ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru, 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto canal Divino.
ਵਿਤ ਨਵਿਤ. ਭ੍ਰਮਿਓ ਬਹੁ ਭਾਤੀ; ਅਨਿਕ ਜਤਨ ਕਰਿ ਧਾਏ ॥
vit navit. bhramio bahu bhaatee; anik jatan kar dhaae |
Sant Singh KhalsaFor the sake of riches, I wandered around in so many ways; I rushed around, making all sorts of efforts.
Manmohan SinghFor the sake of riches, I have wandered in various ways and have made many efforts and dashes.
Manmohan Singh (Punjabi)ਧਨ ਦੌਲਤ ਦੀ ਖ਼ਾਤਰ, ਮੈਂ ਅਨੇਕਾਂ ਤਰ੍ਹਾਂ ਭਟਕਿਆ ਹਾਂ ਅਤੇ ਮੈਂ ਬਹੁਤੇ ਉਪਰਾਲੇ ਤੇ ਦੌੜ-ਭੱਜ ਕੀਤੀ ਹੈ।
Fareedkot Teekaਮੈਂ (ਵਿਤ) ਧਨ ਕੇ ਨਮਿਤ ਬਹੁਤ ਪ੍ਰਕਾਰ ਭ੍ਰਮਿਆ ਹੂੰ, ਅਨੇਕ ਜਤਨ ਕਰਨੇ ਕੋ ਮੇਰੇ ਅੰਤਸਕਰਨ ਧਾਏ ਹੈਂ॥
Prof. Sahib Singhਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਦੌੜ-ਭੱਜ ਕਰਦਾ ਰਿਹਾ;ਪਦ ਅਰਥ ਵਿਤ = ਵਿੱਤ, ਧਨ। ਨਵਿਤ = ਨਵਿੱਤ, ਨਿਮਿੱਤ, ਦੀ ਖ਼ਾਤਰ। ਭ੍ਰਮਿਓ = ਭਟਕਦਾ ਫਿਰਿਆ। ਬਹੁ ਭਾਤੀ = ਕਈ ਤਰੀਕਿਆਂ ਨਾਲ। ਧਾਏ = ਦੌੜ-ਭੱਜ ਕੀਤੀ।
SikhNet (Spanish)He vagado incesantemente por millones de caminos en busca de riquezas,
ਜੋ ਜੋ ਕਰਮ ਕੀਏ, ਹਉ ਹਉਮੈ; ਤੇ ਤੇ ਭਏ ਅਜਾਏ ॥੧॥
jo jo karam kee, hau haumai; te te bhe ajaae |1|
Sant Singh KhalsaThe deeds I did in egotism and pride, have all been done in vain. ||1||
Manmohan SinghAs many deed as I did in ego and pride, so many have gone in vain.
Manmohan Singh (Punjabi)ਜਿੰਨੇ ਭੀ ਕੰਮ ਮੈਂ ਹੰਕਾਰ ਤੇ ਹੰਗਤਾ ਅੰਦਰ ਕੀਤੇ ਹਨ ਉਨੇ ਹੀ ਵੇਅਰਥ ਗਏ ਹਨ।
Fareedkot Teeka(ਹਉ) ਮੈਂਨੇ ਜੋ ਜੋ ਕਰਮ ਕੀਏ ਹੈਂ, ਸੋ ਹਉਮੈਂ ਬੀਚ ਕੀਏ ਹੈਂ, ਸੋ ਸੋ ਕਰਮ ਵਿਅਰਥ ਹੀ ਭਏ ॥੧॥
Prof. Sahib Singh'ਮੈਂ ਮੈਂ' ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ, ਉਹ ਸਾਰੇ ਹੀ ਵਿਅਰਥ ਚਲੇ ਗਏ ॥੧॥ਪਦ ਅਰਥ ਹਉ ਹਉਮੈ = 'ਮੈਂ ਮੈਂ' ਦੇ ਆਸਰੇ। ਤੇ = ਉਹ {ਬਹੁ-ਵਚਨ}। ਤੇ ਤੇ = ਉਹ ਸਾਰੇ। ਅਜਾਏ = ਜ਼ਾਇਆ, ਵਿਅਰਥ ॥੧॥
SikhNet (Spanish)pero todo lo que hice, engañado por el ego, fue en vano.(1)
ਅਵਰ ਦਿਨ; ਕਾਹੂ ਕਾਜ. ਨ ਲਾਏ ॥
avar din; kaahoo kaaj. na laae |
Sant Singh KhalsaOther days are of no use to me;
Manmohan SinghAll others days are of no avail to me whatsoever,
Manmohan Singh (Punjabi)ਹੋਰ ਸਮੂਹ ਦਿਹਾੜੇ ਮੇਰੇ ਕਿਸ ਭੀ ਕੰਮ ਨਹੀਂ,
Fareedkot Teekaਹੇ ਹਰੀ! ਹੋਰ ਦਿਨ ਕਿਸੇ ਕਾਜ ਲੇਖੇ ਮੇਂ ਨਹੀਂ ਲਾਏ ਜਾਤੇ, ਭਾਵ ਭਜਨ ਬਿਨਾਂ ਨਿਸਫਲ ਜਾਤੇ ਭਏ ਹੈਂ॥
Prof. Sahib Singhਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ।ਪਦ ਅਰਥ ਅਵਰ ਕਾਹੂ ਕਾਜ = ਕਿਸੇ ਹੋਰ ਕੰਮਾਂ ਵਿਚ। ਨ ਲਾਏ = ਨ ਲਾਇ, ਨਾਹ ਲਾਈ ਰੱਖ।
SikhNet (Spanish)Oh Dios, amárrame a nada más que a Tu Amor
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ; ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥
so din mo kau deejai prabh jeeo; jaa din har jas gaae |1| rahaau |
Sant Singh Khalsaplease bless me with those days, O Dear God, on which I may sing the Lord's Praises. ||1||Pause||
Manmohan Singhmy Sire master, bless me Thou with the days, when I may sing Thy praise. Pause.
Manmohan Singh (Punjabi)ਮੈਨੂੰ ਤੂੰ ਉਹ ਦਿਹਾੜੇ ਬਖਸ਼ ਜਿਨ੍ਹਾਂ ਦਿਹਾੜਿਆਂ ਵਿੱਚ ਮੈਂ ਤੇਰੀ ਕੀਰਤੀ ਗਾਇਨ ਕਰਾਂ, ਮੇਰੇ ਮਹਾਰਾਜ ਮਾਲਕ। ਠਹਿਰਾਉ।
Fareedkot Teekaਹੇ ਹਰੀ ਸਾਮ੍ਰਥ ਜੀ! ਤਾਂ ਤੇ ਮੇਰੇ ਕੋ ਸੋ ਦਿਨ ਦੀਜੀਏ ਜਿਸ ਦਿਨ ਮੈਂ ਮੇਰੀ ਜਿਹਬਾ ਤੇਰੇ ਜਸ ਕੋ ਗਾਇਨ ਕਰੇ, ਭਾਵ ਸਭ ਦਿਨੋਂ ਮੇਂ ਤੇਰਾ ਜਸੁ ਗਾਇਨ ਕਰਾਂ॥੧॥ ਰਹਾਉ ॥
Prof. Sahib Singhਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਾਂ ॥੧॥ ਰਹਾਉ ॥ਪਦ ਅਰਥ ਮੋ ਕਉ = ਮੈਨੂੰ। ਪ੍ਰਭ ਜੀਉ = ਹੇ ਪ੍ਰਭੂ ਜੀ! ਜਾ ਦਿਨ = ਜਿਸ ਦਿਨ। ਜਸੁ = ਸਿਫ਼ਤ-ਸਾਲਾਹ ॥੧॥ ਰਹਾਉ ॥
SikhNet (Spanish)y bendíceme sólo con los días en los que cante Tu Alabanza.(1-Pausa)
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ; ਇਸ ਹੀ ਮਹਿ ਉਰਝਾਏ ॥
putr kalatr grih dekh pasaaraa; is hee meh urajhaae |
Sant Singh KhalsaGazing upon children, spouse, household and possessions, one is entangled in these.
Manmohan SinghBeholding other's wife, home and other paraphernalia man is involved in these.
Manmohan Singh (Punjabi)ਲੜਕਿਆਂ, ਵਹੁਟੀ, ਘਰ ਅਤੇ ਹੋਰ ਸਾਰੇ ਲਸ਼ਕਰ ਨੂੰ ਤੱਕ ਕੇ, ਇਨਸਾਨ ਇਨ੍ਹਾਂ ਵਿੱਚ ਹੀ ਉਲਝ ਜਾਂਦਾ ਹੈ।
Fareedkot Teekaਪੁਤ੍ਰ ਇਸਤ੍ਰੀ ਔ ਘਰ ਕਾ ਪਸਾਰਾ ਦੇਖ ਕੈ ਇਸੀ ਮੇਂ ਹਮ (ਉਰਝਾਇ) ਫਸੇ ਹੈਂ॥
Prof. Sahib Singhਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ।ਪਦ ਅਰਥ ਕਲਤ੍ਰ = ਇਸਤ੍ਰੀ। ਗ੍ਰਿਹ = ਘਰ। ਦੇਖਿ = ਵੇਖ ਕੇ। ਪਸਾਰਾ = ਖਿਲਾਰਾ। ਇਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ}। ਮਹਿ = ਵਿਚ। ਉਰਝਾਏ = ਰੁੱਝੇ ਰਹੇ।
SikhNet (Spanish)Viendo a nuestros hijos, nuestra esposa y el hogar, nos envolvemos en ellos,
ਮਾਇਆ ਮਦ ਚਾਖਿ, ਭਏ ਉਦਮਾਤੇ; ਹਰਿ ਹਰਿ ਕਬਹੁ. ਨ ਗਾਏ ॥੨॥
maaeaa mad chaakh, bhe udamaate; har har kabahu. na gaae |2|
Sant Singh KhalsaTasting the wine of Maya, one is intoxicated, and never sings of the Lord, Har, Har. ||2||
Manmohan SinghTasting the wine of mammon, man is inebriated and he sings not God's praise, ever.
Manmohan Singh (Punjabi)ਮੋਹਨੀ ਦੀ ਸ਼ਰਾਬ ਚੱਖ ਕੇ ਇਨਸਾਨ ਮਤਵਾਲਾ ਹੋਇਆ ਹੋਇਆ ਹੈ ਅਤੇ ਉਹ ਕਦੇ ਭੀ ਸਾਈਂ ਰੱਬ ਦੀ ਕੀਰਤੀ ਗਾਇਨ ਨਹੀਂ ਕਰਦਾ।
Fareedkot Teekaਮਾਇਆ ਰੂਪ ਮਦਰਾ ਚਾਖ ਕਰ ਕੇ ਐਸੇ ਉਨਮੱਤ ਹੂਏ ਹੈਂ, ਹੇ ਹਰੀ! ਤੇਰੇ ਹਰਿ ਆਦਿ ਜੋ ਨਾਮ ਹੈ, ਸੋ ਕਬੀ ਨਹੀ ਗਾਏ॥੨॥
Prof. Sahib Singhਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੨॥ਪਦ ਅਰਥ ਮਦ = ਨਸ਼ਾ। ਉਦਮਾਤੇ = ਮਸਤ ॥੨॥
SikhNet (Spanish)y probando del vino de Maya, nos intoxicamos y no cantamos la Alabanza del Señor. (2)
ਇਹ ਬਿਧਿ ਖੋਜੀ ਬਹੁ ਪਰਕਾਰਾ; ਬਿਨੁ ਸੰਤਨ. ਨਹੀ ਪਾਏ ॥
eih bidh khojee bahu parakaaraa; bin santan. nahee paae |
Sant Singh KhalsaIn this way, I have examined lots of methods, but without the Saints, it is not found.
Manmohan SinghThis way, of meditation I have searched through many devices, but without the saints it is obtained not.
Manmohan Singh (Punjabi)ਸਿਮਰਨ ਦੀ ਇਹ ਰੀਤੀ ਮੇਂ ਅਨੇਕਾਂ ਤਰੀਕਿਆਂ ਰਾਹੀਂ ਲੱਭੀ ਹੈ, ਪ੍ਰੰਤੂ, ਸਾਧੂਆਂ ਦੇ ਬਗ਼ੈਰ ਇਹ ਪਾਈ ਨਹੀਂ ਜਾਂਦੀ।
Fareedkot Teekaਤੇਰੇ ਨਾਮ ਜਪਨੇ ਕੀ ਜੋ ਬਿਧਿ ਹੈ ਇਹ ਬਹੁਤ ਪ੍ਰਕਾਰੋਂ ਸੇ ਖੋਜ ਦੇਖੀ, ਪਰੰਤੂ ਬਿਨਾਂ ਸੰਤੋਂ ਸੇ ਨਾਮ ਜਪਨੇ ਨਹੀਂ ਪਾਏ ਹੈਂ। ਭਾਵ ਨਾਮ ਜਪਨੇ ਕੀ ਰੀਤੀ ਸੰਤਾਂ ਦੁਆਰੇ ਪ੍ਰਾਪਤਿ ਹੋਤੀ ਹੈ॥
Prof. Sahib Singhਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ)। ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।ਪਦ ਅਰਥ ਇਹ ਬਿਧਿ = ਇਸ ਤਰੀਕੇ ਨਾਲ। ਖੋਜੀ = ਖੋਜ ਕੀਤੀ। ਬਹੁ ਪਰਕਾਰਾ = ਕਈ ਕਿਸਮ ਦੀ।
SikhNet (Spanish)Te he buscado, oh Dios, de muchas y muchas formas, pero nunca Te pude encontrar más que a través de los Santos.
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ; ਮਾਗਨ ਕਉ ਦਾਨੁ ਆਏ ॥੩॥
tum daataar vadde prabh samrath; maagan kau daan aae |3|
Sant Singh KhalsaYou are the Great Giver, the great and almighty God; I have come to beg a gift from You. ||3||
Manmohan SinghThou art the great, powerful and beneficent Lord. I have come to beg bounty from Thee.
Manmohan Singh (Punjabi)ਤੂੰ ਵਿਸ਼ਾਲ ਬਲਵਾਨ ਅਤੇ ਦਰਿਆ ਦਿਲ ਸੁਆਮੀ ਹੈਂ। ਮੈਂ ਤੇਰੇ ਪਾਸੋਂ ਖ਼ੈਰ ਮੰਗਣ ਲਈ ਆਇਆ ਸਾਂ।
Fareedkot Teekaਹੇ ਪ੍ਰਭੂ ਸਾਮਰਥ! ਤੁਮ ਬਡੇ ਦਾਤੇ ਹੋ, ਹਮ ਤੁਮਾਰੇ ਸੇ ਦਾਨ ਮਾਂਗਨੇ ਕੋ ਆਏ ਹੈਂ॥੩॥
Prof. Sahib Singhਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ। (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ ॥੩॥ਪਦ ਅਰਥ ਦਾਤਾਰ = ਦਾਤਾਂ ਦੇਣ ਵਾਲੇ। ਸੰਮ੍ਰਥ = ਸਭ ਤਾਕਤਾਂ ਦੇ ਮਾਲਕ। ਮਾਗਨ ਕਉ = ਮੰਗਣ ਲਈ ॥੩॥
SikhNet (Spanish)Oh Señor, Todopoderoso y Bueno eres Tú, he venido a pedirte por el Regalo de Tu Nombre.(3)
ਤਿਆਗਿਓ ਸਗਲਾ ਮਾਨੁ ਮਹਤਾ; ਦਾਸ ਰੇਣ ਸਰਣਾਏ ॥
tiaagio sagalaa maan mahataa; daas ren saranaae |
Sant Singh KhalsaAbandoning all pride and self-importance, I have sought the Sanctuary of the dust of the feet of the Lord's slave.
Manmohan SinghAbandoning all ego and glory, I have sought the refuge of the dust of the Lord's slave.
Manmohan Singh (Punjabi)ਸਾਰੀ ਹੰਗਤਾ ਅਤੇ ਵਡਿਆਈ ਛੱਡ ਕੇ, ਮੈਂ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਦੀ ਪਨਾਹ ਲਈ ਹੈ।
Fareedkot Teekaਮਾਨ ਜੋ ਬੁਹਤ ਥਾ ਵਾ ਮਾਨ ਔਰ (ਮਹਤਾ) ਮਰਾਤਬਾ ਸੋ ਸਗਲ ਹਮਨੇ ਤਿਆਗਿਓ ਹੈ। ਔ ਦਾਸ ਜੋ ਤੇਰੇ ਹੈਂ ਤਿਨ ਕੇ ਚਰਨੋਂ ਕੀ ਜੋ ਰੇਣ ਹੈਂ ਤਿਸ ਕੀ ਸਰਣ ਆਏ ਹੈਂ॥
Prof. Sahib Singhਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ। ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ,ਪਦ ਅਰਥ ਸਗਲਾ = ਸਾਰਾ। ਮਾਨੁ ਮਹਤਾ = ਮਹੱਤਤਾ ਦਾ ਮਾਣ। ਰੇਣ = ਚਰਨ ਧੂੜ।
SikhNet (Spanish)He abandonado todo ego negativo, todo orgullo, y volviéndome el Polvo de Tus Pies, he buscado Tu Refugio.
ਕਹੁ ਨਾਨਕ. ਹਰਿ ਮਿਲਿ ਭਏ ਏਕੈ; ਮਹਾ ਅਨੰਦ ਸੁਖ ਪਾਏ ॥੪॥੩॥
kahu naanak. har mil bhe ekai; mahaa anand sukh paae |4|3|
Sant Singh KhalsaSays Nanak, meeting with the Lord, I have become one with Him; I have found supreme bliss and peace. ||4||3||
Manmohan SinghSays Nanak, meeting with God, I have become one with him and am blessed with supreme pleasure and peace
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਵਾਹਿਗੁਰੂ ਨਾਲ ਮਿਲ ਕੇ ਮੈਂ ਉਸ ਦੇ ਨਾਲ ਇਕਮਿੱਕ ਹੋ ਗਿਆ ਹਾਂ ਅਤੇ ਮੈਨੂੰ ਪਰਮ ਅਨੰਦ ਅਤੇ ਆਰਾਮ ਪ੍ਰਾਪਤ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਹਮ ਤੁਮ ਮਿਲਕੈ ਏਕ ਹੀ ਰੂਪ (ਭਏ) ਹੂਏ ਹੈਂ। ਮਹਾ ਅਨੰਦ ਰੂਪ ਜੋ ਤੂੰ ਹੈਂ, ਸੋ ਹਮਨੇ ਤੇਰੇ ਮਿਲਾਪ ਸੇ ਸੁਖ ਪਾਏ ਹੈਂ॥੪॥੩॥☬ਕੋਈ ਚੁੰਚ ਗਿਆਨੀ ਪੁਰਸ਼ ਗਾਲ ਸੁਨ ਕੇ ਔਰ ਪੁਰਸ਼ ਪਰ ਕ੍ਰੋਧ ਕਰਿ ਰਹਿਆ ਥਾ। ਤਿਸ ਕੋ ਗੁਰੂ ਜੀ ਨੇ ਕਹਾ: ਹੇ ਭਾਈ! ਤੂੰ ਕਿਉਂ ਕ੍ਰੋਧ ਕਰਤਾ ਹੈਂ। ਤਿਸ ਨੇ ਕਹਾ: ਮੇਰਾ ਨਾਮ ਲੈ ਕੇ ਇਸ ਨੇ ਗਾਲੀ ਨਿਕਾਲੀ ਹੈ। ਤਿਸ ਪਰ ਤਤ ਮਿਥਿਆ ਕੇ ਵਿਚਾਰ ਸਹਿਤ ਵੈਰਾਗ ਜਨਕ ਵਾਕ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ। ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ॥੪॥੩॥ਪਦ ਅਰਥ ਮਿਲਿ = ਮਿਲ ਕੇ। ਭਏ ਏਕੈ = ਇੱਕ-ਰੂਪ ਹੋ ਗਏ ਹਨ ॥੪॥੩॥
SikhNet (Spanish)Dice Nanak, encontrándome Contigo, me he vuelto Uno Contigo y mira, ahora soy bendecido con un Inmenso Éxtasis.(4-3)