ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 | Ang 183
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਬੰਧਨ ਤੋੜਿ; ਬੋਲਾਵੈ ਰਾਮੁ ॥
bandhan torr; bolaavai raam | Ang 183
Sant Singh KhalsaHe breaks our bonds, and inspires us to chant the Lord's Name.
Manmohan SinghOne who shatters the shackles and causes man to utter the God's Name.
Manmohan Singh (Punjabi)ਜੋ ਬੇੜੀਆਂ ਕੱਟ ਦਿੰਦਾ ਹੈ ਅਤੇ ਬੰਦੇ ਪਾਸੋਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਵਾਉਂਦਾ ਹੈ।
Fareedkot Teekaਜਬ ਬੰਧਨ ਤੋੜ ਕੇ ਰਾਮ ਨਾਮ ਜਪਾਵਤੇ ਹੈਂ॥
Prof. Sahib Singh(ਹੇ ਭਾਈ!) ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।ਪਦ ਅਰਥ ਬੋਲਾਵੈ ਰਾਮੁ = ਰਾਮ-ਨਾਮ ਮੂੰਹੋਂ ਕਢਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।
SikhNet (Spanish)Aquél que rompe mis cadenas y me capacita para recibir el Nombre,
ਮਨ ਮਹਿ; ਲਾਗੈ ਸਾਚੁ ਧਿਆਨੁ ॥
man meh; laagai saach dhiaan | Ang 183
Sant Singh KhalsaWith the mind centered in meditation on the True Lord,
Manmohan SinghThrough who, the mind is fixed up in the True Lord's contemplation,
Manmohan Singh (Punjabi)ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,
Fareedkot Teekaਤਬ ਮਨ ਮੇਂ ਸਚੇ ਵਾਹਿਗੁਰੂ ਕਾ ਧਿਆਨ ਲਾਗਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤ ਬੱਝ ਜਾਂਦੀ ਹੈ।ਪਦ ਅਰਥ ਸਾਚੁ = ਅਟੱਲ। ਮਿਟਹਿ = ਮਿਟ ਜਾਂਦੇ ਹਨ।
SikhNet (Spanish)Quien entona mi mente a la Verdad del Señor,
ਮਿਟਹਿ ਕਲੇਸ; ਸੁਖੀ ਹੋਇ ਰਹੀਐ ॥
mitteh kales; sukhee hoe raheeai | Ang 183
Sant Singh KhalsaAnguish is eradicated, and one comes to dwell in peace.
Manmohan Singhand anguish is effaced and man lives in peace;
Manmohan Singh (Punjabi)ਪੀੜ ਨਵਿਰਤ ਹੋ ਬੰਦਾ ਆਰਾਮ ਅੰਦਰ ਵਸਦਾ ਹੈ।
Fareedkot Teekaਪੁਨਾ ਸੰਪੂਰਨ ਕਲੇਸ ਮਿਟ ਜਾਤੇ ਹੈਂ ਔਰ ਸੁਖੀ ਹੋ ਰਹੀਤਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ।ਪਦ ਅਰਥ ਰਹੀਐ = ਜੀਵੀਦਾ ਹੈ।
SikhNet (Spanish)quita mis penas, y me eleva al Éxtasis.
ਐਸਾ ਦਾਤਾ; ਸਤਿਗੁਰੁ ਕਹੀਐ ॥੧॥
aisaa daataa; satigur kaheeai |1| Ang 183
Sant Singh KhalsaSuch is the True Guru, the Great Giver. ||1||
Manmohan Singhsuch is said to be the munificent True Guru.
Manmohan Singh (Punjabi)ਐਹੋ ਜੇਹਾ ਦਾਤਾਰ ਸੱਚਾ ਗੁਰੂ ਆਖਿਆ ਜਾਂਦਾ ਹੈ।
Fareedkot Teekaਰਾਮ ਨਾਮ ਕੇ ਦੇਣੇ ਵਾਲਾ ਐਸਾ ਦਾਤਾ ਸਤਿਗੁਰੂ ਹੀ ਕਹੀਤਾ ਹੈ॥੧॥
Prof. Sahib Singhਸੋ, ਗੁਰੂ ਇਹੋ ਜਿਹਾ ਉੱਚੀ ਦਾਤ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ ॥੧॥ਪਦ ਅਰਥ ਕਹੀਐ = ਕਿਹਾ ਜਾਂਦਾ ਹੈ ॥੧॥
SikhNet (Spanish)Él, el Ser Bondadoso, es mi Verdadero Guru.(1)
ਸੋ ਸੁਖਦਾਤਾ; ਜਿ ਨਾਮੁ ਜਪਾਵੈ ॥
so sukhadaataa; ji naam japaavai | Ang 183
Sant Singh KhalsaHe alone is the Giver of peace, who inspires us to chant the Naam, the Name of the Lord.
Manmohan SinghHe alone is the giver of peace who causes man to repeat the Name of God,
Manmohan Singh (Punjabi)ਕੇਵਲ ਓਹੀ ਆਰਾਮ ਦੇਣ ਵਾਲਾ ਹੈ, ਜਿਹੜਾ ਇਨਸਾਨ ਪਾਸੋਂ ਰੱਬ ਦਾ ਨਾਮ ਦਾ ਜਾਪ ਕਰਵਾਉਂਦਾ ਹੈ।
Fareedkot Teekaਜੋ ਕ੍ਰਿਪਾ ਕਰ ਕੇ ਨਾਮ ਜਪਾਇ ਦੇਵੇ ਸੋਈ ਸੁਖ ਦੇਣੇ ਵਾਲਾ ਗੁਰੂ ਹੈ॥
Prof. Sahib Singh(ਹੇ ਭਾਈ!) ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ,ਪਦ ਅਰਥ ਸੁਖ ਦਾਤਾ = ਆਤਮਕ ਆਨੰਦ ਦੇਣ ਵਾਲਾ। ਜਿ = ਜੇਹੜਾ (ਗੁਰੂ), ਕਿਉਂਕਿ ਉਹ (ਗੁਰੂ)।
SikhNet (Spanish)Aquél que hace que meditemos en el Señor,
ਕਰਿ ਕਿਰਪਾ; ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥
kar kirapaa; tis sang milaavai |1| rahaau | Ang 183
Sant Singh KhalsaBy His Grace, He leads us to merge with Him. ||1||Pause||
Manmohan SinghAnd mercifully unites with Him. Pause.
Manmohan Singh (Punjabi)ਅਤੇ ਮਿਹਰ ਕਰ ਕੇ ਉਸਦੇ ਨਾਲ ਮਿਲਾ ਦੇਂਦਾ ਹੈ। ਠਹਿਰਾਉ।
Fareedkot Teekaਜੋ ਕ੍ਰਿਪਾ ਕਰ ਕੇ ਤਿਸ ਵਾਹਿਗੁਰੂ ਕੇ ਸਾਥ ਮਿਲਾਇ ਦੇਵੇ॥੧॥ ਰਹਾਉ ॥
Prof. Sahib Singhਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ॥੧॥ ਰਹਾਉ ॥ਪਦ ਅਰਥ ਤਿਸੁ ਸੰਗਿ = ਉਸ (ਪਰਮਾਤਮਾ) ਦੇ ਨਾਲ ॥੧॥ ਰਹਾਉ ॥
SikhNet (Spanish)es el Dador de Paz, y por su Gracia, nos une con el Señor. (1-Pausa)
ਜਿਸੁ ਹੋਇ ਦਇਆਲੁ; ਤਿਸੁ ਆਪਿ ਮਿਲਾਵੈ ॥
jis hoe deaal; tis aap milaavai | Ang 183
Sant Singh KhalsaHe unites with Himself those unto whom He has shown His Mercy.
Manmohan SinghHe unto who, the Lord is kind him He unites with Himself.
Manmohan Singh (Punjabi)ਜੀਹਦੇ ਉਤੇ ਸਾਹਿਬ ਦਇਆਵਾਨ ਹੈ, ਉਸਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਪਰੰਤੂ ਜਿਸ ਪਰ ਆਪ ਵਾਹਿਗੁਰੂ ਦਿਆਲ ਹੋਤਾ ਹੈ ਤਿਸ ਕੋ ਸਤਿਗੁਰੂ ਮਿਲਾ ਦੇਤਾ ਹੈ॥
Prof. Sahib Singh(ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ,
SikhNet (Spanish)Aquél sobre quien reside la Misericordia de Dios,
ਸਰਬ ਨਿਧਾਨ; ਗੁਰੂ ਤੇ ਪਾਵੈ ॥
sarab nidhaan; guroo te paavai | Ang 183
Sant Singh KhalsaAll treasures are received from the Guru.
Manmohan SinghAll the treasures he receives from the Guru.
Manmohan Singh (Punjabi)ਸਾਰੇ ਖਜਾਨੇ ਉਹ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।
Fareedkot Teekaਔਰ ਸਰਬ ਨਿਧੋਂ ਕਾ ਘਰ ਰਾਮ ਨਾਮ ਗੁਰੋਂ ਦ੍ਵਾਰਾ ਜੀਵ ਪਾ ਲੇਤਾ ਹੈ॥
Prof. Sahib Singhਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ।ਪਦ ਅਰਥ ਨਿਧਾਨ = ਖ਼ਜ਼ਾਨੇ। ਤੇ = ਪਾਸੋਂ, ਤੋਂ।
SikhNet (Spanish)se une en Conciencia con Él, y a través del Guru,
ਆਪੁ ਤਿਆਗਿ; ਮਿਟੈ ਆਵਣ ਜਾਣਾ ॥
aap tiaag; mittai aavan jaanaa | Ang 183
Sant Singh KhalsaRenouncing selfishness and conceit, coming and going come to an end.
Manmohan SinghBy shedding one's ego, his coming and going come to and end.
Manmohan Singh (Punjabi)ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।
Fareedkot Teekaਤਬ ਹੰਕਾਰ ਕੋ ਤਿਆਗ ਦੇਤਾ ਹੈ ਔਰ ਆਵਣ ਜਾਣਾ ਮਿਟ ਜਾਤਾ ਹੈ॥
Prof. Sahib Singhਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
SikhNet (Spanish)recibe el Tesoro del Naam. Se deshace de su ego, sus idas y venidas cesan, y en la Saad Sangat,
ਸਾਧ ਕੈ ਸੰਗਿ; ਪਾਰਬ੍ਰਹਮੁ ਪਛਾਣਾ ॥੨॥
saadh kai sang; paarabraham pachhaanaa |2| Ang 183
Sant Singh KhalsaIn the Saadh Sangat, the Company of the Holy, the Supreme Lord God is recognized. ||2||
Manmohan SinghIn the Society of Saints, the Supreme Lord is recognised.
Manmohan Singh (Punjabi)ਸਤਿ ਸੰਗਤ ਅੰਦਰ ਸ਼੍ਰੋਮਣੀ ਸਾਹਿਬ ਸਿੰਞਾਣਿਆ ਜਾਂਦਾ ਹੈ।
Fareedkot Teekaਜਬ ਸਤਿਗੁਰੋਂ ਕੇ ਸੰਗਿ ਕਰ ਕੇ ਬ੍ਰਹਮ ਕੀ ਪਛਾਣ ਹੋਈ॥੨॥
Prof. Sahib Singhਗੁਰੂ ਦੀ ਸੰਗਤਿ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੨॥ਪਦ ਅਰਥ ਸਾਧ ਕੈ ਸੰਗਿ = ਗੁਰੂ ਦੀ ਸੰਗਤਿ ਵਿਚ ॥੨॥
SikhNet (Spanish)la Sociedad de los Santos toma Conciencia del Supremo Señor.(2)
ਜਨ ਊਪਰਿ; ਪ੍ਰਭ ਭਏ ਦਇਆਲ ॥
jan aoopar; prabh bhe deaal | Ang 183
Sant Singh KhalsaGod has become merciful to His humble servant.
Manmohan SinghUnto His serf, the Lord has become Merciful.
Manmohan Singh (Punjabi)ਆਪਣੇ ਨਫ਼ਰ ਉਤੇ ਸਾਈਂ ਮਿਹਰਬਾਨ ਹੋ ਗਿਆ ਹੈ।
Fareedkot Teekaਜਿਸ ਪੁਰਸ ਪਰ ਪ੍ਰਭੂ ਦਿਆਲ ਹੂਏ ਹੈਂ॥
Prof. Sahib Singh(ਹੇ ਭਾਈ! ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ,
SikhNet (Spanish)El Señor es siempre Misericordioso con Su humilde Sirviente.
ਜਨ ਕੀ ਟੇਕ; ਏਕ ਗੋਪਾਲ ॥
jan kee ttek; ek gopaal | Ang 184
Sant Singh KhalsaThe One Lord of the Universe is the Support of His humble servants.
Manmohan SinghOne Lord, the world cherisher is the support of His serf.
Manmohan Singh (Punjabi)ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।
Fareedkot Teekaਤਿਸ ਪੁਰਸ ਨੇ ਏਕ ਗੋਪਾਲ ਕੀ ਟੇਕ ਰਖੀ ਹੈ॥
Prof. Sahib Singhਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।ਪਦ ਅਰਥ ਟੇਕ = ਆਸਰਾ। ਗੋਪਾਲ = ਧਰਤੀ ਦਾ ਰਾਖਾ ਪ੍ਰਭੂ।
SikhNet (Spanish)El Señor del Universo es el Soporte de Sus humildes Sirvientes,
ਏਕਾ ਲਿਵ; ਏਕੋ ਮਨਿ ਭਾਉ ॥
ekaa liv; eko man bhaau | Ang 184
Sant Singh KhalsaThey love the One Lord; their minds are filled with love for the Lord.
Manmohan SinghHe bears love to One God and One God's affection is in his mind.
Manmohan Singh (Punjabi)ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।
Fareedkot Teekaਔਰ ਏਕ ਹੀ ਮੇਂ ਬ੍ਰਿਤੀ ਲਗਾਈ ਔਰ ਏਕ ਵਾਹਿਗੁਰੂ ਕਾ ਹੀ ਮਨ ਮੇਂ ਨਿਰਮਲ (ਭਾਉ) ਪ੍ਰੇਮ ਹੈ॥
Prof. Sahib Singh(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।ਪਦ ਅਰਥ ਲਿਵ = ਲਗਨ। ਮਨਿ = ਮਨ ਵਿਚ। ਭਾਉ = ਪਿਆਰ।
SikhNet (Spanish)ellos aman a Su Señor y sus mentes están llenas del Amor de Su Señor.
ਸਰਬ ਨਿਧਾਨ; ਜਨ ਕੈ ਹਰਿ ਨਾਉ ॥੩॥
sarab nidhaan; jan kai har naau |3| Ang 184
Sant Singh KhalsaThe Name of the Lord is all treasures for them. ||3||
Manmohan SinghGod's Name is all the treasure of His servant.
Manmohan Singh (Punjabi)ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।
Fareedkot Teekaਪੁਨਾ ਤਿਸ ਜਨ ਕੇ ਰਿਦੇ ਮੇਂ ਸਰਬ ਨਿਧੋਂ ਕਾ ਘਰ ਹਰੀ ਨਾਮ ਹੀ ਹੈ॥੩॥
Prof. Sahib Singhਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥ਪਦ ਅਰਥ ਜਨ ਕੈ = ਸੇਵਕ ਦੇ ਵਾਸਤੇ, ਸੇਵਕ ਦੇ ਹਿਰਦੇ ਵਿਚ ॥੩॥
SikhNet (Spanish)Sí, él guarda al Señor en su corazón como su más grande Tesoro. (3)
ਪਾਰਬ੍ਰਹਮ ਸਿਉ; ਲਾਗੀ ਪ੍ਰੀਤਿ ॥
paarabraham siau; laagee preet | Ang 184
Sant Singh KhalsaThey are in love with the Supreme Lord God;
Manmohan SinghHe, who bears love with the lofty Lord,
Manmohan Singh (Punjabi)ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,
Fareedkot Teekaਜਿਨ ਕੀ ਪ੍ਰੀਤੀ ਪਾਰਬ੍ਰਹਮ ਸੇ ਲਗੀ ਹੈ॥
Prof. Sahib Singhਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,ਪਦ ਅਰਥ ਸਿਉ = ਨਾਲ।
SikhNet (Spanish)Aquél que está enamorado del Ser Supremo
ਨਿਰਮਲ ਕਰਣੀ; ਸਾਚੀ ਰੀਤਿ ॥
niramal karanee; saachee reet | Ang 184
Sant Singh Khalsatheir actions are pure, and their lifestyle is true.
Manmohan Singhhas pure deeds and the true way of life.
Manmohan Singh (Punjabi)ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।
Fareedkot Teekaਤਿਨ ਕੀ ਜਪ ਤਪ ਰੂਪ ਕਰਨੀ ਭੀ ਨਿਰਮਲ ਹੈ ਔਰ ਬਿਉਹਾਰ ਕੀ (ਰੀਤਿ) ਮਰਯਾਦਾ ਸਾਚੀ ਹੈ॥
Prof. Sahib Singhਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,ਪਦ ਅਰਥ ਕਰਣੀ = ਆਚਰਨ। ਰੀਤਿ = ਜੀਵਨ-ਮਰਯਾਦਾ। ਸਾਚੀ = ਅਟੱਲ, ਅਡੋਲ, ਕਦੇ ਨਾਹ ਡੋਲਣ ਵਾਲੀ।
SikhNet (Spanish)actúa en la Pureza y sagrado es su modo de vida;
ਗੁਰਿ ਪੂਰੈ; ਮੇਟਿਆ ਅੰਧਿਆਰਾ ॥
gur poorai; mettiaa andhiaaraa | Ang 184
Sant Singh KhalsaThe Perfect Guru has dispelled the darkness.
Manmohan SinghThe Perfect Guru has dispelled the darkness.
Manmohan Singh (Punjabi)ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।
Fareedkot Teekaਗੁਰੂ ਪੂਰੇ ਨੇ ਜਿਨ ਕਾ ਅਗਿਆਨ ਅੰਧਕਾਰ ਮੇਟਿਆ ਹੈ॥
Prof. Sahib Singh(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)su ceguera ha sido disipada por el Perfecto Guru.
ਨਾਨਕ ਕਾ ਪ੍ਰਭੁ; ਅਪਰ ਅਪਾਰਾ ॥੪॥੨੪॥੯੩॥
naanak kaa prabh; apar apaaraa |4|24|93| Ang 184
Sant Singh KhalsaNanak's God is Incomparable and Infinite. ||4||24||93||
Manmohan SinghThe Lord of Nanak is Illimitable and Infinite.
Manmohan Singh (Punjabi)ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਮੇਰਾ ਪ੍ਰਭੂ ਜੋ ਬ੍ਰਹਮਾਦਿਕੋਂ ਸੇ ਪਰੇ ਹੈਂ, ਸੋ ਜਾਣਿਆ ਹੈ॥੪॥੨੪॥੯੩॥
Prof. Sahib Singh(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥ਪਦ ਅਰਥ ਅਪਰ = {नास्ति परो यस्मात्} ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬੇਅੰਤ ॥੪॥
SikhNet (Spanish)Dice el Bienamado Nanak, Inefable e Infinito es nuestro Señor.(4-24-93)