ੴ

ਸਿੱਖਬਾਣੀ · SikhBani

ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥

netr puneet bhe daras pekhe maathai prau ravaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 680 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਨੇਤ੍ਰ ਪੁਨੀਤ ਭਏ. ਦਰਸ ਪੇਖੇ; ਮਾਥੈ ਪਰਉ ਰਵਾਲ ॥

netr puneet bhe. daras pekhe; maathai prau ravaal |

Sant Singh KhalsaMy eyes have been purified, gazing upon the Blessed Vision of the Lord's Darshan, and touching my forehead to the dust of His feet.
Manmohan SinghMine eyes have become pure by seeing the Lord's sight and my forehead by falling on the dust of His feet.
Manmohan Singh (Punjabi)ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ।
Fareedkot Teekaਹੇ ਗੁਪਾਲ! ਆਪ ਕਾ ਦਰਸਨ ਦੇਖ ਕਰ ਮੇਰੇ ਨੇਤ੍ਰ ਪਵਿਤ੍ਰ ਭਏ ਹੈਂ ਔਰ ਮਸਤਕ ਪਰ ਆਪ ਕੇ ਚਰਨੋਂ ਕੀ (ਰਵਾਲ) ਧੂੜੀ ਪੜੈ ਤਬ ਮਸਤਕ ਪਵਿਤ੍ਰ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ।

ਪਦ ਅਰਥ ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ। ਪੇਖੇ = ਪੇਖਿ, ਵੇਖ ਕੇ। ਮਾਥੈ = ਮੱਥੇ ਉੱਤੇ। ਪਰਉ = ਪਈ ਰਹੇ। ਰਵਾਲ = ਚਰਨ-ਧੂੜ।

SikhNet (Spanish)Mis ojos se han purificado, teniendo la Visión del Señor: que el Polvo de Sus Pies sean untados en mi frente.

ਰਸਿ ਰਸਿ ਗੁਣ ਗਾਵਉ ਠਾਕੁਰ ਕੇ; ਮੋਰੈ ਹਿਰਦੈ ਬਸਹੁ ਗੋਪਾਲ ॥੧॥

ras ras gun gaavau tthaakur ke; morai hiradai basahu gopaal |1|

Sant Singh KhalsaWith joy and happiness, I sing the Glorious Praises of my Lord and Master; the Lord of the World abides within my heart. ||1||
Manmohan SinghWith joy and relish, I sing the Lord's praise and the Cherisher of the world abides in my mind.
Manmohan Singh (Punjabi)ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ।
Fareedkot Teekaਹੇ ਠਾਕਰ ਜੀ! ਮਨ ਬਾਣੀ ਸੇ (ਰਸਿ) ਪ੍ਰੇਮ ਕਰ ਕੇ ਤੁਝ ਸ੍ਵਾਮੀ ਕੇ ਗੁਣੋਂ ਕੋ ਗਾਇਨ ਕਰਤਾ ਰਹੂੰ, ਤਾਂ ਤੇ ਹੇ ਗੋਪਾਲ! ਮੇਰੇ ਹਿਰਦੇ ਮੇਂ ਨਿਵਾਸ ਕਰੋ॥੧॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥

ਪਦ ਅਰਥ ਰਸਿ = ਸੁਆਦ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈ = ਮੇਰੇ ਹਿਰਦੇ ਵਿਚ ॥੧॥

SikhNet (Spanish)Oh Dios, Sé enaltecido en mi mente para que así cante siempre Tu Alabanza con Dicha. (1)

ਤੁਮ ਤਉ ਰਾਖਨਹਾਰ ਦਇਆਲ ॥

tum tau raakhanahaar deaal |

Sant Singh KhalsaYou are my Merciful Protector, Lord.
Manmohan SinghThou, O Lord, art my merciful Protector.
Manmohan Singh (Punjabi)ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ।
Fareedkot Teekaਹੇ ਵਾਹਿਗੁਰੂ! ਤੁਮ ਤੋ ਦਿਆਲ ਹੋ ਕਰ ਦਾਸੋਂ ਕੋ ਰਾਖਣੇਹਾਰੇ ਹੋ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ।

ਪਦ ਅਰਥ ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲਾ।

SikhNet (Spanish)Tú eres mi Único Señor Bondadoso, Tú me proteges.

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ; ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥

sundar sughar beant pitaa prabh; hohu prabhoo kirapaal |1| rahaau |

Sant Singh KhalsaO beautiful, wise, infinite Father God, be Merciful to me, God. ||1||Pause||
Manmohan SinghThou, the beauteous, wise and infinite Lord Master, be Thou, O Father, merciful unto me. Pause.
Manmohan Singh (Punjabi)ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ।
Fareedkot Teekaਸੁੰਦਰ ਸਰੂਪ ਔ (ਸੁਘਰ) ਚਤਰ ਬਿਅੰਤ ਪ੍ਰਭੁ ਪਿਤਾ ਰੂਪ ਹੋ ਕਰ ਮੁਝ ਪਰ ਕ੍ਰਿਪਾਲ ਹੋਵੋ॥੧॥ ਰਹਾਉ ॥
Prof. Sahib Singhਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ॥੧॥ ਰਹਾਉ ॥

ਪਦ ਅਰਥ ਸੁਘਰ = ਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ ॥੧॥ ਰਹਾਉ ॥

SikhNet (Spanish)Eres siempre Bello, Sabio e Infinito, oh Padre, ten Compasión de mí. (1-Pausa)

ਮਹਾ ਅਨੰਦ ਮੰਗਲ ਰੂਪ; ਤੁਮਰੇ ਬਚਨ ਅਨੂਪ ਰਸਾਲ ॥

mahaa anand mangal roop; tumare bachan anoop rasaal |

Sant Singh KhalsaO Lord of supreme ecstasy and blissful form, Your Word is so beautiful, so drenched with Nectar.
Manmohan SinghO the Embodiment of supreme bliss and beatitude, Thy word is exceedingly charming and the abode of Nectar.
Manmohan Singh (Punjabi)ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ।
Fareedkot Teekaਮਹਾ ਅਨੰਦ ਕੇ ਦੇਣੇਹਾਰੇ ਮੰਗਲ ਰੂਪ (ਰਸਾਲ) ਰਸੋਂ ਕਾ ਘਰ ਤੁਮਾਰੇ ਵੇਦ ਰੂਪ ਬਚਨ ਪਰਮ ਅਨੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ।

ਪਦ ਅਰਥ ਅਨੂਪ = ਉਪਮਾ-ਰਹਿਤ, ਬਹੁਤ ਸੋਹਣੇ। ਰਸਾਲ = ਰਸ-ਭਰੇ {ਰਸ-ਆਲਯ}।

SikhNet (Spanish)Tu Palabra es dadora de Éxtasis Supremo, Deliciosa y de una Belleza Incomparable,

ਹਿਰਦੈ ਚਰਣ ਸਬਦੁ ਸਤਿਗੁਰ ਕੋ; ਨਾਨਕ. ਬਾਂਧਿਓ ਪਾਲ ॥੨॥੭॥੩੮॥

hiradai charan sabad satigur ko; naanak. baandhio paal |2|7|38|

Sant Singh KhalsaWith the Lord's lotus feet enshrined in his heart, Nanak has tied the Shabad, the Word of the True Guru, to the hem of his robe. ||2||7||38||
Manmohan SinghEnshrine his feet in his mind, Nanak has tied the holy word of the True Guru to his skirt.
Manmohan Singh (Punjabi)ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਤੇ ਹਿਰਦੇ ਮੇਂ ਆਪ ਕੇ ਚਰਨੋਂ ਕਾ ਧਿਆਨ ਔਰ ਸਤਿਗੁਰੋਂ ਕਾ (ਸਬਦੁ) ਉਪਦੇਸ਼ ਹਮ ਨੇ ਅਪਨੇ ਪੱਲੇ ਬਾਂਧ ਲੀਆ ਹੈ, ਭਾਵ ਯੇਹਿ ਮਨ ਮੇਂ ਦ੍ਰਿੜ ਕੀਆ ਹੈ॥੨॥੭॥੩੮॥☬ਪ੍ਰਮੇਸ੍ਵਰ ਕੀ ਉਸਤਤੀ ਕਰਤੇ ਹੂਏ ਤਿਸ ਕੀ ਪ੍ਰਾਪਤੀ ਕਾ ਸਾਧਨ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥

ਪਦ ਅਰਥ ਹਿਰਦੈ = ਹਿਰਦੇ ਵਿਚ। ਕੋ = ਦਾ। ਪਾਲ = ਪੱਲੇ ॥੨॥੭॥੩੮॥

SikhNet (Spanish)es por eso que me he aferrado a Ella y he enaltecido Tus Pies en mi mente. (2-7-38)
Answers quote the Granth verbatim with Ang citations. AI commentary is not Gurbani and not a religious ruling.