ੴ

ਸਿੱਖਬਾਣੀ · SikhBani

ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥

bhinee rain chamakiaa vutthaa chhahabar laae
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1282 · 7 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਭਿੰਨੀ ਰੈਣਿ ਚਮਕਿਆ; ਵੁਠਾ ਛਹਬਰ ਲਾਇ ॥

bhinee rain chamakiaa; vutthaa chhahabar laae |

Sant Singh KhalsaThe night is wet with dew; lightning flashes, and the rain pours down in torrents.
Manmohan SinghOn a dewy night, lightening flashes and it rains in torrents.
Manmohan Singh (Punjabi)ਸਿੰਨੀ ਰਾਤ੍ਰੀ ਨੂੰ ਬਿਜਲੀ ਲਿਸ਼ਕਦੀ ਹੈ ਅਤੇ ਮੂਸਲਾਧਾਰ ਬਾਰਸ਼ ਹੁੰਦੀ ਹੈ।
Fareedkot Teekaਜਬ ਅਵਸਥਾ ਰੂਪ ਰਾਤਰੀ ਪ੍ਰੇਮ ਕਰ ਭਿਜੀ ਅਰਥਾਤ ਸਨਿਗਧ ਹੂਈ ਔਰ ਮਨ ਚਮਕਿਆ, ਭਾਵ ਕੁਛ ਸੱਤ ਅਸੱਤ ਕਾ ਬੀਚਾਰ ਹੂਆ; ਵਾ ਗੁਰੂ ਮੇਘੁ ਚਮਕਿਆ, ਭਾਵ ਉਪਦੇਸ ਕਰਨ ਕੋ ਤਿਆਰ ਹੂਆ ਪੁਨਾ ਗੁਰੂ ਰੂਪ ਮੇਘ (ਛਹਬਰ ਲਾਇ) ਏਕ ਰਸ ਬਰਸਤਾ ਭਯਾ। ਭਾਵ ਸੇ ਦ੍ਰਿਸ੍ਟਾਂਤੋਂ ਪ੍ਰਮਾਣੋਂ ਸਹਿਤ ਉਪਦੇਸ ਕੀਤਾ॥☬ਵਹੁ ਬਰਸਣਾ ਕੈਸਾ ਹੈ?
Prof. Sahib Singh(ਤਦੋਂ) ਸੁਹਾਵਣੀ ਰਾਤੇ (ਬੱਦਲ) ਚਮਕਦਾ ਹੈ ਤੇ ਝੜੀ ਲਾ ਕੇ ਵਰ੍ਹਦਾ ਹੈ,

ਪਦ ਅਰਥ ਭਿੰਨੀ = ਭਿੱਜੀ ਹੋਈ। ਭਿੰਨੀ ਰੈਣਿ = ਸੁਹਾਵਣੀ ਰਾਤ ਵੇਲੇ। ਛਹਬਰ = ਝੜੀ।

SikhNet (Spanish)La noche está llena de gotitas de rocío. Los relámpagos alumbran y la lluvia cae torrencialmente.

ਜਿਤੁ ਵੁਠੈ. ਅਨੁ ਧਨੁ ਬਹੁਤੁ ਊਪਜੈ; ਜਾਂ ਸਹੁ ਕਰੇ ਰਜਾਇ ॥

jit vutthai. an dhan bahut aoopajai; jaan sahu kare rajaae |

Sant Singh KhalsaFood and wealth are produced in abundance when it rains, if it is the Will of God.
Manmohan SinghIf it be the will of the Lord, much corn and wealth are produced there where it rains.
Manmohan Singh (Punjabi)ਜੇਕਰ ਸੁਆਮੀ ਦੀ ਇਹ ਰਜਾ ਹੋਵੇ, ਤਾਂ ਜਿਥੇ ਮੀਹ ਪੈਦਾ ਹੈ, ਓਥੇ ਬਹੁਤਾ ਅਨਾਜ ਅਤੇ ਦੌਲਤ ਉਤਪੰਨ ਹੁੰਦੇ ਹਨ।
Fareedkot Teekaਜਿਸ ਬਰਸਣੇ ਕਰ ਕੇ ਅੰਨੁ ਔਰ ਧਨ ਅਰਥਾਤ ਦੈਵੀ ਸੰਪਤੀ ਰੂਪ; ਵਾ ਧਨੁ ਨਾਮੁ ਉਤਪਤ ਹੋਤਾ ਹੈ। ਪ੍ਰੰਤੂ ਬਰਖਤਾ ਤੌ ਹੈ, ਜਬ ਰਜਾਈ (ਪਤੀ) ਪਰਮੇਸ੍ਵਰ ਹੁਕਮ ਕਰਤਾ ਹੈ॥
Prof. Sahib Singhਜਦੋਂ ਪ੍ਰਭੂ ਨੂੰ ਭਾਉਂਦਾ ਹੈ। ਇਸ ਦੇ ਵੱਸਣ ਨਾਲ ਬੜਾ ਅੰਨ (-ਰੂਪ) ਧਨ ਪੈਦਾ ਹੁੰਦਾ ਹੈ।

ਪਦ ਅਰਥ ਕਰੇ ਰਜਾਇ = ਮਰਜ਼ੀ ਵਰਤਦਾ ਹੈ, ਪ੍ਰਭੂ ਨੂੰ ਭਾਉਂਦਾ ਹੈ। ਜਿਤੁ = ਜਿਸ ਦੀ ਰਾਹੀਂ। ਜਿਤੁ ਵੁਠੈ = ਜਿਸ ਦੇ ਵਰ੍ਹਨ ਨਾਲ।

SikhNet (Spanish)Alimento y riqueza son producidos en abundancia cuando llueve, si esa es la Voluntad de Dios.

ਜਿਤੁ ਖਾਧੈ. ਮਨੁ ਤ੍ਰਿਪਤੀਐ; ਜੀਆਂ ਜੁਗਤਿ ਸਮਾਇ ॥

jit khaadhai. man tripateeai; jeean jugat samaae |

Sant Singh KhalsaConsuming it, the minds of His creatures are satisfied, and they adopt the lifestyle of the way.
Manmohan SinghBy partaking of which, the soul is satiated and the creatures adopt the pure way of life.
Manmohan Singh (Punjabi)ਜਿਸ ਨੂੰ ਖਾਣ ਦੁਆਰਾ ਜਿੰਦੜੀ ਧ੍ਰਾਪ ਜਾਂਦੀ ਹੈ ਅਤੇ ਜੀਵ ਪਵਿੱਤਰ ਜੀਵਨ ਰਹੁ ਰੀਹਤੀ ਇਖਤਿਆਰ ਕਰ ਲੈਂਦੇ ਹਨ।
Fareedkot Teekaਜਿਸ ਕੇ ਖਾਣੇ ਕਰ ਅਰਥਾਤ ਧਾਰਨੇ ਕਰ ਤ੍ਰਿਪਤਿ ਮਨ ਹੋਤਾ ਹੈ ਔਰ ਜਿਸ ਸੇ ਜੀਵੋਂ ਕੇ (ਸਮਾਇ) ਅਭੇਦ ਹੋਣੇ ਕੀ ਜੁਗਤੀ ਪ੍ਰਾਪਤਿ ਹੋਤੀ ਹੈ॥
Prof. Sahib Singhਇਸ ਧਨ ਦੇ ਵਰਤਣ ਨਾਲ ਮਨ ਰੱਜਦਾ ਹੈ ਤੇ ਜੀਵਾਂ ਵਿਚ ਜੀਊਣ ਦੀ ਜੁਗਤੀ ਆਉਂਦੀ ਹੈ (ਭਾਵ, ਅੰਨ ਖਾਧਿਆਂ ਜੀਵ ਜੀਊਂਦੇ ਹਨ)।

ਪਦ ਅਰਥ ਜੁਗਤਿ = ਜੀਊਣ-ਜੁਗਤਿ। ਸਮਾਇ = ਆ ਵੱਸਦੀ ਹੈ।

SikhNet (Spanish)Consumiendo la comida y la riqueza, las mentes de las criaturas se satisfacen y adoptan el modo de vida de la unión.

ਇਹੁ ਧਨੁ. ਕਰਤੇ ਕਾ ਖੇਲੁ ਹੈ; ਕਦੇ ਆਵੈ. ਕਦੇ ਜਾਇ ॥

eihu dhan. karate kaa khel hai; kade aavai. kade jaae |

Sant Singh KhalsaThis wealth is the play of the Creator Lord. Sometimes it comes, and sometimes it goes.
Manmohan SinghThis wealth is the sport of the Creator. Sometimes it comes and sometimes goes.
Manmohan Singh (Punjabi)ਇਹ ਦੌਲਤ ਸਿਰਜਣਹਾਰ ਦੀ ਇਕ ਖੇਡ ਹੈ। ਕਿਸੇ ਵੇਲੇ ਇਹ ਆ ਜਾਂਦੀ ਹੈ ਤੇ ਕਿਸੇ ਵੇਲੇ ਚਲੀ ਜਾਂਦੀ ਹੈ।
Fareedkot Teekaਇਹ ਜੋ ਪ੍ਰਤਖ੍ਯ ਧਨੁ ਹੈ, ਸੋ ਕਰਤੇ ਕਾ ਖੇਲੁ ਮਾਤ੍ਰ ਹੈ, ਕਦੇ ਕਰਮੋਂ ਅਨੁਸਾਰ ਆ ਜਾਤਾ ਹੈ ਕਬੀ ਚਲਾ ਜਾਤਾ ਹੈ॥
Prof. Sahib Singhਪਰ, ਇਹ (ਅੰਨ-ਰੂਪ) ਧਨ ਤਾਂ ਕਰਤਾਰ ਦਾ ਇਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ।

ਪਦ ਅਰਥ ਖੇਲੁ = ਤਮਾਸ਼ਾ।

SikhNet (Spanish)Esta riqueza es la Obra del Señor Creador, algunas veces va y otras viene.

ਗਿਆਨੀਆ ਕਾ ਧਨੁ. ਨਾਮੁ ਹੈ; ਸਦ ਹੀ ਰਹੈ ਸਮਾਇ ॥

giaaneea kaa dhan. naam hai; sad hee rahai samaae |

Sant Singh KhalsaThe Naam is the wealth of the spiritually wise. It is permeating and pervading forever.
Manmohan SinghThe wealth of the God-conscious being is the Lord's Name and in it he ever remains merged.
Manmohan Singh (Punjabi)ਰੱਬ ਨੂੰ ਜਾਣਨ ਵਾਲੇ ਦੀ ਦੌਲਤ ਪ੍ਰੇਮਸ਼ਰ ਦਾ ਨਾਮ ਹੈ ਅਤੇ ਉਹ ਸਦੀਵ ਹੀ ਇਸ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਗਿਆਨੀਓਂ ਕਾ ਧਨ ਨਾਮ ਹੀ ਹੈ ਔਰ ਵਹੁ ਸਦੀਵ ਤਿਸੀ ਮੇਂ ਸਮਾਇ ਰਹੇ ਹੈਂ॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਗਿਆਨ = ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲਾ ਮਨੁੱਖ

SikhNet (Spanish)Pero el Naam es la Riqueza del sabio espiritual, y lo compenetra todo, prevalece por siempre.

ਨਾਨਕ. ਜਿਨ ਕਉ ਨਦਰਿ ਕਰੇ; ਤਾਂ ਇਹੁ ਧਨੁ ਪਲੈ ਪਾਇ ॥੨॥

naanak. jin kau nadar kare; taan ihu dhan palai paae |2|

Sant Singh KhalsaO Nanak, those who are blessed with His Glance of Grace receive this wealth. ||2||
Manmohan SinghNanak, they on whom the Lord casts His merciful glance; they are forthwith blessed with this wealth.
Manmohan Singh (Punjabi)ਨਾਨਕ ਜਿਨ੍ਹਾਂ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਤਤਕਾਲ ਹੀ ਇਸ ਦੌਲਤ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪਰਮੇਸ੍ਵਰ ਕ੍ਰਿਪਾ ਦ੍ਰਿਸ਼੍ਟੀ ਕਰਤਾ ਹੈ ਤਿਸ ਕੇ ਪਲੇ ਏਹ ਧਨੁ ਪੜਤਾ ਹੈ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਇਹ ਧਨ ਬਖ਼ਸ਼ਦਾ ਹੈ ॥੨॥

ਪਦ ਅਰਥ ਪਲੈ ਪਾਇ = ਦੇਂਦਾ ਹੈ, ਬਖ਼ਸ਼ਦਾ ਹੈ। ਵੁਠਾ = ਵੱਸਿਆ ॥੨॥

SikhNet (Spanish)Oh, dice Nanak, quiénes son bendecidos con Su Mirada de Gracia reciben esta Riqueza. (2)
Answers quote the Granth verbatim with Ang citations. AI commentary is not Gurbani and not a religious ruling.