ਸੋ ਮੁਲਾਂ; ਜੋ ਮਨ ਸਿਉ ਲਰੈ ॥
so mulaan; jo man siau larai | Ang 1159
Sant Singh KhalsaHe alone is a Mullah, who struggles with his mind,
Manmohan SinghHe alone is a Maulana, who struggles with his mind,
Manmohan Singh (Punjabi)ਕੇਵਲ ਉਹ ਹੀ ਮੌਲਾਨਾ ਹੈ, ਜੋ ਆਪਣੇ ਮਨੂਏ ਨਾਲ ਜੰਗ ਕਰਦਾ ਹੈ,
Fareedkot Teekaਮੁਲਾਂ ਵਹੁ ਹੈ, ਜੋ ਅਪਨੇ ਮਨ ਕੇ ਸਾਥ ਲਰੈ, ਭਾਵ ਬਾਹਯ ਮੁਖੀ ਨ ਹੋਣ ਦੇਵੇ॥
Prof. Sahib Singhਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),ਪਦ ਅਰਥ (ਨੋਟ: ਲਫ਼ਜ਼ 'ਮੁਲਾਂ' ਦੇ ਦੋਵੇਂ ਅੱਖਰ 'ਮ' ਅਤੇ 'ਲ' ਲੈ ਕੇ ਅਰਥ ਕੀਤੇ ਹਨ; 'ਮਨ' ਅਤੇ 'ਲਰੈ')।
SikhNet (Spanish)Muláh sólo es aquél que pelea con su mente
ਗੁਰ ਉਪਦੇਸਿ; ਕਾਲ ਸਿਉ ਜੁਰੈ ॥
gur upades; kaal siau jurai | Ang 1159
Sant Singh Khalsaand through the Guru's Teachings, fights with death.
Manmohan Singhand by the Guru's instruction contends with death.
Manmohan Singh (Punjabi)ਅਤੇ ਗੁਰਾਂ ਦੀ ਸਿਖਮਤ ਦੁਆਰਾ ਮੌਤ ਨਾਲ ਜੂਝਦਾ ਹੈ।
Fareedkot Teekaਗੁਰੋਂ ਕੇ ਉਪਦੇਸ ਦੁਆਰਾ ਕਾਲ ਕੇ ਸਾਥ (ਜੁਰੈ) ਜੁਧ ਕਰੇ॥
Prof. Sahib Singhਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,ਪਦ ਅਰਥ ਕਾਲ ਸਿਉ = ਮੌਤ (ਦੇ ਸਹਿਮ) ਨਾਲ। ਜੁਰੈ = ਜੁੱਟ ਪਏ, ਲੜੇ, ਟਾਕਰਾ ਕਰੇ।
SikhNet (Spanish)y así como los profetas le han instruido, batalla con la muerte
ਕਾਲ ਪੁਰਖ ਕਾ; ਮਰਦੈ ਮਾਨੁ ॥
kaal purakh kaa; maradai maan | Ang 1159
Sant Singh KhalsaHe crushes the pride of the Messenger of Death.
Manmohan SinghHe, who crushes the pride of the Death's courier,
Manmohan Singh (Punjabi)ਜੌ ਮੌਤ ਦੇ ਦੂਤ ਦੇ ਹੰਕਾਰ ਨੂੰ ਪੀਹ ਸੁਟਦਾ ਹੈ,
Fareedkot Teekaਔਰ ਕਾਲ ਕਰਨੇ ਵਾਲੇ ਪੁਰਖ ਅਰਥਾਤ ਜਮ ਕੇ ਮਾਨ ਕੋ ਜੋ ਮਰਦਨ ਕਰ ਦੇਵੈ॥
Prof. Sahib Singhਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।ਪਦ ਅਰਥ ਕਾਲ = ਮੌਤ, ਜਮ। ਕਾਲ ਪੁਰਖ = ਜਮ-ਰਾਜ। ਮਾਨੁ = ਅਹੰਕਾਰ। ਮਰਦੈ = ਮਲ ਦੇਵੇ।
SikhNet (Spanish)para lograr destruir el ego del Ángel de la Muerte.
ਤਿਸੁ ਮੁਲਾ ਕਉ; ਸਦਾ ਸਲਾਮੁ ॥੧॥
tis mulaa kau; sadaa salaam |1| Ang 1159
Sant Singh KhalsaUnto that Mullah, I ever offer greetings of respect. ||1||
Manmohan SinghUnto that Maulvai, I ever make a salutation.
Manmohan Singh (Punjabi)ਉਸ ਮੌਲਵੀ ਨੂੰ ਮੈਂ ਹਮੇਸ਼ਾਂ ਨਮਸਕਾਰ ਕਰਦਾ ਹਾਂ।
Fareedkot Teekaਤਿਸ ਮੁਲਾਂ ਕੋ ਸਦਾ ਸਲਾਮੁ ਹੈ॥੧॥
Prof. Sahib Singhਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥
SikhNet (Spanish)Oh, a tal Muláh le hago reverencias para siempre. (1)
ਹੈ ਹਜੂਰਿ; ਕਤ ਦੂਰਿ ਬਤਾਵਹੁ ॥
hai hajoor; kat door bataavahu | Ang 1160
Sant Singh KhalsaGod is present, right here at hand; why do you say that He is far away?
Manmohan SinghThe Lord is very near, why say thou that He is far away? Pause.
Manmohan Singh (Punjabi)ਸੁਆਮੀ ਹਾਜ਼ਰ ਨਾਜ਼ਰ ਹੈ, ਤੂੰ ਉਸ ਨੂੰ ਦੁਰੇਡੇ ਕਿਉਂ ਦਸਦਾ ਹੈ? ਠਹਿਰਾਉ।
Fareedkot Teekaਹੇ ਭਾਈ! ਪਰਮੇਸ੍ਵਰ ਸਦਾ ਹਜੂਰ ਹੀ ਹੈ, ਦੂਰ ਕਹਾ ਬਤਾਵਤੇ ਹੋ॥
Prof. Sahib Singh(ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ?ਪਦ ਅਰਥ ਦੂਰਿ = ਕਿਤੇ ਸਤਵੇਂ ਅਸਮਾਨ ਉੱਤੇ।
SikhNet (Spanish)Dios es una Presencia, de aquí y a la mano, ¿por qué dices que está lejos?
ਦੁੰਦਰ ਬਾਧਹੁ; ਸੁੰਦਰ ਪਾਵਹੁ ॥੧॥ ਰਹਾਉ ॥
dundar baadhahu; sundar paavahu |1| rahaau | Ang 1160
Sant Singh KhalsaTie up your disturbing passions, and find the Beauteous Lord. ||1||Pause||
Manmohan SinghBind thou thy pugnacious passions, and attain unto thy Beauteous Lord.
Manmohan Singh (Punjabi)ਤੂੰ ਆਪਣੇ ਝਗੜਾਲੂ ਵਿਸ਼ੇ ਵੇਗਾ ਨੂੰ ਬੰਨ੍ਹ ਲੈ ਅਤੇ ਆਪਣੇ ਸੋਹਣੇ ਸੁਨੱਖੇ ਸੁਆਮੀ ਨੂੰ ਪਰਾਪਤ ਕਰ।
Fareedkot Teeka(ਦੁੰਦਰ) ਦੁੰਦ ਮਚਾਵਨੇ ਵਾਲਾ ਜੋ ਮਨੁ ਹੈ, ਜਬ ਤਿਸ ਕੋ (ਬਾਧਹੁ) ਰੋਕੋਗੇ ਤੋ (ਸੁੰਦਰ) ਪਰਮੇਸ੍ਵਰ ਕੋ ਪਾਵੋਗੇ॥੧॥ ਰਹਾਉ ॥
Prof. Sahib Singhਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥੧॥ ਰਹਾਉ ॥ਪਦ ਅਰਥ ਦੁੰਦਰ = ਰੌਲਾ ਪਾਣ ਵਾਲੇ ਕਾਮਾਦਿਕ ॥੧॥ ਰਹਾਉ ॥
SikhNet (Spanish)Pues si logras amarrar tus ansiedades más allá de lo bueno y de lo malo, lo justo y lo injusto, el apego y el desapego, podrás obtener al Maravilloso Señor. (1-Pausa)
ਕਾਜੀ ਸੋ; ਜੁ ਕਾਇਆ ਬੀਚਾਰੈ ॥
kaajee so; ju kaaeaa beechaarai | Ang 1160
Sant Singh KhalsaHe alone is a Qazi, who contemplates the human body,
Manmohan SinghHe alone is a Qazi, who reflects on the reality of human body,
Manmohan Singh (Punjabi)ਕੇਵਲ ਉਹ ਹੀ ਕਾਜ਼ੀ ਹੈ, ਜੋ ਮਨੁੱਖਾ ਦੇਹ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ,
Fareedkot Teekaਕਾਜੀ ਸੋਈ ਹੈ, ਜੋ (ਕਾਇਆ) ਸਰੀਰ ਮੇਂ ਬੀਚਾਰ ਕਰੈ॥
Prof. Sahib Singhਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ,
SikhNet (Spanish)Un Quazi, es sólo aquél que medita en la Realidad dentro de su ser humano,
ਕਾਇਆ ਕੀ ਅਗਨਿ; ਬ੍ਰਹਮੁ ਪਰਜਾਰੈ ॥
kaaeaa kee agan; braham parajaarai | Ang 1160
Sant Singh Khalsaand through the fire of the body, is illumined by God.
Manmohan Singhand who is illumined by the Lord, through the fire of the body.
Manmohan Singh (Punjabi)ਅਤੇ ਜੋ ਦੇਹ ਦੀ ਅੱਗ ਦੇ ਰਾਹੀਂ, ਪ੍ਰਭੂ ਰੌਸ਼ਨ ਕਰਦਾ ਹੈ।
Fareedkot Teekaਬ੍ਰਹਮ ਗ੍ਯਾਨ ਕੀ ਅਗਨੀ ਕਰ ਕੇ ਕਾਇਆ ਕੋ (ਪਰ) ਭਲੀ ਪ੍ਰਕਾਰ ਜਲਾਵੇ, ਭਾਵ ਮਿਥ੍ਯਾ ਜਾਣੇ॥
Prof. Sahib Singhਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ,ਪਦ ਅਰਥ ਕਾਇਆ ਕੀ ਅਗਨੀ ਬ੍ਰਹਮ = ਕਾਇਆ ਕੀ ਬ੍ਰਹਮ ਅਗਨਿ, ਕਾਇਆ ਵਿਚ ਪ੍ਰਭੂ ਦੀ ਜੋਤ। ਬ੍ਰਹਮ ਅਗਨਿ = ਪ੍ਰਭੂ ਦੀ ਜੋਤ। ਪਰਜਾਰੈ = ਚੰਗੀ ਤਰ੍ਹਾਂ ਰੌਸ਼ਨ ਕਰੇ।
SikhNet (Spanish)Dios le da la Iluminación a través del fuego de su cuerpo
ਸੁਪਨੈ ਬਿੰਦੁ; ਨ ਦੇਈ ਝਰਨਾ ॥
supanai bind; na deee jharanaa | Ang 1160
Sant Singh KhalsaHe does not lose his semen, even in his dreams;
Manmohan SinghHe, who allows not his seed to drop even in dream;
Manmohan Singh (Punjabi)ਜੋ ਆਪਣੇ ਵੀਰਜ ਨੂੰ ਸੁਫਨੇ ਵਿੱਚ ਡਿੱਗਣ ਨਹੀਂ ਦਿੰਦਾ,
Fareedkot Teekaਸੁਪਨੇ ਮੇਂ ਭੀ (ਬਿੰਦੁ) ਬੀਰਜ ਕੋ ਝਰਨੇ ਨਾ ਦੇਵੈ॥
Prof. Sahib Singhਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ।ਪਦ ਅਰਥ ਬਿੰਦੁ = ਬੀਰਜ।
SikhNet (Spanish)y no desperdicia su esperma ni aún en sueños.
ਤਿਸੁ ਕਾਜੀ ਕਉ; ਜਰਾ ਨ ਮਰਨਾ ॥੨॥
tis kaajee kau; jaraa na maranaa |2| Ang 1160
Sant Singh Khalsafor such a Qazi, there is no old age or death. ||2||
Manmohan Singhfor such Qazi, there is no old age or death.
Manmohan Singh (Punjabi)ਇਹੋ ਜਿਹੇ ਕਾਜੀ ਲਈ ਬੁਢੇਪਾ ਅਤੇ ਮੌਤ ਨਹੀਂ।
Fareedkot Teekaਤਿਸ ਕਾਜੀ ਕੋ ਨਾ ਤੋ (ਜਰਾ) ਬੁਢੇਪਾ ਹੋਤਾ ਹੈ ਔਰ ਨਾ ਉਸ ਕੋ ਮ੍ਰਿਤੂ ਆਵਤੀ ਹੈ, ਭਾਵ ਜਨਮ ਮਰਨ ਰਹਿਤ ਅਮਰ ਹੋ ਜਾਤਾ ਹੈ॥੨॥
Prof. Sahib Singhਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ॥੨॥ਪਦ ਅਰਥ ਜਰਾ = ਬੁਢੇਪਾ ॥੨॥
SikhNet (Spanish)Ese Quazi, ni envejece ni muere. (2)
ਸੋ ਸੁਰਤਾਨੁ; ਜੁ ਦੁਇ ਸਰ ਤਾਨੈ ॥
so surataan; ju due sar taanai | Ang 1160
Sant Singh KhalsaHe alone is a sultan and a king, who shoots the two arrows,
Manmohan SinghHe alone is the Sovereign, who aims two arrows,
Manmohan Singh (Punjabi)ਕੇਵਲ ਉਹ ਹੀ ਸੁਲਤਾਨ ਹੈ, ਜੋ ਦੋ ਤੀਰ ਖਿੱਚਦਾ ਹੈ,
Fareedkot Teekaਸੋ (ਸੁਰਤਾਨੁ) ਜੋਗੀ ਹੈ, ਜੋ ਦੋ (ਸੁਰ) ਖੈਂਚੈ, ਭਾਵ ਜੋਗ ਮਾਰਗ ਕਰ ਇੜਾ ਪਿੰਗੁਲਾ ਕਰ ਪ੍ਰਾਣ ਪੌਣ ਕੋ ਝੜਾਵੈ ਉਤਾਰੇ॥
Prof. Sahib Singhਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ,ਪਦ ਅਰਥ ਦੁਇ ਸਰ = ਦੋ ਤੀਰ (ਗਿਆਨ ਅਤੇ ਵੈਰਾਗ)।
SikhNet (Spanish)Sólo será un verdadero Sultán, o Rey, aquel que apunta con sus dos flechas,
ਬਾਹਰਿ ਜਾਤਾ; ਭੀਤਰਿ ਆਨੈ ॥
baahar jaataa; bheetar aanai | Ang 1160
Sant Singh Khalsagathers in his outgoing mind,
Manmohan Singhrestrains his wandering mind,
Manmohan Singh (Punjabi)ਆਪਣੇ ਬਾਹਰ ਭੱਜੇ ਫਿਰਦੇ ਮਨ ਨੂੰ ਅੰਦਰ ਲੈ ਆਉਂਦਾ ਹੈ,
Fareedkot Teekaਬਾਹਰ ਜਾਤੇ ਹੂਏ ਪ੍ਰਾਣ ਪੌਣ ਕੋ (ਭੀਤਰਿ ਆਨੈ) ਅੰਤਰ ਲਿਆਵੈ॥
Prof. Sahib Singhਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ,ਪਦ ਅਰਥ ਆਨੈ = ਲਿਆਵੇ।
SikhNet (Spanish)la de la Sabiduría y la del Desapego, y calmando sus inquietudes y ansiedades,
ਗਗਨ ਮੰਡਲ ਮਹਿ; ਲਸਕਰੁ ਕਰੈ ॥
gagan manddal meh; lasakar karai | Ang 1160
Sant Singh Khalsaand assembles his army in the realm of the mind's sky, the Tenth Gate.
Manmohan Singhand gathers his army in the realm of his mind's sky.
Manmohan Singh (Punjabi)ਅਤੇ ਆਪਣੀ ਸੈਨਾ ਨੂੰ ਆਪਣੇ ਮਨ ਦੇ ਆਕਾਸ਼ ਦੀ ਪੁਰੀ ਅੰਦਰ ਇਕੱਤਰ ਕਰਦਾ ਹੈ।
Fareedkot Teekaਗਗਨ ਮੰਡਲ ਦਸਵੇ ਦੁਆਰ ਮੇਂ ਪ੍ਰਾਣ ਪੌਣ ਕੋ ਇਕਤ੍ਰ ਕਰੇ, ਭਾਵ ਠਹਰਾਵੈ॥
Prof. Sahib Singhਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ।ਪਦ ਅਰਥ ਗਗਨ ਮੰਡਲ = ਦਸਮ ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ। ਲਸਕਰੁ = ਸ਼ੁਭ ਗੁਣਾਂ ਦੀ ਫ਼ੌਜ।
SikhNet (Spanish)reúne a los invitados que habitan en el Cielo de su mente, sí, en su Décima Puerta.
ਸੋ ਸੁਰਤਾਨੁ; ਛਤ੍ਰੁ ਸਿਰਿ ਧਰੈ ॥੩॥
so surataan; chhatru sir dharai |3| Ang 1160
Sant Singh KhalsaThe canopy of royalty waves over such a sultan. ||3||
Manmohan SinghSuch a monarch wears an umbrella over his head.
Manmohan Singh (Punjabi)ਇਹੋ ਜਿਹੇ ਪਾਤਿਸ਼ਾਹ ਦੇ ਸੀਸ ਤੇ ਚੋਰ ਛਤਰ ਝੁਲਦਾ ਹੈ।
Fareedkot Teekaਵਹੁ ਜੋਗੀ ਸਰੂਪ ਛਤ੍ਰ ਕੋ ਸਿਰ ਪਰ ਧਾਰਤਾ ਹੈ ਵਾ ਸੋ ਜੁੜਾ ਹੈ। ਔ (ਸੁਰਤਾਨੁ) ਪਾਤਸਾਹੁ, ਭਾਵ ਸਿਰੋਮਣੀ ਪੁਰਸੁ ਹੈ, ਜੋ ਵੈਰਾਗ ਵਵੇਕ ਰੂਪ ਦੋ (ਸਰ) ਤੀਰ (ਤਾਲਾ) ਖੈਂਚੇ, ਭਾਵ ਧਾਰੇ। ਔ ਬਾਹਰ ਜਾਂਦੇ ਮਨ ਨੂੰ ਅੰਤਰ ਮੁਖ ਕਰੇ। ਰਿਦੇ ਰੂਪ ਅਕਾਸ ਮੇਂ ਸੁਭ ਗੁਨੋ ਰੂਪੀ ਫੌਜ ਨੂੰ ਇਕਤ੍ਰ ਕਰੇ, ਭਾਵ ਸੁਭ ਗੁਨ ਧਾਰਨ ਕਰੇ। ਸੋ ਮਹਾਤਮਾ ਪੁਰਸ਼ ਪਾਤਸਾਹੁ ਜਸ ਰੂਪੀ ਛਤ੍ਰ ਕੋ ਸਿਰਪਰ ਧਾਰਦਾ ਹੈ, ਭਾਵ ਉਸ ਦਾ ਬਡਾ ਜਸ ਹੁੰਦਾ ਹੈ॥੩॥
Prof. Sahib Singhਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ ॥੩॥ਪਦ ਅਰਥ ਸੁਰਤਾਨੁ = ਸੁਲਤਾਨ।॥੩॥
SikhNet (Spanish)Oh, ese Sultán es abanicado por Dios. (3)
ਜੋਗੀ; ਗੋਰਖੁ ਗੋਰਖੁ ਕਰੈ ॥
jogee; gorakh gorakh karai | Ang 1160
Sant Singh KhalsaThe Yogi cries out, "Gorakh, Gorakh".
Manmohan SinghGorakh, Gorakh, the Yogi cries out.
Manmohan Singh (Punjabi)ਗੋਰਖ, ਗੋਰਖ, ਯੋਗੀ ਪੁਕਾਰਦਾ ਹੈ।
Fareedkot Teekaਜੋਗੀ ਗੋਰਖ ਗੋਰਖ ਕਰਤੇ ਹੈਂ॥
Prof. Sahib Singhਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ,
SikhNet (Spanish)El Yogui grita Gorakj, Gorakj,
ਹਿੰਦੂ; ਰਾਮ ਨਾਮੁ ਉਚਰੈ ॥
hindoo; raam naam ucharai | Ang 1160
Sant Singh KhalsaThe Hindu utters the Name of Raam.
Manmohan SinghThe Hindu utters the name of Rama.
Manmohan Singh (Punjabi)ਹਿੰਦੂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਹਿੰਦੂ ਰਾਮ ਨਾਮ ਕੋ ਉਚਾਰਨ ਕਰਤੇ ਹੈਂ॥
Prof. Sahib Singhਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ,ਪਦ ਅਰਥ ਰਾਮ ਨਾਮੁ = ਮੂਰਤੀ ਵਿਚ ਮਿਥੇ ਹੋਏ ਸ੍ਰੀ ਰਾਮ ਚੰਦਰ ਜੀ ਦਾ ਨਾਮ।
SikhNet (Spanish)el hindú recita el Nombre de Rama,
ਮੁਸਲਮਾਨ ਕਾ; ਏਕੁ ਖੁਦਾਇ ॥
musalamaan kaa; ek khudaae | Ang 1160
Sant Singh KhalsaThe Muslim has only One God.
Manmohan SinghFor the Musalmans, There is but One Khuda.
Manmohan Singh (Punjabi)ਮੁਸਲਮਾਨਾਂ ਲਈ ਕੇਵਲ ਇਕ ਖੁਦਾ ਹੀ ਹੈ।
Fareedkot Teekaਮੁਸਲਮਾਨੋਂ ਕਾ ਏਕੁ ਖੁਦਾਇ ਮਾਨਿਆ ਹੂਆ ਹੈ ਅਰਥਾਤ ਪਸਚਮ ਕੀ ਓਰ ਮਾਨਤੇ ਹੈਂ॥
Prof. Sahib Singhਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ।ਪਦ ਅਰਥ ਏਕੁ = ਆਪਣਾ।
SikhNet (Spanish)para el Musulmán hay sólo un Alah, pero el Maestro de Kabir,
ਕਬੀਰ ਕਾ ਸੁਆਮੀ; ਰਹਿਆ ਸਮਾਇ ॥੪॥੩॥੧੧॥
kabeer kaa suaamee; rahiaa samaae |4|3|11| Ang 1160
Sant Singh KhalsaThe Lord and Master of Kabeer is all-pervading. ||4||3||11||
Manmohan SinghBut the Lord of Kabir is pervading all over.
Manmohan Singh (Punjabi)ਪ੍ਰੰਤੂ ਕਬੀਰ ਦਾ ਸਾਹਿਬ ਸਾਰੇ ਹੀ ਵਿਆਪਕ ਹੋ ਰਿਹਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹਮਾਰਾ ਸ੍ਵਾਮੀ ਸਰਬ ਮੇਂ (ਸਮਾਇ) ਬ੍ਯਾਪਕ ਹੋ ਰਹਾ ਹੈ॥੪॥੩॥੧੧॥☬ਸ੍ਰੀ ਗੁਰੂ ਜੀ ਕੇ ਸਮੀਪ ਸਿਖੋਂ ਨੇ ਪ੍ਰਸ਼ਨ ਕੀਆ: ਮਹਾਰਾਜ ਬੈਸਨਵ ਮਤ ਵਾਲੇ ਹਮ ਲੋਗੋਂ ਕੋ ਠਾਕੁਰ ਪੂਜਾ ਕੇ ਵਾਸਤੇ ਉਪਦੇਸੁ ਕਰਤੇ ਹੈਂ। ਆਪ ਨੇ ਬਚਨ ਕੀਆ ਹੈ ਸਾਲਗ੍ਰਾਮ ਕੀ ਪੂਜਾ ਨਾਮ ਕੋ ਤ੍ਯਾਗ ਕਰ ਕਰਨੀ ਅਛੀ ਨਹੀਂ। ਤਿਸ ਪਰ ਕਬੀਰ ਜੀ ਕੀ ਗਵਾਹੀ ਦੇ ਕਰ ਉਪਦੇਸੁ ਕਰਤੇ ਹੈਂ: ਦ੍ਵੈਤ ਭਾਵ ਕੋ ਲੀਏ ਹੂਏ ਜੋ ਪਾਖੰਡ ਕੀ ਪੂਜਾ ਕਰਤੇ ਹੈਂ ਤਿਸ ਕੀ ਨਿਖੇਧੀ ਕਰਤੇ ਹੈਂ:
Prof. Sahib Singhਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ॥੪॥੩॥੧੧॥* ਨੋਟ: ਇਸ ਸ਼ਬਦ ਦੇ ਬੰਦ ਨੰ: ੨ ਦੀਆਂ ਤੁਕਾਂ ਨੂੰ ਸਾਹਮਣੇ ਰੱਖ ਕੇ ਰਾਮਕਲੀ ਕੀ ਵਾਰ ਮ: ੩ ਵਿਚ ਪਉੜੀ ਨੰ: ੧੨ ਦੇ ਨਾਲ ਦਰਜ ਕੀਤਾ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਨੰ: ੫ ਪੜ੍ਹ ਕੇ ਵੇਖੋ। ਇਕ ਤਾਂ ਤੁਕਾਂ ਹੀ ਸਾਂਝੀਆਂ ਹਨ; ਦੂਜੇ, ਪਖੰਡੀ ਆਦਿਕ ਲਫ਼ਜ਼ਾਂ ਦਾ ਅਰਥ ਕਰਨ ਵਿਚ ਉਹੀ ਤਰੀਕਾ ਵਰਤਿਆ ਹੈ ਜੋ ਕਬੀਰ ਜੀ ਨੇ ਲਫ਼ਜ਼ 'ਮੁਲਾਂ' ਆਦਿਕ ਲਈ। ਮ: ੧ ॥ ਸੋ ਪਾਖੰਡੀ, ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥੪॥੧੨॥ (ਪੰਨਾ 953)।
SikhNet (Spanish)prevalece sobre todo esto. (4-3-11)