ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਪ੍ਰਥਮੇ; ਗਰਭ ਵਾਸ ਤੇ ਟਰਿਆ ॥
prathame; garabh vaas te ttariaa |
Sant Singh KhalsaFirst, they come forth from the womb.
Manmohan SinghFirstly, man issues from dwelling in the womb.
Manmohan Singh (Punjabi)ਪਹਿਲਾਂ, ਆਦਮੀ ਬੱਚੇਦਾਨੀ ਦੇ ਵਸੇਬੇ ਤੋਂ ਬਾਹਰ ਆਉਂਦਾ ਹੈ।
Fareedkot Teekaਪਹਲੇ ਏਹ ਜੀਵ ਗਰਭ ਕੇ ਵਸਣੇ ਸੇ ਟਲਿਆ ਅਰਥਾਤ ਮਾਤਾ ਕੇ ਗਰਭ ਸੇ ਬਾਹਰ ਨਿਕਲਿਆ॥
Prof. Sahib Singh(ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ,ਪਦ ਅਰਥ ਪ੍ਰਥਮੇ = ਪਹਿਲਾਂ। ਗਰਭ ਵਾਸ ਤੇ = ਮਾਂ ਦੇ ਪੇਟ ਵਿਚ ਵੱਸਣ ਤੋਂ। ਟਰਿਆ = ਟਲਿਆ, ਖ਼ਲਾਸੀ ਹਾਸਲ ਕਰਦਾ ਹੈ।
SikhNet (Spanish)Liberado de la cueva del vientre,
ਪੁਤ੍ਰ ਕਲਤ੍ਰ; ਕੁਟੰਬ ਸੰਗਿ ਜੁਰਿਆ ॥
putr kalatr; kuttanb sang juriaa |
Sant Singh KhalsaThey become attached to their children, spouses and families.
Manmohan SinghAfterwards he attaches himself to his sons, wife and family.
Manmohan Singh (Punjabi)ਮਗਰੋਂ ਉਹ ਆਪਣੇ ਆਪ ਨੂੰ ਆਪਣੇ ਬੇਟਿਆ ਵਹੁਟੀ ਤੇ ਪਰਵਾਰ ਨਾਲ ਜੋੜ ਲੈਂਦਾ ਹੈ।
Fareedkot Teekaਪੁਨਾ ਪੁਤ੍ਰ ਇਸਤ੍ਰੀ ਆਦਿ ਕੁਟੰਬ ਕੇ ਸਾਥ ਜੁੜਤਾ ਭਇਆ॥
Prof. Sahib Singh(ਜਗਤ ਵਿਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ,ਪਦ ਅਰਥ ਕਲਤ੍ਰ = ਇਸਤ੍ਰੀ। ਜੁਰਿਆ = ਜੁੜਿਆ ਰਹਿੰਦਾ ਹੈ, ਮੋਹ ਵਿਚ ਫਸਿਆ ਰਹਿੰਦਾ ਹੈ।
SikhNet (Spanish)uno se relaciona con los hijos, la esposa y la familia.
ਭੋਜਨੁ ਅਨਿਕ ਪ੍ਰਕਾਰ; ਬਹੁ ਕਪਰੇ ॥
bhojan anik prakaar; bahu kapare |
Sant Singh KhalsaThe foods of various sorts and appearances,
Manmohan SinghThe dishes of many sorts and varied dresses,
Manmohan Singh (Punjabi)ਬਹੁਤੀਆਂ ਕਿਸਮਾ ਦੇ ਖਾਣੇ ਤੇ ਅਨੇਕਾਂ ਪੁਸ਼ਾਕਾਂ,
Fareedkot Teekaਹੇ ਜੀਵ ਵਿਚਾਰੇ! ਅਨੇਕ ਪ੍ਰਕਾਰ ਕੇ ਭੋਜਨ ਔਰ ਬਹੁਤ ਪ੍ਰਕਾਰ ਕੇ ਜੋ ਕਪੜੇ ਹੈਂ॥
Prof. Sahib Singhਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ,ਪਦ ਅਰਥ ਕਪਰੇ = ਕੱਪੜੇ।
SikhNet (Spanish)Uno goza de muchos platillos y se divierte vistiéndose de diferentes formas, pero debería de saber que todo esto lo va a dejar al final sin remedio. (1)
ਸਰਪਰ ਗਵਨੁ ਕਰਹਿਗੇ; ਬਪੁਰੇ ॥੧॥
sarapar gavan karahige; bapure |1|
Sant Singh Khalsawill surely pass away, O wretched mortal! ||1||
Manmohan Singhshall assuredly pass away, O wretched man.
Manmohan Singh (Punjabi)ਨਿਸਚਿਤ ਹੀ, ਚਲੇ ਜਾਣਗੇ, ਹੇ ਬਦਬਖ਼ਤ ਬੰਦੇ!
Fareedkot Teekaਇਹ ਸਭ ਪਦਾਰਥੋਂ ਕੇ ਸਮੁਦਾਇ ਅਵਸ ਹੀ ਗਵਨ ਕਰੈਂਗੇ॥੧॥☬ਪ੍ਰਸ਼ਨ:
Prof. Sahib Singhਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ ॥੧॥ਪਦ ਅਰਥ ਸਰਪਰ = ਜ਼ਰੂਰ। ਗਵਨੁ = ਚਲਾਣਾ। ਬਪੁਰੇ = ਵਿਚਾਰੇ, ਯਤੀਮਾਂ ਵਾਂਗ ॥੧॥
SikhNet (Spanish)pero debería de saber que todo esto lo va a dejar al final sin remedio. (1)
ਕਵਨੁ ਅਸਥਾਨੁ; ਜੋ. ਕਬਹੁ ਨ ਟਰੈ ॥
kavan asathaan; jo. kabahu na ttarai |
Sant Singh KhalsaWhat is that place which never perishes?
Manmohan SinghWhich is the Place that never perishes?
Manmohan Singh (Punjabi)ਉਹ ਕਿਹੜੀ ਥਾਂ ਹੈ ਜਿਹੜੀ ਕਦਾਚਿੱਤ ਨਾਸ਼ ਨਹੀਂ ਹੁੰਦੀ?
Fareedkot Teekaਹੇ ਗੁਰੋ! ਵਹੁ ਕੌਨ ਸਾ ਅਸਥਾਨ ਹੈ, ਜੋ ਕਬੀ ਨਾਸ ਨਹੀਂ ਹੋਤਾ?
Prof. Sahib Singh(ਹੇ ਭਾਈ!) ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ?ਪਦ ਅਰਥ ਕਵਨੁ = ਕੇਹੜਾ? ਨ ਟਰੈ = ਨਾਸ ਨਹੀਂ ਹੁੰਦਾ।
SikhNet (Spanish)¿Cuál es el lugar que no tenemos que dejar?
ਕਵਨੁ ਸਬਦੁ; ਜਿਤੁ. ਦੁਰਮਤਿ ਹਰੈ ॥੧॥ ਰਹਾਉ ॥
kavan sabad; jit. duramat harai |1| rahaau |
Sant Singh KhalsaWhat is that Word by which the dirt of the mind is removed? ||1||Pause||
Manmohan SinghWhat word is that by which evil intellect is removed? Pause.
Manmohan Singh (Punjabi)ਉਹ ਕਿਹੜੀ ਬਾਣੀ ਹੈ, ਜਿਸ ਦੁਆਰਾ ਖੋਟੀ ਬੁੱਧੀ ਦੂਰ ਹੋ ਜਾਂਦੀ ਹੈ। ਠਹਿਰਾਉ।
Fareedkot Teekaਔਰ ਵਹੁ ਉਪਦੇਸ ਕੌਨ ਸਾ ਹੈ ਜਿਸ ਕਰ ਕੇ ਖੋਟੀ ਮਤਿ ਦੂਰ ਹੋ ਜਾਵੇ? ॥੧॥ ਰਹਾਉ ॥☬ਜੀਵ ਕੀ ਕ੍ਰਿਤਘਨਤਾ ਦੇਖਾਵਤੇ ਹੂਏ ਸਰਬ ਪ੍ਰਪੰਚ ਕੋ ਨਾਸੀ ਕਹ ਕਰ ਉੱਤਰ ਦੇਤੇ ਹੈਂ:
Prof. Sahib Singhਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? ॥੧॥ ਰਹਾਉ ॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਦੁਰਮਤਿ = ਖੋਟੀ ਬੁਧਿ। ਹਰੈ = ਦੂਰ ਹੁੰਦੀ ਹੈ ॥੧॥ ਰਹਾਉ ॥
SikhNet (Spanish)Y, ¿cuál es la Palabra que limpia la mente de impurezas? (1-Pausa)
ਇੰਦ੍ਰ ਪੁਰੀ ਮਹਿ; ਸਰਪਰ ਮਰਣਾ ॥
eindr puree meh; sarapar maranaa |
Sant Singh KhalsaIn the Realm of Indra, death is sure and certain.
Manmohan SinghIn the realm of Inder, death is sure and certain.
Manmohan Singh (Punjabi)ਇੰਦ੍ਰ-ਲੋਕ ਵਿੱਚ ਮੌਤ ਯਕੀਨੀ ਤੇ ਲਾਜ਼ਮੀ ਹੈ।
Fareedkot Teekaਇੰਦ੍ਰ ਪੁਰੀ ਮੇਂ ਅਵਸ ਹੀ ਮਰਨਾ ਹੋਤਾ ਹੈ॥
Prof. Sahib Singh(ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿਚ ਭੀ ਮੌਤ ਜ਼ਰੂਰ ਆ ਜਾਂਦੀ ਹੈ।ਪਦ ਅਰਥ ਇੰਦ੍ਰ ਪੁਰੀ = ਉਹ ਪੁਰੀ ਜਿਥੇ ਇੰਦ੍ਰ ਦੇਵਤੇ ਦਾ ਰਾਜ ਮੰਨਿਆ ਜਾਂਦਾ ਹੈ।
SikhNet (Spanish)El mundo de la diosa Indra no es eterno,
ਬ੍ਰਹਮ ਪੁਰੀ; ਨਿਹਚਲੁ ਨਹੀ ਰਹਣਾ ॥
braham puree; nihachal nahee rahanaa |
Sant Singh KhalsaThe Realm of Brahma shall not remain permanent.
Manmohan SinghThe realm of Brahma is not to remain permanent.
Manmohan Singh (Punjabi)ਬ੍ਰਹਮਾ ਦਾ ਲੋਕ ਵੀ ਮੁਸਤਕਿਲ ਨਹੀਂ ਰਹਿਣਾ।
Fareedkot Teekaਔਰ ਬ੍ਰਹਮ ਪੁਰੀ ਮੇਂ ਭੀ ਨਿਹਚਲ ਰਹਣਾ ਨਹੀਂ॥
Prof. Sahib Singhਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ।ਪਦ ਅਰਥ ਬ੍ਰਹਮਪੁਰੀ = ਬ੍ਰਹਮਾ ਦੀ ਪੁਰੀ। ਮਰਣਾ = ਮੌਤ।
SikhNet (Spanish)ni la morada de Brahma, el dios principal en la jerarquía de dioses.
ਸਿਵ ਪੁਰੀ ਕਾ; ਹੋਇਗਾ ਕਾਲਾ ॥
siv puree kaa; hoeigaa kaalaa |
Sant Singh KhalsaThe Realm of Shiva shall also perish.
Manmohan SinghThe realm of Shiva shall do perish.
Manmohan Singh (Punjabi)ਸ਼ਿਵ-ਲੋਕ ਵੀ ਬਿਨਸ ਜਾਏਗਾ।
Fareedkot Teekaਪੁਨਾ ਸ਼ਿਵ ਪੁਰੀ ਕਾ ਭੀ ਕਾਲ ਹੋਵੇਗਾ॥
Prof. Sahib Singhਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ।ਪਦ ਅਰਥ ਕਾਲਾ = ਨਾਸ।
SikhNet (Spanish)El mundo de Shiva también morirá,
ਤ੍ਰੈ ਗੁਣ ਮਾਇਆ; ਬਿਨਸਿ ਬਿਤਾਲਾ ॥੨॥
trai gun maaeaa; binas bitaalaa |2|
Sant Singh KhalsaThe three dispositions, Maya and the demons shall vanish. ||2||
Manmohan SinghThe mammon with three qualities and the demons shall vanish.
Manmohan Singh (Punjabi)ਤਿੰਨਾ ਲੱਛਣਾ ਵਾਲੀ ਮੋਹਨੀ ਅਤੇ ਭੂਤਨੇ ਅਲੋਪ ਹੋ ਜਾਣਗੇ।
Fareedkot Teekaਮਾਇਆ ਕੇ ਤੀਨ ਗੁਣੋ ਕਰ ਰਚਤ ਜੋ ਪਰਪੰਚ ਹੈ, ਸੋ ਸਰੂਪ ਤਾਲ ਸੇ ਭੂਲਾ ਹੂਆ ਨਾਸ ਕੋ ਪ੍ਰਾਪਤਿ ਹੋਤਾ ਹੈ॥੨॥
Prof. Sahib Singh(ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ ॥੨॥ਪਦ ਅਰਥ ਬਿਨਸਿ = ਬਿਨਸੈ, ਨਾਸ ਹੁੰਦਾ ਹੈ। ਬਿਤਾਲਾ = ਤਾਲ ਤੋਂ ਖੁੰਝਿਆ ਹੋਇਆ, ਸਹੀ ਜੀਵਨ-ਚਾਲ ਤੋਂ ਖੁੰਝਿਆ ਹੋਇਆ ॥੨॥
SikhNet (Spanish)y todo lo que está determinado por la Maya de tres facetas. (2)
ਗਿਰਿ ਤਰ ਧਰਣਿ; ਗਗਨ ਅਰੁ ਤਾਰੇ ॥
gir tar dharan; gagan ar taare |
Sant Singh KhalsaThe mountains, the trees, the earth, the sky and the stars;
Manmohan SinghThe mountain, trees, the earth, the sky and the stars,
Manmohan Singh (Punjabi)ਪਹਾੜ ਬ੍ਰਿਛ, ਧਰਤੀ, ਅਸਮਾਨ ਅਤੇ ਸਤਾਰੇ,
Fareedkot Teeka(ਗਿਰਿ) ਪਰਬਤ (ਤਰ) ਬ੍ਰਿਛ (ਧਰਣਿ) ਪ੍ਰਿਥਵੀ ਪੁਨਾ (ਗਗਨ) ਅਕਾਸ ਔਰ ਤਾਰੇ॥
Prof. Sahib Singh(ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ;ਪਦ ਅਰਥ ਗਿਰਿ = ਪਹਾੜ। ਤਰ = ਰੁੱਖ। ਧਰਣਿ = ਧਰਤੀ। ਗਗਨ = ਆਕਾਸ਼। ਅਰੁ = ਅਤੇ।
SikhNet (Spanish)Las montañas, los bosques, la tierra, la bóveda del cielo y las estrellas.
ਰਵਿ ਸਸਿ ਪਵਣੁ; ਪਾਵਕੁ ਨੀਰਾਰੇ ॥
rav sas pavan; paavak neeraare |
Sant Singh Khalsathe sun, the moon, the wind, water and fire;
Manmohan Singhthe sun, the moon, wind, fire, and water,
Manmohan Singh (Punjabi)ਸੂਰਜ, ਚੰਦਰਮਾ, ਹਵਾ, ਅਗ ਅਤੇ ਪਾਣੀ,
Fareedkot Teeka(ਰਵਿ) ਸੂਰਜ ਔਰ (ਸਸਿ) ਚੰਦ੍ਰਮਾਂ ਪੁਨਾ (ਪਾਵਕੁ) ਅਗਨੀ ਤਥਾ (ਨੀਰਾਰੇ) ਜਲੁ ਵਾ ਜਲਦੇ ਘਰ ਸਮੁੰਦ੍ਰ॥
Prof. Sahib Singhਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ;ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਪਾਵਕੁ = ਅੱਗ। ਨੀਰਾਰੇ = ਨੀਰ, ਪਾਣੀ।
SikhNet (Spanish)El sol, la luna, el aire, el fuego y el agua.
ਦਿਨਸੁ ਰੈਣਿ; ਬਰਤ ਅਰੁ ਭੇਦਾ ॥
dinas rain; barat ar bhedaa |
Sant Singh Khalsaday and night, fasting days and their determination;
Manmohan Singhthe day, the night, the fasting and their differentiation,
Manmohan Singh (Punjabi)ਦਿਨ, ਰਾਤ, ਉਪਹਾਸ ਅਤੇ ਉਹਨਾਂ ਦੇ ਫ਼ਰਕ,
Fareedkot Teekaਦਿਨ ਔਰ ਰਾਤ੍ਰੀ ਪੁਨਾ ਬ੍ਰਤ ਤਥਾ ਊਚ ਨੀਚ ਬਰਣ ਆਸ੍ਰਮ ਕੇ ਜੋ ਭੇਦ ਹੈਂ॥
Prof. Sahib Singhਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ;ਪਦ ਅਰਥ ਰੈਣਿ = ਰਾਤ। ਭੇਦਾ = ਵਖ ਵਖ ਮਰਯਾਦਾ।
SikhNet (Spanish)El día y la noche, los días señalados para ayunar, y otros días apartados para festividades especiales.
ਸਾਸਤ ਸਿੰਮ੍ਰਿਤਿ; ਬਿਨਸਹਿਗੇ ਬੇਦਾ ॥੩॥
saasat sinmrit; binasahige bedaa |3|
Sant Singh Khalsathe Shaastras, the Simritees and the Vedas shall pass away. ||3||
Manmohan Singhthe Shastras, the Simritis and the Vedas all shall pass away.
Manmohan Singh (Punjabi)ਸ਼ਾਸਤਰ, ਸਿੰਮਰਤੀਆਂ ਅਤੇ ਵੇਦ ਸਭ ਨਾਸ ਹੋ ਜਾਣਗੇ।
Fareedkot Teekaਸਾਸਤ੍ਰ ਪੁਨਾ ਸਿਮ੍ਰਤੀਆਂ ਔਰ ਬੇਦ ਏਹ ਸਭ ਨਸ਼ਟ ਹੋ ਜਾਵੇਂਗੇ॥੩॥
Prof. Sahib Singhਵੇਦ, ਸਿਮ੍ਰਿਤੀਆਂ, ਸ਼ਾਸਤ੍ਰ-ਇਹ ਸਭ ਕੁਝ ਆਖ਼ਰ ਨਾਸ ਹੋ ਜਾਣਗੇ ॥੩॥
SikhNet (Spanish)Los Shastras, los textos Semíticos y también los Vedas. (3)
ਤੀਰਥ ਦੇਵ; ਦੇਹੁਰਾ ਪੋਥੀ ॥
teerath dev; dehuraa pothee |
Sant Singh KhalsaThe sacred shrines of pilgrimage, gods, temples and holy books;
Manmohan SinghPlaces of pilgrimage, gods temples and books,
Manmohan Singh (Punjabi)ਧਰਮ ਅਸਥਾਨ, ਦੇਵਤੇ, ਮੰਦਰ ਅਤੇ ਪੁਸਤਕਾਂ,
Fareedkot Teekaਤੀਰਥ ਔਰ (ਦੇਵ) ਠਾਕੁਰ ਪ੍ਰਿਤਮਾ ਸ਼ਿਵ ਲਿੰਙ ਆਦਿਕ ਪੁਨਾ (ਦੇਹੁਰਾ) ਮੰਦਰ ਤਥਾ ਪੋਥੀ॥
Prof. Sahib Singh(ਹੇ ਭਾਈ!) ਤੀਰਥ, ਦੇਵਤੇ, ਮੰਦਰ, (ਧਰਮ-) ਪੁਸਤਕਾਂ;ਪਦ ਅਰਥ ਦੇਵ = ਦੇਵਤੇ। ਦੇਹੁਰਾ = ਦੇਵਤੇ ਦਾ ਘਰ, ਮੰਦਰ। ਪੋਥੀ = ਪੁਸਤਕ।
SikhNet (Spanish)Todos los lugares santos, los dioses, los templos y los libros.
ਮਾਲਾ ਤਿਲਕੁ; ਸੋਚ ਪਾਕ ਹੋਤੀ ॥
maalaa tilak; soch paak hotee |
Sant Singh Khalsarosaries, ceremonial tilak marks on the forehead, meditative people, the pure, and the performers of burnt offerings;
Manmohan Singhrosaries, frontal marks, the reflectives, the pure and the performers of burnt offerings;
Manmohan Singh (Punjabi)ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,
Fareedkot Teekaਮਾਲਾ ਅਰੁ ਤਿਲਕ ਪੁਨਾ (ਸੋਚ) ਵਿਚਾਰ (ਪਾਕ) ਪਵਿਤ੍ਰਤਾ ਵਾ ਪਵਿਤ੍ਰ ਰਸੋਈ (ਹੋਤੀ) ਹਵਨ ਕਰਨੇ ਵਾਲੇ॥
Prof. Sahib Singhਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;ਪਦ ਅਰਥ ਸੋਚ ਪਾਕ = ਪਵਿਤ੍ਰ ਰਸੋਈ। ਪਾਕ = ਭੋਜਨ ਪਕਾਣਾ। ਹੋਤੀ = ਹੋਤ੍ਰੀ, ਹਵਨ ਕਰਨ ਵਾਲੇ।
SikhNet (Spanish)El rosario, la marca de azafrán y los actos de ablución.
ਧੋਤੀ ਡੰਡਉਤਿ; ਪਰਸਾਦਨ ਭੋਗਾ ॥
dhotee ddanddaut; parasaadan bhogaa |
Sant Singh Khalsawearing loin cloths, bowing in reverence and the enjoyment of sacred foods
Manmohan Singhloin clothes, prostration, provisions and revelments;
Manmohan Singh (Punjabi)ਤੇੜ ਦੇ ਕਪੜੇ, ਲੰਮੇ-ਪੈ ਨਿਸ਼ਮਕਾਰਾਂ, ਅੰਨ-ਦਾਨ ਤੇ ਰੰਗ-ਰਲੀਆਂ,
Fareedkot Teeka(ਧੋਤੀ) ਨੇਤੀ ਧੋਤੀ ਕਰਨੇ ਵਾਲੇ ਜੋਗ ਸਾਧਕ ਔਰ ਡੰਡਉਤ ਕਰਨੇ ਵਾਲੇ (ਪਰ ਸਾਦਨ) ਮੰਦ੍ਰੋਂ ਕੇ ਸਮੂਹ, (ਭੋਗਾ) ਸਬਦ ਸਪਰਸ ਰੂਪ ਰਸ ਗੰਧ॥
Prof. Sahib Singh(ਨੇਤੀ-) ਧੋਤੀ ਤੇ ਡੰਡਉਤ-ਨਮਸਕਾਰਾਂ;ਪਦ ਅਰਥ ਧੋਤੀ = ਨੇਤੀ ਧੋਤੀ ਕਰਮ, ਕੱਪੜੇ ਦੀ ਲੀਰ ਨਾਲ ਮਿਹਦੇ ਨੂੰ ਸਾਫ਼ ਕਰਨ ਦਾ ਤਰੀਕਾ। ਪਰਸਾਦਨ ਭੋਗਾ = {प्रासाद = ਮਹਲ} ਮਹਲਾਂ ਦੇ ਭੋਗ।
SikhNet (Spanish)El taparrabos, las postraciones ante los dioses,
ਗਵਨੁ ਕਰੈਗੋ; ਸਗਲੋ ਲੋਗਾ ॥੪॥
gavan karaigo; sagalo logaa |4|
Sant Singh Khalsa- all these, and all people, shall pass away. ||4||
Manmohan Singhall these things and all the men shall pass away.
Manmohan Singh (Punjabi)ਇਹ ਸਮੂਹ ਚੀਜਾਂ ਅਤੇ ਸਾਰੇ ਆਦਮੀ ਟੁਰ ਜਾਣਗੇ।
Fareedkot Teekaਹੇ ਲੋਗਾ! ਅਰਥਾਤ ਹੇ ਭਾਈ! ਸਰਬ ਪਸਾਰਾ ਚਲਾ ਜਾਵੇਗਾ; ਵਾ (ਸਗਲੋ ਲੋਗਾ) ਇੰਦ੍ਰ ਵਰਣ ਕੁਮੇਰ ਜਮਾਦਿਕ ਇਨ ਕਾ ਸਮਦਾਉ ਚਲਾ ਜਾਵੇਗਾ॥੪॥
Prof. Sahib Singh(ਦੂਜੇ ਪਾਸੇ) ਮਹਲਾਂ ਦੇ ਭੋਗ-ਬਿਲਾਸ-ਸਾਰਾ ਜਗਤ ਹੀ (ਆਖ਼ਰ) ਕੂਚ ਕਰ ਜਾਇਗਾ ॥੪॥
SikhNet (Spanish)y el gozar de las riquezas, todo esto se acabará. (4)
ਜਾਤਿ ਵਰਨ; ਤੁਰਕ ਅਰੁ ਹਿੰਦੂ ॥
jaat varan; turak ar hindoo |
Sant Singh KhalsaSocial classes, races, Muslims and Hindus;
Manmohan SinghThe castes, races, Musalmans and Hindus;
Manmohan Singh (Punjabi)ਜਾਤੀਆਂ, ਨਸਲਾ, ਮੁਸਲਮਾਨ ਅਤੇ ਹਿੰਦੂ,
Fareedkot Teekaਜਾਤਿ ਵਰਣ ਤੁਰਕ ਔਰ ਹਿੰਦੂ॥
Prof. Sahib Singh(ਵਖ ਵਖ) ਜਾਤਾਂ, (ਬ੍ਰਾਹਮਣ, ਖੱਤ੍ਰੀ ਆਦਿਕ) ਵਰਨ, ਮੁਸਲਮਾਨ ਅਤੇ ਹਿੰਦੂ;ਪਦ ਅਰਥ ਵਰਨ = ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।
SikhNet (Spanish)Las castas y las razas, los hindúes y los musulmanes.
ਪਸੁ ਪੰਖੀ; ਅਨਿਕ ਜੋਨਿ ਜਿੰਦੂ ॥
pas pankhee; anik jon jindoo |
Sant Singh Khalsabeasts, birds and the many varieties of beings and creatures;
Manmohan Singhthe beasts, birds, and sentient beings of various varieties;
Manmohan Singh (Punjabi)ਡੰਗਰ, ਪੰਛੀ ਅਤੇ ਘਨੇਰੀਆਂ ਕਿਸਮਾਂ ਦੇ ਪ੍ਰਾਣਧਾਰੀ ਜੀਵ,
Fareedkot Teekaਪੁਨਾ ਪਸ਼ੂ ਔਰ ਪੰਖੀ (ਅਨਿਕ ਜੋਨਿ ਜਿੰਦੂ) ਚੌਰਾਸੀ ਲਾਖ ਜੋਨੀ ਕੇ ਜੀ ਬਿਨਸ ਜਾਇਗੇ॥
Prof. Sahib Singhਪਸ਼ੂ, ਪੰਛੀ, ਅਨੇਕਾਂ ਜੂਨਾਂ ਦੇ ਜੀਵ;ਪਦ ਅਰਥ ਜਿੰਦੂ = ਜੀਵ।
SikhNet (Spanish)Todos los animales y pájaros y especies de vida.
ਸਗਲ ਪਾਸਾਰੁ; ਦੀਸੈ ਪਾਸਾਰਾ ॥
sagal paasaar; deesai paasaaraa |
Sant Singh Khalsathe entire world and the visible universe
Manmohan SinghThe entire World and the creation which comes to view,
Manmohan Singh (Punjabi)ਤਮਾਮ ਸੰਸਾਰ ਅਤੇ ਰਚਨਾ ਜੋ ਦਿਸ ਆਉਂਦੀ ਹੈ,
Fareedkot Teekaਸੰਪੂਰਨ ਪਸਾਰਾ ਜੋ ਪਸਰਿਆ ਹੂਆ ਦੀਖਤਾ ਹੈ॥
Prof. Sahib Singhਇਹ ਸਾਰਾ ਜਗਤ-ਖਿਲਾਰਾ ਜੋ ਦਿੱਸ ਰਿਹਾ ਹੈ-
SikhNet (Spanish)Todo lo que son extensiones vastas de espacio,
ਬਿਨਸਿ ਜਾਇਗੋ; ਸਗਲ ਆਕਾਰਾ ॥੫॥
binas jaaeigo; sagal aakaaraa |5|
Sant Singh Khalsa- all forms of existence shall pass away. ||5||
Manmohan Singhthese all forms of existence shall perish.
Manmohan Singh (Punjabi)ਹਸਤੀ ਦੇ ਇਹ ਸਾਰੇ ਸਰੂਪ ਤਬਾਹ ਹੋ ਜਾਣਗੇ।
Fareedkot Teekaਇਹ ਸੰਪੂਰਨ ਅਕਾਰ ਬਿਨਸ ਜਾਵੇਗਾ॥੫॥
Prof. Sahib Singhਇਹ ਸਾਰਾ ਦ੍ਰਿਸ਼ਟ-ਮਾਨ ਸੰਸਾਰ (ਆਖ਼ਰ) ਨਾਸ ਹੋ ਜਾਇਗਾ ॥੫॥ਪਦ ਅਰਥ ਆਕਾਰਾ = ਦਿੱਸਦਾ ਜਗਤ ॥੫॥
SikhNet (Spanish)y todas las formas, desaparecerán. (5)
ਸਹਜ ਸਿਫਤਿ ਭਗਤਿ; ਤਤੁ ਗਿਆਨਾ ॥
sehaj sifat bhagat; tat giaanaa |
Sant Singh KhalsaThrough the Praises of the Lord, devotional worship, spiritual wisdom and the essence of reality,
Manmohan SinghBy Lord's praise, His devotional service and the real Divine Knowledge,
Manmohan Singh (Punjabi)ਸਾਹਿਬ ਦੀ ਕੀਰਤੀ, ਉਸ ਦੀ ਪ੍ਰੇਮ-ਮਈ ਸੇਵਾ ਅਤੇ ਯਥਾਰਥ ਬ੍ਰਹਿਮ-ਬੋਧ ਦੁਆਰਾ,
Fareedkot Teekaਪਰਮੇਸ੍ਵਰ ਕੀ (ਸਿਫਤਿ) ਉਸਤਤੀ ਔਰ ਭਗਤੀ, ਪੁਨਾ (ਤਤੁ ਗਿਆਨਾ) ਜਥਾਰਥ ਗ੍ਯਾਨ ਜਿਸ ਸਤਸੰਗ ਵਿਖੇ ਇਹੁ ਸੁਭਾਵਕ ਹੀ ਹੈਂ॥
Prof. Sahib Singh(ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ,ਪਦ ਅਰਥ ਸਹਜ = ਆਤਮਕ ਅਡੋਲਤਾ। ਤਤੁ = ਜਗਤ ਦਾ ਮੂਲ-ਪ੍ਰਭੂ।
SikhNet (Spanish)Pero la Alabanza del Señor en el Estado de Equilibrio, la Esencia de toda Alabanza,
ਸਦਾ ਅਨੰਦੁ; ਨਿਹਚਲੁ ਸਚੁ ਥਾਨਾ ॥
sadaa anand; nihachal sach thaanaa |
Sant Singh Khalsaeternal bliss and the imperishable true place are obtained.
Manmohan Singhman attains Eternal Bliss and immovable true seat.
Manmohan Singh (Punjabi)ਇਨਸਾਨ ਸਦੀਵੀ ਪਰਸੰਨਤਾ ਅਤੇ ਅਹਿੱਲ ਸੱਚਾ ਟਿਕਾਣਾ ਪਾ ਲੈਂਦਾ ਹੈ।
Fareedkot Teekaਔਰ ਜਹਾਂ ਸਦਾ ਅਨੰਦ ਹੈ, ਸੋ ਅਸਥਾਨੁ ਸੱਚਾ ਔਰ ਅਚੱਲੁ ਹੈ॥
Prof. Sahib Singhਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤ-ਸਾਲਾਹ ਹੋ ਰਹੀ ਹੈ ਜਿਥੇ ਭਗਤੀ ਹੋ ਰਹੀ ਹੈ।ਪਦ ਅਰਥ ਨਿਹਚਲੁ = ਅਟੱਲ। ਸਚੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)trae para la eternidad la Sabiduría, la Alegría y el Aposento Inamovible de la Verdad.
ਤਹਾ ਸੰਗਤਿ; ਸਾਧ ਗੁਣ ਰਸੈ ॥
tahaa sangat; saadh gun rasai |
Sant Singh KhalsaThere, in the Saadh Sangat, the Company of the Holy, the Lord's Glorious Praises are sung with love.
Manmohan SinghThere, in the Saints congregation, he lovingly sings God's praises.
Manmohan Singh (Punjabi)ਉਥੇ ਸਤਿ-ਸੰਗਤ ਅੰਦਰ ਉਹ ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਔਰ ਤਹਾਂ ਸਾਧ ਸੰਗਤਿ ਕਹੀਤੀ ਹੈ ਜਹਾਂ ਉੱਤਮ ਗੁਣੋਂ ਮੇਂ ਤਦਾਕਾਰ ਹੋ ਰਹੇ ਹੈਂ॥
Prof. Sahib Singhਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ।ਪਦ ਅਰਥ ਤਹਾ = ਉਥੇ, ਉਸ ਅਵਸਥਾ ਵਿਚ। ਗੁਣ ਰਸੈ = ਗੁਣਾਂ ਦਾ ਆਨੰਦ ਮਾਣਦੀ ਹੈ।
SikhNet (Spanish)En la Saad Sangat, la Sociedad de los Santos, uno pronuncia con gran gusto
ਅਨਭਉ ਨਗਰੁ; ਤਹਾ ਸਦ ਵਸੈ ॥੬॥
anbhau nagar; tahaa sad vasai |6|
Sant Singh KhalsaThere, in the city of fearlessness, He dwells forever. ||6||
Manmohan SinghThere, he ever abides in the fearless city.
Manmohan Singh (Punjabi)ਉਥੇ ਉਹ ਹਮੇਸ਼ਾਂ ਡਰ-ਰਹਿਤ ਸ਼ਹਿਰ ਵਿੱਚ ਰਹਿੰਦਾ ਹੈ।
Fareedkot Teekaਭੈ ਸੇ ਰਹਤ ਜੋ ਬ੍ਰਹਮ ਨਗਰ ਹੈ ਤਿਸ ਮੇਂ ਸਦਾ ਇਸਥਿਤ ਹੈ॥੬॥
Prof. Sahib Singhਉਥੇ ਸਦਾ ਇਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ ॥੬॥ਪਦ ਅਰਥ ਅਨਭਉ ਨਗਰੁ = ਉਹ ਅਵਸਥਾ-ਰੂਪ ਨਗਰ ਜਿਥੇ ਕੋਈ ਡਰ ਪੋਹ ਨਹੀਂ ਸਕਦਾ ॥੬॥
SikhNet (Spanish)la Alabanza del Señor y habita en la Morada en donde no existe el miedo. (6)
ਤਹ ਭਉ ਭਰਮਾ; ਸੋਗੁ ਨ ਚਿੰਤਾ ॥
teh bhau bharamaa; sog na chintaa |
Sant Singh KhalsaThere is no fear, doubt, suffering or anxiety there;
Manmohan SinghThere is no fear, doubt, mourning and anxiety there.
Manmohan Singh (Punjabi)ਉਥੇ ਕੋਈ ਡਰ, ਸੰਦੇਹ ਮਾਤਮ ਅਤੇ ਫਿਰਕ ਅੰਦੇਸ਼ਾ ਨਹੀਂ।
Fareedkot Teekaਤਹਾਂ ਨ ਭੈ ਹੈ ਨ ਭਰਮ ਹੈ ਔਰ ਨ ਸੋਗ ਚਿੰਤਾ ਹੈ॥
Prof. Sahib Singh(ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ,ਪਦ ਅਰਥ ਤਹ = ਉਸ ਅਵਸਥਾ-ਨਗਰ ਵਿਚ।
SikhNet (Spanish)Ahí no hay miedo, ni duda, ni tristeza ni preocupaciones;
ਆਵਣੁ ਜਾਵਣੁ; ਮਿਰਤੁ ਨ ਹੋਤਾ ॥
aavan jaavan; mirat na hotaa |
Sant Singh Khalsathere is no coming or going, and no death there.
Manmohan SinghNo coming, going, and death is there.
Manmohan Singh (Punjabi)ਉਥੇ ਕੋਈ ਆਗਮਨ, ਗਵਨ ਅਤੇ ਮੌਤ ਨਹੀਂ।
Fareedkot Teekaਪੁਨਾ ਆਵਣਾ ਜਾਵਣਾ ਮ੍ਰਿਤੁ ਜਨਮ ਇਨ ਬਿਕਾਰੋਂ ਕਾ ਸਮੁਦਾਇ ਜਹਾਂ ਨਹੀਂ ਹੋਤਾ ਹੈ। ਭਾਵ ਏਹਿ ਇਨ ਬਿਕਾਰੋਂ ਕੋ ਅਨਾਤਮਾ ਕੇ ਧਰਮ ਜਾਨਤੇ ਹੈਂ ਔਰ ਆਪ ਕੋ ਅਸੰਗ ਮਾਨਤੇ ਹੈਂ॥
Prof. Sahib Singhਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।ਪਦ ਅਰਥ ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ।
SikhNet (Spanish)no hay idas ni venidas, y ninguna muerte de nada.
ਤਹ ਸਦਾ ਅਨੰਦ; ਅਨਹਤ ਆਖਾਰੇ ॥
teh sadaa anand; anahat aakhaare |
Sant Singh KhalsaThere is eternal bliss, and the unstruck celestial music there.
Manmohan SinghThere is for ever joy and theatre of spontaneous music there.
Manmohan Singh (Punjabi)ਉਥੇ ਹਮੇਸ਼ਾਂ ਲਈ ਖੁਸ਼ੀ ਅਤੇ ਸੁਤੇ-ਸਿਧ ਕੀਰਤਨ ਦੇ ਅਖਾੜੇ ਹਨ।
Fareedkot Teekaਅਰੁ ਤਹਾਂ ਸਦਾ ਅਨੰਦ ਰਹਤਾ ਹੈ ਅਰੁ ਸੰਤੋਂ ਕੇ (ਅਨਹਤ ਆਖਾਰੇ) ਇਕ ਰਸ ਜੋੜ ਮੇਲ ਰਹਤੇ ਹੈਂ॥
Prof. Sahib Singhਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ,ਪਦ ਅਰਥ ਅਨਹਤ = ਇਕ-ਰਸ। ਅਨੰਦ ਆਖਾਰੇ = ਆਨੰਦ ਦੇ ਇਕੱਠ।
SikhNet (Spanish)Ahí está la Pura Alegría Eterna y ríos de Melodía Celestial,
ਭਗਤ ਵਸਹਿ; ਕੀਰਤਨ ਆਧਾਰੇ ॥੭॥
bhagat vaseh; keeratan aadhaare |7|
Sant Singh KhalsaThe devotees dwell there, with the Kirtan of the Lord's Praises as their support. ||7||
Manmohan SinghThe devoted slaves of God abide there, and singing of Lord's praises is their sustenance.
Manmohan Singh (Punjabi)ਰੱਬ ਦੇ ਜਾਨਿਸਾਰ ਗੁਮਾਸ਼ਤੇ ਉਥੇ ਰਹਿੰਦੇ ਹਨ ਅਤੇ ਸਾਈਂ ਦਾ ਜੱਸ ਗਾਇਨ ਕਰਨਾ ਉਨ੍ਹਾਂ ਦਾ ਆਹਾਰ ਹੈ।
Fareedkot Teekaਸੋ ਸੰਤ ਭਗਤ ਕੀਰਤਨ ਕੇ ਆਸਰੇ ਬਸਤੇ ਹੈਂ॥੭॥
Prof. Sahib Singhਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਸਰੇ ਵੱਸਦੇ ਹਨ ॥੭॥ਪਦ ਅਰਥ ਆਧਾਰੇ = ਆਸਰੇ ॥੭॥
SikhNet (Spanish)y ahí los Gurmukjs se apoyan en la Alabanza de Dios y en nada más. (7)
ਪਾਰਬ੍ਰਹਮ ਕਾ; ਅੰਤੁ ਨ ਪਾਰੁ ॥
paarabraham kaa; ant na paar |
Sant Singh KhalsaThere is no end or limitation to the Supreme Lord God.
Manmohan SinghOf the Supreme Lord, there is no end and limit.
Manmohan Singh (Punjabi)ਸ਼ਰੋਮਣੀ ਸਾਹਿਬ ਦਾ ਕੋਈ ਓੜਕ ਅਤੇ ਹੱਦਬੰਨਾ ਨਹੀਂ।
Fareedkot Teekaਪਾਰਬ੍ਰਹਮ ਕਾ ਅੰਤ ਪਾਰਾਵਾਰ ਨਹੀਂ ਹੈ॥
Prof. Sahib Singh(ਹੇ ਭਾਈ! ਜਿਸ ਪਰਮਾਤਮਾ ਦੀ ਇਹ ਰਚਨਾ ਰਚੀ ਹੋਈ ਹੈ) ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਤਾ ਕਾ = ਉਸ (ਪਾਰਬ੍ਰਹਮ) ਦਾ।
SikhNet (Spanish)El Señor Trascendente no tiene límite ni fin;
ਕਉਣੁ ਕਰੈ; ਤਾ ਕਾ ਬੀਚਾਰੁ ॥
kaun karai; taa kaa beechaar |
Sant Singh KhalsaWho can embrace His contemplation?
Manmohan SinghWho can embrace His contemplation?
Manmohan Singh (Punjabi)ਉਸ ਦੇ ਧਿਆਨ ਨੂੰ ਕੌਣ ਧਾਰ ਸਕਦਾ ਹੈ?
Fareedkot Teekaਇਦੰ ਕਰ ਕੇ ਕੌਨ ਤਿਸ ਕਾ ਵੀਚਾਰ ਕਰੇ॥
Prof. Sahib Singh(ਜਗਤ ਵਿਚ) ਕੋਈ ਐਸਾ ਮਨੁੱਖ ਨਹੀਂ ਹੈ, ਜੋ ਉਸ ਦੇ ਗੁਣਾਂ ਦਾ ਅੰਤ ਪਾਣ ਦਾ ਵਿਚਾਰ ਕਰ ਸਕੇ।
SikhNet (Spanish)¿quién, entonces, puede contemplar la Totalidad de su Ser?
ਕਹੁ ਨਾਨਕ; ਜਿਸੁ ਕਿਰਪਾ ਕਰੈ ॥
kahu naanak; jis kirapaa karai |
Sant Singh KhalsaSays Nanak, when the Lord showers His Mercy,
Manmohan SinghSays Nanak, he, to whom the Lord shows mercy,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜੀਹਦੇ ਤੇ ਸਾਹਿਬ ਮਿਹਰ ਧਾਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਥਾਂ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ,
SikhNet (Spanish)Dice Nanak, aquél sobre quien reside la Gracia del Señor,
ਨਿਹਚਲ ਥਾਨੁ; ਸਾਧਸੰਗਿ ਤਰੈ ॥੮॥੪॥
nihachal thaan; saadhasang tarai |8|4|
Sant Singh Khalsathe imperishable home is obtained; in the Saadh Sangat, you shall be saved. ||8||4||
Manmohan Singhis delivered through the guild of Saints, and attains to the Imperishable Abode.
Manmohan Singh (Punjabi)ਉਹ ਸਤਿਸੰਗਤ ਰਾਹੀਂ ਪਾਰ ਉਤਰ ਜਾਂਦਾ ਹੈ ਅਤੇ ਅਟੱਲ ਟਿਕਾਣੇ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਨਿਸਚਲ ਜੋ ਥਾਨ ਸਾਧ ਸੰਗਤਿ ਕਾ ਹੈ, ਤਿਨ ਕੇ ਸ਼ਬਦ ਕਰ ਦੁਰਮਤ ਕੋ ਦੂਰ ਕਰ ਕੇ ਤਰ ਜਾਈਤਾ ਹੈ॥੮॥੪॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੮॥੪॥ਪਦ ਅਰਥ ਸਾਧ ਸੰਗਿ = ਸਾਧ-ਸੰਗ ਵਿਚ ॥੮॥
SikhNet (Spanish)nada a través del mar de las existencias en la Saad Sangat, la Sociedad de los Santos y se vuelve uno con la Eternidad. (8-4)