ਮਹਲਾ ੫ ॥
mahalaa 5 |
Sant Singh KhalsaFifth Mehl:
Manmohan SinghFifth Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਜੋ ਪਾਥਰ ਕਉ; ਕਹਤੇ ਦੇਵ ॥
jo paathar kau; kahate dev |
Sant Singh KhalsaThose who call a stone their god
Manmohan SinghThey, who say the stone is a god;
Manmohan Singh (Punjabi)ਜਿਹੜੇ ਆਖਦੇ ਹਨ ਕਿ ਪੱਥਰ ਦੇਵਤਾ ਹੈ,
Fareedkot Teekaਜੋ ਪੁਰਸ ਪਥਰ ਕੋ ਹੀ (ਦੇਵ) ਪਰਮੇਸ੍ਵਰ ਸਮਝਤੇ ਹੈਂ॥
Prof. Sahib Singhਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ,
SikhNet (Spanish)Aquéllos que piensan que las piedras pueden ser dioses,.
ਤਾ ਕੀ; ਬਿਰਥਾ ਹੋਵੈ ਸੇਵ ॥
taa kee; birathaa hovai sev |
Sant Singh Khalsatheir service is useless.
Manmohan Singhin vain is their service.
Manmohan Singh (Punjabi)ਨਿਸਫਲ ਹੈ ਉਹਨਾਂ ਦੀ ਘਾਲ।
Fareedkot Teekaਤਿਨ ਕੀ ਸੇਵਾ ਕੀ ਹੂਈ ਬ੍ਯਰਥ ਹੀ ਹੋਤੀ ਹੈ॥
Prof. Sahib Singhਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ।
SikhNet (Spanish)de nada sirve su Servicio al Señor Todopoderoso
ਜੋ ਪਾਥਰ ਕੀ; ਪਾਂਈ ਪਾਇ ॥
jo paathar kee; paanee paae |
Sant Singh KhalsaThose who fall at the feet of a stone god
Manmohan SinghHe, who falls at the feet of the stone;
Manmohan Singh (Punjabi)ਜਿਹੜਾ ਪੰਥਰ ਦੇ ਪੈਰੀ ਪੈਦਾ ਹੈ,
Fareedkot Teekaਜੋ ਪਥਰ ਕੀ ਪੈਰੀ ਪੜਤਾ ਹੈ ਅਰਥਾਤ ਮਥਾ ਟੇਕਤਾ ਹੈ॥
Prof. Sahib Singhਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ,ਪਦ ਅਰਥ ਪਾਂਈ = ਪੈਰੀਂ।
SikhNet (Spanish)Aquél que se postra ante una estatua de piedra, pensando que es Dios,
ਤਿਸ ਕੀ ਘਾਲ; ਅਜਾਂਈ ਜਾਇ ॥੧॥
tis kee ghaal; ajaanee jaae |1|
Sant Singh Khalsa- their work is wasted in vain. ||1||
Manmohan Singhvain goes his labour.
Manmohan Singh (Punjabi)ਵਿਅਰਥ ਜਾਂਦੀ ਹੈ ਉਸ ਦੀ ਟਹਿਲ ਸੇਵਾ।
Fareedkot Teekaਤਿਸ ਕੀ (ਘਾਲ) ਮਿਹਨਤ ਕੀ ਹੂਈ (ਅਜਾਂਈ) ਬ੍ਯਰਥ ਜਾਤੀ ਹੈ॥੧॥
Prof. Sahib Singhਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ॥੧॥ਪਦ ਅਰਥ ਘਾਲ = ਮਿਹਨਤ ॥੧॥
SikhNet (Spanish)ese esfuerzo por encontrar la Divinidad de la Vida, no le sirve para nada. (1)
ਠਾਕੁਰੁ ਹਮਰਾ ਸਦ ਬੋਲੰਤਾ ॥
tthaakur hamaraa sad bolantaa |
Sant Singh KhalsaMy Lord and Master speaks forever.
Manmohan SinghMy Lord ever speaks.
Manmohan Singh (Punjabi)ਮੇਰਾ ਸੁਆਮੀ ਹਮੇਸ਼ਾਂ ਹੀ ਬੋਲਦਾ ਹੈ।
Fareedkot Teekaਹਮਾਰਾ ਠਾਕੁਰ ਸਦਾ ਬੋਲਤਾ ਹੈ॥
Prof. Sahib Singhਸਾਡਾ ਠਾਕੁਰ ਸਦਾ ਬੋਲਦਾ ਹੈ,ਪਦ ਅਰਥ ਸਦ = ਸਦਾ।
SikhNet (Spanish)Mi Maestro se expresa siempre por todas partes
ਸਰਬ ਜੀਆ ਕਉ; ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥
sarab jeea kau; prabh daan detaa |1| rahaau |
Sant Singh KhalsaGod gives His gifts to all living beings. ||1||Pause||
Manmohan SinghThe Lord gives gifts to all the living beings. Pause.
Manmohan Singh (Punjabi)ਸਾਹਿਬ ਸਾਰੇ ਪ੍ਰਾਣਧਾਰੀਆਂ ਨੂੰ ਦਾਤਾਂ ਦਿੰਦਾ ਹੈ। ਠਹਿਰਾਉ।
Fareedkot Teekaਵਹੁ ਪ੍ਰਭੂ ਸਰਬ ਜੀਵੋਂ ਕੋ ਦਾਨੁ ਦੇ ਰਹਾ ਹੈ॥੧॥ ਰਹਾਉ ॥
Prof. Sahib Singhਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੧॥ ਰਹਾਉ ॥
SikhNet (Spanish)y bendice a todos con los regalos de Su Tesoro. (1-Pausa)
ਅੰਤਰਿ ਦੇਉ; ਨ ਜਾਨੈ ਅੰਧੁ ॥
antar deo; na jaanai andh |
Sant Singh KhalsaThe Divine Lord is within the self, but the spiritually blind one does not know this.
Manmohan SinghThe Lord is within, but the (spiritually) blind one knows not.
Manmohan Singh (Punjabi)ਪ੍ਰਭੂ ਅੰਦਰ ਹੀ ਹੈ, ਪ੍ਰੰਤੂ ਮੁਨਾਖਾ ਮਨੁਖ ਜਾਣਦਾ ਨਹੀਂ।
Fareedkot Teekaਅਗ੍ਯਾਨੀ (ਦੇਉ) ਪਰਮੇਸ੍ਵਰ ਕੋ ਅਪਨੇ ਸਰੀਰ ਕੇ ਅੰਤਰ ਨਹੀਂ ਜਾਨਤਾ ਹੈ॥
Prof. Sahib Singhਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ,ਪਦ ਅਰਥ ਅੰਤਰਿ = ਅੰਦਰ-ਵੱਸਦਾ। ਦੇਉ = ਪ੍ਰਭੂ। ਅੰਧੁ = ਅੰਨ੍ਹਾ ਮਨੁੱਖ।
SikhNet (Spanish)Dios habita en el interior, pero el ciego no lo sabe y engañado por la duda,
ਭ੍ਰਮ ਕਾ ਮੋਹਿਆ; ਪਾਵੈ ਫੰਧੁ ॥
bhram kaa mohiaa; paavai fandh |
Sant Singh KhalsaDeluded by doubt, he is caught in the noose.
Manmohan SinghDeluded by doubt, he is caught in a noose.
Manmohan Singh (Punjabi)ਸੰਦੇਹ ਜਾਂ ਬਹਿਕਾਹਿਆ ਹੋਇਆ ਉਹ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਭ੍ਰਮ ਕਾ ਮੋਹਿਆ ਹੂਆ ਮਨ ਕੋ ਫਾਹੀਓਂ ਮੇਂ ਪਾਵਤਾ ਹੈ॥
Prof. Sahib Singhਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ।ਪਦ ਅਰਥ ਫੰਧੁ = ਫੰਧਾ, ਜਾਲ।
SikhNet (Spanish)queda atrapado en la trampa.
ਨ ਪਾਥਰੁ ਬੋਲੈ; ਨਾ ਕਿਛੁ ਦੇਇ ॥
n paathar bolai; naa kichh dee |
Sant Singh KhalsaThe stone does not speak; it does not give anything to anyone.
Manmohan SinghThe stone speaks not, nor gives any thing.
Manmohan Singh (Punjabi)ਪੱਥਰ ਨਾਂ ਬੋਲਦਾ ਹੈ, ਨਾਂ ਹੀ ਕੁਝ ਦਿੰਦਾ ਹੈ।
Fareedkot Teekaਕਿਉਂਕਿ ਨ ਤੋ ਪਥਰੁ ਕਛੁ ਬੋਲਤਾ ਹੈ ਔਰ ਨਾ ਕਛੁ ਦੇਤਾ ਹੀ ਹੈ॥
Prof. Sahib Singhਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ,
SikhNet (Spanish)La piedra no habla ni da nada,
ਫੋਕਟ ਕਰਮ; ਨਿਹਫਲ ਹੈ ਸੇਵ ॥੨॥
fokatt karam; nihafal hai sev |2|
Sant Singh KhalsaSuch religious rituals are useless; such service is fruitless. ||2||
Manmohan SinghIn vain are the ceremonies of the idolater, and fruitless his service.
Manmohan Singh (Punjabi)ਬੇਫਾਇਦਾ ਹਨ ਬੁਤਪ੍ਰਸਤ ਦੇ ਕਿਰਿਆਕਰਮ ਅਤੇ ਨਿਸਫਲ ਉਸ ਦੀ ਟਹਿਲ ਸੇਵਾ।
Fareedkot Teekaਪਾਖੰਡ ਪੂਜਾ ਰੂਪ ਕਰਮ ਸਭ (ਫੋਕਟ) ਬ੍ਯਰਥ ਹੈਂ ਔਰ ਤਿਨ ਕੇ ਸੰਗੀ ਅਰਥਾਤ ਪਾਰਖਦੋਂ ਕੀ ਸੇਵਾ ਭੀ ਨਿਸਫਲੁ ਹੈ॥੨॥
Prof. Sahib Singh(ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ॥੨॥ਪਦ ਅਰਥ ਫੋਕਟ = ਫੋਕੇ ॥੨॥
SikhNet (Spanish)así de infructífero es su servicio y alabarla de nada sirve. (2)
ਜੇ ਮਿਰਤਕ ਕਉ; ਚੰਦਨੁ ਚੜਾਵੈ ॥
je miratak kau; chandan charraavai |
Sant Singh KhalsaIf a corpse is anointed with sandalwood oil,
Manmohan SinghIf the dead body be anointed with sandal,
Manmohan Singh (Punjabi)ਜੇਕਰ ਲੋਥ ਨੂੰ ਚੰਨਣ ਨਾਲ ਮਰਦਨ ਕੀਤਾ ਜਾਵੇ,
Fareedkot Teekaਜੋ ਕੋਈ ਮ੍ਰਿਤਕ ਸਰੀਰ ਉਪਰ ਚੰਦਨ ਚਢਾਇ ਦੇਵੈ॥
Prof. Sahib Singhਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ,
SikhNet (Spanish)Si uno le unta a un cadáver pasta de Sándalo,
ਉਸ ਤੇ ਕਹਹੁ; ਕਵਨ ਫਲ ਪਾਵੈ ॥
aus te kahahu; kavan fal paavai |
Sant Singh Khalsawhat good does it do?
Manmohan Singhsay, what gain can he obtain there from?
Manmohan Singh (Punjabi)ਦੱਸੋ ਉਸ ਤੋਂ ਉਹ ਕੀ ਫਾਇਦਾ ਉਠਾ ਸਕਦਾ ਹੈ।
Fareedkot Teekaਤੋ ਕਹੋ ਉਸ ਸੇ ਵਹੁ ਕ੍ਯਾ ਫਲੁ ਪਾਵੇਗਾ?
Prof. Sahib Singhਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ।
SikhNet (Spanish)¿de qué va a servir?,
ਜੇ ਮਿਰਤਕ ਕਉ; ਬਿਸਟਾ ਮਾਹਿ ਰੁਲਾਈ ॥
je miratak kau; bisattaa maeh rulaaee |
Sant Singh KhalsaIf a corpse is rolled in manure,
Manmohan SinghIf the corpse be rolled in ordure,
Manmohan Singh (Punjabi)ਜੇਕਰ ਮੁਰਦੇ ਨੂੰ ਗੰਦਗੀ ਵਿੱਚ ਰੋਲਿਆ ਜਾਵੇ,
Fareedkot Teekaਔਰ ਜੇ ਮਿਤ੍ਰਕ ਕੋ ਬਿਸਟਾ ਬੀਚਿ ਰੁਲਾਈ ਰਖੇ॥
Prof. Sahib Singhਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ,
SikhNet (Spanish)si uno arroja ese cadáver al montón de lodo,
ਤਾਂ ਮਿਰਤਕ ਕਾ; ਕਿਆ ਘਟਿ ਜਾਈ ॥੩॥
taan miratak kaa; kiaa ghatt jaaee |3|
Sant Singh Khalsawhat does it lose from this? ||3||
Manmohan Singhthen what does the corpse lose thereby?
Manmohan Singh (Punjabi)ਤਦ ਮੁਰਦੇ ਨੂੰ ਉਸ ਦੁਆਰਾ ਕੀ ਨੁਕਸਾਨ ਪੁਜਦਾ ਹੈ?
Fareedkot Teekaਤੋ ਮ੍ਰਿਤਕ ਕਾ ਕਯਾ ਘਟ ਜਾਤਾ ਹੈ, ਭਾਵ ਮ੍ਰਿਤਕ ਕਾ ਕਛੁ ਭੀ ਬਿਗੜਤਾ ਨਹੀਂ ਹੈ। ਪਥਰ ਕੀ ਜੜਤਾ ਪਰ ਮ੍ਰਿਤਕ ਕਾ ਦ੍ਰਿਸ੍ਟਾਂਤ ਦੀਆ ਹੈ॥੩॥
Prof. Sahib Singhਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ॥੩॥
SikhNet (Spanish)nada tampoco le pasaría. (3)
ਕਹਤ ਕਬੀਰ; ਹਉ ਕਹਉ ਪੁਕਾਰਿ ॥
kehat kabeer; hau khau pukaar |
Sant Singh KhalsaSays Kabeer, I proclaim this out loud
Manmohan SinghSays Kabir, I proclaim with a loud voice,
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਉੱਚੀ ਆਵਾਜ ਨਾਲ ਕਹਿੰਦਾ ਹਾਂ,
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਜੋ ਕਬੀਰ ਜੀ ਨੇ ਕਹਾ ਹੈ, ਸੋ ਮੈਂ ਪੁਕਾਰ ਕਰ ਕਹਿਤਾ ਹੂੰ॥
Prof. Sahib Singhਕਬੀਰ ਆਖਦਾ ਹੈ ਕਿ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂਪਦ ਅਰਥ ਪੁਕਾਰਿ = ਕੂਕ ਕੇ।
SikhNet (Spanish)Dice Kabir, proclamo la Verdad desde la azotea,
ਸਮਝਿ ਦੇਖੁ; ਸਾਕਤ ਗਾਵਾਰ ॥
samajh dekh; saakat gaavaar |
Sant Singh Khalsabehold, and understand, you ignorant, faithless cynic.
Manmohan Singhsee and understand me, O ignorant infidel.
Manmohan Singh (Punjabi)ਹੇ ਬੇਸਮਝ ਕਾਫਰ! ਵੇਖ ਅਤੇ ਗੱਲ ਨੂੰ ਸਮਝ।
Fareedkot Teekaਹੇ (ਸਾਕਤ) ਮਨਮੁਖ ਗਵਾਰ ਜੀਵ! ਤੂੰ ਸਮਝ ਕੇ ਦੇਖੁ॥
Prof. Sahib Singhਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ,ਪਦ ਅਰਥ ਸਾਕਤ = ਹੇ ਸਾਕਤ!
SikhNet (Spanish)escucha oh Shakta ignorante y entiende que el sentido de la dualidad
ਦੂਜੈ ਭਾਇ; ਬਹੁਤੁ ਘਰ ਗਾਲੇ ॥
doojai bhaae; bahut ghar gaale |
Sant Singh KhalsaThe love of duality has ruined countless homes.
Manmohan SinghThe love of other has destroyed many homes.
Manmohan Singh (Punjabi)ਹੋਰਸ ਦੇ ਪਿਆਰ ਨੇ ਅਨੇਕਾਂ ਘਰਾਂ ਨੂੰ ਤਬਾਹ ਕੀਤਾ ਹੈ।
Fareedkot Teekaਦ੍ਵੈਤ ਭਾਵ ਨੇ ਬਹੁਤ ਹੀ ਘਰ ਗਾਲੇ ਹੈਂ, ਭਾਵ ਜਨਮ ਮਰਨ ਕੋ ਪ੍ਰਾਪਤ ਕੀਏ ਹੈਂ॥
Prof. Sahib Singhਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ।ਪਦ ਅਰਥ ਦੂਜੈ ਭਾਇ = ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿਚ।
SikhNet (Spanish)ha destruido millones de hogares,
ਰਾਮ ਭਗਤ. ਹੈ ਸਦਾ ਸੁਖਾਲੇ ॥੪॥੪॥੧੨॥
raam bhagat. hai sadaa sukhaale |4|4|12|
Sant Singh KhalsaThe Lord's devotees are forever in bliss. ||4||4||12||
Manmohan SinghEver in bliss are the Lord's saints.
Manmohan Singh (Punjabi)ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਸੁਆਮੀ ਦੇ ਸੰਤ।
Fareedkot Teekaਰਾਮ ਕੇ ਭਗਤ ਸਦੀਵ ਸੁਖਾਲੇ ਹੈਂ॥੪॥੪॥੧੨॥☬ਮਾਇਆ ਕੀ ਪ੍ਰਬਲਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ' ॥੪॥੪॥੧੨॥* ਨੋਟ: ਸਿਰ-ਲੇਖ 'ਮਹਲਾ ੫' ਦੱਸਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਨਿਰੋਲ ਆਪਣਾ ਉਚਾਰਿਆ ਹੋਇਆ ਹੈ। ਇਹ ਅੰਦਾਜ਼ੇ ਲਾਉਣ ਲਈ ਸਾਡੇ ਪਾਸ ਗੁਰਬਾਣੀ ਵਿਚੋਂ ਕੋਈ ਐਸਾ ਸਬੂਤ ਨਹੀਂ ਹੈ ਕਿ ਸਤਿਗੁਰੂ ਜੀ ਨੇ ਕਬੀਰ ਜੀ ਦੇ ਕਿਸੇ ਸ਼ਬਦ ਦੀ ਅਦਲਾ-ਬਦਲੀ ਕਰ ਕੇ ਇਹ ਸ਼ਬਦ ਲਿਖਿਆ ਹੈ। ਇਤਨੀ ਵੱਡੀ ਮਿਕਦਾਰ ਵਿਚ ਬਾਣੀ ਉਚਾਰ ਸਕਣ ਵਾਲੇ ਸਤਿਗੁਰੂ ਨੂੰ ਕਬੀਰ ਜੀ ਦੇ ਕਿਸੇ ਇਕ ਸ਼ਬਦ ਦਾ ਆਸਰਾ ਲੈਣ ਦੀ ਲੋੜ ਨਹੀਂ ਸੀ ਹੋ ਸਕਦੀ। ਇਹ ਸ਼ਬਦ ਸਤਿਗੁਰੂ ਜੀ ਦਾ ਨਿਰੋਲ ਆਪਣਾ ਹੈ, ਸਾਨੂੰ ਇਸ ਉੱਪਰ 'ਮਹਲਾ ੫' ਉੱਤੇ ਯਕੀਨ ਹੋਣਾ ਚਾਹੀਦਾ ਹੈ। ਜੇ 'ਰਲਵਾਂ ਸ਼ਬਦ' ਹੁੰਦਾ, ਤਾਂ ਸਿਰ-ਲੇਖ ਵਜੋਂ ਇਹ ਗੱਲ ਲਿਖ ਦੇਂਦੇ, ਜਿਵੇਂ ਗਉੜੀ ਰਾਗ ਵਿਚ ਕਬੀਰ ਜੀ ਦੇ ੧੪ਵੇਂ ਸ਼ਬਦ ਦਾ ਸਿਰਲੇਖ ਇਉਂ ਹੈ: 'ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫'। ਉਹ ਸ਼ਬਦ ਮਿਲਵਾਂ ਹੈ, ਤੇ ਉਸ ਦੀਆਂ ਅਖ਼ੀਰਲੀਆਂ ਦੋ ਤੁਕਾਂ ਗੁਰੂ ਅਰਜਨ ਸਾਹਿਬ ਜੀ ਦੀਆਂ ਹਨ। ਫਿਰ, ਇਸ ਸ਼ਬਦ ਦੀ ਇੱਥੇ ਕੀਹ ਲੋੜ ਪਈ? ਕਬੀਰ ਜੀ ਦਾ ਸ਼ਬਦ ਨੰ: ੧੧ ਗਹੁ ਨਾਲ ਪੜ੍ਹ ਕੇ ਵੇਖੋ। ਸਾਰੇ ਸ਼ਬਦ ਵਿਚ ਮੁੱਲਾਂ ਕਾਜ਼ੀ ਆਦਿਕ ਦਾ ਹੀ ਜ਼ਿਕਰ ਹੈ, ਤੇ ਬੜਾ ਸਾਫ਼ ਖੁਲ੍ਹਾ ਜ਼ਿਕਰ ਹੈ। ਅਖ਼ੀਰਲੇ ਬੰਦ ਵਿਚ ਹਿੰਦੂ ਦਾ ਇਸ਼ਾਰੇ-ਮਾਤਰ ਜ਼ਿਕਰ ਹੈ। ਲਿਖਿਆ ਹੈ 'ਹਿੰਦੂ ਰਾਮ ਨਾਮੁ ਉਚਰੈ'। ਖ਼ਿਆਲ ਨੂੰ ਚੰਗੀ ਤਰ੍ਹਾਂ ਖੋਲ੍ਹਿਆ ਨਹੀਂ ਹੈ। ਭਾਵੇਂ ਕਬੀਰ ਜੀ ਨੇ ਅਖ਼ੀਰਲੀ ਤੁਕ ਵਿਚ ਆਪਣਾ ਆਸ਼ਾ ਪਰਗਟ ਕਰ ਦਿੱਤਾ ਹੈ 'ਕਬੀਰ ਕਾ ਸੁਆਮੀ ਰਹਿਆ ਸਮਾਇ'
SikhNet (Spanish)pero los Devotos de Dios se conservan para siempre en Éxtasis. (4-4-12)