ੴ

ਸਿੱਖਬਾਣੀ · SikhBani

ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥

paanch barakh ko anaath dhraoo baarik har simarat amar...
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 999 · 11 lines
Translations

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥

paanch barakh ko anaath dhraoo baarik; har simarat amar attaare |

Sant Singh KhalsaThe five year old orphan boy Dhroo, by meditating in remembrance on the Lord, became stationary and permanent.
Manmohan SinghThe five year old patronless boy, Dhru, became eternal and moveless by meditating on his God.
Manmohan Singh (Punjabi)ਪੰਜਾਂ ਵਰ੍ਹਿਆਂ ਦਾ ਨਿਖਸਮਾ ਬੱਚਾ, ਧਰੂ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਅਬਿਨਾਸੀ ਤੇ ਅਹਿੱਲ ਹੋ ਗਿਆ।
Fareedkot Teekaਪਾਂਜ ਬਰਖ ਕਾ ਧ੍ਰੂ ਬਾਲਕਾ ਅਨਾਥੁ, ਹੇ ਹਰੀ! ਤੇਰੇ ਸਿਮਰਨੇ ਕਰਿ ਅਮਰ ਹੂਆ ਔ (ਅਟਾਰੇ) ਅਟਲ ਪਦ ਕੋ ਪਹੁੰਚ ਗਿਆ॥
Prof. Sahib Singhਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ। ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ।

ਪਦ ਅਰਥ ਪਾਂਚ ਬਰਖ ਕੋ = ਪੰਜ ਸਾਲਾਂ (ਦੀ ਉਪਰ) ਦਾ। ਬਾਰਿਕੁ = ਬਾਲਕ। ਅਮਰ = ਅਟੱਲ। ਅਟਾਰੇ = ਅਟਾਰੀ ਤੇ, ਦਰਜੇ ਤੇ।

SikhNet (Spanish)Infeliz estaba Dhruva a los cinco años, pero contemplando a Dios conquistó la Montaña de la Eternidad.

ਪੁਤ੍ਰ ਹੇਤਿ ਨਾਰਾਇਣੁ ਕਹਿਓ; ਜਮਕੰਕਰ ਮਾਰਿ ਬਿਦਾਰੇ ॥੧॥

putr het naaraaein kahio; jamakankar maar bidaare |1|

Sant Singh KhalsaFor the sake of his son, Ajaamal called out, "O Lord, Naaraayan", who struck down and killed the Messenger of Death. ||1||
Manmohan SinghFor the love of his son, Ajamal called upon the Lord, who smote and drove away the Death's myrmidons.
Manmohan Singh (Punjabi)ਆਪਣੇ ਪੁੱਤ੍ਰ ਦੇ ਪਿਆਰ ਦੀ ਖਾਤਰ ਆਜਾਮਲ ਨੇ ਪ੍ਰਭੂ ਨੂੰ ਪੁਕਾਰਿਆਂ, ਜਿਸ ਨੇ ਮੌਤ ਦੇ ਫ਼ਰੇਸ਼ਤੇ ਮਾਰ ਕੇ ਪਰ੍ਹੇ ਹਟਾ ਦਿਤੇ।
Fareedkot Teekaਔ ਪੁਤ੍ਰ ਕੇ ਮੋਹ ਕਰ ਕੇ ਅਜਾਮਲ ਨੇ ਨਾਰਾਇਣ ਨਾਮ ਕਹਿਆ। ਹੇ ਹਰੀ! ਉਸ ਕੇ ਲੈ ਜਾਨੇ ਵਾਲੇ ਜਮ ਕੰਕਰ ਤੇਰੇ ਗੁਣੋਂ ਨੇ ਮਾਰ ਕੇ (ਬਿਦਾਰੇ) ਖੰਡਾਇ ਦੀਏ, ਭਾਵ ਦੂਰ ਕੀਏ॥੧॥
Prof. Sahib Singh(ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ 'ਨਾਰਾਇਣ, ਨਾਰਾਇਣ' ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ ॥੧॥

ਪਦ ਅਰਥ ਹੇਤਿ = ਦੀ ਖ਼ਾਤਰ। ਜਮ ਕੰਕਰ = {किंकर, ਨੌਕਰ} ਜਮਦੂਤ। ਮਾਰਿ ਬਿਦਾਰੇ = ਮਾਰ ਭਜਾਏ ॥੧॥

SikhNet (Spanish)Ayamala, quien por el Amor a su hijo, simplemente recitó el Nombre del Señor, se sobrepuso a los mensajeros de Yama. (1)

ਮੇਰੇ ਠਾਕੁਰ; ਕੇਤੇ ਅਗਨਤ ਉਧਾਰੇ ॥

mere tthaakur; kete aganat udhaare |

Sant Singh KhalsaMy Lord and Master has saved many, countless beings.
Manmohan SinghMy Lord has emancipated many and numberless mortals.
Manmohan Singh (Punjabi)ਮੈਂਡੇ ਪ੍ਰਭੂ ਨੇ ਅਨੇਕਾਂ ਅਤੇ ਅਣਗਿਣਤ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਹੈ।
Fareedkot Teekaਹੇ ਮੇਰੇ ਠਾਕਰ ਜੀ! ਤੈਨੇ ਕਈ ਅਗਿਨਤ ਉਧਾਰ ਦੀਏ ਹੈਂ॥
Prof. Sahib Singhਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ।

ਪਦ ਅਰਥ ਠਾਕੁਰ = ਹੇ ਠਾਕੁਰ! ਕੇਤੇ = ਕਿਤਨੇ ਹੀ, ਬੇਅੰਤ। ਉਧਾਰੇ = ਬਚਾ ਲਏ।

SikhNet (Spanish)Mi Maestro ha emancipado a millones de Almas.

ਮੋਹਿ ਦੀਨ. ਅਲਪ ਮਤਿ ਨਿਰਗੁਣ; ਪਰਿਓ ਸਰਣਿ ਦੁਆਰੇ ॥੧॥ ਰਹਾਉ ॥

mohi deen. alap mat niragun; pario saran duaare |1| rahaau |

Sant Singh KhalsaI am meek, with little or no understanding, and unworthy; I seek protection at the Lord's Door. ||1||Pause||
Manmohan SinghI am meek of paltry understanding and without virtue. I have sought the protection of the Lord's door. Pause.
Manmohan Singh (Punjabi)ਮੈਂ ਮਸਕੀਨ ਥੋੜ੍ਹੀ ਸਮਝ ਵਾਲਾ ਅਤੇ ਨੇਕੀ-ਵਿਹੂਣ ਹਾਂ। ਮੈਂ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ। ਠਹਿਰਾਉ।
Fareedkot Teekaਮੈਂ ਦੀਨ ਥੋੜੀ ਮਤਿ ਵਾਲਾ ਔ ਸੁਭ ਗੁਨੋਂ ਤੇ ਰਹਿਤ ਹੂੰ। ਹੇ ਪਰਮੇਸਰ! ਤੇਰੇ ਦ੍ਵਾਰੇ ਕੀ ਸਰਨ ਪੜਿਆ ਹੂੰ॥੧॥ ਰਹਾਉ ॥
Prof. Sahib Singhਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ। ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ॥੧॥ ਰਹਾਉ ॥

ਪਦ ਅਰਥ ਮੋਹਿ = ਮੈਂ। ਦੀਨ = ਨਿਮਾਣਾ। ਅਲਪ ਮਤਿ = ਥੋੜੀ ਮੱਤ ਵਾਲਾ। ਪਰਿਓ = ਪਿਆ ॥੧॥ ਰਹਾਉ ॥

SikhNet (Spanish)Yo también, aunque ignorante y sin mérito alguno, he buscado el Refugio de Dios. (1-Pausa)

ਬਾਲਮੀਕੁ ਸੁਪਚਾਰੋ ਤਰਿਓ; ਬਧਿਕ ਤਰੇ ਬਿਚਾਰੇ ॥

baalameek supachaaro tario; badhik tare bichaare |

Sant Singh KhalsaBaalmeek the outcaste was saved, and the poor hunter was saved as well.
Manmohan SinghPariah Balmik was emancipated and so was saved the poor huntsman.
Manmohan Singh (Punjabi)ਚੰਡਾਲ ਬਾਲਮੀਕ ਮੁਕਤ ਹੋ ਗਿਆ ਹੈ ਅਤੇ ਏਸੇ ਤਰ੍ਹਾਂ ਗ਼ਰੀਬ ਸ਼ਿਕਾਰੀ ਭੀ ਪਾਰ ਉੱਤਰ ਗਿਆ।
Fareedkot Teekaਬਾਲਮੀਕ ਚੰਡਾਲ ਤਰ ਗਿਆ ਜੋ ਪਾਡਵੋਂ ਕੇ ਜਗ ਮੇਂ ਮੰਗਵਾਇਆ ਥਾ। ਔ ਬਿਚਾਰੇ 'ਬਧਕ', 'ਲੋਧੀ' ਔ 'ਜਰਾ' ਜਿਨ ਕਾ ਨਾਮ ਥਾ ਦੋਵੇਂ ਤਰੇ ਹੈਂ॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ।

ਪਦ ਅਰਥ ਸੁਪਚਾਰੋ = ਸੁਪਚ, {ਸ਼੍ਵ = ਪਚ} ਚੰਡਾਲ (ਕੁੱਤੇ ਮਾਰ ਕੇ ਖਾਣ ਵਾਲਾ)। ਬਧਿਕ = ਸ਼ਿਕਾਰੀ {ਕ੍ਰਿਸ਼ਨ ਜੀ ਨੂੰ ਹਰਨ ਸਮਝ ਕੇ ਤੀਰ ਮਾਰਨ ਵਾਲਾ}।

SikhNet (Spanish)Valmika, el descastado que alimentaba a los perros, fue salvado por Dios; y el pobre cazador que le apuntaba con toda ignorancia a Krishna, también.

ਏਕ ਨਿਮਖ. ਮਨ ਮਾਹਿ ਅਰਾਧਿਓ; ਗਜਪਤਿ ਪਾਰਿ ਉਤਾਰੇ ॥੨॥

ek nimakh. man maeh araadhio; gajapat paar utaare |2|

Sant Singh KhalsaThe elephant remembered the Lord in his mind for an instant, and so was carried across. ||2||
Manmohan SinghWithin his mind, the great elephant remembered God even for a moment and he was saved.
Manmohan Singh (Punjabi)ਆਪਣੇ ਚਿੱਤ ਅੰਦਰ ਵੱਡੇ ਹਾਥੀ ਨੇ ਇੱਕ ਮੁਹਤ ਭਰ ਲਈ ਹੀ ਹਰੀ ਨੂੰ ਸਿਮਰਿਆ ਅਤੇ ਉਹ ਬੰਦ-ਖ਼ਲਾਸ ਹੋ ਗਿਆ।
Fareedkot Teekaਜਿਸ ਜਗ ਪਤੀ ਨੇ ਏਕ ਨਿਮਖ ਮਾਤ੍ਰ ਮਨ ਮੇਂ ਤੇਰੇ ਕੋ ਅਰਾਧਿਆ ਹੈ, ਸੋ ਹਾਥੀ ਔਰ ਤੰਦੂਆ ਦੋਊ ਪਾਰ ਉਤਾਰ ਦੀਏ ਹੈਂ। ਭਾਵ ਭਜਨ ਕੇ ਪਰਤਾਪ ਕਰ ਦੁਸਮਨ ਕੋ ਭੀ ਲੈ ਤਰ੍ਯਾ ॥੨॥
Prof. Sahib Singhਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ॥੨॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਗਜਪਤਿ = ਹਾਥੀ {ਜਿਸ ਨੂੰ ਤੰਦੂਏ ਨੇ ਫੜ ਲਿਆ ਸੀ} ॥੨॥

SikhNet (Spanish)Sí, quien habita en Dios, aunque sea por un instante, ese ser también, así como Gaya, el elefante, será llevado a través. (2)

ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ ॥

keenee rakhiaa bhagat prahilaadai; haranaakhas nakheh bidaare |

Sant Singh KhalsaHe saved His devotee Prahlaad, and tore Harnaakhash with his nails.
Manmohan SinghThe Lord preserved saint Prahlad and tore Harnakhash with His nails.
Manmohan Singh (Punjabi)ਪ੍ਰਭੂ ਨੇ ਸੰਤ ਪ੍ਰਹਿਲਾਦ ਦੀ ਰੱਖਿਆ ਕੀਤੀ ਅਤੇ ਹਰਨਾਖਸ਼ ਨੂੰ ਆਪਣੇ ਨੌਹਾਂ ਨਾਲ ਪਾੜ ਸੁਟਿਆ।
Fareedkot Teekaਹਰਨਾਖਸ ਕੋ ਨਖੋਂ ਸੇ ਬਿਦਾਰ ਕਰ ਕੇ ਭਗਤ ਪ੍ਰਹਲਾਦ ਕੀ ਤੈਨੇ ਰਖਿਆ ਕਰੀ ਹੈ॥
Prof. Sahib Singhਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ।

ਪਦ ਅਰਥ ਪ੍ਰਹਿਲਾਦੈ = ਪ੍ਰਹਿਲਾਦ ਦੀ। ਨਖਹਿ = ਨਹੁੰਆਂ ਨਾਲ। ਬਿਦਾਰੇ = ਬਿਦਾਰਿਆ, ਚੀਰ ਦਿੱਤਾ।

SikhNet (Spanish)El Señor protegió a Prehlad y destruyó a Jarnakash con Sus Uñas;

ਬਿਦਰੁ ਦਾਸੀ ਸੁਤੁ, ਭਇਓ ਪੁਨੀਤਾ; ਸਗਲੇ ਕੁਲ ਉਜਾਰੇ ॥੩॥

bidar daasee sut, bheo puneetaa; sagale kul ujaare |3|

Sant Singh KhalsaBidar, the son of a slave-girl, was purified, and all his generations were redeemed. ||3||
Manmohan SinghBidar, the son of handmaiden, was sanctified and his entire lineage became illustrious.
Manmohan Singh (Punjabi)ਗੋਲੀ ਦਾ ਪੁਤ੍ਰ ਬਿਦਰ, ਪਵਿੱਤਰ ਹੋ ਗਿਆ ਅਤੇ ਉਸ ਦੀ ਸਾਰੀ ਵੰਸ਼ ਕੀਰਤੀਮਾਨ ਹੋ ਗਈ।
Fareedkot Teekaਬਿਦਰ ਜੋ ਦਾਸੀ ਕਾ ਪੁਤ੍ਰ ਥਾ ਵਹੁ ਤੋ ਪੁਨੀਤ ਹੂਆ ਹੀ ਥਾ, ਪਰੰਤੂ ਤਿਸ ਕੇ ਸਾਰੇ ਕੁਲ ਹੀ ਉਜਲੇ ਕਰ ਦੀਏ ਹੈਂ⁽¹⁾॥੩॥
Prof. Sahib Singhਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ ॥੩॥

ਪਦ ਅਰਥ ਦਾਸੀ ਸੁਤੁ = ਦਾਸੀ ਦਾ ਪੁੱਤਰ। ਪੁਨੀਤਾ = ਪਵਿੱਤਰ। ਉਜਾਰੇ = ਰੌਸ਼ਨ ਕਰ ਲਏ ॥੩॥

SikhNet (Spanish)y Vidhura, el hijo de la esclava fue también santificado junto con todos sus parientes.(3)

ਕਵਨ ਪਰਾਧ ਬਤਾਵਉ ਅਪੁਨੇ; ਮਿਥਿਆ ਮੋਹ ਮਗਨਾਰੇ ॥

kavan paraadh bataavau apune; mithiaa moh maganaare |

Sant Singh KhalsaWhat sins of mine should I speak of? I am intoxicated with false emotional attachment.
Manmohan SinghWhat sins of mine should I narrate? I am intoxicated with the false worldly love.
Manmohan Singh (Punjabi)ਮੈਂ ਆਪਣੀ ਕਿਹੜੇ ਕਿਹੜੇ ਪਾਪ ਵਰਨਣ ਕਰਾਂ? ਮੈਂ ਝੂਠੀ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹਾਂ।
Fareedkot Teekaਮੈਂ ਅਪਨੇ ਕੌਨ ਸੇ ਅਪਰਾਧ ਬਤਾਵੋਂ, ਮਿਥਿਆ ਜੋ ਮੋਹ ਰੂਪ ਸੰਸਾਰ ਹੈ ਤਿਸ ਵਿਖੇ ਡੂਬਾ ਰਹੂੰ॥
Prof. Sahib Singhਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ।

ਪਦ ਅਰਥ ਕਵਨ ਪਰਾਧ = ਕਿਹੜੇ ਕਿਹੜੇ ਅਪਰਾਧ? ਬਤਾਵਉ = ਬਤਾਵਉਂ, ਮੈਂ ਦੱਸਾਂ। ਮਿਥਿਆ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਮਗਨਾਰੇ = ਮਗਨ, ਡੁੱਬਾ ਹੋਇਆ, ਮਸਤ।

SikhNet (Spanish)Oh Dios, ¿cuál de mis deméritos podría yo cantar? Vivo intoxicado con la ilusión del apego.

ਆਇਓ ਸਾਮ. ਨਾਨਕ ਓਟ ਹਰਿ ਕੀ; ਲੀਜੈ ਭੁਜਾ ਪਸਾਰੇ ॥੪॥੨॥

aaeo saam. naanak ott har kee; leejai bhujaa pasaare |4|2|

Sant Singh KhalsaNanak has entered the Sanctuary of the Lord; please, reach out and take me into Your embrace. ||4||2||
Manmohan SinghNanak has come to God, sanctuary and refuge. O Lord, stretch out Thine arms and take me Thou into Thy embrace.
Manmohan Singh (Punjabi)ਨਾਨਕ ਨੇ ਰੱਬ ਦੀ ਸ਼ਰਣਾਗਤ ਅਤੇ ਪਨਾਹ ਲਈ ਹੈ। ਹੇ ਸੁਆਮੀ! ਆਪਣੀਆਂ ਬਾਹਾਂ ਖਿਲਾਰ ਕੇ ਤੂੰ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਮੈਂ ਮਨ ਕਰ ਕੇ ਆਪ ਕੀ ਸਰਣ ਆਇਆ ਹੂੰ। ਹੇ ਹਰੀ! ਤੇਰੀ ਸਰੀਰ ਕਰ ਕੇ ਓਟ ਲਈ ਹੈ, ਆਪ ਆਗੇ ਤੇ ਭੁਜਾ ਪਸਾਰ ਕੇ ਮੇਰੇ ਕੋ ਪਕੜ ਲੀਜੀਏ, ਭਾਵ ਕਿਰਪਾਲ ਹੋ ਕਰ ਤਾਰ ਲੀਜੀਏ॥੪॥੨॥☬ਪੁਨਾ ਅਪਨੇ ਔਗੁਨ ਪ੍ਰਗਟਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਨਾਨਕ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ। ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ ॥੪॥੨॥

ਪਦ ਅਰਥ ਸਾਮ = ਸਰਨ। ਲੀਜੈ = ਫੜ ਲੈ। ਭੁਜਾ ਪਸਾਰੇ = ਭੁਜਾ ਪਸਾਰਿ, ਬਾਂਹ ਖਿਲਾਰ ਕੇ ॥੪॥੨॥

SikhNet (Spanish)Oh Señor, he buscado Tu Refugio, por favor, tómame en Tu Amoroso Abrazo. (4-2)
Answers quote the Granth verbatim with Ang citations. AI commentary is not Gurbani and not a religious ruling.