ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਵਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਨਾਮੁ ਗੁਰਿ ਦੀਓ ਹੈ ਅਪੁਨੈ; ਜਾ ਕੈ ਮਸਤਕਿ ਕਰਮਾ ॥
naam gur deeo hai apunai; jaa kai masatak karamaa |
Sant Singh KhalsaMy Guru gives the Naam, the Name of the Lord, to those who have such karma written on their foreheads.
Manmohan SinghMy Guru blesses with the Name, the mortal, on whose brow good fortune is writ.
Manmohan Singh (Punjabi)ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਤਿਨ ਅਪਨੇ ਜਨੋਂ ਕੌ ਸਤਿਗੁਰੋਂ ਨੇ ਨਾਮ ਦੀਆ ਹੈ ਜਿਨ ਕੇ ਮਸਤਕ ਮੇਂ ਉਤਮ ਕਰਮ ਅਰਥਾਤ ਵਡੇ ਭਾਗ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ।ਪਦ ਅਰਥ ਗੁਰਿ = ਗੁਰੂ ਨੇ। ਕੈ ਮਸਤਕਿ = ਦੇ ਮੱਥੇ ਉੱਤੇ। ਕਰਮਾ = ਕਿਸਮਤ, ਭਾਗ।
SikhNet (Spanish)Aquél cuyo Destino es bueno, a él el Señor lo bendice con Su Nombre;
ਨਾਮੁ ਦ੍ਰਿੜਾਵੈ ਨਾਮੁ ਜਪਾਵੈ; ਤਾ ਕਾ ਜੁਗ ਮਹਿ ਧਰਮਾ ॥੧॥
naam drirraavai naam japaavai; taa kaa jug meh dharamaa |1|
Sant Singh KhalsaHe implants the Naam, and inspires us to chant the Naam; this is Dharma, true religion, in this world. ||1||
Manmohan SinghHe implants the Name and the name he makes others repeat; this is his religion in this world.
Manmohan Singh (Punjabi)ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ।
Fareedkot Teekaਤਿਨ ਕਾ ਇਸ ਜੁਗ ਮੇਂ ਏਹੀ ਧਰਮ ਹੈ, ਜੋ ਨਾਮ ਕਾ ਹੀ ਦ੍ਰਿੜਾਵਣਾ ਔਰ ਨਾਮ ਕਾ ਹੀ ਜਪਾਵਣਾ ਕਰਤੇ ਹੈਂ॥੧॥
Prof. Sahib Singhਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥ਪਦ ਅਰਥ ਦ੍ਰਿੜਾਵੈ = (ਹੋਰਨਾਂ ਨੂੰ) ਦ੍ਰਿੜ੍ਹ ਕਰਾਂਦਾ ਹੈ। ਜੁਗ ਮਹਿ = ਜਗਤ ਵਿਚ। ਧਰਮ = ਫ਼ਰਜ਼, ਕੰਮ ॥੧॥
SikhNet (Spanish)así él hace que otros contemplen el Nombre del Señor y esto se convierte en la Religión del mundo. (1)
ਜਨ ਕਉ; ਨਾਮੁ ਵਡਾਈ ਸੋਭ ॥
jan kau; naam vaddaaee sobh |
Sant Singh KhalsaThe Naam is the glory and greatness of the Lord's humble servant.
Manmohan SinghIn His Name lies the greatness and glory of God's slave.
Manmohan Singh (Punjabi)ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ।
Fareedkot Teekaਹੇ ਭਾਈ! ਹਰੀ ਕੇ ਦਾਸੋਂ ਕੀ ਨਾਮ ਕਰ ਕੇ ਹੀ ਇਸ ਲੋਕ ਮੇਂ ਵਡਿਆਈ ਹੈ ਔਰ ਪ੍ਰਲੋਕ ਮੇਂ ਸੋਭਾ ਹੋਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ।ਪਦ ਅਰਥ ਕਉ = ਨੂੰ, ਵਾਸਤੇ। ਵਡਾਈ = ਵਡਿਆਈ। ਸੋਭ = ਸੋਭਾ।
SikhNet (Spanish)Para el Santo del Señor, el Nombre del Señor es la Única Gloria.
ਨਾਮੋ ਗਤਿ. ਨਾਮੋ ਪਤਿ; ਜਨ ਕੀ ਮਾਨੈ. ਜੋ ਜੋ ਹੋਗ ॥੧॥ ਰਹਾਉ ॥
naamo gat. naamo pat; jan kee maanai. jo jo hog |1| rahaau |
Sant Singh KhalsaThe Naam is his salvation, and the Naam is his honor; he accepts whatever comes to pass. ||1||Pause||
Manmohan SinghThe name is the salvation and the Name the honour of His serf and He accepts as good, whatever come to pass. Pause.
Manmohan Singh (Punjabi)ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ।
Fareedkot Teekaਪੁਨਾ ਹਰਿ ਜਨੋਂ ਕੀ ਨਾਮ ਕਰ ਕੇ ਹੀ ਗਤੀ ਹੈ ਔਰ ਨਾਮ ਕਰ ਕੇ ਹੀ ਪ੍ਰਤਿਸਟਾ ਹੈ। ਕਿਉਂਕਿ ਜੋ ਜੋ ਵਾਹਿਗੁਰੂ ਕਰਤਾ ਹੈ ਤਿਸ ਕੋ ਵਹੁ ਪ੍ਰਸੰਨ ਹੋ ਕਰ ਮਾਨਤੇ ਹੈਂ, ਭਾਵ ਸੇ ਅਕਾਲ ਪੁਰਖ ਜੀ ਕੇ ਹੁਕਮ ਮੇਂ ਰਹਤੇ ਹੈਂ॥੧॥ ਰਹਾਉ ॥
Prof. Sahib Singhਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ ॥ਪਦ ਅਰਥ ਨਾਮੋ = ਨਾਮ ਹੀ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਮਾਨੈ = ਮੰਨਦਾ ਹੈ। ਹੋਗ = ਹੋਵੇਗਾ ॥੧॥ ਰਹਾਉ ॥
SikhNet (Spanish)Él es emancipado y honrado a través del Nombre del Señor, y acepta lo que sea la Voluntad de Dios. (1-Pausa)
ਨਾਮ ਧਨੁ. ਜਿਸੁ ਜਨ ਕੈ ਪਾਲੈ; ਸੋਈ ਪੂਰਾ ਸਾਹਾ ॥
naam dhan. jis jan kai paalai; soee pooraa saahaa |
Sant Singh KhalsaThat humble servant, who has the Naam as his wealth, is the perfect banker.
Manmohan SinghThe man, who has the Name's wealth in his skirt, he is the perfect banker.
Manmohan Singh (Punjabi)ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ।
Fareedkot Teekaਨਾਮ ਧਨ ਜਿਸ ਸੰਤ ਜਨ ਕੇ ਪਲੇ ਹੈ, ਸੋਈ ਪੂਰਨ ਸਾਹ ਹੈ॥
Prof. Sahib Singhਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ।ਪਦ ਅਰਥ ਕੈ ਪਾਲੈ = ਦੇ ਪੱਲੇ ਵਿਚ।
SikhNet (Spanish)Aquél que ha atesorado las Riquezas del Nombre del Señor, sólo él será en verdad rico.
ਨਾਮੁ ਬਿਉਹਾਰਾ ਨਾਨਕ ਆਧਾਰਾ; ਨਾਮੁ ਪਰਾਪਤਿ ਲਾਹਾ ॥੨॥੬॥੩੭॥
naam biauhaaraa naanak aadhaaraa; naam paraapat laahaa |2|6|37|
Sant Singh KhalsaThe Naam is his occupation, O Nanak, and his only support; the Naam is the profit he earns. ||2||6||37||
Manmohan SinghNanak has the name as his occupation, the Name is his support and he earns only the name as his profit.
Manmohan Singh (Punjabi)ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਜਨ ਨਾਮ ਕਾ ਹੀ ਵਿਵਹਾਰ ਕਰਤਾ ਹੈ ਔਰ ਨਾਮ ਕਾ ਹੀ ਤਿਸ ਕੋ ਆਸਰਾ ਹੈ, ਕਿਉਂਕਿ ਨਾਮ ਜਾਪ ਕਰ ਕੇ ਹੀ ਤਿਸ ਕੋ ਲਾਭ ਪ੍ਰਾਪਤਿ ਹੂਆ ਹੈ॥੨॥੬॥੩੭॥
Prof. Sahib Singhਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥ਪਦ ਅਰਥ ਬਿਉਹਾਰਾ = ਵਿਹਾਰ-ਕਾਰ। ਆਧਾਰਾ = ਆਸਰਾ। ਲਾਹਾ = ਲਾਭ, ਖੱਟੀ ॥੨॥੬॥੩੭॥
SikhNet (Spanish)Él comercia sólo con el Nombre, se apoya sólo en el Nombre, y gana sólo la utilidad del Nombre. (2-6-37)