॥੨॥
Prof. Sahib Singhਉਸ ਨੇ ਆਪਣੀ ਸਾਰੀ ਹਉਮੈ (ਪੈਦਾ ਕਰਨ ਵਾਲੀ) ਬੁੱਧੀ ਤਿਆਗ ਦਿੱਤੀ ॥੨॥

ਪਦ ਅਰਥ ਅਹੰਬੁਧਿ = 'ਹਉ ਹਉ' ਕਰਨ ਵਾਲੀ ਅਕਲ। ਤਿਨਿ = ਉਸ (ਮਨੁੱਖ) ਨੇ ॥੨॥

SikhNet (Spanish)y así me deshago de mi egocéntrica actitud. (2)

ਗੁਰ ਕਾ ਸਬਦੁ; ਲਗੋ ਮਨਿ ਮੀਠਾ ॥

gur kaa sabad; lago man meetthaa |

Sant Singh KhalsaThe Word of the Guru's Shabad has become sweet to my mind,
Manmohan SinghThe Guru's hymns have become sweet unto my mind.
Manmohan Singh (Punjabi)ਗੁਰਾਂ ਦੀ ਬਾਣੀ ਮੇਰੇ ਚਿੱਤ ਨੂੰ ਮਿੱਠੀ ਲਗ ਗਈ ਹੈ!
Fareedkot Teekaਯਾਂ ਤੇ ਗੁਰੋਂ ਕਾ ਉਪਦੇਸ ਮਨ ਮੇਂ ਮੀਠਾ ਲਾਗਾ ਹੈ॥
Prof. Sahib Singh(ਹੇ ਭਾਈ!) ਗੁਰੂ ਦਾ ਸ਼ਬਦ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)Amo dulcemente al Guru,

ਪਾਰਬ੍ਰਹਮੁ; ਤਾ ਤੇ ਮੋਹਿ ਡੀਠਾ ॥੩॥

paarabraham; taa te mohi ddeetthaa |3|

Sant Singh Khalsaand I behold the Supreme Lord God. ||3||
Manmohan SinghThe Supreme Lord I have beheld, therefore.
Manmohan Singh (Punjabi)ਸ਼ਰੋਮਣੀ ਸਾਹਿਬ, ਇਸ ਕਰਕੇ, ਮੈਂ ਵੇਖ ਲਿਆ ਹੈ।
Fareedkot Teekaਤਿਸੀ ਕਰ (ਮੋਹਿ) ਮੈਨੇ ਪਾਰਬ੍ਰਹਮ ਕੋ ਦੇਖਾ ਹੈ॥੩॥
Prof. Sahib Singhਉਸ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਦਰਸਨ ਕਰ ਰਿਹਾ ਹਾਂ ॥੩॥

ਪਦ ਅਰਥ ਤਾ ਤੇ = ਉਸ ਦੀ ਬਰਕਤਿ ਨਾਲ। ਮੋਹਿ = ਮੈਂ ॥੩॥

SikhNet (Spanish)y veo entonces al Supremo Señor.(3)

ਗੁਰੁ ਸੁਖਦਾਤਾ; ਗੁਰੁ ਕਰਤਾਰੁ ॥

gur sukhadaataa; gur karataar |

Sant Singh KhalsaThe Guru is the Giver of peace; the Guru is the Creator.
Manmohan SinghThe Guru is the giver of peace, and Guru the Creator,
Manmohan Singh (Punjabi)ਗੁਰੂ ਆਰਾਮ ਦੇਨਹਾਰ ਹੈ ਅਤੇ ਗੁਰੂ ਹੀ ਸਿਰਜਣਹਾਰ ਹੈ।
Fareedkot Teekaਤਾਂ ਤੇ ਗੁਰੂ ਹੀ ਸੁਖ ਦੇਣੇ ਵਾਲਾ ਹੈ ਗੁਰੂ ਹੀ ਕਰਤਾਰ ਰੂਪ ਹੈ॥
Prof. Sahib Singhਹੇ ਨਾਨਕ! (ਆਖ-ਮੇਰੇ ਵਾਸਤੇ) ਗੁਰੂ (ਹੀ ਸਾਰੇ) ਸੁਖਾਂ ਦਾ ਦੇਣ ਵਾਲਾ ਹੈ, ਗੁਰੂ ਕਰਤਾਰ (ਦਾ ਰੂਪ) ਹੈ।
SikhNet (Spanish)El Guru es el Dador de Paz; el Guru es Dios, el Creador;

ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥

jeea praan naanak gur aadhaar |4|38|107|

Sant Singh KhalsaO Nanak, the Guru is the Support of the breath of life and the soul. ||4||38||107||
Manmohan SinghThe Guru is the support of Nanak's soul and his very life.
Manmohan Singh (Punjabi)ਨਾਨਕ ਦੀ ਆਤਮਾ ਅਤੇ ਜਿੰਦ-ਜਾਨ ਦਾ ਗੁਰੂ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਾਂ ਤੇ ਜੀਵ ਔਰ ਪ੍ਰਾਣੋਂ ਕਾ ਆਸਰਾ ਗੁਰੂ ਹੀ ਹੈ॥੪॥੩੮॥੧੦੭॥
Prof. Sahib Singhਗੁਰੂ ਮੇਰੀ ਜਿੰਦ ਦਾ ਸਹਾਰਾ ਹੈ, ਗੁਰੂ ਮੇਰੇ ਪ੍ਰਾਣਾਂ ਦਾ ਸਹਾਰਾ ਹੈ ॥੪॥੩੮॥੧੦੭॥

ਪਦ ਅਰਥ ਜੀਅ ਆਧਾਰੁ = ਜਿੰਦ ਦਾ ਆਸਰਾ। ਪ੍ਰਾਣ ਆਧਾਰੁ = ਪ੍ਰਾਣਾਂ ਦਾ ਆਸਰਾ ॥੪॥

SikhNet (Spanish)y, para Nanak, el Guru es la respiración vital de su vida.(4-38-107)
Answers quote the Granth verbatim with Ang citations. AI commentary is not Gurbani and not a religious ruling.