ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਸਤਿਗੁਰ ਦਰਸਨਿ; ਅਗਨਿ ਨਿਵਾਰੀ ॥
satigur darasan; agan nivaaree |
Sant Singh KhalsaBy the Blessed Vision of the True Guru's Darshan, the fire of desire is quenched.
Manmohan SinghBy True Guru's sight, the fire (of desire) is quenched.
Manmohan Singh (Punjabi)ਸੱਚੇ ਗੁਰਾਂ ਦੇ ਦੀਦਾਰ ਦੁਆਰਾ (ਖਾਹਿਸ਼ ਦੀ) ਅੱਗ ਬੁਝ ਗਈ ਹੈ।
Fareedkot Teekaਸਤਿਗੁਰੋਂ ਕੇ ਦਰਸਨ ਸੇ ਤ੍ਰਿਸਨਾ ਅਗਨੀ ਨਿਵਿਰਤ ਹੂਈ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਦੀਦਾਰ ਦੀ ਬਰਕਤਿ ਨਾਲ (ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁਝਾ ਲੈਂਦਾ ਹੈ,ਪਦ ਅਰਥ ਸਤਿਗੁਰ ਦਰਸਨਿ = ਗੁਰੂ ਦੇ ਦਰਸ਼ਨ ਦੀ ਬਰਕਤਿ ਨਾਲ। ਅਗਨਿ = ਤ੍ਰਿਸ਼ਨਾ-ਅੱਗ। ਨਿਵਾਰੀ = ਦੂਰ ਕਰ ਲਈ।
SikhNet (Spanish)En la Presencia del Verdadero Guru, el fuego de la pasión es apaciguado;
ਸਤਿਗੁਰ ਭੇਟਤ; ਹਉਮੈ ਮਾਰੀ ॥
satigur bhettat; haumai maaree |
Sant Singh KhalsaMeeting the True Guru, egotism is subdued.
Manmohan SinghBy meeting the True Guru ego is effaced.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹੰਕਾਰ ਮਿਟ ਗਿਆ ਹੈ।
Fareedkot Teekaਔਰ ਸਤਿਗੁਰੋਂ ਕੇ ਮਿਲਨ ਸੇ ਹੰਤਾ ਮਾਰੀ ਹੈ॥
Prof. Sahib Singhਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਹਉਮੈ ਮਾਰ ਲੈਂਦਾ ਹੈ।ਪਦ ਅਰਥ ਭੇਟਤ = ਮਿਲਿਆਂ।
SikhNet (Spanish)encontrando al Verdadero Guru, trasciendo la limitación de mi ego.
ਸਤਿਗੁਰ ਸੰਗਿ; ਨਾਹੀ ਮਨੁ ਡੋਲੈ ॥
satigur sang; naahee man ddolai |
Sant Singh KhalsaIn the Company of the True Guru, the mind does not waver.
Manmohan SinghIn the company of the True Guru, the mind wavers not.
Manmohan Singh (Punjabi)ਸੱਚੇ ਗੁਰਾਂ ਦੀ ਸੰਗਤ ਅੰਦਰ ਚਿੱਤ ਡਿਕੋਡੋਲੇ ਨਹੀਂ ਖਾਦਾ।
Fareedkot Teekaਸਤਿਗੁਰੋਂ ਕੀ ਸੰਗਤ ਸੇ ਮਨ ਨਹੀਂ ਡੋਲਤਾ॥
Prof. Sahib Singhਗੁਰੂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਦਾ) ਮਨ (ਵਿਕਾਰਾਂ ਵਾਲੇ ਪਾਸੇ) ਡੋਲਦਾ ਨਹੀਂ,ਪਦ ਅਰਥ ਸੰਗਿ = ਸੰਗਤਿ ਵਿਚ।
SikhNet (Spanish)En la Compañía del Verdadero Guru mi mente no vacila
ਅੰਮ੍ਰਿਤ ਬਾਣੀ; ਗੁਰਮੁਖਿ ਬੋਲੈ ॥੧॥
amrit baanee; guramukh bolai |1|
Sant Singh KhalsaThe Gurmukh speaks the Ambrosial Word of Gurbani. ||1||
Manmohan SinghThrough the Guru, the mortal utters the ambrosial Gurbani.
Manmohan Singh (Punjabi)ਗੁਰਾਂ ਦੇ ਜਰੀਏ, ਪ੍ਰਾਣੀ ਸੁਧਾ-ਸਰੂਪ ਗੁਰਬਾਣੀ ਦਾ ਉਚਾਰਣ ਕਰਦਾ ਹੈ।
Fareedkot Teekaਕਿਉਂਕਿ (ਗੁਰਮੁਖਿ) ਸਤਿਗੁਰੁ ਅੰਮ੍ਰਿਤ ਬਾਣੀ ਬੋਲਤੇ ਹੈਂ॥੧॥
Prof. Sahib Singh(ਕਿਉਂਕਿ) ਗੁਰੂ ਦੀ ਸਰਨ ਪੈ ਕੇ ਮਨੁੱਖ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਉਚਾਰਦਾ ਰਹਿੰਦਾ ਹੈ ॥੧॥ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
SikhNet (Spanish)y penetro al Reino de la Palabra del Shabd Ambrosial del Guru. (1)
ਸਭੁ ਜਗੁ ਸਾਚਾ; ਜਾ ਸਚ ਮਹਿ ਰਾਤੇ ॥
sabh jag saachaa; jaa sach meh raate |
Sant Singh KhalsaHe sees the True One pervading the whole world; he is imbued with the True One.
Manmohan SinghIf man be imbued in the True Name, he sees the True One pervading the whole world.
Manmohan Singh (Punjabi)ਜੇਕਰ ਬੰਦਾ ਸਤਿਨਾਮ ਅੰਦਰ ਰੰਗਿਆ ਹੋਇਆ ਹੋਵੇ, ਤਾਂ ਉਹ ਸਤਿਪੁਰਖ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹੈ।
Fareedkot Teekaਹੇ ਭਾਈ! ਜਬ ਸੇ ਸਚ ਮੇਂ ਰਤੇ ਹਾਂ ਤਬ ਸੇ ਸੰਪੂਰਨ ਜਗਤ ਸਾਚਾ ਪ੍ਰਤੀਤ ਹੂਆ ਹੈ॥
Prof. Sahib Singh(ਹੇ ਭਾਈ!) ਜਦੋਂ ਗੁਰੂ ਦੀ ਰਾਹੀਂ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦੀ ਹੈ, ਜਦੋਂ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਈਦਾ ਹੈ,ਪਦ ਅਰਥ ਸਾਚਾ = ਸਦਾ-ਥਿਰ (ਪ੍ਰਭੂ ਦਾ ਰੂਪ)। ਜਾ = ਜਦੋਂ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)Imbuido en la Verdad del Señor, todo toma sentido para mí;
ਸੀਤਲ ਸਾਤਿ; ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥
seetal saat; gur te prabh jaate |1| rahaau |
Sant Singh KhalsaI have become cool and tranquil, knowing God, through the Guru. ||1||Pause||
Manmohan SinghKnowing the Lord, through the Guru, I have been cooled and tranquilized. Pause.
Manmohan Singh (Punjabi)ਗੁਰਾਂ ਦੇ ਰਾਹੀਂ ਸਾਹਿਬ ਨੂੰ ਜਾਣ ਕੇ, ਮੈਂ ਸਥਿਰ ਤੇ ਸ਼ਾਤ ਹੋ ਗਿਆ ਹਾਂ। ਠਹਿਰਾਉ।
Fareedkot Teekaਔਰ ਜਿਨ ਮਹਾਤਮਾਂ ਨੇ ਗੁਰੋਂ ਕੇ ਉਪਦੇਸ਼ ਸੇ ਪ੍ਰਭੂ ਕੋ ਜਾਣਿਆਂ ਹੈ, ਸੋ ਆਪ ਸਾਂਤੀ ਕੋ ਪ੍ਰਾਪਤਿ ਹੂਏ ਹੈਂ ਔਰੋਂ ਕੋ ਸੀਤਲ ਕਰਤੇ ਹੈਂ॥੧॥ ਰਹਾਉ ॥
Prof. Sahib Singhਤਦੋਂ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ, ਤਦੋਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦੋਂ ਸਾਰਾ ਜਗਤ ਸਦਾ-ਥਿਰ ਪਰਮਾਤਮਾ ਦਾ ਰੂਪ ਦਿੱਸਦਾ ਹੈ ॥੧॥ ਰਹਾਉ ॥ਪਦ ਅਰਥ ਸੀਤਲ = ਠੰਡੇ। ਸਾਤਿ = ਸ਼ਾਂਤੀ, ਠੰਢ। ਤੇ = ਤੋਂ, ਦੀ ਰਾਹੀਂ। ਜਾਤੇ = ਜਾਣ-ਪਛਾਣ ਪਾਈ ॥੧॥ ਰਹਾਉ ॥
SikhNet (Spanish)estoy en Éxtasis conociendo al Señor a través del Guru. (1-Pausa)
ਸੰਤ ਪ੍ਰਸਾਦਿ; ਜਪੈ ਹਰਿ ਨਾਉ ॥
sant prasaad; japai har naau |
Sant Singh KhalsaBy the Grace of the Saints, one chants the Lord's Name.
Manmohan SinghBy Saints favour, man repeats God's Name.
Manmohan Singh (Punjabi)ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਨਾਮ ਜਪਦਾ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਹਰੀ ਕਾ ਨਾਮ ਜਪਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।
SikhNet (Spanish)Es por la Gracia del Guru que uno medita en el Naam
ਸੰਤ ਪ੍ਰਸਾਦਿ; ਹਰਿ ਕੀਰਤਨੁ ਗਾਉ ॥
sant prasaad; har keeratan gaau |
Sant Singh KhalsaBy the Grace of the Saints, one sings the Kirtan of the Lord's Praises.
Manmohan SinghBy Saints' favour one signs God's praises.
Manmohan Singh (Punjabi)ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਜੱਸ ਅਲਾਪਦਾ ਹੈ।
Fareedkot Teekaਪੁਨਾ ਸੰਤ ਪ੍ਰਸਾਦਿ ਸੇ ਹਰੀ ਕੇ ਗੁਨੋਂ ਕਾ ਜਸ ਗਾਇਨ ਕਰਤੇ ਹੈਂ॥
Prof. Sahib Singhਗੁਰੂ ਦੀ ਕਿਰਪਾ ਨਾਲ ਹਰਿ ਕੀਰਤਨ ਦਾ ਗਾਇਨ ਕਰਦਾ ਹੈ।
SikhNet (Spanish)y canta las Alabanzas del Señor.
ਸੰਤ ਪ੍ਰਸਾਦਿ; ਸਗਲ ਦੁਖ ਮਿਟੇ ॥
sant prasaad; sagal dukh mitte |
Sant Singh KhalsaBy the Grace of the Saints, all pains are erased.
Manmohan SinghBy saints' favour all the pains are effaced.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਸਾਰੀ ਪੀੜ ਰਫ਼ਾ ਹੋ ਜਾਂਦੀ ਹੈ।
Fareedkot Teekaਸੰਤੋਂ ਕੀ ਕ੍ਰਿਪਾ ਸੇ ਸੰਪੂਰਨ ਦੁਖ ਮਿਟ ਗਏ ਹੈਂ॥
Prof. Sahib Singh(ਇਸਦਾ ਨਤੀਜਾ ਇਹ ਨਿਕਲਦਾ ਹੈ ਕਿ) ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ,
SikhNet (Spanish)Por la Gracia del Santo Guru, todas nuestras aflicciones se van
ਸੰਤ ਪ੍ਰਸਾਦਿ; ਬੰਧਨ ਤੇ ਛੁਟੇ ॥੨॥
sant prasaad; bandhan te chhutte |2|
Sant Singh KhalsaBy the Grace of the Saints, one is released from bondage. ||2||
Manmohan SinghBy Saints' grace, mortal is released from bondage.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਪ੍ਰਾਣੀ ਬੰਦੀ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਔਰ ਸੰਤੋਂ ਕੀ ਕਿਰਪਾ ਸੇ ਬੰਧਨੋਂ ਸੇ ਛੂਟੇ ਹੈਂ॥੨॥
Prof. Sahib Singh(ਕਿਉਂਕਿ) ਗੁਰੂ ਦੀ ਮੇਹਰ ਨਾਲ ਮਨੁੱਖ (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੨॥ਪਦ ਅਰਥ ਬੰਧਨ ਤੇ = ਬੰਧਨਾਂ ਤੋਂ ॥੨॥
SikhNet (Spanish)y las cadenas son quitadas. (2)
ਸੰਤ ਕ੍ਰਿਪਾ ਤੇ; ਮਿਟੇ ਮੋਹ ਭਰਮ ॥
sant kripaa te; mitte moh bharam |
Sant Singh KhalsaBy the kind Mercy of the Saints, emotional attachment and doubt are removed.
Manmohan SinghBy means of Saints Kindness, attachment and doubts are removed.
Manmohan Singh (Punjabi)ਸਾਧੂਆਂ ਦੀ ਮਿਹਰਬਾਨੀ ਦੇ ਜਰੀਏ, ਅਪਣਤ ਤੇ ਸ਼ੱਕ-ਸ਼ੁਭੇ ਦੂਰ ਹੋ ਗਏ ਹਨ।
Fareedkot Teekaਸੰਤੋਂ ਕੀ ਕਿਰਪਾ ਸੇ ਮੋਹ ਔਰ ਭਰਮ ਮਿਟ ਗਏ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖ਼ਾਤਰ ਭਟਕਣ ਦੂਰ ਹੋ ਜਾਂਦੀ ਹੈ।ਪਦ ਅਰਥ ਤੇ = ਤੋਂ, ਨਾਲ।
SikhNet (Spanish)Por la Gracia del Santo Guru, podemos canalizar nuestra energía
ਸਾਧ ਰੇਣ; ਮਜਨ ਸਭਿ ਧਰਮ ॥
saadh ren; majan sabh dharam |
Sant Singh KhalsaTaking a bath in the dust of the feet of the Holy - this is true Dharmic faith.
Manmohan SinghThe entire faith is to have a bath in the dust of Saintly Guru 's feet.
Manmohan Singh (Punjabi)ਸਾਰਾ ਈਮਾਨ ਸੰਤ ਗੁਰਾਂ ਦੇ ਚਰਨਾ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।
Fareedkot Teekaਜਿਨੋਂ ਨੇ ਸੰਤੋਂ ਕੀ ਚਰਨ ਧੂਰ ਮੇਂ ਇਸਨਾਨ ਕੀਆ ਹੈ ਤਿਨੋਂ ਨੇ ਦਯਾ ਆਦਿਕ ਸਭ ਧਰਮ ਕਰ ਲੀਏ ਹੈਂ॥
Prof. Sahib Singhਗੁਰੂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ (ਸਾਰ) ਹੈ।ਪਦ ਅਰਥ ਸਾਧ ਰੇਣ = ਗੁਰੂ ਦੇ ਚਰਨਾਂ ਦੀ ਧੂੜ। ਮਜਨ = ਮੱਜਨ, ਇਸ਼ਨਾਨ। ਸਭ = ਸਾਰੇ।
SikhNet (Spanish)y podemos bañarnos en el Polvo de Sus Pies. Cuando el Santo es compasivo,
ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥
saadh kripaal deaal govind |
Sant Singh KhalsaBy the kindness of the Holy, the Lord of the Universe becomes merciful.
Manmohan SinghWhen the Saint is merciful, compassionate becomes the Master of the Universe.
Manmohan Singh (Punjabi)ਜਦ ਸੰਤ ਦਇਆਲੂ ਹੈ ਤਾਂ ਸੰਸਾਰ ਦਾ ਮਾਲਕ ਮਿਹਰਬਾਨ ਹੋ ਜਾਂਦਾ ਹੈ।
Fareedkot Teekaਜਿਨ ਪਰ ਸੰਤ ਕ੍ਰਿਪਾਲੁ ਭਏ ਹੈਂ ਤਿਨੋਂ ਪਰ ਵਾਹਗੁਰੂ ਭੀ ਦਯਾਲ ਹੂਆ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਦੇ ਸਨਮੁਖ ਰਹਿਣ ਵਾਲੇ) ਗੁਰਮੁਖ ਦਇਆਵਾਨ ਹੁੰਦੇ ਹਨ, ਉਸ ਤੇ ਪਰਮਾਤਮਾ ਭੀ ਦਇਆਵਾਨ ਹੋ ਜਾਂਦਾ ਹੈ।
SikhNet (Spanish)Compasivo también está el Señor;
ਸਾਧਾ ਮਹਿ; ਇਹ ਹਮਰੀ ਜਿੰਦੁ ॥੩॥
saadhaa meh; ih hamaree jind |3|
Sant Singh KhalsaThe life of my soul is with the Holy. ||3||
Manmohan SinghThis life of mine, abides in the Saints.
Manmohan Singh (Punjabi)ਮੇਰੀ ਇਹ ਜਿੰਦ ਜਾਨ ਸੰਤਾ ਅੰਦਰ ਵਸਦੀ ਹੈ।
Fareedkot Teekaਤਾਂ ਤੇ ਏਹ ਹਮਰੀ ਜਿੰਦ ਸਾਧੋਂ ਮੇਂ ਬਸ ਰਹੀ ਹੈ॥੩॥☬ਜੇ ਕਹੇ ਸਤਿਸੰਗ ਕਿਸ ਪੁੰਨ ਕਰ ਪ੍ਰਾਪਤ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਮੇਰੀ ਜਿੰਦ ਭੀ ਗੁਰਮੁਖਾਂ ਦੇ ਚਰਨਾਂ ਵਿਚ ਹੀ ਵਾਰਨੇ ਜਾਂਦੀ ਹੈ ॥੩॥
SikhNet (Spanish)por eso, mi vida recae siempre en los Santos. (3)
ਕਿਰਪਾ ਨਿਧਿ ਕਿਰਪਾਲ; ਧਿਆਵਉ ॥
kirapaa nidh kirapaal; dhiaavau |
Sant Singh KhalsaMeditating on the Merciful Lord, the Treasure of Mercy,
Manmohan SinghIf I meditate on the merciful Master, the Treasure of compassion,
Manmohan Singh (Punjabi)ਜੇਕਰ ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦਾ ਸਿਮਰਨ ਕਰਾਂ,
Fareedkot Teekaਜਬ ਕਿਰਪਾ ਕੀ ਨਿਧਿ ਕਿਰਪਾਲੁ ਪਰਮੇਸ੍ਵਰ ਕੋ ਧਿਆਵੋਗੇ॥
Prof. Sahib Singhਗੁਰੂ ਦੀ ਮੇਹਰ ਨਾਲ ਜਦੋਂ ਮੈਂ ਕਿਰਪਾ ਦੇ ਖ਼ਜ਼ਾਨੇ, ਕਿਰਪਾ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ,ਪਦ ਅਰਥ ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਧਿਆਵਉ = ਮੈਂ ਧਿਆਉਂਦਾ ਹਾਂ।
SikhNet (Spanish)Piensa en tu Señor, quien es Bondadoso y Misericordioso,
ਸਾਧਸੰਗਿ; ਤਾ ਬੈਠਣੁ ਪਾਵਉ ॥
saadhasang; taa baitthan paavau |
Sant Singh KhalsaI have obtained a seat in the Saadh Sangat.
Manmohan Singhthen alone, I secure a seat in Saints society.
Manmohan Singh (Punjabi)ਕੇਵਲ ਤਦ ਹੀ, ਮੈਨੂੰ ਸਤਿਸੰਗਤ ਅੰਦਰ ਟਿਕਾਣਾ ਮਿਲਦਾ ਹੈ।
Fareedkot Teekaਤਬ ਸੰਤੋਂ ਕੀ ਸੰਗਤ ਮੇਂ ਬੈਠਣਾ ਪਾਵੋਗੇ, ਅਰਥਾਤ ਸਤਸੰਗ ਮੇਂ ਮਿਲੋਗੇ॥☬ਪ੍ਰਸ਼ਨ: ਆਪ ਨੇ ਕੈਸੇ ਧਿਆਇਆ ਹੈ?☬ਉੱਤ੍ਰ:
Prof. Sahib Singhਸਾਧ-ਸੰਗਤਿ ਵਿਚ ਮੇਰਾ ਜੀਅ ਪਰਚਦਾ ਹੈ।ਪਦ ਅਰਥ ਤਾ = ਤਦੋਂ। ਬੈਠਣ ਪਾਵਉ = ਮੈਂ ਬੈਠਣਾ ਪ੍ਰਾਪਤ ਕਰਦਾ ਹਾਂ, ਮੇਰਾ ਜੀਅ ਲੱਗਦਾ ਹੈ।
SikhNet (Spanish)para que logres la Compañía de los Santos.
ਮੋਹਿ ਨਿਰਗੁਣ ਕਉ; ਪ੍ਰਭਿ ਕੀਨੀ ਦਇਆ ॥
mohi niragun kau; prabh keenee deaa |
Sant Singh KhalsaI am worthless, but God has been kind to me.
Manmohan SinghUnto me, meritless, O Nanak the Lord has shown His mercy.
Manmohan Singh (Punjabi)ਮੈਂ ਗੁਣ-ਹੀਣ ਨਾਨਕ, ਉਤੇ ਸਾਹਿਬ ਨੇ ਆਪਣੀ ਰਹਿਮਤ ਧਾਰੀ ਹੈ।
Fareedkot Teekaਜਬ ਮੁਝ ਨਿਰਗੁਣ ਪਰ ਪ੍ਰਭੂ ਨੇ ਦਯਾ ਕਰੀ॥
Prof. Sahib Singhਮੈਂ ਗੁਣ-ਹੀਨ ਉਤੇ ਪ੍ਰਭੂ ਨੇ ਦਇਆ ਕੀਤੀ,ਪਦ ਅਰਥ ਮੋਹਿ = ਮੈਨੂੰ। ਪ੍ਰਭਿ = ਪ੍ਰਭੂ ਨੇ।
SikhNet (Spanish)Sin tener ningún mérito Dios me ha bendecido,
ਸਾਧਸੰਗਿ; ਨਾਨਕ ਨਾਮੁ ਲਇਆ ॥੪॥੨੨॥੯੧॥
saadhasang; naanak naam leaa |4|22|91|
Sant Singh KhalsaIn the Saadh Sangat, Nanak has taken to the Naam, the Name of the Lord. ||4||22||91||
Manmohan SinghIn the guild of the righteous, Nanak has taken Lord 's Name.
Manmohan Singh (Punjabi)ਸਚਿਆਰਾ ਦੀ ਸਭਾ ਅੰਦਰ, ਨਾਨਕ ਨੇ ਸਾਹਿਬ ਦਾ ਨਾਮ ਲਿਆ ਹੈ।
Fareedkot Teekaਤਬ ਸ੍ਰੀ ਗੁਰੂ ਜੀ ਕਹਤੇ ਹੈਂ: ਸਾਧਸੰਗ ਕੇ ਸਾਥ ਮਿਲ ਕਰ ਨਾਮ ਜਪਿਆ ਹੈ॥੪॥੨੨॥੯੧॥
Prof. Sahib Singhਹੇ ਨਾਨਕ! (ਆਖ = ਹੇ ਭਾਈ!) ਸਾਧ ਸੰਗਤਿ ਵਿਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ ॥੪॥੨੨॥੯੧॥
SikhNet (Spanish)y entrando a la Sociedad de los Santos pronuncio Su Nombre.(4-22-91)