ਸੈਨਾ ਸਾਧ ਸਮੂਹ, ਸੂਰ ਅਜਿਤੰ; ਸੰਨਾਹੰ ਤਨਿ ਨਿੰਮ੍ਰਤਾਹ ॥
sainaa saadh samooh, soor ajitan; sanaahan tan ninmrataah |
Sant Singh KhalsaThe Holy people are an invincible army of spiritual warriors; their bodies are protected by the armor of humility.
Manmohan SinghAll the saint are an unconquerable army of the heroes, who have doused their body with the coat of arms of humility.
Manmohan Singh (Punjabi)ਸਾਰੇ ਸੰਤ ਯੋਧਿਆ ਦੀ ਇਕ ਨਾਂ ਜਿੱਤੀ ਜਾਣ ਵਾਲੀ ਫੌਜ ਹੈ, ਜਿਸ ਨੇ ਆਪਣੇ ਜਿਸਮ ਉਤੇ ਆਜਜ਼ੀ ਦੀ ਸੰਜੋਅ ਪਾਈ ਹੋਈ ਹੈ।
Fareedkot Teeka(ਸਾਧ) ਦੈਵੀ ਸੰਪਤੀ ਤਿਨ ਸੰਤ ਜਨੋਂ ਅਜੀਤ ਸੂਰਮਿਓਂ ਕੀ ਸੈਨਾ ਹੈ ਔਰ ਤਿਨੋਂ ਨੇ ਜੋ ਨਿੰਮ੍ਰਤਾ ਧਾਰੀ ਹੈ, ਏਹੀ (ਸੰਨਾਹੰ) ਸੰਜੋਇ ਹੈ॥
Prof. Sahib Singhਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ;ਪਦ ਅਰਥ ਸੈਨਾ = ਫ਼ੌਜ (सेना)।ਸਾਧ ਸਮੂਹ = ਸਾਰੇ ਸਾਧ, ਸੰਤ ਜਨ। ਸੂਰ = ਸੂਰਮੇ। ਸੰਨਾਹੰ = ਸੰਜੋਅ (संनाह = armour)। ਤਨਿ = ਤਨ ਉਤੇ।
SikhNet (Spanish)Los Santos son un ejército invisible de guerreros espirituales y están protegidos con la Armadura de la Humildad,
ਆਵਧਹ. ਗੁਣ ਗੋਬਿੰਦ ਰਮਣੰ; ਓਟ ਗੁਰਸਬਦ. ਕਰ ਚਰਮਣਹ ॥
aavadhah. gun gobind ramanan; ott gurasabad. kar charamanah |
Sant Singh KhalsaTheir weapons are the Glorious Praises of the Lord which they chant; their Shelter and Shield is the Word of the Guru's Shabad.
Manmohan SinghTheir weapons and shelter are the recitation of the Lord's praises and the Guru's word is the shield in their hands.
Manmohan Singh (Punjabi)ਸੁਆਮੀ ਦੀਆਂ ਸਿਫਤਾਂ ਦਾ ਉਚਾਰਨ ਉਨ੍ਹਾਂ ਦੇ ਹਥਿਆਰ ਤੇ ਪਨਾਹ ਹਨ ਅਤੇ ਗੁਰਾਂ ਦੀ ਬਾਣੀ ਦੀ ਉਨ੍ਹਾਂ ਦੇ ਹੱਥਾਂ ਵਿੱਚ ਢਾਲ ਹੈ।
Fareedkot Teekaਗੋਬਿੰਦ ਕੇ ਗੁਣੋਂ ਕਾ (ਰਮਣੰ) ਕਥਨ ਔ ਸ੍ਰਵਨ ਕਰਨਾ ਇਹੀ ਤਿਨੋਂ ਨੇ (ਆਵਧਹ) ਸ਼ਸਤ੍ਰ ਧਾਰਨ ਕਰੇ ਹੈਂ ਔਰ ਵਿਕਾਰ ਰੂਪੀ ਸਤ੍ਰੂਓਂ ਤੇ ਬਚਾਉ ਹੇਤ ਗੁਰੋਂ ਕੇ (ਸਬਦ) ਉਪਦੇਸ ਕੀ (ਚਰਮਣਹ) ਢਾਲ ਕਾ (ਓਟ) ਆਸਰਾ ਕੀਆ ਹੈ॥
Prof. Sahib Singhਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ।ਪਦ ਅਰਥ ਆਵਧਹ = ਸ਼ਸਤ੍ਰ (आयुघ)। ਕਰ = ਹੱਥ (कर)। ਚਰਮਣਹ = ਢਾਲ, ਚੰਮ (चर्मन,)। ਕਰ ਚਰਮਣਹ = ਹੱਥ ਦੀ ਢਾਲ।
SikhNet (Spanish)sus armas son las Gloriosa Alabanzas al Señor, su Santuario y Protección es la Palabra del Shabd del Guru.
ਆਰੂੜਤੇ, ਅਸ੍ਵ ਰਥ ਨਾਗਹ; ਬੁਝੰਤੇ, ਪ੍ਰਭ ਮਾਰਗਹ ॥
aaroorrate, asv rath naagah; bujhante, prabh maaragah |
Sant Singh KhalsaThe horses, chariots and elephants they ride are their way to realize God's Path.
Manmohan SinghTo realise the Lord's path, is their riding the horses, chariots and elephants.
Manmohan Singh (Punjabi)ਸੁਆਮੀ ਦੇ ਮਾਰਗ ਨੂੰ ਅਨੁਭਵ ਕਰਨਾ, ਉਨ੍ਹਾਂ ਦਾ ਘੋੜਿਆਂ, ਗੱਡੀਆਂ ਅਤੇ ਹਾਥੀਆਂ ਤੇ ਚੜ੍ਹਨਾ ਹੈ।
Fareedkot Teekaਜੋ ਪ੍ਰਭੂ ਕੇ ਮਾਰਗ ਕੋ (ਬੁਝੰਤੇ) ਸਮਝਤੇ ਹੈਂ ਤਿਨੋਂ ਨੇ ਏਹੀ (ਅਸ੍ਵ) ਘੋੜੇ ਔਰ ਰਥੋਂ ਪੁਨਾ (ਨਾਗਹ) ਹਾਥੀਓਂ ਪਰ (ਅਰੂੜਤੇ) ਚੜਨਾ ਕੀਆ ਹੈ; ਵਾ ਸਰਵਣ ਰੂਪੀ ਘੋੜਾ ਔ ਮਨਨ ਰਥ ਨਿਧਿਆਸਨ ਹਸਤੀ, ਇਨੋਂ ਪਰ ਅਸਵਾਰ ਹੋ ਕਰ ਅਰਥਾਤ ਧਾਰਨ ਕਰ ਕੇ ਇਸ ਮਾਰਗ ਦੁਆਰੇ ਪ੍ਰਭੂ ਕੇ ਸਰੂਪ ਕੌ (ਬੁਝੰਤੇ) ਸਮਝਤੇ ਹੈਂ, ਭਾਵ ਤਿਸੀ ਤੇ ਤਿਨੋਂ ਕੋ ਪ੍ਰਭੂ ਕਾ ਸਖਿਆਤਕਾਰ ਹੋਤਾ ਹੈ॥
Prof. Sahib Singhਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ-ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।ਪਦ ਅਰਥ ਆਰੂੜਤੇ = ਸਵਾਰ ਹੁੰਦੇ ਹਨ। ਅਸ੍ਵ = (अश्व) ਘੋੜੇ। ਨਾਗਹ = ਹਾਥੀ (नाग)।
SikhNet (Spanish)Sus caballos, carrozas y elefantes son sus maneras de caminar en el Sendero de Dios,
ਬਿਚਰਤੇ ਨਿਰਭਯੰ, ਸਤ੍ਰੁ ਸੈਨਾ; ਧਾਯੰਤੇ, ਗੋੁਪਾਲ ਕੀਰਤਨਹ ॥
bicharate nirabhayan, satru sainaa; dhaayante, guopaal keeratanah |
Sant Singh KhalsaThey walk fearlessly through the armies of their enemies; they attack them with the Kirtan of God's Praises.
Manmohan SinghThey walk fearlessly amidst the army of their enemies and charge them with the Lord's praises.
Manmohan Singh (Punjabi)ਉਹ ਨਿੱਡਰ ਹੋ ਆਪਣੇ ਵੈਰੀਆਂ ਦੀ ਫੌਜ ਅੰਦਰ ਫਿਰਦੇ ਹਨ ਅਤੇ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਨਾਲ ਉਨ੍ਹਾਂ ਉਤੇ ਹੱਲਾ ਬੋਲਦੇ ਹਨ।
Fareedkot Teekaਸੰਤ ਜਨ ਸੂਰਮੇ ਮੋਹਿ ਰੂਪੀ ਸਤ੍ਰੂ ਕੀ ਆਸੁਰੀ ਸੰਪਤ ਫੌਜ ਮੇਂ ਨਿਰਭੈ ਹੋ ਕਰ ਵਿਚਰਤੇ ਹੈਂ ਔਰ ਗੋਪਾਲ ਕਾ ਕੀਰਤਨ (ਧਾਯੰਤੇ) ਧਾਵਾ ਕਰਤੇ ਅਰਥਾਤ ਚੜ੍ਹਾਈ ਕਰਤੇ ਹੈਂ॥
Prof. Sahib Singhਸੰਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ।ਪਦ ਅਰਥ ਬਿਚਰਤੇ = ਤੁਰਦੇ ਫਿਰਦੇ ਹਨ। ਸਤ੍ਰੁ = ਵੈਰੀ (ਕਾਮਾਦਿਕ) (शत्रु)।ਧਾਯੰਤੇ = ਹੱਲਾ ਕਰਦੇ ਹਨ (घावन्नि)।
SikhNet (Spanish)caminan sin temor a través de los ejércitos enemigos y los atacan con el Kirtan de las Alabanzas de Dios.
ਜਿਤਤੇ. ਬਿਸ੍ਵ ਸੰਸਾਰਹ; ਨਾਨਕ. ਵਸੵੰ ਕਰੋਤਿ, ਪੰਚ ਤਸਕਰਹ ॥੨੯॥
jitate. bisv sansaarah; naanak. vasayan karot, panch tasakarah |29|
Sant Singh KhalsaThey conquer the entire world, O Nanak, and overpower the five thieves. ||29||
Manmohan SinghThey conquer the whole world and overwhelm the five thieves as well, O Nanak.
Manmohan Singh (Punjabi)ਉਹ ਸਾਰੇ ਜਹਾਨ ਨੂੰ ਫਤਹ ਕਰ ਲੈਂਦੇ ਹਨ ਅਤੇ ਪੰਜਾਂ ਚੋਰਾਂ ਨੂੰ ਭੀ ਕਾਬੂ ਵਿੱਚ ਕਰ ਲੈਂਦੇ ਹਨ, ਹੇ ਨਾਨਕ!
Fareedkot Teekaਸੰਪੂਰਨ ਸੰਸਾਰ ਕੋ ਜੀਤ ਲੇਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਕਰ ਕਾਮ, ਕ੍ਰੋਧ ਆਦੀ ਪਾਂਚੋ (ਤਸਕਰਹ) ਚੋਰੋਂ ਕੋ ਅਪਨੇ ਵਸ ਅਰਥਾਤ ਅਧੀਨ (ਕਰੋਤਿ) ਕਰਿ ਲੇਤੇ ਹੈਂ॥੨੯॥
Prof. Sahib Singhਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ॥੨੯॥ਪਦ ਅਰਥ ਬਿਸ੍ਵ = ਸਾਰਾ (विश्व)। ਤਸਕਰਹ = ਚੋਰ (तस्कर) ॥੨੯॥
* ਭਾਵ: ਨਿਮ੍ਰਤਾ, ਸਿਮਰਨ, ਸ਼ਬਦ ਦੀ ਓਟ-ਜਿਸ ਮਨੁੱਖ ਦੇ ਕੋਲ ਹਰ ਵੇਲੇ ਇਹ ਹਥਿਆਰ ਹਨ, ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ।
SikhNet (Spanish)Conquistan el mundo entero y oh, dice Nanak, también a los cinco ladrones. (29)