ੴ

ਸਿੱਖਬਾਣੀ · SikhBani

ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥

sasatr teekhan kaatt ddaario man na keeno ros
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1017, 1018 · 19 lines
Translations

ਮਾਰੂ ਮਹਲਾ ੫ ॥

maaroo mahalaa 5 | Ang 1017

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino, Ashtapadis.

ਸਸਤ੍ਰਿ ਤੀਖਣਿ ਕਾਟਿ ਡਾਰਿਓ; ਮਨਿ. ਨ ਕੀਨੋ ਰੋਸੁ ॥

sasatr teekhan kaatt ddaario; man. na keeno ros | Ang 1017

Sant Singh KhalsaThe sharp tool cuts down the tree, but it does not feel anger in its mind.
Manmohan SinghWith the sharp weapon, man cuts down the tree and it feels not enraged in its mind.
Manmohan Singh (Punjabi)ਤਿੱਖੇ ਹਥਿਆਰ ਨਾਲ, ਇਨਸਾਨ ਬਿਰਛ ਨੂੰ ਕੱਟ ਦਿੰਦਾ ਹੈ ਅਤੇ ਇਹ ਆਪਦੇ ਚਿੱਤ ਅੰਦਰ ਗੁੱਸਾ ਨਹੀਂ ਕਰਦਾ।
Fareedkot Teekaਤੀਖਣ ਕੁਹਾੜੀ ਕਰ ਬ੍ਰਿਛ ਕੋ ਕਾਟ ਕੇ ਪੁਰਸ ਨੇ ਗੇਰ ਦੀਆ, ਤੋ ਬ੍ਰਿਛ ਨੇ ਮਨ ਮੇਂ ਗੁਸਾ ਨਹੀਂ ਕੀਆ॥
Prof. Sahib Singh(ਹੇ ਮੇਰੇ ਮਨ! ਜਿਸ ਮਨੁੱਖ ਨੇ ਰੁੱਖ ਨੂੰ ਕਿਸੇ) ਤੇਜ਼ ਹਥਿਆਰ ਨਾਲ ਕੱਟ ਸੁੱਟਿਆ (ਰੁੱਖ ਨੇ ਆਪਣੇ) ਮਨ ਵਿਚ (ਉਸ ਉੱਤੇ) ਗੁੱਸਾ ਨਾਹ ਕੀਤਾ,

ਪਦ ਅਰਥ ਸਸਤ੍ਰਿ = ਸ਼ਸਤ੍ਰ ਨਾਲ। ਤੀਖਣ ਸਸਤ੍ਰਿ = ਤੇਜ਼ ਸ਼ਸਤ੍ਰ ਨਾਲ। ਕਾਟਿ = ਕੱਟ ਕੇ। ਕਾਟਿ ਡਾਰਿਓ = ਕੱਟ ਸੁੱਟਿਆ। ਮਨਿ = ਮਨ ਵਿਚ। ਰੋਸੁ = ਗੁੱਸਾ।

SikhNet (Spanish)El arma filosa parte el árbol en dos, pero éste no emite ninguna queja

ਕਾਜੁ ਉਆ ਕੋ ਲੇ ਸਵਾਰਿਓ; ਤਿਲੁ. ਨ ਦੀਨੋ ਦੋਸੁ ॥੧॥

kaaj uaa ko le savaario; til. na deeno dos |1| Ang 1017

Sant Singh KhalsaIt serves the purpose of the cutter, and does not blame him at all. ||1||
Manmohan SinghIt serves his purpose and blames him not even to the extent of a sesame.
Manmohan Singh (Punjabi)ਇਹ ਉਸ ਦੇ ਕੰਮ ਨੂੰ ਰਾਸ ਕਰ ਦਿੰਦਾ ਹੈ ਅਤੇ ਇਹ ਤਿਲ ਮਾਤ੍ਰ ਭੀ ਉਸ ਨੂੰ ਬੁਰਾਈ ਨਹੀਂ ਦਿੰਦਾ।
Fareedkot Teekaਸਗੋਂ ਧੀਰਜ ਕੋ ਲੈ ਕੇ ਉਸ ਕਾ ਕਾਜ ਸਵਾਰਿਆ, ਜਰਾ ਮਾਤ੍ਰ ਭੀ ਉਸ ਪੁਰਸ ਕੋ ਦੋਸ ਨਹੀਂ ਦੀਆ॥੧॥
Prof. Sahib Singh(ਸਗੋਂ ਰੁੱਖ ਨੇ) ਉਸ ਦਾ ਕੰਮ ਸਵਾਰ ਦਿੱਤਾ, ਤੇ, (ਉਸ ਨੂੰ) ਰਤਾ ਭਰ ਭੀ ਕੋਈ ਦੋਸ਼ ਨਾਹ ਦਿੱਤਾ ॥੧॥

ਪਦ ਅਰਥ ਉਆ ਕੋ = ਉਸ (ਮਨੁੱਖ) ਦਾ। ਤਿਲੁ = ਰਤਾ ਭਰ ਭੀ। ਦੋਸੁ = ਗਿਲਾ ॥੧॥

SikhNet (Spanish)y sirve aún a aquél que lo dañó, sin culparlo de nada.(1)

ਮਨ ਮੇਰੇ; ਰਾਮ ਰਉ ਨਿਤ ਨੀਤਿ ॥

man mere; raam rau nit neet | Ang 1017

Sant Singh KhalsaO my mind, continually, continuously, meditate on the Lord.
Manmohan SinghO my soul, ever, ever utter Thou the Lord's Name.
Manmohan Singh (Punjabi)ਮੇ ਮੇਰੀ ਜਿੰਦੇ, ਸਦਾ, ਸਦਾ ਤੂੰ ਸਾਈਂ ਦੇ ਨਾਮ ਨੂੰ ਉਚਾਰ।
Fareedkot Teekaਹੇ ਮੇਰੇ ਪਿਆਰੇ! ਰਾਮ ਕੋ ਨਿਤ੍ਯੰਪ੍ਰਤੀ ਉਚਾਰ॥
Prof. Sahib Singhਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਪਦ ਅਰਥ ਮਨ = ਹੇ ਮਨ! ਰਉ = ਰਮ, ਸਿਮਰ। ਨਿਤ ਨੀਤਿ = ਸਦਾ ਹੀ, ਨਿੱਤ ਨਿੱਤ।

SikhNet (Spanish)El Señor del Universo es Divino y Compasivo,

ਦਇਆਲ ਦੇਵ ਕ੍ਰਿਪਾਲ ਗੋਬਿੰਦ; ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥

deaal dev kripaal gobind; sun santanaa kee reet |1| rahaau | Ang 1017

Sant Singh KhalsaThe Lord of the Universe is merciful, divine and compassionate. Listen - this is the way of the Saints. ||1||Pause||
Manmohan SinghHear thou the department of the saints. Ever meditate they on the compassionate and merciful Lord, Master. Pause.
Manmohan Singh (Punjabi)ਤੂੰ ਸਾਧੂਆਂ ਦੀ ਜੀਵਨ ਰਹੁ-ਰੀਤੀ ਸ੍ਰਵਣ ਕਰ। ਉਹ ਸਦੀਵ ਹੀ ਮਇਆਵਾਨ ਅਤੇ ਮਿਹਰਬਾਨ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ ਠਹਿਰਾਉ।
Fareedkot Teekaਦਇਆ ਕਾ ਘਰ ਔ ਪਰਕਾਸ ਸਰੂਪ ਪੁਨਾ ਕ੍ਰਿਪਾਲੂ ਜੋ ਗੋਬਿੰਦ ਹੈ, ਤਿਸ ਕੇ ਭਜਨ ਕਰਨੇਹਾਰੇ ਜੋ ਸੰਤ ਹੈਂ, ਤਿਨ ਕੀ ਰੀਤ ਤੂੰ ਸੁਨਿ ਅਰਥਾਤ ਸੁਨ ਕੇ ਤੂੰ ਭੀ ਕਮਾਉ॥੧॥ ਰਹਾਉ ॥
Prof. Sahib Singhਦਇਆਲ, ਪ੍ਰਕਾਸ਼-ਰੂਪ, ਕਿਰਪਾਲ ਗੋਬਿੰਦ ਦੇ (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਣ ਗਾ)। (ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ? ਉਹਨਾਂ) ਸੰਤ ਜਨਾਂ ਦੀ ਜੀਵਨ-ਮਰਯਾਦਾ ਸੁਣ ॥੧॥ ਰਹਾਉ ॥

ਪਦ ਅਰਥ ਸੁਨਿ = (ਹੇ ਮਨ!) ਸੁਣ। ਰੀਤਿ = ਜੀਵਨ-ਮਰਯਾਦਾ ॥੧॥ ਰਹਾਉ ॥

SikhNet (Spanish)escucha, este es el Sendero de los Santos. (1-Pausa)

ਚਰਣ ਤਲੈ ਉਗਾਹਿ ਬੈਸਿਓ; ਸ੍ਰਮੁ. ਨ ਰਹਿਓ ਸਰੀਰਿ ॥

charan talai ugaeh baisio; sram. na rahio sareer | Ang 1018

Sant Singh KhalsaHe plants his feet in the boat, and then sits down in it; the fatigue of his body is relieved.
Manmohan SinghTrampling it under his feet, man sits in the boat and is rid of his bodily fatigue.
Manmohan Singh (Punjabi)ਆਪਣੇ ਪੈਰਾਂ ਹੇਠ ਲਤਾੜ ਕੇ ਬੰਦਾ ਜਹਾਜ਼ ਵਿੱਚ ਬੈਠ ਜਾਂਦਾ ਹੈ ਅਤੇ ਆਪਣੀ ਦੇਹ ਦੇ ਥਕੇਵੇਂ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਮਲਾਹਿ ਨੇ ਉਸੀ ਕੀ ਨਾਉ ਬਣਾਈ, ਪੁਨਃ ਚਰਨੋਂ ਕੇ ਤਲੇ ਮੁਸਾਫਰੋਂ ਕਾ ਸਮਦਾਇ (ਉਗਾਹਿ) ਦਬਾਇ ਬੈਠਾ ਔ ਤਿਨ ਮੁਸਾਫਰੋਂ ਕੇ ਸਰੀਰ ਮੇਂ ਥਕੇਵਾਂ ਨਹੀਂ ਰਹਾ ਅਰਥਾਤ ਅਰਾਮ ਦੀਆ। ਤੈਸੇ ਹੀ ਜੋ ਕੋਈ ਸੰਤੋਂ ਕੀ ਅਵਗਿਆ ਕਰਤਾ ਹੈ ਤਿਸ ਪਰ ਕੁਪਤ ਨਹੀਂ ਹੋਤੇ, ਉਲਟੇ ਉਨ ਕੋ ਮੁਕਤ ਕਰਤੇ ਹੈਂ॥
Prof. Sahib Singh(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ।

ਪਦ ਅਰਥ ਚਰਣ ਤਲੈ = ਪੈਰਾਂ ਹੇਠ। ਉਗਾਹਿ = ਨੱਪ ਕੇ। ਬੈਸਿਓ = ਬਹਿ ਗਿਆ। ਸ੍ਰਮੁ = ਥਕੇਵਾਂ। ਸਰੀਰਿ = ਸਰੀਰ ਵਿਚ।

SikhNet (Spanish)El barco sufre cuando lo pisotean, pero da confort a las coyunturas y permite que descansen el cuerpo en él.

ਮਹਾ ਸਾਗਰੁ. ਨਹ ਵਿਆਪੈ; ਖਿਨਹਿ ਉਤਰਿਓ ਤੀਰਿ ॥੨॥

mahaa saagar. neh viaapai; khineh utario teer |2| Ang 1018

Sant Singh KhalsaThe great ocean does not even affect him; in an instant, he arrives on the other shore. ||2||
Manmohan SinghThe great ocean infects him not and in a moment he lands on the yonder shore.
Manmohan Singh (Punjabi)ਵੱਡਾ ਸਮੁੰਦਰ ਉਸ ਨੂੰ ਤੰਗ ਨਹੀਂ ਕਰਦਾ ਅਤੇ ਇਕ ਮੁਹਤ ਅੰਦਰ ਉਹ ਪਰਲੇ ਕਿਨਾਰੇ ਜਾ ਲਗਦਾ ਹੈ।
Fareedkot Teekaਅਤੀ ਬਹੁਤਾ ਜਲ ਨਾ ਡੋਬਤਾ ਭਇਆ, ਤਿਨ ਕੋ ਲੈ ਕੇ ਖਿਨ ਮਾਤ੍ਰ ਮੇਂ ਅਰਥਾਤ ਥੋੜੀ ਦੇਰ ਮੇਂ ਕਿਨਾਰੇ ਪਾਰ ਉਤਾਰ ਦੀਆ। ਐਸੇ ਹੀ ਧੀਰਜਵਾਨ ਸੰਤ ਹੈ, ਜੋ ਤਿਨ ਕੀ ਅਵਗਿਆ ਕਰੇ ਤਿਸ ਕੋ ਉਲਟ ਕੇ ਸੁਖ ਦੇਤੇ ਹੈਂ॥੨॥☬ਅਬ ਪ੍ਰਿਥਵੀ ਕੇ ਦ੍ਰਿਸ਼ਟਾਂਤ ਸੰਤੋਂ ਕੀ ਸਮ ਦ੍ਰਿਸਟੀ ਕਹਤੇ ਹੈਂ:
Prof. Sahib Singhਭਿਆਨਕ ਸਮੁੰਦਰ (ਦਰੀਆ ਭੀ) ਉਸ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ, (ਬੇੜੀ ਵਿਚ ਬੈਠ ਕੇ ਉਹ) ਇਕ ਖਿਨ ਵਿਚ ਹੀ (ਉਸ ਦਰੀਆ ਤੋਂ) ਪਾਰਲੇ ਕੰਢੇ ਜਾ ਉਤਰਿਆ ॥੨॥

ਪਦ ਅਰਥ ਸਾਗਰੁ = ਸਮੁੰਦਰ। ਨਹ ਵਿਆਪੈ = ਆਪਣਾ ਦਬਾਅ ਨਹੀਂ ਪਾ ਸਕਦਾ। ਖਿਨਹਿ = ਇਕ ਖਿਨ ਵਿਚ ਹੀ। ਤੀਰਿ = (ਪਾਰਲੇ) ਕੰਢੇ ਤੇ ॥੨॥

SikhNet (Spanish)El terrible mar de las existencias no nos afecta y uno arriba a la otra orilla en un instante.(2)

ਚੰਦਨ ਅਗਰ ਕਪੂਰ ਲੇਪਨ; ਤਿਸੁ ਸੰਗੇ. ਨਹੀ ਪ੍ਰੀਤਿ ॥

chandan agar kapoor lepan; tis sange. nahee preet | Ang 1018

Sant Singh KhalsaSandalwood, aloe, and camphor-paste - the earth does not love them.
Manmohan SinghSandal, aloe, camphor-paste; the earth loves them not.
Manmohan Singh (Punjabi)ਚੰਨਣ, ਚੋਆ ਅਤੇ ਮੁਸ਼ਕ ਕਾਫੂਰ ਦਾ ਲੇਪ; ਧਰਤੀ ਉਨ੍ਹਾਂ ਨੂੰ ਪਿਆਰ ਨਹੀਂ ਕਰਦੀ।
Fareedkot Teekaਚੰਦਨ ਅਗਰ ਕਪੂਰ ਇਤ ਆਦਿਕੋਂ ਸੁਗੰਧੀ ਕਰ ਜੋ ਲੇਪਨ ਕਰੇ, ਤਿਸ ਕੇ ਸਾਥ ਤੌ ਪ੍ਰੀਤੀ ਨਹੀਂ ਹੈ॥
Prof. Sahib Singh(ਹੇ ਮੇਰੇ ਮਨ! ਜਿਹੜਾ ਮਨੁੱਖ ਧਰਤੀ ਉੱਤੇ) ਚੰਦਨ ਅਗਰ ਕਪੂਰ ਨਾਲ ਲੇਪਨ (ਕਰਦਾ ਹੈ, ਧਰਤੀ) ਉਸ (ਮਨੁੱਖ) ਨਾਲ (ਕੋਈ ਖ਼ਾਸ) ਪਿਆਰ ਨਹੀਂ ਕਰਦੀ;

ਪਦ ਅਰਥ ਅਗਰ = ਊਦ ਦੀ ਲੱਕੜੀ। ਸੰਗੇ = ਨਾਲ।

SikhNet (Spanish)A la tierra no le fascina ni la fragancia de Sándalo, ni la de otros muchos aceites esenciales,

ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ; ਮਨਿ. ਨ ਮਨੀ ਬਿਪਰੀਤਿ ॥੩॥

bisattaa mootr khod til til; man. na manee bipareet |3| Ang 1018

Sant Singh KhalsaBut it doesn't mind, if someone digs it up bit by bit, and applies manure and urine to it. ||3||
Manmohan SinghIn its mind it hates him not, who digs it bit by bit or dumps ordure and urine on it.
Manmohan Singh (Punjabi)ਆਪਣੇ ਰਿਦੇ ਅੰਦਰ ਇਹ ਉਸ ਨੂੰ ਘਿਰਣਾ ਨਹੀਂ ਕਰਦੀ ਜੋ ਇਸ ਨੂੰ ਭੋਰਾ ਕਰਕੇ ਪੁਟਦਾ ਹੈ। ਜਾਂ ਇਸ ਉਤੇ ਗੰਦਗੀ ਅਤੇ ਪਿਸ਼ਾਬ ਸੁੰਟਦਾ ਹੈ।
Fareedkot Teekaਇਸ ਪਰ ਬਿਸਟਾ ਮੂਤ੍ਰ ਕਰੇ, ਚਾਹੋਂ ਕੋਈ ਤਿਲ ਤਿਲ ਭਰ ਖੋਦੇ ਤੌ ਮਨ ਮੇਂ ਉਨ ਪਰ ਕੋਈ ਉਲਟੀ ਰੀਤਿ ਨਹੀਂ ਮਾਨੀ ਅਰਥਾਤ ਤਿਸ ਪਰ ਕ੍ਰੋਧ ਯੁਕਤ ਪਿਰਥ੍ਵੀ ਨਹੀਂ ਹੋਈ ਹੈ। ਤੈਸੇ ਹੀ ਮਹਾਤਮਾਂ ਸੇਵਾ ਵਾਲੇ ਕੋ ਵਰ ਔ ਅਵਗ੍ਯਾ ਕਰਤੇ ਕੋ ਸ੍ਰਾਪ ਨਹੀਂ ਦੇਤੇ ਹੈਂ॥੩॥☬ਔਰ ਦ੍ਰਿਸ਼ਟਾਂਤ:
Prof. Sahib Singhਤੇ (ਜਿਹੜਾ ਮਨੁੱਖ ਧਰਤੀ ਉੱਤੇ) ਗੂੰਹ ਮੂਤਰ (ਸੁੱਟਦਾ ਹੈ, ਧਰਤੀ ਨੂੰ) ਪੁੱਟ ਕੇ ਰਤਾ ਰਤਾ (ਕਰਦਾ ਹੈ, ਉਸ ਮਨੁੱਖ ਦੇ ਵਿਰੁੱਧ ਆਪਣੇ) ਮਨ ਵਿਚ (ਧਰਤੀ) ਬੁਰਾ ਨਹੀਂ ਮਨਾਂਦੀ ॥੩॥

ਪਦ ਅਰਥ ਖੋਦਿ = ਪੁੱਟ ਕੇ। ਤਿਲੁ ਤਿਲੁ = ਰਤਾ ਰਤਾ। ਮਨਿ = ਮਨ ਵਿਚ। ਮਨੀ = ਮੰਨੀ। ਬਿਪਰੀਤਿ = ਉਲਟੀ ਗੱਲ, ਵਿਰੋਧਤਾ ॥੩॥

SikhNet (Spanish)tampoco la pasta de alcanfor, tampoco odia al que hace agujeros, o tira basura o se orina sobre su seno.(3)

ਊਚ ਨੀਚ ਬਿਕਾਰ ਸੁਕ੍ਰਿਤ; ਸੰਲਗਨ ਸਭ ਸੁਖ ਛਤ੍ਰ ॥

aooch neech bikaar sukrit; sanlagan sabh sukh chhatr | Ang 1018

Sant Singh KhalsaHigh and low, bad and good - the comforting canopy of the sky stretches evenly over all.
Manmohan SinghThe peace-giving canopy of the sky is evenly stretching over all, be those high, low, bad or good.
Manmohan Singh (Punjabi)ਆਕਾਸ ਦੀ ਆਰਾਮ ਦੇਣ ਵਾਲੀ ਚਾਨਣੀ ਸਮੂਹ ਉਚਿਆਂ, ਨੀਵਿਆਂ, ਮੰਦਿਆਂ ਤੇ ਚੰਗਿਆਂ ਉਤੇ ਇਕਰਸ ਫੈਲੀ ਹੋਈ ਹੈ।
Fareedkot Teekaਅਕਾਸ ਮੇਂ ਊਚ ਹੋਵੈ ਵਾ ਨੀਚ ਹੋਵੈ, ਕੋਈ ਬਿਕਾਰ ਕਰੇ, ਕੋਈ ਪੁਨ ਕਰੇ, ਸਭ ਕੇ ਸਾਥ ਲਾਗ ਰਹਾ ਹੈ ਔ ਸਭ ਕੋ ਛਤ੍ਰ ਸਮ ਹੋਇ ਕਰਿ ਸੁਖ ਦੇ ਰਹਿਆ ਹੈ॥
Prof. Sahib Singh(ਹੇ ਮੇਰੇ ਮਨ!) ਕੋਈ ਉੱਚਾ ਹੋਵੇ ਨੀਵਾਂ ਹੋਵੇ, ਕੋਈ ਬੁਰਾਈ ਕਰੇ ਕੋਈ ਭਲਾਈ ਕਰੇ (ਆਕਾਸ਼ ਸਭਨਾਂ ਨਾਲ) ਇਕੋ ਜਿਹਾ ਲੱਗਾ ਰਹਿੰਦਾ ਹੈ, ਸਭਨਾਂ ਵਾਸਤੇ ਸੁਖਾਂ ਦਾ ਛਤਰ (ਬਣਿਆ ਰਹਿੰਦਾ) ਹੈ।

ਪਦ ਅਰਥ ਸੁਕ੍ਰਿਤ = ਭਲਾਈ। ਸੰਲਗਨ = ਇੱਕੋ ਜਿਹਾ ਲੱਗਾ ਹੋਇਆ। ਸੁਖ ਛਤ੍ਰ = ਸੁਖਾਂ ਦਾ ਛੱਤ੍ਰ।

SikhNet (Spanish)Los cielos cubren con su bóveda a todos por igual,

ਮਿਤ੍ਰ ਸਤ੍ਰੁ. ਨ ਕਛੂ ਜਾਨੈ; ਸਰਬ ਜੀਅ ਸਮਤ ॥੪॥

mitr satru. na kachhoo jaanai; sarab jeea samat |4| Ang 1018

Sant Singh KhalsaIt knows nothing of friend and enemy; all beings are alike to it. ||4||
Manmohan SinghFriend and foe it knows not, and all the beings are alike to it.
Manmohan Singh (Punjabi)ਦੋਸਤ ਅਤੇ ਦੁਸ਼ਮਣ ਨੂੰ ਇਹ ਨਹੀਂ ਜਾਣਦੀ ਅਤੇ ਇਸ ਦੇ ਲਈ ਸਾਰੇ ਜੀਵ ਇੱਕੋ ਜਿਹੇ ਹਨ।
Fareedkot Teekaਮਿਤ੍ਰ ਔ ਸਤ੍ਰੂ, ਭਾਵ ਕਛੂ ਭੀ ਨਹੀਂ ਜਾਨਤਾ, ਸਰਬ ਜੀਓਂ ਮੇਂ ਸਮਤਾ ਹੈ। ਤੈਸੇ ਮਹਾਤਮਾ ਊਚ ਨੀਚ ਪਾਪ ਪੁਨ ਕੀ ਤਰਫ ਦ੍ਰਿਸ੍ਟ ਨਹੀਂ ਦੇਤੇ, ਸਭ ਮੇਂ ਬ੍ਰਹਮ ਭਾਵਨਾ ਕਰਿ ਸਮ ਦੇਖਤੇ ਹੈਂ॥੪॥☬ਅਬ ਸੂਰਜ ਕੇ ਦ੍ਰਿਸਟਾਂਤ ਕਰਿ ਸਮਤਾ ਦਿਖਾਵਤੇ ਹੈਂ:
Prof. Sahib Singh(ਆਕਾਸ਼) ਨਾਹ ਕਿਸੇ ਨੂੰ ਮਿੱਤਰ ਸਮਝਦਾ ਹੈ ਨਾਹ ਕਿਸੇ ਨੂੰ ਵੈਰੀ, (ਆਕਾਸ਼) ਸਾਰੇ ਜੀਵਾਂ ਵਾਸਤੇ ਇੱਕ-ਸਮਾਨ ਹੈ ॥੪॥

ਪਦ ਅਰਥ ਸਤ੍ਰੁ = ਵੈਰੀ। ਨ ਜਾਨੈ = ਨਹੀਂ ਜਾਣਦਾ {ਇਕ-ਵਚਨ}। ਸਮਤ = ਇਕ-ਸਮਾਨ। ਸਰਬ ਜੀਅ = ਸਾਰੇ ਜੀਆਂ ਨੂੰ ॥੪॥

SikhNet (Spanish)ésta se expande sobre el poderoso, como sobre el débil, el bueno o el malo, y no discriminan entre el amigo o el enemigo. (4)

ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ; ਅੰਧਕਾਰ ਬਿਨਾਸ ॥

kar pragaas prachandd pragattio; andhakaar binaas | Ang 1018

Sant Singh KhalsaBlazing with its dazzling light, the sun rises, and dispels the darkness.
Manmohan SinghThe sun rises and sheds dazzling light, wherewith darkness is dispelled.
Manmohan Singh (Punjabi)ਸੂਰਜ ਚੜ੍ਹਦਾ ਹੈ ਤੇ ਚੁੰਧਿਆ ਦੇਣ ਵਾਲੀ ਰੋਸ਼ਨੀ ਪਸਾਰਦਾ ਹੈ, ਜਿਸ ਨਾਲ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜੈਸੇ ਸੂਰਜ ਪ੍ਰਕਾਸ ਕੋ ਕਰ ਕੇ ਔ ਤੀਛਨ ਤੇਜ ਸਾਥ ਪ੍ਰਗਟ ਹੂਆ, ਪੁਨਃ ਅੰਧੇਰੇ ਕਾ ਨਾਸ ਕੀਆ॥
Prof. Sahib Singh(ਹੇ ਮੇਰੇ ਮਨ! ਸੂਰਜ) ਤੇਜ਼ ਰੌਸ਼ਨੀ ਕਰ ਕੇ (ਆਕਾਸ਼ ਵਿਚ) ਪਰਗਟ ਹੁੰਦਾ ਹੈ ਅਤੇ ਹਨੇਰੇ ਦਾ ਨਾਸ ਕਰਦਾ ਹੈ।

ਪਦ ਅਰਥ ਕਰਿ = ਕਰ ਕੇ। ਪ੍ਰਗਾਸੁ = ਪਰਕਾਸ਼, ਚਾਨਣ। ਪ੍ਰਚੰਡ = ਤੇਜ਼। ਅੰਧਕਾਰ ਬਿਨਾਸ = ਹਨੇਰੇ ਦਾ ਨਾਸ।

SikhNet (Spanish)El sol esparce su calor a todos por igual, y acaba con la oscuridad en todas partes,

ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ; ਮਨਿ. ਨ ਭਇਓ ਬਿਖਾਦੁ ॥੫॥

pavitr apavitrah kiran laage; man. na bheo bikhaad |5| Ang 1018

Sant Singh KhalsaTouching both the pure and the impure, it harbors no hatred to any. ||5||
Manmohan SinghTouching the pure and the impure, the sun's rays feel not mental pain.
Manmohan Singh (Punjabi)ਸਾਫ਼ ਸੁਥਰੇ ਅਤੇ ਗੰਦੇ ਨੂੰ ਛੋਂਹ ਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਚਿੱਤ ਵਿੱਚ ਦੁਖ ਨਹੀਂ ਮੰਨਦੀਆਂ।
Fareedkot Teekaਪਵਿਤ੍ਰ ਅਸਥਾਨ ਔ ਅਪਿਵਤ੍ਰ ਸਥਾਨੋਂ ਮੇਂ ਕਿਰਣੋਂ ਕੇ ਸਮੁਦਾਇ ਭੀ ਲਾਗੇ, ਪਰੰਤੂ ਮਨ ਮੇਂ ਕੋਈ ਬਿਖਾਦ ਨਹੀਂ ਭਇਆ। ਤੈਸੇ ਗਿਆਨ ਤੀਛਨ ਤੇਜ ਕਰਿ ਪ੍ਰਕਾਸਤੇ ਹੂਏ ਸੰਤ ਜਨ ਪ੍ਰਗਟ ਰਹੇ ਹੈਂ। ਸੁਭ ਅਸ਼ੁਭ ਪੁਰਸੋਂ ਕੋ ਤਿਨ ਕੇ ਵਾਕੋਂ ਰੂਪ ਕਿਰਣਾਂ ਲਾਗਤੀ ਹੈਂ ਤੌ ਮਨ ਮੇਂ ਸੋਕ ਨਹੀਂ ਪਾਵਤੇ, ਜੋ ਅਨ ਅਧਕਾਰੀ ਕੋ ਹਮਨੇ ਬਚਨ ਕਿਉਂ ਕਹੇ॥੫॥☬ਅਬ ਪਵਨ ਕੇ ਦ੍ਰਿਸ੍ਟਾਂਤ ਕਰ ਸੰਤੋਂ ਕੀ ਸਮਤਾ ਦਿਖਾਵਤੇ ਹੈਂ:
Prof. Sahib Singhਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਣਾਂ ਲੱਗਦੀਆਂ ਹਨ, (ਸੂਰਜ ਦੇ) ਮਨ ਵਿਚ (ਇਸ ਗੱਲੋਂ) ਦੁੱਖ ਨਹੀਂ ਹੁੰਦਾ ॥੫॥

ਪਦ ਅਰਥ ਮਨਿ = (ਸੂਰਜ ਦੇ) ਮਨ ਵਿਚ। ਬਿਖਾਦੁ = ਦੁੱਖ ॥੫॥

SikhNet (Spanish)sus rayos iluminan tanto al puro como al impuro y nada de lo que existe lo puede entristecer. (5)

ਸੀਤ ਮੰਦ ਸੁਗੰਧ ਚਲਿਓ; ਸਰਬ ਥਾਨ ਸਮਾਨ ॥

seet mand sugandh chalio; sarab thaan samaan | Ang 1018

Sant Singh KhalsaThe cool and fragrant wind gently blows upon all places alike.
Manmohan SinghThe cool and fragrant wind gently brushes all the places alike.
Manmohan Singh (Punjabi)ਠੰਢੀ ਅਤੇ ਖ਼ਸਬੂਦਾਰ ਹਵਾ ਧੀਮੇ ਧੀਮੇ ਸਾਰੀਆਂ ਥਾਵਾਂ ਨੂੰ ਇਕਸਾਰ ਲਗਦੀ ਹੈ।
Fareedkot Teekaਜੇਹੈ ਪੁਨ ਸੀਤਲ ਹੌਲੇ ਹੌਲੇ ਔ ਸੁਗੰਧੀ ਯੁਕਤਿ ਹੋਇਕੈ ਚਲਿਆ ਹੈ ਔ ਸਰਬ ਸਥਾਨੋਂ ਮੇਂ ਏਕ ਜੈਸਾ ਹੈ॥
Prof. Sahib Singhਹੇ ਮੇਰੇ ਮਨ! ਠੰਢੀ (ਹਵਾ) ਸੁਗੰਧੀ-ਭਰੀ (ਹਵਾ) ਮੱਠੀ ਮੱਠੀ ਸਭਨਾਂ ਥਾਂਵਾਂ ਵਿਚ ਇਕੋ ਜਿਹੀ ਚੱਲਦੀ ਹੈ;

ਪਦ ਅਰਥ ਸੀਤ = ਠੰਢੀ। ਮੰਦ = ਹੌਲੀ ਹੌਲੀ। ਸਮਾਨ = ਇਕੋ ਜਿਹੀ। ਸਰਬ ਥਾਨ = ਸਭਨੀਂ ਥਾਈਂ।

SikhNet (Spanish)El aire hace llegar su fragancia fresca a todos los lugares por igual,

ਜਹਾ ਸਾ ਕਿਛੁ. ਤਹਾ ਲਾਗਿਓ; ਤਿਲੁ. ਨ ਸੰਕਾ ਮਾਨ ॥੬॥

jahaa saa kichh. tahaa laagio; til. na sankaa maan |6| Ang 1018

Sant Singh KhalsaWherever anything is, it touches it there, and does not hesitate a bit. ||6||
Manmohan SinghWheresoever anything it, there it touches it and hesitates not even a bit.
Manmohan Singh (Punjabi)ਜਿੱਥੇ ਕਿਤੇ ਭੀ ਕੋਈ ਸ਼ੈ ਹੈ, ਉਥੇ ਹੀ ਇਹ ਉਸ ਨੂੰ ਲਗਦੀ ਹੈ ਅਤੇ ਭਰਾ ਭਰ ਭੀ ਸ਼ਕੋਚ ਨਹੀਂ ਕਰਦੀ।
Fareedkot Teekaਜਿਸ ਅਸਥਾਨ ਮੇਂ ਮੰਦਾ ਚੰਗਾ ਜੋ ਕਛੁ ਥਾ ਤਹਾਂ ਹੀ ਲਾਗਿਆ, ਏਕ ਤਿਲ ਮਾਤ੍ਰ ਭੀ ਸੰਕਾ ਨਹੀਂ ਮਾਨੀ, ਐਸੇ ਸੰਤ ਜਨ ਸਭ ਕੋ ਪਵਿਤ੍ਰ ਕਰਤੇ ਹੈਂ ਕਛੁ ਸੰਕਾ ਨਹੀਂ ਕਰਤੇ॥੬॥☬ਅਬ ਅਗਨ ਕੇ ਦ੍ਰਿਸਟਾਂਤ ਕਰਿ ਸੰਤੋਂ ਕੀ ਮਹਤਤਾ ਦੇਖਾਵਤੇ ਹੈਂ:
Prof. Sahib Singhਜਿੱਥੇ ਭੀ ਕੋਈ ਚੀਜ਼ ਹੋਵੇ (ਚੰਗੀ ਹੋਵੇ ਚਾਹੇ ਮੰਦੀ) ਉੱਥੇ ਹੀ (ਸਭ ਨੂੰ) ਲੱਗਦੀ ਹੈ, ਰਤਾ ਭੀ ਝਿਜਕ ਨਹੀਂ ਕਰਦੀ ॥੬॥

ਪਦ ਅਰਥ ਜਹਾ = ਜਿੱਥੇ ਭੀ। ਸਾ = ਸੀ। ਕਿਛੁ = ਕੋਈ (ਚੰਗੀ ਮੰਦੀ) ਚੀਜ਼। ਤਿਲੁ = ਰਤਾ ਭੀ। ਸੰਕਾ = ਸ਼ੰਕਾ, ਝਿਜਕ। ਨ ਮਾਨ = ਨਹੀਂ ਮੰਨਿਆ ॥੬॥

SikhNet (Spanish)no duda de nadie y llega a tocar a todos y a todo.(6)

ਸੁਭਾਇ ਅਭਾਇ ਜੁ ਨਿਕਟਿ ਆਵੈ; ਸੀਤੁ ਤਾ ਕਾ ਜਾਇ ॥

subhaae abhaae ju nikatt aavai; seet taa kaa jaae | Ang 1018

Sant Singh KhalsaGood or bad, whoever comes close to the fire - his cold is taken away.
Manmohan SinghGood or bad, whosoever draws near fire, his cold is dispelled.
Manmohan Singh (Punjabi)ਚੰਗਾ ਜਾਂ ਮੰਦਾ, ਜਿਹੜਾ ਕੋਈ ਭੀ ਅੱਗ ਦੇ ਨੇੜੇ ਆਉਂਦਾ ਹੈ; ਉਸ ਦਾ ਪਾਲਾ ਦੂਰ ਹੋ ਜਾਂਦਾ ਹੈ।
Fareedkot Teekaਸ੍ਰੇਸ਼ਟ ਪ੍ਰੇਮ ਕਰਿ ਵਾ ਵੈਰ ਕਰਿ ਜੋ ਨੇੜੇ ਆਵਤਾ ਹੈ, ਤਿਸ ਕਾ ਸੀਤ ਚਲਾ ਜਾਤਾ ਹੈ॥
Prof. Sahib Singh(ਹੇ ਮੇਰੇ ਮਨ!) ਜਿਹੜਾ ਭੀ ਮਨੁੱਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ (ਅੱਗ ਦੇ) ਨੇੜੇ ਆਉਂਦਾ ਹੈ, ਉਸ ਦਾ ਪਾਲਾ ਦੂਰ ਹੋ ਜਾਂਦਾ ਹੈ।

ਪਦ ਅਰਥ ਸੁਭਾਇ = ਚੰਗੀ ਭਾਵਨਾ ਨਾਲ। ਅਭਾਇ = ਭੈੜੀ ਭਾਵਨਾ ਨਾਲ। ਜੁ = ਜਿਹੜਾ ਕੋਈ। ਨਿਕਟਿ = ਨੇੜੇ। ਸੀਤੁ = ਪਾਲਾ।

SikhNet (Spanish)Bueno o malo, quien sea que se acerca al fuego deja de sentir frío,

ਆਪ ਪਰ ਕਾ ਕਛੁ. ਨ ਜਾਣੈ; ਸਦਾ ਸਹਜਿ ਸੁਭਾਇ ॥੭॥

aap par kaa kachh. na jaanai; sadaa sehaj subhaae |7| Ang 1018

Sant Singh KhalsaIt knows nothing of its own or others'; it is constant in the same quality. ||7||
Manmohan SinghIts own or that of another, it knows not and ever maintains the same disposition.
Manmohan Singh (Punjabi)ਆਪਣਾ ਨਿੱਜ ਦਾ ਜਾਂ ਪਰਾਇਆ ਇਹ ਜਾਣਦੀ ਹੀ ਨਹੀਂ ਅਤੇ ਹਮੇਸ਼ਾਂ ਇਕੋ ਜੇਹਾ ਸੁਭਾ ਰਖਦੀ ਹੈ।
Fareedkot Teekaਅਪਨਾ ਔ ਪਰਾਇਆ ਕਛੁ ਨਹੀਂ ਜਾਨਤਾ, ਸਦਾ ਹੀ (ਸਹਜਿ) ਸਮਤਾ ਕਾ ਸੁਭਾਉ ਹੈ। ਤੈਸੇ ਸੰਤੋਂ ਪਾਸ ਕੋਈ ਪ੍ਰੇਮ ਕਰਿ ਆਵੈ ਵਾ ਕ੍ਰੋਧ ਕਰਿ ਆਵੈ, ਤਿਸ ਕਾ ਜੜਤਾ ਰੂਪ ਸੀਤ ਚਲਾ ਜਾਤਾ ਹੈ। ਜੈਸੇ ਰਾਜਾ ਰਹੂਗਣ ਕੀ ਜੜ ਭਰਥ ਸਾਥ ਅਭਾਸਿ ਕਰ ਨਿਕਟਤਾ ਭਈ ਤਾਂ ਵੀ ਤਿਸ ਕੋ ਗ੍ਯਾਨੁ ਕਰਿ ਦੀਆ॥੭॥
Prof. Sahib Singh(ਅੱਗ) ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ, (ਅੱਗ) ਅਡੋਲਤਾ ਵਿਚ ਰਹਿੰਦੀ ਹੈ ਆਪਣੇ ਸੁਭਾਵ ਵਿਚ ਰਹਿੰਦੀ ਹੈ ॥੭॥

ਪਦ ਅਰਥ ਆਪ ਕਾ = ਆਪਣਾ। ਪਰ ਕਾ = ਪਰਾਇਆ। ਸਹਜਿ = ਅਡੋਲਤਾ ਵਿਚ। ਸੁਭਾਇ = ਚੰਗੇ ਭਾਵ ਵਿਚ ॥੭॥

SikhNet (Spanish)pues el fuego no sabe quién pertenece a él y quien no, por eso, permanece siempre el mismo. (7)

ਚਰਣ ਸਰਣ ਸਨਾਥ ਇਹੁ ਮਨੁ; ਰੰਗਿ ਰਾਤੇ ਲਾਲ ॥

charan saran sanaath ihu man; rang raate laal | Ang 1018

Sant Singh KhalsaWhoever seeks the Sancuary of the feet of the Sublime Lord - his mind is attuned to the Love of the Beloved.
Manmohan SinghWhosoever seeks the refuge of the feet of the sublime Lord, soul of his is imbued with the love of his Beloved.
Manmohan Singh (Punjabi)ਜੋ ਕੋਈ ਭੀ ਸ੍ਰੇਸ਼ਟ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦਾ ਹੈ; ਉਸ ਦੀ ਇਹ ਆਤਮਾ ਆਪਣੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।
Fareedkot Teekaਜੋ ਸੰਤ ਪਿਆਰੇ ਪਰਮੇਸਰ ਕੇ ਰੰਗ ਮੇਂ ਰਾਤੇ ਹੂਏ ਹੈਂ, ਤਿਨ ਕੇ ਚਰਣੋਂ ਕੀ ਸਰਣ ਕਰਿ ਇਹੁ ਮਨ ਕ੍ਰਿਤਾਰਥ ਹੋਤਾ ਹੈ॥
Prof. Sahib Singh(ਹੇ ਮੇਰੇ ਮਨ! ਇਸੇ ਤਰ੍ਹਾਂ ਪਰਮਾਤਮਾ ਦੇ ਸੰਤ ਜਨ) ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ, ਉਹ ਸੋਹਣੇ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹਨਾਂ ਦਾ ਇਹ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗਿਆ ਰਹਿੰਦਾ ਹੈ)।

ਪਦ ਅਰਥ ਸਨਾਥ = ਨਾਥ ਵਾਲੇ, ਖਸਮ ਵਾਲੇ। ਰੰਗਿ = ਪਿਆਰ ਵਿਚ। ਰਾਤੇ = ਰੰਗੇ ਹੋਏ। ਲਾਲ ਰੰਗਿ = ਸੋਹਣੇ ਪ੍ਰਭੂ ਦੇ ਪ੍ਰੇਮ-ਰੰਗ ਵਿਚ।

SikhNet (Spanish)Quien sea que busque el Refugio de Dios, el Maestro lo toma como Suyo y su mente se imbuye en Dios.

ਗੋਪਾਲ ਗੁਣ ਨਿਤ ਗਾਉ ਨਾਨਕ; ਭਏ ਪ੍ਰਭ ਕਿਰਪਾਲ ॥੮॥੩॥

gopaal gun nit gaau naanak; bhe prabh kirapaal |8|3| Ang 1018

Sant Singh KhalsaConstantly singing the Glorious Praises of the Lord of the World, O Nanak, God becomes merciful to us. ||8||3||
Manmohan SinghSigning ever the praise of the World-Cherisher, O Nanak, the Master becomes merciful.
Manmohan Singh (Punjabi)ਸਦਾ ਹੀ ਸੰਸਾਰ ਦੇ ਪਾਲਣ-ਪੋਸਣਹਾਰ ਦੀ ਕੀਰਤੀ ਗਾਇਨ ਕਰਨ ਦੁਆਰਾ, ਹੇ ਨਾਨਕ! ਮਾਲਕ ਮਿਹਰਬਾਨ ਹੋ ਜਾਂਦਾ ਹੈ।
Fareedkot Teekaਗੋਪਾਲ ਕੇ ਗੁਨ ਨਿਤ ਹੀ ਗਾਵਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਪ੍ਰਭੂ ਤਿਨ ਪਰ ਕਿਰਪਾਲ ਹੂਏ ਹੈਂ॥੮॥੩॥
Prof. Sahib Singh(ਹੇ ਮੇਰੇ ਮਨ! ਤੂੰ ਭੀ) ਗੋਪਾਲ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ। ਹੇ ਨਾਨਕ! (ਜਿਹੜੇ ਗੁਣ ਗਾਂਦੇ ਹਨ, ਉਹਨਾਂ ਉੱਤੇ) ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ॥੮॥੩॥

ਪਦ ਅਰਥ ਗਾਉ = (ਹੇ ਮੇਰੇ ਮਨ!) ਗਾਇਆ ਕਰ। ਨਾਨਕ = ਹੇ ਨਾਨਕ! ਕਿਰਪਾਲ = ਦਇਆਵਾਨ ॥੮॥੩॥

SikhNet (Spanish)Dice Nanak, canten todos las Alabanzas del Señor para que Él te muestre Su Compasión.(8-3)
Answers quote the Granth verbatim with Ang citations. AI commentary is not Gurbani and not a religious ruling.