ਗਉੜੀ ਮਹਲਾ ੫ ॥
gaurree mahalaa 5 | Ang 236
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਗੁਰ ਕਾ ਸਬਦੁ; ਰਿਦ ਅੰਤਰਿ ਧਾਰੈ ॥
gur kaa sabad; rid antar dhaarai | Ang 236
Sant Singh KhalsaThose who implant the Word of the Guru's Shabad within their hearts
Manmohan SinghHe who places Guru's teaching within his heart,
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ,
Fareedkot Teekaਜੋ ਗੁਰੋਂ ਕਾ ਉਪਦੇਸ਼ ਰਿਦੇ ਕੇ ਬੀਚ ਧਾਰਨ ਕਰੈ॥
Prof. Sahib Singh(ਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ) ਉਹ ਮਨੁੱਖ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ,ਪਦ ਅਰਥ ਰਿਦ ਅੰਤਰਿ = ਹਿਰਦੇ ਵਿਚ।
SikhNet (Spanish)Seguramente el Alma de aquél que enaltece la Palabra del Guru en su corazón,
ਪੰਚ ਜਨਾ ਸਿਉ; ਸੰਗੁ ਨਿਵਾਰੈ ॥
panch janaa siau; sang nivaarai | Ang 236
Sant Singh Khalsacut their connections with the five passions.
Manmohan Singhsevers connection with the five passions,
Manmohan Singh (Punjabi)ਪੰਜੇ ਵਿਸ਼ੇ ਵੇਗਾਂ ਨਾਲ ਆਪਣਾ ਸੰਬਧ ਤੋੜ ਲੈਂਦਾ ਹੈ,
Fareedkot Teekaਔਰ ਕਾਮਾਦੀ ਪੰਚ ਵਿਕਾਰੋਂ ਕਾ ਸਾਥੁ ਨਵਿਰਤ ਕਰੇ॥
Prof. Sahib Singhਕਾਮਾਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ।ਪਦ ਅਰਥ ਸੰਗੁ = ਸਾਥ। ਨਿਵਾਰੈ = ਹਟਾ ਲੈਂਦਾ ਹੈ।
SikhNet (Spanish)deja la compañía de los cinco deseos,
ਦਸ ਇੰਦ੍ਰੀ; ਕਰਿ ਰਾਖੈ ਵਾਸਿ ॥
das indree; kar raakhai vaas | Ang 236
Sant Singh KhalsaThey keep the ten organs under their control;
Manmohan Singhand keeps under his control the ten (five sensory and five motor) organs.
Manmohan Singh (Punjabi)ਅਤੇ ਆਪਣੀ ਦਸੇ (ਪੰਜ ਗਿਆਨ ਤੇ ਪੰਜ ਕਰਮ) ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
Fareedkot Teekaਪੁਨਾ ਦਸ ਇੰਦ੍ਰੀਓਂ ਕੋ ਵਸ ਕਰ ਰਾਖੇ॥
Prof. Sahib Singhਦਸਾਂ ਹੀ ਇੰਦ੍ਰੀਆਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ,ਪਦ ਅਰਥ ਵਾਸਿ = ਵੱਸ ਵਿਚ।
SikhNet (Spanish)y mantiene bajo control
ਤਾ ਕੈ ਆਤਮੈ; ਹੋਇ ਪਰਗਾਸੁ ॥੧॥
taa kai aatamai; hoe paragaas |1| Ang 236
Sant Singh Khalsatheir souls are enlightened. ||1||
Manmohan SinghWithin his mind, the Divine Light shines.
Manmohan Singh (Punjabi)ਉਸ ਦੇ ਹਿਰਦੇ ਅੰਦਰ ਰੱਬੀ ਨੂਰ ਚਮਕਦਾ ਹੈ।
Fareedkot Teekaਤਿਸ ਕੇ (ਆਤਮੈ) ਮਨ ਮੇਂ ਗ੍ਯਾਨੁ ਹੋਤਾ ਹੈ॥੧॥
Prof. Sahib Singhਤੇ ਉਸ ਦੇ ਆਤਮਾ ਵਿਚ ਚਾਨਣ ਹੋ ਜਾਂਦਾ ਹੈ (ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ) ॥੧॥ਪਦ ਅਰਥ ਪਰਗਾਸੁ = ਚਾਨਣਾ ॥੧॥
SikhNet (Spanish)a los diez órganos sensoriales, se ilumina.(1)
ਐਸੀ ਦ੍ਰਿੜਤਾ; ਤਾ ਕੈ ਹੋਇ ॥
aisee drirrataa; taa kai hoe | Ang 236
Sant Singh KhalsaThey alone acquire such stability,
Manmohan SinghHe alone acquires such steadfastness,
Manmohan Singh (Punjabi)ਕੇਵਲ ਉਸ ਨੂੰ ਹੀ ਐਹੋ ਜੇਹੀ ਪਕਿਆਈ ਪ੍ਰਾਪਤ ਹੁੰਦੀ ਹੈ,
Fareedkot Teekaਤਿਸ ਕੋ ਐਸੀ ਦ੍ਰਿੜਤਾ ਹੋਤੀ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਦੇ ਹਿਰਦੇ ਵਿਚ ਅਜੇਹਾ ਆਤਮਕ ਬਲ ਪੈਦਾ ਹੁੰਦਾ ਹੈ,ਪਦ ਅਰਥ ਦ੍ਰਿੜਤਾ = ਪਕਿਆਈ, ਮਾਨਸਕ ਤਾਕਤ। ਤਾ ਕੈ = ਉਸ ਮਨੁੱਖ ਦੇ ਅੰਦਰ।
SikhNet (Spanish)Sin embargo, solamente tiene la dedicación y la resolución para hacerlo,
ਜਾ ਕਉ; ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
jaa kau; deaa meaa prabh soe |1| rahaau | Ang 236
Sant Singh Khalsawhom God blesses with His Mercy and Grace. ||1||Pause||
Manmohan Singhon whom is the grace and mercy of that Lord. Pause.
Manmohan Singh (Punjabi)ਜਿਸ ਉਤੇ ਉਸ ਸੁਆਮੀ ਦੀ ਕ੍ਰਿਪਾਲਤਾ ਅਤੇ ਮਿਹਰਬਾਨੀ ਹੁੰਦੀ ਹੈ। ਠਹਿਰਾਉ।
Fareedkot Teekaਹੇ ਭਾਈ! ਜਿਸ ਪੁਰਸ ਕੋ ਦਇਆ ਸਰੂਪ ਪਰਮੇਸ੍ਵਰ ਕੀ ਕਿਰਪਾ ਹੋਤੀ ਹੈ॥੧॥ ਰਹਾਉ ॥☬ਜੇ ਕਹੇ ਗ੍ਯਾਨ ਹੂਏ ਸੇ ਕਿਆ ਅਵਸਥਾ ਹੋਤੀ ਹੈ? ਤਿਸ ਪਰ ਜੀਵਨ ਮੁਕਤ ਕੀ ਅਵਸਥਾ ਦੇਖਾਵਤੇ ਹੈਂ:
Prof. Sahib Singhਜਿਸ ਮਨੁੱਖ ਉਤੇ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ ॥੧॥ ਰਹਾਉ ॥ਪਦ ਅਰਥ ਜਾ ਕਉ = ਜਿਸ ਤੇ ॥੧॥ ਰਹਾਉ ॥
SikhNet (Spanish)aquél sobre quien se posa la Misericordia y la Gracia del Señor. (1-Pausa)
ਸਾਜਨੁ ਦੁਸਟੁ; ਜਾ ਕੈ ਏਕ ਸਮਾਨੈ ॥
saajan dusatt; jaa kai ek samaanai | Ang 236
Sant Singh KhalsaFriend and foe are one and the same to them.
Manmohan SinghWith him a friend and a foe are alike.
Manmohan Singh (Punjabi)ਉਸ ਦੇ ਲਈ ਦੋਸਤ ਅਤੇ ਦੁਸ਼ਮਨ ਇਕ ਬਰਾਬਰ ਹਨ।
Fareedkot Teekaਮਿਤ੍ਰ ਔਰ ਸਤ੍ਰੂ ਜਿਸ ਕੇ ਏਕ ਸਮਾਨ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਮਿੱਤਰ ਤੇ ਵੈਰੀ ਇਕੋ ਜਿਹਾ ਜਾਪਦਾ ਹੈ,ਪਦ ਅਰਥ ਦੁਸਟੁ = ਵੈਰੀ।
SikhNet (Spanish)Entonces él considera igual a los amigos y a los enemigos,
ਜੇਤਾ ਬੋਲਣੁ; ਤੇਤਾ ਗਿਆਨੈ ॥
jetaa bolan; tetaa giaanai | Ang 236
Sant Singh KhalsaWhatever they speak is wisdom.
Manmohan SinghWhatever he speaks all that is wisdom.
Manmohan Singh (Punjabi)ਜੋ ਕੁਛ ਉਹ ਕਥਨ ਕਰਦਾ ਹੈ ਉਹ ਸਭ ਸਿਆਣਪ ਹੈ।
Fareedkot Teekaਔਰ ਜਿਤਨਾ ਮੁਖ ਸੇ ਬਚਨ ਉਚਾਰਨਾ ਹੈ ਉਤਨਾ ਗ੍ਯਾਨ ਹੀ ਹੈ, ਅਰਥਾਤ ਗ੍ਯਾਨ ਜਨਕ ਵਾਕ ਉਚਾਰਤੇ ਹੈਂ॥
Prof. Sahib Singhਜਿਤਨਾ ਕੁਝ ਉਹ ਬੋਲਦਾ ਹੈ, ਆਤਮਕ ਜੀਵਨ ਦੀ ਸੂਝ ਬਾਰੇ ਬੋਲਦਾ ਹੈ।ਪਦ ਅਰਥ ਜੇਤਾ = ਜਿਤਨਾ ਭੀ। ਤੇਤਾ = ਉਤਨਾ ਹੀ।
SikhNet (Spanish)y lo que sea que él habla es Sabiduría Pura.
ਜੇਤਾ ਸੁਨਣਾ; ਤੇਤਾ ਨਾਮੁ ॥
jetaa sunanaa; tetaa naam | Ang 236
Sant Singh KhalsaWhatever they hear is the Naam, the Name of the Lord.
Manmohan SinghWhatever he hears, all that is God's Name.
Manmohan Singh (Punjabi)ਜੋ ਕੁਛ ਉਹ ਸੁਣਦਾ ਹੈ, ਉਹ ਸਮੂਹ ਹਰੀ ਦਾ ਨਾਮ ਹੈ।
Fareedkot Teekaਅਰੁ ਜਿਤਨਾ ਕੁਛ ਸ੍ਰਵਣ ਹੈ ਉਤਨਾ ਨਾਮ ਹੀ ਹੈ, ਭਾਵ ਏਹਿ ਕਿ ਈਸਰ ਸੰਬੰਧੀ ਕਥਾ ਸ੍ਰਵਣ ਕਰਤਾ ਹੈ॥
Prof. Sahib Singhਜਿਤਨਾ ਕੁਝ ਸੁਣਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸੁਣਦਾ ਹੈ,
SikhNet (Spanish)En todo lo que oye, escucha solamente el Nombre,
ਜੇਤਾ ਪੇਖਨੁ; ਤੇਤਾ ਧਿਆਨੁ ॥੨॥
jetaa pekhan; tetaa dhiaan |2| Ang 236
Sant Singh KhalsaWhatever they see is meditation. ||2||
Manmohan SinghWhatever he sees, in all that is Lord's realisation.
Manmohan Singh (Punjabi)ਜੋ ਕੁਛ ਉਹ ਵੇਖਦਾ, ਉਸ ਸਾਰੇ ਅੰਦਰ ਸਾਹਿਬ ਦੀ ਅਨੁਭਵਤਾ ਹੈ।
Fareedkot Teekaਪੁਨਾ ਜਿਤਨਾ ਦੇਖਣਾ ਹੈ ਤਿਤਨਾ ਹੀ ਧਿਆਨ ਹੈ, ਭਾਵ ਏਹਿ ਕਿ ਸਰਬ ਕੋ ਈਸਰ ਰੂਪ ਦੇਖਤਾ ਹੈ ਯਹੀ ਧਿਆਨੁ ਹੈ॥੨॥
Prof. Sahib Singhਜਿਤਨਾ ਕੁਝ ਵੇਖਦਾ ਹੈ, ਪਰਮਾਤਮਾ ਵਿਚ ਸੁਰਤ ਜੋੜਨ ਦਾ ਕਾਰਣ ਹੀ ਬਣਦਾ ਹੈ ॥੨॥ਪਦ ਅਰਥ ਪੇਖਨੁ = ਵੇਖਣਾ ॥੨॥
SikhNet (Spanish)en todo lo que ve, ve al Uno. (2)
ਸਹਜੇ ਜਾਗਣੁ; ਸਹਜੇ ਸੋਇ ॥
sahaje jaagan; sahaje soe | Ang 236
Sant Singh KhalsaThey awaken in peace and poise; they sleep in peace and poise.
Manmohan SinghIn peace he is awake and in peace sleeps.
Manmohan Singh (Punjabi)ਆਰਾਮ ਅੰਦਰ ਉਹ ਜਾਗਦਾ ਹੈ ਤੇ ਆਰਾਮ ਅੰਦਰ ਸੌਦਾ ਹੈ।
Fareedkot Teekaਸੁਭਾਵਕ ਹੀ ਜਾਗਣਾਂ ਹੋਤਾ ਹੈ ਔਰ ਸੁਤੇ ਹੀ ਸੋਵਤਾ ਹੈ॥
Prof. Sahib Singhਉਹ ਮਨੁੱਖ ਚਾਹੇ ਜਾਗਦਾ ਹੈ, ਚਾਹੇ ਸੁੱਤਾ ਹੋਇਆ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿੰਦਾ ਹੈ;ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਸੋਇ = ਸੌਂਦਾ ਹੈ।
SikhNet (Spanish)Duerme en el Estado de Equilibrio y así se levanta,
ਸਹਜੇ ਹੋਤਾ ਜਾਇ; ਸੁ ਹੋਇ ॥
sahaje hotaa jaae; su hoe | Ang 236
Sant Singh KhalsaThat which is meant to be, automatically happens.
Manmohan SinghWhat is naturally to happen, he is pleased with the happening of that.
Manmohan Singh (Punjabi)ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।
Fareedkot Teekaਸੁਭਾਵਕ ਹੀ ਜੋ ਹੋਤਾ ਜਾਵੇ ਸੋ ਹੋਤਾ ਹੈ, ਭਾਵ ਤਿਸ ਕੇ ਕਰਤਬ ਬੁਧੀ ਨਹੀਂ ਹੈਂ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।ਪਦ ਅਰਥ ਹੋਤਾ ਜਾਇ = ਹੁੰਦਾ ਜਾਂਦਾ ਹੈ।
SikhNet (Spanish)y todo lo que tiene que pasar, eso para él sucede con toda naturalidad.
ਸਹਜਿ ਬੈਰਾਗੁ; ਸਹਜੇ ਹੀ ਹਸਨਾ ॥
sehaj bairaag; sahaje hee hasanaa | Ang 236
Sant Singh KhalsaIn peace and poise, they remain detached; in peace and poise, they laugh.
Manmohan SinghIn poise he weeps and in poise laughs.
Manmohan Singh (Punjabi)ਅਡੋਲਤਾ ਵਿੱਚ ਉਹ ਰੋਂਦਾ ਹੈ ਤੇ ਅਡੋਲਤਾ ਵਿੱਚ ਹੀ ਹਸਦਾ ਹੈ।
Fareedkot Teekaਸੁਭਾਵਕ ਹੀ (ਬੈਰਾਗੁ) ਰੁਦਨ ਔਰ ਨਿਰ ਜਤਨ ਹੀ ਹਸਨਾ ਹੋਤਾ ਹੈ॥
Prof. Sahib Singhਕੋਈ ਗ਼ਮੀ ਦੀ ਘਟਨਾ ਹੋ ਜਾਏ, ਚਾਹੇ ਖ਼ੁਸ਼ੀ ਦਾ ਕਾਰਣ ਬਣੇ, ਉਹ ਆਤਮਕ ਅਡੋਲਤਾ ਵਿਚ ਹੀ ਰਹਿੰਦਾ ਹੈ;ਪਦ ਅਰਥ ਬੈਰਾਗੁ = ਸ਼ੱਕ ਪੈਦਾ ਕਰਨ ਵਾਲੀ ਘਟਨਾ।
SikhNet (Spanish)En Equilibrio permanece desapegado y también apegado.
ਸਹਜੇ ਚੂਪ; ਸਹਜੇ ਹੀ ਜਪਨਾ ॥੩॥
sahaje choop; sahaje hee japanaa |3| Ang 236
Sant Singh KhalsaIn peace and poise, they remain silent; in peace and poise, they chant. ||3||
Manmohan SinghIn peace he remains silent and in place he repeats God's Name.
Manmohan Singh (Punjabi)ਠੰਢ-ਚੈਨ ਅੰਦਰ ਚੁਪ ਚਾਪ ਰਹਿੰਦਾ ਹੈ ਅਤੇ ਠੰਢ-ਚੈਨ ਅੰਦਰ ਹੀ ਹਰੀ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਸੁਤੇ ਹੀ ਚੁਪ ਹੋਤਾ ਹੈ ਔਰ ਨਿਰਜਤਨ ਹੀ ਜਪਨਾ ਕਰਤਾ ਹੈ, ਅਰਥਾਤ ਜੀਵਨ ਮੁਕਤ ਕੀ ਕ੍ਰਿਆ ਪ੍ਰਾਰਭਧ ਅਨੁਸਾਰ ਸੁਭਾਵਕ ਹੀ ਹੋਤੀ ਹੈ॥੩॥
Prof. Sahib Singhਜੇ ਉਹ ਚੁਪ ਬੈਠਾ ਹੈ ਤਾਂ ਭੀ ਅਡੋਲਤਾ ਵਿਚ ਹੈ ਤੇ ਜੇ ਬੋਲ ਰਿਹਾ ਹੈ ਤਾਂ ਭੀ ਅਡੋਲਤਾ ਵਿਚ ਹੈ ॥੩॥ਪਦ ਅਰਥ ਚੂਪ = ਚੁਪ। ਜਪਨਾ = ਬੋਲਣਾ ॥੩॥
SikhNet (Spanish)En Equilibrio habita en silencio y también habla. (3)
ਸਹਜੇ ਭੋਜਨੁ; ਸਹਜੇ ਭਾਉ ॥
sahaje bhojan; sahaje bhaau | Ang 236
Sant Singh KhalsaIn peace and poise they eat; in peace and poise they love.
Manmohan SinghWith natural ease he takes food and with natural ease he loves the Lord.
Manmohan Singh (Punjabi)ਕੁਦਰਤੀ ਆਰਾਮ ਨਾਲ ਉਹ ਖਾਣਾ ਖਾਂਦਾ ਹੈ ਅਤੇ ਕੁਦਰਤੀ ਆਰਾਮ ਨਾਲ ਹੀ ਉਹ ਪ੍ਰਭੂ ਨੂੰ ਪਰੇਮ ਕਰਦਾ ਹੈ।
Fareedkot Teekaਨਿਰ ਜਤਨ ਹੀ ਭੋਜਨ ਕਰਤਾ ਹੈ ਔਰ ਸੁਭਾਵਕ ਹੀ (ਭਾਉ) ਪ੍ਰੇਮ ਕਰਤਾ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹੀ ਉਹ ਖਾਣ-ਪੀਣ ਦਾ ਵਿਹਾਰ ਕਰਦਾ ਹੈ, ਆਤਮਕ ਅਡੋਲਤਾ ਵਿਚ ਹੀ ਉਹ ਦੂਜਿਆਂ ਨਾਲ ਪ੍ਰੇਮ ਦਾ ਸਲੂਕ ਕਰਦਾ ਹੈ;
SikhNet (Spanish)En Equilibrio come, en Equilibrio ama,
ਸਹਜੇ ਮਿਟਿਓ; ਸਗਲ ਦੁਰਾਉ ॥
sahaje mittio; sagal duraau | Ang 236
Sant Singh KhalsaThe illusion of duality is easily and totally removed.
Manmohan SinghHis screen of ignorance is all removed, automatically.
Manmohan Singh (Punjabi)ਉਸ ਦਾ ਅਗਿਆਨ ਦਾ ਪੜਦਾ ਸੁਭਾਵਕ ਹੀ ਸਭ ਦੂਰ ਹੋ ਜਾਂਦਾ ਹੈ।
Fareedkot Teekaਔਰ ਨਿਰਜਤਨ ਹੀ ਸੰਪੂਰਨ (ਦੁਰਾਉ) ਲੁਕਾਉ ਮਿਟ ਗਿਆ, ਭਾਵ ਸੇ ਅਪਨੇ ਸਿਧਾਂਤ ਕੋ ਸੁਭਾਵਕ ਹੀ ਪ੍ਰਗਟ ਕਰਤਾ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਅੰਦਰੋਂ ਸਾਰਾ ਕਪਟ-ਭਾਵ ਮਿਟ ਜਾਂਦਾ ਹੈ;ਪਦ ਅਰਥ ਦੁਰਾਉ = ਲੁਕਾ, ਕਪਟ-ਭਾਵ।
SikhNet (Spanish)y todo sentido de separación para él se ha ido, con toda normalidad.
ਸਹਜੇ; ਹੋਆ ਸਾਧੂ ਸੰਗੁ ॥
sahaje; hoaa saadhoo sang | Ang 236
Sant Singh KhalsaThey naturally join the Saadh Sangat, the Society of the Holy.
Manmohan SinghHe easily meets the society of Saints.
Manmohan Singh (Punjabi)ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ।
Fareedkot Teekaਪੁਨਾ ਸੁਤੇ ਹੀ ਸੰਤੋਂ ਕਾ ਸੰਗ ਹੂਆ ਹੈ॥
Prof. Sahib Singhਆਤਮਕ ਅਡੋਲਤਾ ਵਿਚ ਹੀ ਉਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ,
SikhNet (Spanish)En Equilibrio se encuentra con los Santos, los propios del Señor,
ਸਹਜਿ; ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
sehaj; milio paarabraham nisang |4| Ang 236
Sant Singh KhalsaIn peace and poise, they meet and merge with the Supreme Lord God. ||4||
Manmohan SinghPeacefully, he meets the Transcendent Lord, without hitch.
Manmohan Singh (Punjabi)ਅਡੋਲ ਹੀ, ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੇਰੋਕ ਮਿਲ ਪੈਦਾ ਹੈ।
Fareedkot Teekaਔਰ ਨਿਰਜਤਨ ਹੀ ਨਿਸੰਗ ਹੋ ਕਰ ਪਾਰਬ੍ਰਹਮ ਕੋ ਮਿਲਿਆ ਹੈ॥੪॥
Prof. Sahib Singhਤੇ ਪਰਤੱਖ ਤੌਰ ਤੇ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥ਪਦ ਅਰਥ ਨਿਸੰਗੁ = ਪ੍ਰਤੱਖ ॥੪॥
SikhNet (Spanish)y en Equilibrio ve la Presencia del Señor prevaleciendo en todo.(5)
ਸਹਜੇ ਗ੍ਰਿਹ ਮਹਿ; ਸਹਜਿ ਉਦਾਸੀ ॥
sahaje grih meh; sehaj udaasee | Ang 236
Sant Singh KhalsaThey are at peace in their homes, and they are at peace while detached.
Manmohan SinghIn equipoise he is in home, and in equipoise he remains detached.
Manmohan Singh (Punjabi)ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਨਿਰਲੇਪ ਰਹਿੰਦਾ ਹੈ।
Fareedkot Teekaਨਿਰਜਤਨ ਹੀ ਗ੍ਰਹਸਤ ਮੇਂ ਰਹਤਾ ਹੈ, ਸੁਭਾਵਕ ਹੀ ਉਦਾਸੀਨ ਰਹਤਾ ਹੈ॥
Prof. Sahib Singhਜੇ ਉਹ ਘਰ ਵਿਚ ਹੈ ਤਾਂ ਭੀ ਆਤਮਕ ਅਡੋਲਤਾ ਵਿਚ, ਜੇ ਉਹ ਦੁਨੀਆ ਤੋਂ ਉਪਰਾਮ ਫਿਰਦਾ ਹੈ,
SikhNet (Spanish)Está en Equilibrio en su hogar, y también en la Renunciación.
ਸਹਜੇ; ਦੁਬਿਧਾ ਤਨ ਕੀ. ਨਾਸੀ ॥
sahaje; dubidhaa tan kee. naasee | Ang 237
Sant Singh KhalsaIn peace, their bodies' duality is eliminated.
Manmohan SinghHis body's double minded-ness is easily destroyed.
Manmohan Singh (Punjabi)ਉਸ ਦੀ ਦੇਹਿ ਦਾ ਦੁਚਿੱਤਾਪਣ ਸੁਖੈਨ ਹੀ, ਨਾਸ ਹੋ ਜਾਂਦਾ ਹੈ।
Fareedkot Teekaਔਰ ਨਿਰਜਤਨ ਹੀ ਤਨ ਸੂਖਮ ਅੰਤਸਕਰਣ ਕੀ ਦੁਬਿਧਾ ਦੂਰ ਹੋ ਗਈ ਹੈ॥
Prof. Sahib Singhਤਾਂ ਭੀ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਕਰਕੇ ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ।ਪਦ ਅਰਥ ਦੁਬਿਧਾ = ਮੇਰ-ਤੇਰ।
SikhNet (Spanish)En la Paz, la dualidad de su mente es eliminada,
ਜਾ ਕੈ ਸਹਜਿ; ਮਨਿ ਭਇਆ ਅਨੰਦੁ ॥
jaa kai sehaj; man bheaa anand | Ang 237
Sant Singh KhalsaBliss comes naturally to their minds.
Manmohan SinghHappiness dawns in the mind of him, who possesses the Divine Knowledge.
Manmohan Singh (Punjabi)ਖੁਸ਼ੀ ਉਸ ਦੇ ਚਿੱਤ ਵਿੱਚ ਉਂਦੇ ਹੋ ਆਉਂਦੀ ਹੈ, ਜਿਸ ਦੇ ਪੱਲੇ ਬ੍ਰਹਿਮ-ਗਿਆਨ ਹੈ।
Fareedkot Teekaਜਿਸ ਕੇ ਮਨ ਮੇਂ ਸੁਭਾਵਕ ਹੀ ਅਨੰਦ ਭ੍ਯਾ ਹੈ॥
Prof. Sahib Singh(ਹੇ ਭਾਈ!) ਆਤਮਕ ਅਡੋਲਤਾ ਦੇ ਕਾਰਨ ਜਿਸ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ,ਪਦ ਅਰਥ ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਮਨਿ = ਮਨ ਵਿਚ।
SikhNet (Spanish)el Éxtasis llega de forma natural,
ਤਾ ਕਉ ਭੇਟਿਆ; ਪਰਮਾਨੰਦੁ ॥੫॥
taa kau bhettiaa; paramaanand |5| Ang 237
Sant Singh KhalsaThey meet the Lord, the Embodiment of Supreme Bliss. ||5||
Manmohan SinghHim meets Lord, the Embodiment of Supreme Joy.
Manmohan Singh (Punjabi)ਉਸ ਨੂੰ ਪਰਮ ਪਰਸੰਨਤਾ ਸਰੂਪ ਸਾਹਿਬ ਮਿਲ ਪੈਦਾ ਹੈ।
Fareedkot Teekaਤਿਸ ਕੋ ਪਰਮਾਨੰਦ ਰੂਪ ਬ੍ਰਹਮ ਮਿਲਿਆ ਹੈ॥੫॥
Prof. Sahib Singhਉਸ ਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ ਹੈ ॥੫॥ਪਦ ਅਰਥ ਪਰਮਾਨੰਦੁ = ਉਚੇ ਆਨੰਦ ਦਾ ਮਾਲਕ, ਪਰਮਾਤਮਾ ॥੫॥
SikhNet (Spanish)y encuentra a su Señor, la Encarnación del Éxtasis Supremo
ਸਹਜੇ; ਅੰਮ੍ਰਿਤੁ ਪੀਓ ਨਾਮੁ ॥
sahaje; amrit peeo naam | Ang 237
Sant Singh KhalsaIn peaceful poise, they drink in the Ambrosial Nectar of the Naam, the Name of the Lord.
Manmohan SinghInstinctively he quaffs the Name Nectar.
Manmohan Singh (Punjabi)ਸੁਭਾਵਕ ਹੀ ਉਹ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਸੁਭਾਵਕ ਹੀ ਨਾਮ ਅੰਮ੍ਰਿਤ ਪੀਆ ਹੈ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ,ਪਦ ਅਰਥ ਪੀਓ = ਪੀਤਾ।
SikhNet (Spanish)Aquél que bebe del Néctar del Nombre en Equilibrio,
ਸਹਜੇ; ਕੀਨੋ ਜੀਅ ਕੋ ਦਾਨੁ ॥
sahaje; keeno jeea ko daan | Ang 237
Sant Singh KhalsaIn peace and poise, they give to the poor.
Manmohan SinghInstinctively he gives alms to the needy beings.
Manmohan Singh (Punjabi)ਸੁਭਾਵਕ ਹੀ ਉਹ ਲੋੜਵੰਦੇ ਜੀਵਾਂ ਨੂੰ ਖ਼ੈਰਾਤ ਦਿੰਦਾ ਹੈ।
Fareedkot Teekaਅਰੁ ਸੁਭਾਵਕ ਹੀ ਔਰ ਜੀਵੋਂ ਕੋ ਦਾਨੁ ਕਰਤਾ ਹੈ॥
Prof. Sahib Singhਇਸ ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹ (ਹੋਰਨਾਂ ਨੂੰ ਭੀ) ਆਤਮਕ ਜੀਵਨ ਦੀ ਦਾਤ ਦੇਂਦਾ ਹੈ;ਪਦ ਅਰਥ ਜੀਅ ਕੋ = ਆਤਮਕ ਜੀਵਨ ਦਾ। ਕੋ = ਦਾ।
SikhNet (Spanish)es espontáneamente bendecido con el Despertar de su Alma.
ਸਹਜ ਕਥਾ ਮਹਿ; ਆਤਮੁ ਰਸਿਆ ॥
sehaj kathaa meh; aatam rasiaa | Ang 237
Sant Singh KhalsaTheir souls naturally delight in the Lord's Sermon.
Manmohan SinghIn Lord's discourse his soul takes delight.
Manmohan Singh (Punjabi)ਪ੍ਰਭੂ ਦੀ ਕਥਾਵਾਰਤਾ ਅੰਦਰ ਉਸ ਦੀ ਜਿੰਦੜੀ ਸੁਆਦ ਲੈਂਦੀ ਹੈ।
Fareedkot Teekaਜਿਨ ਕਾ (ਆਤਮ) ਮਨ ਸਹਜੇ ਹੀ ਭਗਵੰਤ ਕੀ ਕਥਾ ਮੇਂ (ਰਸਿਆ) ਤਦਾਕਾਰ ਹੂਆ ਹੈ॥
Prof. Sahib Singhਆਤਮਕ ਅਡੋਲਤਾ ਪੈਦਾ ਕਰਨ ਵਾਲੀਆਂ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਉਸ ਦੀ ਜਿੰਦ ਰਚੀ-ਮਿਚੀ ਰਹਿੰਦੀ ਹੈ,ਪਦ ਅਰਥ ਆਤਮੁ = ਆਪਣਾ ਆਪ। ਰਸਿਆ = ਰਚ-ਮਿਚ ਗਿਆ।
SikhNet (Spanish)Cuando su Alma está imbuida en la Indescriptible Verdad del Equilibrio,
ਤਾ ਕੈ ਸੰਗਿ; ਅਬਿਨਾਸੀ ਵਸਿਆ ॥੬॥
taa kai sang; abinaasee vasiaa |6| Ang 237
Sant Singh KhalsaThe Imperishable Lord abides with them. ||6||
Manmohan SinghWith him abides the Eternal Lord.
Manmohan Singh (Punjabi)ਉਸ ਦੇ ਨਾਲ ਅਮਰ ਠਾਕੁਰ ਵਸਦਾ ਹੈ।
Fareedkot Teekaਤਿਨ ਕੇ ਸਾਥ ਅਬਿਨਾਸੀ ਬਸਿਆ ਹੈ॥੬॥
Prof. Sahib Singhਉਸ ਦੇ ਹਿਰਦੇ ਵਿਚ ਅਬਿਨਾਸੀ ਪਰਮਾਤਮਾ ਆ ਵੱਸਦਾ ਹੈ ॥੬॥
SikhNet (Spanish)dentro de él habita el Señor Eterno. (6)
ਸਹਜੇ; ਆਸਣੁ ਅਸਥਿਰੁ ਭਾਇਆ ॥
sahaje; aasan asathir bhaaeaa | Ang 237
Sant Singh KhalsaIn peace and poise, they assume the unchanging position.
Manmohan SinghEasily he acquires fancy for the Eternal Abode.
Manmohan Singh (Punjabi)ਸਦੀਵੀ ਸਥਿਰ ਟਿਕਾਣਾ, ਸੁਖੈਨ ਹੀ ਉਸ ਨੂੰ ਚੰਗਾ ਲਗਣ ਲੱਗ ਜਾਂਦਾ ਹੈ।
Fareedkot Teekaਸੁਭਾਵਕ ਹੀ ਇਸਥਿਰ ਆਸਣੁ ਭਇਆ ਹੈ॥
Prof. Sahib Singhਆਤਮਕ ਅਡੋਲਤਾ ਵਿਚ ਉਸ ਦਾ ਸਦਾ-ਟਿਕਵਾਂ ਟਿਕਾਣਾ ਬਣਿਆ ਰਹਿੰਦਾ ਹੈ ਤੇ ਉਸ ਨੂੰ ਉਹ ਟਿਕਾਣਾ ਚੰਗਾ ਲੱਗਦਾ ਹੈ,ਪਦ ਅਰਥ ਆਸਣੁ = ਟਿਕਾਣਾ। ਭਾਇਆ = ਚੰਗਾ ਲੱਗਾ।
SikhNet (Spanish)En paz y serenidad asumen una posición inalterable.
ਸਹਜੇ; ਅਨਹਤ ਸਬਦੁ ਵਜਾਇਆ ॥
sahaje; anahat sabad vajaaeaa | Ang 237
Sant Singh KhalsaIn peace and poise, the unstruck vibration of the Shabad resounds.
Manmohan SinghHeavenly music, naturally plays for him.
Manmohan Singh (Punjabi)ਕੁਦਰਤੀ ਤੌਰ ਤੇ ਉਸ ਲਈ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸੁਤੇ ਹੀ ਅਨਾਹਤ ਇਕ ਰਸ ਸਬਦੁ (ਵਜਾਇਆ) ਜਪਿਆ ਹੈ॥
Prof. Sahib Singhਆਤਮਕ ਅਡੋਲਤਾ ਵਿਚ ਟਿਕ ਕੇ ਹੀ ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਪ੍ਰਬਲ ਕਰੀ ਰੱਖਦਾ ਹੈ;ਪਦ ਅਰਥ ਅਨਹਤ = ਇਕ-ਰਸ।
SikhNet (Spanish)Su mente está naturalmente contenida,
ਸਹਜੇ; ਰੁਣ ਝੁਣਕਾਰੁ. ਸੁਹਾਇਆ ॥
sahaje; run jhunakaar. suhaaeaa | Ang 237
Sant Singh KhalsaIn peace and poise, the celestial bells resound.
Manmohan SinghThe melodious sound of the bells within, automatically, embellishes him.
Manmohan Singh (Punjabi)ਅੰਦਰਵਾਰ ਦੀਆਂ ਕੈਸੀਆਂ ਦੀ ਸੁਰੀਲੀ ਧੁਨ ਸੁਭਾਵਕ ਹੀ ਉਸ ਨੂੰ ਸੁਭਾਇਮਾਨ ਕਰ ਦਿੰਦੀ ਹੈ।
Fareedkot Teekaਅਰੁ ਜੋ ਸਹਜੇ ਹੀ (ਰੁਣਝੁਣ) ਏਕ ਰਸ ਅਨੰਦ ਕੋ ਪਾਇ ਕਰ ਸੁਹਾਇ ਰਹਾ ਹੈ॥
Prof. Sahib Singhਆਤਮਕ ਅਡੋਲਤਾ ਦੇ ਕਾਰਨ ਹੀ ਉਸ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਸੁਹਾਵਣੀ ਬਣੀ ਰਹਿੰਦੀ ਹੈ।ਪਦ ਅਰਥ ਰੁਣ ਝੁਣਕਾਰ = ਆਤਮਕ ਆਨੰਦ ਦੀ। ਇਕ-ਰਸ ਰੌ।
SikhNet (Spanish)y en su interior la Melodía resuena en forma espontánea .
ਤਾ ਕੈ ਘਰਿ; ਪਾਰਬ੍ਰਹਮੁ ਸਮਾਇਆ ॥੭॥
taa kai ghar; paarabraham samaaeaa |7| Ang 237
Sant Singh KhalsaWithin their homes, the Supreme Lord God is pervading. ||7||
Manmohan SinghWithin his home abides the Supreme Lord.
Manmohan Singh (Punjabi)ਉਸ ਦੇ ਗ੍ਰਹਿ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ।
Fareedkot Teekaਤਿਸ ਕੇ ਰਿਦੇ ਮੇਂ ਪਾਰਬ੍ਰਹਮ ਸਮਾਇਆ ਭਾਵ ਅਪ੍ਰੋਖ ਹੂਆ ਹੈ॥੭॥
Prof. Sahib Singh(ਹੇ ਭਾਈ!) ਉਸ ਦੇ ਹਿਰਦੇ ਵਿਚ ਪਰਮਾਤਮਾ ਸਦਾ ਪਰਗਟ ਰਹਿੰਦਾ ਹੈ ॥੭॥ਪਦ ਅਰਥ ਘਰਿ = ਘਰ ਵਿਚ ॥੭॥
SikhNet (Spanish)Con toda naturalidad las campanitas tocan y en su casa habita el Trascendente Señor. (7)
ਸਹਜੇ; ਜਾ ਕਉ ਪਰਿਓ ਕਰਮਾ ॥
sahaje; jaa kau pario karamaa | Ang 237
Sant Singh KhalsaWith intuitive ease, they meet the Lord, according to their karma.
Manmohan SinghTo whose lot, the write to meet the Lord has fallen.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਸਾਹਿਬ ਨੂੰ ਮਿਲਣ ਦੀ ਲਿਖਤਾਕਾਰ ਪਈ ਹੋਈ ਹੈ।
Fareedkot Teekaਸੁਭਾਵਕ ਹੀ ਜਿਸ ਕੇ ਸੁਭ ਕਰਮਾ ਕਾ ਲੇਖੁ ਮਸਤਕ ਮੇਂ ਪੜਿਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਤਮਕ ਅਡੋਲਤਾ ਵਿਚ ਟਿਕਦਾ ਹੈ,ਪਦ ਅਰਥ ਕਰਮਾ = ਕਰਮ, ਬਖ਼ਸ਼ਸ਼। ਪਰਿਓ ਕਰਮਾ = ਮਿਹਰ ਹੋਈ।
SikhNet (Spanish)Aquél que tiene el Destino de lograr el Equilibrio,
ਸਹਜੇ. ਗੁਰੁ ਭੇਟਿਓ; ਸਚੁ ਧਰਮਾ ॥
sahaje. gur bhettio; sach dharamaa | Ang 237
Sant Singh KhalsaWith intuitive ease, they meet with the Guru, in the true Dharma.
Manmohan SinghHe, easily, meets the Guru of the True faith.
Manmohan Singh (Punjabi)ਉਹ ਸੁਖੈਨ ਹੀ, ਸੱਚੇ ਈਮਾਨ ਵਾਲੇ ਗੁਰਾਂ ਨੂੰ ਮਿਲ ਪੈਦਾ ਹੈ।
Fareedkot Teekaਸੁਭਾਵਕ ਹੀ ਸਚੇ ਧਰਮ ਵਾਲਾ ਗੁਰੂ ਮਿਲਿਓ ਹੈ॥
Prof. Sahib Singhਉਸ ਨੂੰ ਗੁਰੂ ਮਿਲਦਾ ਹੈ, ਸਦਾ-ਥਿਰ ਨਾਮ ਦੇ ਸਿਮਰਨ ਨੂੰ ਉਹ ਆਪਣਾ ਧਰਮ ਬਣਾ ਲੈਂਦਾ ਹੈ।ਪਦ ਅਰਥ ਭੇਟਿਓ = ਮਿਲ ਪਿਆ।
SikhNet (Spanish)recibe al Guru con toda naturalidad y la religión de la Verdad.
ਜਾ ਕੈ ਸਹਜੁ ਭਇਆ; ਸੋ ਜਾਣੈ ॥
jaa kai sehaj bheaa; so jaanai | Ang 237
Sant Singh KhalsaThose who know, attain the poise of intuitive peace.
Manmohan SinghHe alone realises God, who is blessed with Divine Knowledge.
Manmohan Singh (Punjabi)ਕੇਵਲ ਉਹੀ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਬ੍ਰਹਿਮ-ਗਿਆਨ ਦੀ ਦਾਤ ਪ੍ਰਾਪਤ ਹੋਈ ਹੈ,
Fareedkot Teekaਜਿਸ ਕੇ ਤਾਈਂ ਗ੍ਯਾਨ ਪ੍ਰਾਪਤਿ ਭਇਆ ਹੈ, ਸੋਈ ਜਾਣਤਾ ਹੈ॥
Prof. Sahib Singh(ਪਰ ਇਹ ਸਹਜ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ) ਜਿਸ ਮਨੁੱਖ ਦੇ ਅੰਦਰ ਇਹ ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਉਹੀ ਮਨੁੱਖ ਉਸ ਨੂੰ ਸਮਝ ਸਕਦਾ ਹੈ,ਪਦ ਅਰਥ ਸਹਜੁ = ਆਤਮਕ ਅਡੋਲਤਾ।
SikhNet (Spanish)Solamente aquél que ha disfrutado del Equilibrio conoce su Sabor.
ਨਾਨਕ ਦਾਸ; ਤਾ ਕੈ ਕੁਰਬਾਣੈ ॥੮॥੩॥
naanak daas; taa kai kurabaanai |8|3| Ang 237
Sant Singh KhalsaSlave Nanak is a sacrifice to them. ||8||3||
Manmohan SinghServant Nanak is a sacrifice unto him.
Manmohan Singh (Punjabi)ਨੌਕਰ ਨਾਨਕ ਉਸ ਉਤੋਂ ਬਲਿਹਾਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤਿਸ ਕੇ ਕੁਰਬਾਨ ਜਾਤਾ ਹੂੰ॥੮॥੩॥
Prof. Sahib Singhਦਾਸ ਨਾਨਕ ਉਸ (ਵਡ-ਭਾਗੀ ਮਨੁੱਖ) ਤੋਂ ਕੁਰਬਾਨ ਜਾਂਦਾ ਹੈ ॥੮॥੩॥
SikhNet (Spanish)Dice Nanak, el Esclavo del Señor, ofrece su ser en sacrificio a Él. (8-3)