ੴ

ਸਿੱਖਬਾਣੀ · SikhBani

ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥

man raatau har naae sach vakhaaniaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 421, 422 · 19 lines
Translations

ਆਸਾ ਮਹਲਾ ੧ ॥

aasaa mahalaa 1 | Ang 421

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਮਨੁ ਰਾਤਉ ਹਰਿ ਨਾਇ; ਸਚੁ ਵਖਾਣਿਆ ॥

man raatau har naae; sach vakhaaniaa | Ang 421

Sant Singh KhalsaOne whose mind is attuned to the Lord's Name speaks the truth.
Manmohan SinghHe, whose mind is imbued with God's Name, tells the truth.
Manmohan Singh (Punjabi)ਜਿਸ ਦਾ ਹਿਰਦਾ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ ਹੈ, ਉਹ ਸੱਚ ਬੋਲਦਾ ਹੈ।
Fareedkot Teekaਹੇ ਹਰਿ! ਜਿਨ ਕਾ ਮਨੁ ਤੇਰੇ ਨਾਮ ਮੇਂ ਰਤਾ ਹੈ, ਜਿਨੋਂ ਨੇ ਤੇਰੇ ਸੱਚੇ ਨਾਮ ਕਾ ਔਰੋਂ ਪ੍ਰਤੀ ਉਪਦੇਸ ਕੀਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ)।

ਪਦ ਅਰਥ ਰਾਤਉ = ਰੱਤਾ ਹੋਇਆ, ਰੰਗਿਆ ਹੋਇਆ। ਨਾਇ = ਨਾਮ ਵਿਚ।

SikhNet (Spanish)Mi mente está imbuida en el Naam, el Nombre del Señor y ahora no recito más que la Verdad del Señor.

ਲੋਕਾ ਦਾ ਕਿਆ ਜਾਇ; ਜਾ ਤੁਧੁ ਭਾਣਿਆ ॥੧॥

lokaa daa kiaa jaae; jaa tudh bhaaniaa |1| Ang 421

Sant Singh KhalsaWhat would the people lose, if I became pleasing to You, O Lord? ||1||
Manmohan SinghWhat do people lose, if I become pleasing to Thee, O Lord?
Manmohan Singh (Punjabi)ਲੋਗਾਂ ਦਾ ਕੀ ਵਿਗੜਦਾ ਹੈ, ਜੇਕਰ ਮੈਂ ਤੈਨੂੰ ਚੰਗਾ ਲਗਣ ਲੱਗ ਜਾਵਾਂ! ਹੇ ਸਾਂਈ?
Fareedkot Teekaਜੋ ਜੀਵ ਤੇਰੇ ਕੋ ਭਾਏ ਹੈਂ ਤਿਨ ਪਰ ਲੋਕੋਂ ਕਾ ਕਿਆ ਬਲੁ ਚਲਤਾ ਹੈ॥੧॥
Prof. Sahib Singh(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ॥੧॥

ਪਦ ਅਰਥ ਕਿਆ ਜਾਇ = ਕੁਝ ਨਹੀਂ ਵਿਗੜਦਾ। ਤੁਧੁ = ਤੈਨੂੰ ॥੧॥

SikhNet (Spanish)¿Qué me importa el mundo entero, oh Señor, si Tú estás complacido conmigo? (1)

ਜਉ ਲਗੁ ਜੀਉ ਪਰਾਣ; ਸਚੁ ਧਿਆਈਐ ॥

jau lag jeeo paraan; sach dhiaaeeai | Ang 422

Sant Singh KhalsaAs long as there is the breath of life, meditate on the True Lord.
Manmohan SinghAs long as there are life and breath, meditate thou on the True Lord.
Manmohan Singh (Punjabi)ਜਦ ਤਾਈ ਜਿੰਦਗੀ ਅਤੇ ਸੁਆਸ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਜਲ ਲਗ ਜੀਉ ਕੇ ਸਰੀਰ ਮੇਂ ਪ੍ਰਾਣ ਰਹੈਂ, ਹੇ ਸਚੇ! ਤਬ ਤਕ ਤੇਰਾ ਹੀ ਧ੍ਯਾਨ ਕਰੀਐ॥
Prof. Sahib Singhਜਦੋਂ ਤਕ (ਸਰੀਰ ਵਿਚ) ਜਿੰਦ ਹੈ ਤੇ ਸੁਆਸ ਹਨ (ਤਦ ਤਕ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ।

ਪਦ ਅਰਥ ਜਉ ਲਗੁ = ਜਦ ਤਕ। ਜੀਉ = ਜਿੰਦ। ਪਰਾਣ = ਸੁਆਸ।

SikhNet (Spanish)Mientras haya respiración en la vida, medita en el Uno Verdadero,

ਲਾਹਾ ਹਰਿ ਗੁਣ ਗਾਇ; ਮਿਲੈ ਸੁਖੁ ਪਾਈਐ ॥੧॥ ਰਹਾਉ ॥

laahaa har gun gaae; milai sukh paaeeai |1| rahaau | Ang 422

Sant Singh KhalsaYou shall receive the profit of singing the Glorious Praises of the Lord, and find peace. ||1||Pause||
Manmohan SinghThe profit of singing God's praise is received and the man gathers gladness. Pause.
Manmohan Singh (Punjabi)ਵਾਹਿਗੁਰੂ ਦੇ ਜੱਸ ਗਾਇਨ ਕਰਨ ਦਾ ਨਫਾ ਮਿਲ ਜਾਂਦਾ ਹੈ, ਅਤੇ ਆਦਮੀ ਪਰਸੰਨਤਾ ਪਰਾਪਤ ਕਰ ਲੈਦਾ ਹੈ। ਠਹਿਰਾਉ।
Fareedkot Teekaਮਾਨੁਖ ਜਨਮ ਕਾ ਲਾਹਾ ਰੂਪ ਹਰਿ, ਜੋ ਤੇਰੇ ਗੁਣੋਂ ਕਾ ਗਾਉਣਾ ਹੈ, ਸੋ ਮੇਰੇ ਕੋ ਮਿਲੇ, ਤਬ ਸੁਖ ਕੋ ਪ੍ਰਾਪਤ ਹੋਈਏ॥੧॥ ਰਹਾਉ ॥
Prof. Sahib Singhਜਿਹੜਾ ਸਿਮਰਦਾ ਹੈ ਉਸ ਨੂੰ ਪ੍ਰਭੂ ਦੇ ਗੁਣ ਗਾ ਕੇ (ਸਿਫ਼ਤ-ਸਾਲਾਹ ਕਰ ਕੇ) ਆਤਮਕ ਆਨੰਦ-ਰੂਪ ਲਾਭ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਲਾਹਾ = ਲਾਭ। ਗਾਇ = ਗਾ ਕੇ ॥੧॥ ਰਹਾਉ ॥

SikhNet (Spanish)oh mente, y gana el fruto de la Alabanza del Señor y Su Bondad. (1‑Pausa)

ਸਚੀ ਤੇਰੀ ਕਾਰ; ਦੇਹਿ ਦਇਆਲ ਤੂੰ ॥

sachee teree kaar; dehi deaal toon | Ang 422

Sant Singh KhalsaTrue is Your Service; bless me with it, O Merciful Lord.
Manmohan SinghTrue is Thine service. Grant it to me, O thou Merciful Master.
Manmohan Singh (Punjabi)ਸੱਚੀ ਹੈ ਤੇਰੀ ਸੇਵਾ, ਇਹ ਮੈਨੂੰ ਪ੍ਰਦਾਨ ਕਰ, ਤੂੰ ਹੇ ਮਿਹਰਬਾਨ ਮਾਲਕ!
Fareedkot Teekaਹੇ ਦ੍ਯਾਲ! ਤੇਰੀ ਭਗਤੀ ਜੋ ਸਚੀ ਕਾਰ ਹੈ, ਤੂੰ ਜਿਸ ਪਰ ਪ੍ਰਸੰਨ ਹੋਤਾ ਹੈਂ ਤਿਸ ਕੋ ਦੇਤਾ ਹੈਂ॥
Prof. Sahib Singhਹੇ ਦਇਆਲ ਪ੍ਰਭੂ! ਤੂੰ ਮੈਨੂੰ ਆਪਣੀ (ਭਗਤੀ ਦੀ) ਕਾਰ ਬਖ਼ਸ਼ (ਇਹ ਕਾਰ ਐਸੀ ਹੈ ਕਿ) ਇਸ ਵਿਚ ਕੋਈ ਉਕਾਈ ਨਹੀਂ ਹੈ।

ਪਦ ਅਰਥ ਸਚੀ = ਸਦਾ-ਥਿਰ, ਉਕਾਈ-ਰਹਿਤ। ਦੇਹਿ = ਤੂੰ ਦੇਹ। ਦਇਆਲ = ਹੇ ਦਇਆਲ!

SikhNet (Spanish)Verdad es Tu Servicio, oh Uno Compasivo, bendíceme con ella.

ਹਉ ਜੀਵਾ ਤੁਧੁ ਸਾਲਾਹਿ; ਮੈ ਟੇਕ ਅਧਾਰੁ ਤੂੰ ॥੨॥

hau jeevaa tudh saalaeh; mai ttek adhaar toon |2| Ang 422

Sant Singh KhalsaI live by praising You; You are my Anchor and Support. ||2||
Manmohan SinghI live by admiring Thee, and Thou art my mainstay and support.
Manmohan Singh (Punjabi)ਮੈਂ ਤੇਰੀ ਕੀਰਤੀ ਕਰ ਕੇ ਜੀਉਂਦਾ ਹਾਂ, ਤੂੰ ਮੇਰਾ ਆਸਰਾ ਤੇ ਓਟ ਹੈ!
Fareedkot Teekaਤੇਰੀ ਸੋਭਾ ਕਰ ਕੇ ਮੈਂ ਜੀਵਤਾ ਹੂੰ, ਮੈਨੂੰ ਮਨ ਬਾਣੀ ਕਰ ਕੇ ਤੇਰੀ ਹੀ ਟੇਕ ਹੈ॥੨॥
Prof. Sahib Singhਜਿਉਂ ਜਿਉਂ ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਹੇ ਪ੍ਰਭੂ! ਤੂੰ ਮੇਰੇ ਜੀਵਨ ਦੀ ਟੇਕ ਹੈਂ, ਤੂੰ ਮੇਰਾ ਆਸਰਾ ਹੈਂ ॥੨॥

ਪਦ ਅਰਥ ਹਉ = ਮੈਂ। ਜੀਵਾ = ਮੈਂ ਜੀਊਂਦਾ ਹਾਂ, ਮੇਰਾ ਆਤਮਕ ਜੀਵਨ ਪਲਰਦਾ ਹੈ। ਅਧਾਰੁ = ਆਸਰਾ ॥੨॥

SikhNet (Spanish)Si Te alabo, entonces vivo, porque eres el Único Sostén de mi vida. (2)

ਦਰਿ ਸੇਵਕੁ ਦਰਵਾਨੁ; ਦਰਦੁ ਤੂੰ ਜਾਣਹੀ ॥

dar sevak daravaan; darad toon jaanahee | Ang 422

Sant Singh KhalsaI am Your servant, the gate-keeper at Your Gate; You alone know my pain.
Manmohan SinghI am Thine slave and a porter at Thy gate Thou slave knowest my pain.
Manmohan Singh (Punjabi)ਮੈਂ ਤੇਰਾ ਗੋਲਾ, ਅਤੇ ਤੇਰੇ ਬੂਹੇ ਤੇ ਦੁਆਰਪਾਲ ਹਾਂ। ਤੂੰ ਮੇਰੀ ਪੀੜ ਨੂੰ ਜਾਣਦਾ ਹੈ।
Fareedkot Teekaਜੋ ਤੇਰੇ ਸਤਸੰਗ ਰੂਪ ਦਰ ਕੇ (ਦਰਵਾਨੁ) ਸੇਵਕ ਹੈਂ ਤਿਨ ਕਾ ਦਰਦ ਤੂੰ ਹੀ ਜਾਨਤਾ ਹੈਂ॥
Prof. Sahib Singhਹੇ ਪ੍ਰਭੂ! ਜੋ ਮਨੁੱਖ ਤੇਰੇ ਦਰ ਤੇ ਸੇਵਕ ਬਣਦਾ ਹੈ ਜੋ ਤੇਰਾ ਦਰ ਮੱਲਦਾ ਹੈ, ਤੂੰ ਉਸ (ਦੇ ਦਿਲ) ਦਾ ਦੁਖ-ਦਰਦ ਜਾਣਦਾ ਹੈਂ।

ਪਦ ਅਰਥ ਦਰਿ = ਦਰ ਤੇ। ਦਰਵਾਨੁ = ਦਰ ਮੱਲ ਕੇ ਬੈਠਣ ਵਾਲਾ।

SikhNet (Spanish)Tu Esclavo se sienta en Tu Puerta como un velador; sólo Tú conoces la agonía de su mente.

ਭਗਤਿ ਤੇਰੀ ਹੈਰਾਨੁ; ਦਰਦੁ ਗਵਾਵਹੀ ॥੩॥

bhagat teree hairaan; darad gavaavahee |3| Ang 422

Sant Singh KhalsaHow wonderful is Your devotional worship! It removes all pains. ||3||
Manmohan SinghWondrous is Thy devotional service. Which removes all pain.
Manmohan Singh (Punjabi)ਅਸਚਰਜ ਹੈ ਤੇਰੀ ਪ੍ਰੇਮ ਮਈ ਸੇਵਾ ਇਹ ਸਮੂਹ ਪੀੜ ਨੂੰ ਦੂਰ ਕਰ ਦਿੰਦੀ ਹੈ।
Fareedkot Teekaਤੇਰੀ ਭਗਤੀ (ਹੈਰਾਨੁ) ਆਸਚਰਜ ਰੂਪ ਹੈ, ਸਭ (ਦਰਦੁ) ਪੀੜਾ ਕੋ ਦੂਰ ਕਰ ਦੇਤੀ ਹੈ॥੩॥
Prof. Sahib Singhਜਗਤ ਵੇਖ ਕੇ ਹੈਰਾਨ ਹੁੰਦਾ ਹੈ ਕਿ ਜੇਹੜਾ ਤੇਰੀ ਭਗਤੀ ਕਰਦਾ ਹੈ ਤੂੰ ਉਸ ਦਾ ਦੁਖ-ਦਰਦ ਦੂਰ ਕਰ ਦੇਂਦਾ ਹੈਂ ॥੩॥

ਪਦ ਅਰਥ ਹੈਰਾਨੁ = ਅਚਰਜ ॥੩॥

SikhNet (Spanish)Tu Alabanza es Maravillosa, pues destruye todo dolor. (3)

ਦਰਗਹ ਨਾਮੁ ਹਦੂਰਿ; ਗੁਰਮੁਖਿ ਜਾਣਸੀ ॥

daragah naam hadoor; guramukh jaanasee | Ang 422

Sant Singh KhalsaThe Gurmukhs know that by chanting the Naam, they shall dwell in His Court, in His Presence.
Manmohan SinghThe Guru-wards know that by uttering God's Name. they shall abide in His court and presence.
Manmohan Singh (Punjabi)ਗੁਰੂ ਸਮਰਪਨ ਜਾਣਦੇ ਹਨ ਕਿ ਹਰੀ ਦੇ ਨਾਮ ਦਾ ਜਾਪ ਕਰਨ ਦੁਆਰਾ ਉਹ ਉਸ ਦੇ ਦਰਬਾਰ ਤੇ ਹਜੂਰ ਵਿੱਚ ਵਸਣਗੇ।
Fareedkot Teekaਜੋ ਗੁਰੋਂ ਦ੍ਵਾਰੇ ਤੇਰੇ ਨਾਮ ਕੋ ਜਾਨਤੇ ਹੈਂ, ਸੋ ਹੇ ਵਾਹਗੁਰੂ! ਤੇਰੀ ਦਰਗਹ ਕੇ (ਹਦੂਰਿ) ਨਿਕਟ ਰਹੈਂਗੇ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਦਰਗਾਹ ਵਿਚ ਹਜ਼ੂਰੀ ਵਿਚ ਉਸ ਦਾ ਨਾਮ (-ਸਿਮਰਨ) ਹੀ ਪਰਵਾਨ ਹੁੰਦਾ ਹੈ।

ਪਦ ਅਰਥ ਦਰਗਹ = ਦਰਗਾਹ ਵਿਚ। ਹਦੂਰਿ = ਹਜ਼ੂਰੀ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ।

SikhNet (Spanish)La persona Santa sabe que el objeto de su vida es recitar el Nombre en la Presencia de Dios,

ਵੇਲਾ ਸਚੁ ਪਰਵਾਣੁ; ਸਬਦੁ ਪਛਾਣਸੀ ॥੪॥

velaa sach paravaan; sabad pachhaanasee |4| Ang 422

Sant Singh KhalsaTrue and acceptable is that time, when one recognizes the Word of the Shabad. ||4||
Manmohan SinghTrue and acceptable is the time, when one recognises the Lord's Name.
Manmohan Singh (Punjabi)ਸੱਚਾ ਤੇ ਪ੍ਰਮਾਣਿਕ ਹੈ ਉਹ ਸਮਾਂ, ਜਦ ਇਨਸਾਨ ਸੁਆਮੀ ਦੇ ਨਾਮ ਦੀ ਸਿਆਣ ਕਰਦਾ ਹੈ।
Fareedkot Teekaਨਿਸਚੇ ਕਰ ਕੇ ਸਮਾਂ ਸੋਈ ਪਰਵਾਣ ਹੋਵੈਗਾ, ਜਿਸ ਸਮੈ ਮੇਂ ਹੇ (ਸਬਦੁ) ਬ੍ਰਹਮ! ਜੀਵ ਤੇਰੇ ਕੋ ਪਛਾਨੈਗਾ॥੪॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ (ਸ਼ਬਦ ਨਾਲ ਸਾਂਝ ਪਾਂਦਾ ਹੈ) ਉਸ ਦਾ ਜੀਵਨ-ਸਮਾ ਸਫਲ ਹੈ, ਕਬੂਲ ਹੈ ॥੪॥

ਪਦ ਅਰਥ ਵੇਲਾ = ਜੀਵਨ-ਸਮਾ ॥੪॥

SikhNet (Spanish)y entonces su vida es aprobada y el Misterio de la Palabra le es revelado. (4)

ਸਤੁ ਸੰਤੋਖੁ, ਕਰਿ ਭਾਉ; ਤੋਸਾ ਹਰਿ ਨਾਮੁ ਸੇਇ ॥

sat santokh, kar bhaau; tosaa har naam see | Ang 422

Sant Singh KhalsaThose who practice Truth, contentment and love, obtain the supplies of the Lord's Name.
Manmohan SinghThey, who practise truth, contentment and love, obtain the viaticum of God's Name.
Manmohan Singh (Punjabi)ਜੋ ਸੱਚ ਸੰਤੁਸ਼ਟਤਾ ਅਤੇ ਪ੍ਰੀਤ ਦੀ ਕਮਾਈ ਕਰਦੇ ਹਨ, ਉਹ ਹਰੀ ਦੇ ਨਾਮ ਦਾ ਸਫਰ ਖਰਚ ਹਾਸਲ ਕਰ ਲੈਂਦੇ ਹਨ।
Fareedkot Teekaਹੇ ਹਰਿ! ਤੇਰੇ ਨਾਮ ਸੇਵਨ ਕਰ ਸੰਤੋਖ ਪ੍ਰੇਮ ਤੋਸਾ ਮਿਲਤਾ ਹੈ॥
Prof. Sahib Singhਜੋ ਮਨੁਖ ਸਤ ਸੰਤੋਖ ਤੇ ਪ੍ਰਭੂ ਪ੍ਰੇਮ ਨੂੰ ਆਪਣੇ ਜੀਵਨ ਦੇ ਰਸਤੇ ਦਾ ਖ਼ਰਚ ਬਣਾ ਕੇ ਹਰਿ-ਨਾਮ ਜਪਦੇ ਹਨ,

ਪਦ ਅਰਥ ਕਰਿ = ਕਰੇ, ਕਰਦਾ ਹੈ, ਬਣਾਂਦਾ ਹੈ। ਤੋਸਾ = (ਜੀਵਨ-ਸਫ਼ਰ ਵਿਚ) ਰਸਤੇ ਦਾ ਖ਼ਰਚ।

SikhNet (Spanish)Aquél que se equipa con el Contentamiento, el Amor y el Naam, el Nombre del Señor,

ਮਨਹੁ ਛੋਡਿ ਵਿਕਾਰ; ਸਚਾ ਸਚੁ ਦੇਇ ॥੫॥

manahu chhodd vikaar; sachaa sach dee |5| Ang 422

Sant Singh KhalsaSo banish corruption from your mind, and the True One will grant you Truth. ||5||
Manmohan SinghFrom thy mind, banish thou thy vice and the True One shall grant thee truth.
Manmohan Singh (Punjabi)ਆਪਣੇ ਹਿਰਦੇ ਤੋਂ ਤੂੰ ਪਾਪ ਨੂੰ ਦੂਰ ਕਰ ਦੇ, ਅਤੇ ਸਤਿਪੁਰਖ ਤੈਨੂੰ ਸੱਚ ਪਰਵਾਨ ਕਰੇਗਾ।
Fareedkot Teekaਹੇ ਸਚੇ! ਜੋ ਬਿਕਾਰ ਮਨ ਸੇ ਛੋਡਤਾ ਹੈ ਤਿਸ ਕੋ ਤੂੰ ਸਚਾ ਨਾਮ ਦੇਤਾ ਹੈ॥੫॥
Prof. Sahib Singhਤੇ ਉਹ ਆਪਣੇ ਮਨ ਵਿਚੋਂ ਵਿਕਾਰ ਛੱਡ ਦਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣਾ ਸਦਾ-ਥਿਰ ਨਾਮ ਦੇਂਦਾ ਹੈ ॥੫॥

ਪਦ ਅਰਥ ਮਨਹੁ = ਮਨ ਤੋਂ। ਸਚੁ = ਸਦਾ-ਥਿਰ ਪ੍ਰਭੂ-ਨਾਮ। ਦੇਇ = ਦੇਂਦਾ ਹੈ ॥੫॥

SikhNet (Spanish)y se quita de la malicia, el Señor Verdadero lo bendice con Su Verdad. (5)

ਸਚੇ ਸਚਾ ਨੇਹੁ; ਸਚੈ ਲਾਇਆ ॥

sache sachaa nehu; sachai laaeaa | Ang 422

Sant Singh KhalsaThe True Lord inspires true love in the truthful.
Manmohan SinghThe True Lord inspires the true with the True love of His.
Manmohan Singh (Punjabi)ਸੱਚੇ ਸੁਆਮੀ, ਸਚਿਆਰ ਨੂੰ ਆਪਣਾ ਸੱਚਾ ਪ੍ਰੇਮ ਲਾ ਦਿੰਦਾ ਹੈ।
Fareedkot Teekaਹੇ ਸਚੇ! ਤੇਰਾ ਪ੍ਰੇਮ ਸਚਾ ਹੈ ਅਰੁ ਤੈਨੇ ਹੀ (ਸਚੈ) ਪੁਰਸੋਂ ਕੋ ਲਗਾਇਆ ਹੈ॥
Prof. Sahib Singh(ਜੇ ਕਿਸੇ ਜੀਵ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਪ੍ਰੇਮ ਲੱਗਾ ਹੈ (ਤਾਂ ਇਹ ਪ੍ਰੇਮ) ਸਦਾ-ਥਿਰ ਪ੍ਰਭੂ ਨੇ ਆਪ ਹੀ ਲਾਇਆ ਹੈ।

ਪਦ ਅਰਥ ਸਚੇ ਨੇਹੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਪਿਆਰ। ਸਚੈ = ਸਦਾ-ਥਿਰ ਪ੍ਰਭੂ ਨੇ ਆਪ।

SikhNet (Spanish)Sólo el Señor Verdadero nos une a Su Verdad y

ਆਪੇ ਕਰੇ ਨਿਆਉ; ਜੋ ਤਿਸੁ ਭਾਇਆ ॥੬॥

aape kare niaau; jo tis bhaaeaa |6| Ang 422

Sant Singh KhalsaHe Himself administers justice, as it pleases His Will. ||6||
Manmohan SinghThe Lord Himself administers justice, the one which pleases Him.
Manmohan Singh (Punjabi)ਸੁਆਮੀ ਆਪ ਹੀ ਇਨਸਾਫ ਕਰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਜੋ ਤੁਝ ਕੋ ਭਾਇਆ ਹੈ ਤੈਸਾ ਤੂੰ ਆਪੇ ਹੀ ਨਿਆਉਂ ਕਰਤਾ ਹੈ॥੬॥
Prof. Sahib Singhਉਹ ਆਪ ਹੀ ਨਿਆਂ ਕਰਦਾ ਹੈ (ਕਿ ਕਿਸ ਨੂੰ ਪ੍ਰੇਮ ਦੀ ਦਾਤ ਦੇਣੀ ਹੈ), ਜੋ ਉਸ ਨੂੰ ਪਸੰਦ ਆਉਂਦਾ ਹੈ (ਉਹੀ ਨਿਆਂ ਹੈ) ॥੬॥
SikhNet (Spanish)Él Mismo administra la Justicia como es Su Voluntad. (6)

ਸਚੇ ਸਚੀ ਦਾਤਿ; ਦੇਹਿ ਦਇਆਲੁ ਹੈ ॥

sache sachee daat; dehi deaal hai | Ang 422

Sant Singh KhalsaTrue is the gift of the True, Compassionate Lord.
Manmohan SinghTrue is the gift, which the True and Merciful Master bestows.
Manmohan Singh (Punjabi)ਸੱਚੀ ਸੁੱਚੀ ਹੈ ਬਖਸ਼ੀਸ਼, ਜੋ ਸੱਚਾ ਅਤੇ ਮਿਹਰਬਾਨ ਮਾਲਕ ਬਖਸ਼ਦਾ ਹੈ।
Fareedkot Teekaਹੇ ਸਚੇ! ਤੇਰੀ ਦਾਤਿ ਭੀ ਸਚੀ ਹੈ, ਜਿਸ ਪਰ ਦਇਆਲ ਹੋਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਮੈਂ (ਭੀ) ਦਿਨ ਰਾਤ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਮ ਅਮੋਲਕ ਹੈ ਜੋ ਸਦਾ ਜੀਵਾਂ ਉਤੇ ਦਇਆ ਕਰਦਾ ਹੈ।

ਪਦ ਅਰਥ ਸਚੇ = ਹੇ ਸਦਾ-ਥਿਰ ਪ੍ਰਭੂ!

SikhNet (Spanish)La Bendición del Señor Compasivo es también Verdad,

ਤਿਸੁ ਸੇਵੀ ਦਿਨੁ ਰਾਤਿ; ਨਾਮੁ ਅਮੋਲੁ ਹੈ ॥੭॥

tis sevee din raat; naam amol hai |7| Ang 422

Sant Singh KhalsaDay and night, I serve the One whose Name is priceless. ||7||
Manmohan SinghDay and night I serve Him, priceless is whose Name.
Manmohan Singh (Punjabi)ਦਿਹੁੰ ਰੈਣ ਮੈਂ ਉਸ ਦੀ ਸੇਵਾ ਕਰਦਾ ਹਾਂ, ਅਮੋਲਕ ਹੈ ਜਿਸ ਦਾ ਨਾਮ।
Fareedkot Teekaਜਿਸ ਤੇਰਾ ਨਾਮੁ ਅਮੋਲਕ ਹੈ, ਮੈਂ ਰਾਤ ਦਿਨ (ਤਿਸੁ) ਤੇਰੀ ਸੇਵਾ ਕਰੂੰ॥੭॥
Prof. Sahib Singh(ਮੈਂ ਉਸ ਦੇ ਦਰ ਤੇ ਅਰਦਾਸ ਕਰਦਾ ਹਾਂ-) ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਇਹ ਦਾਤ ਸਦਾ ਕਾਇਮ ਰਹਿਣ ਵਾਲੀ ਹੈ ॥੭॥

ਪਦ ਅਰਥ ਸੇਵੀ = ਮੈਂ ਸੇਂਵਦਾ ਹਾਂ, ਸਿਮਰਦਾ ਹਾਂ ॥੭॥

SikhNet (Spanish)entonces sírvelo noche y día, porque Su Nombre va más allá de todo precio. (7)

ਤੂੰ ਉਤਮੁ. ਹਉ ਨੀਚੁ; ਸੇਵਕੁ ਕਾਂਢੀਆ ॥

toon utam. hau neech; sevak kaandteea | Ang 422

Sant Singh KhalsaYou are so sublime, and I am so lowly, but I am called Your slave.
Manmohan SinghThou art sublime and I am groveling but I am called Thine serf.
Manmohan Singh (Punjabi)ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।
Fareedkot Teekaਤੂੰ ਉਤਮ ਹੈਂ, ਮੈਂ ਤੇਰਾ ਸੇਵਕੁ ਨੀਚ (ਕਾਂਢੀਆ) ਕਹੀਤਾ ਹੂੰ॥
Prof. Sahib Singhਤੂੰ ਉੱਤਮ ਹੈਂ, ਮੈਂ ਨੀਚ ਹਾਂ (ਪਰ ਫਿਰ ਭੀ ਮੈਂ ਤੇਰਾ) ਸੇਵਕ ਅਖਵਾਂਦਾ ਹਾਂ।

ਪਦ ਅਰਥ ਹਉ = ਮੈਂ। ਕਾਂਢੀਆ = ਅਖਵਾਂਦਾ ਹਾਂ।

SikhNet (Spanish)Tú eres mi Señor Sublime, y yo un pobre desdichado, pero soy Tu Esclavo, oh Señor.

ਨਾਨਕ ਨਦਰਿ ਕਰੇਹੁ; ਮਿਲੈ ਸਚੁ ਵਾਂਢੀਆ ॥੮॥੨੧॥

naanak nadar karehu; milai sach vaandteea |8|21| Ang 422

Sant Singh KhalsaPlease, shower Nanak with Your Glance of Grace, that he, the separated one, may merge with You again, O Lord. ||8||21||
Manmohan SinghCast Thy merciful glance on me, Nanak, that I, who am separated from Thee, may meet Thee, O True Lord.
Manmohan Singh (Punjabi)ਆਪਣੀ ਮਿਹਰ ਦੀ ਨਜ਼ਰ ਮੈਂ ਨਾਨਕ ਉਤੇ, ਧਾਰ ਤਾਂ ਜੋ, ਮੈਂ ਜੋ ਤੇਰੇ ਨਾਲੋਂ ਵਿਛੁੜਿਆ ਹੋਇਆ ਹਾਂ, ਤੇਨੂੰ ਮਿਲ ਪਵਾ, ਹੇ ਸੱਚੇ ਸਾਹਿਬ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਵਾਂਢੀਆ) ਬਿਛੁੜੇ ਹੂਏ ਕੋ ਕ੍ਰਿਪਾ ਦ੍ਰਿਸਟ ਕਰੋ ਜਿਸ ਕਰ ਤੇਰਾ ਸਚਾ ਨਾਮੁ ਮਿਲੈ॥੮॥੯॥੨੧॥☬ਪ੍ਰਸ਼ਨ:
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਸਦਾ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰੇ ਉੱਤੇ ਮੇਹਰ ਦੀ ਨਜ਼ਰ ਕਰ, (ਤਾਂ ਕਿ) ਮੈਨੂੰ (ਤੇਰੇ ਚਰਨਾਂ ਤੋਂ) ਵਿਛੁੜੇ ਹੋਏ ਨੂੰ ਤੇਰਾ ਸਦਾ-ਥਿਰ ਨਾਮ ਮਿਲ ਜਾਏ ॥੮॥੨੧॥

ਪਦ ਅਰਥ ਕਰੇਹੁ = ਕਰੋ। ਵਾਂਢੀਆ = ਮੈਨੂੰ ਵਿਛੁੜੇ ਨੂੰ ॥੮॥੨੧॥

SikhNet (Spanish)Por favor sé compasivo con Nanak, para que pueda obtener Tu Verdad. (8‑21)
Answers quote the Granth verbatim with Ang citations. AI commentary is not Gurbani and not a religious ruling.