ੴ

ਸਿੱਖਬਾਣੀ · SikhBani

ਗੁਰ ਸੇਵਾ ਤੇ ਨਾਮੇ ਲਾਗਾ ॥

gur sevaa te naame laagaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 236 · 35 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਗੁਰ ਸੇਵਾ ਤੇ ਨਾਮੇ ਲਾਗਾ ॥

gur sevaa te naame laagaa |

Sant Singh KhalsaServing the Guru, one is committed to the Naam, the Name of the Lord.
Manmohan SinghBy Guru's service, man is attached with the Name.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ ਇਨਸਾਨ ਨਾਮ ਨਾਲ ਜੁੜ ਜਾਂਦਾ ਹੈ।
Fareedkot Teekaਜੋ ਪੁਰਸ ਗੁਰੋਂ ਕੀ ਸੇਵਾ ਕਰਨੇ ਸੇ ਨਾਮ ਮੇਂ ਲਾਗਾ ਹੈ॥
Prof. Sahib Singh(ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ।

ਪਦ ਅਰਥ ਤੇ = ਤੋਂ, ਨਾਲ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਨਾਲ, ਗੁਰੂ ਦੀ ਸਰਨ ਪਿਆਂ। ਨਾਮੇ = ਨਾਮ ਵਿਚ।

SikhNet (Spanish)Por el Servicio del Guru estoy dedicado al Nombre.

ਤਿਸ ਕਉ ਮਿਲਿਆ; ਜਿਸੁ ਮਸਤਕਿ ਭਾਗਾ ॥

tis kau miliaa; jis masatak bhaagaa |

Sant Singh KhalsaIt is received only by those who have such good destiny inscribed upon their foreheads.
Manmohan SinghHe alone receives the Name, who has good fortune record on his forehead.
Manmohan Singh (Punjabi)ਕੇਵਲ ਉਹੀ ਨਾਮ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਔਰ ਜਿਸ ਕੇ ਮਸਤਕ ਮੇਂ ਸ੍ਰੇਸ੍ਟ ਭਾਗ ਹੈਂ ਨਾਮ ਤਿਸ ਕੋ ਮਿਲ੍ਯਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ।

ਪਦ ਅਰਥ ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ।

SikhNet (Spanish)Sin embargo, solamente aquél que cuenta con ese Destino

ਤਿਸ ਕੈ ਹਿਰਦੈ; ਰਵਿਆ ਸੋਇ ॥

tis kai hiradai; raviaa soe |

Sant Singh KhalsaThe Lord dwells within their hearts.
Manmohan SinghHe the Lord abides with his mind.
Manmohan Singh (Punjabi)ਉਹ ਸਾਹਿਬ ਉਸ ਦੇ ਮਨ ਅੰਦਰ ਵਸਦਾ ਹੈ,
Fareedkot Teekaਅਰੁ ਤਿਸ ਕੇ ਹਿਰਦੇ ਮੇਂ ਪਰਮਾਤਮਾਂ ਰਵਿਆ, ਭਾਵ ਸਾਖ੍ਯਾਤ ਹੂਆ ਹੈ॥
Prof. Sahib Singh(ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ। ਸੋਇ = ਉਹ ਪਰਮਾਤਮਾ।

SikhNet (Spanish)recibe al Señor en su corazón,

ਮਨੁ ਤਨੁ ਸੀਤਲੁ; ਨਿਹਚਲੁ ਹੋਇ ॥੧॥

man tan seetal; nihachal hoe |1|

Sant Singh KhalsaTheir minds and bodies become peaceful and stable. ||1||
Manmohan SinghHis soul and body become peaceful, and stable.
Manmohan Singh (Punjabi)ਤੇ ਉਸ ਦੀ ਆਤਮਾ ਅਤੇ ਦੇਹਿ ਸ਼ਾਤ ਅਤੇ ਅਡੋਲ ਹੋ ਜਾਂਦੇ ਹਨ।
Fareedkot Teekaਇਸੀ ਸੇ ਤਿਸ ਕਾ ਤਨੁ ਸੀਤਲੁ ਔਰ ਮਨੁ ਨਿਹਚਲੁ ਹੂਆ ਹੈ॥੧॥
Prof. Sahib Singhਤੇ ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ ॥੧॥

ਪਦ ਅਰਥ ਨਿਹਚਲੁ = ਅਡੋਲ ॥੧॥

SikhNet (Spanish)y su mente y su cuerpo son confortados y no buscan más. (1)

ਐਸਾ ਕੀਰਤਨੁ; ਕਰਿ ਮਨ ਮੇਰੇ ॥

aisaa keeratan; kar man mere |

Sant Singh KhalsaO my mind, sing such Praises of the Lord,
Manmohan SinghMy soul sing such praises of the Lord,
Manmohan Singh (Punjabi)ਮੇਰੀ ਜਿੰਦੜੀਏ ਪ੍ਰਭੂ ਦੀ ਐਹੋ ਜੇਹੀ ਪ੍ਰਭਤਾ ਗਾਇਨ ਕਰ,
Fareedkot Teekaਹੇ ਮੇਰੇ ਪਿਆਰੇ! ਐਸਾ ਕੀਰਤਨ ਕਰ॥
Prof. Sahib Singhਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤ-ਸਾਲਾਹ ਕਰਦਾ ਰਹੁ,

ਪਦ ਅਰਥ ਮਨ = ਹੇ ਮਨ!

SikhNet (Spanish)Alaba al Señor, oh mi mente,

ਈਹਾ ਊਹਾ; ਜੋ ਕਾਮਿ ਤੇਰੈ ॥੧॥ ਰਹਾਉ ॥

eehaa aoohaa; jo kaam terai |1| rahaau |

Sant Singh Khalsawhich shall be of use to you here and hereafter. ||1||Pause||
Manmohan Singhwhich may avail thee here and hereafter. Pause.
Manmohan Singh (Punjabi)ਜਿਹੜੀ ਏਥੇ ਅਤੇ ਉਥੇ ਤੇਰੇ ਕੰਮ ਆਵੇ। ਠਹਿਰਾਉ।
Fareedkot Teekaਜੋ ਇਸ ਲੋਕ ਔਰ ਪ੍ਰਲੋਕ ਮੇਂ ਤੇਰੇ ਕਾਮ ਆਵੇ॥੧॥ ਰਹਾਉ ॥
Prof. Sahib Singhਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ ॥੧॥ ਰਹਾਉ ॥

ਪਦ ਅਰਥ ਈਹਾ = ਇਸ ਜ਼ਿੰਦਗੀ ਵਿਚ। ਊਹਾ = ਪਰਲੋਕ ਵਿਚ। ਤੇਰੈ ਕਾਮਿ = ਤੇਰੇ ਕੰਮ, ਤੇਰੇ ਵਾਸਤੇ ਲਾਭਦਾਇਕ ॥੧॥ ਰਹਾਉ ॥

SikhNet (Spanish)para que conozcas la Plenitud aquí y aquí después. (1-Pausa)

ਜਾਸੁ ਜਪਤ; ਭਉ ਅਪਦਾ ਜਾਇ ॥

jaas japat; bhau apadaa jaae |

Sant Singh KhalsaMeditating on Him, fear and misfortune depart,
Manmohan SinghBy remembering whom fear and calamity depart,
Manmohan Singh (Punjabi)ਜਿਸਦਾ ਸਿਮਰਨ ਕਰਨ ਦੁਆਰਾ, ਡਰ ਤੇ ਮੁਸੀਬਤ ਦੂਰ ਹੋ ਜਾਂਦੇ ਹਨ,
Fareedkot Teekaਜਿਸ ਕੇ ਨਾਮ ਜਪਣੇ ਸੇ ਭਉ ਪੁਨਾ ਅਪਦਾ ਚਲੀ ਜਾਵੇ॥
Prof. Sahib Singh(ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ,

ਪਦ ਅਰਥ ਜਾਸੁ ਜਪਤ = ਜਿਸ ਦਾ ਨਾਮ ਜਪਦਿਆਂ। ਅਪਦਾ = ਬਿਪਤਾ, ਮੁਸੀਬਤ।

SikhNet (Spanish)Meditando en el Señor,el miedo y la rivalidad se van,

ਧਾਵਤ ਮਨੂਆ; ਆਵੈ ਠਾਇ ॥

dhaavat manooaa; aavai tthaae |

Sant Singh Khalsaand the wandering mind is held steady.
Manmohan Singhand the wandering mind is held.
Manmohan Singh (Punjabi)ਅਤੇ ਭਟਕਦਾ ਹੋਇਆ ਮਨ ਟਿਕ ਜਾਂਦਾ ਹੈ।
Fareedkot Teekaਔਰ ਧਾਵਤਾ ਹੈ, ਜੋ ਮਨ ਸੋ (ਆਵੈ ਠਾਇ) ਅਰਥਾਤ ਇਸਥਿਤ ਪਾਵੈ॥
Prof. Sahib Singhਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ।

ਪਦ ਅਰਥ ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਸਿਰ, ਟਿਕਾਣੇ।

SikhNet (Spanish)y tu mente delirante es contenida.

ਜਾਸੁ ਜਪਤ; ਫਿਰਿ. ਦੂਖੁ ਨ ਲਾਗੈ ॥

jaas japat; fir. dookh na laagai |

Sant Singh KhalsaMeditating on Him, suffering shall never again overtake you.
Manmohan SinghBy remembering whom, trouble overtakes not again.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਤਕਲਫ਼ਿ ਮੁੜ ਕੇ ਨਹੀਂ ਚਿਮੜਦੀ।
Fareedkot Teekaਜਿਸ ਕੇ ਜਪਨੇ ਸੇ ਫਿਰ ਕੋਈ ਦੁਖ ਨਹੀਂ ਲਾਗਤਾ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ,

ਪਦ ਅਰਥ ਨ ਲਾਗੈ = ਪੋਹ ਨਹੀਂ ਸਕਦਾ।

SikhNet (Spanish)Meditando en El, el sufrimiento no te atormentara.

ਜਾਸੁ ਜਪਤ; ਇਹ ਹਉਮੈ ਭਾਗੈ ॥੨॥

jaas japat; ih haumai bhaagai |2|

Sant Singh KhalsaMeditating on Him, this ego runs away. ||2||
Manmohan SinghBy remembering whom this ego flees.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਹੰਕਾਰ ਦੌੜ ਜਾਂਦਾ ਹੈ।
Fareedkot Teekaਅਰੁ ਜਿਸ ਕੇ ਜਪਣੇ ਸੇ ਇਹ ਹੰਤਾ ਮਮਤਾ ਭਾਗ ਜਾਤੀ ਹੈ॥੨॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੨॥
SikhNet (Spanish)Meditando en Él, no sufrimos más y el ego nos deja en Paz. (2)

ਜਾਸੁ ਜਪਤ; ਵਸਿ ਆਵਹਿ ਪੰਚਾ ॥

jaas japat; vas aaveh panchaa |

Sant Singh KhalsaMeditating on Him, the five passions are overcome.
Manmohan SinghBy remembering whom the five passions are overcome.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਪੰਜ ਵਿਸ਼ੇ ਕਾਬੂ ਵਿੱਚ ਆ ਜਾਂਦੇ ਹਨ।
Fareedkot Teekaਪੁਨਾ ਜਿਸ ਕੇ ਨਾਮ ਜਪਣੇ ਸੇ ਕਾਮ ਕ੍ਰੋਧ ਆਦਿ ਪੰਚੇ ਵਸਿ ਆ ਜਾਤੇ ਹੈਂ॥
Prof. Sahib Singhਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ,

ਪਦ ਅਰਥ ਵਸਿ = ਕਾਬੂ ਵਿਚ।

SikhNet (Spanish)Meditando en Él, nos sobreponemos a los cinco grandes enemigos

ਜਾਸੁ ਜਪਤ; ਰਿਦੈ ਅੰਮ੍ਰਿਤੁ ਸੰਚਾ ॥

jaas japat; ridai amrit sanchaa |

Sant Singh KhalsaMeditating on Him, Ambrosial Nectar is collected in the heart.
Manmohan SinghBy remembering whom Nectar is amassed in the heart.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਹਰੀ-ਰਸ ਦਿਲ ਵਿੱਚ ਇਕੰਤ੍ਰ ਹੋ ਜਾਂਦਾ ਹੈ।
Fareedkot Teekaਔਰ ਜਿਸ ਕੇ ਜਪਣੇ ਸੇ ਰਿਦੇ ਮੇਂ ਅੰਮ੍ਰਿਤ ਰੂਪ ਆਤਮਾਨੰਦ (ਸੰਚਾ) ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ।

ਪਦ ਅਰਥ ਸੰਚਾ = ਇਕੱਠਾ ਕਰ ਲਈਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)y recolectamos el Néctar en el corazón.

ਜਾਸੁ ਜਪਤ; ਇਹ ਤ੍ਰਿਸਨਾ ਬੁਝੈ ॥

jaas japat; ih trisanaa bujhai |

Sant Singh KhalsaMeditating on Him, this desire is quenched.
Manmohan SinghBy remembering whom this desire is quenched.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਇਹ ਖਾਹਿਸ਼ ਮਿਟ ਜਾਂਦੀ ਹੈ।
Fareedkot Teekaਔਰ ਜਿਸ ਕੇ ਨਾਮ ਜਪਣੇ ਸੇ ਇਹ ਤ੍ਰਿਸ਼ਨਾ ਅਗਨੀ ਬੁਝ ਜਾਤੀ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ,
SikhNet (Spanish)Meditando en Él, el deseo es apaciguado

ਜਾਸੁ ਜਪਤ; ਹਰਿ ਦਰਗਹ ਸਿਝੈ ॥੩॥

jaas japat; har daragah sijhai |3|

Sant Singh KhalsaMeditating on Him, one is approved in the Court of the Lord. ||3||
Manmohan SinghBy remembering whom in God's Court the man is approved.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਰੱਬ ਦੀ ਦਰਗਾਹ ਅੰਦਰ, ਬੰਦਾ ਕਬੂਲ ਪੈ ਜਾਂਦਾ ਹੈ।
Fareedkot Teekaਪੁਨਾ ਜਿਸ ਕੇ ਜਪਣੇ ਸੇ ਹਰੀ ਕੀ ਦਰਗਾਹ ਕੇ ਬੀਚ (ਸਿਝੈ) ਕਲ੍ਯਾਨ ਹੋਤੀ ਹੈ॥੩॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ ॥੩॥

ਪਦ ਅਰਥ ਸਿਝੈ = ਕਾਮਯਾਬ ਹੋ ਜਾਂਦਾ ਹੈ ॥੩॥

SikhNet (Spanish)y somos aprobados en la Puerta del Señor.(3)

ਜਾਸੁ ਜਪਤ; ਕੋਟਿ ਮਿਟਹਿ ਅਪਰਾਧ ॥

jaas japat; kott mitteh aparaadh |

Sant Singh KhalsaMeditating on Him, millions of mistakes are erased.
Manmohan SinghBy remembering whom millions are effaced.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਅਰੁ ਜਿਸ ਕੇ ਜਪਣੇ ਸੇ ਕ੍ਰੋੜੋਂ ਅਪਰਾਧ ਮਿਟ ਜਾਤੇ ਹੈਂ॥
Prof. Sahib Singh(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ,

ਪਦ ਅਰਥ ਕੋਟਿ = ਕ੍ਰੋੜਾਂ।

SikhNet (Spanish)Meditando en Él, los millones de errores nuestros son lavados

ਜਾਸੁ ਜਪਤ; ਹਰਿ ਹੋਵਹਿ ਸਾਧ ॥

jaas japat; har hoveh saadh |

Sant Singh KhalsaMeditating on Him, one becomes Holy, blessed by the Lord.
Manmohan SinghBy remembering whom man becomes God's saint.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।
Fareedkot Teekaਤਥਾ ਜਿਸ ਹਰੀ ਕੇ ਜਪਨੇ ਸੇ (ਸਾਧ) ਸ੍ਰੇਸਟ ਹੋਵਤੇ ਹੈਂ॥
Prof. Sahib Singhਤੇ ਜਿਸ ਦਾ ਨਾਮ ਜਪਿਆਂ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ।

ਪਦ ਅਰਥ ਸਾਧ = ਭਲੇ ਮਨੁੱਖ।

SikhNet (Spanish)y uno se vuelve el Santo del Señor.

ਜਾਸੁ ਜਪਤ; ਮਨੁ ਸੀਤਲੁ ਹੋਵੈ ॥

jaas japat; man seetal hovai |

Sant Singh KhalsaMeditating on Him, the mind is cooled and soothed.
Manmohan SinghBy remembering whom mind is rendered cool.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਮਨੂਆ ਠੰਢਾ-ਠਾਰ ਹੋ ਜਾਂਦਾ ਹੈ।
Fareedkot Teekaਪੁਨਾ ਜਿਸ ਕੇ ਜਪਣੇ ਸੇ ਮਨ ਸੀਤਲ ਹੋਤਾ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ,
SikhNet (Spanish)Meditando en Él, la mente está fresca y a gusto,

ਜਾਸੁ ਜਪਤ; ਮਲੁ ਸਗਲੀ ਖੋਵੈ ॥੪॥

jaas japat; mal sagalee khovai |4|

Sant Singh KhalsaMeditating on Him, all filth is washed away. ||4||
Manmohan SinghBy remembering whom all the dirt is washed off.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਸਾਰੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਔਰ ਜਿਸ ਕੋ ਜਪਤਾ ਹੂਆ ਸੰਪੂਰਨ ਮੈਲ ਕੋ ਖੋ ਦੇਤਾ ਹੈ॥੪॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ ॥੪॥

ਪਦ ਅਰਥ ਸਗਲੀ = ਸਾਰੀ। ਖੋਵੈ = ਨਾਸ ਕਰ ਲੈਂਦਾ ਹੈ ॥੪॥

SikhNet (Spanish)y limpia de impurezas. (4)

ਜਾਸੁ ਜਪਤ; ਰਤਨੁ ਹਰਿ ਮਿਲੈ ॥

jaas japat; ratan har milai |

Sant Singh KhalsaMeditating on Him, the jewel of the Lord is obtained.
Manmohan SinghBy remembering whom, God the jewel is attained.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਵਾਹਿਗੁਰੂ ਹੀਰਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੇ ਜਪਨੇ ਸੇ ਹਰੀ ਰੂਪ ਰਤਨੁ ਮਿਲਤਾ ਹੈ॥
Prof. Sahib Singhਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ,
SikhNet (Spanish)Meditando en Él, uno logra la Joya del Señor,

ਬਹੁਰਿ. ਨ ਛੋਡੈ; ਹਰਿ ਸੰਗਿ ਹਿਲੈ ॥

bahur. na chhoddai; har sang hilai |

Sant Singh KhalsaOne is reconciled with the Lord, and shall not abandon Him again.
Manmohan SinghThe man leaves not the Lord again and is reconciled to Him.
Manmohan Singh (Punjabi)ਆਦਮੀ ਮੁੜ ਕੇ ਸੁਆਮੀ ਨੂੰ ਨਹੀਂ ਛੱਡਦਾ, ਅਤੇ ਉਸ ਨਾਲ ਗਿਝ ਜਾਂਦਾ ਹੈ।
Fareedkot Teekaਅਰੁ ਹਰੀ ਕੇ ਸਾਥ ਹਿਲਾ ਹੂਆ ਫੇਰ ਨਹੀਂ ਛੋਡਤਾ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ।

ਪਦ ਅਰਥ ਬਹੁਰਿ = ਮੁੜ, ਫਿਰ ਕਦੇ! ਹਿਲ = ਗਿੱਝ ਜਾਂਦਾ ਹੈ।

SikhNet (Spanish)y no Lo deja nunca, estando acostumbrado a Él.

ਜਾਸੁ ਜਪਤ; ਕਈ ਬੈਕੁੰਠ ਵਾਸੁ ॥

jaas japat; kee baikuntth vaas |

Sant Singh KhalsaMeditating on Him, many acquire a home in the heavens.
Manmohan SinghBy remembering whom many acquire abode in heaven,
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਘਨੇਰੇ ਸੁਰਗ ਵਿੱਚ ਵਾਸਾ ਪਾ ਲੈਂਦੇ ਹਨ।
Fareedkot Teekaਜਿਸ ਕੇ ਨਾਮ ਜਪਣੇ ਸੇ ਕਈ ਪੁਰਸ਼ੋਂ ਕਾ ਬੈਕੁੰਠ ਮੇਂ ਵਾਸਾ ਹੂਆ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ,
SikhNet (Spanish)Meditando en Él, uno habita en la Gloria,

ਜਾਸੁ ਜਪਤ; ਸੁਖ ਸਹਜਿ ਨਿਵਾਸੁ ॥੫॥

jaas japat; sukh sehaj nivaas |5|

Sant Singh KhalsaMeditating on Him, one abides in intuitive peace. ||5||
Manmohan SinghBy remembering whom one easily dwells in peace.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਬੰਦਾ ਸੁਖੈਨ ਹੀ ਆਰਾਮ ਵਿੱਚ ਵਸਦਾ ਹੈ।
Fareedkot Teekaਪੁਨਾ ਜਿਸ ਕੇ ਜਪਣੇ ਸੇ ਸੁਭਾਵਕ ਹੀ ਸੁਖ ਮੇਂ ਨਿਵਾਸ ਹੂਆ ਹੈ॥੩॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ॥੫॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ॥੫॥

SikhNet (Spanish)y permanece en Paz y en Equilibrio.(5)

ਜਾਸੁ ਜਪਤ; ਇਹ ਅਗਨਿ. ਨ ਪੋਹਤ ॥

jaas japat; ih agan. na pohat |

Sant Singh KhalsaMeditating on Him, one is not affected by this fire.
Manmohan SinghBy remembering whom this fire affects not.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਅੱਗ ਅਸਰ ਨਹੀਂ ਕਰਦੀ।
Fareedkot Teekaਅਰੁ ਜਿਸ ਕੇ ਨਾਮ ਜਪਣੇ ਸੇ ਇਹ ਤ੍ਰਿਸ਼ਨਾ ਅਗਨੀ (ਪੋਹਤ) ਸਪਰਸ ਨਹੀਂ ਕਰਤੀ॥
Prof. Sahib Singh(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ,
SikhNet (Spanish)Meditando en Él, el fuego del deseo no nos toca,

ਜਾਸੁ ਜਪਤ; ਇਹੁ ਕਾਲੁ. ਨ ਜੋਹਤ ॥

jaas japat; ihu kaal. na johat |

Sant Singh KhalsaMeditating on Him, one is not under the gaze of Death.
Manmohan SinghBy remembering whom this death stalks not.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਮੌਤ ਤਕਾਉਂਦੀ ਨਹੀਂ।
Fareedkot Teekaਪੁਨਾ ਜਿਸ ਕੇ ਜਪਣੇ ਸੇ ਇਹ ਕਾਲ ਨਹੀਂ (ਜੋਹਤ) ਤੱਕਦਾ ਅਰਥਾਤ ਜਪਨੇ ਵਾਲਾ ਜਨਮ ਮ੍ਰਿਤ ਸੇ ਰਹਤ ਹੋ ਜਾਤਾ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ)।

ਪਦ ਅਰਥ ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਸਹਮ। ਜੋਹਤ = ਤੱਕ ਸਕਦਾ।

SikhNet (Spanish)y la muerte no viene a infligir su devastación.

ਜਾਸੁ ਜਪਤ; ਤੇਰਾ ਨਿਰਮਲ ਮਾਥਾ ॥

jaas japat; teraa niramal maathaa |

Sant Singh KhalsaMeditating on Him, your forehead shall be immaculate.
Manmohan SinghBy remembering whom thy brow shall become blotless.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਤੇਰਾ ਮੱਥਾ ਬੇਦਾਗ਼ ਹੋ ਜਾਵੇਗਾ।
Fareedkot Teekaਹੇ ਜੀਵ! ਜਿਸ ਕੇ ਜਪਨੇ ਸੇ ਤੇਰਾ ਮਸਤਕ ਨਿਰਮਲ ਹੋਵੇਗਾ॥
Prof. Sahib Singhਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ,

ਪਦ ਅਰਥ ਨਿਰਮਲ = ਸਾਫ਼, ਰੌਸ਼ਨ।

SikhNet (Spanish)Meditando en Él, nuestra frente pura brilla,

ਜਾਸੁ ਜਪਤ; ਸਗਲਾ ਦੁਖੁ ਲਾਥਾ ॥੬॥

jaas japat; sagalaa dukh laathaa |6|

Sant Singh KhalsaMeditating on Him, all pains are destroyed. ||6||
Manmohan SinghBy remembering whom all the distress is destroyed.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।
Fareedkot Teekaਔਰ ਜਿਸ ਕੇ ਜਪਣੇ ਸੇ ਸੰਪੂਰਨ ਦੁਖ ਲੱਥਾ ਹੀ ਜਾਣੁ॥੬॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ ॥੬॥
SikhNet (Spanish)y toda tristeza se aleja de nosotros. (6)

ਜਾਸੁ ਜਪਤ; ਮੁਸਕਲੁ ਕਛੂ. ਨ ਬਨੈ ॥

jaas japat; musakal kachhoo. na banai |

Sant Singh KhalsaMeditating on Him, no difficulties are encountered.
Manmohan SinghBy remembering whom man faces no difficulty.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਔਰ ਜਿਸ ਕੇ ਜਪਣੇ ਸੇ ਔਖਿਆਈ ਕੁਛ ਨਹੀਂ ਬਨਤੀ ਹੈ॥
Prof. Sahib Singh(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ,
SikhNet (Spanish)Meditando en Él, uno no cae en problemas,

ਜਾਸੁ ਜਪਤ; ਸੁਣਿ ਅਨਹਤ ਧੁਨੈ ॥

jaas japat; sun anahat dhunai |

Sant Singh KhalsaMeditating on Him, one hears the unstruck melody.
Manmohan SinghBy remembering whom, One hears the celestial strain.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਇਲਾਹੀ ਕੀਰਤਨ ਸੁਣਦਾ ਹੈ।
Fareedkot Teekaਪੁਨਾ ਜਿਸ ਕੇ ਜਪਣੇ ਸੇ ਦਸਵੈਂ ਦੁਆਰ ਮੇਂ ਏਕ ਰਸ ਬਾਜੇ ਸ੍ਰਵਣ ਕਰਤਾ ਹੈ॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ)।

ਪਦ ਅਰਥ ਸੁਣਿ = ਸੁਣੈ, ਸੁਣਦਾ ਹੈ। ਅਨਹਤ = {अनहत = ਬਿਨਾ ਵਜਾਏ ਵੱਜਣ ਵਾਲੀ} ਇਕ-ਰਸ, ਲਗਾਤਾਰ। ਧੁਨੈ = ਧੁਨਿ, ਆਵਾਜ਼, ਆਤਮਕ ਆਨੰਦ ਦੀ ਰੌ।

SikhNet (Spanish)y escucha la Melodía Celestial.

ਜਾਸੁ ਜਪਤ; ਇਹ ਨਿਰਮਲ ਸੋਇ ॥

jaas japat; ih niramal soe |

Sant Singh KhalsaMeditating on Him, one acquires this pure reputation.
Manmohan SinghBy remembering whom, this mortal comes to have pure repute.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਇਸ ਪ੍ਰਾਣੀ ਦੀ ਸੁਹਰਤ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਔਰ ਜਿਸ ਕੇ ਜਪਣੇ ਸੇ ਇਸ ਕੀ ਸੋਭਾ ਨਿਰਮਲ ਹੋਤੀ ਹੈ॥
Prof. Sahib Singhਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ,

ਪਦ ਅਰਥ ਸੋਇ = ਸੋਭਾ।

SikhNet (Spanish)Meditando en Él, uno es renombrado por su pureza,

ਜਾਸੁ ਜਪਤ; ਕਮਲੁ ਸੀਧਾ ਹੋਇ ॥੭॥

jaas japat; kamal seedhaa hoe |7|

Sant Singh KhalsaMeditating on Him, the heart-lotus is turned upright. ||7||
Manmohan SinghBy remembering whom, the heart lotus becomes upright.
Manmohan Singh (Punjabi)ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।
Fareedkot Teekaਪੁਨਾ ਜਿਸ ਕੇ ਜਪਣੇ ਸੇ ਰਿਦਾ ਕਮਲ ਪਰਮੇਸ੍ਵਰ ਕੇ ਸਨਮੁਖ ਹੋਤਾ ਹੈ॥੭॥
Prof. Sahib Singhਤੇ ਜਿਸ ਦਾ ਨਾਮ ਜਪਿਆਂ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ ॥੭॥

ਪਦ ਅਰਥ ਕਮਲੁ = ਹਿਰਦਾ-ਕੌਲ-ਫੁੱਲ। ਸੀਧਾ = ਸਿੱਧਾ ॥੭॥

SikhNet (Spanish)y el Loto de su mente florece. (7)

ਗੁਰਿ ਸੁਭ ਦ੍ਰਿਸਟਿ; ਸਭ ਊਪਰਿ ਕਰੀ ॥

gur subh drisatt; sabh aoopar karee |

Sant Singh KhalsaThe Guru has bestowed His Glance of Grace upon all,
Manmohan SinghThe Guru has cast his benevolent glance on all those,
Manmohan Singh (Punjabi)ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ,
Fareedkot Teekaਗੁਰੋਂ ਨੇ ਸੁਭ ਦ੍ਰਿਸ਼ਟੀ ਸਭਕੇ ਊਪਰ ਕਰੀ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ,

ਪਦ ਅਰਥ ਗੁਰਿ = ਗੁਰੂ ਨੇ। ਦ੍ਰਿਸਟਿ = ਨਜ਼ਰ। ਸਭ ਊਪਰਿ = ਸਭ ਤੋਂ ਵਧੀਆ।

SikhNet (Spanish)La Mirada de Gracia del Guru está sobre todos

ਜਿਸ ਕੈ ਹਿਰਦੈ; ਮੰਤ੍ਰੁ ਦੇ ਹਰੀ ॥

jis kai hiradai; mantru de haree |

Sant Singh Khalsawithin whose hearts the Lord has implanted His Mantra.
Manmohan Singhin whose mind God has given His Name.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਨਾਮ ਦਿੱਤਾ ਹੈ।
Fareedkot Teekaਪਰੰਤੂ ਜਿਸਕੇ ਹਿਰਦੇ ਮੇਂ ਹਰੀ ਨਾਮ ਕਾ ਉਪਦੇਸ ਦੇਵੈ ਉਤਮ ਕ੍ਰਿਪਾ ਵਹੀ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ।

ਪਦ ਅਰਥ ਮੰਤ੍ਰੁ ਦੇ ਹਰੀ = ਹਰੀ ਦਾ ਨਾਮ-ਮੰਤ੍ਰ ਦੇਂਦਾ ਹੈ।

SikhNet (Spanish)aquéllos que enaltecen el Mantra del Señor en su corazón.

ਅਖੰਡ ਕੀਰਤਨੁ; ਤਿਨਿ ਭੋਜਨੁ ਚੂਰਾ ॥

akhandd keeratan; tin bhojan chooraa |

Sant Singh KhalsaThe unbroken Kirtan of the Lord's Praises is their food and nourishment.
Manmohan SinghThey enjoy the incessant lauding of praises of the Lord as their food and dainty,
Manmohan Singh (Punjabi)ਉਹ ਸਾਹਿਬ ਦੇ ਲਗਾਤਾਰ ਜੱਸ ਗਾਇਨ ਕਰਨ ਨੂੰ ਆਪਣੀ ਫ਼ੁਰਾਕ ਤੇ ਚੁਰਮੇ ਵਜੋਂ ਮਾਣਦੇ ਹਨ,
Fareedkot Teekaਜਿਨ ਕੋ ਨਾਮ ਕਾ ਉਪਦੇਸ਼ ਦੀਆ ਹੈ ਤਿਨੋਂ ਨੇ (ਅਖੰਡ) ਨਿਰੰਤ੍ਰ ਜੋ ਪਰਮੇਸਰ ਕਾ ਕੀਰਤਨ ਹੈ, ਸੋ ਭੋਜਨ (ਚੂਰਾ) ਕਰਾ ਹੈ, ਵਾ ਏਹੁ ਕੀਰਤਨ ਚੂਰਮਾਂ ਭੋਜਨ ਹੈ॥☬ਜੇ ਕਹੇ ਕਿਸ ਨੇ ਐਸਾ ਭੋਜਨ ਕੀਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ,

ਪਦ ਅਰਥ ਤਿਨਿ = ਉਸ ਮਨੁੱਖ ਨੇ। ਚੂਰਾ = ਚੂਰੀ, ਚੂਰਮਾ।

SikhNet (Spanish)Oh, dice Nanak, Su alimento es la Melodía continua de la Alabanza,

ਕਹੁ ਨਾਨਕ; ਜਿਸੁ ਸਤਿਗੁਰੁ ਪੂਰਾ ॥੮॥੨॥

kahu naanak; jis satigur pooraa |8|2|

Sant Singh KhalsaSays Nanak, they have the Perfect True Guru. ||8||2||
Manmohan SinghSays Nanak, who have the Perfect True Guru as their guide.
Manmohan Singh (Punjabi)ਨਾਨਕ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦੇ ਪੂਰਨ ਸੱਚੇ ਗੁਰੂ ਜੀ ਰਹਿਬਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰ ਪੂਰਾ ਮਿਲਿਆ ਹੈ ਤਿਸ ਨੇ ਕੀਆ ਹੈ॥੮॥੨॥
Prof. Sahib Singhਨਾਨਕ ਆਖਦਾ ਹੈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ॥੮॥੨॥
SikhNet (Spanish)y ellos fluyen en la Instrucción del Perfecto Señor.(8-2)
Answers quote the Granth verbatim with Ang citations. AI commentary is not Gurbani and not a religious ruling.