ੴ

ਸਿੱਖਬਾਣੀ · SikhBani

Ang 742

Sri Guru Granth Sahib · Raag Soohee · 5 shabads, 54 lines
Translations
Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਦਰਸਨੁ ਦੇਖਿ ਜੀਵਾ; ਗੁਰ ਤੇਰਾ ॥

darasan dekh jeevaa; gur teraa |

Sant Singh KhalsaGazing upon the Blessed Vision of Your Darshan, I live.
Manmohan SinghO my Guru, I live seeing thine vision.
Manmohan Singh (Punjabi)ਹੇ ਮੇਰੇ ਗੁਰਦੇਵ! ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ।
Fareedkot Teekaਹੇ ਪੂਜਨੇ ਯੋਗ੍ਯ! ਤੇਰਾ ਦਰਸਨ ਦੇਖ ਕੇ ਮੈਂ ਜੀਵਾਂ॥
Prof. Sahib Singhਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।

ਪਦ ਅਰਥ ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ!

SikhNet (Spanish)Vivo teniendo la Visión de Tu Darshan, oh mi Dios,

ਪੂਰਨ ਕਰਮੁ ਹੋਇ; ਪ੍ਰਭ ਮੇਰਾ ॥੧॥

pooran karam hoe; prabh meraa |1|

Sant Singh KhalsaMy karma is perfect, O my God. ||1||
Manmohan SinghLike this my destiny is completed, O Lord.
Manmohan Singh (Punjabi)ਇਸ ਤਰ੍ਹਾਂ ਮੇਰੇ ਭਾਗ ਮੁਕੰਮਲ ਹੋ ਗਏ ਹਨ, ਹੋ ਸੁਆਮੀ!
Fareedkot Teekaਹੇ ਪ੍ਰਭੂ! ਇਸੀ ਤੇ ਮੇਰਾ ਕਰਮ ਪੂਰਨ ਅਰਥਾਤ ਸਫਲਾ ਹੋਵੇਗਾ॥੧॥
Prof. Sahib Singhਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ॥੧॥

ਪਦ ਅਰਥ ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ! ॥੧॥

SikhNet (Spanish)así mi Karma es Perfecto. (1)

ਇਹ ਬੇਨੰਤੀ ਸੁਣਿ, ਪ੍ਰਭ ਮੇਰੇ ॥

eih benantee sun, prabh mere |

Sant Singh KhalsaPlease, listen to this prayer, O my God.
Manmohan SinghHear this my supplication, O my Lord.
Manmohan Singh (Punjabi)ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ, ਹੇ ਮੇਰੇ ਸਾਹਿਬ!
Fareedkot Teekaਹੇ ਮੇਰੇ ਪ੍ਰਭੂ! ਏਹ ਮੇਰੀ ਬੇਨਤੀ ਸੁਣ॥
Prof. Sahib Singhਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Escucha mi Alabanza, oh Señor,

ਦੇਹਿ ਨਾਮੁ; ਕਰਿ ਅਪਣੇ ਚੇਰੇ ॥੧॥ ਰਹਾਉ ॥

dehi naam; kar apane chere |1| rahaau |

Sant Singh KhalsaPlease bless me with Your Name, and make me Your chaylaa, Your disciple. ||1||Pause||
Manmohan SinghBless me with Thy Name and make me Thy slave. Pause.
Manmohan Singh (Punjabi)ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਆਪਣਾ ਗੋਲਾ ਬਣਾ ਲੈ। ਠਹਿਰਾਉ।
Fareedkot Teekaਹਮਾਰੇ ਕੋ ਅਪਨੇ ਦਾਸ ਜਾਨ ਕਰ ਨਾਮ ਕਾ ਸਿਮਰਣ ਦੇਵੋ॥੧॥ ਰਹਾਉ ॥
Prof. Sahib Singh(ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼ ॥੧॥ ਰਹਾਉ ॥

ਪਦ ਅਰਥ ਕਰਿ = ਬਣਾ ਕੇ। ਚੇਰੇ = ਸੇਵਕ ॥੧॥ ਰਹਾਉ ॥

SikhNet (Spanish)bendíceme con Tu Nombre y conviérteme en Tu Chela, en Tu Discípulo. (1-Pausa)

ਅਪਣੀ ਸਰਣਿ ਰਾਖੁ; ਪ੍ਰਭ ਦਾਤੇ ॥

apanee saran raakh; prabh daate |

Sant Singh KhalsaPlease keep me under Your Protection, O God, O Great Giver.
Manmohan SinghMy Beneficent Lord, keep Thou me under Thine protection.
Manmohan Singh (Punjabi)ਮੇਰੇ ਦਾਤਾਰ ਸੁਆਮੀ, ਤੂੰ ਮੈਨੂੰ ਆਪਣੀ ਪਨਾਹ ਹੇਠਾਂ ਰੱਖ।
Fareedkot Teekaਹੇ ਪ੍ਰਭੂ ਸਰਬ ਕੇ ਦਾਤੇ! ਮੈਨੂੰ ਅਪਨੀ ਸਰਨ ਮੇਂ ਰਖ॥
Prof. Sahib Singhਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ।

ਪਦ ਅਰਥ ਦਾਤੇ = ਹੇ ਸਭ ਦਾਤਾਂ ਦੇਣ ਵਾਲੇ!

SikhNet (Spanish)Consérvame en Tu Refugio, oh Señor Compasivo.

ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਤੇ ॥੨॥

gur prasaad; kinai viralai jaate |2|

Sant Singh KhalsaBy Guru's Grace, a few people understand this. ||2||
Manmohan SinghBy Guru's grace, some rare person understands Thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਪੁਰਸ਼ ਹੀ ਤੈਨੂੰ ਸਮਝਦਾ ਹੈ।
Fareedkot Teekaਆਪ ਗੁਰੋਂ ਕੀ ਕ੍ਰਿਪਾ ਕਰ ਕੇ ਕਿਸੇ ਵਿਰਲੇ ਨੇ ਜਾਤੇ ਹੋ, ਭਾਵ ਗੁਰੋਂ ਕੀ ਕ੍ਰਿਪਾ ਸੇ ਆਪ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੨॥

ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ ॥੨॥

SikhNet (Spanish)Oh Dios, extraordinario es aquél que te ha concebido por la Gracia del Guru.(2)

ਸੁਨਹੁ ਬਿਨਉ; ਪ੍ਰਭ ਮੇਰੇ ਮੀਤਾ ॥

sunahu binau; prabh mere meetaa |

Sant Singh KhalsaPlease hear my prayer, O God, my Friend.
Manmohan SinghO Lord, my friend, hear Thou my supplication.
Manmohan Singh (Punjabi)ਹੇ ਮੇਰੇ ਮਿੱਤਰ ਸੁਆਮੀ! ਤੂੰ ਮੇਰੀ ਪ੍ਰਾਰਥਨਾ ਸੁਣ।
Fareedkot Teekaਹੇ ਪ੍ਰਭੂ ਮੇਰੇ ਮਿਤ੍ਰ! ਮੇਰੀ ਬੇਨਤੀ ਸੁਨੋ॥
Prof. Sahib Singhਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ,

ਪਦ ਅਰਥ ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ!

SikhNet (Spanish)Escucha mi oración, oh mi Amigo,

ਚਰਣ ਕਮਲ ਵਸਹਿ; ਮੇਰੈ ਚੀਤਾ ॥੩॥

charan kamal vaseh; merai cheetaa |3|

Sant Singh KhalsaMay Your Lotus Feet abide within my consciousness. ||3||
Manmohan SinghMay Thine lotus feet abide within my mind.
Manmohan Singh (Punjabi)ਤੇਰੇ ਕੰਵਲ-ਰੂਪੀ ਚਰਨ ਮੇਰੇ ਹਿਰਦੇ ਅੰਦਰ ਨਿਵਾਸ ਕਰਨ।
Fareedkot Teekaਆਪ ਕੇ ਚਰਨ ਕਮਲ ਮੇਰੇ ਚਿਤ ਮੇਂ ਨਿਵਾਸ ਕਰੈਂ॥੩॥
Prof. Sahib Singh(ਮੇਹਰ ਕਰ! ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ ॥੩॥

ਪਦ ਅਰਥ ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ ॥੩॥

SikhNet (Spanish)para que así el Loto de Tus Pies sea enaltecido en mi mente. (3)

ਨਾਨਕੁ; ਏਕ ਕਰੈ ਅਰਦਾਸਿ ॥

naanak; ek karai aradaas |

Sant Singh KhalsaNanak makes one prayer:
Manmohan SinghNanak makes one prayer,
Manmohan Singh (Punjabi)ਨਾਨਕ ਇਕ ਬੇਨਤੀ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਏਕ ਏਹੀ ਬੇਨਤੀ ਕਰਤਾ ਹੂੰ॥
Prof. Sahib Singh(ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ,

ਪਦ ਅਰਥ ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ।

SikhNet (Spanish)La única oración de Nanak es:

ਵਿਸਰੁ ਨਾਹੀ; ਪੂਰਨ ਗੁਣਤਾਸਿ ॥੪॥੧੮॥੨੪॥

visar naahee; pooran gunataas |4|18|24|

Sant Singh Khalsamay I never forget You, O perfect treasure of virtue. ||4||18||24||
Manmohan Singhthat I may not forget Thee, O Thou the Perfect Treasure of virtues.
Manmohan Singh (Punjabi)ਕਿ ਮੈਂ ਮੈਨੂੰ ਨਾਂ ਭੁੱਲਾਂ, ਹੇ ਤੂੰ ਨੇਕੀਆਂ ਦੇ ਮੁਕੰਮਲ ਖਜਾਨੇ।
Fareedkot Teekaਹੇ ਪਰੀ ਪੂਰਨ ਗੁਣੋਂ ਕੇ ਸਮੁੰਦ੍ਰ ਵਾਹਗੁਰੂ! ਤੂੰ ਹਮਾਰੇ ਕੋ ਨਾ ਵਿਸਰ ॥੪॥੧੮॥੨੪॥☬ਸਰਬ ਸੰਬੰਧੀ ਰੂਪ ਪਰਮੇਸਰ ਕੋ ਕਹਿ ਕਰ ਉਸਤਤੀ ਕਰਤੇ ਹੈਂ:
Prof. Sahib Singhਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ ॥੪॥੧੮॥੨੪॥

ਪਦ ਅਰਥ ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ! ॥੪॥੧੮॥੨੪॥

SikhNet (Spanish)oh Tesoro de Virtud, no me abandones. (4-18-24)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਮੀਤੁ ਸਾਜਨੁ ਸੁਤ ਬੰਧਪ ਭਾਈ ॥

meet saajan sut bandhap bhaaee |

Sant Singh KhalsaHe is my friend, companion, child, relative and sibling.
Manmohan SinghThe Lord is my friend, intimate, son, kinsman and brother.
Manmohan Singh (Punjabi)ਪ੍ਰਭੂ ਮੇਰਾ ਦੋਸਤ, ਯਾਰ, ਪੁੱਤਰ, ਸਨਬੰਧੀ ਅਤੇ ਭਰਾ ਹੈ।
Fareedkot Teekaਮਿਤਰ, ਸਜਨ, ਪੁਤ੍ਰ ਔ ਸੰਬੰਧੀ ਔ ਭ੍ਰਾਤਾ ਰੂਪ ਹੈ॥
Prof. Sahib Singhਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।

ਪਦ ਅਰਥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ।

SikhNet (Spanish)Mi Señor es mi amigo, mi pariente, mi hermano y mi hijo.

ਜਤ ਕਤ ਪੇਖਉ; ਹਰਿ ਸੰਗਿ ਸਹਾਈ ॥੧॥

jat kat pekhau; har sang sahaaee |1|

Sant Singh KhalsaWherever I look, I see the Lord as my companion and helper. ||1||
Manmohan SinghWherever I see, I see God as my comrade and helper there.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਨੂੰ ਆਪਣਾ ਸੰਗੀ ਅਤੇ ਸਹਾਇਕ ਵੇਖਦਾ ਹਾਂ।
Fareedkot Teekaਔਰ ਜਹਾ ਕਹਾਂ ਦੇਖਤਾ ਹੂੰ ਹਰੀ ਹੀ ਸੰਗੀ ਹੋ ਕੇ ਮੇਰਾ ਸਹਾਈ ਹੋਤਾ ਹੈ॥੧॥
Prof. Sahib Singhਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥

ਪਦ ਅਰਥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਵੇਖਦਾ ਹਾਂ। ਸੰਗਿ = ਨਾਲ। ਸਹਾਈ = ਮਦਦਗਾਰ ॥੧॥

SikhNet (Spanish)Donde sea que veo, Lo veo a Él brindándome compañía por siempre. (1)

ਜਤਿ ਮੇਰੀ ਪਤਿ ਮੇਰੀ; ਧਨੁ ਹਰਿ ਨਾਮੁ ॥

jat meree pat meree; dhan har naam |

Sant Singh KhalsaThe Lord's Name is my social status, my honor and wealth.
Manmohan SinghGod's Name is my caste, my honour and riches.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੀ ਜਾਤ, ਮੇਰੀ ਪਤਿ ਆਬਰੂ ਅਤੇ ਦੌਲਤ ਹੈ।
Fareedkot Teekaਮੇਰੀ ਜਾਤੀ ਤੇ ਮੇਰੀ ਪਤ ਔ ਧਨ ਭੀ ਹਰਿ ਨਾਮ ਹੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ।

ਪਦ ਅਰਥ ਜਤਿ = ਜਾਤਿ। ਪਤਿ = ਇੱਜ਼ਤ।

SikhNet (Spanish)El Nombre del Señor, Jar, Jar, es mi Casta, mi Honor y mi Riqueza;

ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥

sookh sehaj aanand bisaraam |1| rahaau |

Sant Singh KhalsaHe is my pleasure, poise, bliss and peace. ||1||Pause||
Manmohan SinghTherewith I obtain comfort, poise bliss and peace. Pause.
Manmohan Singh (Punjabi)ਉਸ ਨਾਲ ਮੈਨੂੰ ਸੁਖ, ਅਡੁਲਤਾ, ਪ੍ਰਸੰਨਤਾ ਅਤੇ ਆਰਾਮ ਪਰਾਪਤ ਹੁੰਦੇ ਹਨ। ਠਹਿਰਾਉ।
Fareedkot Teekaਜਿਸ ਹਰੀ ਨਾਮ ਤੇ ਆਤਮ ਸੁਖ ਕੀ ਪ੍ਰਾਪਤੀ ਹੂਈ ਹੈ ਅਰ ਔਰੋਂ ਕੋ ਭੀ ਆਤਮਾਨੰਦ ਮੇਂ ਹਮ ਇਸਥਤੀ ਦੇਤੇ ਹੈਂ॥੧॥ ਰਹਾਉ ॥
Prof. Sahib Singh(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥

ਪਦ ਅਰਥ ਬਿਸਰਾਮ = ਸ਼ਾਂਤੀ ॥੧॥ ਰਹਾਉ ॥

SikhNet (Spanish)es mi Felicidad, mi Equilibrio y mi Paz. (1-Pausa)

ਪਾਰਬ੍ਰਹਮੁ ਜਪਿ; ਪਹਿਰਿ ਸਨਾਹ ॥

paarabraham jap; pahir sanaah |

Sant Singh KhalsaI have strapped on the armor of meditation on the Supreme Lord God.
Manmohan SinghI have put on the coat of arms of the meditation of the Transcendent of the Transcendent Lord.
Manmohan Singh (Punjabi)ਮੈਂ ਪਰਮ ਪ੍ਰਭੂ ਦੇ ਸਿਮਰਨ ਦੀ ਸੰਜੋਅ ਪਾਈ ਹੋਈ ਹੈ। ਕ੍ਰੋੜਾਂ ਹੀ ਸ਼ਸਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
Fareedkot Teekaਪਾਰਬ੍ਰਹਮ ਕਾ ਜੋ ਜਪ ਹੈ ਹਮਨੇ ਏਹ ਸੰਜੋਇ ਪਹਰੀ ਹੈ॥
Prof. Sahib Singhਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ।

ਪਦ ਅਰਥ ਜਪਿ = ਜਪਿਆ ਕਰ। ਪਹਿਰਿ = ਪਹਿਨੀ ਰੱਖ। ਸਨਾਹ = {संनाह} ਸੰਜੋਅ।

SikhNet (Spanish)Me he puesto la Armadura de la Meditación del Señor

ਕੋਟਿ ਆਵਧ; ਤਿਸੁ ਬੇਧਤ ਨਾਹਿ ॥੨॥

kott aavadh; tis bedhat naeh |2|

Sant Singh KhalsaIt cannot be pierced, even by millions of weapons. ||2||
Manmohan SinghMillion of weapons can pierce it not.
Manmohan Singh (Punjabi)ਕ੍ਰੋੜਾਂ ਹੀ ਸ਼ਸ਼ਤਰ ਇਸ ਨੂੰ ਵਿੰਨ੍ਹ ਨਹੀਂ ਸਕਦੇ।
Fareedkot Teekaਖੋਟੇ ਬਚਨ ਰੂਪ (ਕੋਟਿ ਆਵਧ) ਕ੍ਰੋੜਾਂ ਹੀ ਸਸਤ੍ਰ ਤਿਸ ਕਰ ਕੇ ਹਮ ਕੋ ਬੇਧਤੇ ਨਹੀਂ ਹੈਂ॥੨॥
Prof. Sahib Singhਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥

ਪਦ ਅਰਥ ਕੋਟਿ = ਕ੍ਰੋੜਾਂ। ਆਵਧ = {आयुध} ਹਥਿਆਰ। ਤਿਸੁ = ਉਸ (ਸਨਾਹ) ਨੂੰ। ਬੇਧਤ = ਵਿੰਨ੍ਹਦੇ ॥੨॥

SikhNet (Spanish)y ahora ni millones de armas la pueden penetrar.(2)

ਹਰਿ ਚਰਨ ਸਰਣ; ਗੜ ਕੋਟ ਹਮਾਰੈ ॥

har charan saran; garr kott hamaarai |

Sant Singh KhalsaThe Sanctuary of the Lord's Feet is my fortress and battlement.
Manmohan SinghThe refuge of the Lord's feet is my fortress death's myrmidon can demolish it not.
Manmohan Singh (Punjabi)ਪ੍ਰਭੂ ਦੇ ਚਰਨਾਂ ਦੀ ਪਨਾਹ ਮੇਰਾ ਕਿਲ੍ਹਾ ਅਤੇ ਫਸੀਲ ਹੈ।
Fareedkot Teekaਹਰਿ ਕੇ ਚਰਣੋਂ ਕੀ ਜੋ ਸਰਣ ਹੈ ਏਹੀ ਹਮਾਰੇ ਕਿਲੇ ਕੋਟ ਹੈ॥
Prof. Sahib Singhਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ।

ਪਦ ਅਰਥ ਗੜ = ਕਿਲ੍ਹੇ। ਕੋਟ = ਕਿਲ੍ਹੇ। ਹਮਾਰੈ = ਮੇਰੇ ਵਾਸਤੇ।

SikhNet (Spanish)Los Pies del Señor son mi Refugio y mi Fortaleza,

ਕਾਲੁ ਕੰਟਕੁ ਜਮੁ; ਤਿਸੁ ਨ ਬਿਦਾਰੈ ॥੩॥

kaal kanttak jam; tis na bidaarai |3|

Sant Singh KhalsaThe Messenger of Death, the torturer, cannot demolish it. ||3||
Manmohan SinghThe torturer death's myrmidon can demolish it not.
Manmohan Singh (Punjabi)ਦੁਖਦਾਈ ਮੌਤ ਦਾ ਫਰਿਸ਼ਤਾ ਇਸ ਨੂੰ ਢਾਅ ਨਹੀਂ ਸਕਦਾ।
Fareedkot Teekaਸਮਾਂ ਪਾਇ ਕਰ ਕੇ (ਕੰਟਕੁ) ਦੁਖਦਾਈ ਜੋ ਜਮ ਹੈ, ਸੋ ਤਿਸ ਕਰ ਹਮਾਰੇ ਕੋ ਮਾਰਤਾ ਨਹੀਂ॥੩॥
Prof. Sahib Singhਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥

ਪਦ ਅਰਥ ਕੰਟਕੁ = ਕੰਡਾ (ਦੁਖਦਾਈ)। ਬਿਦਾਰੈ = ਨਾਸ ਕਰਦਾ ॥੩॥

SikhNet (Spanish)que ni aún el punzón de la muerte me puede atravesar, ni Yama me puede dominar.(3)

ਨਾਨਕ ਦਾਸ ਸਦਾ ਬਲਿਹਾਰੀ ॥

naanak daas sadaa balihaaree |

Sant Singh KhalsaSlave Nanak is forever a sacrifice
Manmohan SinghSlave Nanak is ever a sacrifice unto,
Manmohan Singh (Punjabi)ਗੋਲਾ ਨਾਨਕ ਸਦੀਵ ਹੀ ਘੋਲੀ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤਿਸ ਕੇ ਸਦਾ ਬਲਿਹਾਰ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ
SikhNet (Spanish)Nanak, el Sirviente del Señor, ofrece su ser siempre en sacrificio a Él

ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥

sevak sant raajaa raam muraaree |4|19|25|

Sant Singh Khalsato the selfless servants and Saints of the Sovereign Lord, the Destroyer of ego. ||4||19||25||
Manmohan Singhthe attendants and saints of the sovereign Lord, the Enemy of ego.
Manmohan Singh (Punjabi)ਹੰਕਾਰ ਦੇ ਵੈਰੀ ਪਾਤਿਸ਼ਾਹ ਪਰਮੇਸ਼ਰ ਦੇ ਟਹਿਲੂਆਂ ਅਤੇ ਸਾਧੂਆਂ ਉਤੋਂ।
Fareedkot Teekaਜਿਸ ਰਾਜਾ ਰਾਮ ਮੁਰਾਰੀ ਕੇ ਸੰਤ ਜਨ ਦਾਸ ਹੋ ਰਹੇ ਹੈਂ॥੪॥੧੯॥੨੫॥☬ਮੱਧਮ ਸਖੀ ਕਨਿਸ੍ਟ ਸਖੀ ਕੋ ਉਤਮ ਸਖੀ ਪਾਸ ਜਾਣੇ ਕਾ ਉਪਦੇਸ਼ ਕਰਤੀ ਹੈ:
Prof. Sahib Singhਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥

ਪਦ ਅਰਥ ਰਾਜਾ ਰਾਮ = ਹੇ ਪ੍ਰਭੂ ਪਾਤਿਸ਼ਾਹ। ਮੁਰਾਰੀ = {ਮੁਰ-ਅਰਿ} ਪ੍ਰਭੂ ॥੪॥੧੯॥੨੫॥

SikhNet (Spanish)a Él y hacia aquellos que son los Santos del Señor, sí, Sus Esclavos.(4-19-25)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗੁਣ ਗੋਪਾਲ ਪ੍ਰਭ ਕੇ; ਨਿਤ ਗਾਹਾ ॥

gun gopaal prabh ke; nit gaahaa |

Sant Singh KhalsaWhere the Glorious Praises of God, the Lord of the world are continually sung,
Manmohan SinghWhere are sung ever the praises of Lord, the world-Cherisher,
Manmohan Singh (Punjabi)ਜਿਥੇ ਸਦਾ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ,
Fareedkot Teekaਗੁਣ ਸਮ੍ਰਥ ਗੋਪਾਲ ਕੇ ਨਿਤ ਹੀ ਗਾਵੀਏ॥
Prof. Sahib Singhਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ।

ਪਦ ਅਰਥ ਗਾਹਾ = ਗਾਵੀਏ।

SikhNet (Spanish)Ahí en donde las Alabanzas

ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥

anad binod mangal sukh taahaa |1|

Sant Singh Khalsathere is bliss, joy, happiness and peace. ||1||
Manmohan Singhthere are happiness, joyous plays, bliss and comfort.
Manmohan Singh (Punjabi)ਉਥੇ ਪਰਸੰਨਤਾ, ਖੁਸ਼ੀ ਦੀਆਂ ਖੇਡਾਂ, ਪਰਮ ਆਨੰਦ ਅਤੇ ਆਰਾਮ ਹੈ।
Fareedkot Teeka(ਅਨਦ) ਆਤਮ ਸੁਖ (ਬਿਨੋਦ) ਤਮਾਸੇ, ਭਾਵ ਰਾਮ ਕ੍ਰਿਸ੍ਨਾਦਿਕ ਅਵਤਾਰੋਂ ਕੀ ਕਥਾ ਔ ਉਤਸਾਹ ਤੇ ਬਿਹਾਰਕ ਸੁਖ ਸਭ ਤਹਾਂ ਹੀ ਹੈਂ॥੧॥
Prof. Sahib Singh(ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੧॥

ਪਦ ਅਰਥ ਬਿਨੋਦ = ਖ਼ੁਸ਼ੀ। ਤਾਹਾ = ਉਹਨਾਂ ਨੂੰ ॥੧॥

SikhNet (Spanish)del Señor son cantadas, (1)

ਚਲੁ ਸਖੀਏ; ਪ੍ਰਭੁ ਰਾਵਣ ਜਾਹਾ ॥

chal sakhee; prabh raavan jaahaa |

Sant Singh KhalsaCome, O my companions - let us go and enjoy God.
Manmohan SinghCome, O my mate, let us go to enjoy our Lord.
Manmohan Singh (Punjabi)ਆ, ਮੇਰੀ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਾਣਨ ਲਈ ਜਾਈਏ।
Fareedkot Teekaਹੇ ਸਖੀ! ਚਲ ਪ੍ਰਭੂ ਕਾ ਅਨੰਦ ਭੋਗਣੇ ਕੋ ਚਲੀਏ॥
Prof. Sahib Singhਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ,

ਪਦ ਅਰਥ ਸਖੀਏ = ਹੇ ਸਹੇਲੀਏ! ਰਾਵਣ ਜਾਹਾ = ਸਿਮਰਨ ਵਾਸਤੇ ਚੱਲੀਏ।

SikhNet (Spanish)Ve, oh mi compañero, vayamos a gozar de la Unión con nuestro Señor

ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥

saadh janaa kee charanee paahaa |1| rahaau |

Sant Singh KhalsaLet us fall at the feet of the holy, humble beings. ||1||Pause||
Manmohan SinghLet us repair to the feet of the pious persons. Pause.
Manmohan Singh (Punjabi)ਆਓ ਆਪਾਂ ਪਵਿੱਤਰ ਪੁਰਸ਼ਾਂ ਦੇ ਪੈਰੀ ਪਈਏ। ਠਹਿਰਾਉ।
Fareedkot Teekaਸੰਤ ਜਨਾਂ ਕੀ ਪੈਰੀਂ ਪੈ ਕੇ॥੧॥ ਰਹਾਉ ॥
Prof. Sahib Singhਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ ॥੧॥ ਰਹਾਉ ॥

ਪਦ ਅਰਥ ਪਾਹਾ = ਪਈਏ ॥੧॥ ਰਹਾਉ ॥

SikhNet (Spanish)y postrémonos a los Pies de los Santos. (1-Pausa)

ਕਰਿ ਬੇਨਤੀ; ਜਨ ਧੂਰਿ ਬਾਛਾਹਾ ॥

kar benatee; jan dhoor baachhaahaa |

Sant Singh KhalsaI pray for the dust of the feet of the humble.
Manmohan SinghI make supplication before God and long for the dust of His slave's feet.
Manmohan Singh (Punjabi)ਮੈਂ ਵਾਹਿਗੁਰੂ ਅੱਗੇ ਜੋਦੜੀ ਕਰਦਾ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹਾਂ।
Fareedkot Teekaਬੇਨਤੀ ਕਰ ਕੇ ਸੰਤ ਜਨਾਂ ਕੀ ਧੂੜ ਚਾਹੀਏ॥
Prof. Sahib Singhਹੇ ਸਹੇਲੀਏ! (ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ,

ਪਦ ਅਰਥ ਬਾਛਾਹਾ = ਮੰਗੀਏ।

SikhNet (Spanish)Oremos para obtener el Polvo debajo de los Pies de los Devotos del Señor.

ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥

janam janam ke kilavikh laahaan |2|

Sant Singh KhalsaIt shall wash away the sins of countless incarnations. ||2||
Manmohan SinghLike this I wash off the sins of many births.
Manmohan Singh (Punjabi)ਇਸ ਤਰ੍ਹਾਂ ਮੈਂ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋਂਦਾ ਹਾਂ।
Fareedkot Teekaਇਸੀ ਤੇ ਜਨਮਾਂ ਜਨਮਾਂ ਕੇ ਪਾਪਾਂ ਕੋ ਲਾਹੀਏ॥੨॥
Prof. Sahib Singh(ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ॥੨॥

ਪਦ ਅਰਥ ਕਿਲਵਿਖ = ਪਾਪ। ਲਾਹਾਂ = ਦੂਰ ਕਰ ਲਈਏ ॥੨॥

SikhNet (Spanish)Así disolveremos nuestros errores acumulados de nacimiento en nacimiento. (2)

ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥

man tan praan jeeo arapaahaa |

Sant Singh KhalsaI dedicate my mind, body, breath of life and soul to God.
Manmohan SinghUnto the Lord I dedicate my soul, body, breath and very life.
Manmohan Singh (Punjabi)ਸਾਹਿਬ ਨੂੰ ਮੈਂ ਆਪਣੀ ਆਤਮਾ, ਦੇਹ, ਸੁਆਸ ਅਤੇ ਜਿੰਦ-ਜਾਨ ਸਮਰਪਨ ਕਰਦਾ ਹਾਂ।
Fareedkot Teekaਮਨ ਔ (ਤਨੁ) ਸਥੂਲ ਸਰੀਰ ਤੇ ਪ੍ਰਾਣ ਔ ਜੀਵ ਤਿਨ ਕੋ ਅਰਪਣ ਕਰੀਏ॥
Prof. Sahib Singhਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ।

ਪਦ ਅਰਥ ਅਰਪਾਹਾ = ਭੇਟਾ ਕਰ ਦੇਈਏ।

SikhNet (Spanish)Dediquemos nuestra mente, nuestro cuerpo y nuestra respiración vital a Él,

ਹਰਿ ਸਿਮਰਿ ਸਿਮਰਿ; ਮਾਨੁ ਮੋਹੁ ਕਟਾਹਾਂ ॥੩॥

har simar simar; maan mohu kattaahaan |3|

Sant Singh KhalsaRemembering the Lord in meditation, I have eradicated pride and emotional attachment. ||3||
Manmohan SinghContemplating and contemplating God, I am eradicating my ego and worldly love.
Manmohan Singh (Punjabi)ਵਾਹਿਗੁਰੂ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਮੈਂ ਆਪਣੀ ਹੰਗਤਾ ਅਤੇ ਸੰਸਾਰੀ ਮਮਤਾ ਨੂੰ ਨਾਸ ਕਰ ਰਿਹਾ ਹਾਂ।
Fareedkot Teekaਪੁਨਾ ਹਰੀ ਕੋ ਸਿਮਰ ਸਿਮਰ ਕੇ ਮਾਨ ਤੇ ਮੋਹ ਕੋ ਕਟੀਏ॥੩॥
Prof. Sahib Singhਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ ॥੩॥

ਪਦ ਅਰਥ ਮਾਨੁ = ਅਹੰਕਾਰ। ਕਟਾਹਾਂ = ਕੱਟ ਲਈਏ ॥੩॥

SikhNet (Spanish)y habitando en Él, diluyamos el ego y la infatuación. (3)

ਦੀਨ ਦਇਆਲ; ਕਰਹੁ ਉਤਸਾਹਾ ॥

deen deaal; karahu utasaahaa |

Sant Singh KhalsaO Lord, O Merciful to the meek, please give me faith and confidence,
Manmohan SinghO Lord, merciful to the meek, bless Thou,
Manmohan Singh (Punjabi)ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ! ਤੂੰ ਇਹ ਉਮਾਹ ਸਖਸ਼,
Fareedkot Teekaਹੇ ਦੀਨਦਯਾਲ ਸੰਤੋ! ਹਮ ਕੋ ਏਹ (ਉਤਸਾਹਾ) ਮੰਗਲ ਕਰੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! (ਮੇਰੇ ਅੰਦਰ) ਚਾਉ ਪੈਦਾ ਕਰ (ਕਿ)

ਪਦ ਅਰਥ ਉਤਸਾਹੁ = ਚਾਉ।

SikhNet (Spanish)Oh Señor Compasivo con el débil, bendíceme con la Fe

ਨਾਨਕ ਦਾਸ; ਹਰਿ ਸਰਣਿ ਸਮਾਹਾ ॥੪॥੨੦॥੨੬॥

naanak daas; har saran samaahaa |4|20|26|

Sant Singh Khalsaso that slave Nanak may remain absorbed in Your Sanctuary. ||4||20||26||
Manmohan Singhslave Nanak with this favour, that he may remain absorbed in Thine sanctuary.
Manmohan Singh (Punjabi)ਗੋਲੇ ਨਾਨਕ ਨੂੰ ਕਿ ਉਹ ਤੇਰੀ ਸ਼ਰਣਾਗਤ ਅੰਦਰ ਲੀਨ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬੇਨਤੀ ਕਰੀਏ, ਹਮ ਦਾਸਾਂ ਕੋ ਹਰਿ ਸਰਣ ਮੇਂ ਪ੍ਰਾਪਤਿ ਕਰ ਕੇ ਅਨੰਦ ਕਰੋ॥੪॥੨੦॥੨੬॥
Prof. Sahib Singhਹੇ ਨਾਨਕ! (ਆਖ-) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ ॥੪॥੨੦॥੨੬॥

ਪਦ ਅਰਥ ਸਮਾਹਾ = ਲੀਨ ਹੋ ਜਾਈਏ ॥੪॥੨੦॥੨੬॥

SikhNet (Spanish)para que así Tu Esclavo encuentre Paz en Tu Refugio.(4-20-26)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਬੈਕੁੰਠ ਨਗਰੁ; ਜਹਾ ਸੰਤ ਵਾਸਾ ॥

baikuntth nagar; jahaa sant vaasaa |

Sant Singh KhalsaThe city of heaven is where the Saints dwell.
Manmohan SinghLord's realm is the place where the saints abide.
Manmohan Singh (Punjabi)ਬ੍ਰਹਿਮ ਲੋਕ ਹੈ ਉਹ ਥਾਂ ਜਿਥੇ ਸਾਧੂ ਵਸਦੇ ਹਨ।
Fareedkot Teekaਹੇ ਭਾਈ! ਜਹਾਂ ਸੰਤ ਜਨ ਹੈਂ ਤਹਾਂ ਨਿਵਾਸ ਕਰ ਬੈਕੁੰਠ ਨਗਰ ਹੈ॥
Prof. Sahib Singhਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ।

ਪਦ ਅਰਥ ਬੈਕੁੰਠ = ਵਿਸ਼ਨੂ ਦਾ ਸ੍ਵਰਗ।

SikhNet (Spanish)El Cielo se encuentra ahí donde los Santos del Señor habitan

ਪ੍ਰਭ ਚਰਣ ਕਮਲ; ਰਿਦ ਮਾਹਿ ਨਿਵਾਸਾ ॥੧॥

prabh charan kamal; rid maeh nivaasaa |1|

Sant Singh KhalsaThey enshrine the Lotus Feet of God within their hearts. ||1||
Manmohan SinghThey enshrine the Lord's lotus feet in their mind.
Manmohan Singh (Punjabi)ਸੁਆਮੀ ਦੇ ਕੰਵਲ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪ੍ਰਭੂ ਕੇ ਚਰਨ ਕਵਲੋਂ ਕਾ ਰਿਦੇ ਮੇਂ ਨਿਵਾਸ ਕਰ॥੧॥
Prof. Sahib Singh(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ॥੧॥

ਪਦ ਅਰਥ ਰਿਦ = ਹਿਰਦਾ ॥੧॥

SikhNet (Spanish)y ahí donde los Pies de Loto del Señor son enaltecidos en la mente(1)

ਸੁਣਿ ਮਨ ਤਨ; ਤੁਝੁ ਸੁਖੁ ਦਿਖਲਾਵਉ ॥

sun man tan; tujh sukh dikhalaavau |

Sant Singh KhalsaListen, O my mind and body, and let me show you the way to find peace,
Manmohan SinghHearken, O my soul and body, let me show you the way to peace,
Manmohan Singh (Punjabi)ਸ੍ਰਵਣ ਕਰ, ਹੇ ਮਰੀਏ ਆਤਮਾਂ ਅਤੇ ਦੇਹ ਮੈਂ ਤੁਹਾਨੂੰ ਆਰਾਮ ਦਾ ਮਾਰਗ ਵਿਖਾਵਾਂ,
Fareedkot Teekaਹੇ ਪ੍ਯਾਰੇ ਸੁਣ! ਸਰੀਰ ਕਰ ਕੇ ਤੇਰੇ ਕੋ ਸੁਖ ਦਿਖਾਉਤੇ ਹੈਂ॥
Prof. Sahib Singhਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ।

ਪਦ ਅਰਥ ਦਿਖਲਾਵਉ = ਦਿਖਲਾਵਉਂ, ਮੈਂ ਵਿਖਾਵਾਂ।

SikhNet (Spanish)Escuchen, oh mente y cuerpo míos, déjenme mostrarles el Sendero hacia la Paz,

ਹਰਿ ਅਨਿਕ ਬਿੰਜਨ; ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥

har anik binjan; tujh bhog bhunchaavau |1| rahaau |

Sant Singh Khalsaso that you may eat and enjoy the various delicacies of the Lord||1||Pause||
Manmohan Singhand make you eat the various viands and delicacies. Pause.
Manmohan Singh (Punjabi)ਅਤੇ ਤੁਹਾਨੂੰ ਸੁਆਮੀ ਦੇ ਅਨੈਕਾਂ ਭੋਜਨ ਅਤੇ ਨਿਆਮਤਾਂ ਛਕਾਵਾਂ। ਠਹਿਰਾਉ।
Fareedkot Teekaਹਰੀ ਨਾਮ ਰੂਪ ਅਨੇਕ ਪ੍ਰਕਾਰ ਕੇ ਪੱਕੇ ਭੋਜਨੋਂ ਕਾ ਤੇਰੇ ਕੋ ਭੋਗ ਭੁਗਾਵਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ॥੧॥ ਰਹਾਉ ॥

ਪਦ ਅਰਥ ਬਿੰਜਨ = ਸੁਆਦਲੇ ਭੋਜਨ। ਭੁੰਚਾਵਉ = ਭੁੰਚਾਵਉਂ, ਮੈਂ ਖਿਲਾਵਾਂ ॥੧॥ ਰਹਾਉ ॥

SikhNet (Spanish)déjenme alimentarlos con las Delicias del Señor.(1-Pausa)

ਅੰਮ੍ਰਿਤ ਨਾਮੁ ਭੁੰਚੁ; ਮਨ ਮਾਹੀ ॥

amrit naam bhunch; man maahee |

Sant Singh KhalsaTaste the Ambrosial Nectar of the Naam, the Name of the Lord, within your mind.
Manmohan SinghTaste thou the Nectar-Name in thy mind, O man.
Manmohan Singh (Punjabi)ਆਪਣੇ ਹਿਰਦੇ ਅੰਦਰ ਸੁਧਾਰਸਰੂਪ ਨਾਮ ਨੂੰ ਚੱਖ।
Fareedkot Teekaਸੰਤੋਂ ਮੇਂ ਮਿਲ ਕੇ ਨਾਮ ਅੰਮ੍ਰਿਤ ਕੋ ਮਨ ਮੇਂ ਭੋਗੋ॥
Prof. Sahib Singhਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚੁ = ਖਾਹ।

SikhNet (Spanish)Oh humano, participa del Néctar del Nombre con toda tu mente

ਅਚਰਜ ਸਾਦ ਤਾ ਕੇ; ਬਰਨੇ ਨ ਜਾਹੀ ॥੨॥

acharaj saad taa ke; barane na jaahee |2|

Sant Singh KhalsaIts taste is wondrous - it cannot be described. ||2||
Manmohan SinghUnutterable is its wondrous relish.
Manmohan Singh (Punjabi)ਅਕਥਨੀਯ ਹੈ ਇਸ ਦਾ ਅਦਭੁਤ ਸੁਆਦ।
Fareedkot Teekaਤਿਸ ਨਾਮ ਅੰਮ੍ਰਿਤ ਕੇ ਅਸਚਰਜ ਸ੍ਵਾਦ ਹੈਂ, ਕਹੇ ਨਹੀਂ ਜਾਤੇ॥੨॥
Prof. Sahib Singhਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ॥੨॥

ਪਦ ਅਰਥ ਸੁਦ = ਸੁਆਦ ॥੨॥

SikhNet (Spanish)y siente qué tan Maravilloso e Indescriptible es Su Sabor. (2)

ਲੋਭੁ ਮੂਆ; ਤ੍ਰਿਸਨਾ ਬੁਝਿ ਥਾਕੀ ॥

lobh mooaa; trisanaa bujh thaakee |

Sant Singh KhalsaYour greed shall die, and your thirst shall be quenched.
Manmohan SinghThy avarice shall perish and thy desire shall be quenched.
Manmohan Singh (Punjabi)ਤੇਰਾ ਲਾਲਚ ਨਾਸ ਹੋ ਜਾਵੇਗਾ ਅਤੇ ਤੇਰੀ ਖਾਹਿਸ਼ ਬੁੱਝ ਜਾਵੇਗੀ।
Fareedkot Teekaਤਿਨੋਂ ਕਾ ਲੋਭ ਮੂਆ ਹੈ ਔਰ ਤ੍ਰਿਸ਼ਨਾ ਨਵਿਰਤ ਹੂਈ ਹੈ ਔਰ ਮੰਦ ਬੁਦੀ ਥਕਤ ਹੋ ਗਈ ਹੈ॥
Prof. Sahib Singhਹੇ ਭਾਈ! (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ,

ਪਦ ਅਰਥ ਬੁਝਿ ਥਾਕੀ = ਮਿਟ ਕੇ ਰਹਿ ਜਾਂਦੀ ਹੈ।

SikhNet (Spanish)Tu avaricia desaparecerá y tu deseo será calmado.

ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੩॥

paarabraham kee saran; jan taakee |3|

Sant Singh KhalsaThe humble beings seek the Sanctuary of the Supreme Lord God. ||3||
Manmohan SinghThe saint seeks the refuge of the Supreme Lord alone.
Manmohan Singh (Punjabi)ਸਾਧੂ ਕੇਵਲ ਸ਼੍ਰੋਮਣੀ ਸਾਹਿਬ ਦੀ ਹੀ ਓਟ ਤਕਾਉਂਦਾ ਹੈ।
Fareedkot Teekaਜਿਨ ਜਨੋਂ ਨੇ ਹਰੀ ਦੀ ਸ਼ਰਣ ਤਕੀ ਹੈ॥੩॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ ॥੩॥

ਪਦ ਅਰਥ ਤਾਕੀ = ਤੱਕੀ।॥੩॥

SikhNet (Spanish)Así podrás buscar, oh Devoto, el Santuario de tu Dios Trascendente. (3)

ਜਨਮ ਜਨਮ ਕੇ; ਭੈ ਮੋਹ ਨਿਵਾਰੇ ॥

janam janam ke; bhai moh nivaare |

Sant Singh KhalsaThe Lord dispels the fears and attachments of countless incarnations.
Manmohan SinghThe Lord dispels the fears and worldly attachments of many births.
Manmohan Singh (Punjabi)ਸੁਆਮੀ ਅਨੇਕਾਂ ਜਨਮਾਂ ਦਿਆਂ ਡਰਾਂ ਅਤੇ ਸੰਸਾਰੀ ਲਗਨਾਂ ਨੂੰ ਦੂਰ ਕਰ ਦਿੰਦਾ ਹੈ।
Fareedkot Teekaਤਿਨੋਂ ਕੇ ਜਨਮ ਜਨਮ ਕੇ ਜੋ ਮੋਹ ਜਨਿਤ ਭੈ ਥੇ ਤਿਨੋਂ ਕੋ ਹਰੀ ਨੇ ਦੂਰ ਕਰ ਦੀਆ ਹੈ॥
Prof. Sahib Singhਪ੍ਰਭੂ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਵਾਰੇ = ਦੂਰ ਕਰ ਦੇਂਦਾ ਹੈ।

SikhNet (Spanish)Los miedos y la infatuación de miles de encarnaciones se extinguen;

ਨਾਨਕ ਦਾਸ; ਪ੍ਰਭ ਕਿਰਪਾ ਧਾਰੇ ॥੪॥੨੧॥੨੭॥

naanak daas; prabh kirapaa dhaare |4|21|27|

Sant Singh KhalsaGod has showered His Mercy and Grace upon slave Nanak. ||4||21||27||
Manmohan SinghUnto servant Nanak, the Lord has extended His mercy.
Manmohan Singh (Punjabi)ਨੌਕਰ ਨਾਨਕ ਉਤੇ, ਪ੍ਰਭੂ ਨੇ ਆਪਣੀ ਰਹਿਮਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਦਾਸੋਂ ਪਰ ਵਾਹਿਗੁਰੂ ਨੇ ਕਿਰਪਾ ਰੂਪ ਹਸਤ ਧਾਰੇ ਹੈਂ॥੪॥੨੧॥੨੭॥☬ਸਨਮੁਖ ਬੇਨਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ ॥੪॥੨੧॥੨੭॥
SikhNet (Spanish)sobre Nanak, el Esclavo del Señor, se encuentra la Misericordia de Dios(4-21-27)

Open this shabad →

Shabad Guru Arjan Dev Ji Raag Soohee continues on Ang 743

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਅਨਿਕ ਬੀਂਗ ਦਾਸ ਕੇ; ਪਰਹਰਿਆ ॥

anik beeng daas ke; parahariaa |

Sant Singh KhalsaGod covers the many shortcomings of His slaves.
Manmohan SinghThe Lord removes many shortcomings of His slave,
Manmohan Singh (Punjabi)ਸੁਆਮੀ ਆਪਣੇ ਗੋਲੇ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰ ਦਿੰਦਾ ਹੈ,
Fareedkot Teekaਅਨੇਕ ਕੁਟਲਪਨੇ ਦਾਸ ਕੇ ਆਪਨਨੇ ਦੂਰ ਕੀਏ॥
Prof. Sahib Singhਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,

ਪਦ ਅਰਥ ਬੀਂਗ = ਵਿੰਗ, ਵਲ-ਛਲ, ਉਕਾਈਆਂ। ਪਰਹਰਿਆ = ਦੂਰ ਕਰ ਦਿੱਤੇ।

SikhNet (Spanish)El Señor disuelve las miles de distorsiones de Sus Devotos

ਕਰਿ ਕਿਰਪਾ; ਪ੍ਰਭਿ ਅਪਨਾ ਕਰਿਆ ॥੧॥

kar kirapaa; prabh apanaa kariaa |1|

Sant Singh KhalsaGranting His Mercy, God makes them His own. ||1||
Manmohan Singhand showing His mercy makes him His own.
Manmohan Singh (Punjabi)ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।
Fareedkot Teekaਕਿਰਪਾ ਕਰ ਕੇ ਹੇ ਪ੍ਰਭੂ! ਤੈਨੇ ਅਪਨਾ ਕਰ ਲਿਆ ਹੈ॥੧॥
Prof. Sahib Singhਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ ॥੧॥

SikhNet (Spanish)y en Su Ilimitada Misericordia el Señor lo toma como Suyo Propio.(1)

ਤੁਮਹਿ ਛਡਾਇ ਲੀਓ; ਜਨੁ ਅਪਨਾ ॥

tumeh chhaddaae leeo; jan apanaa |

Sant Singh KhalsaYou emancipate Your humble servant,
Manmohan SinghThou, O Lord emancipatest Thine serf,
Manmohan Singh (Punjabi)ਤੂੰ ਹੇ ਸਾਈਂ! ਆਪਣੇ ਨਫਰ ਨੂੰ ਛੁਡਾ ਲੈਂਦਾ ਹੈ,
Fareedkot Teekaਤੁਮਨੇ ਹੀ ਅਪਨਾ ਦਾਸ ਜਾਨ ਕੇ ਜਨਮ ਮਰਣ ਤੇ ਛੁਡਾਇ ਲੀਆ ਹੂੰ॥
Prof. Sahib Singhਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,

ਪਦ ਅਰਥ ਤੁਮਹਿ = ਤੂੰ ਆਪ ਹੀ। ਜਨੁ = ਸੇਵਕ।

SikhNet (Spanish)Oh Señor, Tú emancipas a Tu Devoto,

ਉਰਝਿ ਪਰਿਓ; ਜਾਲੁ ਜਗੁ ਸੁਪਨਾ ॥੧॥ ਰਹਾਉ ॥

aurajh pario; jaal jag supanaa |1| rahaau |

Sant Singh Khalsaand rescue him from the noose of the world, which is just a dream. ||1||Pause||
Manmohan Singhwho is entangled in the noose o the dream like world. Pause.
Manmohan Singh (Punjabi)ਜੋ ਕਿ ਸੁਫਨੇ ਵਰਗੇ ਸੰਸਾਰ ਦੀ ਫਾਹੀ ਅੰਦਰ ਫਾਬਾ ਹੋਇਆ ਹੈ। ਠਹਿਰਾਉ।
Fareedkot Teekaਮੈਂ ਜਗਤ ਕੇ (ਸੁਪਨਾ) ਝੂਠੇ ਮੋਹ ਜਲ ਬੀਚ ਫਸ ਖੜਾ ਥਾ॥੧॥ ਰਹਾਉ ॥
Prof. Sahib Singhਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥

ਪਦ ਅਰਥ ਉਰਝਿ ਪਰਿਓ = ਉਲਝ ਪਿਆ ਸੀ ॥੧॥ ਰਹਾਉ ॥

SikhNet (Spanish)quien está metido en el sueño del mundo (1-Pausa)

ਪਰਬਤ ਦੋਖ ਮਹਾ ਬਿਕਰਾਲਾ ॥

parabat dokh mahaa bikaraalaa |

Sant Singh KhalsaEven huge mountains of sin and corruption
Manmohan SinghThe mountain like most dreadful sins of mine,
Manmohan Singh (Punjabi)ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,
Fareedkot Teeka(ਪਰਬਤ) ਬੜੇ ਦੋਸ਼ ਜੋ ਅਤੀ ਭੈਦਾਇਕ ਥੇ॥
Prof. Sahib Singhਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-

ਪਦ ਅਰਥ ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ।

SikhNet (Spanish)Los errores que parecen ser tan amenazantes como el pico de la montaña más alta,

ਖਿਨ ਮਹਿ ਦੂਰਿ ਕੀਏ; ਦਇਆਲਾ ॥੨॥

khin meh door kee; deaalaa |2|

Sant Singh Khalsaare removed in an instant by the Merciful Lord. ||2||
Manmohan Singhare washed off in an instant by the Merciful Master.
Manmohan Singh (Punjabi)ਇਕ ਮੁਹਤ ਵਿੱਚ ਮਿਹਰਬਾਨ ਮਾਲਕ ਨੇ ਧੋ ਸੁਟੇ ਹਨ।
Fareedkot Teekaਹੇ ਦਿਆਲ ਜੀ! ਸੋ ਆਪ ਨੇ ਖਿਨ ਮਾਤਰ ਮੇਂ ਦੂਰ ਕੀਏ ਹੈਂ॥੨॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥
SikhNet (Spanish)los destruyes en un segundo (2)

ਸੋਗ ਰੋਗ ਬਿਪਤਿ ਅਤਿ ਭਾਰੀ ॥

sog rog bipat at bhaaree |

Sant Singh KhalsaSorrow, disease and the most terrible calamities
Manmohan SinghThe sorrows, ailments and very great calamities,
Manmohan Singh (Punjabi)ਅਫਸੋਸ, ਬੀਮਾਰੀਆਂ ਅਤੇ ਪਰਮ ਵੱਡੀਆਂ ਮੁਸੀਬਤਾਂ,
Fareedkot Teekaਸੋਗ ਰੋਗ ਅਰ ਬਿਪਤਾ ਜੋ ਅਤੀ ਭਾਰੀ ਥੀ॥
Prof. Sahib Singhਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-

ਪਦ ਅਰਥ ਸੋਗ = ਗ਼ਮ।

SikhNet (Spanish)Las inmensas tristezas, las maldades y las calamidades

ਦੂਰਿ ਭਈ; ਜਪਿ ਨਾਮੁ ਮੁਰਾਰੀ ॥੩॥

door bhee; jap naam muraaree |3|

Sant Singh Khalsaare removed by meditating on the Naam, the Name of the Lord. ||3||
Manmohan Singhare dispelled by contemplating the Lord's Name.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰਫਾ ਹੋ ਜਾਂਦੀਆਂ ਹਨ।
Fareedkot Teekaਹੇ ਮੁਰਾਰੀ! ਤੇਰੇ ਨਾਮ ਕੇ ਜਪਨੇ ਸੇ ਦੂਰ ਹੂਈ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥

ਪਦ ਅਰਥ ਜਪਿ = ਜਪ ਕੇ ॥੩॥

SikhNet (Spanish)que infectan al hombre, son disueltas, habitando en Tu Nombre. (3)

ਦ੍ਰਿਸਟਿ ਧਾਰਿ; ਲੀਨੋ ਲੜਿ ਲਾਇ ॥

drisatt dhaar; leeno larr laae |

Sant Singh KhalsaBestowing His Glance of Grace, He attaches us to the hem of His robe.
Manmohan SinghShowing mercy, the Lord attaches His devotees to His skirt.
Manmohan Singh (Punjabi)ਕਿਰਪਾ ਕਰ ਕੇ ਸਾਹਿਬ ਆਪਣੇ ਸ਼ਰਧਾਲੂਆਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।
Fareedkot Teekaਕਿਰਪਾ ਦ੍ਰਿਸ਼ਟੀ ਧਾਰ ਕੇ ਤੈਨੇ ਮੇਰੇ ਕੋ ਲੜ ਲਾਇ ਲੀਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,

ਪਦ ਅਰਥ ਦ੍ਰਿਸਟਿ = (ਕਿਰਪਾ ਦੀ) ਨਜ਼ਰ। ਧਾਰਿ = ਕਰ ਕੇ। ਲੜਿ = ਲੜ ਨਾਲ।

SikhNet (Spanish)Otorgando Su Mirada de Gracia, Él nos apega a Su Túnica.

Open this shabad (11 lines, Angs 742-743) →

Ang 742 of 1430