ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 4th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਸਾਧਸੰਗਿ; ਜਪਿਓ ਭਗਵੰਤੁ ॥
saadhasang; japio bhagavant |
Sant Singh KhalsaIn the Saadh Sangat, the Company of the Holy, I meditate on the Lord God.
Manmohan SinghIn the Saints, congregation I meditate on the Auspicious Master.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।
Fareedkot Teekaਜਬ ਸਾਧੂਓਂ ਕਾ ਸੰਗ ਕਰ ਪਰਮੇਸ੍ਵਰ ਕਾ ਜਾਪ ਕੀਆ॥
Prof. Sahib Singh(ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ,ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ।
SikhNet (Spanish)En el Santuario de los Santos habito en el Señor y recibo el Mantra,
ਕੇਵਲ ਨਾਮੁ; ਦੀਓ ਗੁਰਿ ਮੰਤੁ ॥
keval naam; deeo gur mant |
Sant Singh KhalsaThe Guru has given me the Mantra of the Naam, the Name of the Lord.
Manmohan SinghThe Guru has given me the spell of the Name alone.
Manmohan Singh (Punjabi)ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।
Fareedkot Teekaਔਰ ਸੁਧ ਨਾਮ ਕਾ ਉਪਦੇਸ ਗੁਰੋਂ ਨੇ ਦੀਆ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ। ਕੇਵਲ = ਸਿਰਫ਼। ਮੰਤੁ = ਮੰਤਰ।
SikhNet (Spanish)la Palabra del Shabd Inmaculada del Guru.
ਤਜਿ ਅਭਿਮਾਨ; ਭਏ ਨਿਰਵੈਰ ॥
taj abhimaan; bhe niravair |
Sant Singh KhalsaShedding my ego, I have become free of hate.
Manmohan SinghShedding my ego, I have become uninominal.
Manmohan Singh (Punjabi)ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।
Fareedkot Teekaਤਬ ਹਮ ਅਭਿਮਾਨ ਕੋ ਤਜ ਕਰ ਕੇ ਨਿਰਵੈਰ ਭਏ ਹੈਂ॥
Prof. Sahib Singh(ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ,ਪਦ ਅਰਥ ਤਜਿ = ਛੱਡ ਕੇ।
SikhNet (Spanish)Ahora que me he liberado de mi ego negativo,
ਆਠ ਪਹਰ; ਪੂਜਹੁ ਗੁਰ ਪੈਰ ॥੧॥
aatth pehar; poojahu gur pair |1|
Sant Singh KhalsaTwenty-four hours a day, I worship the Guru's Feet. ||1||
Manmohan SinghThroughout the eight watches of the day, I worship Guru 's Feet.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।
Fareedkot Teekaਤਾਂ ਤੇ ਮੈਂ ਆਠ ਪਹਰ ਗੁਰੋਂ ਕੇ ਚਰਨ ਪੂਜਤਾ ਹੂੰ, ਵਾ ਤੁਮ ਭੀ ਪੂਜਹੁ॥੧॥
Prof. Sahib Singh(ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ॥੧॥
SikhNet (Spanish)nadie es mi enemigo, y día y noche alabo los Pies del Guru.(1)
ਅਬ ਮਤਿ ਬਿਨਸੀ; ਦੁਸਟ ਬਿਗਾਨੀ ॥
ab mat binasee; dusatt bigaanee |
Sant Singh KhalsaNow, my evil sense of alienation is eliminated,
Manmohan SinghNow my evil and alien intellect is eliminated,
Manmohan Singh (Punjabi)ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,
Fareedkot Teekaਹੇ ਮਨ! ਜੋ ਬੇਗਾਨੇ ਕਰਨ ਵਾਲੀ, ਅਰਥਾਤ ਅਗ੍ਯਾਨ ਸਹਤ ਦੁਸਟ ਭਾਵ ਕੇ ਧਾਰਨੇ ਵਾਲੀ ਥੀ ਵਹੁ ਬੁਧੀ ਅਬ ਨਸ਼ਟ ਹੂਈ ਹੈ॥☬ਪ੍ਰਸ਼ਨ: ਕਬ ਬਿਨਸੀ ਹੈ?☬ਉੱਤ੍ਰ:
Prof. Sahib Singhਹੇ ਭਾਈ! ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮਤਿ ਦੂਰ ਹੋ ਗਈ ਹੈ,ਪਦ ਅਰਥ ਦੁਸਟ = ਭੈੜੀ। ਬਿਗਾਨੀ = ਬੇਗਿਆਨੀ, ਬੇਸਮਝੀ ਵਾਲੀ।
SikhNet (Spanish)El sentido malvado del “otro” me ha dejado
ਜਬ ਤੇ ਸੁਣਿਆ; ਹਰਿ ਜਸੁ ਕਾਨੀ ॥੧॥ ਰਹਾਉ ॥
jab te suniaa; har jas kaanee |1| rahaau |
Sant Singh Khalsasince I have heard the Praises of the Lord with my ears. ||1||Pause||
Manmohan Singhwhen I have heard God 's praises, with mine ears. Pause.
Manmohan Singh (Punjabi)ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।
Fareedkot Teekaਜਬ ਸੇ ਹਰੀ ਕਾ ਜਸ ਸੰਤੋਂ ਦ੍ਵਾਰਾ ਕਾਨੋਂ ਮੇਂ ਸੁਨਾ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਮੈਂ ਕੰਨੀਂ ਸੁਣੀ ਹੈ ॥੧॥ ਰਹਾਉ ॥ਪਦ ਅਰਥ ਜਬ ਤੇ = ਤਦੋਂ ਤੋਂ। ਕਾਨੀ = ਕੰਨਾਂ ਨਾਲ ॥੧॥ ਰਹਾਉ ॥
SikhNet (Spanish)y escucho solamente la Alabanza del Señor. (1-Pausa)
ਸਹਜ ਸੂਖ; ਆਨੰਦ ਨਿਧਾਨ ॥
sehaj sookh; aanand nidhaan |
Sant Singh KhalsaThe Savior Lord is the treasure of intuitive peace, poise and bliss.
Manmohan SinghWho is the treasure of poise peace and pleasure,
Manmohan Singh (Punjabi)ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,
Fareedkot Teekaਆਨੰਦ ਨਿਧਾਨ ਜੋ ਪ੍ਰਮਾਤਮ ਹੈ ਤਿਸ ਕਾ ਸੁਖ ਤੁਮ ਕੋ ਸਹਜੇ ਹੀ ਪ੍ਰਾਪਤਿ ਹੋਵੇਗਾ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ-ਪਦ ਅਰਥ ਸਹਜ = ਆਤਮਕ ਅਡੋਲਤਾ। ਨਿਧਾਨ = ਖ਼ਜ਼ਾਨੇ।
SikhNet (Spanish)Dios, Quien es el Tesoro de la Paz, el Equilibrio y la Alegría,
ਰਾਖਨਹਾਰ; ਰਖਿ ਲੇਇ ਨਿਦਾਨ ॥
raakhanahaar; rakh lee nidaan |
Sant Singh KhalsaHe shall save me in the end.
Manmohan Singhand the preserver, shall ultimately save me.
Manmohan Singh (Punjabi)ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।
Fareedkot Teekaਔਰ ਰਖਿਆ ਕਰਨੇ ਵਾਲਾ ਵਾਹਗੁਰੂ (ਨਿਦਾਨ) ਅੰਤ ਕੋ ਰਖ ਲੇਵੇਗਾ॥☬ਪ੍ਰਸਨ: ਕਿਸ ਸੇ ਰਖੇਗਾ?☬ਉੱਤ੍ਰ:
Prof. Sahib Singhਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ।ਪਦ ਅਰਥ ਰਖਿ ਲੇਇ = ਬਚਾ ਲੈਂਦਾ ਹੈ।
SikhNet (Spanish)me ha salvado a mí, el ignorante.
ਦੂਖ ਦਰਦ ਬਿਨਸੇ ਭੈ ਭਰਮ ॥
dookh darad binase bhai bharam |
Sant Singh KhalsaMy pains, sufferings, fears and doubts have been erased.
Manmohan SinghPain pang dread and doubt of mine are effaced.
Manmohan Singh (Punjabi)ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।
Fareedkot Teeka(ਦੁਖ) ਜਨਮੋਂ ਕਾ ਤਥਾ ਈਰਖਾ ਰੂਪੀ ਦਰਦ, ਪੁਨਾ ਅੰਨ ਜੀਵੋਂ ਕਾ ਭੈ ਔਰ ਭਰਮ॥
Prof. Sahib Singhਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।
SikhNet (Spanish)Todas mis penas, mis dudas y mis miedos se han ido,
ਆਵਣ ਜਾਣ ਰਖੇ; ਕਰਿ ਕਰਮ ॥੨॥
aavan jaan rakhe; kar karam |2|
Sant Singh KhalsaHe has mercifully saved me from coming and going in reincarnation. ||2||
Manmohan SinghFrom birth and death, He has mercifully saved me.
Manmohan Singh (Punjabi)ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।
Fareedkot Teekaਪੁਨਾ ਜਨਮ ਮਰਣ ਅਪਨੀ (ਕਰਮ) ਕ੍ਰਿਪਾ ਕਰ ਕੇ ਇਨ ਸਭ ਸੇ ਰਖਿਆ ਕਰ ਲੇਵੇਗਾ॥੨॥☬ਪ੍ਰਸ਼ਨ: ਵਹੁ ਕ੍ਰਿਪਾ ਕਰਨੇ ਵਾਲਾ ਪਰਮੇਸ੍ਵਰ ਕੈਸਾ ਹੈ?☬ਉੱਤ੍ਰ:
Prof. Sahib Singhਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ ॥੨॥ਪਦ ਅਰਥ ਰਖੇ = ਰੋਕ ਲੈਂਦਾ ਹੈ। ਕਰਮ = ਬਖ਼ਸ਼ਸ਼। ਕਰਿ = ਕਰ ਕੇ ॥੨॥
SikhNet (Spanish)y por Su Gracia mis idas y venidas han terminado. (2)
ਪੇਖੈ ਬੋਲੈ ਸੁਣੈ; ਸਭੁ ਆਪਿ ॥
pekhai bolai sunai; sabh aap |
Sant Singh KhalsaHe Himself beholds, speaks and hears all.
Manmohan SinghThe Lord Himself beholds speaks and hear everything.
Manmohan Singh (Punjabi)ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।
Fareedkot Teekaਵੈਰਾਟ ਰੂਪ ਹੋ ਕਰ ਆਪ ਹੀ ਪੇਖਤਾ ਸੁਣਤਾ ਬੋਲਤਾ ਹੈ, ਭਾਵ ਸਾਖੀ ਚੇਤਨ ਰੂਪ ਹੋ ਕਰ ਸਰਬ ਇੰਦ੍ਰੀਓਂ ਕੋ ਸਤਾ ਸਫੁਰਤੀ ਦੇਤਾ ਹੈ॥
Prof. Sahib Singhਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ,ਪਦ ਅਰਥ ਸਭੁ = ਹਰ ਥਾਂ।
SikhNet (Spanish)Dios es el Único que escucha, ve y habla todo;
ਸਦਾ ਸੰਗਿ; ਤਾ ਕਉ ਮਨ ਜਾਪਿ ॥
sadaa sang; taa kau man jaap |
Sant Singh KhalsaO my mind, meditate on the One who is always with you.
Manmohan SinghO my soul remember Him who is ever with Thee,
Manmohan Singh (Punjabi)ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।
Fareedkot Teekaਹੇ ਮਨ! ਜੋ ਸਦਾ ਸੰਗ ਹੈ ਤਿਸ ਕੋ ਜਪੁ॥
Prof. Sahib Singhਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ।ਪਦ ਅਰਥ ਤਾ ਕਉ = ਉਸ ਪ੍ਰਭੂ ਨੂੰ।
SikhNet (Spanish)y Él solamente está siempre con nosotros. ¡Medita en Él, oh mi mente,
ਸੰਤ ਪ੍ਰਸਾਦਿ; ਭਇਓ ਪਰਗਾਸੁ ॥
sant prasaad; bheo paragaas |
Sant Singh KhalsaBy the Grace of the Saints, the Light has dawned.
Manmohan SinghBy Saints favour light has dawned,
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।
Fareedkot Teekaਜਿਨੋਂ ਨੇ ਜਪਿਆ ਹੈ, ਤਿਨ ਕੋ ਸੰਤੋਂ ਕੀ ਕਿਰਪਾ ਸੇ ਗਯਾਨ ਰੂਪ ਚਾਨਣ ਹੂਆ ਹੈ॥☬ਪ੍ਰਸ਼ਨ: ਤਿਸ ਪ੍ਰਕਾਸ ਸੇ ਕਿਆ ਦੇਖਿਆ? ਉਤ੍ਰ:
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ,ਪਦ ਅਰਥ ਪਰਗਾਸ = ਚਾਨਣ।
SikhNet (Spanish)y por la Gracia del Guru ve la Luz!
ਪੂਰਿ ਰਹੇ; ਏਕੈ ਗੁਣਤਾਸੁ ॥੩॥
poor rahe; ekai gunataas |3|
Sant Singh KhalsaThe One Lord, the Treasure of Excellence, is perfectly pervading everywhere. ||3||
Manmohan SinghThe One Lord, the Treasure of excellences is fully pervading everywhere.
Manmohan Singh (Punjabi)ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।
Fareedkot Teekaਏਕ ਗੁਣੋਂ ਕਾ ਸਮੁੰਦ੍ਰ ਵਾਹਗੁਰੂ ਹੀ ਪੂਰਨ ਹੋ ਰਹਾ ਹੈ॥੩॥☬ਪ੍ਰਸ਼ਨ: ਤਿਸ ਕੇ ਗੁਣ ਕੈਸੇ ਹੈ?☬ਉੱਤ੍ਰ:
Prof. Sahib Singhਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ ॥੩॥ਪਦ ਅਰਥ ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥
SikhNet (Spanish)El Perfecto Uno, el Tesoro de Virtud, prevalece a través de todo. (3)
ਕਹਤ ਪਵਿਤ੍ਰ ਸੁਣਤ ਪੁਨੀਤ ॥
kehat pavitr sunat puneet |
Sant Singh KhalsaPure are those who speak, and sanctified are those who hear and sing,
Manmohan SinghPure are those recite, pure are those who listen,
Manmohan Singh (Punjabi)ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ,
Fareedkot Teekaਕਹਨੇ ਵਾਲੇ ਪਵਿਤ੍ਰ ਹੈਂ ਔਰ ਸੁਣਨੇ ਵਾਲੇ ਭੀ ਪੁਨੀਤ ਹੈਂ॥
Prof. Sahib Singh(ਹੇ ਭਾਈ! ਉਹ ਮਨੁੱਖ) ਸਿਫ਼ਤ-ਸਾਲਾਹ ਕਰਨ ਵਾਲੇ ਤੇ ਸਿਫ਼ਤ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ,ਪਦ ਅਰਥ ਪੁਨੀਤ = ਪਵਿੱਤ੍ਰ।
SikhNet (Spanish)Aquéllos que pronuncian Su Nombre son siempre puros;
ਗੁਣ ਗੋਵਿੰਦ; ਗਾਵਹਿ ਨਿਤ ਨੀਤ ॥
gun govind; gaaveh nit neet |
Sant Singh KhalsaForever and ever, the Glorious Praises of the Lord of the Universe.
Manmohan Singhand sing for ever the praise of the world-Lord.
Manmohan Singh (Punjabi)ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।
Fareedkot Teekaਐਸੇ ਜਾਣ ਕਰ ਗੋਬਿੰਦ (ਨਿਤ) ਸਤ ਰੂਪ ਕੇ ਗੁਣ ਸੰਤ ਜਨ ਹਮੇਸ ਗਾਵਤੇ ਹੈਂ॥
Prof. Sahib Singhਜੇਹੜੇ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ
SikhNet (Spanish)puros son los que cantan Su Alabanza.
ਕਹੁ ਨਾਨਕ; ਜਾ ਕਉ ਹੋਹੁ ਕ੍ਰਿਪਾਲ ॥
kahu naanak; jaa kau hohu kripaal |
Sant Singh KhalsaSays Nanak, when the Lord bestows His Mercy,
Manmohan SinghSays Nanak unto who, Thou becomest kind,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਵਾਹਗੁਰੂ ਕ੍ਰਿਪਾਲ ਹੋਤੇ ਹੈਂ॥
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ,ਪਦ ਅਰਥ ਹੋਹੁ = ਤੁਸੀ ਹੁੰਦੇ ਹੋ।
SikhNet (Spanish)Oh, dice Nanak, pleno se encuentra aquél sobre quien está posada Su Gracia;
ਤਿਸੁ ਜਨ ਕੀ; ਸਭ ਪੂਰਨ ਘਾਲ ॥੪॥੨੩॥੯੨॥
tis jan kee; sabh pooran ghaal |4|23|92|
Sant Singh Khalsaall one's efforts are fulfilled. ||4||23||92||
Manmohan Singhthe entire service of that man becomes accomplished.
Manmohan Singh (Punjabi)ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।
Fareedkot Teekaਤਿਸ ਪੁਰਸ ਕੀ ਸਭ ਸੇਵਾ ਸਫਲੀ ਹੋਤੀ ਹੈ॥੪॥੨੩॥੯੨॥☬ਗੁਰੂ ਕੀ ਮਹਮਾ ਕਹਤੇ ਹੈਂ:
Prof. Sahib Singh(ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ॥੪॥੨੩॥੯੨॥ਪਦ ਅਰਥ ਘਾਲ = ਮਿਹਨਤ। ਪੂਰਨ = ਸਫਲ ॥੪॥
SikhNet (Spanish)el Señor Mismo lo ha tomado como Suyo.(4-23-92)