ੴ

ਸਿੱਖਬਾਣੀ · SikhBani

ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥

aavan jaanaa kiau rahai kiau melaa hoee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 422 · 19 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਆਵਣ ਜਾਣਾ. ਕਿਉ ਰਹੈ; ਕਿਉ. ਮੇਲਾ ਹੋਈ ॥

aavan jaanaa. kiau rahai; kiau. melaa hoee |

Sant Singh KhalsaHow can coming and going, the cycle of reincarnation be ended? And how can one meet the Lord?
Manmohan SinghHow can man's transmigration cease, and how can he meet the Lord?
Manmohan Singh (Punjabi)ਇਨਸਾਨ ਦਾ ਆਵਾਗਉਣ ਕਿਸ ਤਰ੍ਹਾ ਮੁਕ ਸਕਦਾ ਹੈ ਅਤੇ ਕਿਸ ਤਰ੍ਹਾਂ ਉਹ ਪ੍ਰਭੂ ਨੂੰ ਮਿਲ ਸਕਦਾ ਹੈ?
Fareedkot Teekaਤਿਸ ਜਨਮ ਮਰਨ ਸੇ ਕੈਸੇ ਰਹਿਤ ਹੋਈਤਾ ਹੈ ਔਰ ਹਰੀ ਸੇ ਮਿਲਾਪ ਕੈਸੇ ਹੋਤਾ ਹੈ?
Prof. Sahib Singh(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ,

ਪਦ ਅਰਥ ਆਵਣ ਜਾਣਾ = ਆਉਣਾ ਜਾਣਾ, ਜੰਮਣ ਮਰਨਾ, ਜਨਮ ਮਰਨ ਦਾ ਚੱਕਰ। ਕਿਉ ਰਿਹੈ = ਨਹੀਂ ਮੁਕ ਸਕਦਾ। ਮੇਲਾ = ਪ੍ਰਭੂ ਨਾਲ ਮਿਲਾਪ। ਕਿਉ ਹੋਈ = ਨਹੀਂ ਹੋ ਸਕਦਾ।

SikhNet (Spanish)¿Cómo pueden cesar las idas y venidas? ¿Cómo puede uno encontrarse con su Señor?

ਜਨਮ ਮਰਣ ਕਾ ਦੁਖੁ ਘਣੋ; ਨਿਤ ਸਹਸਾ ਦੋਈ ॥੧॥

janam maran kaa dukh ghano; nit sahasaa doee |1|

Sant Singh KhalsaThe pain of birth and death is so great, in constant skepticism and duality. ||1||
Manmohan SinghGreat is the agony of birth and death, and doubt and duality ever agonise the mortal.
Manmohan Singh (Punjabi)ਘਣੇਰੀ ਹੈ ਪੀੜ ਜੰਮਣ ਅਤੇ ਮਰਨ ਦੀ ਸੰਦੇਹ ਅਤੇ ਦਵੈਤ-ਭਾਵ ਸਦਾ ਪ੍ਰਾਣੀ ਨੂੰ ਦੁੱਖੀ ਕਰਦੇ ਹਨ।
Fareedkot Teekaਜਨਮ ਮਰਨ ਕਾ ਜੋ ਘਨਾ ਦੁਖ ਹੈ ਜਿਸ ਮੇਂ ਦ੍ਵੈਤ ਕਰੁ ਸੰਦੇਹ ਲਗਾ ਰਹਤਾ ਹੈ॥੧॥☬ਸਮਾਨ੍ਯ ਤੇ ਉੱਤ੍ਰ ਕਹਤੇ ਹੈਂ:
Prof. Sahib Singhਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿਚ ਫਸੇ ਰਹਿਣ ਦੇ ਕਾਰਨ (ਜਿੰਦ ਨੂੰ) ਨਿੱਤ ਸਹਮ (ਖਾਂਦਾ ਰਹਿੰਦਾ) ਹੈ ॥੧॥

ਪਦ ਅਰਥ ਘਣੋ = ਬਹੁਤ। ਸਹਸਾ = ਸਹਮ। ਦੋਈ = ਦ੍ਵੈਤ ਵਿਚ, (ਪਰਮਾਤਮਾ ਨੂੰ ਛੱਡ ਕੇ) ਦੂਜੇ (ਦੇ ਮੋਹ) ਵਿਚ, ਮਾਇਆ ਦੇ ਮੋਹ ਵਿਚ ॥੧॥

SikhNet (Spanish)Sin el Señor el dolor de los nacimientos y muertes, de la duda y de la dualidad, es inmenso. (1)

ਬਿਨੁ ਨਾਵੈ. ਕਿਆ ਜੀਵਨਾ; ਫਿਟੁ ਧ੍ਰਿਗੁ ਚਤੁਰਾਈ ॥

bin naavai. kiaa jeevanaa; fitt dhrig chaturaaee |

Sant Singh KhalsaWithout the Name, what is life? Cleverness is detestable and cursed.
Manmohan SinghOf what avail is the life without the Name? Detestable and accursed is the cleverness.
Manmohan Singh (Punjabi)ਨਾਮ ਦੇ ਬਾਜੋ ਜੀਉਣ ਦਾ ਕੀ ਲਾਭ ਹੈ, ਫਿੱਟੇ ਮੂੰਹ ਅਤੇ ਲਾਣਤ ਹੈ ਉਸ ਦੀ ਦਿਮਾਗੀ ਸਿਆਣਪ ਉਤੇ।
Fareedkot Teekaਜੋ ਨਾਮ ਸੇ ਬਿਨਾਂ ਜੀਵਨਾ ਹੈ, ਸੋ ਕਿਆ ਹੈ, ਭਾਵ ਤੁਛ ਹੈ ਔਰ ਤਿਸ ਕੋ ਫਿਟਕਾਰ ਹੈ ਔਰ ਚਤੁਰਾਈਓਂ ਕੋ ਧਿਕਾਰ ਹੈ॥
Prof. Sahib Singhਜੋ (ਸਾਰੀ ਉਮਰ) ਪਰਮਾਤਮਾ ਦੇ ਨਾਮ ਤੋਂ ਵਾਂਜਿਆ ਰਿਹਾ, ਉਸ ਦਾ ਜੀਊਣਾ ਅਸਲ ਜੀਊਣ ਨਹੀਂ ਹੈ, (ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਵਿਖਾ ਰਿਹਾ ਹੈ ਤਾਂ ਉਸ ਦੀ) ਐਸੀ ਸਿਆਣਪ ਫਿਟਕਾਰਜੋਗ ਹੈ,

ਪਦ ਅਰਥ ਕਿਆ ਜੀਵਨਾ = ਅਸਲ ਜੀਵਨ ਨਹੀਂ। ਫਿਟੁ ਧ੍ਰਿਗੁ = ਫਿਟਕਾਰ-ਯੋਗ। ਚਤੁਰਾਈ = ਸਿਆਣਪ।

SikhNet (Spanish)¿De qué vale la vida sin el Naam, el Nombre del Señor? Vergonzosa es la astucia que practicamos,

ਸਤਿਗੁਰ ਸਾਧੁ. ਨ ਸੇਵਿਆ; ਹਰਿ ਭਗਤਿ. ਨ ਭਾਈ ॥੧॥ ਰਹਾਉ ॥

satigur saadh. na seviaa; har bhagat. na bhaaee |1| rahaau |

Sant Singh KhalsaOne who does not serve the Holy True Guru, is not pleased by devotion to the Lord. ||1||Pause||
Manmohan SinghHe who serves not the saintly True Guru, his the God's service pleases not. Pause.
Manmohan Singh (Punjabi)ਜੋ ਸੰਤ ਸਰੂਪ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਉਸ ਨੂੰ ਵਾਹਿਗੁਰੂ ਦੀ ਬੰਦਗੀ ਚੰਗੀ ਨਹੀਂ ਲਗਦੀ। ਠਹਿਰਾਉ।
Fareedkot Teekaਜਿਸ ਨੇ ਸ੍ਰੇਸਟ ਸਤਗੁਰੋਂ ਕੋ ਸੇਵਨ ਨਹੀਂ ਕੀਆ ਤਿਨ ਕੋ ਹਰੀ ਕੀ ਭਗਤੀ ਅਛੀ ਨਹੀਂ ਲਗੀ॥੧॥ ਰਹਾਉ ॥☬ਵਸ਼ੇਸ਼ ਉੱਤ੍ਰ:
Prof. Sahib Singhਜੇ ਮਨੁੱਖ ਨੇ ਸਾਧੂ ਗੁਰੂ ਦੀ (ਦੱਸੀ) ਸੇਵਾ ਨਹੀਂ ਕੀਤੀ, ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ॥੧॥ ਰਹਾਉ ॥

ਪਦ ਅਰਥ ਸਾਧੁ = ਜਿਸ ਨੇ ਆਪਣੇ ਇੰਦ੍ਰਿਆਂ ਨੂੰ ਸਾਧ ਲਿਆ ਹੈ। ਨ ਭਾਈ = ਚੰਗੀ ਨਾਹ ਲੱਗੀ ॥੧॥ ਰਹਾਉ ॥

SikhNet (Spanish)sin servir al Santo ni al Guru, ni practicar la Alabanza del Señor. (1‑Pausa)

ਆਵਣੁ ਜਾਵਣੁ ਤਉ ਰਹੈ; ਪਾਈਐ ਗੁਰੁ ਪੂਰਾ ॥

aavan jaavan tau rahai; paaeeai gur pooraa |

Sant Singh KhalsaComing and going is ended only when one finds the True Guru.
Manmohan SinghThen alone do coming and going cease, if one meets the Perfect Guru.
Manmohan Singh (Punjabi)ਕੇਵਲ ਤਦ ਹੀ ਆਉਣਾ ਤੇ ਜਾਣਾ ਮਿਟਦਾ ਹੈ, ਜੇਕਰ ਜੀਵ ਪੂਰਨ ਗੁਰਾਂ ਨੂੰ ਮਿਲ ਪਵੇ।
Fareedkot Teekaਜਬ ਪੂਰਾ ਸਤਿਗੁਰ ਪ੍ਰਾਪਤਿ ਹੋਤਾ ਹੈ ਤਬ ਜਨਮ ਮਰਨ ਸੇ ਰਹਿਤ ਹੋਈਤਾ ਹੈ॥
Prof. Sahib Singhਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ।

ਪਦ ਅਰਥ ਤਉ = ਤਦੋਂ। ਰਹੈ = ਮੁੱਕਦਾ ਹੈ।

SikhNet (Spanish)Las idas y venidas de uno cesan y uno obtiene al Guru Perfecto,

ਰਾਮ ਨਾਮੁ ਧਨੁ, ਰਾਸਿ ਦੇਇ; ਬਿਨਸੈ ਭ੍ਰਮੁ ਕੂਰਾ ॥੨॥

raam naam dhan, raas dee; binasai bhram kooraa |2|

Sant Singh KhalsaHe gives the wealth and capital of the Lord's Name, and false doubt is destroyed. ||2||
Manmohan SinghHe gives the capital of the wealth of Lord's name, wherewith the false doubt is destroyed.
Manmohan Singh (Punjabi)ਉਹ ਸਾਈਂ ਦੇ ਨਾਮ ਦੀ ਦੌਲਤ ਦੀ ਪੂੰਜੀ ਦਿੰਦੇ ਹਨ, ਜਿਸ ਦੇ ਨਾਲ ਕੂੜਾ ਸੰਦੇਹ ਨਾਸ ਹੋ ਜਾਂਦਾ ਹੈ।
Fareedkot Teekaਸਤਗੁਰ ਰਾਮ ਨਾਮ ਧਨ ਕੀ ਪੂੰਜੀ ਦੇ ਦੇਵੇ, ਤਉ ਫਿਰ ਝੂਠਾ ਜੋ ਦ੍ਵੈਤ ਜਨ੍ਯ ਭ੍ਰਮੁ ਹੈ, ਸੋ ਨਾਸ ਹੋ ਜਾਤਾ ਹੈ॥੨॥
Prof. Sahib Singhਗੁਰੂ ਪਰਮਾਤਮਾ ਦਾ ਨਾਮ-ਧਨ (ਰੂਪ) ਸਰਮਾਇਆ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਝੂਠੀ ਮਾਇਆ ਦੀ ਖ਼ਾਤਰ ਭਟਕਣਾ ਮੁੱਕ ਜਾਂਦੀ ਹੈ ॥੨॥

ਪਦ ਅਰਥ ਰਾਸਿ = ਸਰਮਾਇਆ, ਪੂੰਜੀ। ਦੇਇ = ਦੇਂਦਾ ਹੈ। ਕੂਰਾ = ਝੂਠਾ ॥੨॥

SikhNet (Spanish)si Dios nos Bendice con Su Nombre, y nuestra falsa duda es disipada. (2)

ਸੰਤ ਜਨਾ ਕਉ. ਮਿਲਿ ਰਹੈ; ਧਨੁ ਧਨੁ ਜਸੁ ਗਾਏ ॥

sant janaa kau. mil rahai; dhan dhan jas gaae |

Sant Singh KhalsaJoining the humble Saintly beings, let us sing the blessed, blessed Praises of the Lord.
Manmohan SinghHail! Hail unto the man who remains in the society of the pious persons and sings Lord's praises.
Manmohan Singh (Punjabi)ਸ਼ਾਬਾਸ਼! ਸ਼ਾਬਾਸ਼ ਹੈ, ਉਸ ਇਨਸਾਨ ਨੂੰ ਜੋ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਹੈ ਅਤੇ ਸਾਈਂ ਦੀ ਕੀਰਤੀ ਗਾਉਂਦਾ ਹੈ।
Fareedkot Teekaਜੋ ਸੰਤ ਜਨੋਂ ਸੇ ਮਿਲ ਰਹੇ ਹੈਂ ਅਰ ਧੰਨ ਧੰਨ ਕਹਤੇ ਹੂਏ ਵਾਹਿਗੁਰੂ ਕੇ ਗੁਣ ਗਾਉਤੇ ਹੈਂ॥
Prof. Sahib Singhਜੋ ਗੁਰੂ ਦੀ ਸਰਨ ਪੈ ਕੇ, ਸਾਧ ਸੰਗਤਿ ਵਿਚ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ,

ਪਦ ਅਰਥ ਕਉ = ਨੂੰ। ਮਿਲਿ ਰਹੈ = ਮਿਲਿਆ ਰਹੇ। ਧਨੁ ਧਨੁ = 'ਧਨ ਧਨ' ਆਖ ਕੇ, ਸ਼ੁਕਰ ਸ਼ੁਕਰ ਕਰ ਕੇ।

SikhNet (Spanish)Vamos a reunirnos en la Sociedad de los Santos y a cantar siempre la Alabanza Bendita del Señor,

ਆਦਿ ਪੁਰਖੁ ਅਪਰੰਪਰਾ; ਗੁਰਮੁਖਿ ਹਰਿ ਪਾਏ ॥੩॥

aad purakh aparanparaa; guramukh har paae |3|

Sant Singh KhalsaThe Primal Lord, the Infinite, is obtained by the Gurmukh. ||3||
Manmohan SinghGod the Limitless Primal Lord, is obtained through the Guru.
Manmohan Singh (Punjabi)ਅੰਤ-ਰਹਿਤ ਪ੍ਰਿਥਮ ਪ੍ਰਭੂ ਵਾਹਿਗੁਰੂ, ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਸੋ ਐਸੇ ਗੁਰਮੁਖਿ ਅਪਰੰਪਰ ਆਦਿ ਪੁਰਖ ਹਰੀ ਕੋ ਪਾਉਤੇ ਹੈ॥੩॥☬ਸੰਸਾਰ ਕੇ ਮਿਥਿਆਪਨੇ ਮੇਂ ਦ੍ਰਿਸ੍ਟਾਂਤੁ ਕਹਤੇ ਹੈਂ:
Prof. Sahib Singhਉਹ ਜਗਤ ਦੇ ਮੂਲ ਸਰਬ ਵਿਆਪਕ ਬੇਅੰਤ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥

ਪਦ ਅਰਥ ਅਪਰੰਪਰਾ = ਜੋ ਪਰੇ ਤੋਂ ਪਰੇ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੩॥

SikhNet (Spanish)así obtendremos al Señor Trascendente y Primordial, a través de la Gracia del Guru. (3)

ਨਟੂਐ, ਸਾਂਗੁ ਬਣਾਇਆ; ਬਾਜੀ ਸੰਸਾਰਾ ॥

nattooai, saang banaaeaa; baajee sansaaraa |

Sant Singh KhalsaThe drama of the world is staged like the show of a buffoon.
Manmohan SinghThis world play is fashioned like the mimicry of a buffoon.
Manmohan Singh (Punjabi)ਇਹ ਜਗਤ ਖੇਡ ਬਹੁਰੂਪੀਏ ਦੇ ਸੁਆਂਗ ਦੀ ਮਾਨਿੰਦ ਸਾਜੀ ਹੋਈ ਹੈ।
Fareedkot Teekaਅਕਾਲ ਪੁਰਖ ਨਟ ਨੇ ਇਸ ਬਾਜੀ ਕੇ ਤੁਲ ਸੰਸਾਰ ਰੂਪ ਤਮਾਸ਼ਾ ਬਨਾਯਾ ਹੈ॥
Prof. Sahib Singhਇਹ ਸੰਸਾਰ ਮਦਾਰੀ ਦੇ ਨਾਟਕ ਵਾਂਗ ਇਕ ਖੇਡ (ਹੀ) ਹੈ,

ਪਦ ਅਰਥ ਨਟੂਐ = ਨਟ ਨੇ, ਮਦਾਰੀ ਨੇ। ਬਾਜੀ = ਖੇਡ।

SikhNet (Spanish)Así como hacemos nuestra pantomima en el estrado,

ਖਿਨੁ ਪਲੁ ਬਾਜੀ ਦੇਖੀਐ; ਉਝਰਤ ਨਹੀ ਬਾਰਾ ॥੪॥

khin pal baajee dekheeai; ujharat nahee baaraa |4|

Sant Singh KhalsaFor an instant, for a moment, the show is seen, but it disappears in no time at all. ||4||
Manmohan SinghFor a moment and trice one sees the show but it takes no time in disappearing.
Manmohan Singh (Punjabi)ਇਕ ਮੁਹਤ ਅਤੇ ਚਸੇ ਲਈ ਆਦਮੀ ਇਹ ਤਮਾਸ਼ਾ ਵੇਖਦਾ ਹੈ। ਇਸ ਦੇ ਨਾਸ ਹੁੰਦਿਆਂ ਕੋਈ ਵਕਤ ਨਹੀਂ ਲੱਗਦਾ।
Fareedkot Teekaਅਰੁ ਏਹੁ ਤਮਾਸ਼ਾ ਕੋਈ ਖਿਣ ਪਲ ਦੇਖੀਤਾ ਹੈ ਇਸ ਕੇ (ਉਝਰਤ) ਵਿਯੋਗ ਹੋਤੇ ਕੁਛੁ ਦੇਰੀ ਨਹੀਂ ਹੋਤੀ॥੪॥
Prof. Sahib Singhਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ॥੪॥

ਪਦ ਅਰਥ ਦੇਖੀਐ = ਦੇਖੀਦਾ ਹੈ। ਉਝਰਤ = ਉਜੜਦਿਆਂ। ਬਾਰਾ = ਚਿਰ, ਦੇਰ ॥੪॥

SikhNet (Spanish)de la misma forma se ejecuta el juego del mundo; uno ve el teatro por un momento, pero al poco tiempo se muere. (4)

ਹਉਮੈ ਚਉਪੜਿ ਖੇਲਣਾ; ਝੂਠੇ ਅਹੰਕਾਰਾ ॥

haumai chauparr khelanaa; jhootthe ahankaaraa |

Sant Singh KhalsaThe game of chance is played on the board of egotism, with the pieces of falsehood and ego.
Manmohan SinghWith the dice of falsehood and egotism the mortals play the dice-game of self -conceit.
Manmohan Singh (Punjabi)ਕੂੜ ਅਤੇ ਹੰਕਾਰ ਦੀਆਂ ਨਰਦਾਂ ਨਾਲ, ਪ੍ਰਾਣੀ ਸਵੈ-ਹੰਗਤਾ ਦੇ ਪਾਸੇ ਦੀ ਖੇਡ ਖੇਡਦੇ ਹਨ।
Fareedkot Teekaਝੂਠੇ ਪੁਰਖ ਹੰਕਾਰ ਕੋ ਧਾਰਨ ਕਰ ਜੋ ਕਰਮ ਕਰਤੇ ਹੈਂ, ਸੋ ਚਉਪੜ ਖੇਲਨਾ ਕਰਤੇ ਹੈਂ॥
Prof. Sahib Singhਮਨੁੱਖ (ਮੈਂ ਵੱਡਾ, ਮੈਂ ਵੱਡਾ ਬਣ ਜਾਵਾਂ-ਇਸ) ਹਉਮੈ ਦੀ ਖੇਡ, ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ ਖੇਡ ਰਿਹਾ ਹੈ,

ਪਦ ਅਰਥ ਹਉਮੈ ਚਉਪੜਿ = ਹਉਮੈ ਦਾ ਚਉਪੜ। ਝੂਠੇ ਅਹੰਕਾਰਾ = ਝੂਠ ਤੇ ਅਹੰਕਾਰ (ਦੀਆਂ ਨਰਦਾਂ) ਨਾਲ।

SikhNet (Spanish)Jugamos en la tabla de ajedrez del ser, con las piezas del ego

ਸਭੁ ਜਗੁ ਹਾਰੈ, ਸੋ ਜਿਣੈ; ਗੁਰਸਬਦੁ ਵੀਚਾਰਾ ॥੫॥

sabh jag haarai, so jinai; gurasabad veechaaraa |5|

Sant Singh KhalsaThe whole world loses; he alone wins, who reflects upon the Word of the Guru's Shabad. ||5||
Manmohan SinghThe whole world loses but wins he who ponders over Guru's hymns.
Manmohan Singh (Punjabi)ਸਾਰਾ ਜਹਾਨ ਹਾਰ ਜਾਂਦਾ ਹੈ, ਅਤੇ ਜਿਤਦਾ ਹੈ ਉਹ, ਜੋ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।
Fareedkot Teekaਐਸੀ ਰੀਤੀ ਕਰ ਸਾਰਾ ਸੰਸਾਰ ਜਨਮ ਪਦਾਰਥ ਬਾਜੀ ਲਗਾਇ ਕਰ ਚੌਪੜ ਮੇਂ ਹਾਰ ਜਾਤਾ ਹੈ। ਜੀਤਤਾ ਸੋਈ ਹੈ ਜਿਸ ਨੇ ਗੁਰੂ ਸਬਦ ਕਾ ਬੀਚਾਰ ਕੀਆ ਹੈ॥੫॥☬ਅਬ ਅਪਨਾ ਅਨੁਭਵ ਕਹਤੇ ਹੈਂ:
Prof. Sahib Singhਤੇ ਇੰਜ ਸਾਰਾ ਸੰਸਾਰ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਰਿਹਾ ਹੈ; ਸਿਰਫ਼ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਂਦਾ ਹੈ ॥੫॥

ਪਦ ਅਰਥ ਜਿਣੈ = ਜਿੱਤਦਾ ਹੈ ॥੫॥

SikhNet (Spanish)y de la ilusión, y todos pierden excepto aquél que habita en la Palabra del Guru. (5)

ਜਿਉ ਅੰਧੁਲੈ ਹਥਿ ਟੋਹਣੀ; ਹਰਿ ਨਾਮੁ ਹਮਾਰੈ ॥

jiau andhulai hath ttohanee; har naam hamaarai |

Sant Singh KhalsaAs is the cane in the hand of the blind man, so is the Lord's Name for me.
Manmohan SinghAs is the stick in the hand of the blind so is God's Name with me.
Manmohan Singh (Punjabi)ਜਿਸ ਤਰ੍ਹਾਂ ਅੰਨ੍ਹੇ ਦੇ ਹੱਥ ਵਿੱਚ ਸੋਟੀ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਵਾਹਿਗੁਰੂ ਦਾ ਨਾਮ ਹੈ।
Fareedkot Teekaਜੈਸੇ ਅੰਧੇ ਕੇ ਹਾਥ ਮੇਂ (ਟੋਹਣੀ) ਲਕੜੀ ਹੋਤੀ ਹੈ, ਤੈਸੇ ਹਮਾਰੇ ਪਾਸ ਬਿਸਨ ਕਾ ਨਾਮ ਹੈ॥
Prof. Sahib Singhਜਿਵੇਂ ਕਿਸੇ ਅੰਨ੍ਹੇ ਮਨੁੱਖ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, (ਜਿਸ ਨਾਲ ਟੋਹ ਟੋਹ ਕੇ ਉਹ ਰਾਹ-ਖਹਿੜਾ ਲੱਭਦਾ ਹੈ), ਇਸ ਤਰ੍ਹਾਂ ਜੀਵਾਂ ਪਾਸ ਪਰਮਾਤਮਾ ਦਾ ਨਾਮ ਹੀ ਹੈ (ਜੋ ਸਾਨੂੰ ਸਹੀ ਜੀਵਨ ਰਾਹ ਵਿਖਾਂਦਾ ਹੈ)।

ਪਦ ਅਰਥ ਅੰਧੁਲੈ ਹਥਿ = ਅੰਨ੍ਹੇ ਮਨੁੱਖ ਦੇ ਹੱਥ ਵਿਚ। ਟੋਹਣੀ = ਡੰਗੋਰੀ, ਸੋਟੀ।

SikhNet (Spanish)Así como el bastón tiene una función en la mano del ciego, así el Nombre del Señor

ਰਾਮ ਨਾਮੁ ਹਰਿ, ਟੇਕ ਹੈ; ਨਿਸਿ ਦਉਤ, ਸਵਾਰੈ ॥੬॥

raam naam har, ttek hai; nis daut, savaarai |6|

Sant Singh KhalsaThe Lord's Name is my Support, night and day and morning. ||6||
Manmohan SinghNight day and morn Lord God's Name is my support.
Manmohan Singh (Punjabi)ਰੈਣ ਦਿਹੁੰ ਅਤੇ ਸਵੇਰ ਵਾਹਿਗੁਰੂ ਸੁਆਮੀ ਦਾ ਨਾਮ ਮੇਰਾ ਆਸਰਾ ਹੈ।
Fareedkot Teekaਤਿਸੀ ਹਰਿ ਬਿਆਪਕ ਕੇ ਨਾਮ ਕੋ ਰਾਤ ਦਿਨ ਆਸਰਾ ਜਾਨ ਕਰ (ਸਮਾਰੈ) ਸਿਮਰਨ ਕਰਤੇ ਹੈਂ॥੬॥☬ਐਸੇ ਬੇਨਤੀ ਕਰੋ:
Prof. Sahib Singhਪਰਮਾਤਮਾ ਦਾ ਨਾਮ (ਇਕ ਐਸਾ) ਸਹਾਰਾ ਹੈ ਜੋ ਜੀਵਨ-ਰਾਤ (ਆਤਮਕ ਅਗਿਆਨਤਾ) ਲਈ ਸਵੇਰ ਦਾ ਚਾਨਣ ਬਣਦਾ ਹੈ (ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ) ॥੬॥

ਪਦ ਅਰਥ ਟੇਕ = ਸਹਾਰਾ। ਨਿਸਿ = ਰਾਤ। ਦਉਤ = {द्योत} ਚਾਨਣ। ਸਵਾਰੈ = ਸਵੇਰੇ। ਦਉਤ ਸਵਾਰੈ = ਸਵੇਰ ਦੇ ਚਾਨਣ ਵੇਲੇ, ਦਿਨੇ ॥੬॥

SikhNet (Spanish)la tiene para mí; sí, el Naam, el Nombre del Señor es mi Único Soporte de noche y de día. (6)

ਜਿਉ ਤੂੰ ਰਾਖਹਿ ਤਿਉ ਰਹਾ; ਹਰਿ ਨਾਮ ਅਧਾਰਾ ॥

jiau toon raakheh tiau rahaa; har naam adhaaraa |

Sant Singh KhalsaAs You keep me, Lord, I live; the Lord's Name is my only Support.
Manmohan SinghAs Thou keepest me, O God so do I live, Thy Name is my mainstay.
Manmohan Singh (Punjabi)ਜਿਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਤੇਰਾ ਨਾਮ ਮੇਰੀ ਓਟ ਹੈ।
Fareedkot Teekaਹੇ ਹਰਿ! ਮੈਨੂੰ ਤੇਰੇ ਨਾਮ ਕਾ ਆਧਾਰ ਹੈ ਜਿਸ ਪਰਕਾਰ ਤੂੰ ਰਾਖਤਾ ਹੈਂ, ਤਿਸੀ ਪਰਕਾਰ ਰਹਤਾ ਹੂੰ॥
Prof. Sahib Singhਹੇ ਪ੍ਰਭੂ! ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿਚ ਹੀ ਰਹਿ ਸਕਦਾ ਹਾ, ਜਿਸ ਹਾਲਤ ਵਿਚ ਤੂੰ ਮੈਨੂੰ ਰੱਖੇਂ।

ਪਦ ਅਰਥ ਨਾਮ ਆਧਾਰਾ = ਨਾਮ ਦਾ ਆਸਰਾ।

SikhNet (Spanish)Vivo como es Tu Voluntad, oh Señor, pues Tu Nombre es lo Primordial para mí;

ਅੰਤਿ ਸਖਾਈ ਪਾਇਆ; ਜਨ ਮੁਕਤਿ ਦੁਆਰਾ ॥੭॥

ant sakhaaee paaeaa; jan mukat duaaraa |7|

Sant Singh KhalsaIt is my only comfort in the end; the gate of salvation is found by His humble servants. ||7||
Manmohan SinghThy serf has found the Name which is the succourer in the end and door to salvation.
Manmohan Singh (Punjabi)ਨਾਮ ਨੂੰ ਜੋ ਅਖੀਰ ਨੂੰ ਸਹਾਇਤਾ ਕਰਨ ਵਾਲਾ ਅਤੇ ਮੋਖ਼ਸ਼ ਦਾ ਦਰਵਾਜ਼ਾ ਹੈ ਤੇਰੇ ਗੋਲੇ ਨੇ ਪ੍ਰਾਪਤ ਕਰ ਲਿਆ ਹੈ।
Fareedkot Teekaਦਾਸ ਕੋ ਮੁਕਤਿ ਕਾ ਦ੍ਵਾਰਾ ਔਰ ਅੰਤ ਕੇ ਸਮੈ ਸਹਾਇਤਾ ਕਰਨੇ ਹਾਰਾ ਜੋ ਤੇਰਾ ਨਾਮ ਹੈ, ਸੋ ਮੈਨੇ ਪਾਇਆ ਹੈ॥੭॥
Prof. Sahib Singhਜਿਨ੍ਹਾਂ ਨੇ ਅੰਤ ਵੇਲੇ ਤਕ ਨਾਲ ਨਿਭਣ ਵਾਲਾ ਇਹ ਸਾਥੀ ਲੱਭ ਲਿਆ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਦਾ ਰਾਹ ਮਿਲ ਜਾਂਦਾ ਹੈ ॥੭॥

ਪਦ ਅਰਥ ਅੰਤਿ = ਅੰਤ ਤਕ (ਨਿਭਣ ਵਾਲਾ)। ਸਖਾਈ = ਮਿੱਤਰ, ਸਾਥੀ। ਜਨ = ਦਾਸ ਨੂੰ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਦੁਆਰਾ = ਰਸਤਾ, ਦਰਵਾਜ਼ਾ ॥੭॥

SikhNet (Spanish)es mi único compañero y es la puerta de mi Salvación. (7)

ਜਨਮ ਮਰਣ ਦੁਖ ਮੇਟਿਆ; ਜਪਿ ਨਾਮੁ ਮੁਰਾਰੇ ॥

janam maran dukh mettiaa; jap naam muraare |

Sant Singh KhalsaThe pain of birth and death is removed, by chanting and meditating on the Naam, the Name of the Lord.
Manmohan SinghThe pain of birth and death is removed by uttering the Name of God the Enemy of pride.
Manmohan Singh (Punjabi)ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣ ਤੇ ਮਰਨ ਦਾ ਕਸ਼ਟ ਦੂਰ ਹੋ ਜਾਂਦਾ ਹੈ।
Fareedkot Teekaਅਬ ਮੁਰਾਰ ਨਾਮ ਜਪ ਕਰ ਜਨਮ ਮਰਨ ਕਾ ਦੁਖ ਮਿਟਾਇ ਦੀਆ ਹੈ॥:
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ।

ਪਦ ਅਰਥ ਜਪਿ = ਜਪ ਕੇ। ਮੁਰਾਰੇ ਨਾਮੁ = ਪਰਮਾਤਮਾ ਦਾ ਨਾਮ।

SikhNet (Spanish)Me he deshecho del dolor del nacimiento y de la muerte, habitando en el Naam, el Nombre del Señor.

ਨਾਨਕ ਨਾਮੁ. ਨ ਵੀਸਰੈ; ਪੂਰਾ ਗੁਰੁ ਤਾਰੇ ॥੮॥੨੨॥

naanak naam. na veesarai; pooraa gur taare |8|22|

Sant Singh KhalsaO Nanak, one who does not forget the Naam, is saved by the Perfect Guru. ||8||22||
Manmohan SinghNanak the Perfect Guru delivers the mortal, who forgets not God's Name.
Manmohan Singh (Punjabi)ਨਾਨਕ, ਪੂਰਣ ਗੁਰੂ ਜੀ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦੇ ਹਨ, ਜੋ ਰੱਬ ਦੇ ਨਾਮ ਨੂੰ ਨਹੀਂ ਭੁਲਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਜਿਨ ਕੋ ਤੇਰਾ ਨਾਮ ਨਹੀਂ ਬਿਸਰਤਾ ਹੈ, ਤਿਨ ਕੋ ਪੂਰਾ ਗੁਰੂ ਤਾਰਤਾ ਹੈ॥੮॥੧੦॥੨੨॥☬ਪਰਮੇਸ੍ਵਰ ਕੋ ਬਿਅੰਤ ਕਹਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥੨੨॥
SikhNet (Spanish)Dice Nanak, que no me olvide de Su Nombre, sólo de esta forma el Guru me salvará. (8‑22)
Answers quote the Granth verbatim with Ang citations. AI commentary is not Gurbani and not a religious ruling.