ੴ

ਸਿੱਖਬਾਣੀ · SikhBani

Ang 680

Sri Guru Granth Sahib · Raag Dhanaasree · 6 shabads, 37 lines
Translations
Shabad Guru Arjan Dev Ji Raag Dhanaasree continued from Ang 679

ਠਾਕੁਰੁ ਗਾਈਐ ਆਤਮ ਰੰਗਿ ॥

tthaakur gaaeeai aatam rang |

Sant Singh KhalsaSing the Praises of the Lord and Master, with the love of your soul.
Manmohan SinghSing thou the Lord's praise with deepest love.
Manmohan Singh (Punjabi)ਤੂੰ ਦਿਲੀ-ਪਿਆਰ ਨਾਲ ਸਾਈਂ ਦਾ ਜੱਸ ਗਾਇਨ ਕਰ।
Fareedkot Teekaਹੇ ਠਾਕੁਰ ਜੀ! ਤੇਰੇ ਜਸ ਕੌ (ਆਤਮ) ਮਨ ਕੇ (ਰੰਗਿ) ਪ੍ਰੇਮ ਕਰ ਕੇ ਗਾਇਨ ਕਰੀਏ॥
Prof. Sahib Singhਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ।

SikhNet (Spanish)Cantemos las Alabanzas del Señor Maestro con toda la fuerza de nuestra Alma,

ਸਰਣੀ ਪਾਵਨ. ਨਾਮ ਧਿਆਵਨ; ਸਹਜਿ ਸਮਾਵਨ ਸੰਗਿ ॥੧॥ ਰਹਾਉ ॥

saranee paavan. naam dhiaavan; sehaj samaavan sang |1| rahaau |

Sant Singh KhalsaThose who seek His Sanctuary, and meditate on the Naam, the Name of the Lord, are blended with the Lord in celestial peace. ||1||Pause||
Manmohan SinghThey, who seek Lord's refuge and meditate on His Name, are blended with the Lord's. Pause.
Manmohan Singh (Punjabi)ਜੋ ਸੁਆਮੀ ਦੀ ਪਨਾਹ ਲੈਂਦੇ ਹਨ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਠਹਿਰਾਉ।
Fareedkot Teekaਮਨ ਕੌ ਤੇਰੀ ਸਰਣ ਮੇਂ ਪਾਵਣੇ ਸੇ ਹੇ ਨਾਮੀ! ਤੇਰੇ ਨਾਮ ਕਾ ਧਿਆਵਣਾ ਹੋਤਾ ਹੈ, ਤਿਸੀ ਕਰ ਸੁਭਾਵਕ ਹੀ ਤੇਰੇ ਸਰੂਪ ਸਾਥ ਸਮਾਵਣਾ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ ॥੧॥ ਰਹਾਉ ॥

SikhNet (Spanish)pues quienes buscan Su Santuario y meditan en el Naam, se fusionan con el Señor, en la Paz Celestial. (1-Pausa)

ਜਨ ਕੇ ਚਰਨ. ਵਸਹਿ ਮੇਰੈ ਹੀਅਰੈ; ਸੰਗਿ ਪੁਨੀਤਾ ਦੇਹੀ ॥

jan ke charan. vaseh merai heearai; sang puneetaa dehee |

Sant Singh KhalsaThe feet of the Lord's humble servant abide in my heart; with them, my body is made pure.
Manmohan SinghThe feet of God, slave abide within my mind, and in their association, my body is rendered pure.
Manmohan Singh (Punjabi)ਰੱਬ ਦੇ ਦਾਸ ਦੇ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਅਤੇ ਉਨ੍ਹਾਂ ਦੀ ਸੰਗਤ ਨਾਲ ਮੇਰਾ ਤਨ ਪਵਿੱਤਰ ਹੋ ਗਿਆ ਹੈ।
Fareedkot Teekaਹੇ ਵਾਹਿਗੁਰੂ! ਤਿਨ ਤੇਰੇ ਦਾਸੋਂ ਕੇ ਚਰਨ ਜਬ ਮੇਰੇ ਹਿਰਦੇ ਮੇਂ ਵਸੇ ਤਬ ਤਿਨ ਕੇ ਸਾਥ ਮੇਰੀ ਦੇਹੀ ਪਵਿਤ੍ਰ ਹੋ ਜਾਵੈ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ।

ਪਦ ਅਰਥ ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ।

SikhNet (Spanish)Que los Pies de los Santos sean enaltecidos en mi mente; que mi asociación con ellos me haga puro.

ਜਨ ਕੀ ਧੂਰਿ ਦੇਹੁ ਕਿਰਪਾ ਨਿਧਿ; ਨਾਨਕ ਕੈ ਸੁਖੁ ਏਹੀ ॥੨॥੪॥੩੫॥

jan kee dhoor dehu kirapaa nidh; naanak kai sukh ehee |2|4|35|

Sant Singh KhalsaO treasure of mercy, please bless Nanak with the dust of the feet of Your humble servants; this alone brings peace. ||2||4||35||
Manmohan SinghO Treasure of mercy, bless Nanak with the dust of Thine serf's feet. This alone is the source of peace for him.
Manmohan Singh (Punjabi)ਹੇ ਰਹਮਿਤ ਦੇ ਖਜਾਨੇ, ਆਪਣੇ ਗੋਲੇ ਦੇ ਪੈਰਾਂ ਦੀ ਧੂੜ ਨਾਨਕ ਨੂੰ ਪ੍ਰਦਾਨ ਕਰ। ਕੇਵਲ ਏਹੀ ਉਸ ਲਈ ਆਰਾਮ ਦਾ ਇਕ ਸੋਮਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕ੍ਰਿਪਾ ਨਿਧ! ਤਿਨ ਅਪਨੇ ਜਨੋਂ ਕੀ ਚਰਨ ਧੂੜੀ ਮੇਰੇ ਕੋ ਕ੍ਰਿਪਾ ਕਰਕੈ ਦੀਜੀਏ, ਹਮ ਕੋ ਇਸੀ ਮੇਂ ਹੀ ਸੁਖ ਹੈ॥੨॥੪॥੩੫॥
Prof. Sahib Singh(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ॥੨॥੪॥੩੫॥

ਪਦ ਅਰਥ ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ ॥੨॥੪॥੩੫॥

SikhNet (Spanish)Tesoro de Misericordia, bendíceme con el Polvo de los Pies de Tus Santos, ésta en realidad es la única dicha para mí. (2-4-35)

Open this shabad (7 lines, Angs 679-680) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino,

ਜਤਨ ਕਰੈ. ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ ॥

jatan karai. maanukh ddahakaavai; ohu antarajaamee jaanai |

Sant Singh KhalsaPeople try to deceive others, but the Inner-knower, the Searcher of hearts, knows everything.
Manmohan SinghThe man makes efforts to deceive others, but that Lord, the searcher of hearts, knows everything.
Manmohan Singh (Punjabi)ਆਦਮੀ ਹੋਰਨਾਂ ਨੂੰ ਧੋਖਾ ਦੇਣ ਦੇ ਉਪਰਾਲੇ ਕਰਦਾ ਹੈ, ਪਰ ਉਹ ਦਿਲਾਂ ਦੀਆਂ ਜਾਨਣਹਾਰ ਸਾਈਂ ਸਭ ਕੁਛ ਜਾਣਦਾ ਹੈ।
Fareedkot Teekaਇਹ ਜੀਵ ਜਤਨ ਕਰਕੈ ਔਰ ਮਾਨੁਖੋਂ ਕੋ (ਡਹਕਾਵੈ) ਭ੍ਰਮਾਵਤਾ ਹੈ ਅਰਥਾਤ ਛਲਤਾ ਹੈ। ਪਰੰਤੂ ਵੁਹ ਕਰਤਬ ਹੇ ਅੰਤਰਜਾਮੀ! ਤੂੰ ਜਾਨਤਾ ਹੈਂ॥
Prof. Sahib Singhਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।

ਪਦ ਅਰਥ ਜਤਨ = (ਬਹੁ-ਵਚਨ)। ਡਹਕਾਵੈ = ਧੋਖਾ ਦੇਂਦਾ ਹੈ, ਠੱਗਦਾ ਹੈ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ।

SikhNet (Spanish)Uno trata de engañar a otros, pero Dios, nuestro Conocedor Íntimo, lo sabe todo.

ਪਾਪ ਕਰੇ ਕਰਿ ਮੂਕਰਿ ਪਾਵੈ; ਭੇਖ ਕਰੈ ਨਿਰਬਾਨੈ ॥੧॥

paap kare kar mookar paavai; bhekh karai nirabaanai |1|

Sant Singh KhalsaThey commit sins, and then deny them, while they pretend to be in Nirvaanaa. ||1||
Manmohan SinghHe commits sins and denies their commission and wears the garb of a renouncer.
Manmohan Singh (Punjabi)ਉਹ ਗੁਨਾਹ ਕਮਾਉਦਾ, ਤੇ ਕਰਕੇ ਮੁੱਕਰ ਜਾਂਦਾ ਹੈ ਅਤੇ ਤਿਆਗੀਆਂ ਦਾ ਭੇਸ ਧਾਰਦਾ ਹੈ।
Fareedkot Teekaਨਿਰਬਾਣੋਂ ਕੇ ਅਰਥਾਤ ਫਕੀਰੋਂ ਕੇ ਭੇਖ ਕਰ ਕੇ ਪਾਪ ਕਰ ਕਰ ਕੇ ਪੁਨਾ ਮੁਕਰ ਪੜਤਾ ਹੈ, ਭਾਵ ਝੂਠ ਬੋਲ ਕਰ ਕਹਿਤਾ ਹੈ ਮੈਨੇ ਪਾਪ ਨਹੀਂ ਕੀਆ ॥੧॥
Prof. Sahib Singh(ਹਾਲਾਂਕਿ ਉਹ) ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ ॥੧॥

ਪਦ ਅਰਥ ਕਰਿ = ਕਰ ਕੇ। ਭੇਖ = ਪਹਿਰਾਵੇ। ਨਿਰਬਾਨੈ = ਵਾਸਨਾ-ਰਹਿਤ, ਵਿਰਕਤ ॥੧॥

SikhNet (Spanish)Uno comete errores, y después los niega y se viste de asceta o de gran maestro. (1)

ਜਾਨਤ ਦੂਰਿ; ਤੁਮਹਿ ਪ੍ਰਭ ਨੇਰਿ ॥

jaanat door; tumeh prabh ner |

Sant Singh KhalsaThey believe that You are far away, but You, O God, are near at hand.
Manmohan SinghThee, O Lord, he deems to he far away, though Thou art so near.
Manmohan Singh (Punjabi)ਤੈਨੂੰ, ਹੇ ਸੁਆਮੀ! ਉਹ ਦੁਰੇਡੇ ਸਮਝਦਾ ਹੈ, ਪਰ ਤੂੰ ਐਨ ਨੇੜੇ ਹੀ ਹੈ।
Fareedkot Teekaਹੇ ਪ੍ਰਭੂ! ਆਪ ਸਰਬ ਕੇ ਅਤੀ ਨਿਕਟ ਰੂਪ ਕੋ ਇਹ ਜੀਵ ਦੂਰ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਤੁਮਹਿ = ਤੈਨੂੰ।

SikhNet (Spanish)Uno piensa que Dios está muy lejos, pero en realidad está muy, pero muy cerca.

ਉਤ ਤਾਕੈ. ਉਤ ਤੇ ਉਤ ਪੇਖੈ; ਆਵੈ ਲੋਭੀ ਫੇਰਿ ॥ ਰਹਾਉ ॥

aut taakai. ut te ut pekhai; aavai lobhee fer | rahaau |

Sant Singh KhalsaLooking around, this way and that, the greedy people come and go. ||Pause||
Manmohan SinghThe greedy man looks thither, sees this and that way and committing theft, comes back. Pause.
Manmohan Singh (Punjabi)ਲਾਲਚੀ ਬੰਦਾ ਐਧਰ ਉਧਰ ਤੱਕਦਾ ਹੈ ਅਤੇ ਫੇਰ ਓਧਰੋਂ ਏਧਰ ਵੇਖਦਾ ਹੈ ਅਤੇ ਚੋਰੀ ਕਰ ਕੇ ਮੁੜ ਆਉਂਦਾ ਹੈ। ਠਹਿਰਾਉ।
Fareedkot Teekaਇਸੀ ਤੇ ਇਹ ਜੀਵ ਉਧਰ ਵਿਸਅਹੁ ਵਾ ਪਾਪ ਕਰਮੋਂ ਕੇ ਕਰਨੇ ਮੇਂ ਲੋਭ ਕੇ ਫੇਰ ਮੇਂ ਆਇਆ ਹੂਆ ਇਧਰ ਉਧਰ ਦੇਖਤਾ ਹੈ। ਭਾਵ ਯਹਿ ਇਹੁ ਜਾਨਤਾ ਹੈ ਕਿ ਮੇਰੇ ਕੋ ਕੋਈ ਨਹੀਂ ਦੇਖਤਾ ਹੈ, ਐਸੇ ਜਾਨ ਕਰ ਔਰ ਕੀ ਵਸਤੂ ਕੋ ਉਠਾਇ ਲੇਤਾ ਹੈ॥ ਰਹਾਉ ॥
Prof. Sahib Singhਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ਰਹਾਉ॥

ਪਦ ਅਰਥ ਉਤ = ਉੱਧਰ। ਤਾਕੈ = ਤੱਕਦਾ ਹੈ। ਤੇ = ਤੋਂ। ਲੋਭੀ = ਲਾਲਚੀ। ਫੇਰਿ = ਫੇਰ ਵਿਚ, (ਲਾਲਚ ਦੇ) ਗੇੜ ਵਿਚ ॥ਰਹਾਉ॥

SikhNet (Spanish)Sí, uno va de un lado al otro y busca en todas partes, ahí donde no está. (Pausa)

ਜਬ ਲਗੁ ਤੁਟੈ ਨਾਹੀ. ਮਨ ਭਰਮਾ; ਤਬ ਲਗੁ ਮੁਕਤੁ. ਨ ਕੋਈ ॥

jab lag tuttai naahee. man bharamaa; tab lag mukat. na koee |

Sant Singh KhalsaAs long as the doubts of the mind are not removed, liberation is not found.
Manmohan SinghSo long as the mind's superstition is not removed, till then, there is no emancipation.
Manmohan Singh (Punjabi)ਜਦ ਤਾਂਈਂ ਚਿੱਤ ਦਾ ਸੰਸਾ ਦੂਰ ਨਹੀਂ ਹੁੰਦਾ, ਤਦ ਤੱਕ ਤਾਂਈਂ ਮੋਖਸ਼ ਪ੍ਰਾਪਤ ਨਹੀਂ ਹੁੰਦੀ।
Fareedkot Teekaਹੇ ਹਰੀ! ਜਬ ਲਗ ਸਤਿਗੁਰੋਂ ਕੇ ਮਿਲਾਪ ਤੇ ਇਸ ਜੀਵ ਕੇ ਮਨ ਕਾ ਭ੍ਰਮ ਤੁਟੈ ਨਹੀਂ ਤਬ ਲਗ ਕੋਈ ਮੁਕਤੀ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ।

ਪਦ ਅਰਥ ਜਬ ਲਗੁ = ਜਦੋਂ ਤਕ। ਭਰਮਾ = ਭਟਕਣਾ। ਮੁਕਤੁ = (ਲੋਭ ਤੋਂ) ਆਜ਼ਾਦ।

SikhNet (Spanish)Mientras las supersticiones de la mente no se quiten, uno no podrá ser liberado.

ਕਹੁ ਨਾਨਕ ਦਇਆਲ ਸੁਆਮੀ; ਸੰਤੁ ਭਗਤੁ ਜਨੁ ਸੋਈ ॥੨॥੫॥੩੬॥

kahu naanak deaal suaamee; sant bhagat jan soee |2|5|36|

Sant Singh KhalsaSays Nanak, he alone is a Saint, a devotee, and a humble servant of the Lord, to whom the Lord and Master is merciful. ||2||5||36||
Manmohan SinghSays Nanak, he alone is a saint, and he a devoted person, on whom the Lord is merciful.
Manmohan Singh (Punjabi)ਗੁਰੂ ਆਖਦੇ ਹਨ, ਕੇਵਲ ਉਹ ਹੀ ਸਾਧੂ ਹੇ ਤੇ ਓਹੀ ਭਗਤ ਪੁਰਸ਼ ਜਿਸ ਉਤੇ ਪ੍ਰਭੂ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸ੍ਵਾਮੀ! ਜਿਸ ਪਰ ਆਪ ਦਇਆਲ ਭਏ ਹੋ, ਸੋਈ ਤੇਰਾ ਸੰਤ ਭਗਤ ਉਤਮ ਦਾਸ ਹੈ॥੨॥੫॥੩੬॥☬ਨਾਮ ਜਾਪ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ॥੨॥੫॥੩੬॥

ਪਦ ਅਰਥ ਸੋਈ = ਉਹੀ ਮਨੁੱਖ ॥੨॥੫॥੩੬॥

SikhNet (Spanish)Dice Nanak, aquél sobre quien se posa la Misericordia de Dios, sólo él será el Devoto del Señor. (2-5-36)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਵਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਨਾਮੁ ਗੁਰਿ ਦੀਓ ਹੈ ਅਪੁਨੈ; ਜਾ ਕੈ ਮਸਤਕਿ ਕਰਮਾ ॥

naam gur deeo hai apunai; jaa kai masatak karamaa |

Sant Singh KhalsaMy Guru gives the Naam, the Name of the Lord, to those who have such karma written on their foreheads.
Manmohan SinghMy Guru blesses with the Name, the mortal, on whose brow good fortune is writ.
Manmohan Singh (Punjabi)ਮੇਰੇ ਗੁਰਦੇਵ ਉਸ ਪ੍ਰਾਣੀ ਨੂੰ ਨਾਮ ਬਖਸ਼ਦੇ ਹਨ, ਜਿਸ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਤਿਨ ਅਪਨੇ ਜਨੋਂ ਕੌ ਸਤਿਗੁਰੋਂ ਨੇ ਨਾਮ ਦੀਆ ਹੈ ਜਿਨ ਕੇ ਮਸਤਕ ਮੇਂ ਉਤਮ ਕਰਮ ਅਰਥਾਤ ਵਡੇ ਭਾਗ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਕੈ ਮਸਤਕਿ = ਦੇ ਮੱਥੇ ਉੱਤੇ। ਕਰਮਾ = ਕਿਸਮਤ, ਭਾਗ।

SikhNet (Spanish)Aquél cuyo Destino es bueno, a él el Señor lo bendice con Su Nombre;

ਨਾਮੁ ਦ੍ਰਿੜਾਵੈ ਨਾਮੁ ਜਪਾਵੈ; ਤਾ ਕਾ ਜੁਗ ਮਹਿ ਧਰਮਾ ॥੧॥

naam drirraavai naam japaavai; taa kaa jug meh dharamaa |1|

Sant Singh KhalsaHe implants the Naam, and inspires us to chant the Naam; this is Dharma, true religion, in this world. ||1||
Manmohan SinghHe implants the Name and the name he makes others repeat; this is his religion in this world.
Manmohan Singh (Punjabi)ਉਹ ਨਾਮ ਨੂੰ ਪੱਕਾ ਕਰਦੇ ਹਨ, ਅਤੇ ਨਾਮ ਦਾ ਹੀ ਉਹ ਉਚਾਰਨ ਕਰਾਉਂਦੇ ਹਨ। ਇਹ ਹੈ ਉਨ੍ਹਾਂ ਦਾ ਮੱਤ ਇਸ ਸੰਸਾਰ ਵਿੱਚ ਹੈ।
Fareedkot Teekaਤਿਨ ਕਾ ਇਸ ਜੁਗ ਮੇਂ ਏਹੀ ਧਰਮ ਹੈ, ਜੋ ਨਾਮ ਕਾ ਹੀ ਦ੍ਰਿੜਾਵਣਾ ਔਰ ਨਾਮ ਕਾ ਹੀ ਜਪਾਵਣਾ ਕਰਤੇ ਹੈਂ॥੧॥
Prof. Sahib Singhਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦ੍ਰਿੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ॥੧॥

ਪਦ ਅਰਥ ਦ੍ਰਿੜਾਵੈ = (ਹੋਰਨਾਂ ਨੂੰ) ਦ੍ਰਿੜ੍ਹ ਕਰਾਂਦਾ ਹੈ। ਜੁਗ ਮਹਿ = ਜਗਤ ਵਿਚ। ਧਰਮ = ਫ਼ਰਜ਼, ਕੰਮ ॥੧॥

SikhNet (Spanish)así él hace que otros contemplen el Nombre del Señor y esto se convierte en la Religión del mundo. (1)

ਜਨ ਕਉ; ਨਾਮੁ ਵਡਾਈ ਸੋਭ ॥

jan kau; naam vaddaaee sobh |

Sant Singh KhalsaThe Naam is the glory and greatness of the Lord's humble servant.
Manmohan SinghIn His Name lies the greatness and glory of God's slave.
Manmohan Singh (Punjabi)ਨਾਮ ਹੀ ਰੱਬ ਦੇ ਦਾਸ ਦੀ ਵਿਸ਼ਾਲਤਾ ਅਤੇ ਪ੍ਰਤਾਪ ਹੈ।
Fareedkot Teekaਹੇ ਭਾਈ! ਹਰੀ ਕੇ ਦਾਸੋਂ ਕੀ ਨਾਮ ਕਰ ਕੇ ਹੀ ਇਸ ਲੋਕ ਮੇਂ ਵਡਿਆਈ ਹੈ ਔਰ ਪ੍ਰਲੋਕ ਮੇਂ ਸੋਭਾ ਹੋਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ।

ਪਦ ਅਰਥ ਕਉ = ਨੂੰ, ਵਾਸਤੇ। ਵਡਾਈ = ਵਡਿਆਈ। ਸੋਭ = ਸੋਭਾ।

SikhNet (Spanish)Para el Santo del Señor, el Nombre del Señor es la Única Gloria.

ਨਾਮੋ ਗਤਿ. ਨਾਮੋ ਪਤਿ; ਜਨ ਕੀ ਮਾਨੈ. ਜੋ ਜੋ ਹੋਗ ॥੧॥ ਰਹਾਉ ॥

naamo gat. naamo pat; jan kee maanai. jo jo hog |1| rahaau |

Sant Singh KhalsaThe Naam is his salvation, and the Naam is his honor; he accepts whatever comes to pass. ||1||Pause||
Manmohan SinghThe name is the salvation and the Name the honour of His serf and He accepts as good, whatever come to pass. Pause.
Manmohan Singh (Punjabi)ਨਾਮ ਹੀ ਪ੍ਰਭੂ ਸੇਵਕ ਦੀ ਮੁਕਤੀ ਅਤੇ ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁੱਛ ਹੁੰਦਾ ਹੈ, ਉਹ ਉਸ ਨੂੰ ਭਲਾ ਕਰ ਕੇ ਮੰਨਦਾ ਹੈ। ਠਹਿਰਾਉ।
Fareedkot Teekaਪੁਨਾ ਹਰਿ ਜਨੋਂ ਕੀ ਨਾਮ ਕਰ ਕੇ ਹੀ ਗਤੀ ਹੈ ਔਰ ਨਾਮ ਕਰ ਕੇ ਹੀ ਪ੍ਰਤਿਸਟਾ ਹੈ। ਕਿਉਂਕਿ ਜੋ ਜੋ ਵਾਹਿਗੁਰੂ ਕਰਤਾ ਹੈ ਤਿਸ ਕੋ ਵਹੁ ਪ੍ਰਸੰਨ ਹੋ ਕਰ ਮਾਨਤੇ ਹੈਂ, ਭਾਵ ਸੇ ਅਕਾਲ ਪੁਰਖ ਜੀ ਕੇ ਹੁਕਮ ਮੇਂ ਰਹਤੇ ਹੈਂ॥੧॥ ਰਹਾਉ ॥
Prof. Sahib Singhਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ। ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ॥੧॥ ਰਹਾਉ ॥

ਪਦ ਅਰਥ ਨਾਮੋ = ਨਾਮ ਹੀ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਮਾਨੈ = ਮੰਨਦਾ ਹੈ। ਹੋਗ = ਹੋਵੇਗਾ ॥੧॥ ਰਹਾਉ ॥

SikhNet (Spanish)Él es emancipado y honrado a través del Nombre del Señor, y acepta lo que sea la Voluntad de Dios. (1-Pausa)

ਨਾਮ ਧਨੁ. ਜਿਸੁ ਜਨ ਕੈ ਪਾਲੈ; ਸੋਈ ਪੂਰਾ ਸਾਹਾ ॥

naam dhan. jis jan kai paalai; soee pooraa saahaa |

Sant Singh KhalsaThat humble servant, who has the Naam as his wealth, is the perfect banker.
Manmohan SinghThe man, who has the Name's wealth in his skirt, he is the perfect banker.
Manmohan Singh (Punjabi)ਜਿਸ ਇਨਸਾਨ ਦੀ ਝੋਲੀ ਵਿੱਚ ਨਾਮ ਦੀ ਦੌਲਤ ਹੈ, ਓਹੀ ਪੂਰਨ ਸ਼ਾਹੂਕਾਰ ਹੈ।
Fareedkot Teekaਨਾਮ ਧਨ ਜਿਸ ਸੰਤ ਜਨ ਕੇ ਪਲੇ ਹੈ, ਸੋਈ ਪੂਰਨ ਸਾਹ ਹੈ॥
Prof. Sahib Singhਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ।

ਪਦ ਅਰਥ ਕੈ ਪਾਲੈ = ਦੇ ਪੱਲੇ ਵਿਚ।

SikhNet (Spanish)Aquél que ha atesorado las Riquezas del Nombre del Señor, sólo él será en verdad rico.

ਨਾਮੁ ਬਿਉਹਾਰਾ ਨਾਨਕ ਆਧਾਰਾ; ਨਾਮੁ ਪਰਾਪਤਿ ਲਾਹਾ ॥੨॥੬॥੩੭॥

naam biauhaaraa naanak aadhaaraa; naam paraapat laahaa |2|6|37|

Sant Singh KhalsaThe Naam is his occupation, O Nanak, and his only support; the Naam is the profit he earns. ||2||6||37||
Manmohan SinghNanak has the name as his occupation, the Name is his support and he earns only the name as his profit.
Manmohan Singh (Punjabi)ਨਾਨਕ ਨੂੰ ਨਾਮ ਦੇ ਕਾਰ-ਵਿਹਾਰ ਦਾ ਆਸਰਾ ਹੈ, ਅਤੇ ਉਹ ਕੇਵਲ ਨਾਮ ਦਾ ਹੀ ਨਫਾ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਜਨ ਨਾਮ ਕਾ ਹੀ ਵਿਵਹਾਰ ਕਰਤਾ ਹੈ ਔਰ ਨਾਮ ਕਾ ਹੀ ਤਿਸ ਕੋ ਆਸਰਾ ਹੈ, ਕਿਉਂਕਿ ਨਾਮ ਜਾਪ ਕਰ ਕੇ ਹੀ ਤਿਸ ਕੋ ਲਾਭ ਪ੍ਰਾਪਤਿ ਹੂਆ ਹੈ॥੨॥੬॥੩੭॥
Prof. Sahib Singhਹੇ ਨਾਨਕ! ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ॥੨॥੬॥੩੭॥

ਪਦ ਅਰਥ ਬਿਉਹਾਰਾ = ਵਿਹਾਰ-ਕਾਰ। ਆਧਾਰਾ = ਆਸਰਾ। ਲਾਹਾ = ਲਾਭ, ਖੱਟੀ ॥੨॥੬॥੩੭॥

SikhNet (Spanish)Él comercia sólo con el Nombre, se apoya sólo en el Nombre, y gana sólo la utilidad del Nombre. (2-6-37)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਨੇਤ੍ਰ ਪੁਨੀਤ ਭਏ. ਦਰਸ ਪੇਖੇ; ਮਾਥੈ ਪਰਉ ਰਵਾਲ ॥

netr puneet bhe. daras pekhe; maathai prau ravaal |

Sant Singh KhalsaMy eyes have been purified, gazing upon the Blessed Vision of the Lord's Darshan, and touching my forehead to the dust of His feet.
Manmohan SinghMine eyes have become pure by seeing the Lord's sight and my forehead by falling on the dust of His feet.
Manmohan Singh (Punjabi)ਮੇਰੀਆਂ ਅੱਖਾਂ ਸੁਆਮੀ ਦਾ ਦਰਸ਼ਨ ਦੇਖ ਕੇ ਪਵਿੱਤਰ ਹੋ ਗਈਆਂ ਹਨ ਅਤੇ ਮੇਰਾ ਮੱਥਾ ਉਸ ਦੇ ਪੈਰਾਂ ਦੀ ਧੂੜ ਪੈਣ ਦੁਆਰਾ।
Fareedkot Teekaਹੇ ਗੁਪਾਲ! ਆਪ ਕਾ ਦਰਸਨ ਦੇਖ ਕਰ ਮੇਰੇ ਨੇਤ੍ਰ ਪਵਿਤ੍ਰ ਭਏ ਹੈਂ ਔਰ ਮਸਤਕ ਪਰ ਆਪ ਕੇ ਚਰਨੋਂ ਕੀ (ਰਵਾਲ) ਧੂੜੀ ਪੜੈ ਤਬ ਮਸਤਕ ਪਵਿਤ੍ਰ ਹੋਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ। ਮੇਰੇ ਉੱਤੇ ਅਜਿਹੀ ਕ੍ਰਿਪਾ ਕਰੋ ਕਿ) ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ।

ਪਦ ਅਰਥ ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ। ਪੇਖੇ = ਪੇਖਿ, ਵੇਖ ਕੇ। ਮਾਥੈ = ਮੱਥੇ ਉੱਤੇ। ਪਰਉ = ਪਈ ਰਹੇ। ਰਵਾਲ = ਚਰਨ-ਧੂੜ।

SikhNet (Spanish)Mis ojos se han purificado, teniendo la Visión del Señor: que el Polvo de Sus Pies sean untados en mi frente.

ਰਸਿ ਰਸਿ ਗੁਣ ਗਾਵਉ ਠਾਕੁਰ ਕੇ; ਮੋਰੈ ਹਿਰਦੈ ਬਸਹੁ ਗੋਪਾਲ ॥੧॥

ras ras gun gaavau tthaakur ke; morai hiradai basahu gopaal |1|

Sant Singh KhalsaWith joy and happiness, I sing the Glorious Praises of my Lord and Master; the Lord of the World abides within my heart. ||1||
Manmohan SinghWith joy and relish, I sing the Lord's praise and the Cherisher of the world abides in my mind.
Manmohan Singh (Punjabi)ਖੁਸ਼ੀ ਅਤੇ ਸੁਆਦ ਨਾਲ ਮੈਂ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਮੇਰੇ ਮਨ ਅੰਦਰ ਜਗ ਦਾ ਪਾਲਣਹਾਰ ਵੱਸਦਾ ਹੈ।
Fareedkot Teekaਹੇ ਠਾਕਰ ਜੀ! ਮਨ ਬਾਣੀ ਸੇ (ਰਸਿ) ਪ੍ਰੇਮ ਕਰ ਕੇ ਤੁਝ ਸ੍ਵਾਮੀ ਕੇ ਗੁਣੋਂ ਕੋ ਗਾਇਨ ਕਰਤਾ ਰਹੂੰ, ਤਾਂ ਤੇ ਹੇ ਗੋਪਾਲ! ਮੇਰੇ ਹਿਰਦੇ ਮੇਂ ਨਿਵਾਸ ਕਰੋ॥੧॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ ॥੧॥

ਪਦ ਅਰਥ ਰਸਿ = ਸੁਆਦ ਨਾਲ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਮੋਰੈ ਹਿਰਦੈ = ਮੇਰੇ ਹਿਰਦੇ ਵਿਚ ॥੧॥

SikhNet (Spanish)Oh Dios, Sé enaltecido en mi mente para que así cante siempre Tu Alabanza con Dicha. (1)

ਤੁਮ ਤਉ ਰਾਖਨਹਾਰ ਦਇਆਲ ॥

tum tau raakhanahaar deaal |

Sant Singh KhalsaYou are my Merciful Protector, Lord.
Manmohan SinghThou, O Lord, art my merciful Protector.
Manmohan Singh (Punjabi)ਤੂੰ, ਹੇ ਸੁਆਮੀ! ਮੇਰਾ ਮਿਹਰਬਾਨ ਰਖਿਅਕ ਹੈ।
Fareedkot Teekaਹੇ ਵਾਹਿਗੁਰੂ! ਤੁਮ ਤੋ ਦਿਆਲ ਹੋ ਕਰ ਦਾਸੋਂ ਕੋ ਰਾਖਣੇਹਾਰੇ ਹੋ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ।

ਪਦ ਅਰਥ ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲਾ।

SikhNet (Spanish)Tú eres mi Único Señor Bondadoso, Tú me proteges.

ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ; ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥

sundar sughar beant pitaa prabh; hohu prabhoo kirapaal |1| rahaau |

Sant Singh KhalsaO beautiful, wise, infinite Father God, be Merciful to me, God. ||1||Pause||
Manmohan SinghThou, the beauteous, wise and infinite Lord Master, be Thou, O Father, merciful unto me. Pause.
Manmohan Singh (Punjabi)ਤੂੰ, ਸੁਨੱਖੇ, ਸਿਆਣੇ ਅਤੇ ਅਨੰਤ, ਸੁਆਮੀ, ਤੂੰ, ਹੇ ਬਾਬਲ! ਮੇਰੇ ਉਤੇ ਦਇਆਵਾਨ ਹੋ। ਠਹਿਰਾਉ।
Fareedkot Teekaਸੁੰਦਰ ਸਰੂਪ ਔ (ਸੁਘਰ) ਚਤਰ ਬਿਅੰਤ ਪ੍ਰਭੁ ਪਿਤਾ ਰੂਪ ਹੋ ਕਰ ਮੁਝ ਪਰ ਕ੍ਰਿਪਾਲ ਹੋਵੋ॥੧॥ ਰਹਾਉ ॥
Prof. Sahib Singhਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ। ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ॥੧॥ ਰਹਾਉ ॥

ਪਦ ਅਰਥ ਸੁਘਰ = ਸੁੱਘੜ, ਸੁਚੱਜੀ ਘਾੜਤ ਵਾਲਾ, ਸਿਆਣਾ ॥੧॥ ਰਹਾਉ ॥

SikhNet (Spanish)Eres siempre Bello, Sabio e Infinito, oh Padre, ten Compasión de mí. (1-Pausa)

ਮਹਾ ਅਨੰਦ ਮੰਗਲ ਰੂਪ; ਤੁਮਰੇ ਬਚਨ ਅਨੂਪ ਰਸਾਲ ॥

mahaa anand mangal roop; tumare bachan anoop rasaal |

Sant Singh KhalsaO Lord of supreme ecstasy and blissful form, Your Word is so beautiful, so drenched with Nectar.
Manmohan SinghO the Embodiment of supreme bliss and beatitude, Thy word is exceedingly charming and the abode of Nectar.
Manmohan Singh (Punjabi)ਹੇ ਪਰਮ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ! ਤੇਰੀ ਬਾਣੀ ਮਹਾਨ ਸੁੰਦਰ ਅਤੇ ਅੰਮ੍ਰਿਤ ਦਾ ਘਰ ਹੈ।
Fareedkot Teekaਮਹਾ ਅਨੰਦ ਕੇ ਦੇਣੇਹਾਰੇ ਮੰਗਲ ਰੂਪ (ਰਸਾਲ) ਰਸੋਂ ਕਾ ਘਰ ਤੁਮਾਰੇ ਵੇਦ ਰੂਪ ਬਚਨ ਪਰਮ ਅਨੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ। ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ।

ਪਦ ਅਰਥ ਅਨੂਪ = ਉਪਮਾ-ਰਹਿਤ, ਬਹੁਤ ਸੋਹਣੇ। ਰਸਾਲ = ਰਸ-ਭਰੇ {ਰਸ-ਆਲਯ}।

SikhNet (Spanish)Tu Palabra es dadora de Éxtasis Supremo, Deliciosa y de una Belleza Incomparable,

ਹਿਰਦੈ ਚਰਣ ਸਬਦੁ ਸਤਿਗੁਰ ਕੋ; ਨਾਨਕ. ਬਾਂਧਿਓ ਪਾਲ ॥੨॥੭॥੩੮॥

hiradai charan sabad satigur ko; naanak. baandhio paal |2|7|38|

Sant Singh KhalsaWith the Lord's lotus feet enshrined in his heart, Nanak has tied the Shabad, the Word of the True Guru, to the hem of his robe. ||2||7||38||
Manmohan SinghEnshrine his feet in his mind, Nanak has tied the holy word of the True Guru to his skirt.
Manmohan Singh (Punjabi)ਨਾਨਕ ਨੇ ਸੱਚੇ ਗੁਰਾਂ ਦੇ ਪੈਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਆਪਣੇ ਪੱਲੇ ਬੰਨ੍ਹ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਤੇ ਹਿਰਦੇ ਮੇਂ ਆਪ ਕੇ ਚਰਨੋਂ ਕਾ ਧਿਆਨ ਔਰ ਸਤਿਗੁਰੋਂ ਕਾ (ਸਬਦੁ) ਉਪਦੇਸ਼ ਹਮ ਨੇ ਅਪਨੇ ਪੱਲੇ ਬਾਂਧ ਲੀਆ ਹੈ, ਭਾਵ ਯੇਹਿ ਮਨ ਮੇਂ ਦ੍ਰਿੜ ਕੀਆ ਹੈ॥੨॥੭॥੩੮॥☬ਪ੍ਰਮੇਸ੍ਵਰ ਕੀ ਉਸਤਤੀ ਕਰਤੇ ਹੂਏ ਤਿਸ ਕੀ ਪ੍ਰਾਪਤੀ ਕਾ ਸਾਧਨ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ॥੨॥੭॥੩੮॥

ਪਦ ਅਰਥ ਹਿਰਦੈ = ਹਿਰਦੇ ਵਿਚ। ਕੋ = ਦਾ। ਪਾਲ = ਪੱਲੇ ॥੨॥੭॥੩੮॥

SikhNet (Spanish)es por eso que me he aferrado a Ella y he enaltecido Tus Pies en mi mente. (2-7-38)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਅਪਨੀ ਉਕਤਿ ਖਲਾਵੈ ਭੋਜਨ; ਅਪਨੀ ਉਕਤਿ ਖੇਲਾਵੈ ॥

apanee ukat khalaavai bhojan; apanee ukat khelaavai |

Sant Singh KhalsaIn His own way, He provides us with our food; in His own way, He plays with us.
Manmohan SinghBy His contrivance, the Lord feeds us with sustenance and by His contrivance, He makes us play.
Manmohan Singh (Punjabi)ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ।
Fareedkot Teekaਤੂੰ ਅਪਨੀ (ਉਕਤਿ) ਬਾਣੀ, ਭਾਵ ਹੁਕਮ ਸੇ ਭੋਜਨ ਖੁਲਾਵਤਾ ਹੈਂ ਔਰ ਅਪਨੀ (ਉਕਤਿ) ਬਾਣੀ ਕਰ ਹੀ ਚੇਸਟਾ ਕਰਾਵਤਾ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ।

ਪਦ ਅਰਥ ਉਕਤਿ = ਜੁਗਤਿ, ਢੰਗ, ਤਰੀਕਾ, ਵਿਓਂਤ। ਖਲਾਵੈ ਭੋਜਨ = ਖਾਣਾ ਖੁਆਂਦਾ ਹੈ। ਖੇਲਾਵੈ = ਖਿਡਾਂਦਾ ਹੈ।

SikhNet (Spanish)Nuestro Dios, en Su Voluntad, nos alimenta y nos entona.

ਸਰਬ ਸੂਖ ਭੋਗ ਰਸ ਦੇਵੈ; ਮਨ ਹੀ ਨਾਲਿ ਸਮਾਵੈ ॥੧॥

sarab sookh bhog ras devai; man hee naal samaavai |1|

Sant Singh KhalsaHe blesses us with all comforts, enjoyments and delicacies, and he permeates our minds. ||1||
Manmohan SinghHe blesses us with all the comforts, enjoyments and dainties and abides with our mind.
Manmohan Singh (Punjabi)ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ।
Fareedkot Teekaਸੰਪੂਰਨ ਸੁਖ ਔਰ ਰਸੋਂ ਕੇ ਭੋਗ ਦੇਤਾ ਹੈਂ, ਪੁਨਾ ਅਧਿਸਠਾਨ ਰੂਪਤਾ ਕਰ ਕੇ ਮਨ ਕੇ ਸਾਥ ਹੀ ਸਮਾਇ ਰਹਾ ਅਰਥਾਤ ਅਭੇਦ ਹੋ ਰਹਾ ਹੈ॥੧॥
Prof. Sahib Singh(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਰਬ = ਸਾਰੇ। ਮਨ ਹੀ ਨਾਲਿ = ਸਾਡੇ ਮਨ ਦੇ ਨਾਲ ਹੀ, ਸਾਡੇ ਸਦਾ ਅੰਗ-ਸੰਗ। ਸਮਾਵੈ = ਮੌਜੂਦ ਰਹਿੰਦਾ ਹੈ ॥੧॥

SikhNet (Spanish)Él nos bendice con Éxtasis y con todas las Dichas y así habita siempre en nuestra mente. (1)

ਹਮਰੇ ਪਿਤਾ ਗੋਪਾਲ ਦਇਆਲ ॥

hamare pitaa gopaal deaal |

Sant Singh KhalsaOur Father is the Lord of the World, the Merciful Lord.
Manmohan SinghGod, the Compassionate Cherisher of the universe, is my Father.
Manmohan Singh (Punjabi)ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ।
Fareedkot Teekaਹੇ ਗੋਬਿੰਦ ਗੋਪਾਲ! ਹਮਾਰੇ ਆਪ ਪਿਤਾ ਰੂਪ ਹੋ॥
Prof. Sahib Singhਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!

ਪਦ ਅਰਥ ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ!

SikhNet (Spanish)Mi Dios, mi Padre, es Bondadoso, Él es el Único Soporte Verdadero que hay en la Tierra.

ਜਿਉ ਰਾਖੈ ਮਹਤਾਰੀ ਬਾਰਿਕ ਕਉ; ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥

jiau raakhai mahataaree baarik kau; taise hee prabh paal |1| rahaau |

Sant Singh KhalsaJust as the mother protects her children, God nurtures and cares for us. ||1||Pause||
Manmohan SinghAs the mother looks after her child, so nurtures me the Lord. Pause.
Manmohan Singh (Punjabi)ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ।
Fareedkot Teekaਜੈਸੇ ਮਾਤਾ ਬਾਲਕ ਕੋ ਪ੍ਰੇਮ ਕਰ ਰਾਖਤੀ ਹੈ, ਤੈਸੇ ਹੀ ਤੁਮ ਹਮਾਰੀ ਪ੍ਰਤਿਪਾਲਾ ਕਰਤੇ ਹੋ॥੧॥ ਰਹਾਉ ॥
Prof. Sahib Singhਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥

ਪਦ ਅਰਥ ਮਹਤਾਰੀ = ਮਾਂ। ਬਾਰਿਕ ਕਉ = ਬੱਚੇ ਨੂੰ। ਪਾਲ = ਪਾਲਣ ਵਾਲਾ ॥੧॥ ਰਹਾਉ ॥

SikhNet (Spanish)Y así como la madre cuida a su bebé, así nuestro Padre nos conserva íntegros. (1-Pausa)

ਮੀਤ ਸਾਜਨ ਸਰਬ ਗੁਣ ਨਾਇਕ; ਸਦਾ ਸਲਾਮਤਿ ਦੇਵਾ ॥

meet saajan sarab gun naaeik; sadaa salaamat devaa |

Sant Singh KhalsaYou are my friend and companion, the Master of all excellences, O eternal and permanent Divine Lord.
Manmohan SinghO my ever permanent Luminous Lord. Thou art my Friend and Associate, and the Master of all the excellences.
Manmohan Singh (Punjabi)ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ।
Fareedkot Teekaਹੇ ਤੀਨੋਂ ਕਾਲੋਂ ਮੇਂ ਵਾ ਮਨ ਤਨ ਸੇ ਹਮਾਰੇ ਮਿਤ੍ਰ, ਸਰਬ ਗੁਣੋਂ ਕੇ (ਨਾਇਕ) ਸ੍ਵਾਮੀ! ਤੁਮ ਸਦਾ ਹੀ (ਸਲਾਮਤਿ) ਇਸਥਿਤ ਅਰਥਾਤ ਅਬਿਨਾਸੀ (ਦੇਵਾ) ਪ੍ਰਕਾਸ ਰੂਪ ਹੈਂ॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;

ਪਦ ਅਰਥ ਸਰਬ ਗੁਣ = ਸਾਰੇ ਗੁਣਾਂ ਵਾਲਾ। ਨਾਇਕ = ਆਗੂ, ਜੀਵਨ-ਅਗਵਾਈ ਕਰਨ ਵਾਲਾ। ਸਲਾਮਤਿ = ਜੀਊਂਦਾ। ਦੇਵਾ = ਪ੍ਰਕਾਸ਼-ਰੂਪ ਪ੍ਰਭੂ।

SikhNet (Spanish)Él es nuestro Amigo y Compañero, el Maravilloso Rey de todos, el Dios que siempre es y será.

ਈਤ ਊਤ. ਜਤ ਕਤ ਤਤ ਤੁਮ ਹੀ; ਮਿਲੈ ਨਾਨਕ. ਸੰਤ ਸੇਵਾ ॥੨॥੮॥੩੯॥

eet aoot. jat kat tat tum hee; milai naanak. sant sevaa |2|8|39|

Sant Singh KhalsaHere, there and everywhere, You are pervading; please, bless Nanak to serve the Saints. ||2||8||39||
Manmohan SinghHere, there and every where, O Lord, Thou art contained. Bless Thou, Nanak, with the service of Thine saints.
Manmohan Singh (Punjabi)ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਲੋਕ ਔ (ਊਤ) ਪ੍ਰਲੋਕ ਮੇਂ ਜਹਾਂ ਕਹਾਂ ਤਹਾਂ, ਭਾਵ ਤੀਨ ਲੋਕ ਮੇਂ, ਹੇ ਮੇਰੇ ਪ੍ਰਭੂ! ਤੁਮ ਹੀ ਦ੍ਰਿਸ੍ਟ ਆਵਤੇ ਹੋ। ਤਾਂ ਤੇ ਆਪ ਪਾਸੋਂ ਮੇਰੇ ਕੋ ਸੰਤੋਂ ਕੀ ਸੇਵਾ ਕਾ ਹੀ ਦਾਨ ਮਿਲੈ॥੨॥੮॥੩੯॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥

ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਜਤ ਕਤ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਨਾਨਕ = ਹੇ ਨਾਨਕ! ॥੨॥੮॥੩੯॥

SikhNet (Spanish)Él está aquí, allá y en todas partes, Él nos encuentra a través del Servicio de los Santos. (2-8-39)

Open this shabad →

Shabad Guru Arjan Dev Ji Raag Dhanaasree continues on Ang 681

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਸੰਤ ਕ੍ਰਿਪਾਲ ਦਇਆਲ ਦਮੋਦਰ; ਕਾਮ ਕ੍ਰੋਧ ਬਿਖੁ ਜਾਰੇ ॥

sant kripaal deaal damodar; kaam krodh bikh jaare |

Sant Singh KhalsaThe Saints are kind and compassionate; they burn away their sexual desire, anger and corruption.
Manmohan SinghThe Kind and compassionate Lord's saints burn their lust, wrath and vice.
Manmohan Singh (Punjabi)ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ।
Fareedkot Teekaਜਬ ਐਸੇ ਸੰਤ ਕ੍ਰਿਪਾਲ ਹੂਏ ਤਬ ਗੋਬਿੰਦ ਦਿਆਲ ਭਯਾ, ਤਿਸੀ ਤੇ ਹਮ ਨੇ ਕਾਮ, ਕ੍ਰੋਧ ਆਦੀ ਵਿਸੇ ਵਿਕਾਰ ਸਭੀ ਜਲਾਇ ਦੀਏ ਹੈਂ॥
Prof. Sahib Singhਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ।

ਪਦ ਅਰਥ ਦਮੋਦਰ = {दाम = उदर} ਪਰਮਾਤਮਾ। ਬਿਖੁ = ਜ਼ਹਰ। ਜਾਰੇ = ਸਾੜ ਦਿੱਤਾ।

SikhNet (Spanish)Los Santos bondadosos son en sí la encarnación de Dios, ellos han desvanecido en mí los vicios de la lujuria y del enojo.

ਰਾਜੁ ਮਾਲੁ ਜੋਬਨੁ ਤਨੁ ਜੀਅਰਾ; ਇਨ ਊਪਰਿ ਲੈ ਬਾਰੇ ॥੧॥

raaj maal joban tan jeearaa; in aoopar lai baare |1|

Sant Singh KhalsaMy power, wealth, youth, body and soul are a sacrifice to them. ||1||
Manmohan SinghMy royal wealth, youth, body and soul are a sacrifice unto them.
Manmohan Singh (Punjabi)ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ।
Fareedkot Teekaਰਾਜ ਔ ਮਾਲ, ਜੋਬਨ, ਤਨ ਆਦੀ ਸੰਪੂਰਨ ਪਦਾਰਥ ਇਸ ਜੀਵ ਕੇ ਸੰਯੁਕਤਿ ਤਿਨ ਸੰਤੋਂ ਪਰ ਲੈਕਰ ਸਭ ਵਾਰਨੇ ਕਰ ਦੀਏ ਹੈਂ॥੧॥
Prof. Sahib Singhਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥

ਪਦ ਅਰਥ ਜੀਅਰਾ = ਜਿੰਦ। ਇਨ ਊਪਰਿ = ਇਹਨਾਂ ਸੰਤ ਜਨਾਂ ਤੋਂ। ਬਾਰੇ = ਸਦਕੇ, ਕੁਰਬਾਨ ॥੧॥

SikhNet (Spanish)Así mis propiedades, mis riquezas, mi belleza y mi Alma, las entrego todas al Servicio de los Santos. (1)

ਮਨਿ ਤਨਿ ਰਾਮ ਨਾਮ ਹਿਤਕਾਰੇ ॥

man tan raam naam hitakaare |

Sant Singh KhalsaWith my mind and body, I love the Lord's Name.
Manmohan SinghWith my mind and body I love the Lord's Name.
Manmohan Singh (Punjabi)ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ।
Fareedkot Teekaਹੇ ਵਾਹਿਗੁਰੂ! ਜੋ ਤੇਰੇ ਸੰਤ ਮਨ ਤਨ ਸੇ ਨਾਮ ਮੇਂ ਹਿਤ ਕਰਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤਕਾਰੇ = ਪਿਆਰ।

SikhNet (Spanish)Con mente y cuerpo, amo el Nombre del Señor, con Paz, Equilibrio,

ਸੂਖ ਸਹਜ ਆਨੰਦ ਮੰਗਲ ਸਹਿਤ; ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥

sookh sehaj aanand mangal sahit; bhav nidh paar utaare | rahaau |

Sant Singh KhalsaWith peace, poise, pleasure and joy, He has carried me across the terrifying world-ocean. ||Pause||
Manmohan SinghWith peace, poise, gladness and glee, the Lord has ferried me across the terrible world ocean. Pause.
Manmohan Singh (Punjabi)ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।
Fareedkot Teekaਸੋ ਸੰਤ ਜਨ (ਸਹਜ ਸੁਖ) ਆਤਮ ਸੁਖ ਔਰ ਅਨੰਦ ਮੰਗਲ ਸਹਿਤ ਕਰ ਕੇ ਆਪ ਨੇ ਸੰਸਾਰ ਸਮੁੰਦ੍ਰ ਸੇ ਪਾਰ ਉਤਾਰੇ ਹੈਂ॥ ਰਹਾਉ ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਿਤ = ਸਮੇਤ। ਭਵਨਿਧਿ = ਸੰਸਾਰ-ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਦਿੱਤਾ ਹੈ ॥ਰਹਾਉ॥

SikhNet (Spanish)Dicha y Placer me ha llevado a través del océano del mundo. (Pausa) P. 681.

Open this shabad (7 lines, Angs 680-681) →

Ang 680 of 1430